ਘੁਮੱਕੜੀ ਦੀ ਦੂਜੀ ਕਿਸ਼ਤ ਚ ਮੈਂ ਭਾਰਤ ਚ ਬਣੀਆਂ ਫ਼ਿਲਮ ਬਾਰੇ ਕੋਸ਼ਿਸ਼ ਕੀਤੀ ਹਿੰਦੀ ਚ ਤਾਂ ਕੁਝ ਨੇ ਪੰਜਾਬੀ ਚ ਹੈ ਨਹੀਂ, ਪਰ ਹੋਰ ਭਾਸ਼ਾਵਾਂ ਚ ਹੋ ਸਕਦੀਆਂ ਨੇ ।
ਪਹਿਲਾਂ ਅਸੀਂ ਇੰਗਲਿਸ਼ ਫ਼ਿਲਮ ਬਾਰੇ ਗੱਲ ਕਰਦੇ ਹਾਂ।
------------
Interesteller ਇੰਟਰਸਟੈਲਰ ( ਇਹ ਨੈਟਫਲਿਕਸ ਤੇ ਹੈ)
ਕਹਾਣੀ ਹੈ ਇਕ ਬੰਦਾ ਪੁਲਾੜ ਚ ਜਾਂਦਾ ਹੈ ਤੇ ਵਾਰਮ ਹੋਲ ਜੋ ਬਲੈਕ ਹੋਲ ਤੋਂ ਪਹਿਲਾਂ ਦੀ ਹਾਲਾਤ ਹੈ ਉਸ ਚ ਡਿੱਗ ਪੈਂਦਾ ਹੈ ਉਹ ਚੌਥੇ ਡਾਇਮੈਨਸ਼ਨ ਸਮੇਂ ਚ ਚਲਾ ਜਾਂਦਾ ਹੈ। ਉਹ ਆਪਣੇ ਹੀ ਘਰ ਚ ਆਪਣੀ ਕੁੜੀ ਨੂੰ ਕਹਿੰਦਾ ਹੈ ਕਿ ਉਸਨੂੰ ਪੁਲਾਡ਼ ਚ ਜਾਣ ਤੋਂ ਰੋਕ ਲਵੇ ਇਹ ਸੁਨੇਹਾ ਉਹ ਮਿੱਟੀ ਸੁੱਟ ਕੇ ਬਾਰ ਕੋਡ ਚ ਕਹਿੰਦਾ ਹੈ।
ਮਤਲਬ ਉਹ ਆਪਣੇ ਭਵਿੱਖ ਚ ਹੈ।
ਫਿਰ ਉਹ ਆਪਣੇ ਸਾਥੀਆਂ ਨਾਲ ਪੁਲਾੜ ਤੇ ਹੋਰ ਗ੍ਰਹਿ ਤੇ ਜੀਵਨ ਲੱਭਣ ਜਾਂਦਾ ਹੈ ਜਿਸ ਚ ਕਈ ਦਿਲਚਸਪ ਕਿੱਸੇ ਹੁੰਦੇ ਨੇ।
ਉਸ ਚ ਇਕ ਡਾਇਲਾਗ ਬਹੁਤ ਜ਼ਬਰਦਸਤ ਹੈ ।
ਉਹ ਆਪਣੀ ਕੁੜੀ ਨੂੰ ਨਾਸਾ ਚ ਲੈਕੇ ਜਾਂਦਾ ਤੇ ਕਹਿੰਦਾ ਹੈ ਇਹ ਐਸਟ੍ਰੋਨੋਟ ਬਣਨਾ ਚਾਹੁੰਦੀ ਹੈ। ਤਾਂ ਨਾਸਾ ਵਾਲਾ ਕਹਿੰਦਾ ਹੈ ਸਾਨੂ ਐਸਟ੍ਰੋਨੋਟ ਨਹੀਂ ਬਲਕਿ ਕਿਸਾਨ ਚਾਹੀਦੇ ਨੇ।
ਪੱਛਮ ਦੀ ਸਾਰੀ ਕੋਸ਼ਿਸ਼ ਦੂਜੇ ਗ੍ਰਹਿ ਤੇ ਜੀਵਨ ਲੱਭਣ ਬਾਰੇ ਆ।
ਪਰ ਕਦੇ ਅਸੀਂ ਇਹ ਸੋਚਿਆ ਜੇ ਅਸੀਂ ਇਸ ਧਰਤੀ ਤੇ ਰਹਿਣਾ ਨਹੀਂ ਸਿੱਖੇ ਤਾਂ ਦੂਜੇ ਤੇ ਕਿਵੇਂ ਰਹਿ ਲਵਾਂਗੇ?
