Tuesday, November 30, 2021

ਜਗਤ ਚੇਤਨਾ ਹੂੰ ਅਨਾਦਿ ਅਨੰਤਾ, ਜਨਮਦਿਨ ਬਾਰੇ

ਜਗਤ ਚੇਤਨਾ ਹੂੰ ਅਨਾਦਿ ਅਨੰਤਾ 

ਅੱਜ ਸਵੇਰੇ ਇਹ ਗੀਤ ਸੁਣ ਰਿਹਾ ਸੀ ਤਾਂ ਸੋਚਿਆ ਕਿੰਨਾ ਕਮਾਲ ਦਾ ਗੀਤ ਲਿਖਿਆ ਹੈ ਤੇ ਗਿਆ ਹੈ , ਕੈਲਾਸ਼ ਖੇਰ ਨੇ।

ਕੱਲ ਮੇਰਾ ਜਨਮਦਿਨ ਸੀ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਵਧਾਈਆਂ ਦਿੱਤੀਆਂ ਜਿਸ ਲਈ ਮੈਂ ਤਹਿ ਦਿਲੋਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ।

ਜਨਮਦਿਨ ਬਾਰੇ ਸੋਚ ਰਿਹਾ ਸੀ ਤਾਂ ਵਿਚਾਰ ਆਇਆ ਚੇਤਨਾ ਬਾਰੇ ਕਿਹਾ ਜਾਂਦਾ ਹੈ ਨਾ ਉਹ ਜਨਮਦੀ ਹੈ ਤੇ ਨਾ ਉਸਦੀ ਮੌਤ ਹੁੰਦੀ ਹੈ। 

ਗੀਤ ਚ ਕ੍ਰਿਸ਼ਨ ਕਹਿੰਦੇ ਨੇ, "ਨਾ ਆਤਮਾ ਨੂੰ ਤਲਵਾਰ ਨਾਲ ਕੱਟ ਸਕਦੇ ਹਾਂ ਤੇ ਨਾ ਹੀ ਅਗਨੀ ਉਸਨੂੰ ਜਲਾ ਪਾਉਂਦੀ ਹੈ।"
ਗੁਰਬਾਣੀ ਚ ਲਿਖਿਆ ਹੈ
"ਅਕਾਲ ਮੂਰਤਿ 
ਅਜੂਨੀ "

ਮਤਲਬ ਨਾ ਉਸਦੀ ਕੋਈ ਮੌਤ  ਨਹੀਂ 
ਨਾ ਹੀ ਕਿਸੇ ਜੂਨ ਚ ਉਹ ਹੈ।

ਬਾਪੂ ਗੁਰਬਖਸ਼ ਜੱਸ ਦੀ ਕਵਿਤਾ ਵੀ ਹੈ

"ਨਾ ਜਨਮ ਖੁਸ਼ੀ ਦੀ ਗੱਲ
ਨਾ ਮੌਤ ਗਮ ਦੀ ਗੱਲ ਹੈ
ਜੀਵਨ ਤਾਂ ਇਹਨਾਂ ਦੋਹਾਂ ਤੋਂ ਪਾਰ ਦੀ ਗੱਲ ਹੈ"

