Sunday, August 14, 2022

ਮੌਜੂਦਾ ਜੀਵਨ ਚ ਸੁਵਿਧਾਵਾਂ ਦੀ ਅਤੀ

ਜੀਵਨ ਨੂੰ ਪੂਰਾ ਡੁੱਬ ਕੇ  ਜਿਉਣਾ ਚਾਹੀਦਾ ਹੈ , ਇਹ  ਜਿਸ ਤਰ੍ਹਾਂ  ਦਾ ਵੀ ਮਿਲਿਆ ਹੈ।
ਅੱਜਕਲ ਫਿਲਮੀ ਕਲਾਕਾਰ ਜੋ 40 ਤੋਂ  50 ਦੇ ਵਿਚਕਾਰ ਨੇ ਕਈ ਬਿਮਾਰੀਆਂ ਦਾ ਸ਼ਿਕਾਰ ਹੋਕੇ ਛੋਟੀ ਉਮਰੇ ਤੁਰ ਜਾ ਰਹੇ ਨੇ। 
ਇਹਨਾਂ ਦੇ ਜਾਣ ਦਾ ਗ਼ਮ ਹੈ, ਕਿਉਂਕਿ ਬੇਵਕਤੇ ਤੁਰ ਜਾਣਾ ਪਰਿਵਾਰ ਲਈ ਦੁੱਖਾਂ ਪਹਾਡ਼ ਹੈ

ਕਹਿੰਦੇ ਨੇ
ਦੁਸ਼ਮਣ ਮਰੇ ਦੀ ਖੁਸ਼ੀ  ਨਾ ਕਰੀਏ
ਸੱਜਣਾ ਵੀ ਟੁਰ ਜਾਣਾ

ਗੁਰਬਾਣੀ ਚ ਲਿਖਿਆ ਹੈ
ਰਾਮ ਗਇਓ ਰਾਵਣ ਗਇਓ,  ਜਾ ਕਉ ਬਹੁ ਪਰਿਵਾਰੁ।।
ਕਹੁ ਨਾਨਕ ਥਿਰ ਕਛੁ ਨਹੀ ਸੁਪਨੇ ਜਿਉ ਸੰਸਾਰ।।

ਸਾਡੀ ਕਲਚਰ ਯੋਗਾ ਦੀ ਹੈ, ਜਿਮ ਠੋਸਿਆ ਗਿਆ ਹੈ,
ਸਮੋਸਾ,  ਆਟੇ ਵਾਲੇ ਬਿਸਕੁੱਟ, 
ਪੰਜੀਰੀ, ਸੱਤੂ, ਗੁਡ਼,  ਗੰਨੇ ਦਾ ਰਸ,  ਪਿੱਤਲ ਤੇ ਲੋਹੇ ਦੇ ਭਾਂਡੇ, ਸਾਇਕਲ, ਪੈਦਲ ਚੱਲਣਾ, ਨਿੰਮ ਦੀ ਦਾਤੁਣ , ਮਿੱਟੀ ਦੇ ਬਰਤਨ,  ਸਰੋਂ ਦਾ ਤੇਲ,  ਦੇਸੀ ਘਿਓ,  ਪਿਪੱਲ ਹੇਠ ਬਹਿਣਾ ਸਾਡੀ ਵਿਰਾਸਤ ਹੈ। 

ਪਰ ਬਰਗਰ, ਪੀਜਾ, ਨੂਡਲ, ਮੈਦੇ ਦੇ ਬਿਸਕੁਟ, ਖੰਡ, ਐਲੂਮਿਨੀਅਮ ਦੇ ਬਰਤਨ, ਪੈਕਡ ਜੂਸ, ਏਅਰ ਕੰਡਿਸ਼ਨਰ, ਆਰ ਓ ਦਾ ਪਾਣੀ, ਓਵਨ,
... ਇਹ ਸਭ ਮਲਟੀ ਨੈਸ਼ਨਲ  ਕੰਪਨੀਆਂ  ਦੇ ਵਪਾਰੀਕਰਨ ਦਾ ਫੈਲਾਅ ਹੈ। 
ਪਹਿਲਾਂ ਇਹ ਸਭ ਸਾਨੂੰ ਵੇਚਿਆ ਜਾਂਦਾ ਹੈ, ਫਿਰ ਇਹਨਾਂ ਤੋਂ ਪੈਦਾ ਹੋਣ ਵਾਲੀਆਂ  ਬਿਮਾਰੀਆਂ  ਦਾ ਇਲਾਜ  ਵੀ ਇਹੀ ਕੰਪਨੀਆਂ ਕਰਦੀਆਂ ਨੇ। 

