Tuesday, May 14, 2024

ਪ੍ਰੀਖਿਆ ਨੂੰ ਲੈ ਕੇ ਬੱਚਿਆਂ ਚ ਡਿਪ੍ਰਰੈਸ਼ਨ

ਬੱਚਿਆਂ ਦੀਆਂ ਪ੍ਰੀਖਿਆਵਾਂ ਦਸਵੀਂ ਤੇ ਬਾਰਵੀਂ ਜਮਾਤ ਦੇ ਰਿਜ਼ਲਟ ਆ ਗਏ ਨੇ|
ਕੁਝ ਕੁ ਬੱਚੇ ਟੌਪ ਕਰ ਗਏ ਨੇ ਤੇ ਬਹੁਤ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਨੇ। ਮੈਂ ਉਹਨਾਂ ਦੋਹਾਂ ਦੀ ਗੱਲ ਨਹੀਂ ਕਰ ਰਿਹਾ ਪਰ ਜੋ ਬੱਚੇ ਫੇਲ ਹੋ ਗਏ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ। ਜੋ ਇਸ ਵਾਰ ਨਹੀਂ ਪਾਸ ਹੋਏ ਤਾਂ ਅਗਲੀ ਵਾਰ ਹੋ ਜਾਓਗੇ। ਨੰਬਰ ਵਧੀਆ ਲੈ ਲੈਣਾ ਕੋਈ ਮਾਪਦੰਡ ਨਹੀਂ ਹੈ ਇੱਕ ਚੰਗੇ ਇਨਸਾਨ ਹੋਣ ਦਾ। 
 ਫੇਲ ਹੋਣ ਦੇ ਕਾਰਨ ਨਿਰਾਸ਼ਾ ਵਿੱਚ ਕੋਈ ਅਜਿਹਾ ਕੰਮ ਨਾ ਕਰਨਾ ਜਿਸ ਕਰਕੇ ਤੁਹਾਡਾ ਜਾਂ ਤੁਹਾਡੇ ਮਾਂ ਬਾਪ ਦਾ ਕੋਈ ਨੁਕਸਾਨ ਹੋਵੇ।
ਪਹਿਲੀ ਗੱਲ, ਬਹੁਤ ਸਾਰੇ ਬੱਚੇ ਫੇਲ ਹੋਣ ਬਾਅਦ ਨਸ਼ਿਆਂ ਵਿੱਚ ਜਾਂ ਆਤਮ ਹੱਤਿਆ ਵਾਲੀ ਰਾਹ ਤੇ ਤੁਰ ਪੈਂਦੇ ਨੇ ਜੋ ਕਿ  ਬਹੁਤ ਗਲਤ ਹੈ। 

ਦੂਜਾ ਮਾਂ ਪਿਓ ਤੋਂ ਵੀ ਕੋਈ ਹੱਕ ਨਹੀਂ ਬਣਦਾ ਕਿ ਉਹ ਵਧੀਆ ਨੰਬਰ ਲੈਣ ਲਈ ਬੱਚਿਆਂ ਉੱਤੇ ਦਬਾਅ ਪਾਉਣ।

ਮੈਂ ਆਪਣੀ ਮਾੜੀ ਸੰਗਤ ਕਰਕੇ ਪਲੱਸ ਟੂ ਮੈਡੀਕਲ ਵਿੱਚ ਫੇਲ ਹੋ ਗਿਆ। ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ। ਇੱਕ ਬਹੁਤ ਵਧੀਆ ਕੰਪਨੀ ਚ ਨੌਕਰੀ ਲੱਗ ਗਈ ਫਿਰ ਮੈਨੇਜਰ ਨਾਲ ਲੜਾਈ ਹੋ ਗਈ ਤੋ ਨੌਕਰੀ ਛੱਡ ਦਿੱਤੀ। ਦੋ ਤਿੰਨ ਮਹੀਨੇ ਡੈਂਟਿੰਗ ਪੇੰਟਿੰਗ ਦਾ ਕੰਮ ਕੀਤਾ। ਫਿਰ ਤਿੰਨ ਮਹੀਨੇ ਰੈਫਰੀਜਨਰੇਸ਼ਨ ਤੇ ਏਅਰ ਕੰਡੀਸ਼ਨਿੰਗ ਦਾ ਕੰਮ ਸਿੱਖਿਆ। ਕਿਤੇ ਵੀ ਟਿਕ ਕੇ ਨੌਕਰੀ ਨਹੀਂ ਕਰਦਾ ਸੀ ਫਿਰ ਹਿਮਾਚਲ ਪ੍ਰਦੇਸ ਚਲਾ ਗਿਆ ਉਥੇ ਰੂਬੀ ਬਡਿਆਲ ਨੇ ਮੇਰੇ ਜੀਵਨ ਵਿੱਚ ਕ੍ਰਾਂਤੀ ਲਿਆਂਦੀ ਕਿ  ਪੈਸਾ ਤੇ ਧਿਆਨ ਦੋ ਖੰਭ ਨੇ ਜਿਨਾਂ ਨਾਲ ਇੱਕ ਜੀਵਨ ਦੀ ਉਡਾਨ ਭਰੀ ਜਾ ਸਕਦੀ ਹੈ।
ਮੈਂ ਇੰਨੀ ਬਾਰ ਫੇਲ ਹੁੰਦਾ ਰਿਹਾ ਬਾਪੂ ਨੇ ਕਦੀ ਮੇਰੇ ਤੇ ਹੱਥ ਨਹੀਂ ਚੱਕਿਆ। ਪਰ ਮੈਂ ਉਸ ਸਮੇਂ ਦਾ ਉਪਯੋਗ ਕੀਤਾ, ਘੁੰਮਦਾ ਰਿਹਾ ਲੋਕਾਂ ਨਾਲ ਮਿਲਿਆ ਗੱਲਾਂ ਕਰਦਾ ਰਿਹਾ, ਕਿਤਾਬਾਂ ਪੜ੍ਹੀਆਂ । 
 ਅੱਜ ਕੱਲ ਦੇ ਬੱਚੇ ਬਹੁਤ ਜਿਆਦਾ ਐਮਬੀਸ਼ੀਅਸ ਨੇ , ਕਿਸੇ ਇੰਟਰਵਿਊ ਵਿੱਚ ਪਾਸ ਨਾ ਹੋਏ ਜਾਂ ਨੰਬਰ ਘੱਟ ਆ ਗਏ ਤਾਂ ਆਤਮ ਹੱਤਿਆ ਕਰਨ ਵੱਲ ਤੁਰ ਪੈਂਦੇ ਨੇ। ਆਤਮ ਹੱਤਿਆ ਕਰ ਲੈਣਾ ਜੀਵਨ ਨੂੰ ਸਮੇਂ ਤੋਂ ਪਹਿਲਾਂ ਖਤਮ ਕਰ ਦੇਣਾ ਹੈ। 

ਓਸ਼ੋ ਨੇ ਕਿਹਾ ਹੈ ਹਿਟਲਰ ਨੇ ਆਪਣੀ ਆਟੋਬਾਓਗਰਾਫੀ ਵਿੱਚ ਲਿਖਿਆ ਹੈ ਕਿ ਉਹ ਬਚਪਨ  ਪੇਂਟਰ ਬਣਨਾ ਚਾਹੁੰਦਾ ਸੀ ਪਰ ਉਹਦੇ ਮਾਂ ਬਾਪ ਨੇ ਉਹਨੂੰ ਪੇਂਟਰ ਨਹੀਂ ਬਣਨ
ਦਿੱਤਾ। ਤੇ ਜਿਸ ਕਰਕੇ  ਦੁਨੀਆ ਨੇ ਦੂਸਰਾ ਵਿਸ਼ਵ ਯੁੱਧ ਦੇਖਿਆ ਜਿਸ ਵਿੱਚ ਇਕੱਲੇ ਹਿਟਲਰ ਨੇ 60 ਲੱਖ ਲੋਕ ਮਾਰ ਦਿੱਤੇ। ਉਸ਼ੋ ਕਹਿੰਦੇ ਨੇ ਭਵਿੱਖ ਵਿੱਚ ਜੇ ਕਦੀ ਕੋਈ ਅਦਾਲਤ ਲੱਗੀ ਤਾਂ ਹਿਟਲਰ ਨਾਲੋਂ ਜਿਆਦਾ ਅਪਰਾਧੀ  ਉਹਦੇ ਘਰ ਵਾਲੇ ਗਿਣੇ ਜਾਣਗੇ।
 ਅਮਰੀਕਾ ਵਿੱਚ ਤੇ ਤਹਿਰਾਨ ਤੋਂ ਇੱਕ ਟੇਲਰ ਗਿਆ ਜਿਹਦਾ  ਨਾਮ ਬਿਜ਼ਾਦ ਪਾਕਜ਼ਾਦ ਸੀ। ਉਸਨੇ ਅਮਰੀਕਾ ਚ ਬੈਵਰਲੇ ਹਿੱਲਜ਼ ਵਿੱਚ ਬਹੁਤ ਮਹਿੰਗੀ ਥਾਂ ਦੇ ਉੱਤੇ ਕੋਟ ਪੈਂਟ ਦੀ ਦੁਕਾਨ ਖੋਲੀ । ਲੋਕਾਂ ਨੇ ਕਿਹਾ ਕਿ ਤੂੰ ਬੇਵਕੂਫੀ ਕਰ ਰਿਹਾ ਹੈ ਇੰਨੀ ਮਹਿੰਗੀ ਜਗ੍ਹਾ ਤੇ ਕੋਈ ਨਹੀਂ ਆਏਗਾ।  ਪਰ ਦੋ ਸਾਲ ਦੇ ਅੰਦਰ ਉਸ ਕੋਲ ਬਾਲੀਵੁੱਡ ਦੇ ਸਾਰੇ ਕਲਾਕਾਰ ਟਾਮ ਕਰੂਜ਼ ਤੋਂ ਲੈ ਕੇ ਅਮਰੀਕਾ ਦਾ ਰਾਸ਼ਟਰਪਤੀ ਤੇ  ਦੁਨੀਆਂ ਭਰ ਦੇ ਅਮੀਰ ਲੋਕ ਕੋਟ ਸਿਲਵਾਉਣ ਆਉਣ ਲੱਗੇ। ਹੁਣ ਤਾਂ ਉਹ ਇਸ ਦੁਨੀਆ ਤੇ ਨਹੀਂ ਹਨ। ਪਰ ਉਹਦੇ ਘਰ ਪੀਲੇ ਰੰਗ ਦੀ ਰੋਲਸ ਰੌਇਸ ਕਾਰ ਤੇ ਹੋਰ ਮਹਿੰਗੀਆਂ ਗੱਡੀਆਂ ਸਨ।
ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿਰਫ਼ ਡਾਕਟਰੀ ਤੇ ਇੰਜੀਨੀਅਰ  ਤੋਂ ਇਲਾਵਾ ਵੀ ਖੇਤਰਾਂ ਵਿੱਚ ਬੱਚੇ ਜਾ ਸਕਦੇ ਨੇ।
 ਜੋ ਮਾਂ ਬਾਪ ਇਹ ਪੋਸਟ ਪੜ ਰਹੇ ਨੇ ਉਹ ਇਹ ਸੋਚ ਲੈਣ ਕਿ ਜੇ ਉਹ ਆਪਣੇ  ਬੱਚਿਆਂ ਨੂੰ ਜੇ ਉਹ ਉਹਨਾਂ ਦੇ ਮਨ ਪਸੰਦ ਰਾਹਾਂ ਤੇ ਨਹੀਂ ਜਾਣ ਦਿੰਦੇ ਤਾਂ ਉਹਨਾਂ ਨੂੰ ਇੱਕ ਹਿਟਲਰ ਬਣਾਉਣ ਦੀ ਰਾਹ ਤੇ ਤੋਰ ਦਿੰਦੇ ਨੇ।
  ਭਾਰਤ ਵਿੱਚ ਸਿਰਫ ਦੋ ਹੀ ਪ੍ਰੋਫੈਸ਼ਨਲ ਨੂੰ ਵਧੀਆ ਸਮਝਿਆ ਜਾਂਦਾ ਹੈ , ਪਰ ਕੀ ਸਿਰਫ ਡਾਕਟਰ ਤੇ ਇੰਜੀਨੀਅਰ ਹੀਂ ਸੰਸਾਰ ਨੂੰ ਚਲਾ ਰਹੇ ਨੇ। ਪਰ ਕੀ ਕਦੀ ਸੋਚਿਆ ਹੈ ਕਿਸਾਨ, ਮੋਚੀ, ਨਾਈ, ਟੇਲਰ, ਕੁਕਿੰਗ.... ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਫੈਸ਼ਨ ਨੇ ਜਿਹਨਾਂ ਵਿੱਚ ਲੋਕ ਵਧੀਆ ਕੰਮ ਕਰ ਰਹੇ ਨੇ। 
ਹਰ ਇੱਕ ਬੱਚਾ ਇੱਕ ਸੰਭਾਵਨਾ ਲੈ ਕੇ ਪੈਦਾ ਹੁੰਦਾ ਹੈ ਜੇ ਉਹ ਨਾ ਉਹ ਨਾ ਬਣੇ ਤਾਂ ਉਹ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਬੱਚੇ ਦੇ ਅੰਦਰ ਸੰਭਾਵਨਾ ਲੱਭਣਾ ਹੀ ਸਕੂਲ ਦਾ ਕੰਮ ਹੈ ਨਾ ਕਿ ਉਸ ਨੂੰ ਪਾਠ ਪੜਾ ਕੇ ਜੋ ਉਹ ਉਲਟੀ ਪੇਪਰ ਤੇ ਕਰ ਦਵੇ ਵਧੀਆ ਨੰਬਰ ਲੈ ਲਵੇ, ਤੇ ਉੱਚੀ ਪਦਵੀ ਦੀ ਪਹੁੰਚ ਜਾਏ ਤੇ ਉਹਦੀ ਵਾਹਵਾ ਕਰ ਦੇਣਾ ਹੈ।
  ਤੁਸੀਂ ਆਪਣੇ ਆਲੇ ਦੁਆਲੇ ਹਾਲਤ ਦੇਖ ਹੀ ਰਹੋ ਜੋ ਡਾਕਟਰ ਬਣ ਗਏ ਨੇ ਉਹ ਕਵੀ ਬਣਨਾ ਚਾਹੁੰਦੇ ਸੀ,  ਜੋ ਇੰਜੀਨੀਅਰ ਬਣ ਗਏ ਨੇ ਉਹ ਸਟੈਂਡ ਕਮੇਡੀਅਨ ਬਣਨਾ ਚਾਹੁੰਦੇ ਸੀ।
 ਸੋ ਆਓ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਸੋਚੀਏ ਤੇ ਕੋਈ ਨਵੇਂ ਹਿਟਲਰ ਪੈਦਾ ਨਾ ਕਰੀਏ।
ਫਿਰ ਮਿਲਾਂਗਾ ਇੱਕ ਹੋਰ ਕਿੱਸਾ ਲੈ ਕੇ ।

ਤੁਹਾਡਾ ਆਪਣਾ 
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ

(ਲੇਖ ਵਿੱਚ ਬਿਜ਼ਾਦ ਪਾਕਜ਼ਾਦ ਦਾ ਕਿੱਸਾ," ਅਸੀਂ ਵੀ ਵੇਖੀ ਦੁਨੀਆ" ਮੇਜਰ ਮਾਂਗਤ ਜੀ ਦੀ ਕਿਤਾਬ ਚੋਂ ਧਨੰਵਾਦ ਸਾਹਿਤ ਲਿਆ ਗਿਆ ਹੈ)

#saynotosuicide
#say_yes_to_life
#say_no_to_suicide
#life_coach
#life

Tuesday, March 26, 2024

ਇੱਕ ,ਇਸ਼ਕ ਇਹ ਵੀ

ਇੱਕ ਇਸ਼ਕ ਇਹ ਵੀ

ਬਹੁਤ ਸਮਾਂ ਪਹਿਲਾਂ 
ਇੱਕ ਵਕਤ ਸੀ 
ਜਦ ਤੇਰੇ ਤੋਂ ਟਿਊਸ਼ਨ ਪਡ਼ਦੀ ਸਾਂ ਮੈਂ
ਤੂੰ ਹਮੇਸ਼ਾ ਗਰਦਨ ਝੁਕਾ ਕੇ
ਮੇਰੀ ਕਿਤਾਬ ਤੇ ਅੱਖਾਂ ਗੱਡੀ
ਮੈਨੂੰ ਪੜਾਉਂਦਾ ਰਹਿੰਦਾ ਸੀ
ਕਦੇ ਅੱਖ ਚੁੱਕ ਕੇ ਨਹੀਂ ਸੀ ਵੇਖਿਆ 
ਮੇਰੇ ਵੱਲ
ਤੇ ਮੇਰੀਆਂ ਅੱਖਾਂ, ਹਮੇਸ਼ਾ 
ਤੇਰੀਆਂ ਅੱਖਾਂ ਤੇ ਟਿਕੀਆਂ ਰਹਿੰਦੀਆਂ ਸਨ
 ਕਦੇ ਤਾਂ ਅੱਖਾਂ ਨਾਲ ਅੱਖਾਂ ਮਿਲ ਜਾਣ
ਪਰ ਉਹ ਕਦੀ ਮਿਲੀਆਂ ਹੀ ਨਹੀਂ
ਸ਼ਾਇਦ ਤੇਰੇ 'ਤੇ ਜਿੰਮੇਵਾਰੀਆਂ ਦਾ ਭਾਰ ਸੀ 
ਜੋ ਅੱਖਾਂ ਦੱਬ ਗਈਆਂ ਸਨ 
ਉਸ ਭਾਰ ਹੇਠ
ਘਰ ਇੱਕ ਜਵਾਨ ਭੈਣ ਸੀ
ਬਿਮਾਰ ਬਾਪੂ ਤੇ ਮਾਂ
ਜਿਹਨਾਂ ਦਾ ਖਰਚ ਤੂੰ ਹੀ ਚੁੱਕਦਾ

ਦਿਨੇ ਤੂੰ ਫੈਕਟਰੀ ਜਾਂਦਾ
ਸ਼ਾਮ ਨੂੰ ਮੈਨੂੰ ਟਿਊਸ਼ਨ ਪੜਾਉਂਦਾ
ਮੈਂ ਪਲਸ ਟੂ ਚ 
ਪਹਿਲੀ ਵਾਰ ਸਕਿਨ ਕਲਰ ਦੀ 
ਨੇਲ ਪੋਲਿਸ਼ ਲਗਾਈ
 ਤੇਰੇ ਕੋਲ ਬੈਠੀ ਰਹੀ 
ਪਰ ਤੈਨੂੰ ਨਜ਼ਰ ਨਾ ਆਈ
ਮੈਂ ਬਾਰ ਬਾਰ ਆਪਣੇ ਨੰਹੁ
ਕਿਸੀ ਬਹਾਨੇ ਤੈਨੂੰ ਦਿਖਾਉਂਦੀ ਰਹੀ
ਆਖਿਰ ਤੂੰ ਕਹਿ ਹੀ ਦਿੱਤਾ
"ਉਹ ਰੰਗ ਕਦੇ ਨਹੀਂ ਲਾਉਂਦੇ
 ਜੇ ਨਾਲ ਰੰਗ ਉਭਰ ਕੇ ਦਿਖਣ"

 ਉਹ ਦਿਨ ਗਿਆ ਤੇ ਆਹ ਦਿਨ 
ਮੈਂ ਕਦੀ ਸਕਿਨ ਕਲਰ ਦੀ 
ਨੇਲ ਪਾਲਿਸ਼ ਨਹੀਂ ਲਗਾਈ
ਮੈਂ ਹਮੇਸ਼ਾ ਲਾਲ ਰੰਗ ਦੀ 
ਨੇਲ ਪਾਲਿਸ਼ ਲਾਈ

ਤੂੰ ਅਕਸਰ ਬਾਪੂ ਜੀ ਦੇ ਕਹਿਣ ਤੇ 
ਦੋ ਗੀਤ ਸੁਣਾਉਂਦਾ ਹੁੰਦਾ ਸੀ
ਪਹਿਲਾ ਗੀਤ
"ਹੀਰ ਆਖਦੀ ਜੋਗੀਆਂ ਝੂਠ ਬੋਲੇ 
ਕੌਣ ਰੁਠੜੇ ਯਾਰ ਮਨਾਵਦਾ ਈ " ਤੇ 
ਦੂਜਾ ਗੀਤ ,"ਸੱਜਣਾ ਵੇ ਸੱਜਣਾ 
ਤੇਰੇ ਸ਼ਹਿਰ ਵਾਲੀ ਸਾਨੂੰ 
ਕਿੰਨੀ ਚੰਗੀ ਲੱਗਦੀ ਦੁਪਹਿਰ"


ਤੂੰ ਕਦੇ ਹਿੰਮਤ ਹੀ ਨਹੀਂ ਕੀਤੀ 
ਮੇਰਾ ਹੱਥ ਮੰਗਣ ਦੀ
ਆਪਣੀ ਸ਼ਰਾਫ਼ਤ ਚ ਰਿਹਾ 
ਕਿ ਤੂੰ ਆਪਣੇ ਘਰ ਦੀਆਂ ਜਿੰਮੇਵਾਰੀਆਂ
ਨਿਭਾ ਕੇ ਆਵਾਂਗਾ 
ਪਰ ਇਹ ਕੰਬਖ਼ਤ ਵਕਤ ਕਿੱਥੇ ਰੁਕਦਾ
ਮੈਨੂੰ ਤਾਂ ਪਸੰਦ ਕਰ ਲਿਆ ਸੀ
ਕਿਸੇ ਲਾਲ ਗੱਡੀ ਵਾਲੇ ਨੇ
ਤੇ ਵਿਆਹ ਕੇ ਲੈ ਗਿਆ 
ਸੱਤ ਸਮੁੰਦਰ ਪਾਰ

ਅੱਜ ਮੁੱਦਤਾਂ ਬਾਅਦ 
ਤੇਰੇ ਨਾਲ ਫੋਨ ਤੇ ਗੱਲ ਹੋਈ
ਤਾਂ ਪਤਾ ਲੱਗ
ਤੇਰੀ ਮਨ ਪਸੰਦ ਨੇਲ ਪੋਲਿਸ਼ ਹੀ
ਸਕਿਨ ਕਲਰ ਦੀ ਹੈ
ਮੇਰੀਆਂ ਵੀ ਦੋ ਧੀਆਂ ਨੇ 
ਪਤੀ ਵੀ ਬਹੁਤ ਪਿਆਰ ਕਰਦਾ ਹੈ
ਮੈਨੂੰ ਵੀ ਪਤਾ ਹੈ ਮੇਰੀਆਂ ਦੋਵੇਂ
ਧੀਆਂ ਮੇਰੀ ਉਮਰ ਚੋਂ ਨਿਕਲਣਗੀਆਂ
 ਜਦ ਹਵਾ ਚਲਦੀ ਹੈ ਤਾਂ 
ਸਾਰੇ ਦਰਖਤ ਹਿਲਦੇ ਨੇ 
ਕੋਈ ਰਹਿ ਤਾਂ ਨਹੀਂ ਜਾਂਦਾ
 ਪਰ ਮੈਂ ਨਹੀਂ ਚਾਹੁੰਦੀ ਕਿ
ਉਹਨਾਂ ਨੂੰ ਟਿਊਸ਼ਨ ਪੜਾਉਣ ਵਾਲਾ
ਤਨਹਾਈ ਚ ਬੈਠਾ 
ਕਿੱਥੇ ਸਕਿਨ ਕਲਰ  ਦੀ ਨੇਲ
ਪੋਲਿਸ਼ ਨਾ ਦੇਖਦਾ ਰਹਿ ਜਾਵੇ

ਇਸ਼ਕ ਪੂਰਾ ਹੀ ਹੋ ਜਾਏ ਤਾਂ ਚੰਗਾ
ਕਹਿੰਦੇ ਨੇ ਜੇ ਹੀਰ ਤੇ ਰਾਂਝੇ ਦਾ 
ਵਿਆਹ ਹੋ ਜਾਂਦਾ ਤਾਂ ਸ਼ਾਇਦ ਰਾਂਝਾ
ਰੋਟੀ ਪਾਣੀ ਦੇ ਚੱਕਰ ਚ ਪਿਆ ਰਹਿੰਦਾ
ਪਰ ਮਾੜਾ ਵੀ ਤਾਂ ਨਹੀਂ 
ਜੇ ਇਸ਼ਕ ਪੂਰਾ ਹੋ ਜਾਵੇ
12 ਸਾਲ ਰਾਂਝਾ 
ਹਮੇਸ਼ਾ ਮੱਝੀਆਂ ਹੀ ਕਿਉਂ ਚਰਾਵੇ?
ਘਰ ਬੈਠ ਕੇ ਹੀਰ
ਦੀਆਂ ਪੱਕੀਆਂ ਰੋਟੀਆਂ 
ਕਿਉਂ ਨਾ ਖਾਵੇ?
26.03.2024

Wednesday, December 20, 2023

बीवी से कौन पंगा ले?😄😄

"जीवन मे कई बार कुछ क्षण ऐसे होते हैं, जिन कुछ क्षण में आप पूरा जीवन जी लेते हो," यह कहा है अमूल्य शुक्ला जी ने काव्यांजलि में ।
जैसे ,"सेंट ऑफ़ वीमेन " में एलपेचीनो ( अंधे के रोल में) जब एक  औरत के साथ डांस करता है
और ,"ज़ोरबा दा ग्रीक" नावल में वह प्रोफेसर अपनी समझदारी को एक तरफ छोड़कर डांस करता है तो वह जीवन को पूरा जी लेता है!"
 यह क्षण जो होते हैं इसमें हम पूरे जीवन की झलक देख लेते हैं तो हमने यह झलक एक बार नहीं , बहुत बार देखी जब गोयल सर हमारे घर ठहरे थे।

Jung Bahadur Goyal अपनी धर्मपत्नी के साथ  हमारे यँहा रूद्रपुर रहे। पंकज, Moon Sharma और मै...