------------
Lunan: A Yak in the Classroom
ਲੁਨਾਨ: ਯਾਕ ਇਨ ਦਾ ਕਲਾਸਰੂਮ
(ਇਹ ਨੈਟਫਲਿਕਸ ਤੇ ਉਪਲਬਧ ਹੈ)
ਇਹ ਫ਼ਿਲਮ ਆਸਕਰ ਲਈ ਨੋਮੀਨੇਟ ਹੋਈ ਹੈ , ਭੂਟਾਨ ਦੀ ਫਿਲਮ ਹੈ।
ਇੱਕ ਮੁੰਡਾ ਜਿਸਦਾ ਸੁਪਨਾ ਹੈ ਉਹ ਆਸਟ੍ਰੇਲੀਆ ਜਾਕੇ ਸੈੱਟਲ ਹੋਣਾ ਚਾਹੁੰਦਾ ਹੈ।
ਉਸਦੀ ਦਾਦੀ ਕਹਿੰਦੀ ਹੈ, ਭੂਟਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਗਰੌਸ ਨੈਸ਼ਨਲ ਹੈਪੀਨੈੱਸ ਤੇ ਕੰਮ ਕਰਦੈ ਨੇ ਤੇ ਉਸਦਾ ਪੋਤਾ ਇਹ ਮੁਲਕ ਛੱਡਕੇ ਬਾਹਰ ਜਾਣਾ ਚਾਹੁੰਦਾ ਹੈ ਹੈ।
ਫਿਲਮ ਵੱਲ ਮੁਡ਼ਦੇ ਹਾਂ
ਉਸ ਮੁੰਡੇ ਇਕ ਕਾਂਟ੍ਰੈਕਟ ਹੈ ਜਿਸ ਕਰਕੇ ਜਿਸ ਕਰਕੇ ਉਸਨੂੰ ਲੁਨਾਨ ਜਾਕੇ ਬੱਚਿਆਂ ਨੂੰ ਇਕ ਸਕੂਲ ਚ ਪੜਾਉਂਣਾ ਹੈ।
ਉਹ ਬਹੁਤ ਮੁਸ਼ਕਿਲ ਨਾਲ ਜਾਣ ਲਈ ਤਿਆਰ ਹੁੰਦਾ ਹੈ।
ਇਸ ਸਫ਼ਰ ਚ ਪਹਿਲਾਂ ਬੱਸ ਚ ਇਕ ਥਾਂ ਪੁੱਜਦਾ ਹੈ। ਉਸ ਪਿੱਛੋਂ ਛੇ ਦਿਨ ਦਾ ਪੈਦਲ ਸਫਰ ਹੈ ਜਿਸ ਚ ਜੰਗਲ, ਝਰਨੇ, ਆਮ ਲੋਕਾਂ ਦੇ ਜੀਵਨ ਦਾ ਸੰਘਰਸ਼ ਵੇਖਣ ਨੂੰ ਮਿਲਦਾ ਹੈ। ਰਾਹ ਚ ਉਹ ਇਕ ਪਿੰਡ ਚ ਰੁਕਦਾ ਹੈ ਜਿੱਥੇ ਸਿਰਫ ਤਿੰਨ ਹੀ ਲੋਕ ਰਹਿੰਦੇ ਨੇ ਇਕ ਪਤੀ ਪਤਨੀ ਤੇ ਉਹਨਾਂ ਦਾ ਬੱਚਾ। ਉਹ ਪਰਿਵਾਰ ਉਸਦੀ ਬਹੁਤ ਸੇਵਾ ਕਰਦਾ ਹੈ।
ਉਹ ਲੁਨਾਨ ਪੁੱਜ ਕੇ ਬਹੁਤ ਔਖਾ ਹੁੰਦਾ ਹੈ ਕਿਉਂਕਿ ਉੱਥੇ ਸਕੂਲ ਚ ਨਾ ਤਾਂ ਬਲੈਕਬੋਰਡ ਹੈ, ਨਾ ਕੋਈ ਹੋਰ ਸੁਵਿਧਾ। ਪਰ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ। ਫਿਲਮ ਦੀ ਫਿਲਮਾਂਕਣ ਬਹੁਤ ਵਧੀਆ ਹੈ।
------------
Expedition Happiness ਐਕਸੀਪੀਡੀਸ਼ਨ ਹੈਪੀਨੈੱਸ ( ਇਹ ਫਿਲਮ ਨੈਟਫਲਿਕਸ ਤੇ ਉਪਲਬਧ ਹੈ)
ਇਹ ਇੱਕ ਸੱਚੀ ਡਾਕੂਮੈਂਟਰੀ ਹੈ ਜਿਸ ਚ ਇੱਕ ਜੋੜਾ ਇਕ ਚਾਲੀ ਫੁੱਟ ਲੰਬੀ ਸਕੂਲ ਬੱਸ ਲੈਂਦੇ ਨੇ ਤੇ ਉਸਨੂੰ ਰਹਿਣ ਵਾਲਾ ਘਰ ਬਣਾਉਂਦੇ ਨੇ ਤੇ ਦੁਨੀਆ ਘੁੱਮਣ ਲਈ ਨਿਕਲ ਪੈਂਦੇ ਨੇ, ਉਹਨਾਂ ਨਾਲ ਓਹਨਾ ਦਾ ਇੱਕ ਕੁੱਤਾ ਵੀ ਹੈ।
ਉਹ ਸਫ਼ਰ ਕਰਦੇ ਨੇ ਕੈਨੇਡਾ, ਮੈਕਸਿਕੋ ਤੇ ਹੋਰ ਦੇਸ਼ਾਂ ਚ ਜਾਂਦੇ ਨੇ।
ਬਹੁਤ ਹੀ ਖੂਬਸੂਰਤ ਥਾਵਾਂ ਨੇ ਜਿੱਥੇ ਦੂਰ ਦੂਰ ਤੱਕ ਕੋਈ ਨਹੀਂ ਬਸ ਕੁਦਰਤ ਹੀ ਕੁਦਰਤ ਹੈ।
ਬਹੁਤ ਹੀ ਵਧੀਆ ਫਿਲਮਾਂਕਣ ਹੈ।
ਇਹ ਫਿਲਮ ਵੇਖਦੇ ਮੈਨੂੰ ਓਸ਼ੋ ਦੀ ਗੱਲ ਯਾਦ ਆ ਗਈ , ਉਹ ਕਹਿੰਦੇ ਨੇ ਜਿੱਥੇ ਜਿੱਥੇ ਵੀ ਮਨੁੱਖ ਦੇ ਪੈਰ ਨਹੀਂ ਪਏ, ਵਿਕਾਸ ਨਹੀਂ ਹੋਇਆ ਉਹ ਥਾਂ ਬਹੁਤ ਹੀ ਖੂਬਸੂਰਤ ਹੈ।
------------
Everest
ਐਵਰੇਸਟ( ਇਹ ਫਿਲਮ ਨੈਟਫਲਿਕਸ ਤੇ ਉਪਲਬਧ ਹੈ)
1996 ਚ ਇਕ ਗਰੁੱਪ ਜੋ ਹਿਮਾਲੀਆ ਦੀ ਐਵਰੈਸਟ ਚੋਟੀ ਫਤਿਹ ਕਰਨ ਨੇਪਾਲ ਆਉਂਦਾ ਹੈ। ਉਥੋਂ ਐਵਰੈਸਟ ਦੇ ਬੇਸ ਕੈਂਪ ਤੇ ਜਾਂਦਾ ਹੈ। ਜਿਥੋਂ ਉਹ ਬਾਰ੍ਹਾਂ ਜਣੇ ਆਪਣਾ ਸਫਰ ਸ਼ੁਰੂ ਕਰਦੇ ਨੇ। ਓਹਨਾ ਚੋ ਇਕ ਬੰਦਾ ਜੋ ਕੇ ਕਦੇ ਡਾਕੀਏ ਦਾ ਕੰਮ ਕਰਦਾ ਹੈ ਤੇ ਪਾਰਟ ਟਾਇਮ ਇੱਕ ਸਕੂਲ ਚ ਪੜਾਉਂਦਾ ਹੈ। ਉਸਨੂੰ ਪੁੱਛਿਆ ਜਾਂਦਾ ਹੈ, ਉਹ ਐਵਰੈਸਟ ਕਿਉਂ ਫ਼ਤਿਹ ਕਰਨਾ ਚਾਹੁੰਦਾ ਹੈ? ਤਾਂ ਉਹ ਦੱਸਦਾ ਹੈ ਕਿ ਉਹ ਜਿਸ ਸਕੂਲ ਚ ਬੱਚਿਆਂ ਨੂੰ ਪੜਾਉਂਦਾ ਹੈ ਉਥੋਂ ਦੇ ਬੱਚਿਆਂ ਨੇ ਪੈਸੇ ਇਕੱਠੇ ਕਰਕੇ ਉਸਨੂੰ ਐਵਰੈਸਟ ਫਤਿਹ ਕਰਨ ਲਈ ਦਿੱਤੇ ਨੇ।
ਜੇ ਉਹ ਇਹ ਚੋਟੀ ਫਤਿਹ ਕਰ ਗਿਆ ਤਾਂ ਉਹਨਾਂ ਬੱਚਿਆਂ ਚੋਂ ਕੋਈ ਵੀ ਇਹ ਹਿੰਮਤ ਕਰ ਸਕਦਾ ਹੈ।
ਉਹ ਬਹੁਤ ਮੁਸ਼ਕਿਲ ਨਾਲ ਚੋਟੀ 'ਤੇ ਜਾਂਦੇ ਨੇ
ਪਰ ਆਉਂਦੇ ਹੋਏ ਮੌਸਮ ਖ਼ਰਾਬ ਹੋ ਜਾਂਦਾ ਹੈ। ਫਿਲਮ ਦਾ ਬਹੁਤ ਖੂਬਸੂਰਤੀ ਨਾਲ ਫਿਲਮਾਂਕਣ ਕੀਤਾ ਹੈ ।
ਮੈਂ ਵੀ ਉੱਤਰਾਖੰਡ ਚ ਰਹਿੰਦੇ ਲਵਰਾਜ ਸਿੰਘ ਧਰਮਸੱਤੁ ਨੂੰ ਮਿਲਿਆ ