ਬੈਕਨ ਦਾ ਪ੍ਰਸਿੱਧ ਵਾਕ ਹੈ ਕੁਝ ਕਿਤਾਬਾਂ ਦਾ ਸਵਾਦ ਲਿਆ ਜਾਂਦਾ ਹੈ, ਕੁਝ ਨੂੰ ਨਿਗਲ ਲਿਆ ਜਾਂਦਾ ਹੈ, ਕੁਝ ਨੂੰ ਚਬਾਇਆ ਜਾਂਦਾ ਹੈ।
ਕੁਝ ਇਸ ਤਰ੍ਹਾਂ ਹੀ ਹੁੰਦਾ ਹੈ ਮੇਰੇ ਨਾਲ ਵੀ, ਕੁਝ ਕਿਤਾਬਾਂ ਮੇਰੇ ਖੂਨ, ਮੇਰੀਆਂ ਹੱਡੀਆਂ ਤੇ ਰੂਹ ਚ ਉਤਰ ਜਾਂਦੀਆਂ ਨੇ।
ਅੱਜ ਤੋਂ ਦੱਸ ਸਾਲ ਪਹਿਲਾਂ ਪੀਪਲਜ਼ ਫੋਰਮ ਬਰਗਾੜੀ ਨੇ ਡਾਇਰੀ ਛਾਪੀ ਜੀ ਜੋ ਮੇਰੇ ਪਿਤਾ ਜੀ ਕੋਲ ਸੀ ਉਸ ਵਿਚ ਕਈ ਸਾਰੀਆਂ ਕਵਿਤਾਵਾਂ ਤੇ ਸ਼ਾਇਰ ਨੇ। ਉਹ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਇਸ ਵਿਚ ਲਿਖਿਆ ਕੁਝ ਨਹੀਂ ਪਰ ਇਸ ਤੋਂ ਸਿਖਿਆ ਬਹੁਤ ਕੁਝ।
ਹੁਣ ਖੁਸ਼ਵੰਤ ਬਰਗਾੜੀ ਹੋਰਾਂ ਨਾਲ ਫੇਸਬੁੱਕ ਤੇ ਮਿਲਿਆ ਤਾਂ ਓਹਨਾ ਕੋਲੋਂ ਕੁਝ ਕਿਤਾਬਾਂ ਮੰਗਵਾਈਆਂ । ਓਹਨਾ ਚ ਇਕ ਕਿਤਾਬ "ਕਵਿਤਾ ਦੇ ਵਿਹੜੇ" ਦਾ ਟਾਈਟਲ ਬਹੁਤ ਵਧੀਆ ਲੱਗਾ, ਇਕ ਦਰਵਾਜ਼ਾ ਉੱਤੇ ਫੁਲ ਬੂਟੇ ਵੇਖਕੇ ਖਲੀਲ ਜ਼ਿਬਰਾਨ ਦਾ ਲਿਖਿਆ ਯਾਦ ਆ ਗਿਆ ਕਿ ਸਾਡੇ ਘਰ ਦੂਰ ਦੂਰ ਹੋਣੇ ਚਾਹੀਦੇ ਨੇ ਤੇ ਜਦੋਂ ਅਸੀਂ ਇਕ ਦੂਜੇ ਦੇ ਘਰ ਨੂੰ ਜਾਈਏ ਤਾਂ ਰਾਹ ਚ ਅੰਗੂਰ ਦੀਆਂ ਵੇਲਾਂ ਹੋਣ ਫੁਲ ਹੋਣ , ਅਸੀਂ ਅੰਗੂਰ ਖਾਂਦੇ ਜਾਈਏ।
ਵਾਕਈ ਜੇ ਅਸੀਂ ਕਵਿਤਾ ਦੇ ਵਿਹੜੇ ਜਾਈਏ ਤਾਂ ਯਕੀਨਨ ਉਹ ਇਸ ਤਰ੍ਹਾਂ ਦਾ ਹੋਵੇਗਾ।
ਕਿਤਾਬ ਹੈ ਹਿੰਦੀ ਦੇ ਪ੍ਰਸਿੱਧ ਕਵੀਆਂ ਦੀਆਂ ਕਵਿਤਾਵਾਂ ਦਾ ਪੰਜਾਬੀ ਰੂਪਾਂਤਰਣ।
ਕੁਝ ਕਵਿਤਾਵਾਂ ਤਾਂ ਸਿੱਧੀਆਂ ਦਿਲ ਚ ਉਤਾਰ ਗਈਆਂ
ਜਿਵੇਂ
ਦੇਵਤਾਓ ਤੁਸੀਂ ਹੁਣ
ਜਾਓ ਹੁਣ ਉਹ ਆ ਗਈ ਹੈ
-------
ਇਕ ਕਵਿਤਾ
ਤੁਸੀਂ ਯਕੀਨ ਕਰੋ
ਹਰ ਰੋਜ਼
ਆਉਂਦੇ ਜਾਂਦੇ
ਕਈ ਵਾਰ ਤਾਂ
ਕੋਈ ਨਹੀਂ ਹੁੰਦਾ ਨੇੜ ਤੇੜ
ਉਦੋਂ ਮੈਂ ਸੱਚਮੁੱਚ ਬੋਲਕੇ ਜ਼ੋਰ ਨਾਲ ਕਹਿੰਦਾ ਹਾਂ ਨਮਸਕਾਰ ਜਨਾਬ ਹੋਰ ਸੁਣਾਓ
ਯਕੀਨ ਕਰਿਓ
ਉਦੋਂ ਉਹ ਆਪਣਾ
ਕੋਈ ਨਾ ਕੋਈ ਹੱਥ
ਮੇਰੇ ਵੱਲ ਹਿਲਾਉਂਦਾ ਹੈ