हम सब की महफिल लगती। सारा दिन साहित्य, ध्यान, लेखकों, किताबों, जीवन के अलग अलग विष्यों पर गहन बातचीत होती। 

इसी दौरान गोयल सर और मैडम उत्तराखंड भी घूमें।

मुझे सबसे अच्छे compliment मिले ,
" जस, तेरा घर ओशो का आश्रम है।"

कुछ क्लिप मैनें कैमरे में कैद किए हैं, जो मेरे लिए अनमोल हैं। 
--------
हसी की एक बात
"पत्नी से झगड़ा कौन करें?"😀😀
#rajneeshjass

ਫਿਲਮਾਂ ਚ ਹਿੰਸਾ

"ਤੈਅ ਕਰੋ ਕਿਸ ਔਰ ਹੋ ਤੁਮ , ਤੈਅ ਕਰੋ ਕਿਸ ਔਰ ਹੋ
ਆਦਮੀ ਕੇ ਪਕਸ਼ ਮੇਂ ਹੋ ਜਾਂ ਕਿ ਆਦਮਖੋਰ ਹੋ?"
ਬੱਲੀ ਸਿੰਘ ਚੀਮਾ ਦਾ ਸ਼ੇ'ਰ ਹੈ (ਇਹ ਉੱਤਰਾਖੰਡ ਦੇ ਲੋਕ ਕਵੀ ਨੇ)

ਫਿਲਮਾਂ ਵਿੱਚ ਜਰੂਰਤ ਤੋਂ ਵੱਧ ਦੀ ਹਿੰਸਾ, ਇਹ ਸਮਾਜ ਨੂੰ ਦਿਸ਼ਾ ਵਹੀਨ ਕਰ ਦਿੰਦੀਆਂ ਨੇ।
 ਐਂਟੀ ਹੀਰੋ ਹੀ ਹੀਰੋ ਬਣ ਗਏ ਨੇ,  ਖਲਨਾਇਕ ਹੀ ਨਾਇਕ ਬਣ ਗਏ ਨੇ। 
ਪਹਿਲਾਂ ਫਿਲਮਾਂ ਬਣਦੀਆਂ ਸਨ ਕਿ ਮਨੋਰੰਜਨ ਦੇ ਨਾਲ ਨਾਲ ਕੋਈ ਸੁਨੇਹਾ ਵੀ ਹੋਵੇ। ਉਸ ਸਮੇਂ ਇੱਕ ਪੈਰਲਲ ਸਿਨੇਮਾ ਸੀ, ਜਿਸ ਵਿੱਚ ਗੋਵਿੰਦ ਨਹਿਲਾਨੀ ਵਰਗੇ ਡਾਇਰੈਕਟਰ, ਓਮ ਪੁਰੀ, ਨਸੀਰੁਦੀਨ ਸ਼ਾਹ, ਸਮਿਤਾ ਪਾਟਿਲ ਵਰਗੇ ਐਕਟਰ ਜੋ ਕਿ ਆਮ ਆਦਮੀ ਦੀਆਂ ਸੱਮਸਿਆਵਾਂ  ਹੁੰਦੀਆਂ ਸਨ ਪਰ ਹੁਣ ਫਿਲਮਾਂ ਬਣਾਉਣ ਵਾਲਿਆਂ ਦਾ ਇੱਕ ਹੀ ਮੁੱਦਾ ਹੈ ਕਿ ਉਹ ਜਿਆਦਾ ਤੋਂ ਜਿਆਦਾ ਪੈਸੇ ਕਮਾ ਸਕਣ।  ਇਸ ਨਾਲ ਸਮਾਜ ਉੱਤੇ ਕੀ ਅਸਰ ਪੈਂਦਾ ਹੈ ਬੱਚੇ ਕਿੰਨੇ ਹਿੰਸਾਤਮਕ ਹੋ ਰਹੇ ਨੇ, ਇਹਨਾਂ ਗੱਲਾਂ ਨਾਲ ਇਹਨਾਂ ਨੂੰ ਕੋਈ ਤਾਲੁਕਾਤ ਨਹੀਂ।
 ਕੁਝ ਦਿਨ ਪਹਿਲਾਂ ਪੜੀ ਮੈਨੂੰ ਇੱਕ ਮੁਲਾਕਾਤ ਯਾਦ ਆ ਗਈ ਕਿ  ਜਦ ਰਤਨ ਟਾਟਾ ਜੀ ਰਿਟਾਇਰ ਹੋਏ ਤਾਂ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਲਗਭਗ 1870 ਦੇ ਵਿੱਚ ਕੰਮ ਸ਼ੁਰੂ ਕੀਤਾ ਤੇ 1970 ਵਿੱਚ ਅੰਬਾਨੀ ਪਰਿਵਾਰ ਨੇ।ਉਹ ਛਾਲ ਬਾਅਦ ਵਿੱਚ ਵੀ ਬਿਜ਼ਨਸ ਸ਼ੁਰੂ ਕਰਕੇ ਟਾਟਾ  ਤੋਂ ਜਿਆਦਾ ਪੈਸਾ ਕਮਾ ਰਹੇ ਨੇ, ਕੀ ਕਾਰਨ ਹੈ?
ਰਤਨ ਟਾਟਾ ਨੇ ਬਹੁਤ ਵਧੀਆ ਜਵਾਬ ਦਿੱਤਾ , ਉਹ ਕਹਿੰਦੇ "ਅਸੀਂ ਐਂਟਰਪਰੇਨਰ ਹਾਂ ਉਹ ਇੰਡਸਟ੍ਰੀਅਲਿਸਟ ਨੇ। ਅਸੀਂ ਉਹ ਸਮਾਨ ਬਣਾਉਂਦੇ ਹਾਂ ਜੋ ਜਿਸ ਦੀ ਕਿ ਉਪਭੋਗਤਾ ਨੂੰ ਜ਼ਰੂਰਤ ਹੋਵੇ ਤੇ ਜਿਹਦੇ ਨਾਲ ਉਹਦਾ ਕੋਈ ਨੁਕਸਾਨ ਨਾ ਹੋਵੇ। ਪਰ ਇੰਡਸਟਰੀਅਲਿਸਟ ਦਾ ਮੁੱਦਾ ਹੁੰਦਾ ਹੈ ਸਿਰਫ਼ ਆਪਣੇ ਪ੍ਰੋਫਿਟ ਦੇ ਨਾਲ। ਤਾਂ ਇਹੀ ਕਾਰਨ ਹੈ ਕਿ ਉਹ ਪੈਸਾ ਤਾਂ ਬਹੁਤ ਜਿਆਦਾ ਕਮਾ ਰਹੇ ਨੇ ਪਰ ਉਹ ਟਾਟਾ ਵਾਂਗ ਐਂਟਰਪਰੇਨਰ ਨਹੀਂ।"
 ਫਿਲਮਾਂ ਦਾ ਮਿਆਰ ਦਿਨ ਪ੍ਰਤੀ ਦਿਨ ਥੱਲੇ ਹੀ ਡਿੱਗਦਾ ਜਾ ਰਿਹਾ ਹੈ| ਬਾਲੀਵੁੱਡ ਵਿੱਚ ਕੁਝ ਕੁ ਐਕਟਰਾ ਨੂੰ ਛੱਡ ਕੇ ਬਾਕੀ ਸਭ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਨੇ।
 ਬਾਕੀ ਭਾਰਤ ਦਾ ਇਹ ਹਮੇਸ਼ਾ ਤੋਂ ਦੁਖਾਂਤ ਰਿਹਾ ਹੈ ਕਿ ਇੱਥੇ ਕ੍ਰਿਕਟਰ ਅਤੇ ਐਕਟਰ ਭਗਵਾਨ ਵਾਂਗ ਪੂਜੇ ਜਾਂਦੇ ਨੇ। ਉਹ ਲੋਕ ਜਿਨਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਹੈ, ਜਿਵੇਂ ਅਬਦੁਲ ਕਲਾਮ ( ਮਿਸਾਇਲ ਮੈਨ) ,  ਵਿਸ਼ਵੇਸ਼ਵਰ ਦੱਤ ਸਕਲਾਨੀ (ਜਿਸ ਨੂੰ ਕਿ ਉੱਤਰਾਖੰਡ ਦੇ ਟ੍ ਰੀਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸਨੇ 10 ਲੱਖ ਬੂਟੇ ਲਾਏ)
ਇਹਨਾਂ ਬਾਰੇ ਕਿਸੇ ਨੂੰ ਪਤਾ ਹੀ ਕੁਝ ਨਹੀਂ।
 ਹੁਣ ਸੈਮ ਬਹਾਦਰ ਨਾਮ ਦੀ ਫਿਲਮ ਗੁਲਜ਼ਾਰ ਦੀ ਬੇਟੀ ਮੇਘਾ ਗੁਲਜ਼ਾਰ ਨੇ ਬਣਾਈ ਹੈ, ਇਹ ਇਹ ਇੱਕ ਅਸਲ ਕਰੈਕਟਰ ਲਿਆ ਗਿਆ ਹੈ। ਪਰ ਉਹਦੇ ਨਾਲ ਹੀ  ਇੱਕ ਫਿਲਮ ਆਈ ਹੈ ਐਨੀਮਲ।
ਮੈਂ ਵੇਖੀ ਤਾਂ ਨਹੀਂ ਪਰ ਉਹਦੇ ਟਰੇਲਰ ਤੋਂ ਅੰਦਾਜ਼ਾ ਲੱਗਦਾ ਹੈ ਉਹਦੇ ਵਿੱਚ ਇੰਨੀ ਜਿਆਦਾ ਹਿੰਸਾ ਹੈ ਕਿ ਪੁੱਛੋ ਨਾ।
 ਸਾਨੂੰ ਆਪਣੇ ਬੱਚਿਆਂ ਨੂੰ ਫਿਲਮਾਂ ਸੋਚ ਸਮਝ ਕੇ ਹੀ ਦਿਖਾਣੀਆਂ ਚਾਹੀਦੀਆਂ ਨੇ। 
ਅਸੀਂ ਜਦ ਬਚਪਨ ਚ ਹੁੰਦੇ ਸੀ ਘਰ ਕਾਮਰੇਡੀ ਦਾ ਮਾਹੌਲ ਰਿਹਾ ਬਾਪੂ ਨੇ ਦੋ ਆਂਖੇ 12 ਹਾਥ, ਚਿੱਤਰ ਲੇਖਾ , ਮਦਰ ਇੰਡੀਆ ਵਰਗੀਆਂ ਫਿਲਮਾਂ ਦਿਖਾਈਆਂ । ਪਰ ਉਹਨਾਂ ਨੇ ਉਹਨਾਂ ਦੇ ਸਮੇਂ ਵੀ ਇੱਕ ਫਿਲਮ ਆਈ ਸੀ ,"ਪ੍ਰਤੀਘਾਤ" ਜਿਸ ਵਿੱਚ ਇੱਕ ਔਰਤ ਨਾਲ ਦੁਰਾਚਾਰ ਹੁੰਦਾ ਹੈ ਤੇ ਗੰਡਾਸੀ ਨਾਲ ਉਹ ਬੰਦੇ ਦਾ ਸਿਰ ਲਾਹ ਦਿੰਦੀ ਹੈ।  ਇਹ ਇੱਕ ਬਦਲਾ ਸੀ।
ਪਰ ਇਹ ਐਨੀਮਲ ਨਾਮ ਦੀ ਫਿਲਮ ਜੋ ਹੈ ਇਹ ਕਰੋੜਾਂ ਦੀ ਕਮਾਈ ਕਰ ਗਈ, ਜਿਸ ਵਿੱਚ ਇੱਕ ਦਿਸ਼ਾਵਹੀਣ ਮੁੰਡਾ, ਬਸ ਲਡ਼ ਰਿਹਾ ਹੈ, ਮਾਰ ਰਿਹਾ ਹੈ। 
ਸਾਡੀ ਵਿਹਲੀ ਮਢੀਰ ਨੂੰ ਇੱਕ ਮੁੱਦਾ ਮਿਲ ਗਿਆ, ਅਰਜੁਨ ਵੈਲੀ ਦਾ।
ਲੱਗਦਾ ਹੈ ਹੁਣ ਬਾਕੀ ਸੱਮਸਿਆਵਾਂ ਤਾਂ ਹੁਣ ਹੱਲ ਹੋ ਗਈਆਂ ਨੇ, ਜਿਵੇਂ ਨਸ਼ਾ, ਬੇਰੋਜ਼ਗਾਰੀ, ਅਬਾਦੀ, ਪਲਾਇਨ ਆਦਿ ਦੀਆਂ।
 ਕਿਸੇ ਨੇ ਕਿਹਾ ਹੈ ਕਿ  ਜੇ ਕਿਸੇ ਦੇਸ਼ ਦਾ ਭਵਿੱਖ ਵੇਖਣਾ ਹੈ ਤਾਂ ਵੇਖੋ ਉਸਦੀ ਨੌਜਵਾਨ ਪੀੜੀ ਕਿਸ ਕਿਸਮ ਦੇ ਗੀਤ ਸੁਣ ਰਹੀ ਹੈ?
ਹੁਣ ਸਤਿੰਦਰ ਸਰਤਾਜ ਵੀ ਗੀਤ ਗਾਉਂਦਾ ਹੈ ਤੇ ਹਥਿਆਰਾਂ ਵਾਲੇ ਗੀਤ ਵੀ ਗਾਏ ਜਾ ਰਹੇ ਨੇ।  ਜਰੂਰੀ ਨਹੀਂ ਸਤਿੰਦਰ ਸਰਤਾਜ ਨੂੰ ਵੀ ਬਾਕੀ ਹਥਿਆਰਾਂ ਦੇ ਗੀਤਾਂ ਜਿੰਨੇ ਲਾਈਕ ਮਿਲਣ,  ਜਰੂਰੀ ਨਹੀਂ ਉਹ ਉਨਾ ਪੈਸਾ ਕਮਾਵੇ ਜਿੰਨੇ ਬਾਕੀ ਕਮਾ ਰਹੇ ਨੇ....ਪਰ ਸਤਿੰਦਰ ਸਰਤਾਜ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਇੰਝ ਲੱਗਦਾ ਹੈ ਜਿਵੇਂ ਕੋਈ ਮਾਂ ਬੱਚੇ ਦਾ ਸਿਰ ਪਲੋਸ ਰਹੀ ਹੋਵੇ।

ਹੁਣ ਇਹ ਅਸੀਂ ਤੈਅ ਕਰਨਾ ਹੈ, ਅਸੀਂ ਸਮਾਜ ਨੂੰ ਹਥਿਆਰ ਦੇਣਾ ਚਾਹੁੰਦੇ ਹਾਂ ਜਾਂ ਸਕੂਨ?
-------
ਰਜਨੀਸ਼ ਜੱਸ

माया और मन जीते जगजीत

मेरा एक दोस्त है नवतेज उसे ऑस्ट्रेलिया गए हुए लगभग 25 साल हो गए है। जब भी उसने अपने दिल की बातें करनी होती है तो मुझे फोन मिला लेता है।
कल उसका फोन आया।
 उसने बताया एक बार वो, उसके पिता और तीन गुरुद्वारे के पाठी कहीं जा रहे थे। उसके मन में एक सवाल आया कि, "मन जीते जग जीत"  का क्या मतलब है? क्योंकि वह कहता था कभी उसकी मन धार्मिक होता है तो वह भगवान के बारे में सोचने लगता है,पर  जब वह माया में लिप्त हो जाता है तो संसार में पैसा कमाने भाग जाता है।
 मतलब उसका मन हमेशा द्वंद में रहता है।  तो गुरुद्वारे के पाठी ने उसे एक कहानी सुनाई।
 उन्होंने कहा, एक ट्रेन कहीं जा रही थी जो यात्रियों से भरी हुई थी, एक यात्री का स्टेशन आया उसके पास बहुत सारा सामान था। जब वह ट्रेन से उतरा तो उसका एक बैग वहां रह गया उसमें लगभग एक लाख ₹ थे। पर उसके साथ बैठे वाले आदमी ने देखा कि उसका बैग रह गया है तो वह तुरंत भाग कर उसके पीछे गया और उसको वह बैग लौटा दिया। दूसरा आदमी सोच रहा था कि अगर यह आदमी बैग रख लेता और ट्रेन चल जाती तोयह  अमीर हो सकता था। बैग लेकर उसने शुक्रिया किया और ट्रेन चल दी।
तीन चार स्टेशन के बाद वह भी उतर गया जिसने बैग लौटाया था। वह  घर जाने से पहले एक आलू खरीदने एक दुकान पर गया। उसने वहां से आलू लिए पर जब दुकानदार का ध्यान इधर-उधर हुआ तो उसने एक आलू उठाकर अपनी जेब में रख लिया।

तो पाठी ने कहा यह होता है मन ऐसा ही है वो कई बार लाखों रू ठुकरा देता है पर कई बार वही मन एक आलू की चोरी भी कर लेता है।
तो मन को जीतना बहुत बड़ी बात है।
 मुझे निदा फाज़ली जी का एक शे'र याद आ गया
"मन बैरागी तन अनुरागी कदम कदम दुश्वारी है
जीवन जीना सहल न जानो बहुत बड़ी फनकारी है" 

नवतेज बताने लगा कि जब वह भारत में रहता था तो तब एक बार हमसे मिलने हमारे घर पर आया। मैं और मेरे पिता गुरबख्श जस बैठे थे। तो उसे कुछ बातचीत होनी शुरू हुई। वह कॉमरेडी सोच का था। पिताजी भी पहले कामरेड थे फिर धीरे-धीरे वह ओशो को पढ़ने लग गए। मैंने भी  ओशो को पढ़ा तो पिताजी का बहुत विरोध किया पर जब मैंने देखा ओशो सही है तो मैं भी ओशो को पढ़ने लगा।
 नवतेज बोला,"  तुम और तुम्हारे पिता यह कह रहे थे कि अगर किसी कुदरत ने आदमी को बनाया है तो कहीं ना कहीं, किसी  मायने में वह आदमी से तो ही बड़ी है।"
 पर नवतेज का कामरेडी दिमाग का रहा था अगर कहीं भगवान है तो उसे साबित करके दिखाओ।

 पर समय के साथ उसमें बहुत बदलाव आया है उसने जीवन के बहुत सारे उतार-चढ़ाव देखे हैं। उसके पास पहले बहुत सारी कार थी जो टैक्सी चलती थी। अब वह कोई अपना काम करता है।
 उसने यही सवाल मुझसे भी किया," मन जीते जग जीत क्या होता है?"
 मैंने कहा ," यार मन को जीतना तो एक बहुत बड़ी साधना है।"
उसने कहा," हां, यह सही है पर मन तो कहीं ना कहीं फिर भटक जाता है।"
 मैंने कहा,"  तूने बिल्कुल सही कहा, पर यह अगर तू इस चीज़ को भी सोच रहा था कि आदमी भटक जाता है यह तेरी यात्रा का पहला कदम है। नहीं तो मैंने देखा है लोग बूढ़े हो जाते हैं पर उनकी यात्रा शुरू ही नहीं हो पाती, वह जीवन की व्यर्थता को समझ नहीं पाते। 
जैसे कि मेरे गुरु रूबी बडियाल हमेशा कहते हैं,"रजनीश , लोगों की दाढ़ी सफेद हो जाती है पर रहते वह काके ही हैं।"
मतलब कि उनका दिमाग हमेशा बच्चों जैसा ही रहता है कोई मैच्योरिटी नहीं आ पाती।
 अब मैं जो लिख रहा हूं यह भी माया है, आप जो पढ़ रहे हो यह भी माया है।
हमारे ग्रंथो में दर्ज है
 "माया ममता मोहिनी
जिस बिन दंता जाग खाया"
इसका मतलब है," माया एक ऐसी शै है जिसका कोई दाँत नहीं पर फिर भी वह सारे जगत को खा रही है"

 "अक्खी वेख ना रज्जीयां बहु रंग तमाशे
उस्तति निंदा कन्न रोवन ते हासे
 सादी जीभु ना रज्जीयां कर भोग विलासे
नक ना रज्जा वासु लै दुर्गंध सुबासे
 रज ना कोई कोई जीविया  कूड़े भरवासे
 पीर मुरीदा पीरहरि सच्ची रहरासे"

इसमें भाई गुरदास कहते हैं,
 "आंखें देख देख कर थकती नहीं चाहे वो जितनी मर्जी रंग तमाशा देख ले,
कान कभी थकते नहीं चाहे कितनी ही प्रशंसा और निंदा सुन ले,
 जीभ कभी थकती नहीं वह चाहे कितने ही भोग विलास कर ले,
 नाक भी कभी थकता नहीं चाहे  जितनी  मर्ज़ी दुर्गंध या सुगंध सूंघ ले,
इस संसार में कोई भी जी भरकर नहीं जी पाया है चाहे वह जितना कूड़ा कबाड़ा देख ले, पर फिर भी उसकी और जीने की , भोगने की तमन्ना बनी रहती है
पर जो सिक्ख है वह हमेशा सहज रहता है और वो अपने गुरु के प्रति श्रद्धा, अनुग्रह के भाव से भरा रहता है"
 

 मैनें कहा," माया को साथ तो तभी छूटता है जब कुदरत चाहती है या कोई अच्छा गुरु हमारे बाजू पकड़ लेता है तो हम इस  इस संसार की माया के बंधन से छूट जाते हैं।
 फिर मिलूंगा एक नये किस्से के साथ।
आपका अपना 
रजनीश जस
रूद्रपुर, उत्तराखंड 
निवासी पुरहीरां
 होशियारपुर, पंजाब

ਚਿਰਾਗ ਜੈਨ ਦੀ ਕਵਿਤਾ ਦਾ ਪੰਜਾਬੀ ਅਨੁਵਾਦ

ਚਿਰਾਗ ਜੈਨ ਇਕ ਸੁਲਝਿਆ ਹੋਇਆ ਕਵਿ ਹੈ ਆਪਣੀ ਉਮਰ ਤੋਂ ਕੀਤੇ ਵੱਡਾ ਹੈ।  ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਜੋ ਮੈਂ ਓਹਨਾ ਦੇ ਹਿੰਦੀ ਗੀਤ ਨੂੰ ਪੰਜਾਬੀ ਚ ਅਨੁਵਾਦ ਕਰ ਰਿਹਾ ਹਾਂ। ਹਰ ਵੱਡੇ ਕਵਿ ਨਾਲ ਮੰਚ ਸਾਂਝਾ ਕਰ ਚੁੱਕੇ ਨੇ। ਮੇਰੇ ਮਨਪਸੰਦ ਕਵਿ ਗੋਪਾਲਦਾਸ ਨੀਰਜ ਨਾਲ ਬਹੁਤ ਪਿਆਰ ਰਿਹਾ ਹੈ ਇਹਨਾਂ ਦਾ। 
ਇਸ ਪੇਜ ਰਾਹੀਂ ਉਹ ਸਾਰੇ ਦਿੱਗਜ ਹਿੰਦੀ ਕਵੀਆਂ ਦੀਆਂ ਰਚਨਾਵਾਂ ਸਾਂਭਣ ਦਾ ਕੰਮ ਕਰ ਰਿਹਾ ਹੈ।ਮੇਰੇ ਕੋਲ ਰੁਦਰਪੁਰ ਵੀ ਉਹ ਅਰੁਣ ਜੈਮਿਨੀ ਹੋਰਾਂ ਨਾਲ ਆਏ ਸੀ ਤਾਂ ਸਾਡੀ ਲਾਇਬ੍ਰੇਰੀ ਲਈ ਕਿਤਾਬਾਂ ਲੈਕੇ ਆਏ ਸਨ। 

ਜਦ ਇਹ ਗੀਤ ਅੱਖਾਂ ਤੋਂ ਹੁੰਦਾ ਹੋਇਆ ਦਿਲ ਚ ਉਤਰ ਗਿਆ ਤਾਂ ਉਹਨਾਂ ਨੂੰ ਫੋਨ ਕਰਕੇ ਧਨੰਵਾਦ ਵੀ ਕੀਤਾ।
( चिराग़ जैन जी के गीत का पंजाबी अनुवाद किया है मैनें)
---------

ਜਿਸਦੀ ਛਾਂ ਵਿਚ ਵਿਹੜੇ ਨੇ ਆਪਣਾ ਤਿਉਹਾਰ ਮਣਾਇਆ 
ਜਦ ਉਸਤੇ ਪਤਝੜ ਆਈ ਤਾਂ ਘਰ ਉਸ ਨਾਲ ਨਾਰਾਜ਼ ਰਿਹਾ ਹੈ 
ਜਿਸਦੇ ਫੁੱਲਾਂ ਨਾਲ ਘਰ ਦਾ ਹਰ ਕੋਨਾ ਮਹਕਿਆ 
ਉਸਦੇ ਸੁੱਕੇ ਫੁੱਲਾਂ ਨੂੰ ਝਿੜਕਣਾ ਇੱਕ ਰਿਵਾਜ ਰਿਹਾ ਹੈ
ਜਦ ਉਸ ਤੇ ਪਤਝੜ ਆਇਆ ਤਦ ਘਰ ਓਹਨਾ ਤੋਂ ਨਰਾਜ਼ ਰਿਹਾ ਹੈ 

ਜਿਸ ਨਦੀ ਕਦੇ ਜੀਵਨ ਦਿੱਤਾ ਬਰਸਾਤਾਂ ਚ ਚੁੱਭੇਗੀ 
ਬਾਰਿਸ਼ ਦਾ ਮੌਸਮ ਬੀਤਿਆ ਤਾਂ ਛਤਰੀ ਸਾਨੂੰ ਬੋਝ ਲੱਗੇਗੀ 
ਜਿਨ੍ਹਾਂ ਆਪਣਿਆਂ ਬਿਨ ਜੀਵਨ ਪਾਉਣਾ ਇਕ ਪਲ ਵੀ ਦੁੱਭਰ ਲੱਗਦਾ ਹੈ 
ਜਦ ਉਹ ਆਪਣੇ ਮਰ ਜਾਂਦੇ ਨੇ ਤਦ ਉਹਨਾ ਤੋਂ ਡਰ ਲੱਗਦਾ ਹੈ 
ਰੁੱਤਾਂ ਦੇ ਨਾਲ ਅੱਖ ਬਦਲਣਾ ਸਭ ਦਾ ਸਹਿਜ ਮਿਜਾਜ਼ ਰਿਹਾ ਹੈ 
ਜਦ ਉਸ ਤੇ ਪਤਝੜ ਆਇਆ ਤਦ ਘਰ ਉਹਨਾਂ ਤੋਂ ਨਰਾਜ਼ ਰਿਹਾ ਹੈ 

ਪਿਆਸ ਨਾ ਹੋਵੇ ਤਾਂ ਪਾਣੀ ਭੁੱਲੇ, ਭੁੱਖ ਨਾ ਹੋਵੇ ਤਾਂ ਰੋਟੀ ਭੁੱਲੇ 
ਮਨ ਦਾ ਬਚਪਨ ਬੀਤ ਗਿਆ ਤਾਂ ਬੇਅਰਥ ਲੱਗੇ ਸਾਉਣ ਦੇ ਝੂਲੇ 
ਬਚਪਨ ਦੇ ਵਿਚ ਕੁਝ ਖੇਲ ਖਿਲੌਣੇ , ਜਵਾਨੀ ਵਿਚ ਦਿਲ ਦਾ ਨਜ਼ਰਾਨਾ 
ਫਿਰ ਘਰ ਦੀ ਜਿੰਮੇਵਾਰੀ, ਫਿਰ ਬਿਨਾ ਦੁੱਖ ਸਹੇ ਮਰ ਜਾਣਾ 
ਜਿੰਨੀ ਦੇਰ ਜ਼ਰੂਰਤ ਉਸਦੀ ਉੱਨੀ ਦੇਰ ਲਿਹਾਜ ਕਰਨਾ
ਜਦ ਉਸ ਤੇ ਪਤਝੜ ਆਇਆ ਤਦ ਘਰ ਉਸ  ਤੋਂ ਨਾਰਾਜ਼ ਰਿਹਾ ਹੈ 

ਮਨ ਦੇ ਛੋਟੇ ਝੋਲੇ ਵਿਚ ਸਭ ਕੁਝ ਢੋਣਾ ਨਾਮੁਮਕਿਨ ਹੈ 
ਯਾਦਾਂ ਦੀ ਡੋਰੀ ਵਿਚ ਸਭ ਦਾ ਨਾਮ ਪਿਰੋਣਾ ਨਾਮੁਮਕਿਨ ਹੈ 
ਜਿਸਦੇ ਜਿੰਨੇ ਸਾਹ ਮਹਿਕੇ ਉਸ ਨਾਲ ਉੱਨੀ ਪ੍ਰੀਤ ਰਹੀ ਹੈ 
ਰਾਤ ਅੰਧੇਰੀ ਸੇਵਰ ਉਜਾਲਾ ਇਹ ਜੱਗ ਦੀ ਰੀਤ ਰਹੀ ਹੈ 
ਜਿਸ ਤਰ੍ਹਾਂ ਅੰਜਾਮ ਕਿਸੇ ਦਾ ਕਦ ਉਸ ਤਰ੍ਹਾਂ ਦਾ ਆਗਾਜ਼ ਰਿਹਾ ਹੈ 
ਜਦ ਉਸ ਤੇ ਪਤਝੜ ਆਇਆ ਤਦ ਘਰ ਉਸ  ਤੋਂ ਨਾਰਾਜ਼ ਰਿਹਾ ਹੈ 
--------
©ਚਿਰਾਗ਼ ਜੈਨ

ਪੰਜਾਬੀ ਰੁਪਾਂਤਰ ਰਜਨੀਸ਼ ਜੱਸ

जिसकी छाया में आँगन ने अपना हर त्योहार मनाया 
जब उस पर पतझर आया तो घर उससे नाराज़ रहा है
जिसके फूलों की ख़ुश्बू ने घर का हर कोना महकाया
उसके सूखे पत्तों पर झल्लाना एक रिवाज़ रहा है

जिस नदिया ने जीवन सींचा, वो बरसातों में अखरेगी
बारिश का मौसम बीता तो, छतरी हमको बोझ लगेगी
जिन अपनों के बिन जी पाना इक पल भी दूभर लगता है
जब वे अपने मर जाते हैं, तब उनसे ही डर लगता है
ऋतुओं के संग आँख बदलना, सबका सहज मिजाज़ रहा है
जब उस पर पतझर आया तो घर उससे नाराज़ रहा है

प्यास न हो तो पानी भूले, भूख न हो तो रोटी भूले
मन से बचपन बीत गया तो, व्यर्थ लगे सावन के झूले
बचपन में कुछ खेल-खिलौने, यौवन में दिल का नज़राना
फिर घर भर की ज़िम्मेदारी, फिर बिन कष्ट सहे मर जाना
जितनी देर ज़रूरत जिसकी, उतनी देर लिहाज रहा है
जब उस पर पतझर आया तो, घर उससे नाराज़ रहा है

मन के छोटे से झोले में सब कुछ ढोना नामुम्किन है
यादों की डोरी में सबके नाम पिरोना नामुम्किन है
जिससे जितनी साँसें महकी, उससे उतनी प्रीत रही है
रात अंधेरा, भोर उजाला, ये ही जग की रीत रही है
जैसा है अंजाम किसी का कब वैसा आगाज़ रहा है
जब उस पर पतझर आया तो घर उससे नाराज़ रहा है