ਸੋ ਇੱਕ ਚੇਤਨਾ ਜਾਂ ਊਰਜਾ ਹੈ ਜੋ ਸਫਰ ਕਰਦੀ ਰਹਿੰਦੀ ਹੈ , ਰੂਪ ਬਦਲਦੀ ਰਹਿੰਦੀ ਹੈ।
ਜਦ ਉਹ ਪੰਜ ਤੱਤ ਚ ਮਿਲਦੀ ਹੈ ਤੇ ਮਨ ਦਾ ਜਨਮ ਹੁੰਦਾ ਹੈ ਤਾਂ ਉਹ ਮਨੁੱਖ ਬੰਦਾ ਹੈ। 
ਜੇ ਮਨ ਨਹੀਂ ਤਾਂ ਉਹ ਜਾਨਵਰ ਕਿਓਂਕਿ ਮਨ ਦੇ ਹੋਣ ਕਰਕੇ ਅਸੀਂ ਮਨੁੱਖ ਹਾਂ ( ਓਸ਼ੋ ਦੇ ਇਕ ਪ੍ਰਵਚਨ ਚੋਂ)  
ਜਦ ਇਹ ਚੇਤਨਾ ਪੰਜ ਤੱਤਾਂ ਚ ਮਿਲਕੇ ਬੱਚੇ ਦਾ ਰੂਪ ਧਰਦੀ ਹੈ ਤਾਂ ਉਸ ਦਿਨ ਨੂੰ ਅਸੀਂ ਜਨਮਦਿਨ ਕਹਿੰਦੇ ਹਾਂ।
ਇਸ ਸੰਸਾਰ ਚ ਮਨੁੱਖ ਆਕੇ ਮਾਇਆ ਚ ਗੁਆਚ ਜਾਂਦੇ ਨੇ। ਜੇ ਇਹ ਮਾਇਆ ਨਾ ਹੋਵੇ ਤਾਂ ਲੋਕਾਂ ਨੇ ਬੱਚੇ ਨਹੀਂ ਜੰਮਣੇ ਸ੍ਰਿਸ਼ਟੀ ਦਾ ਵਰਤਾਰਾ ਅੱਗੇ ਨਹੀਂ ਵਧਣਾ। ਇਹ ਰੰਗ ਰੂਪ ਪਿਆਰ ਨਫਰਤ ...ਸਭ ਉਸਦਾ ਪਸਾਰਾ ਹੈ। 
ਇਸ ਵਿਚ ਹਰ ਬੰਦਾ ਜੰਮਦਾ ਹੈ ਆਪਣਾ ਗੁਣਧਰਮ ਨੂੰ ਪੂਰਾ ਕਰਨ ਲਈ। ਪਰ ਕੁਝ ਲੋਕ ਹੀ ਆਪਣਾ ਗੁਣਧਰਮ ਜਾਣ ਪਾਉਂਦੇ ਨੇ ਉਹ ਜੀਵਨ ਜੀਉ ਕੇ ਵਿਦਾ ਹੁੰਦੇ ਨੇ ਤੇ ਜਾਂ ਵੇਲੇ ਕੋਈ ਦੁੱਖ ਨਹੀਂ ਹੁੰਦਾ ਓਹਨਾ ਨੂੰ।