ਜਿਵੇਂ ਖਲੀਲ ਜ਼ਿਬਰਾਨ  ਦੀ ਇੱਕ ਕਹਾਣੀ ਹੈ

ਇੱਕ ਜੰਗਲ ਚ ਕੁਝ ਲੋਕ ਰਹਿੰਦੇ ਸਨ। ਉੱਥੇ ਤਾਜ਼ੀ ਹਵਾ ਸੀ। ਇੱਕ ਦਿਨ ਇੱਕ ਬੰਦਾ ਆਇਆ,  ਕਹਿੰਦਾ ਤੁਸੀਂ ਮਾਸਕ ਖਰੀਦ ਲਓ।
ਲੋਕ ਪੁੱਛਦੇ, ਕਿਉਂ? 
ਉਹ ਬੰਦਾ ਕਹਿੰਦਾ, ਹਵਾ ਦੇ ਕੀਟਾਣੂਆਂ ਨੂੰ ਇਹ ਛਾਣ ਦੇਵੇਗਾ,  ਸ਼ੁੱਧ ਹਵਾ ਮਿਲੇਗੀ। 
ਲੋਕ ਕਹਿੰਦੇ,  ਇੱਥੇ ਤੇ ਹਵਾ ਸ਼ੁੱਧ ਹੈ। 
ਉਹ ਬੰਦਾ ਚਲਾ ਗਿਆ। 
ਫਿਰ ਇੱਕ ਹੋਰ ਬੰਦਾ ਸ਼ਹਿਰ  ਤੋਂ ਆਇਆ।
ਉਸਨੇ ਕਿਹਾ, ਕੁਝ ਜਮੀਨ ਚਾਹੀਦੀ ਹੈ, ਮੁੱਲ ਜੋ ਵੀ ਕਹੋ। 
ਲੋਕਾਂ ਨੇ ਲਾਲਚ ਚ ਵੇਚ ਦਿੱਤੀ। 
ਇੱਕ ਫੈਕਟਰੀ ਬਣ ਗਈ।
ਸ਼ਹਿਰ ਤੋਂ ਗੱਡੀ ਚ ਬੰਦੇ ਆਉਂਦੇ, ਕੰਮ ਕਰਦੇ ਤੇ ਵਾਪਿਸ ਚਲੇ ਜਾਂਦੇ। 
ਕੁਝ ਦਿਨਾਂ ਬਾਅਦ ਉਸ ਫੈਕਟਰੀ ਚੋਂ ਗੰਦਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।  ਲੋਕਾਂ ਨੂੰ ਸਾਹ ਲੈਣ ਚ ਪ੍ਰੇਸ਼ਾਨੀ ਆਉਣ ਲੱਗੀ। 
ਫਿਰ ਉਹੀ ਪਹਿਲਾਂ ਵਾਲਾ ਬੰਦਾ ਮਾਸਕ ਵੇਚਣ ਆਇਆ,  ਉਸਦੇ ਮਾਸਕ ਵਿਕਣ ਲੱਗ ਪਏ।

ਕੁਝ ਮਹੀਨਿਆਂ ਬਾਅਦ ਪਤਾ ਲੱਗਾ ਕਿ ਇਹ ਮਾਸਕ ਬਣਾਉਣ ਦੀ ਹੀ ਕੰਪਨੀ ਸੀ। 
ਇਹ ਜੋ ਮਲਟੀ ਸਪੈਸ਼ੈਲਿਟੀ ਹਸਪਤਾਲ ਬਣੇ ਨੇ, ਇਹ ਸਭ ਮਾਸਕ ਬਣਾਉਣ ਨਾਲੀਆਂ ਕੰਪਨੀਆਂ ਨੇ। ਕਿਸੇ ਨੂੰ ਗੈਸ ਬਣੀ ਹੋਵੇ ਤਾਂ ਬਲਾਕੇਜ ਦੱਸ ਕੇ ਦਿਲ ਚ ਸਟੰਟ ਪਾ ਦਿੰਦੇ ਨੇ। 
ਸੋ ਸੰਭਲ ਕੇ ਚਲੋ। 

ਨਾਨਕ ਨੀਵਾਂ ਜਉ ਚਲੇ 
ਲਗੈ ਨ ਤਤੀ ਵਾਉ।। 

ਸੋ ਕੁਦਰਤੀ ਜੀਵਨ ਜੀਵੀਏ।
ਸਾਡੇ ਇੱਥੇ ਰੁਦਰਪੁਰ ਚ ਇੱਕ ਇਲਾਕਾ ਹੈ ਜਿੱਥੇ ਲੇਬਰ,  ਦਿਹਾੜੀ ਦਾਰ ਲੋਕ ਰਹਿੰਦੇ ਨੇ।  ਉੱਥੇ ਇੱਕ ਡਾਕਟਰ ਹੈ।  ਉਹ ਦੱਸ ਰਿਹਾ ਸੀ, ਪਿਛਲੇ 20 ਸਾਲਾਂ ਚ ਇੱਕ ਵੀ ਮਰੀਜ ਦਿਲ ਦਾ ਰੋਗੀ ਨਹੀਂ ਆਇਆ।
ਸੋ ਇਹ ਦਿਲ ਦੀ ਬਿਮਾਰੀ  ਵੀ ਅਮੀਰਾਂ ਦੀ ਹੈ। 
ਮੈਂ ਸੁਣਿਆ ਹੈ
ਅਰਨਿੰਗ ਵਰਸੇਸ ਬਰਨਿੰਗ