ਕਵਿਤਾਵਾਂ ਆਮ ਆਦਮੀ ਦੇ ਦਰਦ ਨੂੰ ਬਿਆਨ ਕਰਦੀਆਂ ਕਈ ਨਵੇਂ ਸੁਪਨੇ ਬੁਣਦੀ ਹੈ। ਚੋਣਵੀਂ ਸਮਕਾਲੀ ਹਿੰਦੀ ਕਵਿਤਾ ਜਿਸ ਵਿਚ ਸਰਵੈਸ਼੍ਵਰ ਦਿਆਲ ਸਕਸੈਨਾ, ਕੁੰਵਰ ਨਾਰਾਇਣ ,ਚੰਦਰਕਾਂਤ ਦੇਵਤਾਲੇ , ਭਾਗਵਤ ਰਾਵਤ ,ਅਸ਼ੋਕ ਵਾਜਪਾਈ, ਮੈ
ਮੰਗਲੇਸ਼ ਡਬਰਾਲ , ਵਿਸ਼ਨੂੰ ਨਾਗਰ, ਉਦੈ ਪ੍ਰਕਾਸ਼, ਕੁਮਾਰ ਅੰਬੁਜ,ਗਗਨ ਗਿੱਲ,ਬਾਬੁਸ਼ਾ ਕੋਹਲੀ।
ਕਿਤਾਬ ਚ ਇਕ ਕਵਿਤਾ ਪੜ੍ਹਦੇ ਇਕ ਅੱਖਰ ਤੇ ਮੈਨੂੰ ਸਮਝ ਨਹੀਂ ਆਇਆ ਤਾਂ ਪਵਨ ਨਾਦ ਹੋਰਾਂ ਨਾਲ ਗੱਲ ਕੀਤੀ। ਕਵਿਤਾ ਹੈ "ਉਭਰਨ ਚ ਡੁੱਬੀ ਔਰਤ" , ਸ਼ਬਦ ਹੈ ਪੂਜਦੀ ਹੈ ਘੱਟ ਨੈਣ੍ਹਦੀ ਹੈ ਵੱਧ
ਤਾਂ ਪਵਨ ਜੀ ਨੇ ਦੱਸਿਆ ਕਿ ਨੈਣ੍ਹਦੀ ਦਾ ਮਤਲਬ ਹੈ ਮੇਹਣਾ ਮਾਰਨਾ ਕਿ ਔਰਤ ਪੂਜਾ ਘੱਟ ਕਰ ਰਹੀ ਹੈ ਤੇ ਰੱਬ ਨੂੰ ਕਹਿੰਦੀ ਹੈ ਤੂੰ ਮੇਰਾ ਇਹ ਕੰਮ ਨਹੀਂ ਕੀਤਾ।
ਪਵਨ ਜੀ ਵੀ ਆਪਣੀ ਕਵਿਤਾ ਦੀ ਕਿਤਾਬ ਵਾਂਙ ਸ਼ਰਮਾਕਲ ਜਿਹੇ ਤੇ ਪਿਆਰੇ ਇਨਸਾਨ ਲੱਗੇ।
ਬਠਿੰਡੇ ਦੇ ਹੋਣ ਕਰਕੇ ਮੈਨੂੰ ਹੋਰ ਵਧੀਆ ਲੱਗੇ ਕਿਉਂਕਿ ਮੈਂ ਉਥੇ ਸਰਕਾਰੀ ਬਹੁਤਕਨੀਕੀ ਚ ਤਿੰਨ ਸਾਲ ਪੜ੍ਹਿਆ ਹਾਂ। ਉਹ ਵੀ ਬੂਟੇ ਲਾਉਣ ਲਈ ਬਹੁਤ ਪ੍ਰਯਤਨਸ਼ੀਲ ਨੇ। ਉਹਨਾਂ ਦੱਸਿਆ ਕਿ ਇੱਕ ਵਾਰ ਕਿਸੇ ਵਧੀਆ ਹਿੰਦੀ ਕਵਿਤਾ ਦਾ ਅਨੁਵਾਦ ਪੰਜਾਬੀ ਚ ਕੀਤਾ ਤਾਂ ਫੇਸਬੁੱਕ ਤੇ ਪਾਈ। ਦੋਸਤਾਂ ਨੇ ਹੱਲਾਸ਼ੇਰੀ ਦਿੱਤੀ। ਉੱਥੋਂ ਹੋਰ ਉਤਸ਼ਾਹ ਮਿਲਿਆ ਤਾਂ 21 ਕਵਿਤਾਵਾਂ ਹੋ ਗਈਆਂ ਤੇ ਫਿਰ ਇਹ ਕਿਤਾਬ ਦਾ ਰੂਪ ਬਣ ਗਿਆ।
ਉਹ ਵੀ ਕਈ ਵੇਰਾਂ ਕਿਤਾਬਾਂ ਦੇ ਸਫੇ ਮੋਡ਼ ਕੇ ਸੋਚਦੇ ਰਹਿੰਦੇ ਸੀ।
ਬਹੁਤ ਸਾਰੀਆਂ ਦੁਆਵਾਂ ਨੇ ਤੇ ਪਿਆਰ।
ਕਿਤਾਬ ਪੀਪਲਜ਼ ਫੋਰਮ ਨੇ ਛਾਪੀ ਹੈ। ਕੀਮਤ 150 ਰੁਪਏ, 168 ਪੰਨੇ ਨੇ।
ਫਿਰ ਮਿਲਾਂਗਾ ਇੱਕ ਨਵੀਂ ਕਿਤਾਬ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
6.11.2020
No comments:
Post a Comment