© चिराग़ जैन

कुछ यादें गाँंव की

#कुछ_यादें_गांव_की_1
#some_memories_of_village_1
14.12.2017

अपना गाँव सभी को प्यारा होता है, ऐसे ही मुझे भी है, पुरहीरां, होशियारपुर,  पंजाब। गांव में रमेश हलवाई की दुकान, यँहा पर महफिल लगती रहती थी, जब वंहा रहते थे। अब तो मुद्दत हो गई गांव छोड़े हुए। 
रमेश की दुकान का गजरेला (गाजर का हलवा), बेसन के लड्डू,  बर्फी,,, हर मिठाई लाजवाब। 
 रमेश की हाजिर जवाबी,  शज़िंदादिली सभी का मन मोह लेती।  एक बार एक लड़का जो बहुत पतला सा था, वँहा कुछ लेने आया।  रमेश बोला, "ये हैं मेरे देश के नौजवान, ये बस गिनती में नौ हैं,  "जवानी "तो इन पर आई नहीं।" 😂😂
एक बार एक आदमी अपनी मूँछ को ताव दे रहा था। दूसरा आदमी बोला,  वाह क्या मूँछ। तो रमेश कंहा चुप रहता, बोला, "लो जी दोनों तरफ चाहे दो नींबू टिका लो।"😁😁
कोई भी पोलीथीन में दूध या दही लेने आए तो उसे टोक देना,  समझाना। कहना,  जाओ, सामने ही तो घर है, कोई बर्तन लाओ।
 
इस बार गाँव गया। रुद्रपुर से लगभग 16 घंटे बाद बस के, सफर से जागा हुआ था।  सुबह गांव पहुँचा था।  भूख बहुत लगी थी। घर ताला लगा हुआ था  चाबी नहीं थी,  तो रमेश की दुकान पर गया।  हलांकि वो अब चाय नहीं बनाता, पर मेरे लिए बनाई। साथ में ब्रैड खिलाई। फिर मैंने पैसे पूछे तो,  उसने मुस्कुराते हुए मना कर दिया।  मेरा दिल भी गदगद हो उठा। 
सारे दोस्त रोटी के सिलसिले में बाहर बस गए हैं,  बिट्टू कनाडा,  रिंकू इटली, बिंदा इटली। अब गाँव जाना कम होता है ।
तो लोग हमसे ही पूछ लेते हैं, "आप कंहा से? तो दिल में टीस सी उठती है।  मैं मुस्कुरा देता हूँ, आँख भर आती है कि अपने ही गाँव में पराए हो गए हैं।

अपनी ही एक कविता याद कर लेता हूँ

बहुत मुश्किल होता है
अपना गाँव छोड़ देना
बहुत मुश्किल होता है
अपनों को तड़पता छोड़ देना
पर जाना पड़ता है
अपनी पहचान बनाने के लिए 
पैसा कमाने के लिए 
माँ का इलाज करवाना है
बहन की शादी करवानी है
कोठे की कच्ची छत्त पक्की करवानी है
बापू को सर्दी में शाल दिलवानी है
ऐसी बहुत सी ज़रूरतें हैं
जो गाँव से शहर लेकर आती हैं
पर यह कैसी सड़क है दोस्त 
जो गाँव से शहर तो आती है
पर शहर से गाँव नहीं जाती है,
हाँ ,शहर से गाँव नहीं जाती है

#rajneesh_jass
Hoshiarpur 
Punjab
14.12.2017

ਚਿਰਾਗ ਜੈਨ ਦੀ ਕਵਿਤਾ ਦਾ ਪੰਜਾਬੀ ਅਨੁਵਾਦ

ਚਿਰਾਗ ਜੈਨ ਇਕ ਸੁਲਝਿਆ ਹੋਇਆ ਕਵਿ ਹੈ ਆਪਣੀ ਉਮਰ ਤੋਂ ਕੀਤੇ ਵੱਡਾ ਹੈ।  ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਜੋ ਮੈਂ ਓਹਨਾ ਦੇ ਹਿੰਦੀ ਗੀਤ ਨੂੰ ਪੰਜਾਬੀ ਚ ਅਨੁਵਾਦ ਕਰ ਰਿਹਾ ਹਾਂ। ਹਰ ਵੱਡੇ ਕਵਿ ਨਾਲ ਮੰਚ ਸਾਂਝਾ ਕਰ ਚੁੱਕੇ ਨੇ। ਮੇਰੇ ਮਨਪਸੰਦ ਕਵਿ ਗੋਪਾਲਦਾਸ ਨੀਰਜ ਨਾਲ ਬਹੁਤ ਪਿਆਰ ਰਿਹਾ ਹੈ ਇਹਨਾਂ ਦਾ। 
ਇਸ ਪੇਜ ਰਾਹੀਂ ਉਹ ਸਾਰੇ ਦਿੱਗਜ ਹਿੰਦੀ ਕਵੀਆਂ ਦੀਆਂ ਰਚਨਾਵਾਂ ਸਾਂਭਣ ਦਾ ਕੰਮ ਕਰ ਰਿਹਾ ਹੈ।ਮੇਰੇ ਕੋਲ ਰੁਦਰਪੁਰ ਵੀ ਉਹ ਅਰੁਣ ਜੈਮਿਨੀ ਹੋਰਾਂ ਨਾਲ ਆਏ ਸੀ ਤਾਂ ਸਾਡੀ ਲਾਇਬ੍ਰੇਰੀ ਲਈ ਕਿਤਾਬਾਂ ਲੈਕੇ ਆਏ ਸਨ। 

ਜਦ ਇਹ ਗੀਤ ਅੱਖਾਂ ਤੋਂ ਹੁੰਦਾ ਹੋਇਆ ਦਿਲ ਚ ਉਤਰ ਗਿਆ ਤਾਂ ਉਹਨਾਂ ਨੂੰ ਫੋਨ ਕਰਕੇ ਧਨੰਵਾਦ ਵੀ ਕੀਤਾ।
( चिराग़ जैन जी के गीत का पंजाबी अनुवाद किया है मैनें)
---------

ਜਿਸਦੀ ਛਾਂ ਵਿਚ ਵਿਹੜੇ ਨੇ ਆਪਣਾ ਤਿਉਹਾਰ ਮਣਾਇਆ 
ਜਦ ਉਸਤੇ ਪਤਝੜ ਆਈ ਤਾਂ ਘਰ ਉਸ ਨਾਲ ਨਾਰਾਜ਼ ਰਿਹਾ ਹੈ 
ਜਿਸਦੇ ਫੁੱਲਾਂ ਨਾਲ ਘਰ ਦਾ ਹਰ ਕੋਨਾ ਮਹਕਿਆ 
ਉਸਦੇ ਸੁੱਕੇ ਫੁੱਲਾਂ ਨੂੰ ਝਿੜਕਣਾ ਇੱਕ ਰਿਵਾਜ ਰਿਹਾ ਹੈ
ਜਦ ਉਸ ਤੇ ਪਤਝੜ ਆਇਆ ਤਦ ਘਰ ਓਹਨਾ ਤੋਂ ਨਰਾਜ਼ ਰਿਹਾ ਹੈ 

ਜਿਸ ਨਦੀ ਕਦੇ ਜੀਵਨ ਦਿੱਤਾ ਬਰਸਾਤਾਂ ਚ ਚੁੱਭੇਗੀ 
ਬਾਰਿਸ਼ ਦਾ ਮੌਸਮ ਬੀਤਿਆ ਤਾਂ ਛਤਰੀ ਸਾਨੂੰ ਬੋਝ ਲੱਗੇਗੀ 
ਜਿਨ੍ਹਾਂ ਆਪਣਿਆਂ ਬਿਨ ਜੀਵਨ ਪਾਉਣਾ ਇਕ ਪਲ ਵੀ ਦੁੱਭਰ ਲੱਗਦਾ ਹੈ 
ਜਦ ਉਹ ਆਪਣੇ ਮਰ ਜਾਂਦੇ ਨੇ ਤਦ ਉਹਨਾ ਤੋਂ ਡਰ ਲੱਗਦਾ ਹੈ 
ਰੁੱਤਾਂ ਦੇ ਨਾਲ ਅੱਖ ਬਦਲਣਾ ਸਭ ਦਾ ਸਹਿਜ ਮਿਜਾਜ਼ ਰਿਹਾ ਹੈ 
ਜਦ ਉਸ ਤੇ ਪਤਝੜ ਆਇਆ ਤਦ ਘਰ ਉਹਨਾਂ ਤੋਂ ਨਰਾਜ਼ ਰਿਹਾ ਹੈ 

ਪਿਆਸ ਨਾ ਹੋਵੇ ਤਾਂ ਪਾਣੀ ਭੁੱਲੇ, ਭੁੱਖ ਨਾ ਹੋਵੇ ਤਾਂ ਰੋਟੀ ਭੁੱਲੇ 
ਮਨ ਦਾ ਬਚਪਨ ਬੀਤ ਗਿਆ ਤਾਂ ਬੇਅਰਥ ਲੱਗੇ ਸਾਉਣ ਦੇ ਝੂਲੇ 
ਬਚਪਨ ਦੇ ਵਿਚ ਕੁਝ ਖੇਲ ਖਿਲੌਣੇ , ਜਵਾਨੀ ਵਿਚ ਦਿਲ ਦਾ ਨਜ਼ਰਾਨਾ 
ਫਿਰ ਘਰ ਦੀ ਜਿੰਮੇਵਾਰੀ, ਫਿਰ ਬਿਨਾ ਦੁੱਖ ਸਹੇ ਮਰ ਜਾਣਾ 
ਜਿੰਨੀ ਦੇਰ ਜ਼ਰੂਰਤ ਉਸਦੀ ਉੱਨੀ ਦੇਰ ਲਿਹਾਜ ਕਰਨਾ
ਜਦ ਉਸ ਤੇ ਪਤਝੜ ਆਇਆ ਤਦ ਘਰ ਉਸ  ਤੋਂ ਨਾਰਾਜ਼ ਰਿਹਾ ਹੈ 

ਮਨ ਦੇ ਛੋਟੇ ਝੋਲੇ ਵਿਚ ਸਭ ਕੁਝ ਢੋਣਾ ਨਾਮੁਮਕਿਨ ਹੈ 
ਯਾਦਾਂ ਦੀ ਡੋਰੀ ਵਿਚ ਸਭ ਦਾ ਨਾਮ ਪਿਰੋਣਾ ਨਾਮੁਮਕਿਨ ਹੈ 
ਜਿਸਦੇ ਜਿੰਨੇ ਸਾਹ ਮਹਿਕੇ ਉਸ ਨਾਲ ਉੱਨੀ ਪ੍ਰੀਤ ਰਹੀ ਹੈ 
ਰਾਤ ਅੰਧੇਰੀ ਸੇਵਰ ਉਜਾਲਾ ਇਹ ਜੱਗ ਦੀ ਰੀਤ ਰਹੀ ਹੈ 
ਜਿਸ ਤਰ੍ਹਾਂ ਅੰਜਾਮ ਕਿਸੇ ਦਾ ਕਦ ਉਸ ਤਰ੍ਹਾਂ ਦਾ ਆਗਾਜ਼ ਰਿਹਾ ਹੈ 
ਜਦ ਉਸ ਤੇ ਪਤਝੜ ਆਇਆ ਤਦ ਘਰ ਉਸ  ਤੋਂ ਨਾਰਾਜ਼ ਰਿਹਾ ਹੈ 
--------
©ਚਿਰਾਗ਼ ਜੈਨ

ਪੰਜਾਬੀ ਰੁਪਾਂਤਰ ਰਜਨੀਸ਼ ਜੱਸ

जिसकी छाया में आँगन ने अपना हर त्योहार मनाया 
जब उस पर पतझर आया तो घर उससे नाराज़ रहा है
जिसके फूलों की ख़ुश्बू ने घर का हर कोना महकाया
उसके सूखे पत्तों पर झल्लाना एक रिवाज़ रहा है

जिस नदिया ने जीवन सींचा, वो बरसातों में अखरेगी
बारिश का मौसम बीता तो, छतरी हमको बोझ लगेगी
जिन अपनों के बिन जी पाना इक पल भी दूभर लगता है
जब वे अपने मर जाते हैं, तब उनसे ही डर लगता है
ऋतुओं के संग आँख बदलना, सबका सहज मिजाज़ रहा है
जब उस पर पतझर आया तो घर उससे नाराज़ रहा है

प्यास न हो तो पानी भूले, भूख न हो तो रोटी भूले
मन से बचपन बीत गया तो, व्यर्थ लगे सावन के झूले
बचपन में कुछ खेल-खिलौने, यौवन में दिल का नज़राना
फिर घर भर की ज़िम्मेदारी, फिर बिन कष्ट सहे मर जाना
जितनी देर ज़रूरत जिसकी, उतनी देर लिहाज रहा है
जब उस पर पतझर आया तो, घर उससे नाराज़ रहा है

मन के छोटे से झोले में सब कुछ ढोना नामुम्किन है
यादों की डोरी में सबके नाम पिरोना नामुम्किन है
जिससे जितनी साँसें महकी, उससे उतनी प्रीत रही है
रात अंधेरा, भोर उजाला, ये ही जग की रीत रही है
जैसा है अंजाम किसी का कब वैसा आगाज़ रहा है
जब उस पर पतझर आया तो घर उससे नाराज़ रहा है

© चिराग़ जैन

ਮੇਰਾ ਝੋਲਾ

ਹਮ ਕਹਾਂ ਸ਼ਰੀਕ ਹੋਤੇ ਹੈ ਦੁਨੀਆ ਕੀ ਜੰਗ ਮੇਂ
ਵੋ ਅਪਣੇ ਰੰਗ ਮੇ ਹੈ, ਹਮ ਅਪਣੇ ਰੰਗ ਮੇ
# ਕਵੀ ਨਾਮਾਲੂਮ

ਮੇਰੇ ਝੋਲੇ ਵਿੱਚ ਹਰ ਵੇਲੇ ਕੁਝ ਨਾ ਕੁਝ ਹੁੰਦਾ ਹੈ ਖਾਣ ਨੂੰ। ਇਹ ਆਦਤ ਮੈਂ ਆਪਣੇ ਪਿੰਡ ਦੇ ਪਾਠੀ ਤੋਂ ਸਿੱਖੀ।  ਸਾਡੇ ਪਿੰਡ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ, ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਹੈ,"ਗੁਰਦੁਆਰਾ ਜਹਾਰਾ ਜਹੂਰ"। ਉਹ ਪਿੰਡ ਤੋਂ ਦੋ ਕਿਲੋਮੀਟਰ ਬਾਹਰ ਖੇਤਾਂ ਚ ਹੈ। 
ਇਹ ਗੱਲ ਉਸ ਸਮੇਂ ਦੀ ਹੈ ਜਦ ਅਸੀਂ ਨਿੱਕੇ ਹੁੰਦੇ ਸੀ।  ਉਸ ਗੁਰਦੁਆਰੇ ਦੇ ਪਾਠੀ ਜਦੋਂ ਵੀ ਪਿੰਡ ਆਉਣਾ ਤਾਂ ਉਹਦੇ ਝੋਲੇ ਵਿੱਚ ਪਤਾਸੇ ਹੋਣੇ।
ਜੇ ਰਾਹ ਚ ਪਿੰਡ ਦੇ ਪਾਠੀ ਨੇ ਮਿਲ ਜਾਣਾ ਤਾਂ ਉਸ ਕੋਲ ਹੱਥ ਅੱਡ ਕੇ ਖਲੋ ਜਾਣਾ। ਉਸਨੇ ਆਪਣੇ ਝੋਲੇ ਚੋਂ ਪਤਾਸੇ ਕੱਢਣੇ ਤੇ ਸਾਨੂੰ ਦੇਣੇ, ਅਸੀਂ ਪਤਾਸੇ ਖਾ ਲੈਣੇ।
 ਅਸੀਂ ਮੰਦਰ ਵੀ ਤਾਂ ਜਾਣਾ ਕਿ ਉਥੋਂ ਪ੍ਰਸ਼ਾਦ ਮਿਲਦਾ।
ਵੀਰਵਾਰ ਨੂੰ ਬਣੇ ਸ਼ਾਹ ਚਲੇ ਜਾਣਾ। ਉਹ ਪੀਰਾਂ ਦੀ ਜਗ੍ਹਾ ਸੀ, ਉੱਥੇ ਵੀ ਪੀਲੇ ਚੌਲਾਂ ਦੀ ਦੇਗ਼ ਦਾ ਪ੍ਰਸ਼ਾਦ ਮਿਲਦਾ ਸੀ।
ਬੱਚੇ ਨੂੰ ਕੀ ਹੁੰਦਾ ਹੈ, ਜਿੱਥੋਂ  ਪਿਆਰ ਨਾਲ ਖਾਣ ਨੂੰ ਮਿਲਿਆ
 ਉਹ ਉੱਥੇ  ਚਲੇ ਜਾਂਦੇ ਨੇ।
 ਹੁਣ ਵੱਡੇ ਹੋ ਗਏ ਹਾਂ ਸ਼ਹਿਰ ਆ ਗਏ ਹਾਂ। ਪਰ ਸ਼ਹਿਰ ਵਿੱਚ  ਏਦਾਂ ਕੋਈ ਆਉਂਦਾ ਹੀ ਨਹੀਂ। ਜੇ ਆ ਵੀ ਜਾਵੇ  ਤਾਂ ਬੱਚਿਆਂ ਨੂੰ ਸਖ਼ਤ ਹਿਦਾਇਤ ਹੁੰਦੀ ਕਿ ਕਿਸੇ ਕੋਲ ਕੁਝ ਖਾਣ ਨੂੰ ਨਹੀਂ ਲੈਣਾ  ਕਿਉਕਿਂ ਉਹ ਨਸ਼ਾ ਖਿਲਾ ਕੇ ਬੱਚੇ ਚੁੱਕ ਕੇ ਲੈ ਜਾਂਦੇ ਨੇ। ਸ਼ਹਿਰਾਂ ਚ ਆ ਕੇ ਅਸੀਂ ਵੱਡੀਆਂ ਗੱਡੀਆਂ ਦਾ ਲੈ ਲਈਆਂ ਪਰ ਆਪਣੀ ਮਾਸੂਮੀਅਤ ਗਵਾ ਬੈਠੇ ਹਾਂ।
 ਮੈਂ " ਅਹਾ ਜਿੰਦਗੀ" ਮੈਗਜੀਨ ਚ ਪੜਿਆ ਸੀ  ਕਿ," ਪਿੰਡਾਂ ਵਿੱਚ ਜ਼ਿੰਦਗੀ ਮੁਸ਼ਕਿਲ  ਤਾਂ ਹੈ ਪਰ ਸ਼ਹਿਰਾਂ ਵਿੱਚ ਉਲਝਨ ਭਰੀ ਹੈ!"
 ਸਾਰੀ ਉਮਰ ਬੰਦੇ ਦਾ ਮਨ, ਉਹ ਬੱਚਾ ਹੋਣਾ ਲੋਚਦਾ ਹੈ। ਹੁਣ ਆਪਣੇ ਪੰਜਾਬ ਵਾਲੇ ਘਰ ਤੋਂ 600 ਕਿਲੋਮੀਟਰ ਦੂਰ ਉੱਤਰਾਖੰਡ ਵਿੱਚ ਰਹਿੰਦਾ ਹਾਂ। 
ਮੇਰੇ ਝੋਲੇ ਚ ਹਮੇਸ਼ਾ ਇੱਕ ਪਾਣੀ ਦੀ ਬੋਤਲ ਤੇ ਕੁਝ ਨਾ ਕੁਝ ਖਾਣ ਨੂੰ ਰਹਿੰਦਾ ਹੈ। 
 ਅਕਸਰ ਜਦੋਂ ਕਿਤੇ ਵੀ ਪਾਣੀ ਨਹੀਂ ਮਿਲਦਾ ਤਾਂ ਸਾਡੇ ਕੰਪਨੀ ਚ ਕੰਮ ਕਰਦੇ ਸ਼ਿਵ ਕੁਮਾਰ ਮੇਰੇ ਕੋਲ ਆਂਦੇ ਉਹ ਕਹਿੰਦੇ," ਜੇ ਕਿਤੇ ਵੀ ਪਾਣੀ ਨਹੀਂ ਮਿਲੇਗਾ ਮੈਨੂੰ ਪਤਾ ਹੈ ਰਜਨੀਸ਼ ਦੀ ਬੋਤਲ ਚ ਪਾਣੀ ਜਰੂਰ ਹੋਵੇਗਾ।"
ਮੈਂ ਜਦ ਫੈਕਟਰੀ ਨਿਕਲਦਾ ਹਾਂ ਤੇ ਆਪਣੀ ਪਾਣੀ ਚ ਬੋਤਲ ਚ ਪਾਣੀ ਜਰੂਰ ਭਰਦਾ ਹਾਂ। ਮੁੰਡੇ  ਮਜ਼ਾਕੀਆ ਲਹਿਜੇ ਚ ਪੁੱਛਦੇ," ਜੀ ਤੁਸੀਂ ਫੈਕਟਰੀ ਤੋਂ ਪਾਣੀ ਲੈ ਕੇ ਜਾ ਰਹੇ ਹੋ,  ਕੀ ਘਰ ਪਾਣੀ ਨਹੀਂ"
 ਪਰ ਮੈਂ ਕਹਿੰਦਾ," ਨਹੀਂ ਅਜਿਹਾ ਨਹੀਂ ਹੈ। ਹੋ ਸਕਦਾ ਹੈ ਰਾਹ ਵਿੱਚ ਕੋਈ ਪਿਆਸਾ ਬੰਦਾ ਮਿਲ ਜਾਏ ਤਾਂ ਪਾਣੀ ਭਰਕੇ ਚੱਲਦਾ ਹਾਂ। ਬੈਗ ਵਿੱਚ ਇਸ ਲਈ ਕੁਝ ਨਾ ਕੁਝ ਖਾਣ ਨੂੰ ਰੱਖਦਾ ਹਾਂ ਕਿ ਸ਼ਾਇਦ ਕੋਈ ਭੁੱਖਾ ਮਿਲ ਜਾਏ।"

 ਜਦੋਂ ਬੈਗ ਚੁੱਕਦਾ ਹਾਂ ਤਾਂ ਮੈਨੂੰ ਪਿੰਡ ਦਾ ਉਹ ਪਾਠੀ ਯਾਦ ਆ ਜਾਂਦਾ ਹੈ। ਉਹਦਾ ਚਿਹਰਾ ਤਾਂ ਯਾਦ ਨਹੀਂ ਪਰ ਉਹਦੀ ਦਿੱਤੀ ਹੋਈ ਇਹ ਦਾਤ ਜਰੂਰ ਯਾਦ ਹੈ।
ਕੁਝ ਦਿਨ ਪਹਿਲਾਂ ਮੈਂ ਜਿਮ ਕੋਰਬੇਟ,ਰਾਮ ਨਗਰ ਤੋਂ ਕਾਰ ਚ ਵਾਪਸ ਆ ਰਿਹਾ ਸੀ। ਘਰਵਾਲੀ ਨਾਲ ਸੀ ਤੇ ਬੇਟਾ ਪਿਛਲੀ ਸੀਟ ਤੇ ਸੁੱਤਾ ਸੀ।  ਇੱਕ ਬੰਦੇ ਤੋਂ ਮੈਂ ਰਾਹ ਪੁੱਛਿਆ ।
ਉਹ ਕਹਿੰਦਾ," ਮੈਂ ਵੀ ਇੱਧਰ ਜਾਣਾ ਹੈ। ਤੁਸੀਂ ਕਾਰ ਚ ਲਿਫਟ ਦੇ ਦਿਓਗੇ?"
 ਮੈਂ ਕਿਹਾ," ਜੀ ਬੈਠ ਜਾਓ "
ਉਹ ਪਿਛਲੀ ਸੀਟ ਤੇ ਬੈਠ ਗਿਆ। ਜਦੋਂ ਬੈਠੇ ਆ ਤੇ ਉਸਨੇ ਪਹਿਲੀ ਗੱਲ ਇਹ ਕੀਤੀ," ਭਾਈ ਸਾਹਿਬ ਇਸ ਤਰ੍ਹਾਂ ਕਿਸੇ ਅਣਜਾਣ ਆਦਮੀ ਨੂੰ ਕਾਰ ਚ ਨਹੀਂ ਬਿਠਾਉਣਾ ਚਾਹੀਦਾ।"
 ਮੈਂ ਕਿਹਾ," ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਜੇ ਬੰਦਾ, ਬੰਦੇ ਤੇ ਭਰੋਸਾ ਨਾ ਕਰੇ ਤੇ ਕੀ ਕਰੇ? ਫਿਰ ਸੰਸਾਰ ਕਿਵੇਂ ਚੱਲੇਗਾ?"
 ਮੈਨੂੰ ਤੁਹਾਡਾ ਔਰਾ ਠੀਕ ਲੱਗਿਆ ਤਾਂ ਮੈਂ ਤੁਹਾਨੂੰ ਬਿਠਾ ਲਿਆ।
 ਮੈਂ ਉਹਨੂੰ ਬੁੱਧ ਦੇ ਭਿਕਸ਼ੂ ਦੀ ਕਥਾ ਸੁਣਾਈ। 

ਇੱਕ ਬਾਰ ਬੁੱਧ ਦੇ ਭਿਕਸ਼ੂ ਨੇ ਦੇਖਿਆ ਇਕ ਮਧੂ ਮੱਖੀ ਕਿਤੇ ਪਾਣੀ ਡਿੱਗ ਪਈ ਹੈ। ਉਹਨੇ ਉਹਨੂੰ ਹੱਥ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮਧੂ ਮੱਖੀ ਨੇ ਡੰਗ ਮਾਰ ਦਿੱਤਾ। ਮਧੂ ਮੱਖੀ ਉਹਦੇ ਹੱਥੋਂ ਛੁੱਟ ਗਈ ਤੇ ਫਿਰ ਪਾਣੀ ਚ ਡਿੱਗ ਗਈ।  ਉਸਨੇ ਫਿਰ ਉਹਨੂੰ ਚੱਕਿਆ ਤਾਂ ਉਸਨੇ ਫਿਰ ਦੁਬਾਰਾ ਡੰਗ ਮਾਰ ਦਿੱਤਾ। 
ਕੋਲ ਖੜਾ ਦੂਜਾ ਭਿਕਸ਼ੂ  ਕਹਿਣ ਲੱਗਾ," ਤੂੰ ਇਹ ਕੀ ਕਰ ਰਿਹਾ ਹੈੰ?"
ਤਾਂ ਪਹਿਲੇ ਭਿਕਸ਼ੂ ਨੇ ਜਵਾਬ ਦਿੱਤਾ," ਮਧੂ ਮੱਖੀ ਆਪਣਾ ਕਰਮ ਕਰ ਰਹੀ ਹੈ ਡੰਗ ਮਾਰਨ ਦਾ ਤੇ  ਮੈਂ ਆਪਣਾ ਕਰਮ ਕਰ ਰਿਹਾ ਹਾਂ ਬਚਾਉਣ ਦਾ।"

 ਸੋ ਜੋ ਤੁਹਾਡੇ ਕੋਲ ਹੈ ਉਹ ਵੰਡੋ, ਮੁਸਕਾਨ ਵੰਡੋ, ਹਾਸੇ ਵੰਡੋ ਕਿਸੇ ਦਾ ਸਿਰ ਦਰਦ ਹੋ ਰਿਹਾ ਹੈ ਉਹਦਾ ਸਿਰ ਘੁੱਟ ਦਿਓ।
ਇਹ ਵੀ ਹੋ ਸਕਦਾ ਕਈ ਵਾਰ ਕੋਈ ਤੁਹਾਨੂੰ ਧੋਖਾ ਵੀ ਦੇ ਜਾਵੇ, ਪਰ ਵੰਡਦੇ ਰਹੋ। ਯਾਦ ਰੱਖਣਾ, ਕੁਦਰਤ ਨੂੰ ਜੋ ਵੰਡ ਦਿਓਗੇ, ਉਹ ਉਸਨੂੰ ਕਈ ਗੁਣਾ ਕਰਕੇ ਵਾਪਸ ਕਰਦੀ ਹੈ।
ਅਜਿਹਾ ਨਹੀਂ ਹੈ ਕਿ ਮੈਂ ਕਦੇ ਧੋਖਾ ਨਹੀਂ ਖਾਧਾ, ਬਹੁਤ ਵਾਰ ਧੋਖੇ ਖਾਏ, ਪਰ  ਖੁਸ਼ੀਆਂ ਵੰਡਣ ਦੀ ਆਦਤ ਮਾਲਕ ਨੇ ਦਿੱਤੀ ਹੋਈ ਹੈ।
 ਕਬੀਰ ਦੀ ਗੱਲ ਹਮੇਸ਼ਾ ਯਾਦ ਰੱਖੋ
ਕਬੀਰ ਕਹਿੰਦੇ," ਕੋਈ ਮੇਰੇ ਨਾਲ ਭਾਵੇਂ ਬੁਰਾ ਕਰ ਜਾਏ, ਧੋਖਾ ਦੇ ਜਾਏ ਪਰ ਦੇ ਮੈਂ ਕਿਸੇ ਨਾਲ ਬੁਰਾ ਨਾ ਕਰਾਂ, ਨਾ ਕਦੇ ਧੋਖਾ ਦੇਵਾਂ।"

ਫਿਰ ਮਿਲਾਂਗਾ, ਇੱਕ ਹੋਰ ਕਿੱਸਾ ਲੈ ਕੇ।
ਆਪਦਾ ਆਪਣਾ,
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਮੂਲ ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ, ਪੰਜਾਬ

Wednesday, June 28, 2023

ਕੈਲੰੰਡਰ ਗੁਰਦੀਸ਼ ਪਨੂੰ ਤੇ ਪੰਜਾਬ

ਮਾਨਾ ਕਿ ਇਸ ਜਹਾਂ ਕੋ ਨਾ ਗੁਲਜ਼ਾਰ ਕਰ ਸਕੇ
ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਜਹਾਂ ਸੇ ਹਮ
# ਸਾਹਿਰ ਲੁਧਿਆਣਵੀ

ਜੋ ਪੰਜਾਬੀ, ਪੰਜਾਬ ਤੋਂ ਬਾਹਰ ਨੇ (ਮੈਂ ਵੀ 12 ਸਾਲ ਤੋਂ ਉਤਰਾਖੰਡ ਚ ਹਾਂ, ਕਹਿੰਦੇ ਨੇ ਕੰਧ ਉਹਲੇ ਪ੍ਰਦੇਸ)  ਉਹ ਪੰਜਾਬ ਬਾਰੇ ਪਡ਼ ਕੇ ਚਿੰਤਿਤ ਨੇ, ਇਹ ਚਿੰਤਾ ਜਾਇਜ਼ ਵੀ ਹੈ। 
ਸਾਡੇ ਗੁਰੂ,ਪੀਰ, ਪੈਗੰਬਰਾਂ ਨੇ ਸਾਡਾ ਰਾਹ ਰੁਸ਼ਨਾਇਆ ਪਰ ਬਹੁਤੇ ਪੰਜਾਬੀ ਲੋਕਾਂ ਦੇ ਰਹਿਨੁਮਾ ਪਾਖੰਡੀ ਬਾਬੇ, ਲੱਚਰ ਹਥਿਆਰਾਂ ਦੇ ਗੀਤ ਗਾਉਣ ਵਾਲੇ ਬਣ ਗਏ ਨੇ।

ਰੂਮੀ ਠੀਕ ਕਹਿੰਦਾ ਹੈ," ਜਿਸ ਅੰਮ੍ਰਿਤ ਦੀ ਤਲਾਸ਼ ਤੁਸੀਂ ਬਾਲਟੀ ਲੈ ਕੇ ਬਾਰ ਬਾਰ ਘੁੰਮ ਰਹੇ ਹੋ ਉਸਦਾ ਝਰਨਾ ਤੁਹਾਡੇ ਅੰਦਰ ਬਹਿ ਰਿਹਾ ਹੈ। 
ਪਰ ਮੇਰਾ ਉਨ੍ਹਾਂ ਨੂੰ ਨਿੰਦਣ ਦਾ ਕੋਈ ਮਕਸਦ ਨਹੀਂ, ਮੇਰਾ ਕੋਸ਼ਿਸ਼ ਹੈ ਨੇਕ ਲੋਕਾਂ ਦੀ ਸਿਫ਼ਤ ਕਰਨਾ ਜੋ ਚੰਗਾ ਕੰਮ ਕਰ ਰਹੇ ਨੇ।
ਜਿਵੇਂ ਕਿ ਗੀਤਕਾਰ ਸਤਿੰਦਰ ਸਰਤਾਜ, ਉਹਦੇ ਗੀਤਾਂ ਨੂੰ ਸੁਣ ਕੇ ਇੰਝ ਲੱਗਦਾ ਜਿਵੇਂ ਕੋਈ ਅੱਲੇ ਅੱਲੇ ਜ਼ਖਮਾਂ ਤੇ ਟਕੋਰ ਕਰ ਰਿਹਾ ਹੋਵੇ,  ਗੀਤ ਸੁਣ ਕੇ ਰੂਹ ਨੂੰ ਸਕੂਨ ਆਵੇ, ਉਹਨਾਂ ਦੇ ਗੀਤਾਂ ਚ ਉਹੀ ਹੈ ਜੋ ਕਿ ਅਸੀਂ ਕਰ ਸਕਦੇ ਹਾਂ, ਜਿਸ ਨਾਲ ਸਮਾਜ ਚ ਮੁਹੱਬਤ ਤੇ ਕਰੁਣਾ ਫੈਲੇ, ਉਹੀ ਹੀ ਸਾਡੀ ਸੱਭਿਅਤਾ ਦਾ ਹਿੱਸਾ ਵੀ ਹੈ।

 ਇਕ ਇਸ ਤਰ੍ਹਾਂ ਦੀ ਹੋਰ ਕੋਸ਼ਿਸ਼ ਹੋ ਰਹੀ ਹੈ , ਗੁਰਦੀਸ਼ ਪਨੂੰ ਹੋਰਾਂ ਵਲੋਂ ਜਿਹਨਾਂ 2023 ਦਾ ਇੱਕ ਕੈਲੰਡਰ ਛਾਪਿਆ ਤੇ ਆਪਣੇ ਮਿੱਤਰਾਂ ਨੂੰ ਮੁਫਤ ਚ ਵੰਡਿਆ। ਜਿਸ 'ਤੇ ਪੰਜਾਬ ਦੇ ਪੀਰ ਪੈਗੰਬਰ ਦੀ ਖਾਤਿਰ ਨਾਟਕਕਾਰਾਂ ਨੂੰ ਪੇੰਟਿਂਗ ਬਣਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ।
ਬਾਬਾ ਬੁੱਲ੍ਹੇ ਸ਼ਾਹ, ਅੰਮ੍ਰਿਤਾ ਪ੍ਰੀਤਮ, ਗੁਰਸ਼ਰਨ ਭਾਅ ਜੀ, ਸ਼ਿਵ ਕੁਮਾਰ ਬਟਾਲਵੀ, ਅਵਤਾਰ ਪਾਸ਼, ਰਾਮ ਸਰੂਪ ਅਣਖੀ, ਜਸਵੰਤ ਸਿੰਘ ਕੰਵਲ , ਪ੍ਰੋਫੈਸਰ ਮੋਹਨ ਸਿੰਘ, ਗੁਰਦਿਆਲ ਸਿੰਘ, ਓਮ ਪ੍ਰਕਾਸ਼ ਗਾਸੋ ਦੀਆਂ ਪੇਟਿੰਗਾਂ   ਨਾਲ ਸਜਿਆ ਇਹ ਵੀ ਕਲੰਡਰ ਬਹੁਤ ਕੁਝ ਸਮੋਈ ਬੈਠਾ ਹੈ। ਮੈਂ  ਗੁਰਦੀਸ਼ ਪੰਨੂੰ ਹੋਰਾਂ ਨੂੰ ਇਸ ਕੰਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
 ਮੈਂ ਉਨ੍ਹਾਂ ਦਾ ਕਲੰਡਰ ਬਲਦੇਵ ਸਿੰਘ ਦੀ ਫੇਸਬੁੱਕ ਸਟੋਰੀ ਤੇ ਦੇਖਿਆ, ਉਹ ਫੋਨ ਨੰਬਰ ਲਿਆ ਕਿ ਉਨ੍ਹਾਂ ਨਾਲ ਗੱਲ ਕੀਤੀ। ਉਹਨਾਂ ਨੇ ਇਹ ਕੈਲੰਡਰ ਮੈਨੂੰ ਤੋਹਫੇ ਵਜੋਂ ਭੇਜਿਆ।
ਇਸ ਤੇ ਬਣੀਆਂ ਸਾਰੀਆਂ ਪੇੰਟਿੰਗ ਉਹਨਾਂ ਖੁਦ ਬਣਾਈਆਂ ਨੇ। ਉਹਨਾਂ ਦੀ ਇੱਕ  ਵੈਬ-ਸਾਈਟ ਹੈ ਜਿੱਥੇ ਉਹ ਆਪਣੀ ਪੇੰਟਿੰਗ ਵੇਚਦੇ ਵੀ ਨੇ।

 ਮੇਰੇ ਸਹੁਰਿਆਂ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਕੋਈ ਰਿਵਾਜ਼ ਨਹੀਂ ਸੀ, ਹਲਾਂਕਿ ਸਹੁਰਾ ਸਾਹਿਬ, ਰਮਾਇਣ  ਪੜ੍ਹਦੇ ਰਹੇ ਨੇ।
ਹੁਣ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮੇਰੀ ਪਤਨੀ ਨੇ ਦੱਸਿਆ ਕਿ ਉਹ ਸਾਰੇ ਨਾਮ ਉਸਨੂੰ ਸੁਣੇ ਹੋਏ ਨੇ। 
ਇਹ ਤਸਵੀਰਾਂ ਵੇਖਕੇ  ਬੱਚਿਆਂ ਦੇ ਅਵਚੇਤਨ ਮਨ ਇਹ ਚੀਜ਼ਾਂ ਜਰੂਰ ਜਾਣਗੀਆ ਤੇ ਕਦੇ ਆਪਣਾ ਰੰਗ ਵਿਖਾਉਣਗੀਆਂ।
ਜਿੰਨੀ ਤੇਜ਼ ਹਨੇਰੀ ਵਗ ਰਹੀ ਹੈ  ਇਸ ਵਿਚ ਆਪਣੀ ਸੋਚ ਸਮਝ ਦੇ ਦੀਵਿਆਂ ਨੂੰ ਜਗਾ ਕੇ ਰੱਖਣਾ ਬਹੁਤ ਮੁਸ਼ਕਿਲ ਹੈ ਪਰ ਨਾਮੁਮਕਿਨ ਨਹੀਂ। 

ਮੈਂ ਪਿੱਛੇ ਜਿਹੇ ਇੱਕ ਵੀਡੀਓ ਦੇਖ ਰਿਹਾ ਸੀ ਕਿ ਸਾਡੇ ਸਿੱਖ ਵੀਰ ਅੰਮ੍ਰਿਤਸਰ ਵਿਖੇ ਲੋਕਾਂ ਦੇ ਘਰਾਂ ਅੱਗੇ ਡ੍ਰਿੱਲ ਮਸ਼ੀਨ ਨਾਲ ਕੰਕ੍ਰੀਟ ਪੁੱਟ ਕੇ , ਘਰ ਦੇ ਮਾਲਕ ਕੋਲੋਂ ਬੂਟੇ ਲੁਆ ਰਹੇ ਨੇ।

ਇੱਥੇ ਵੀ ਮੈਨੂੰ ਹਰਕਾਰਾ ਮੈਗਜੀਨ ਚ ਛਪੀ ਛੋਟੀ ਜਿਹੀ ਕਹਾਣੀ ਯਾਦ ਆ ਗਈ । ਹਰਕਾਰਾ ਮੈਗਜ਼ੀਨ ਡਾਕਟਰ ਜਸਬੀਰ ਦੁਸਾਂਝ, ਬਾਪੂ ਗੁਰਬਖਸ਼ ਜੱਸ ਤੇ ਉਹਨਾਂ ਦੋਸਤਾਂ ਨੇ ਮਿਲਕੇ ਕੱਢਿਆ, 25 ਕੁ ਸਾਲ।

ਕਹਾਣੀ ਹੈ, ਇੱਕ ਪਿੰਡ ਵਿੱਚ ਇੱਕ ਬੱਚਾ ਹੈ ਜੋ ਕਿ ਬਹੁਤ ਸ਼ਰਾਰਤੀ ਹੈ। ਫਿਰ ਉਹ ਚੋਰੀਆਂ ਕਰਨ ਲੱਗਾ। ਉਹ ਚੋਰੀਆਂ ਕਰਦਾ ਰਿਹਾ ਤੇ ਜਵਾਨ ਹੋ ਗਿਆ।
ਇਕ ਵਾਰੀ ਉਸਨੇ ਇੱਕ ਬਹੁਤ ਵੱਡੀ ਚੋਰੀ ਕੀਤੀ ਜਿਸ ਕਰਕੇ ਉਹ ਪੁਲਸ ਨੇ ਫਡ਼ ਲਿਆ ਤੇ ਉਸਨੂੰ 2 ਕੁ ਸਾਲ ਦੀ ਸਜ਼ਾ ਹੋਈ। ਉਹ ਜਦ ਕਿ ਤੁਸੀਂ ਤਾਂ ਆਪਣੇ ਪਿੰਡ ਚਿੱਠੀ ਪਾ ਕੇ ਹਾਲ-ਚਾਲ ਪੁੱਛਦਾ ਰਿਹਾ।  ਜਿਸ ਤਰ੍ਹਾਂ ਉਸਦਾ ਪਿੰਡ ਲਾਗੇ ਆ ਰਿਹਾ ਸੀ ਉਸਦੀਆਂ ਅੱਖਾਂ ਭਰ ਆਈਆਂ। ਉਸਦੇ ਸਾਹਮਣੇ ਇਕ ਪੱਤਰਕਾਰ ਬੈਠਾ ਸੀ, ਉਸਨੇ ਇਸਨੂੰ ਪੁੱਛਿਆ," ਕੀ ਹੋਇਆ?" 
ਉਸ ਮੁੰਡੇ ਨੇ ਕਿਹਾ," ਮੈਂ ਇਸ ਪਿੰਡ ਵਿਚ ਜੰਮਿਆ ਪਲਿਆ ਤੇ ਇਸੇ ਪਿੰਡ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ। ਇੱਕ ਵੱਡੀ ਚੋਰੀ ਕਰਕੇ ਮੈਨੂੰ ਦੋ ਸਾਲ ਸਜ਼ਾ ਹੋ ਗਈ ਸੀ।
 ਇਕ ਮਹੀਨਾ ਪਹਿਲਾਂ ਮੈਂ ਆਪਣੇ ਪਿੰਡ ਵਾਲਿਆਂ ਨੂੰ ਚਿੱਠੀ ਪਾਈ ਸੀ ਕਿ ਮੈਂ ਪਿੰਡ ਵਿਚ ਬਹੁਤ ਨੁਕਸਾਨ ਕੀਤਾ ਹੈ। ਮੇਰੀ ਸਜ਼ਾ ਹੁਣ ਪੂਰੀ ਹੋ ਰਹੀ ਹੈ ਤੇ ਮੈਂ ਫਲਾਣੀ ਤਾਰੀਖ ਨੂੰ ਇਨੇ ਵਜੇ ਇਸ ਰੇਲ ਚੋਂ ਗੁਜ਼ਰਾਂਗਾ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਿੰਡ ਉਤਰਾਂ ਤਾਂ ਪਿੰਡ ਦੇ ਬਾਹਰ ਇਕ ਸੇਬ ਦਾ ਦਰਖਤ ਹੈ ਤੁਸੀਂ ਇੱਕ ਚਿੱਟਾ ਰੰਗ ਦਾ  ਕੱਪੜਾ ਬਨੰ ਦੇਣਾ।  ਜੇ ਤੁਸੀਂ ਮੇਰੇ ਤੋਂ ਬਹੁਤ ਨਰਾਜ਼ ਹੋ ਤਾਂ ਉਸ ਤੇ ਕੋਈ ਵੀ ਕੱਪੜਾ ਨਾ ਬੰਨਣਾ, ਮੈਂ ਇਹ ਵੇਖਕੇ ਅੱਗੇ ਨਿੱਕਲ ਜਾਵਾਂਗਾ।"
ਉਹ ਕਹਿੰਦਾ, "ਹੁਣ ਜਿਉਂ ਜਿਉਂ ਪਿੰਡ ਲਾਗੇ ਆ ਰਿਹਾ ਹੈ ਤਾਂ ਮੇਰਾ ਦਿਲ ਭਰ ਆਇਆ ਹੈ। ਸੋ ਤੁਸੀਂ ਮੇਰੀ ਸੀਟ ਤੇ ਬੈਠ ਜਾਓ ਤੁਹਾਨੂੰ ਪਹਿਲਾਂ ਦਿਖ ਜਾਏਗਾ। "
 ਪੱਤਰਕਾਰ  ਉਸਦੀ ਥਾਂ ਤੇ ਬੈਠ ਗਿਆ। 
ਫਿਰ ਪੱਤਰਕਾਰ ਦੀਆਂ ਅੱਖਾਂ ਵੀ ਭਰ ਆਈਆਂ, ਉਹਨੇ ਕਿਹਾ, ਤੂੰ ਕਿਹਾ," ਤੂੰ ਖੁਦ ਹੀ ਵੇਖ ਲੈ।"
 ਜਦ ਬਹੁਤ ਜਿਗਰਾ ਕਰਕੇ ਉਸ ਮੁੰਡੇ ਨੇ ਆਪਣੇ ਪਿੰਡ ਵਿੱਚ ਦੇਖਿਆ ਤਾਂ ਉਸ ਸੇਬ ਦੇ ਬੂਟੇ 'ਤੇ ਸੈਂਕੜੇ ਹੀ ਚਿੱਟੇ ਕਪੜੇ ਬੰਨੇ ਹੋਏ ਸਨ।  ਫਿਰ ਦੋਵੇਂ ਜਣੇ ਭੁਬੋ ਭੁੱਬੀ ਰੋ ਪਏ।

ਸੋ ਕੁਦਰਤ ਕਦੇ ਵੀ ਨਿਰਾਸ਼ ਨਹੀਂ ਹੁੰਦੀ।
ਰਵਿੰਦਰ ਨਾਥ ਟੈਗੋਰ ਕਹਿੰਦੇ ਨੇ," ਹਰ ਜੰਮਦਾ ਬੱਚਾ ਇਸ ਗੱਲ ਦਾ ਗਵਾਹ ਹੈ ਕਿ ਪਰਮਾਤਮਾ ਨਿਰੰਤਰ ਸਰਿਜਣ ਕਰ ਰਿਹਾ ਹੈ।
ਮੈਂ ਵੀ ਨਿਰਾਸ਼ ਨਹੀਂ ਹਾਂ, ਪੰਜਾਬ ਦੁਬਾਰਾ ਫਿਰ ਉਹੀ ਖੁਸ਼ਹਾਲੀ ਵੇਖੇਗਾ।

ਧਨੰਵਾਦ।
ਰਜਨੀਸ਼ ਜੱਸ
28.06.2023

Friday, June 23, 2023

ਮਨ ਹਲਕਾ ਕਰਨ ਦੇ ਢੰਗ

ਜਦ ਵੀ  ਸਵੇਰੇ ਉੱਠੋ ਤਾਂ ਪਰਮਾਤਮਾ  ਦਾ ਸ਼ੁਕਰੀਆ ਅਦਾ ਕਰੋ ਕਿਉਕਿਂ  ਤੁਸੀਂ ਜਦ ਰਾਤ ਸੁੱਤੇ ਸੀ ਤੇ ਸਵੇਰੇ ਉੱਠੇ ਹੋ, ਇਸ ਵਕਫੇ ਚ ਹਜ਼ਾਰਾਂ ਬੱਚਿਆਂ ਨੇ ਜਨਮ ਲੈ ਲਿਆ ਹੈ ਤੇ ਹਜ਼ਾਰਾਂ ਲੋਕ ਇਸ ਸੰਸਾਰ ਤੋਂ ਵਿਦਾ ਹੋ ਗਏ ਨੇ ਤਾਂ ਘੱਟੋ ਘੱਟ ਇਸ ਕੰਮ ਦੀ ਵੀ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ ਕਿ ਤੁਸੀਂ ਜਿਉਂਦੇ ਹੋ।
ਆਪਣੇ ਸਰੀਰ , ਸੇਹਤ, ਧਨ, ਪਰਿਵਾਰ ਲਈ ਰੱਬ ਦਾ ਸ਼ੁਕਰ ਕਰੋ।
ਹਾਈ ਬਲੱਡ ਪ੍ਰੈਸ਼ਰ ਚ ਲਾਲ ਰੰਗ ਦੇ ਕੱਪੜੇ ਦਾ  ਇਸਤੇਮਾਲ ਨਹੀਂ ਕਰਨਾ ਹੈ।  
ਚੰਗੀ, ਸ਼ਾਂਤ ਤੇ ਗਹਿਰੀ ਨੀਂਦ ਲਈ ਹਰ ਰੋਜ੍ਹ  ਕਿਤਾਬ ਜ਼ਰੂਰ ਪੜ੍ਹੋ।
ਜਦ ਵੀ ਮਨ ਪ੍ਰੇਸ਼ਾਨ ਹੋਵੇ ਤਾਂ ਟਹਿਲ ਲਵੋ, ਕੋਈ ਗੀਤ ਸੁਣੋ, ਟਹਿਲਣ ਨਿਕਲ ਜਾਓ।
ਰਾਤ ਨੂੰ ਸੌਣ ਵੇਲੇ ਇਹ ਕਲਪਨਾ ਕਰੋ ਕਿ  ਤੁਸੀਂ ਤੰਦਰੁਸਤ ਹੋ ਗਏ ਹੋ। 
 ਜਦ ਵੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰੋ ਤਾਂ ਸੋਚੋ ਕਿ ਟੂਟੀ ਤੇਰਾ ਬਹੁਤ ਸ਼ੁਕਰੀਆ, ਤੂੰ ਮੇਰੀ ਪਿਆਸ ਬੁਝਾਈ। ਪਾਣੀ ਪੀਣ ਵੇਲੇ ਪਾਣੀ ਦਾ ਸ਼ੁਕਰੀਆ ਅਦਾ ਕਰੋ।
 ਜਿਸ ਜਿਸ ਤਰਾਂ ਸ਼ੁਕਰੀਆ ਅਦਾ ਕਰਦੇ ਜਾਓਗੇ ਤੁਹਾਨੂੰ ਲੱਗੇਗਾ ਕਿ ਪਰਮਾਤਮਾ ਤੁਹਾਨੂੰ ਬਹੁਤ ਕੁਝ ਦੇ ਰਿਹਾ ਹੈ।
ਜੇ ਕਦੀ ਕੋਈ ਗਲਤੀ ਹੋ ਗਈ ਹੈ ਤਾਂ ਉਸ ਕੋਲੋਂ ਮਾਫੀ ਮੰਗ ਲਓ । ਜੇ ਕਿਸੇ ਨੇ ਤੁਹਾਨੂੰ ਬੁਰਾ ਭਲਾ ਕਿਹਾ  ਹੈ ਤਾਂ ਉਸਨੂੰ ਮਾਫ਼ ਕਰ ਦਿਓ 
 ਪਰ ਮਾਫੀ ਮੰਗਣੀ ਸੌਖੀ ਹੁੰਦੀ ਹੈ ਕਿਉਂਕਿ ਇਹ ਸਾਡੀ ਆਪਣੀ ਗਲਤੀ ਹੁੰਦੀ ਹੈ, ਮੁਆਫ ਕਰ ਦੇਣਾ ਇਸ ਲਈ ਔਖਾ ਹੁੰਦਾ ਹੈ ਦੂਜੀ ਗਲਤੀ ਹੁੰਦੀ ਹੈ।

 ਜਦ ਵੀ ਯਾਦ ਆਵੇ ਤਾਂ ਦੇਖੋ ਸਾਹ ਕਿਥੋਂ ਚੱਲ ਰਿਹੈ?
 ਜੇ ਬਹੁਤ ਦੁਖੀ  ਹੋ ਤਾਂ ਵੇਖਣਾ ਸਾਹ ਛਾਤੀ ਤੋਂ ਚੱਲ ਰਿਹਾ ਹੈ, ਤਾਂ ਤੁਰੰਤ ਧੁੰਨੀ ਤੋਂ ਸਾਹ ਲਓ।
 ਹਰ ਰੋਜ਼ ਆਪਣਾ ਮਨ ਸੰਗੀਤ ਲਗਾ ਕੇ ਖੂਬ ਨੱਚੋ।ਤਾੜੀਆਂ ਮਾਰੋ ਤੇ ਹੱਸੋ। ਇਸ ਨਾਲ ਬਹੁਤ ਜ਼ਿਆਦਾ ਬਦਲਾਅ ਆਵੇਗਾ।
ਜੋ ਵੀ ਸ਼ੌਕ ਨੇ ਉਨ੍ਹਾਂ ਨੂੰ ਪੂਰੇ ਕਰੋ।
ਇੱਕ ਕਾਗਜ ਤੇ ਉਨ੍ਹਾਂ ਦੀ ਲਿਸਟ ਬਣਾਓ।
ਜੇ ਬਹੁਤ ਦੁਖੀ ਹੋ ਤਾਂ ਆਪਣੇ ਸਾਰੇ ਦੁੱਖ ਇੱਕ ਕਾਗਜ਼ 'ਤੇ ਲਿਖੋ ਕੇ ਉਹ ਕਾਗਜ਼ ਫਾੜ ਦਿਉ। ਲਿਖਦੇ ਰਹੋ ਫਾੜ੍ਹਦੇ ਰਹੋ,  ਇਸ ਨਾਲ ਵੀ ਮਨ ਹਲਕਾ ਹੋ ਜਾਏਗਾ।