ਜਿਨਾੰ ਖਾਓ,  ਓਨਾੰ ਕੰਮ ਵੀ ਕਰੋ।
ਜੇ ਵਿਹਲੇ ਬੈਠੇ,  ਉਹ ਨਸਾਂ ਚ ਜਮ੍ਹਾ ਹੋ ਕੇ ਬਲਾਕ ਹੋਊਂ। 
ਪਰ ਇਹ ਜਿੰਮ ਚ ਜਾਕੇ,  ਹੱਥ ਤੇ ਇਹ ਡਿਜੀਟਲ ਘੜੀ  ਆ ਗਈ ਜੋ ਬਲੱਡ ਪ੍ਰੈਸ਼ਰ,  ਹਾਰਟ ਬੀਟ,  ਕੈਲੋਰੀ ਬਰਨ ਵੇਖਦੀ ਹੈ। 
ਸਾਡੇ ਬਜੁਰਗਾਂ ਨੇ ਕਦੇ ਕੋਈ ਸ਼ੋਸ਼ਾ ਨਹੀਂ ਕੀਤਾ,  ਉਹ ਸਾਡੇ ਤੋਂ ਵਧੀਆ ਜੀਵਨ ਜਿਉਂ ਕੇ ਗਏ। ਅਸੀਂ ਕਿੱਥੇ ਭਟਕ ਗਏ ਹਾਂ?
ਅਸੀਂ ਉੱਤਰੀ ਭਾਰਤ  ਦੇ ਲੋਕ ਦਿਖਾਵੇ  ਦਾ ਜੀਵਨ ਜੀ ਰਹੇ ਹਾਂ।  
ਜੋ ਅਸੀਂ ਨਹੀਂ ਹਾਂ,  ਉਹ ਅਸੀਂ ਕਦੇ ਵੀ ਨਹੀਂ ਹੋ ਸਕਦੇ। ਪਰ ਜੇ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ,  ਮਾਰ ਖਾਵਾਂਗੇ। 
ਇਜ ਪੈਕਡ ਫੂਡ,  ਉਹਨਾਂ ਇਲਾਕਿਆਂ  ਚ ਚਾਹੀਦਾ ਹੈ, ਜਿੱਥੇ ਬਾਰ੍ਹਾਂ ਮਹੀਨੇ ਬਰਫ ਹੈ, ਪਰ ਅਸੀਂ ਸ਼ੌਕ ਪਾ ਲਿਆ ਕਿ ਅਸੀਂ ਸਿੰਬਲ ਸਟੇਟਸ ਸਮਝ ਲਿਆ ਹੈ, ਦਿਖਾਵੇ ਨੂੰ। ਲੋਨ ਚੁੱਕ ਕੇ ਚੀਜਾਂ ਲੈਣੀਆ,  ਫਿਰ ਲੋਨ ਦੀ ਚਿੰਤਾ ਚ ਹਾਰਟ ਦੀ ਬਿਮਾਰੀ ਸਹੇਡ਼ਨੀ। 

ਸਾਊਥ ਚ ਜਾਓ,  ਉਹ ਲੋਕ ਦੋ ਦੋ ਪੀ ਐਚ ਡੀ ਕਰਕੇ ਸਿਰਫ ਚੱਪਲਾਂ ਚ ਘੁੰਮਦੇ,  ਕੇਲੇ ਦੇ ਪੱਤੇ ਤੇ ਖਾਣਾ ਖਾਂਦੇ ਨੇ। 
ਉਹਨਾਂ ਆਪਣੀ ਵਿਰਾਸਤ ਨਹੀਂ ਛੱਡੀ, 
ਅਸੀਂ ਵਿਰਾਸਤ  ਕੀ, ਆਪਣੇ ਵਿਹੜੇ  ਦੇ ਦਰੱਖਤ  ਵੇਚਕੇ ਖਾ ਗਏ ਹਾਂ। 
ਸਾਨੂੰ ਮੁੱਢ ਆਪਣਾ ਆਪ ਨਿਰੀਖਣ ਕਰਨ ਦੀ ਲੋਡ਼ ਹੈ। 

ਰਜਨੀਸ਼ ਜੱਸ 
ਰੁਦਰਪੁਰ, 
ਉਤਰਾਖੰਡ 
ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ 
ਪੰਜਾਬ

ਇਹ ਪੋਸਟ ਮੇਰੇ ਬਲਾਗ ਤੇ

http://rajneeshjass.blogspot.com/2022/08/blog-post_14.html

1 comment:

  1. ਬਹੁਤ ਵਧੀਆ ਜਾਰੀ ਰੱਖੋ

    ReplyDelete