ਇਸ ਬਾਰ ਚੰਡੀਗੜ੍ਹ ਜਦ Jung Bahadur Goyal  ਹੋਰਾਂ ਦੇ ਘਰ ਬੈਠਾ ਸੀ ਤਾਂ ਓਹਨਾ ਕੁਝ ਬਹੁਤ ਸੂਝਵਾਨ ਗੱਲਾਂ ਕੀਤੀਆਂ।
ਇਕ ਗੱਲ ਉਹਨਾਂ ਕਹੀ,  ਕਿ ਜਦ ਅਸੀਂ ਕੋਈ ਵਧੀਆ ਕਿਤਾਬ ਪੜ੍ਹਦੇ ਹਾਂ ਤਾ ਸਾਨੂੰ ਇਕ ਆਤਮਿਕ ਖੁਸ਼ੀ ਮਿਲਦੀ ਹੈ ਤਾ ਗੱਲ ਪੂਰੀ ਹੋ ਗਈ। 
ਪਰ ਜੇ ਅਸੀਂ ਇਸ ਖੋਜ ਚ ਲੱਗ ਜਾਈਏ ਕਿ ਇਸਦਾ ਲੇਖਕ ਤਾਂ ਮਹਾਂ ਸ਼ਰਾਬੀ ਸੀ, ਇਸ ਨੇ ਆਪਣੇ ਜੀਵਨ ਵਿਚ ਕੀ ਕੀ ਗ਼ਲਤੀਆਂ ਕੀਤੀਆਂ ਨੇ ਤਾਂ ਅਸੀਂ ਸਮਝੋ ਮਾਇਆ ਚ ਗੁਆਚ ਗਏ। ਗੱਲ ਤਾਂ ਉਥੇ ਹੀ ਮੁੱਕ ਗਈ ਸੀ ਅਸੀਂ ਆਤਮਿਕ  ਆਨੰਦ ਅਨੁਭਵ ਕੀਤਾ ਉਸ ਕੋਲੋਂ ਤੇ ਦੂਜਾ ਅਸੀਂ ਵਿਰਾਸਤ ਚ ਕਿ ਦੇ ਕੇ ਗਏ ਇਸ ਧਰਤੀ ਤੋਂ ਵਿਦਾ ਹੋਣ ਵੇਲੇ?
ਇਹ ਇੱਕ ਹੀ ਮੂਲ ਸਵਾਲ ਹੈ, ਕੀ ਅਸੀਂ ਆਪਣੇ ਜੀਵਣ ਨੂੰ ਭਰਪੂਰ ਜਿਵਿਆ ਜਾਂ ਨਹੀਂ?
ਜਾਂ ਅਸੀਂ ਇਸ ਜੀਵਨ ਨੂੰ ਦੁਨੀਆਂ ਦੀ ਪੜਚੋਲ ਕਰਨ ਚ ਗੁਆ ਦਿੱਤਾ?
ਇੱਕ ਬੋਧ ਕਥਾ ਹੈ। 
ਇੱਕ ਬੰਦਾ ਪਿੰਡ ਦੇ ਬਾਹਰ ਇੱਕ ਦਰਖ਼ਤ ਹੇਠਾਂ ਬੈਠ ਜਾਂਦਾ ਜਦ ਪਿੰਡ ਦੇ ਲੋਕ ਗਾਵਾਂ ਮੱਝਾਂ ਲੈਕੇ ਉਹਨਾ ਨੂੰ ਚਰਾਉਣ ਜਾਂਦੇ ਤਾਂ ਵੀ ਉਹ ਗਿਣਤੀ ਕਰਦਾ, ਜਦ ਉਹ ਸ਼ਾਮਾਂ ਨੂੰ ਵਾਪਿਸ ਆਉਂਦੇ  ਤਾਂ ਵੀ ਮੱਝਾਂ ਗਾਵਾਂ ਦੀ ਗਿਣਤੀ ਕਰਦਾ।
ਇਕ ਦਿਨ ਬੁੱਧ ਉਸ ਪਿੰਡ ਚ ਆਏ ਤਾਂ ਉਸਨੂੰ ਪੁੱਛਿਆ, ਤੂੰ ਸਾਰੀ ਉਮਰ ਇੱਕ ਹੀ ਕੰਮ ਕਰ ਰਿਹਾ ਹੈ ਬੱਸ ਗਿਣਤੀ , ਕੀ ਤੈਂਨੂੰ ਦੁੱਧ ਮਿਲਿਆ?
ਉਹ ਕਹਿੰਦਾ, ਨਹੀਂ।
ਤਾਂ ਬੁੱਧ ਕਹਿੰਦੇ, ਦੂਜਿਆਂ ਦੀਆਂ ਮੱਝਾਂ ਗਿਣਨ ਨਾਲ ਤੁਹਾਨੂੰ ਦੁੱਧ ਨਹੀਂ ਮਿਲਣਾ। 
ਸੋ ਤੂੰ ਆਪਣੀ ਮੱਝ ਪਾਲ। ਆਪਣਾ ਕਰਮ ਕਰ।
 
ਹੁਣ ਆਪਣੇ ਆਲੇ ਦੁਆਲੇ ਅਸੀਂ ਵੇਖਦੇ ਹਾਂ ਇਹ ਨਿਊਜ਼ ਚੈਨਲ, ਅਖਬਾਰਾਂ ਤੇ ਲੋਕਾਂ ਦੀਆਂ ਗੱਲਾਂ..... ਇਹ ਸਭ ਦੂਜਿਆਂ ਦੀਆਂ ਮੱਝਾਂ ਹੀ ਗਿਣਨ ਰਹੇ ਨੇ।

 
ਅਸੀਂ ਜੰਮਦੇ ਕਿਉਂ ਹਾਂ?
ਜੇ ਇਹ ਸਵਾਲ ਦੀ ਖੋਜ ਕਰਨ ਲੱਗ ਪਈਏ ਤਾਂ ਸਾਨੂੰ ਆਪਣੇ ਅੰਦਰ ਹੀ ਜਵਾਬ ਮਿਲੇਗਾ। 
ਜਿਵੇ ਕੋਈ ਵਧੀਆ ਸੰਗੀਤਕਾਰ ਹੋ ਸਕਦਾ ਹੈ, ਬੁੱਤਘੜ ਹੋ ਸਕਦਾ ਹੈ, ਲੇਖਕ, ਕਵਿ, ਕਿਸਾਨ, ਮੋਚੀ ਹੋ ਸਕਦਾ ਹੈ।
ਪਰ ਜਦ ਆਦਮੀ ਜੋ ਉਹ ਹੋ ਸਕਦਾ ਉਹ ਛੱਡਕੇ  ਕੁਝ ਹੋਰ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਦੁਖੀ ਹੁੰਦਾ ਹੈ ਤੇ ਇਸ ਦੁੱਖ ਦਾ ਬਦਲਾ ਉਹ ਦੁਨੀਆਂ ਨਾਲ ਲੈਂਦਾ ਹੈ।

ਅੱਜ ਮਨੁੱਖ ਹਾਂ ਅਸੀਂ ਕੱਲ ਕੀ ਹੋਣਾ ਕੌਣ ਜਾਣਦਾ?
ਗੀਤ ਦੀਆਂ ਕੁਝ ਸਤਰ੍ਹਾਂ

मैं पुण्य ना पाप सुख दुःख से विलग हूँ
ना मंत्र ना ज्ञान ना तीर्थ और यज्ञ हूँ

ना भोग हूँ ना भोजन ना अनुभव ना भोक्ता
जगत चेतना हूँ अनादि अनन्ता
ना भोग हूँ ना भोजन ना अनुभव ना भोक्ता
जगत चेतना हूँ अनादि अनन्ता

ना मृत्यु का भय है ना मत भेद जाना
ना मेरा पिता माता मैं हूँ अजन्मा

निराकार साकार शिव सिद्ध संता
जगत चेतना हूँ अनादि अनंता
निराकार साकार शिव सिद्ध संता
जगत चेतना हूँ अनादि अनंता

मैं निरलिप्त निरविकल्प सूक्ष्म जगत हूँ
हूँ चैतन्य रूप और सर्वत्र व्याप्त हूँ

मैं हूँ भी नहीं और कण कण रमता
जगत चेतना हूँ अनादि अनंता
मैं हूँ भी नहीं और कण कण रमता
जगत चेतना हूँ अनादि अनंता

ये भौतिक चराचर ये जगमग अँधेरा
ये उसका ये इसका ये तेरा ये मेरा
ये आना ये जाना लगाना है फेरा
ये नाश्वर जगत थोड़े दिन का है डेरा

ਇਹ ਗੀਤ ਸਾਨੂੰ ਅਨੰਤ ਦੇ ਸਫਰ ਦੀ ਇੱਕ ਝਲਕ ਦਿੰਦਾ ਹੈ। ਕੈਲਾਸ਼ ਖੇਰ ਦੀ ਅਵਾਜ਼ ਕਮਾਲ ਹੈ। ਇਸਦੇ ਕਈ ਗੀਤਾਂ ਤੇ ਮੈਂ ਨੱਚਦਾ ਵੀ ਹਾਂ। 
ਭੁੱਲ ਜਾਦਾ ਹਾਂ ਇਹ ਸਭ ਮੋਹ ਮਾਇਆ!

ਰਜਨੀਸ਼ ਜੱਸ
01.12.2021

No comments:

Post a Comment