ਆਪਦਾ
ਰਜਨੀਸ਼ ਜੱਸ

Thursday, December 22, 2022

ਗੱਲਾਂ ਚੋਂ ਗੱਲ, ਗਿਆਰਾਂ ਨੰਬਰ ਦੀ ਜੁੱਤੀ

ਗੱਲਾਂ ਚੋਂ ਗੱਲ, ਗਿਆਰਾਂ ਨੰਬਰ ਦੀ ਜੁੱਤੀ

ਦੇਸੀ ਮਹੀਨਿਆਂ ਦਾ ਪੋਹ ਚਡ਼ ਗਿਆ ਹੈ। ਅੱਜਕਲ ਠੰਡ ਪੈਣ ਕਰਕੇ ਜਿਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਤਾਸੀਰ ਗਰਮ ਹੈ ਉਹ ਮਾਰਕਿਟ ਚ ਆ ਗਈਆਂ ਨੇ, ਮੂੰਗਫਲੀ ਉਹਨਾਂ ਚੋਂ ਇੱਕ ਹੈ। ਇਹਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ। 
ਪੰਜਾਬ ਚ ਮੂੰਗਫਲੀ ਰੇਤ ਚ ਭੁੰਨੀ ਜਾਂਦੀ ਹੈ। ਜਿਸ  ਮੂੰਗਫਲੀ ਦਾ ਛਿੱਲੜ ਟੁੱਟਾ ਹੋਵੇ,  ਉਸ ਚ ਜਦ ਰੇਤ ਚਲੀ ਜਾਂਦੀ ਤਾਂ ਉਹ ਮੂੰਹ ਚ ਕਿਰਕ ਬਣਕੇ ਆ ਜਾਂਦੀ ਤਾਂ ਸੁਆਦ ਕਿਰਕਿਰਾ ਹੋ ਜਾਂਦਾ। ਸਾਡੇ ਵੱਲੋਂ ਮੂੰਗਫਲੀ ਨਾਲ ਗੁਡ਼ ਖਾਂਦੇ ਨੇ ਕਿ ਖੁਸ਼ਕੀ ਹੋ ਕੇ ਖੰਘ ਨਾ ਹੋ ਜਾਵੇ। 
ਮੈਨੂੰ ਯਾਦ ਹੈ,  ਛੋਟੇ ਹੁੰਦਿਆਂ, ਸਰਦੀਆਂ ਚ ਅਸੀਂ ਆਪਣੇ ਵਿਹੜੇ ਚ ਧੁੱਪੇ  ਬੈਠਕੇ ਮੁੰਗਫਲੀ ਖਾਣੀ।  ਸਾਡੇ ਟਿਤਾ ਜੀ ਦੇ ਮਿੱਤਰ,  ਸ਼ਿਵਜਿੰਦਰ ਕੇਦਾਰ ਹੋਰਾਂ ਨੇ ਅਕਸਰ ਆ ਜਾਣਾ।  ਅਸੀਂ ਗੱਲਬਾਤ ਕਰੀ ਜਾਣੀ ਤੇ ਮੂੰਗਲੀ ਖਾਈ ਜਾਣੀ। ਅੰਕਲ ਨੇ ਇੱਕ ਗੱਲ ਕਹਿਣੀ,  ਦੇਖੋ ਜੇ ਤਾਂ ਇੱਕਲੇ ਹੋਜਾ ਦੋ ਜਣੇ,  ਤਾਂ ਇਸਦਾ ਛਿੱਲੜ ਉਤਾਰ ਕੇ ਗਡ਼ ਨਾਲ ਤੱਸਲੀ ਨਾਲ ਖਾਓ,  ਪਰ ਜੇ 8 -10ਜਣੇ ਹੋਣ ਤਾਂ ਇਸਦਾ ਛਿੱਲੜ ਉਤਾਰੇ ਬਿਨਾਂ ਖਾਓ ਤਾਂ ਜਿਆਦਾ ਖਾ ਸਕੋਂਗੇ। 😀😀
ਉਸ ਸਮੇਂ ਇਹ ਮੋਬਾਈਲ ਨਾਂ ਦਾ ਪ੍ਰਾਣੀ ਸਾਡੇ ਹੱਥਾਂ ਚ ਨਹੀਂ ਸੀ, ਜੀਵਨ ਦਾ ਹਰ ਰੰਗ ਖੁਦ ਮਾਣਦੇ ਸੀ, ਖੁੱਲੀ ਧੁੱਪ ਲੈਣੀ, ਗੱਲਾਂ ਬਾਤਾਂ ਮਾਰ ਲੈਣੀਆਂ। 
ਇੱਥੇ ਉਤਰਾਖੰਡ ਚ ਇਹ ਲੂਣ ਚ ਭੁੰਨੀ ਜਾਂਦੀ ਹੈ। ਮੂੰਗਫਲੀ ਖਾਣ ਲਈ ਉਹੀ ਲੂਣ ਨਾਲ ਦਿੱਤਾ ਜਾਂਦਾ ਹੈ।  ਇਸਦੇ ਦਾਣੇ ਮੂੰਹ ਚ ਪਾਕੇ ਉੱਤੋਂ ਉਂਗਲੀ ਨਾਲ ਇਹ ਲੂਣ ਮੂੰਹ ਚ ਪਾ ਲਓ ਜਾਂ ਸੱਧਾ ਜੀਭ ਤੇ ਲਾ ਲਓ। ਅੱਗ ਦੇ ਸੇਕ ਨਾਲ ਇਸ ਲੂਣ ਦਾ ਸੁਆਦ ਬਹੁਤ ਵਧੀਆ ਹੋ ਜਾਂਦਾ ਹੈ,  ਜੋ ਕਿ ਆਮ ਤੌਰ ਤੇ ਨਹੀਂ ਮਿਦਾ। ਇਹ ਵੀ ਵਧੀਆ ਸੁਆਦ ਦੇ ਜਾਂਦੀ ਹੈ।  ਹਲਾਂਕਿ ਮੈਂ ਬਾਅਦ ਚ ਗੁਡ਼ ਖਾ ਲੈਂਦਾ ਹਾਂ।  
ਕੱਲ ਸ਼ਾਮ ਮੈਂ ਸਾਇਕਲ ਤੇ ਬਜਾਰ ਇੱਕ ਕੰਮ ਗਿਆ।  ਆਉਂਦੇ ਹੋਏ ਇੱਕ ਬੰਦਾ ਬੰਦ ਦੁਕਾਨ ਦੇ ਮੂਹਰੇ ਬੈਠਾ,  ਇੰਝ ਜਾਪ ਰਿਹਾ ਸੀ ਉਹ ਗਾਹਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਪਰ ਕੋਈ ਨਾ ਆਉਣ ਕਰਕੇ ਉਸਦਾ ਚਿਹਰਾ ਉਦਾਸ ਵੀ ਲੱਗਾ। 
ਮੈਂ ਸਾਇਕਲ ਤੇ ਅਗਾਂਹ ਨਿਕਲ ਗਿਆ,  ਪਰ ਮੈਂ ਸੋਚਿਆ ਜਿਸਦਾ ਇਹ ਇੰਤਜ਼ਾਰ ਕਰ ਰਿਹਾ,  ਉਹ ਮੈਂ ਹੀ ਤਾਂ ਨਹੀਂ? 
ਸਾਇਕਲ ਘੁਮਾਇਆ ਤੇ ਉੱਥੋਂ ਮੂੰਫਲੀ ਲਈ। ਉਸਨੇ ਦਸ ਦਸ ਦੇ ਸਿੱਕੇ ਵਾਪਸ ਕੀਤੇ ਤੇ ਮੈਂ ਅੱਗੇ ਮਾਸਕ ਖਰੀਦਣ ਲੱਗਾ।  30 ਦੇ 6 ਮਾਸਕ ਸਨ,  ਮੈਂ ਪੈਸੇ ਦਿੱਤੇ ਤਾਂ ਮੁੰਡਾ ਕਹਿੰਦਾ,  ਇਹ 25 ਨੇ। ਮੈਂ ਸੋਚਿਆ,  ਉਸ ਮੂੰਗਫਲੀ ਵਾਲੇ ਨੇ ਹੀ ਘੱਟ ਦਿੱਤੇ।  ਮੁੰਡਾ ਕਹਿੰਦਾ ਕੋਈ ਗੱਲ ਨਹੀਂ।  ਮੈਂ ਦੁਬਾਰਾ ਬਟੂਏ ਚ ਵੇਖਿਆ ਤਾਂ 5 ਦਾ ਇੱਕ ਸਿੱਕਾ ਹੋਰ ਮਿਲ ਗਿਆ। ਮੈਨੂੰ ਆਪਣੇ ਆਪ ਤੇ ਤੁਰੰਤ ਸ਼ਰਮਿੰਦਗੀ ਮਹਿਸੂਸ ਹੋਈ, ਮੈਂ ਕਿੰਨੀ ਛੇਤੀ ਇਹ ਨਿਰਣਾ ਕੀਤਾ ਕਿ ਉਸ ਬੰਦੇ ਨੇ 5 ਰੁ ਘੱਟ ਦਿੱਤੇ।  ਜੇ ਮੈਂ ਦੁਬਾਰਾ ਨਾ ਵੇਖਦਾ ਤਾਂ...।  ਮੈਂ ਸੋਚਿਆ,  ਦੁਨੀਆ ਚ 90 %  ਝਗੜੇ ਇਸੇ ਕਰਕੇ ਨੇ।  ਅਸੀਂ ਆਪਣੇ ਆਪ ਨੂੰ ਵੇਖਦੇ ਨਹੀਂ, ਝੱਟ ਦੂਜੇ ਤੇ ਇਲਜਾਮ ਲਗਾ ਦਿੰਦੇ ਹਾਂ। 
ਮੈਂ ਸਾਇਕਲ ਤੇ ਮੁੰਗਫਲੀ ਖਾਂਦਾ ਘਰ ਆ ਗਿਆ।  ਫਿਰ ਬੇਟੇ ਤੇ ਘਰਵਾਲੀ ਨੇ ਵੀ ਮੂੰਗਫਲੀ ਖਾਧੀ।  ਜਦ ਮੈਂ ਆਪਣੀ ਇਹ ਗੱਲ ਦੱਸੀ ਤਾਂ ਬੇਟਾ ਕਹਿੰਦਾ,  ਤਦ ਹੀ ਮੈਂ ਸੋਚਾਂ ਕਿ ਇੰਨੀ ਘੱਟ ਕਿਵੇਂ ਰਹਿ ਗਈ, ਮੂੰਗਫਲੀ। ਪਰ ਉਸਨੇ ਹੈਰਾਨੀ ਨਾਲ ਪੁੱਛਿਆ,  ਕਮਾਲ ਆ,  ਤੁਸੀਂ ਸਾਇਕਲ ਚਲਾਉਂਦੇ ਹੋਏ ਵੀ ਮੂੰਗਫਲੀ ਖਾਂਦੇ ਰਹੇ। 
ਮੈਂ ਕਿਹਾ,  ਬੇਟੇ ਇਹੀ ਤਾਂ ਫਾਇਦਾ ਹੈ, ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋਏ ਤੁਸੀਂ ਇਹ ਨਹੀਂ ਕਰ ਸਕਦੇ। ਪੈਦਲ ਚੱਲਣਾ ਤਾਂ ਹੋਰ ਵੀ ਵਧੀਆ। 
ਕੱਲ ਸਾਇਕਲ ਖਰਾਬ ਸੀ, ਮੈਂ ਪੈਦਲ ਤੁਰ ਪਿਆ। ਬੇਟਾ ਹੈਰਾਨ ਸੀ। ਮੈਂ ਕਿਹਾ,  ਬੇਟੈ ਇਹ ਗਾਰਾਂ ਨੰਬਰ ਦੀ ਜੁੱਤੀ ਜੋ ਰੱਬ ਨੇ ਦੱਤੀ ਆ,  ਇਸ ਚ ਨਾ ਪੈਟਰੋਲ ਪੈਂਦਾ,  ਨਾ ਇਹ ਪੈੰਚਰ ਹੁੰਦੀ ਆ,  ਇਸਦਾ ਜਿੰਨਾ ਜਿਆਦਾ ਇਸਤੇਮਾਲ ਕਰੋਂਗੇ ਓਨਾੰ ਹੀ ਵਧੀਆ। 
ਕੱਲ ਇਹ ਗੱਲ ਮਨਦੀਪ ਨੂੰ ਫੋਨ ਤੇ ਦੱਸ ਰਿਹਾ ਸੀ,  ਉਹ ਕਹਿੰਦਾ,  ਗਿਆਰਾਂ ਨੰਬਰ ਦੀ ਕਿਹੜੀ ਜੁੱਤੀ? 
ਮੈਂ ਇੱਕ ਪੈਰ ਇੱਕ ਜੁੱਤੀ , ਦੂਜਾ ਪੈਰ ਦੂਜੀ ਜੁੱਤੀ। ਕਹਿੰਦੇ ਨੇ,"ਇੱਕ ਤੇ ਮਿਲਕੇ  ਗਿਆਰਾਂ ਹੁੰਦੇ ਨੇ"  ਤੇ ਹੋ ਗਈ ਗਿਆਰਾਂ ਨੰਬਰ ਦੀ ਜੁੱਤੀ।  
ਉਹ ਕਿੰਦਾ, ਇਸਤੇ ਤਾਂ ਇੱਕ ਬਲਾਗ ਲਿਖਿਆ ਜਾ ਸਕਦਾ,  ਤਾਂ ਅੱਜ ਲਿਖ ਦਿੱਤਾ।

ਫਿਰ ਮਿਲਾਂਗਾ ਇੱਕ ਨਵਾਂ ਕਿੱਸਾ ਲੈ ਕੇ। 

ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ, ਊਧਮ ਸਿੰਘ ਨਗਰ
ਉਤਰਾਖੰਡ 
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ
ਪੰਜਾਬ 


Wednesday, August 24, 2022

ਘੁਮੱਕੜੀ ਦੀ ਤੀਜੀ ਕਿਸ਼ਤ

ਘੁਮੱਕੜੀ ਦੀ ਤੀਜੀ ਕਿਸ਼ਤ ਚ ਗੱਲ ਕਰਦੇ ਹਾਂ ਕੁਝ ਅਲੱਗ ਕਿਸਮ ਦੀਆਂ ਡਾਕੂਮੈਂਟਰੀ ਤੇ ਫ਼ਿਲਮਾਂ ਬਾਰੇ।

ਪਹਿਲੀ ਹੈ 127 ਆਵਰਜ਼ ( ਇਹ ਫਿਲਮ  ਡਿਜ਼ਨੀ ਹਾਟਸਟਾਰ ਤੇ ਉਪਲਬਧ ਹੈ) 
ਇਹ ਹੈ ਇਕ ਸਾਇਕਲਿਸਟ ਜੋ ਇਕ ਪਹਾੜੀ ਇਲਾਕੇ ਚ ਘੁੱਮਣ ਜਾਂਦਾ ਹੈ। ਜਿਥੇ ਉਹ ਕੁਦਰਤ ਦਾ ਆਨੰਦ ਮਾਣਦਾ ਹੈ, ਪਹਾੜਾਂ ਤੇ ਸਾਈਕਲ ਚਲਾਉਂਦਾ ਹੈ।
ਪਰ ਉਸਦਾ ਹੱਥ ਇਕ ਪਹਾੜੀ ਚ ਫਸ ਜਾਂਦਾ ਹੈ ਤੇ ਉਹ 127 ਘੰਟੇ ਉੱਥੇ ਫਸਿਆ ਰਹਿੰਦਾ ਹੈ।
ਇਸ ਵਿਚ ਮਨੁੱਖ ਦੀ ਅੰਦਰੂਨੀ ਸ਼ਕਤੀ ਤੇ ਕੁਦਰਤ ਦਾ ਸੰਘਰਸ਼ ਹੈ। 
---------
ਯਾਤਰਾ ( ਇਹ ਡਾਕੂਮੈਂਟਰੀ ਯੂਟਿਊਬ ਤੇ ਉਪਲਬਧ ਹੈ) 
ਇਹ ਦੂਰਦਰਸ਼ਨ ਤੇ ਸੀਰੀਅਲ ਆਉਂਦਾ ਸੀ  ਇਸ ਵਿਚ ਰੇਲ ਚ ਲੋਕ ਸਫਰ ਕਰਦੇ ਨੇ  ਤੇ ਭਾਰਤ ਦੇ ਅਲੱਗ ਅਲਗ ਥਾਵਾਂ ਤੋਂ ਰੇਲ ਗੁਜ਼ਰਦੀ ਹੈ।  ਰੇਲ ਆਮ ਲੋਕਾਂ ਦੀ ਜ਼ਿੰਦਗੀ, ਰਹਿਣ ਸਹਿਣ ਤੇ ਜੀਵਨ ਦੇ ਹੋਰ ਪਹਿਲੂਆਂ ਤੇ ਨਿਗਾ ਪਾਉਂਦੀ ਹੈ।

 ---------

ਹੁਣ ਗੱਲ ਕਰ ਰਹੇ ਹਾਂ ਇਕ ਘੁਮੱਕਡ਼ ਬਾਰੇ ਜੋ  ਘੁੰਮ ਘੁੰਮ ਕੇ ਪ੍ਰਤੀਰੋਧ ਕਾ ਸਿਨੇਮਾ  ਵਿਖਾ ਰਿਹਾ ਹੈ।  ਇਸ ਵਿਚ ਆਮ ਲੀਹ ਤੋਂ ਹਟਕੇ ਫ਼ਿਲਮਾਂ ਵਿਖਾਇਆ ਜਾਂਦੀਆਂ ਨੇ। 
ਇਹ ਨੇ ਸੰਜੇ ਜੋਸ਼ੀ ਨੇ ਦਿੱਲੀ ਚ ਰਹਿੰਦੇ ਨੇ। ਇਹਨਾਂ ਨੂੰ ਜੇ ਬੁਲਾਓ ਤਾਂ ਇਹ  ਨਾਲ ਕਿਤਾਬਾਂ ਵੀ ਰੱਖਦੇ ਹੈ । ਇਹ ਬੱਚਿਆਂ ਨੂੰ ਸਿਨੇਮਾ ਦੀਆਂ ਬਾਰੀਕੀਆਂ ਬਾਰੇ ਵੀ ਦੱਸਦੇ ਹੈ। 
ਇਹਨਾਂ ਨੂੰ ਮੈਂ ਦੋ ਬਾਰ ਰੁਦਰਪੁਰ  ਮਿਲਿਆ ਹਾਂ। 
ਇਹਨਾਂ ਨੇ ਇਕ ਫਿਲਮ ਵਿਖਾਈ , ਨੇਬਰ ( ਗੁਆਂਢੀ) 
ਜਿਸ ਵਿਚ ਦੋ ਗੁਆਂਢੀ ਨੇ।  ਓਹਨਾ ਨੇ ਨਵਾਂ ਨਵਾਂ ਮਕਾਨ ਪਾਏ ਨੇ। ਉਹ ਖੁਸ਼ੀ ਖੁਸ਼ੀ ਰਹਿੰਦੇ ਨੇ। ਓਹਨਾਂ ਦੇ ਘਰ ਚ ਬਾਊਂਡਰੀ ਵਾਲ ਨਹੀਂ ਸੀ। ਓਹਨਾਂ ਦੇ ਘਰ ਦੇ ਵਿਹੜੇ ਚ ਇੱਕ ਫੁਲ ਖਿਲ ਆਉਂਦਾ ਹੈ। ਹੁਣ ਦੋਹਾਂ ਬੰਦਿਆਂ ਚ ਉਸ ਪ੍ਰਤੀ ਕਬਜੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਵਿਚ ਉਹ ਲੜਦੇ ਨੇ ਇਕ ਦੂਜੇ ਨੂੰ ਸੱਟਾਂ ਮਾਰਦੇ ਨੇ, ਫਿਰ ਇਕ ਦੂਜੇ ਦਾ ਘਰ ਤੋੜ ਦਿੰਦੇ ਨੇ, ਇਕ ਦੂਜੇ ਦੀ ਘਰਵਾਲੀ ਨੂੰ ਮਾਰਦੇ ਨੇ। ਇਸ ਲੜਾਈ ਚ ਉਹ ਫੁੱਲ ਵੀ ਓਹਨਾ ਦੇ ਪੈਰ ਹੇਠ ਮਿੱਧਿਆ ਜਾਂਦਾ ਹੈ।
ਇਹ ਹੀ ਦੁਨੀਆ ਚ ਹੋ ਰਿਹਾ। 
 ------
ਜੇ ਤੁਸੀਂ ਚਾਹੋ ਤਾਂ ਉਸ ਘੁਮੱਕਡ਼ ਨੂੰ ਆਪਣੇ ਸ਼ਹਿਰ ਚ ਬੁਲਾ ਸਕਦੇ ਹੋ ਪਰ 8- 10  ਸਕੂਲ ਹੋਣ ਤਾਂ ਉਹ ਆ ਸਕਦੇ ਨੇ। ਮੇਰੇ ਕੋਲ ਉਹਨਾਂ ਦਾ ਨੰਬਰ  ਹੈ। 
--------------
 ਅਰਾਊਂਡ ਥਾਂ ਵਰਲਡ ( ਇਹ ਫਿਲਮ  ਯੂਟਿਊਬ ਤੇ ਉਪਲਬਧ ਹੈ) 

ਇਹ ਰਾਜ ਕਪੂਰ ਦੀ ਫਿਲਮ ਹੈ, ਜਿਸ ਚ ਉਹ ਸਿਰਫ ਅੱਠ ਡਾਲਰ ਚ ਪੂਰੀ ਦੁਨੀਆ ਘੁੰਮਦਾ ਹੈ। ਉਹ ਭਾਰਤ ਚੋ ਜਪਾਨ ਕਿਸੇ ਨੂੰ ਮਿਲਣ ਜਾਂਦਾ ਹੈ। ਪਰ ਉੱਥੇ ਪ੍ਰਾਨ ਨੂੰ ਲੱਗਦਾ ਕੀਤੇ ਇਹ ਉਸਦਾ ਜਵਾਈ ਨਾ ਬਣ ਜਾਏ ਤਾਂ ਫੋਨ ਤੇ ਉਸਨੂੰ ਕਹਿੰਦਾ ਉਹ ਜਿਸ ਬੰਦੇ ਨੂੰ ਮਿਲਣ  ਆਇਆ ਹੈ ਉਹ ਹੋਨੋਲੂਲੂ ਗਏ ਨੇ। ਰਾਜਕਪੂਰ ਨੂੰ ਇਕ ਕੁੜੀ ਮਿਲਦੀ ਹੈ ਜਿਸਦਾ ਦੋਸਤ ਸ਼ਿਪ ਦਾ ਕਪਤਾਨ ਹੈ। ਉਹ ਰਾਜਕਪੂਰ ਦੀ ਸਿਫਾਰਿਸ਼ ਪਾਉਂਦੀ ਹੈ ਤੇ ਇਹ ਸ਼ਿਪ ਤੇ ਹੋਨੋਲੂਲੂ  ਲੈ ਜਾਵੇ।  ਰਾਜਕਪੂਰ ਸ਼ਿਪ ਚ ਸਫਾਈਕਰਦਦਾ ਹੈ ਤੇ ਉਸਨੂੰ ਇਕ ਕੁੜੀ ਮਿਲਦੀ ਹੈ, ਜਿਸ ਨਾਲ ਉਸਨੂੰ  ਇਸ਼ਕ ਹੋ ਜਾਂਦਾ  ਹੈ।  ਫਿਰ ਉਹ ਪੂਰੀ  ਦੁਨੀਆ ਘੁੰਮਦਾ ਹੈ। ਇਸ ਚ ਇੱਕ ਗੀਤ ਵੀ ਹੈ, ਅਰਾਊਂਡ ਥਾਂ ਵਰਲਡ ਇਨ ਏਟ ਡਾਲਰ।  
------------
 ਥੋੜਾ ਸਾ ਰੁਮਾਨੀ ਹੋ ਜਾਏ ( ਇਹ ਯੂਟਿਊਬ ਤੇ ਉਪਲਬਧ ਹੈ) 
ਇਹ ਫਿਲਮ ਆਮੋਲ ਪਾਲੇਕਰ ਦੀ ਡਾਇਰੈਕਟ ਕੀਤੀ ਹੈ। 
ਉਹ ਕਿਸੇ ਜਗ੍ਹਾ ਬਾਰੇ ਤਾਂ ਨਹੀਂ ਬਲਕਿ ਇੱਕ ਘੁੱਮਕੜ ਬਾਰੇ ਹੈ।  
ਘੁੱਮਕੜ ਦਾ ਅਸਲੀ ਕੰਮ ਖੁਸ਼ੀਆਂ ਵੰਡਣ ਦਾ ਹੁੰਦਾ ਹੈ। 

ਇਕ ਕੁੜੀ ਜਿਸਦਾ ਵਿਆਹ ਨਹੀਂ ਹੋਇਆ,  ਉਸਦਾ ਇੱਕ ਭਰਾ ਹੈ ਜਿਸਨੂੱ ਉਚਾਈ ਤੋਂ ਡਰ ਲੱਗਦਾ ਹੈ। ਓਹਨਾਂ ਦਾ  ਦੂਜਾ ਭਰਾ ਹੈ ਜਿਸਦੇ ਖੇਤ ਸੁੱਕ ਰਹੇ ਨੇ ਕਿਉਕਿਂ  ਮੀਂਹ ਨਹੀਂ ਪਿਆ। ਨਾਨਾ ਪਾਟੇਕਰ ਪੰਜ ਹਾਜ਼ਰ ਰੁਪਏ ਐਡਵਾਂਸ ਚ ਲੈਂਦਾ ਹੈ ਕਿ ਉਹ ਇੱਕ ਇੱਕ ਕਰਕੇ ਸਭ ਦਾ ਡਰ ਕੱਢਦਾ ਹੈ।  ਇਸ ਵਿੱਚ ਉਸਦਾ ਨਾਮ ਬਹੁਤ ਲੰਬਾ ਹੈ।
ਇਸ ਚ ਇੱਕ ਡਾਇਲਾਗ  ਹੈ,
ਕੁੜੀ  ਕਹਿੰਦੀ ਹੈ,  ਕਿਆ ਹੈ, ਦੋ ਰਾਤੋਂ ਕੇ ਬੀਚ ਇੱਕ ਛੋਟਾ ਸਾ ਦਿਨ। 
ਨਾਨਾ ਪਾਟੇਕਰ ਕਹਿੰਦਾ ਹੈ, ਨਹੀਂ,  ਇੰਝ ਕਹੋ ਦੋ ਦਿਨੋਂ ਕੇ ਬੀਚ ਇੱਝ ਛੋਟੀ ਸੀ ਰਾਤ। 

ਫਿਰ ਮਿਲਾਂਗਾ,  ਕੁਝ ਹੋਰ ਫਿਲਮਾਂ  ਲੈਕੇ। 

ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ, 
ਉਤਰਾਖੰਡ 
ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ 
ਪੰਜਾਬ

Wednesday, August 17, 2022

ਘੁਮੱਕਡ਼ ਤੇ ਫਿਲਮਾਂ ਭਾਗ 2

ਘੁਮੱਕੜੀ ਦੀ ਦੂਜੀ ਕਿਸ਼ਤ ਚ ਮੈਂ ਭਾਰਤ ਚ ਬਣੀਆਂ ਫ਼ਿਲਮ ਬਾਰੇ ਕੋਸ਼ਿਸ਼ ਕੀਤੀ ਹਿੰਦੀ ਚ ਤਾਂ ਕੁਝ ਨੇ ਪੰਜਾਬੀ ਚ ਹੈ ਨਹੀਂ, ਪਰ ਹੋਰ ਭਾਸ਼ਾਵਾਂ ਚ ਹੋ ਸਕਦੀਆਂ ਨੇ ।
ਪਹਿਲਾਂ ਅਸੀਂ ਇੰਗਲਿਸ਼ ਫ਼ਿਲਮ ਬਾਰੇ ਗੱਲ ਕਰਦੇ ਹਾਂ।
------------
Interesteller ਇੰਟਰਸਟੈਲਰ ( ਇਹ ਨੈਟਫਲਿਕਸ ਤੇ ਹੈ) 
ਕਹਾਣੀ ਹੈ ਇਕ ਬੰਦਾ ਪੁਲਾੜ ਚ ਜਾਂਦਾ ਹੈ ਤੇ ਵਾਰਮ ਹੋਲ ਜੋ ਬਲੈਕ ਹੋਲ ਤੋਂ ਪਹਿਲਾਂ ਦੀ ਹਾਲਾਤ ਹੈ ਉਸ ਚ ਡਿੱਗ ਪੈਂਦਾ ਹੈ ਉਹ ਚੌਥੇ ਡਾਇਮੈਨਸ਼ਨ ਸਮੇਂ ਚ ਚਲਾ ਜਾਂਦਾ ਹੈ। ਉਹ ਆਪਣੇ ਹੀ ਘਰ ਚ ਆਪਣੀ ਕੁੜੀ ਨੂੰ ਕਹਿੰਦਾ ਹੈ ਕਿ ਉਸਨੂੰ ਪੁਲਾਡ਼ ਚ ਜਾਣ ਤੋਂ ਰੋਕ ਲਵੇ ਇਹ ਸੁਨੇਹਾ ਉਹ ਮਿੱਟੀ ਸੁੱਟ ਕੇ ਬਾਰ ਕੋਡ ਚ ਕਹਿੰਦਾ ਹੈ।
ਮਤਲਬ ਉਹ ਆਪਣੇ ਭਵਿੱਖ ਚ ਹੈ।
ਫਿਰ ਉਹ ਆਪਣੇ ਸਾਥੀਆਂ ਨਾਲ ਪੁਲਾੜ ਤੇ ਹੋਰ ਗ੍ਰਹਿ ਤੇ ਜੀਵਨ ਲੱਭਣ ਜਾਂਦਾ ਹੈ ਜਿਸ ਚ ਕਈ ਦਿਲਚਸਪ ਕਿੱਸੇ ਹੁੰਦੇ ਨੇ। 
ਉਸ ਚ ਇਕ ਡਾਇਲਾਗ ਬਹੁਤ ਜ਼ਬਰਦਸਤ ਹੈ ।
 ਉਹ ਆਪਣੀ ਕੁੜੀ ਨੂੰ ਨਾਸਾ ਚ ਲੈਕੇ ਜਾਂਦਾ ਤੇ ਕਹਿੰਦਾ ਹੈ ਇਹ ਐਸਟ੍ਰੋਨੋਟ ਬਣਨਾ ਚਾਹੁੰਦੀ ਹੈ। ਤਾਂ ਨਾਸਾ ਵਾਲਾ ਕਹਿੰਦਾ  ਹੈ ਸਾਨੂ ਐਸਟ੍ਰੋਨੋਟ ਨਹੀਂ ਬਲਕਿ ਕਿਸਾਨ ਚਾਹੀਦੇ ਨੇ। 
ਪੱਛਮ ਦੀ ਸਾਰੀ ਕੋਸ਼ਿਸ਼ ਦੂਜੇ ਗ੍ਰਹਿ ਤੇ ਜੀਵਨ ਲੱਭਣ ਬਾਰੇ ਆ।
ਪਰ ਕਦੇ ਅਸੀਂ ਇਹ ਸੋਚਿਆ ਜੇ ਅਸੀਂ ਇਸ ਧਰਤੀ ਤੇ ਰਹਿਣਾ ਨਹੀਂ ਸਿੱਖੇ ਤਾਂ ਦੂਜੇ ਤੇ ਕਿਵੇਂ ਰਹਿ ਲਵਾਂਗੇ?
------------
Lunan: A Yak in the Classroom 
ਲੁਨਾਨ:  ਯਾਕ ਇਨ ਦਾ ਕਲਾਸਰੂਮ 
(ਇਹ ਨੈਟਫਲਿਕਸ ਤੇ ਉਪਲਬਧ ਹੈ) 
ਇਹ ਫ਼ਿਲਮ ਆਸਕਰ ਲਈ ਨੋਮੀਨੇਟ ਹੋਈ ਹੈ , ਭੂਟਾਨ ਦੀ ਫਿਲਮ ਹੈ। 
ਇੱਕ ਮੁੰਡਾ ਜਿਸਦਾ ਸੁਪਨਾ ਹੈ ਉਹ ਆਸਟ੍ਰੇਲੀਆ  ਜਾਕੇ ਸੈੱਟਲ ਹੋਣਾ ਚਾਹੁੰਦਾ ਹੈ।
ਉਸਦੀ ਦਾਦੀ ਕਹਿੰਦੀ  ਹੈ, ਭੂਟਾਨ  ਦੁਨੀਆ  ਦਾ ਇਕਲੌਤਾ ਦੇਸ਼ ਹੈ ਜਿੱਥੇ ਗਰੌਸ ਨੈਸ਼ਨਲ ਹੈਪੀਨੈੱਸ ਤੇ ਕੰਮ ਕਰਦੈ ਨੇ ਤੇ ਉਸਦਾ ਪੋਤਾ ਇਹ ਮੁਲਕ ਛੱਡਕੇ ਬਾਹਰ ਜਾਣਾ ਚਾਹੁੰਦਾ ਹੈ ਹੈ।  

ਫਿਲਮ ਵੱਲ ਮੁਡ਼ਦੇ ਹਾਂ
ਉਸ ਮੁੰਡੇ ਇਕ ਕਾਂਟ੍ਰੈਕਟ ਹੈ ਜਿਸ ਕਰਕੇ ਜਿਸ ਕਰਕੇ ਉਸਨੂੰ ਲੁਨਾਨ ਜਾਕੇ ਬੱਚਿਆਂ ਨੂੰ ਇਕ ਸਕੂਲ ਚ ਪੜਾਉਂਣਾ ਹੈ। 
ਉਹ ਬਹੁਤ  ਮੁਸ਼ਕਿਲ  ਨਾਲ ਜਾਣ ਲਈ ਤਿਆਰ ਹੁੰਦਾ ਹੈ।
ਇਸ ਸਫ਼ਰ ਚ ਪਹਿਲਾਂ ਬੱਸ ਚ ਇਕ ਥਾਂ ਪੁੱਜਦਾ ਹੈ। ਉਸ ਪਿੱਛੋਂ ਛੇ ਦਿਨ ਦਾ ਪੈਦਲ ਸਫਰ ਹੈ ਜਿਸ ਚ ਜੰਗਲ, ਝਰਨੇ, ਆਮ ਲੋਕਾਂ ਦੇ ਜੀਵਨ ਦਾ ਸੰਘਰਸ਼ ਵੇਖਣ ਨੂੰ ਮਿਲਦਾ ਹੈ। ਰਾਹ ਚ ਉਹ ਇਕ ਪਿੰਡ ਚ ਰੁਕਦਾ ਹੈ ਜਿੱਥੇ ਸਿਰਫ ਤਿੰਨ ਹੀ ਲੋਕ ਰਹਿੰਦੇ ਨੇ ਇਕ ਪਤੀ ਪਤਨੀ ਤੇ ਉਹਨਾਂ ਦਾ ਬੱਚਾ। ਉਹ ਪਰਿਵਾਰ ਉਸਦੀ ਬਹੁਤ ਸੇਵਾ ਕਰਦਾ ਹੈ।

ਉਹ ਲੁਨਾਨ ਪੁੱਜ ਕੇ ਬਹੁਤ ਔਖਾ ਹੁੰਦਾ ਹੈ ਕਿਉਂਕਿ ਉੱਥੇ ਸਕੂਲ ਚ ਨਾ  ਤਾਂ ਬਲੈਕਬੋਰਡ ਹੈ, ਨਾ ਕੋਈ ਹੋਰ ਸੁਵਿਧਾ। ਪਰ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ। ਫਿਲਮ ਦੀ ਫਿਲਮਾਂਕਣ ਬਹੁਤ ਵਧੀਆ ਹੈ।
------------
Expedition Happiness ਐਕਸੀਪੀਡੀਸ਼ਨ ਹੈਪੀਨੈੱਸ ( ਇਹ ਫਿਲਮ ਨੈਟਫਲਿਕਸ ਤੇ ਉਪਲਬਧ ਹੈ) 
ਇਹ ਇੱਕ ਸੱਚੀ ਡਾਕੂਮੈਂਟਰੀ ਹੈ ਜਿਸ ਚ ਇੱਕ ਜੋੜਾ ਇਕ ਚਾਲੀ ਫੁੱਟ ਲੰਬੀ ਸਕੂਲ ਬੱਸ ਲੈਂਦੇ ਨੇ ਤੇ ਉਸਨੂੰ  ਰਹਿਣ ਵਾਲਾ ਘਰ ਬਣਾਉਂਦੇ  ਨੇ ਤੇ ਦੁਨੀਆ ਘੁੱਮਣ ਲਈ ਨਿਕਲ ਪੈਂਦੇ ਨੇ, ਉਹਨਾਂ ਨਾਲ ਓਹਨਾ ਦਾ ਇੱਕ ਕੁੱਤਾ ਵੀ ਹੈ।
ਉਹ ਸਫ਼ਰ ਕਰਦੇ ਨੇ ਕੈਨੇਡਾ, ਮੈਕਸਿਕੋ ਤੇ ਹੋਰ ਦੇਸ਼ਾਂ ਚ ਜਾਂਦੇ ਨੇ। 
ਬਹੁਤ ਹੀ ਖੂਬਸੂਰਤ ਥਾਵਾਂ  ਨੇ ਜਿੱਥੇ ਦੂਰ ਦੂਰ ਤੱਕ ਕੋਈ ਨਹੀਂ ਬਸ ਕੁਦਰਤ ਹੀ ਕੁਦਰਤ ਹੈ। 
ਬਹੁਤ ਹੀ ਵਧੀਆ ਫਿਲਮਾਂਕਣ ਹੈ। 
ਇਹ ਫਿਲਮ ਵੇਖਦੇ ਮੈਨੂੰ ਓਸ਼ੋ ਦੀ ਗੱਲ ਯਾਦ ਆ ਗਈ , ਉਹ ਕਹਿੰਦੇ ਨੇ   ਜਿੱਥੇ ਜਿੱਥੇ ਵੀ ਮਨੁੱਖ ਦੇ ਪੈਰ ਨਹੀਂ ਪਏ, ਵਿਕਾਸ ਨਹੀਂ ਹੋਇਆ  ਉਹ ਥਾਂ ਬਹੁਤ ਹੀ ਖੂਬਸੂਰਤ  ਹੈ। 
------------
Everest
ਐਵਰੇਸਟ( ਇਹ ਫਿਲਮ ਨੈਟਫਲਿਕਸ ਤੇ ਉਪਲਬਧ ਹੈ) 

1996 ਚ ਇਕ ਗਰੁੱਪ ਜੋ ਹਿਮਾਲੀਆ ਦੀ ਐਵਰੈਸਟ ਚੋਟੀ ਫਤਿਹ ਕਰਨ ਨੇਪਾਲ ਆਉਂਦਾ ਹੈ। ਉਥੋਂ ਐਵਰੈਸਟ  ਦੇ ਬੇਸ ਕੈਂਪ ਤੇ ਜਾਂਦਾ ਹੈ। ਜਿਥੋਂ ਉਹ ਬਾਰ੍ਹਾਂ ਜਣੇ ਆਪਣਾ ਸਫਰ ਸ਼ੁਰੂ ਕਰਦੇ ਨੇ। ਓਹਨਾ ਚੋ ਇਕ ਬੰਦਾ ਜੋ ਕੇ ਕਦੇ ਡਾਕੀਏ ਦਾ ਕੰਮ ਕਰਦਾ ਹੈ ਤੇ  ਪਾਰਟ ਟਾਇਮ ਇੱਕ ਸਕੂਲ ਚ ਪੜਾਉਂਦਾ ਹੈ। ਉਸਨੂੰ ਪੁੱਛਿਆ ਜਾਂਦਾ ਹੈ,  ਉਹ ਐਵਰੈਸਟ ਕਿਉਂ ਫ਼ਤਿਹ ਕਰਨਾ ਚਾਹੁੰਦਾ ਹੈ? ਤਾਂ ਉਹ ਦੱਸਦਾ ਹੈ ਕਿ ਉਹ ਜਿਸ ਸਕੂਲ ਚ ਬੱਚਿਆਂ ਨੂੰ ਪੜਾਉਂਦਾ  ਹੈ ਉਥੋਂ ਦੇ ਬੱਚਿਆਂ ਨੇ ਪੈਸੇ ਇਕੱਠੇ ਕਰਕੇ ਉਸਨੂੰ ਐਵਰੈਸਟ ਫਤਿਹ ਕਰਨ ਲਈ ਦਿੱਤੇ ਨੇ। 
ਜੇ ਉਹ ਇਹ ਚੋਟੀ ਫਤਿਹ ਕਰ ਗਿਆ ਤਾਂ ਉਹਨਾਂ ਬੱਚਿਆਂ ਚੋਂ  ਕੋਈ ਵੀ ਇਹ ਹਿੰਮਤ ਕਰ ਸਕਦਾ ਹੈ। 
ਉਹ ਬਹੁਤ ਮੁਸ਼ਕਿਲ  ਨਾਲ ਚੋਟੀ 'ਤੇ ਜਾਂਦੇ ਨੇ
ਪਰ ਆਉਂਦੇ ਹੋਏ ਮੌਸਮ ਖ਼ਰਾਬ ਹੋ ਜਾਂਦਾ ਹੈ। ਫਿਲਮ ਦਾ ਬਹੁਤ ਖੂਬਸੂਰਤੀ ਨਾਲ ਫਿਲਮਾਂਕਣ  ਕੀਤਾ ਹੈ ।
ਮੈਂ ਵੀ ਉੱਤਰਾਖੰਡ  ਚ ਰਹਿੰਦੇ ਲਵਰਾਜ ਸਿੰਘ ਧਰਮਸੱਤੁ ਨੂੰ ਮਿਲਿਆ ਹਾਂ ਜੋ ਸੱਤ ਵਾਰ ਐਵਰੈਸਟ ਦੀ ਛੋਟੀ ਫਤਿਹ ਕਰ ਹਟੇ ਨੇ।
ਓਹਨਾ ਦੱਸਿਆ ਹਰ ਬਾਰ ਐਵਰੈਸਟ ਨੂੰ ਮੱਥਾ ਟੇਕ ਕੇ ਆਉਂਦੇ ਹਾਂ। ਰਾਹ ਚ ਕਈ ਲੋਕ ਮਰੇ ਪਏ ਨੇ ਪਰ ਓਹਨਾ ਨੂੰ ਵੇਖਕੇ ਲੱਗਦਾ ਕੇ ਅਜੇ ਵੀ ਜਿਉਂਦੇ ਨੇ।

 ------------
 
 ਚਲਦਾ

ਕਈ ਫਿਲਮਾਂ ਰਹਿ ਗਈਆਂ ਹੋਣਗੀਆਂ 
ਇਨਬਾਕਸ ਕਰ ਦੇਣਾ। 
ਫਿਰ ਮਿਲਾਂਗਾ,  ਕੁਝ ਹੋਰ ਫਿਲਮਾਂ  ਲੈਕੇ। 

ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ, 
ਉਤਰਾਖੰਡ 
ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ 
ਪੰਜਾਬ


Sunday, August 14, 2022

ਮੌਜੂਦਾ ਜੀਵਨ ਚ ਸੁਵਿਧਾਵਾਂ ਦੀ ਅਤੀ

ਜੀਵਨ ਨੂੰ ਪੂਰਾ ਡੁੱਬ ਕੇ  ਜਿਉਣਾ ਚਾਹੀਦਾ ਹੈ , ਇਹ  ਜਿਸ ਤਰ੍ਹਾਂ  ਦਾ ਵੀ ਮਿਲਿਆ ਹੈ।
ਅੱਜਕਲ ਫਿਲਮੀ ਕਲਾਕਾਰ ਜੋ 40 ਤੋਂ  50 ਦੇ ਵਿਚਕਾਰ ਨੇ ਕਈ ਬਿਮਾਰੀਆਂ ਦਾ ਸ਼ਿਕਾਰ ਹੋਕੇ ਛੋਟੀ ਉਮਰੇ ਤੁਰ ਜਾ ਰਹੇ ਨੇ। 
ਇਹਨਾਂ ਦੇ ਜਾਣ ਦਾ ਗ਼ਮ ਹੈ, ਕਿਉਂਕਿ ਬੇਵਕਤੇ ਤੁਰ ਜਾਣਾ ਪਰਿਵਾਰ ਲਈ ਦੁੱਖਾਂ ਪਹਾਡ਼ ਹੈ

ਕਹਿੰਦੇ ਨੇ
ਦੁਸ਼ਮਣ ਮਰੇ ਦੀ ਖੁਸ਼ੀ  ਨਾ ਕਰੀਏ
ਸੱਜਣਾ ਵੀ ਟੁਰ ਜਾਣਾ

ਗੁਰਬਾਣੀ ਚ ਲਿਖਿਆ ਹੈ
ਰਾਮ ਗਇਓ ਰਾਵਣ ਗਇਓ,  ਜਾ ਕਉ ਬਹੁ ਪਰਿਵਾਰੁ।।
ਕਹੁ ਨਾਨਕ ਥਿਰ ਕਛੁ ਨਹੀ ਸੁਪਨੇ ਜਿਉ ਸੰਸਾਰ।।

ਸਾਡੀ ਕਲਚਰ ਯੋਗਾ ਦੀ ਹੈ, ਜਿਮ ਠੋਸਿਆ ਗਿਆ ਹੈ,
ਸਮੋਸਾ,  ਆਟੇ ਵਾਲੇ ਬਿਸਕੁੱਟ, 
ਪੰਜੀਰੀ, ਸੱਤੂ, ਗੁਡ਼,  ਗੰਨੇ ਦਾ ਰਸ,  ਪਿੱਤਲ ਤੇ ਲੋਹੇ ਦੇ ਭਾਂਡੇ, ਸਾਇਕਲ, ਪੈਦਲ ਚੱਲਣਾ, ਨਿੰਮ ਦੀ ਦਾਤੁਣ , ਮਿੱਟੀ ਦੇ ਬਰਤਨ,  ਸਰੋਂ ਦਾ ਤੇਲ,  ਦੇਸੀ ਘਿਓ,  ਪਿਪੱਲ ਹੇਠ ਬਹਿਣਾ ਸਾਡੀ ਵਿਰਾਸਤ ਹੈ। 

ਪਰ ਬਰਗਰ, ਪੀਜਾ, ਨੂਡਲ, ਮੈਦੇ ਦੇ ਬਿਸਕੁਟ, ਖੰਡ, ਐਲੂਮਿਨੀਅਮ ਦੇ ਬਰਤਨ, ਪੈਕਡ ਜੂਸ, ਏਅਰ ਕੰਡਿਸ਼ਨਰ, ਆਰ ਓ ਦਾ ਪਾਣੀ, ਓਵਨ,
... ਇਹ ਸਭ ਮਲਟੀ ਨੈਸ਼ਨਲ  ਕੰਪਨੀਆਂ  ਦੇ ਵਪਾਰੀਕਰਨ ਦਾ ਫੈਲਾਅ ਹੈ। 
ਪਹਿਲਾਂ ਇਹ ਸਭ ਸਾਨੂੰ ਵੇਚਿਆ ਜਾਂਦਾ ਹੈ, ਫਿਰ ਇਹਨਾਂ ਤੋਂ ਪੈਦਾ ਹੋਣ ਵਾਲੀਆਂ  ਬਿਮਾਰੀਆਂ  ਦਾ ਇਲਾਜ  ਵੀ ਇਹੀ ਕੰਪਨੀਆਂ ਕਰਦੀਆਂ ਨੇ। 

ਜਿਵੇਂ ਖਲੀਲ ਜ਼ਿਬਰਾਨ  ਦੀ ਇੱਕ ਕਹਾਣੀ ਹੈ

ਇੱਕ ਜੰਗਲ ਚ ਕੁਝ ਲੋਕ ਰਹਿੰਦੇ ਸਨ। ਉੱਥੇ ਤਾਜ਼ੀ ਹਵਾ ਸੀ। ਇੱਕ ਦਿਨ ਇੱਕ ਬੰਦਾ ਆਇਆ,  ਕਹਿੰਦਾ ਤੁਸੀਂ ਮਾਸਕ ਖਰੀਦ ਲਓ।
ਲੋਕ ਪੁੱਛਦੇ, ਕਿਉਂ? 
ਉਹ ਬੰਦਾ ਕਹਿੰਦਾ, ਹਵਾ ਦੇ ਕੀਟਾਣੂਆਂ ਨੂੰ ਇਹ ਛਾਣ ਦੇਵੇਗਾ,  ਸ਼ੁੱਧ ਹਵਾ ਮਿਲੇਗੀ। 
ਲੋਕ ਕਹਿੰਦੇ,  ਇੱਥੇ ਤੇ ਹਵਾ ਸ਼ੁੱਧ ਹੈ। 
ਉਹ ਬੰਦਾ ਚਲਾ ਗਿਆ। 
ਫਿਰ ਇੱਕ ਹੋਰ ਬੰਦਾ ਸ਼ਹਿਰ  ਤੋਂ ਆਇਆ।
ਉਸਨੇ ਕਿਹਾ, ਕੁਝ ਜਮੀਨ ਚਾਹੀਦੀ ਹੈ, ਮੁੱਲ ਜੋ ਵੀ ਕਹੋ। 
ਲੋਕਾਂ ਨੇ ਲਾਲਚ ਚ ਵੇਚ ਦਿੱਤੀ। 
ਇੱਕ ਫੈਕਟਰੀ ਬਣ ਗਈ।
ਸ਼ਹਿਰ ਤੋਂ ਗੱਡੀ ਚ ਬੰਦੇ ਆਉਂਦੇ, ਕੰਮ ਕਰਦੇ ਤੇ ਵਾਪਿਸ ਚਲੇ ਜਾਂਦੇ। 
ਕੁਝ ਦਿਨਾਂ ਬਾਅਦ ਉਸ ਫੈਕਟਰੀ ਚੋਂ ਗੰਦਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।  ਲੋਕਾਂ ਨੂੰ ਸਾਹ ਲੈਣ ਚ ਪ੍ਰੇਸ਼ਾਨੀ ਆਉਣ ਲੱਗੀ। 
ਫਿਰ ਉਹੀ ਪਹਿਲਾਂ ਵਾਲਾ ਬੰਦਾ ਮਾਸਕ ਵੇਚਣ ਆਇਆ,  ਉਸਦੇ ਮਾਸਕ ਵਿਕਣ ਲੱਗ ਪਏ।

ਕੁਝ ਮਹੀਨਿਆਂ ਬਾਅਦ ਪਤਾ ਲੱਗਾ ਕਿ ਇਹ ਮਾਸਕ ਬਣਾਉਣ ਦੀ ਹੀ ਕੰਪਨੀ ਸੀ। 
ਇਹ ਜੋ ਮਲਟੀ ਸਪੈਸ਼ੈਲਿਟੀ ਹਸਪਤਾਲ ਬਣੇ ਨੇ, ਇਹ ਸਭ ਮਾਸਕ ਬਣਾਉਣ ਨਾਲੀਆਂ ਕੰਪਨੀਆਂ ਨੇ। ਕਿਸੇ ਨੂੰ ਗੈਸ ਬਣੀ ਹੋਵੇ ਤਾਂ ਬਲਾਕੇਜ ਦੱਸ ਕੇ ਦਿਲ ਚ ਸਟੰਟ ਪਾ ਦਿੰਦੇ ਨੇ। 
ਸੋ ਸੰਭਲ ਕੇ ਚਲੋ। 

ਨਾਨਕ ਨੀਵਾਂ ਜਉ ਚਲੇ 
ਲਗੈ ਨ ਤਤੀ ਵਾਉ।। 

ਸੋ ਕੁਦਰਤੀ ਜੀਵਨ ਜੀਵੀਏ।
ਸਾਡੇ ਇੱਥੇ ਰੁਦਰਪੁਰ ਚ ਇੱਕ ਇਲਾਕਾ ਹੈ ਜਿੱਥੇ ਲੇਬਰ,  ਦਿਹਾੜੀ ਦਾਰ ਲੋਕ ਰਹਿੰਦੇ ਨੇ।  ਉੱਥੇ ਇੱਕ ਡਾਕਟਰ ਹੈ।  ਉਹ ਦੱਸ ਰਿਹਾ ਸੀ, ਪਿਛਲੇ 20 ਸਾਲਾਂ ਚ ਇੱਕ ਵੀ ਮਰੀਜ ਦਿਲ ਦਾ ਰੋਗੀ ਨਹੀਂ ਆਇਆ।
ਸੋ ਇਹ ਦਿਲ ਦੀ ਬਿਮਾਰੀ  ਵੀ ਅਮੀਰਾਂ ਦੀ ਹੈ। 
ਮੈਂ ਸੁਣਿਆ ਹੈ
ਅਰਨਿੰਗ ਵਰਸੇਸ ਬਰਨਿੰਗ

ਜਿਨਾੰ ਖਾਓ,  ਓਨਾੰ ਕੰਮ ਵੀ ਕਰੋ।
ਜੇ ਵਿਹਲੇ ਬੈਠੇ,  ਉਹ ਨਸਾਂ ਚ ਜਮ੍ਹਾ ਹੋ ਕੇ ਬਲਾਕ ਹੋਊਂ। 
ਪਰ ਇਹ ਜਿੰਮ ਚ ਜਾਕੇ,  ਹੱਥ ਤੇ ਇਹ ਡਿਜੀਟਲ ਘੜੀ  ਆ ਗਈ ਜੋ ਬਲੱਡ ਪ੍ਰੈਸ਼ਰ,  ਹਾਰਟ ਬੀਟ,  ਕੈਲੋਰੀ ਬਰਨ ਵੇਖਦੀ ਹੈ। 
ਸਾਡੇ ਬਜੁਰਗਾਂ ਨੇ ਕਦੇ ਕੋਈ ਸ਼ੋਸ਼ਾ ਨਹੀਂ ਕੀਤਾ,  ਉਹ ਸਾਡੇ ਤੋਂ ਵਧੀਆ ਜੀਵਨ ਜਿਉਂ ਕੇ ਗਏ। ਅਸੀਂ ਕਿੱਥੇ ਭਟਕ ਗਏ ਹਾਂ?
ਅਸੀਂ ਉੱਤਰੀ ਭਾਰਤ  ਦੇ ਲੋਕ ਦਿਖਾਵੇ  ਦਾ ਜੀਵਨ ਜੀ ਰਹੇ ਹਾਂ।  
ਜੋ ਅਸੀਂ ਨਹੀਂ ਹਾਂ,  ਉਹ ਅਸੀਂ ਕਦੇ ਵੀ ਨਹੀਂ ਹੋ ਸਕਦੇ। ਪਰ ਜੇ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ,  ਮਾਰ ਖਾਵਾਂਗੇ। 
ਇਜ ਪੈਕਡ ਫੂਡ,  ਉਹਨਾਂ ਇਲਾਕਿਆਂ  ਚ ਚਾਹੀਦਾ ਹੈ, ਜਿੱਥੇ ਬਾਰ੍ਹਾਂ ਮਹੀਨੇ ਬਰਫ ਹੈ, ਪਰ ਅਸੀਂ ਸ਼ੌਕ ਪਾ ਲਿਆ ਕਿ ਅਸੀਂ ਸਿੰਬਲ ਸਟੇਟਸ ਸਮਝ ਲਿਆ ਹੈ, ਦਿਖਾਵੇ ਨੂੰ। ਲੋਨ ਚੁੱਕ ਕੇ ਚੀਜਾਂ ਲੈਣੀਆ,  ਫਿਰ ਲੋਨ ਦੀ ਚਿੰਤਾ ਚ ਹਾਰਟ ਦੀ ਬਿਮਾਰੀ ਸਹੇਡ਼ਨੀ। 

ਸਾਊਥ ਚ ਜਾਓ,  ਉਹ ਲੋਕ ਦੋ ਦੋ ਪੀ ਐਚ ਡੀ ਕਰਕੇ ਸਿਰਫ ਚੱਪਲਾਂ ਚ ਘੁੰਮਦੇ,  ਕੇਲੇ ਦੇ ਪੱਤੇ ਤੇ ਖਾਣਾ ਖਾਂਦੇ ਨੇ। 
ਉਹਨਾਂ ਆਪਣੀ ਵਿਰਾਸਤ ਨਹੀਂ ਛੱਡੀ, 
ਅਸੀਂ ਵਿਰਾਸਤ  ਕੀ, ਆਪਣੇ ਵਿਹੜੇ  ਦੇ ਦਰੱਖਤ  ਵੇਚਕੇ ਖਾ ਗਏ ਹਾਂ। 
ਸਾਨੂੰ ਮੁੱਢ ਆਪਣਾ ਆਪ ਨਿਰੀਖਣ ਕਰਨ ਦੀ ਲੋਡ਼ ਹੈ। 

ਰਜਨੀਸ਼ ਜੱਸ 
ਰੁਦਰਪੁਰ, 
ਉਤਰਾਖੰਡ 
ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ 
ਪੰਜਾਬ

ਇਹ ਪੋਸਟ ਮੇਰੇ ਬਲਾਗ ਤੇ

http://rajneeshjass.blogspot.com/2022/08/blog-post_14.html

Friday, August 12, 2022

घुमक्कड़ और फिल्में

घूमना मनुष्य का स्वभाव है। हम इस देह में घूमने आए हैं,  यह देह घूमती  है और कई रिश्ते पैदा करती है।
यह धरती सूर्य के इर्द गिर्द, 
यह सूर्य एक महां सूर्य  के इर्द गिर्द, 
हमारा शरीर एटम से बना है, उसमें इलेटरान भी घूम रहे हैं।

जैसे समुंदर का पानी भाप बनकर उड़ता है, बादल बंद कर पहाड़ से टकराकर बारिश बनता है, नदियों नालों के ज़रिए वही पानी लोगों की प्यास बुझाने के काम आता है और अन्न पैदा करता है।  इसी चक्कर में वह दुनिया की सेवा भी करता है।

आज हम घुमक्कड़ के ऊपर थोड़ी सी फिल्मों का जिक्र कर रहे हैं। पहले घुमक्कड़ और सैलानी के फर्क का  पता करते हैं । सैलानी वह होता है जो घर से एक निश्चित जगह के लिए निकलता है और एक होटल में रूकता है और वही से वापस आ जाता है। वहीं पर घुमक्कड़ घर से निकलता है, टेंट लगाकर जंगलों में रहता है ,खुले आसमान को देखता है, पत्थर जोड़ कर एक चुल्हा बना कर खाना बनाता है, वह बने बनाए  रास्ते पर नहीं चलता।

 घुमक्कड़ ऊपर पहली फिल्म है 
"द मोटरसाइकिल डायरीज़"
( यह फिल्म यूट्यूब पर है उपलब्ध है। फिल्म किसी और भाषा में है पर इंग्लिश सबटाइटल है) 

 यह फिल्म ची गोवेरा की डायरी पर आधारित है। वह अपने एक दोस्त  के साथ एमबीबीएस के इम्तहान देने के बाद अपने दोस्त के साथ  मोटरसाइकिल पर आर्जनटीना से निकलता है। माचु पिचु,  पेरू होते हुए एक ऐसी जगह पर जाता है यहां पर लोग कोहड़ के रोग से ग्रस्त हैं। वहां पर कुछ समय  रह कर उनका इलाज करते हैं। एक बहुत लंबी यात्रा है इसमें कम से कम भी  14000 किलोमीटर की है। उसके बाद क्यूबा पहुंचते हैं। फिर ची गोवेरा की फिदेल कास्त्रो के साथ दोस्ती होती है। इनके लेखों के कारण क्यूबा में विद्रोह हुआ।

 दूसरी फिल्म है कास्ट अवे (यह एमाज़ान प्राइम पर उपलब्ध है )

एक यात्री हवाई जहाज़ क्रैश  होने  पर एक ऐसे टापू पर गिर जाता है यहां पर कोई भी आदमी नहीं है।  यहां पर वह मछली पकड़ कर ज़िन्दा रहता है, फिर आग जलाना सीखता है। एक फुटबॉल  से दोस्ती करता है। लगभग वह 15 साल उसी टापू पर रहता है। इसमें उसका कुदरत के साथ संघर्ष  की कहानी है। इस फिल्म को बनाने के लिए टाम हैंक्स ने अपना बहुत ज्यादा वज़न बढ़ाया था क्योंकि 15 साल के बाद उसको पतला होकर भी दिखाना था। यह फिल्म  मुझे इतनी प्रिय है कि मैनें इसकी डीवीडी खरीदी थी। 

 तीसरी फिल्म है 14 पीकस
( यह फिल्म नेटफ्लिक्स पर उपलब्ध है) यह फिल्म रियल में एक डॉक्यूमेंट्री है जो कि निम्सदई नाम का एक आदमी की कहानी है। 

जिसमें उसने दुनिया में 8000 मीटर से ऊपर की 14 चोटियों को 6.5 महीने में फतेह करके विश्व रिकॉर्ड बनाया। इसमें उसके बहुत सारी मुश्किलों का सामना करना पड़ा था ,जैसे कि चीन ने अपने देश में चोटी पर चढ़ने से मना कर दिया। इस मनाही के लिए इंस्टाग्राम पर पोस्ट डाली। दुनिया भर से लोगों ने उसके हक में बात की।  चीन को उसकी  बात माननी पड़ी। इस काम को अंजाम देने  के लिए उसने इंग्लैंड मैच में अपना घर बेचा, नौकरी छोड़ी। वह दिन में नौकरी करता था और रात को दो बजे उठकर 20 किलो का बैग उठाकर 30 से 40 किलोमीटर भागता था।
वह आज भी पहाड़ पर घूम रहा है, आप इंस्टाग्राम पर उसे फोलो कर सकते हैं।  

 चौथी फिल्म है,  ईट प्रे लव 
(यह फिल्म नेटफलिक्स पर उपलब्ध है)

यह एक ऐसी औरत की कहानी है जो अमेरिका में  तलाक होने के बाद दुनिया घूमने निकल जाती है। इसमें 4 महीने वह इटली मे रहती  है, वँहा  अलग-अलग किस्मों के खाने खाती है और लोगों से मिलती है। फिर वह भारत में आती है और वहां पर एक आश्रम में रहती है। वँहा वह ध्यान की विधियां सीखती है और सहज रहना भी। वँही पर  उसकी एक आदमी से मुलाकात होती है जो कि पहले शराबी था पर यँहा रहकर वह बहुत बदल गया था।  इसके बाद वह इंडोनेशिया में  बाली  नाम की जगह पर  चली जाती है जो कि दुनिया का केंद्र माना जाता है।वँहा पर वो एक ज्योतिष से मिलती है जो कि बड़ा दिलचस्प होता है। वह कहता है कि जब मैं मर जाऊं तो मेरे यहां पर जरूर आना क्योंकि  बाली में दाह संस्कार की रस्म बड़ी शानदार होती है। वँही वो एक आदमी से मिलती है उसको  सच्चा  प्यार  मिल जाता  है। 

 अगली फिल्म है , "समसारा"( जो कि यूट्यूब पर उपलब्ध है यह फिल्म इंग्लिश में नहीं है तो इंग्लिश में सबटाइटल है)

 यह फिल्म तिब्बत में बड़ी खूबसूरती से फिल्माई गई है। यह एक तिब्बती भिक्षु के जीवन पर आधारित फिल्म  है।  वह भिक्षु गुफा में बैठा है कई सालों से। उसके नाखून और बाल बहुत बढ़ गए हैं। उसको दूसरे लामा घोड़े पर लेकर जाते हैं , उसके नाखून काटते हैं, बाल काटते हैं।  फिर उसे बाकी भिक्षुओं की तरह साधना में जाने का मौका दिया जाता है। वह एक गांव में जाता है और एक लड़की को देखता है। उसके साथ उसको प्यार हो जाता है। वो रातो रात मोनेस्टरी छोड़कर वहां से भाग जाता है। फिर आगे कहानी बहुत दिलचस्प है। 

7 ईयर्स इन तिब्बत
( यह फिल्म नेटफलिक्स पर उपलब्ध है)

यह एक युरोप के यात्री की लिखी हुई डायरी पर बनी असली कहानी पर आधारित है। वह भारत होते हुए तिब्बत पहुंचता है। जो दलाई लामा आजकल धर्मशाला में है, उनके बचपन के समय की फिल्म है। 
छोटे होते दलाई लामा चीज़ों को बड़े गौर से देखते हैं। वह उस घुमक्कड़ सिनेमा बनाने के लिए कहते हैं। जब वह सिनेमा की नींव खोद रहे होते हैं वँहा केँचुए  निकलते हैं तो वहां के लोग खुदाई बंद कर देते हैं क्योंकि वह मानते हैं कि उनके पूर्वज़ हैं। 
दलाई लामा की मोनेस्टरी  पर चीन हमला कर देता है और वो वहां से रातों-रात  भागकर भारत में शरण लेते हैं।
 इस बात को ओशो ने  बताया है कि जब वहां से निकले  तो बादल घिर आएँ और वो  बादल उनके साथ  साथ चले। इतना कोहरा छा गया कि उन सैनिकों  को कुछ  भी दिखाई नहीं दिया।  कुदरत ने इसलिए  मदद की कि वो भी दलाई लामा को बचाना चाहती थी ।

अगली फिल्म है, 
 फॉरेस्ट गंप  ( यह फिल्म एमाज़ोन के प्राईम पर उपलब्ध है) 

1994 में यह फिल्म आई।आते ही दुनिया की बेहतरीन 10 फिल्मों में इसका नाम शुमार हो गया। इसको 6 ऑस्कर अवार्ड मिले।

 टॉम हैंक्स की बड़ी ज़बरदस्त एक्टिंग हैं। एक बच्चा है जो कि भाग नहीं सकता। उसके  क्लास वाले उसके पत्थर मारते हैं, फिर वह भागता है और इतनी तेजी से भागता है कि वह उसको लोग पसंद करते हैं। वह फुटबाल की टीम में शामिल हो जाता, फिर फौज में जाता है। फिर अपने दोस्त के बिज़नेस करता है। वह बस स्टैंड पर एक प्लेटफार्म पर बैठकर लोगों को अपनी कहानी सुनाता है ।

इसी फिल्म के ऊपर आमिर खान ने "लाल सिंह चड्ढा" फिल्म बनाई है। इस के कॉपीराइट लेने में उसको 8 साल लगे और 6 साल और लेकर पूरे 14 साल के लिए फिल्म बनकर तैयार हुई है ।

इनटू द वाइल्ड
( यह फिल्म नेटफ्लिक्स पर उपलब्ध है) एक लड़का समाज और घर के माहौल से तंग आकर अलास्का  की तरफ निकल जाता है वो भी हिचकिंग मतलब के लिफ्ट लेकर दुनिया घूमता है। अलग-अलग लोगों से मिलता है, काम करता है ,नदी, जंगल, रेगिस्तान पार करते हुए।वह एक जगह जता है यहां पर उसे पुरानी खड़ी बस मिल जाती है उसको अपने घर बना लेता है।
 वह रुपये क एक डर की तरह मानता है और समाज को बंधन की तरह। इसीलिए  उस से मुक्त होने के लिए वह बिल्कुल अकेला रहता है।
  उसे देखकर बुल्ले शाह की बात याद आ जाती है 
चल वे बुल्लेया ओथे चलिए  जित्थे सारे अन्ने
ना कोई साडी ज़ात  पछानू ना कोई सानुमन्नने

 अगली फिल्म है सिद्धार्थ  ( यह फिल्म  यूट्यूब पर उपलब्ध है)
 यह हरमन हेस्स के नावल ,"सिद्धार्थ" पर बनी फिल्म है।
 दो दोस्त अपने घर से सत्य की तलाश में निकलते हैं। दोनों लोग बुद्ध की शरण में जाते हैं। पर जो सिद्धार्थ हो वह बुद्ध से भी तर्क करता है तो बुद्ध कहते हैं कि इतना ज्यादा तर्क भी ठीक नहीं है।

वह बुद्ध  को छोड़कर  आगे बढ़ जाता  है, पर उसका दोस्त  वँही रह जाता है। एक मल्लाह उसको नदी पार करवाता है। वह फिर शहर में जाता है,  उसका एक वेश्या  से प्रेम हो जाता है, वह खूब पैसा कमाता है, फिर एक बच्चे के मोह में ग्रस्त होता है। वह पूरा जीवन देख लेता है । तो फिर वह वापिस मल्लाह के पास आता है जिससे  मिलकर उसको सत्य की उपलब्धि होती है।
 यहां पर यह बताना जरूरी है कि हरमन हैस्स एक जर्मन लेखक थे कि जो भारत में आए। उन्होने भारतीय शास्त्रों का गहन अध्यन किया। 

एक शे'र याद आ गया 
फितूर होता है हर उम्र में जुदा-जुदा खिलौने, माशूक ,पैसा, फिर खुदा

चलता। 

आपका अपना
रजनीश जस
रूद्रपुर,
उत्तराखंड 
निवासी पुरहीरां
जिला होशियारपुर
पंजाब
#films_on_travelling

Thursday, August 11, 2022

ਘੁਮੱਕਡ਼ ਤੇ ਫਿਲਮਾਂ

ਘੁੰਮਣਾ ਮਨੁੱਖ ਦਾ ਸੁਭਾਅ ਹੈ। ਅਸੀਂ ਇਸ ਦੇਹ ਚ ਘੁੰਮਣ ਆਏ ਹਾਂ, ਇਹ ਦੇਹ ਕਈ ਥਾਵਾਂ ਤੇ ਘੁੰਮਦੀ ਹੈ, ਕਈ ਰਿਸ਼ਤੇ ਬਣਾਉਂਦੀ ਹੈ।
 ਜਿਵੇਂ ਪਾਣੀ ਸਮੁੰਦਰ ਚੋਂ ਭਾਫ਼ ਬਣਕੇ ਉੱਡਦਾ ਹੈ , ਬੱਦਲਾਂ ਚ ਸਫ਼ਰ ਕਰਕੇ ਪਹਾੜ ਵੱਲ ਜਾਂਦਾ ਹੈ, ਫਿਰ ਮੀਂਹ ਦਾ ਰੂਪ ਲੈਕੇ ਨਦੀਆਂ ਦਾ ਰੂਪ ਧਾਰਨ ਕਰਦਾ ਪਿਆਸਿਆਂ ਦੀ ਪਿਆਸ ਬੁਝਾਉਂਦਾ , ਖੇਤਾਂ ਚ ਅੰਨ ਲਈ ਸਹਾਈ ਹੁੰਦਾ ਫਿਰ ਸਮੁੰਦਰ ਚ ਮਿਲ ਜਾਂਦਾ ਹੈ। 
ਇਸ ਚੱਕਰ ਚ ਉਹ ਦੁਨੀਆ ਦੀ ਸੇਵਾ ਵੀ ਕਰਦਾ ਹੈ। 

ਅੱਜ ਅਸੀਂ ਘੁਮੱਕੜੀ  ਤੇ ਕੁਝ ਫ਼ਿਲਮ ਦਾ ਜ਼ਿਕਰ ਕਰਦੇ ਹਾਂ। 
ਇੱਥੇ ਸੈਲਾਨੀ ਤੇ ਘੁਮੱਕਡ਼ ਹੋਣ ਚ ਫਰਕ ਹੈ,
ਸੈਲਾਨੀ ਘਰੋਂ ਚੱਲਦਾ ਹੈ, ਇੱਕ ਨਿਸ਼ਚਿਤ ਰਸਤੇ ਤੇ ਜਾ ਕੇ ਹੋਟਲ ਚ ਠਹਿਰਦਾ ਹੈ।  ਪਰ ਘੁਮੱਕਡ਼ ਘਰੋਂ ਨਿਕਲਦਾ ਹੈ, ਟੈਂਟ ਲਾਕੇ ਜੰਗਲਾਂ ਚ ਰਹਿੰਦਾ ਹੈ, ਪੱਥਰ ਦਾ ਚੁਲ੍ਹਾ ਬਣਾਕੇ ਖਾਣਾ ਬਣਾਉਂਦਾ ਹੈ। ਇਸਦਾ ਕੋਈ ਨਿਸ਼ਚਿਤ ਰਾਹ ਨਹੀਂ।  

ਪਹਿਲੀ ਹੈ ਚੀ ਗੋਵੈਰਾ ਦੀ ਕਿਤਾਬ, 
"ਦ ਮੋਟਰਸਾਇਕਲ ਡਾਇਰੀਜ਼" ( ਯੂਟਿਊਬ ਤੇ ਹੈ, ਭਾਸ਼ਾ ਹੋਰ ਹੈ ਪਰ ਇੰਗਲਿਸ਼ ਚ ਸਬਟਾਇਟਲ ਹੈ) 
ਚੀ ਗੋਵੈਰਾ ਆਪਣੇ ਦੋਸਤ ਨਾਲ ਡਾਕਟਰੀ ਦੇ ਇਮਤਿਹਾਨ ਦੇਣ ਤੋਂ ਬਾਅਦ ਅਰਜਨਟੀਨਾ ਤੋਂ ਮੋਟਰਸਾਈਕਲ ਤੇ ਯਾਤਰਾ ਸ਼ੁਰੂ ਕਰਦਾ ਹੈ। ਜਿਸ ਚ ਉਹ ਪੇਰੂ, ਮਾਚੂ ਪਿਚੁ ਤੇ ਹੋਰ ਥਾਵਾਂ ਤੇ ਹੁੰਦੇ ਹੋਏ ਇਕ ਬਸਤੀ ਚ ਜਾਂਦੇ ਜਿਥੇ ਉਹ ਕੋਹੜ ਨਾਲ ਗ੍ਰਸਤ ਲੋਕਾਂ ਦਾ ਇਲਾਜ ਕਰਦੇ ਨੇ।  ਇਸ ਯਾਤਰਾ ਚ ਉਹ ਆਪਣੀ ਡਾਇਰੀ ਲਿਖਦਾ ਹੈ ਜਿਸ ਚ ਆਮ ਲੋਕ ਆਪਣੇ ਹੀ  ਚ ਸੱਮਿਸਆਵਾਂ ਲਿਖਦਾ ਹੈ ਓਹਨਾ ਦੇ ਦੁੱਖ ਚ ਰੋਂਦਾ ਹੈ।
ਬਾਅਦ ਚ ਉਹ ਕਿਊਬਾ ਪੁੱਜਾ ਜਿਥੇ ਉਸਨੇ ਇਨਕਲਾਬ ਲਿਆਉਣ ਚ ਫਿਦੇਲ ਕਾਸਤਰੋ ਨਾਲ ਯਾਰੀ ਨਿਭਾਈ। 

ਦੂਜੀ ਫਿਲਮ ਹੈ ਕਾਸ੍ਟ ਅਵੇ ( ਇਹ ਫਿਲਮ ਐਮਾਜੋਨ ਪ੍ਰਾਇਮ ਤੇ ਹੈ) 
ਇਹ ਟਾਮ ਹੈਂਕਸ ਦੀ ਫਿਲਮ ਹੈ ਜਿਸ ਚ ਉਹ ਇਕ ਹਵਾਈ ਜਹਾਜ਼ ਕਰੈਸ਼ ਹੋਣ ਤੇ ਇੱਕ ਅਜਿਹੇ ਟਾਪੂ ਤੇ ਡਿੱਗ ਪੈਂਦਾ ਹੈ ਜਿਥੇ ਕੋਈ ਇਨਸਾਨ ਨਹੀਂ। ਉੱਥੇ ਉਹ ਅੱਗ ਬਾਲਣੀ ਸਿੱਖਦਾ ਹੈ, ਮੱਛੀਆਂ ਫੜਦਾ ਹੈ। ਇਕੱਲਾ 12ਜਾਂ 15 ਕੁ ਸਾਲ ਰਹਿੰਦਾ ਹੈ।  ਉਹ ਇਕ ਫ਼ੁਟਬਾਲ ਨੂੰ ਆਪਣਾ ਦੋਸਤ ਬਣਾਉਂਦਾ ਹੈ। 
ਇਹ ਫਿਲਮ ਬਣਾਉਣ ਲਈ ਟਾਮ ਹੈਂਕਸ ਨੇ ਆਪਣਾ ਭਾਰ ਬਹੁਤ ਵਧਾਇਆ ਕਿਉਂਕਿ ਫਿਲਮ ਦੀ ਜ਼ਰੂਰਤ ਸੀ, ਬਾਅਦ ਚ ਪਤਲਾ ਵਿਖਣਾ ਸੀ। 
ਮੈਨੂੰ ਇਹ ਫਿਲਮ ਇੰਨੀ ਪਸੰਦ ਹੈ ਕਿ ਮੈਂ ਚੰਡੀਗੜ੍ਹ  ਤੋਂ ਉਸਦੀ ਡੀਵੀਡੀ ਖਰੀਦੀ। 

ਤੀਜੀ ਫਿਲਮ ਹੈ ,"14 ਪੀਕਸ" ( ਇਹ ਫਿਲਮ ਨੈਟਫਲਿਕਸ ਤੇ ਹੈ) 
ਇਹ ਤਾਂ ਅਸਲ ਦੀ ਡਾਕੂਮੈਂਟਰੀ ਹੈ ਜਿਸ ਚ ਨਿਮਸਦਾਈ ਨਾਮ ਦਾ ਇਕ ਮੁੰਡਾ ਦੁਨੀਆਂ ਭਰ ਚ ਜੋ 14 ਚੋਟੀਆਂ ਨੇ ਓਹਨਾ ਨੂੰ ਸਾਡੇ ਛੇ ਮਹੀਨੇ ਚ ਫਤਿਹ ਕਰਨ ਦਾ ਵਿਸ਼ਵ ਰਿਕਾਰਡ ਕਰਦਾ ਹੈ।
ਇਸ ਵਿੱਚ ਉਸਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਚੀਨ ਦੀ ਸਰਕਾਰ ਉਸਨੂੰ ਆਪਣੇ ਮੁਲਕ ਦੀ ਇੱਕ ਚੋਟੀ ਤੇ ਚਡ਼ਨ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਇੰਸਟਾਗ੍ਰਾਮ ਤੇ ਪੋਸਟ ਪਾ ਦਿੰਦਾ ਹੈ , ਤਾਂ ਦੁਨੀਆਂ ਭਰ ਚ ਉਸਦਾ ਹਿਮਾਇਤ ਹੁੰਦੀ ਹੈ ਤਾਂ ਚੀਨ ਉਸਨੂੰ ਇਜਾਜ਼ਤ ਦੇ ਦਿੰਦਾ ਹੈ।  
ਇਹ ਕੰਮ ਕਰਨ ਲ ਈ ਉਹ ਆਪਣੀ ਇੰਗਲੈਂਡ ਚ ਨੌਕਰੀ ਛੱਡ ਦਿੰਦਾ ਹੈ, ਘਰ ਵੇਚ ਦਿੰਦਾ ਹੈ।  
ਉਸਨੇ ਐਵਰੈਸਟ ਫਤਿਹ ਕਰਨ ਵੇਲੇ ਇਕ ਤਸਵੀਰ ਖਿੱਚੀ ਕਿ 200 ਕੁ ਬੰਦੇ ਉਸਦੇ ਪਿੱਛੇ ਸਨ ਉਸਨੇ ਤਸਵੀਰ ਖਿੱਚੀ ਤੇ ਇੰਸਟਾਗ੍ਰਾਮ ਤੇ ਲਿਖਿਆ,  ਟ੍ਰੈਫ਼ਿਕ ਜੈਮ ਆਨ ਐਵਰੈਸਟ",  ਉਹ ਦੁਨੀਆਂ ਭਰ ਚ ਵਾਇਰਲ ਹੋ ਗਈ।
ਇਹ ਛੋਟੀਆਂ ਫਤਿਹ ਕਰਨ ਲਈ ਨਿਮਸਦਾਈ ਰਾਤ ਨੂੰ ਦੋ ਵਜੇ ਉਠਕੇ ਪਿੱਠ ਤੇ 20 ਕਿਲੋ ਭਰ ਲੱਦਕੇ ਕਈ ਕਈ ਕਿਲੋਮੀਟਰ ਭੱਜਦਾ ਸੀ। 

ਚੌਥੀ ਫਿਲਮ ਹੈ, ਈਟ ਪਰੇ ਲਵ 
( ਇਹ ਫਿਲਮ ਨੈਟਫਲਿਕਸ ਤੇ ਹੈ) 
ਇਹ ਇਕ ਅਜਿਹੀ ਔਰਤ ਦੀ ਯਾਤਰਾ ਹੈ ਜਿਸਦਾ ਤਲਾਕ ਹੋ ਗਿਆ ਹੈ। ਉਹ ਅਮਰੀਕਾ ਛੱਡਕੇ ਇਟਲੀ ਚ ਚਾਰ ਮਹੀਨੇ ਘੁੰਮਦੀ ਹੈ ਜਿਥੇ ਉਹ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੀ ਹੈ।
 ਫਿਰ ਉਹ ਭਾਰਤ ਆਉਂਦੀ ਹੈ ਇਕ ਆਸ਼ਰਮ ਚ,  ਜਿਥੇ ਉਹ ਧਿਆਨ ਸਿੱਖਦੀ ਹੈ ਇੱਥੇ ਉਹ  ਆਦਮੀ ਨੂੰ ਮਿਲਦੀ ਹੈ ਜੋ ਸ਼ਰਾਬੀ ਹੈ ਤੇ ਪਸ਼ਚਾਤਾਪ ਦੀ ਅੱਗ ਚ ਜਲ ਰਿਹਾ ਹੁੰਦਾ ਹੈ। 
ਇਸ ਪਿੱਛੋਂ ਉਹ ਬਾਲੀ ਜਾਂਦੀ ਹੈ ਜੋ ਇੰਡੋਨੇਸ਼ੀਆ ਦਾ ਇਕ ਥਾਂ ਜਿਸਨੂੰ ਦੁਨੀਆਂ ਦਾ ਸੈਂਟਰ ਕਿਹਾ ਜਾਂਦਾ ਹੈ। 
ਉਥੇ ਉਹ ਇਕ ਜੋਤਸ਼ੀ ਨੂੰ ਮਿਲਦੀ ਹੈ ਜੋ ਉਹਨੂੰ ਕਹਿੰਦਾ ਹੈ ਕੇ ਉਹ ਜਦ ਮਰ ਜਾਵੇਗਾ ਤਾਂ ਉਸਦੇ ਅੰਤਿਮ ਸੰਸਕਾਰ ਤੇ ਜਰੂਰ ਆਵੇ ਕਿਓਂਕਿ ਇਥੇ ਇਹ ਰਸਮ ਬਹੁਤ ਸ਼ਾਨਦਾਰ ਹੁੰਦੀ ਹੈ। 
ਇਥੇ ਉਹ ਇਕ ਆਦਮੀ ਨੂੰ ਮਿਲਦੀ  ਹੈ, ਜਿਸ ਨਾਲ ਅਸਲੀ ਪਿਆਰ ਹੁੰਦਾ ਹੈ। 

ਸਮਸਾਰਾ (ਇਹ ਫਿਲਮ ਯੂਟਿਊਬ ਤੇ ਹੈ, ਭਾਸ਼ਾ ਹੋਰ ਹੈ ਪਰ ਇੰਗਲਿਸ਼ ਚ ਸਬਟਾਇਟਲ ਹੈ) 
ਇਹ ਤਿੱਬਤ ਦੀ ਖੂਬਸੂਰਤਈ ਨੂੰ ਦਰਸਾਉਂਦੀ  ਬਹੁਤ ਵਧੀਆ ਫਿਲਮ ਹੈ ਇਕ ਭਿਕਸ਼ੂ ਜੀ ਸਾਲਾਂ ਬੱਧੀ ਇਕ ਗੁਫਾ ਚ ਬੈਠਾ ਹੈ । ਉਸਦੇ ਨਹੁੰ ਵਧ ਗਏ ਨੇ ਉਸਨੂੰ ਕੁਝ ਭਿਕਸ਼ੂ ਘੋੜੇ ਤੇ ਬਿਠਾ ਕੇ ਉਸਨੂੰ ਇਕ ਮੋਨੇਸਟ੍ਰੀ ਚ ਲੈਕੇ ਆਉਂਦੇ ਨੇ ਜਿਥੇ ਉਹ ਆਮ ਭਿਕਸ਼ੂ ਵਾਂਙ ਰਹਿੰਦਾ ਹੈ।  ਫਿਰ ਉਹ ਇਕ ਪਿੰਡ ਚ ਜਾਂਦਾ ਜਿਥੇ ਇਕ ਔਰਤ ਨਾਲ ਪਿਆਰ ਹੋ ਜਾਂਦਾ ਤੇ ਉਹ ਰਾਤੋ ਰਾਤ ਭਿਕਸ਼ੂ ਦੇ ਮਾਰਗ ਤਿਆਗ ਕੇ ਉਸ ਨਾਲ ਵਿਆਹ ਕਰਦਾ ਹੈ ਫਿਲਮ ਚ ਹੋਰ ਵੀ ਵਧੀਆ ਰੰਗ ਨੇ। 

7 ਇਅਰਜ਼ ਇਨ ਤਿੱਬਤ ( ਇਹ ਫਿਲਮ ਨੈਟਫਲਿਕਸ ਤੇ ਹੈ) 

ਇਹ ਇਕ ਯੂਰੋਪ ਦੇ ਇਕ ਯਾਤਰੀ ਦੀ ਲਿਖੀ ਡਾਇਰੀ ਤੇ ਬਣੀ ਫਿਲਮ ਹੈ ਜੋ ਤਿੱਬਤ ਚ ਹੁਣ ਵਾਲੇ ਦਲਾਈ ਲਾਮਾ ਨਾਲ ਰਹਿੰਦਾ ਹੈ। ਜਦੋਂ ਉਹ ਛੋਟੇ ਸਨ ਉਥੇ ਰਹਿੰਦਿਆਂ ਦਲਾਈ ਲਾਮਾ ਉਸਨੂੰ ਇਕ ਸਿਨੇਮਾ ਬਣਾਉਣ ਲਈ ਕਹਿੰਦੇ ਨੇ ।ਜਦ ਉਸਦੀ ਖੁਦਾਈ ਚਲ ਰਹੀ ਹੁੰਦੀ ਹੈ ਤਾਂ ਹੇਠੋਂ ਗੰਡ ਗੰਡੋਏ ਨਿਕਲਦੇ ਨੇ ਤਾਂ ਉਹ ਖੁਦਾਈ ਬੰਦ ਕਰ ਦਿੰਦੇ ਨੇ ਕੇ ਇਹ ਸਾਡੇ ਪੂਰਵਜ ਨੇ।
ਫਿਰ ਚੀਨ ਓਹਨਾਂ  ਦੀ ਮੋਨੇਸਟ੍ਰੀ ਤੇ ਹਮਲਾ ਕਰ ਦਿੰਦੇ ਨੇ ਤਾਂ ਦਲਾਈ ਲਾਮਾ ਆਪਣੇ ਸਾਥੀਆਂ ਨਾਲ ਰਾਤੋ ਰਾਤ ਤਿੱਬਤ ਛੱਡ ਕੇ ਭਾਰਤ ਚ ਸ਼ਰਨ ਲੈਂਦੇ ਨੇ। 
ਇਕ ਥਾਂ ਓਸ਼ੋ ਦੱਸਦੇ ਨੇ ਕੇ ਕੁਦਰਤ ਵੀ ਕਈ ਬਾਰ ਬੁੱਧ ਪੁਰਸ਼ਾਂ ਦੀ ਰਾਖੀ ਕਰਦੀ ਹੈ। ਜਦ ਦਲਾਈ ਲਾਮਾ ਭਾਰਤ ਚ ਆ ਰਹੇ ਸਨ ਤਾਂ ਬੱਦਲ ਘਿਰ ਆਏ ਚੀਨ ਦੇ ਸੈਨਿਕਾਂ ਨੇ ਬਹੁਤ ਲੱਭਿਆ ਪਰ ਉਹ ਬਾਦਲ ਇਹਨਾਂ ਦੇ ਨਾਲ ਨਾਲ ਚੱਲੇ। 

ਫੋਰੇਸਟ ਗੰਪ ( ਇਹ ਫਿਲਮ ਐਮਾਜੋਨ ਪ੍ਰਾਇਮ ਤੇ ਹੈ)

ਟਾਮ ਹੈਂਕਸ ਫੀ ਫਿਲਮ ਜਿਸ ਨੂੰ 6 ਆਸਕਰ ਮਿਲੇ ਜੋ 1994 ਚ ਆਈ ਤੇ ਦੁਨੀਆ ਦੀ ਬੈਸਟ 10 ਫਿਲਮਾਂ ਚ ਸ਼ੁਮਾਰ ਹੋ ਗਈ।
ਇਸ ਚ ਇਕ ਮੁੰਡਾ ਜੋ ਦੌੜ ਨਹੀਂ ਪਾਉਂਦਾ ਤਾਂ ਉੱਡੇ ਦੋਸਤ ਉਸਨੂੰ ਤੰਗ ਕਰਦੇ ਉਹ ਭੱਜਦਾ ਹੈ ਤੇ ਫੁੱਟਬਾਲ ਟੀਮ ਚ ਭਾਰਤੀ ਹੋ ਜਾਂਦਾ ਹੈ। ਫਿਰ ਉਹ ਫੌਜ ਚ ਜਾਂਦਾ ਤੇ ਆਪਣਾ ਕੰਮ ਖੋਲਿਆ ਇਕ ਕਾਮਯਾਬ ਬਿਜ਼ਨਸ ਮੈਨ ਬਣਦਾ ਹੈ। 
ਉਹ ਆਪਣੀ ਕਹਾਣੀ ਬੱਸ ਸਟੈਂਡ ਤੇ ਬੈਠੇ ਬੈਠੇ ਅਲੱਗ ਅਲੱਗ ਲੋਕਾਂ ਨੂੰ ਸੁਣਾਉਂਦਾ ਹੈ। ਫਿਲਮ ਬਹੁਤ ਦਿਲਚਸਪ ਹੈ। ਇਸੇ ਤੇ ਹੁਣ ਲਲਾ ਸਿੰਘ ਚੱਢਾ ਫਿਲਮ ਬਾਣੀ ਜਿਸ ਲਈ ਆਮਿਰ ਖਾਣ ਨੂੰ 8 ਸਾਲ ਸਿਰਫ ਕਾਪੀ ਰਾਈਟ ਲੈਣ ਨੂੰ ਲੱਗੇ ਤੇ ਇਹ 14 ਸਾਲ ਚ ਬਣੀ ਹੈ ਇਹ ਫਿਲਮ ਅੱਜ ਹੀ ਰਲੀਜ਼ ਹੋਈ ਹੈ।

ਇਨਟੂ ਦਾ ਵਾਈਲਡ ( ਇਹ ਫਿਲਮ ਨੈਟਫਲਿਕਸ ਤੇ ਹੈ) 
ਇਹ ਇਕ ਸੱਚੀ ਘਟਨਾ ਤੇ ਅਧਾਰਿਤ ਫਿਲਮ ਹੈ। 
ਜਿਸ ਚ ਇਕ ਮੁੰਡਾ ਆਪਣੇ ਆਲੇ ਦੁਆਲੇ ਦੇ ਸੰਸਾਰ ਤੋਂ ਤੰਗ ਆਕੇ ਘਰੋਂ ਨਿਕਲ ਜਾਂਦਾ ਹੈ। ਤੇ ਉਹ ਹਿਚਕਿੰਗ ਮਤਲਬ ਲਿਫਟ ਲੈਕੇ ਦੁਨੀਆਂ ਘੁੰਮਦਾ ਹੈ ਅਲੱਗ ਅਲੱਗ ਲੋਕਾਂ ਨੂੰ ਮਿਲਦਾ ਹੈ। 
ਕੰਮ ਕਰਦਾ ਹੈ, ਪਹਾੜ, ਨਦੀਆਂ ਪਾਰ ਕਰਦਾ ਹੈ । ਇਕ ਜੰਗਲ ਚ  ਉਸਨੂੰ ਇੱਕ ਬੱਸ ਮਿਲ ਜਾਂਦੀ ਹੈ ਤੇ ਉਹ ਉਸਨੂੰ ਆਪਣਾ ਘਰ ਬਣਾ ਕੇ ਉੱਥੇ ਹੀ ਰਹਿਣ ਲੱਗਦਾ ਹੈ। ਉਹ ਪੈਸੇ ਨੂੰ ਇਕ ਡਰ ਮੰਨਦਾ ਹੈ ਤੇ ਸਮਾਜ ਨੂੰ ਇਕ ਬੰਧਨ।
ਬੁੱਲੇ ਸ਼ਾਹ ਦੀ ਉਹ ਗੱਲ ਯਾਦ ਆ ਜਾਂਦੀ ਹੈ 
ਚੱਲ ਵੇ ਬੁੱਲਿਆ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ 
ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ 

ਸਿਧਾਰਥ ( ਇਹ ਫਿਲਮ ਯੂਟਿਊਬ ਤੇ ਹੈ) 

ਇਹ ਫਿਲਮ ਹਰਮਨ ਹੈੱਸ ਦੇ ਨਾਵਲ ਸਿਧਾਰਥ ਤੇ ਬਣੀ ਹੈ।
ਹਰਮ ਹੈੱਸ ਨੇ ਜਰਮਨ ਤੋਂ ਆਕੇ ਭਾਰਤ ਦੇ ਸ਼ਾਸਤ੍ਰਾਂ ਦਾ ਅਧਿਐਨ ਕੀਤਾ। 
ਦੋ ਦੋਸਤ ਘਰੋਂ ਸੱਚ ਦੀ ਤਲਾਸ਼ ਚ ਨਿਕਲਦੇ ਨੇ ,ਦੋਵੇ ਬੁੱਧ ਦੁ ਸ਼ਰਨ ਚ ਜਾਂਦੇ ਨੇ। 
ਇਕ ਦੋਸਤ ਉੱਥੇ ਹੀ ਰਹਿ ਜਾਂਦਾ ਦੂਜਾ ਬੁੱਧ ਨਾਲ ਤਰਕ ਕਰਦਾ ਹੈ। ਬੁੱਧ ਕਹਿੰਦੇ ਇੰਨਾ ਜ਼ਿਆਦਾ ਤਰਕ ਵੀ ਠੀਕ ਨਹੀਂ।
ਉਹ ਅੱਗੇ ਵੱਧ ਜਾਂਦਾ ਇਕ ਮੱਲਾਹ ਉਸਨੂੰ ਕਿਸ਼ਤੀ ਰਾਹੀਂ ਨਦੀ ਪਾਰ ਕਰਾਉਂਦਾ ਹੈ। ਫਿਰ ਇਕ ਵੈਸ਼ਆ ਨਾਲ ਪਿਆਰ ਕਰਦਾ ਹੈ, ਪੈਸਾ ਕਮਾਉਂਦਾ ਹੈ। ਆਪਣੇ ਬੱਚੇ ਦੇ ਮੋਹ ਚ ਪੈਂਦਾ ਤੇ ਅਖੀਰ ਉਹ ਮੱਲਾਹ ਇਸਨੂੰ ਜੀਵਨ ਦੇ ਸੱਚ ਤੋਂ ਜਾਣੂ ਕਰਾਉਂਦਾ ਹੈ ਤੇ ਉਹ ਬੁੱਧ ਬਣ ਜਾਂਦਾ ਹੈ। 
ਇੱਕ ਸ਼ੇ'ਰ ਯਾਦ ਆਉਂਦਾ ਹੈ 

ਫਿਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ ਜੁਦਾ
ਖਿਲੌਣੇ, ਮਾਸ਼ੂਕ ,ਪੈਸੇ  ਫਿਰ ਖੁਦਾ 

ਚਲਦਾ। 

ਫਿਰ ਮਿਲਾਂਗਾ ਇਕ ਹੋਰ ਕਿੱਸਾ ਲੈ ਕੇ
ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ,  ਉਤਰਾਖੰਡ 
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ, ਪੰਜਾਬ 

#films_on_travelling 


Monday, August 8, 2022

ਇੱਕ ਸ਼ਾਮ ਦਾ ਸੁਫਨਾ/ ਰਜਨੀਸ਼ ਜੱਸ

ਇੱਕ ਸ਼ਾਮ ਦਾ ਸੁਫਨਾ/ ਰਜਨੀਸ਼ ਜੱਸ 

ਸੁਸਤ ਜਿਹੇ ਹੋਕੇ
ਬੈਠਣ ਨੂੰ ਜੀ ਕਰਦਾ ਏ! 
ਜਿੱਥੇ ਨਾ ਕਿਤੇ ਜਾਣ ਦੀ
ਜਲਦੀ ਨਾ ਹੋਵੇ 
ਨਾ ਹੀ ਕੁਝ ਕਰਨ ਦੀ,
ਕਾਹਲ ਹੋਵੇ!

ਬਸ ਉਸ ਪਲ ਚ 
ਰੁਕ ਜਾਏ ਮਨ, 
ਪੂਰੇ ਦਾ ਪੂਰਾ!
 
ਅੱਗ ਬਲ ਰਹੀ ਹੋਵੇ! 
ਪੱਥਰਾਂ ਦਾ ਚੁਲ੍ਹਾ ਬਣਾਕੇ 
ਗੁਡ਼ ਦਾ ਚਾਹ 
ਬਣਾ ਰਹੀਏ ਹੋਈਏ! 
ਮੀਂਹ ਚ ਭਿੱਜੀ ਲੱਕੜ ਨੂੰ 
ਰਾਤ ਦੇ ਖਾਣਾ ਬਣਾਉਣ 
ਲਈ ਅੱਗ ਕੋਲ 
ਸੁਖਾ ਰਹੀਏ ਹੋਈਏ!
 
ਤੇਰੀਆਂ ਜ਼ੁਲਫ਼ਾਂ ਚੋ ਕਦੇ ਕੋਈ ਬੂੰਦ
ਮੇਰੇ ਹੱਥ ਤੇ ਡਿੱਗੇ ਤੇ ਮੇਰੇ ਅੰਦਰ
ਝੁਣਝੁਣੀ ਜਿਹੀ ਉੱਠੇ!

ਰਾਹ ਤੇ ਨਾ ਕਿਤੇ ਜਾਣ ਦੀ 
ਤਾਂਘ ਨਾ ਹੋਵੇ, 
ਨਾ ਕਿਸੇ ਦੇ ਆਉਣ ਦੀ ਉਡੀਕ  ਹੋਵੇ!

ਸ਼ਾਮ ਢਲ ਗਈ ਹੋਵੇ 
ਮੀਂਹ ਹਟ ਗਿਆ ਹੋਵੇ!
ਚੰਨ ਚਡ਼ ਰਿਹਾ ਹੋਵੇ 
ਤਾਰੇ ਅਸਮਾਨ ਦੀ ਚੁੰਨੀ ਚ 
ਚਮਕਣ ਲੱਗ ਪਏ ਹੋਣ!

ਮੈਂ ਤੇਰੀਆਂ ਅੱਖਾਂ ਚ
ਇਕ ਨਵੀਂ ਸੇਵਰ ਉੱਗਦੀ ਵੇਖ ਰਿਹਾ ਹੋਵਾਂ!
 
ਜਿਥੇ ਪੂਰੀ ਦੁਨੀਆਂ ਚ 
ਅਮਨ ਤੇ ਸ਼ਾਂਤੀ ਹੋਵੇ! 
ਪੂਰੀ ਦੁਨੀਆ ਦੇ ਹਥਿਆਰ
ਲੋਹਾਰ ਭੱਠੀ ਚ ਪਿਘਲਾ ਕੇ 
ਬੱਚਿਆਂ ਦੇ ਖਿਲੌਣੇ ਬਣਾ ਰਿਹਾ ਹੋਵੇ! 
ਕੋਈ ਵੀ ਢਿਡ੍ਹ ਭੁੱਖਾ ਨਾ ਹੋਵੇ! 
ਕੋਈ ਕਿਸੇ ਦਾ ਹੱਕ ਨਾ ਖੋਹੇ!
ਕੋਈ ਔਰਤ ਕਿਸੇ ਕੋਠੇ ਤੇ ਨਾ ਬੈਠੀ ਹੋਵੇ! 
ਕਿਸੇ ਕਲਾਕਾਰ ਬੱਚੇ ਨੂੰ
ਉਸਦੇ ਮਾਂ ਬਾਪ ਕੁੱਟ ਕੇ 
ਡਾਕਟਰ ਜਾਂ ਇੰਜੀਨਿਅਰ ਨਾ ਬਣਾ ਰਹੇ ਹੋਣ
ਤਾਂ ਜੋ ਇੱਕ ਹੋਰ ਹਿਟਲਰ ਨਾ ਬਣ ਸਕੇ!

ਕਲਾਕਾਰ ਆਪਣੀ ਕਲਾ ਦਾ 
ਪ੍ਰਦਰਸ਼ਨ ਕਰ ਰਹੇ ਹੋਵਣ!
ਲੇਖਕ ਕਹਾਣੀ ਲਿਖ ਰਿਹਾ ਹੋਵੇ! 
ਸਭ ਉਸ ਕੁਦਰਤ ਦਾ ਸ਼ੁਕਰ ਮਨਾ ਰਹੇ ਹੋਣ 
ਲੱਖਾਂ ਕਰੋੜਾ ਹੱਥ!
ਅਸਮਾਨ ਚ ਉੱਪਰ ਉੱਠ ਗਏ ਹੋਵਣ! 
ਕੋਈ ਚਿਹਰਾ ਨਜ਼ਰ ਆ ਰਿਹਾ ਹੋਵੇ 
ਸਭ ਉਸਦੇ ਸਿਜਦੇ ਚ ਹੋਣ!

ਕੀ ਕਦੇ ਕੋਈ ਸ਼ਾਮ ਅਜਿਹੀ ਹੋ ਸਕਦੀ ਹੈ?

Sunday, July 31, 2022

डिप्रेशन से मुक्ति

डिप्रेशन एक अलग किस्म की बीमारी है, बाकी बीमारियां  दिखाई देती है, पर यह दिखाई नहीं देती। आम बीमारियों का इलाज होता है पर डिप्रेशन भी एक ऐसी बीमारी है जिसका इलाज भी संभव है। 
डिप्रेशन जो कि दिखाई नहीं देता पर जिसके साथ घटित हो रहा होता है उसको लगता है मैं दुनिया में बिल्कुल अकेला हूं। इसीलिए दोस्तों का होना बहुत जरूरी है।

मैं कई बार डिप्रेशन में गया हूं । एक  बार महीने का आखिरी  दिन था तो मैंने लिखकर लगा कि जैसे महीने का आखिरी दिन है वैसे  ही मेरी ज़िन्दगी का भी आज आखिरी दिन है। पर मैंने अपने दोस्तों से बात की थी।

 कई बार यह बीमारियां मां बाप से विरासत में मिल जाती हैं, कई बार अकेलापन  ज्यादा होता है, कई बार हम वह पढ़ाई कर रहे होते हैं या उस प्रोफेशन में काम कर रहे होते हैं जिसमें हमारा दिल नहीं लग रहा होता.... इसके और भी बहुत सारे कारण है।
 बीमारी के बारे में तो काफी बातें हो गई तो मैं इसका इलाज के बारे में बात कर कर रहा हूं। मैं जब भी डिप्रेशन में गया मैंने एक काम पक्का किया मैं कोई ना कोई किताब पढ़ता रहा। पहली बार में मैंने ओशो के एस धम्मो सनंतानो ( महात्मा बुद्ध के शलोक की व्याख्या),  फिर एक ओंकार सतिनाम, गुरू नानक देव जी की जपुजी साहब की व्याखया),  हरमन हैस्स का नावल सिद्धार्थ,  रांडा बर्न की किताब  रहस्य। 
पर मैं अकेला नहीं बैठा ,संगीत सुना, होम्योपैथी की दवाइयां ली, दोस्तों से बात की, योगा प्राणायाम करता रहा ।

एक बार तो मैं इतना ज्यादा निराश हुआ मुझे लगा कि ज़िन्दगी में आगे सिर्फ काली दीवार है उसके आगे कुछ भी नहीं है। मैं  अपने ही जीवन को खत्म कर लूं क्योंकि  जीवन जीने लायक कुछ है ही नहीं।
 मुझे आज भी याद है मैं बाबा बिसाखा सिंह चैरिटेबल  हॉस्पिटल , रुद्रपुर गया। हॉस्पिटल बंद होने का समय हो चुका था। मैं उनके टेबल पर सिर रख कर रो पड़ा। डाक्टर साहब मुस्कुराए और उन्हें मुझे कहा कोई बात नहीं बेटा जल्दी ठीक हो जाएगा।
 फिर भी उन्होंने मुझे एक दवाई दी जिससे कि मैं कुछ दिनों में राहत महसूस हो गई। मुझे लगता था मैं नौकरी नहीं कर पाऊंगा, पर मेरी पत्नी ने मेरा बहुत साथ दिया। उसने किसी भी रिश्तेदार के साथ यह बात नहीं की। उसने कहा तुमसे अगर नौकरी नहीं होती तो मत करो, कोई दिक्कत नहीं हम लोग किसी भी तरीके से अपना गुजारा कर लेंगे पर तुम अपने जीवन के साथ कुछ गलत काम मत करना।
 मेरा यही मानना है कि किताबें, संगीत ,दोस्तों का होना, प्राणायाम , यह चीजें हमें विरासत में अपने बच्चों को देनी चाहिए। जैसा कि आजकल वह मोबाइल और टीवी और गैजेट के जरिए दूसरी दुनिया से ढूंढने की कोशिश तो करते हैं पर अपना दुख कहने के लिए उनके पास कोई अच्छा दोस्त नहीं है। हमें उन्हें हार को स्वीकार करने की भावना  विकसित करनी चाहिए। 
हार जीत, सुख दुख... यह सब जीवन के अटूट हिस्से हैं, किसी एक हिस्से से हम नहीं जी सकते।

# रजनीश जस, 
रूद्रपुर,  उत्तराखंड 

Monday, July 4, 2022

ਕਿਤਾਬਾਂ, ਆਡਿਓ ਕਿਤਾਬਾਂ ਤੇ ਕਾਰਪੋਰੇਟ ਸੈਕਟਰ

  
ਪੰਜਾਬੀ ਟ੍ਰਿਬਿਊਨ ਅਖਬਾਰ ਚ ਅੈਤਵਾਰ ਕਾਰਟੂਨ 
ਆਉਂਦਾ ਸੀ , ਸ਼ਾਇਦ ਰਮਨ ਨਾਂ ਤੋਂ ਸੀ ਜਿਸਨੂੰ ਜੋ ਪ੍ਰਾਣ ਹੋਰੀੰ ਬਣਾਉਂਦੇ ਸੀ। 
ਉਸ ਚ ਆਇਆ ਕਿ ਰਮਨ ਨੂੰ ਇੱਕ ਜਿਨੰ ਮਿਲ ਗਿਆ, ਜੋ ਉਸਦੇ ਸਾਰੇ ਕੰਮ ਕਰਨ ਲੱਗਾ।  
ਰਮਨ ਬੈਠਾ ਰਹਿੰਦਾ, ਜਿਨੰ ਕੰਮ ਕਰ ਰਿਹਾ, ਪੈਸੇ ਕਮਾ ਰਿਹਾ,  ਰੋਟੀ ਬਣਾ ਰਿਹਾ। 
ਰਮਨ ਬੈਠਾ ਦਿਨ ਵਿਹਲਾ ਰਹਿੰਦਾ। 
ਇੱਕ ਦਿਨ ਮੱਕੜੀ ਨੇ ਉਸਦੀਆਂ ਲੱਤਾਂ ਦੁਆਲੇ ਜਾਲਾ ਬੁਣ ਲਿਆ। ਕਿਉਂਕਿ ਉਹ ਵਿਹਲਾ ਰਹਿੰਦਾ ਸੀ।
ਇਹ ਜੋ ਬਿਨਾਂ ਕਿਤਾਬਾਂ ਦਾ ਸੰਸਾਰ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਅਜਿਹੀ ਹੈ, ਜਿਵੇਂ ਬਿਨਾਂ ਦਰਖਤਾਂ ਤੋਂ ਮਨੁਖੀ ਜੀਵਨ ਦੀ ਕਲਪਨਾ ਕਰਨਾ। 

ਇਹ ਜੋ ਆਡੀਓ ਕਿਤਾਬਾਂ ਆ ਰਹੀਆਂ,  ਉਹਨਾਂ ਲਈ ਜੋ ਪਡ਼ ਨਹੀਂ ਸਕਦੇ। ਮੇਰੇ ਖਿਆਲ ਚ ਸਾਨੂੰ ਕਿਤਾਬਾਂ ਖਰੀਦ ਕੇ ਹੀ ਪਡ਼ਨੀਆਂ ਚਾਹੀਦੀਆਂ ਨੇ, ਤਾਂ ਜੋ ਲੇਖਕ ਨੂੰ ਪਤਾ ਲੱਗੇ ਉਸਦੀ ਕਿਤਾਬ ਕਿੰਨੀ ਵਿਕੀ, ਕੀ ਕਮੀਂ ਹੈ, ਕੀ ਸੁਧਾਰ ਕਰਨਾ ਹੈ?  
ਜੋ ਕਹਿੰਦੇ ਨੇ,ਅਜਿਹਾ ਕਿਉਂ?  ਉਹਨਾਂ ਨੂੰ ਗੁਲਜ਼ਾਰ ਜੀ ਦੀ ਉਹ ਨਜ਼ਮ ਸੁਣਲੈਣਣੀ ਚਾਹੀਦੀ ਹੈ....
"ਬੰਦ ਅਲਮਾਰੀਓਂ ਮੇਂ ਸੇ ਝਾਂਕਤੀ ਕਿਤਾਬੇਂ
ਅਬ ਇਨਹੇਂ ਨੀਂਦ ਮੇਂ 
ਚਲਨੇ ਕੀ ਆਦਤ ਸੀ ਹੋ ਗਈ ਹੈ"


ਮੈਂ ਪਰਸੋਂ ਸੁਣ ਰਿਹਾ ਸੀ, ਨੋਕੀਆ ਦਾ ਸੀਈਓ ਕਹਿੰਦਾ, 2030 ਤੱਕ ਇਹ ਮੋਬਾਇਲ ਖਤਮ ਹੋ ਜਾਣਾ।  ਬੰਦੇ ਚ ਹੀ ਸ਼ਾਇਦ ਚਿੱਪ ਲਾ ਦੇਣਗੇ।  
ਹਿਊਮਨ ਮੋਬਾਈਲ,  ਅੱਧਾ ਤਾਂ ਬੰਦਾ ਇਸਦਾ ਆਦਿ ਹੋ ਚੁੱਕਾ ਹੈ।  
ਇਹ ਜੋ ਕਾਰਪੋਰੇਟ ਸੈਕਟਰ ਕਰ ਰਿਹਾ ਹੈ ਸਾਨੂੰ ਪਤਾ ਵੀ ਨਹੀਂ।  ਇਹ ਸਾਡਾ ਇੱਕ ਮਸ਼ੀਨ ਵਾਂਗ ਉਪਯੋਗ ਕਰਨਾ ਚਾਹੁੰਦਾ ਹੈ। ਇਸ ਲਈ ਅਸੀਂ ਸਿਰਫ ਇੱਕ ਨੰਬਰ ਹਾਂ, ਡਾਟਾ ਹਾਂ। 

ਪਹਿਲਾਂ ਸੰਦੇਸ਼ਵਾਹਕ  (ਕਾਸਿਦ) ਸੀ, ਜੋ ਚਿੱਠੀ ਲੈ ਉ ਕੇ ਜਾਂਦੇ,  ਕਬੂਤਰ ਵੀ ਚਿੱਠੀ ਪੁਚਾ ਦਿੰਦਾ ਸੀ।  ਫਿਰ
ਤਰੱਕੀ ਹੋਈ।  ਲੈਂਡਲਾਈਨ ਫੋਨ,  ਫਿਰ ਪੇਜਰ,  ਫਿਰ ਮੋਬਾਈਲ,  ਫਿਰ ਬਲਿਊ ਟੁੱਥ...  ਹੁਣ ਇਹ ਬੰਦੇ ਦੇ ਅੰਦਰ ਹੀ ਚਿੱਪ ਲਾ ਦੇਣਗੇ। 
ਜੋ ਨਾ ਲਵਾਊਂ,  ਉਸਨੂ ਐਲਡਸ ਹਕਸਲੇ ਦੇ ਨਾਵਲ,  ਨਵਾਂ ਤਕੜਾ ਸੰਸਾਰ ਦੇ ਪਾਤਰ ਵਾਂਗ ਗੋਲੀ ਮਾਰਕੇ ਮਾਰ ਦੇਣਗੇ। ( ਜੇ ਕਿਸੇ ਨੇ ਇਹ ਨਾਵਲ ਨਹੀਂ ਪੜਿਆ ਤਾਂ ਜਰੂਰ ਪਡ਼ਨਾ ਚਾਹੀਦਾ,  ਇਸੇ  ਕੈਟੇਗਰੀ ਚ ਦੂਜਾ ਨਾਵਲ ਹੈ ਰੇ ਬ੍ਰਰੈਡਬਰੀ ਦਾ ,ਫਾਰਨਹੀਟ 456 )

ਭੱਵਿਖ ਚ ਮਸ਼ੀਨ ਸਾਡੀ ਨੌਕਰ ਬਣਕੇ ਰਹੇ ਤਾਂ ਸਹੀ,  ਜੇ ਇਹ ਆਦਮੀ ਦੀ ਮਾਲਕ ਬਣ ਗਈ ਤਾਂ ਇਹ ਸੰਸਾਰ ਭਾਵਨਾ ਰਹਿਤ ਹੋ ਜਾਵੇਗਾ। 
ਹੁਣੇ ਹੁਣੇ ਜਸਬੀਰ ਬੇਗਮਪੁਰੀ ਹੋਰਾਂ ਨਾਲ ਗੱਲ ਹੋਈ,  ਕਿ ਉਹਨਾਂ ਕੋਲ ਇੱਕ ਬੰਦਾ ਆਪਣੇ ਦੋਸਤ ਨਾਲ ਆਉਂਦਾ ਸੀ। ਉਹ ਬੰਦਾ ਕਿਤਾਬਾਂ ਨਹੀਂ ਸੀ ਪਡ਼ਦਾ। ਫਿਰ ਕਿਤੇ ਉਸਨੂੰ ਨੀਂਦ ਆਉਣੀ ਬੰਦ ਹੋ ਗਈ। 
ਉਹ ਬੇਗਮਪੁਰੀ ਹੋਰਾਂ ਕੋਲ ਆਇਆ ਤੇ ਆਪਣੀ ਪਰੇਸ਼ਾਨੀ ਦੱਸੀ ਕਿ ਉਸਨੂੰ ਨੀਂਦ ਨਹੀਂ ਆਉਂਦੀ । 
ਉਸਨੇ ਦੱਸਿਆ ਇਸਦਾ ਬਹੁਤ ਇਲਾਜ ਕਰਵਾਇਆ  ਪਰ ਕੋਈ ਫਰਕ ਨਹੀਂ ਪਿਆ। ਬੇਗਮਪੁਰੀ ਹੋਰਾਂ ਉਸਨੂੰ ਕਿਤਾਬਾਂ ਪਡ਼ਨ ਨੂੰ ਦਿੱਤੀਆਂ।
ਕਿਤਾਬਾਂ ਨੇ ਜਾਦੂ ਕੀਤਾ,  ਉਸਨੂੰ ਨੀਂਦ ਆਉਣ ਲੱਗ 
ਪਈ। 
ਇਸ ਸਮਾਜ ਦੀ ਸਭ ਤੋਂ ਵੱਡੀ ਸੱਮਸਿਆ ਜੋ ਆ ਰਹੀ ਹੈ, ਉਹ ਹੈ ਨੀਂਦ ਦਾ ਨਾ ਆਉਣਾ। 


ਇੱਕ ਮਿੱਤਰ ਨੇ ਮੈਨੂੰ ਮਸੈਂਜਰ ਚ ਸੁਨੇਹਾ ਘੱਲਿਆ,  ਤੁਹਾਡੀ ਕਿਤਾਬਾਂ  ਦੀ ਦੁਕਾਨ ਹੈ ਜੋ ਤੁਸੀਂ ਲਿਖਦੇ ਹੋ ਕਿਤਾਬਾਂ  ਬਾਰੇ? 
ਮੈਂ ਜੁਆਬ ਦਿੱਤਾ, ਨਹੀਂ, ਮੇਰੀ ਕੋਈ ਦੁਕਾਨ ਨਹੀਂ। ਬਸ ਕਿਤਾਬਾਂ ਪਡ਼ਨ ਦਾ ਜਨੂੰਨ ਹੈ, ਇਹ ਕਿਤਾਬਾਂ ਮੇਰੇ ਲ ਈ ਸਾਹ ਨੇ, ਮੇਰੀਆਂ ਦੋਸਤ, ਮਾਸ਼ੂਕ, ਮਾਂ, ਭੈਣ, ਪਿਉ, ਪਤਨੀ, ਬੱਚੇ ਸਭ ਨੇ। ਇਹ ਕਿਤਾਬਾਂ  ਹੀ ਜਿਨਾਂ ਕਰਕੇ ਮੈਂ ਜਿਉਂਦਾ ਹਾਂ। ਬੁੱਧ ਦੀ ਪ੍ਰਵਚਨ ਮਾਲਾ ਏਸ ਧੰਮੋ ਸਨੰਤਨੋ (ਓਸ਼ੋ), ਰਾਂਡਾ ਬਰਨ ਦੀ ਦ ਸਿਕ੍ਰੇਟ, ਸਿਧਾਰਥ ਨਾਵਲ, ੧ਓਂਕਾਰ ਸਤਿਨਾਮ ਆਦਿ ਕਿਤਾਬਾਂ ਨੇ ਜੀਵਨ ਦੀ ਨਿਰਾਸ਼ਾ ਕੱਢੀ। "


ਸੋ ਜੋ ਸਮਾਜ ਅਸੀਂ ਸਿਰਜ ਰਹੇ ਹਾਂ,  ਉਸ ਵਿੱਚ ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ ਕਿ, ਅਸੀਂ ਕੀ ਸੋਚਦੇ ਹਾਂ ਭਵਿੱਖ ਬਾਰੇ? 
 ਮਸ਼ੀਨ ਨੂੰ ਅਸੀਂ ਆਪਣਾ ਮਾਲਕ ਬਣਾਉਣਾ ਹੈ ਜਾਂ ਅਸੀਂ ਉਸਦੇ ਮਾਲਕ? 
ਇਹ ਕਿਤਾਬਾਂ ਪਡ਼ਨਾ, ਦਰਖਤ ਲਾਉਣੇ , ਪੈਦਲ ਤੁਰਨਾ, ਸਾਇਕਲ ਚਲਾਉਣਾ,  ਆਪਣੇ ਅੰਦਰ ਸ਼ੌਕ ਜਿਉਂਦਾ ਰੱਖਣਾ।
ਜੋ ਅਸੀਂ ਹੋ ਸਕਦੇ ਹਾਂ ਉਹੀ ਬਣੀਏ,  ਨਾ ਕਿ ਕੁਝ ਹੋਰ ਬਣਨ ਦੇ ਚੱਕਰ ਚ ਇਹ ਜੀਵਨ ਅਞਾਈਂ ਜਾਣ ਦਈਏ।

ਫਿਰ ਮਿਲਾਂਗਾ ਇਕ ਹੋਰ ਕਿੱਸਾ ਲੈਕੇ। 
ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ, ਉੱਤਰਾਖੰਡ 
ਨਿਵਾਸੀ ਪੁਰਹੀਰਾਂ
 ਹੁਸ਼ਿਆਰਪੁਰ 
ਪੰਜਾਬ 
04.07.2022
#books_i_have_loved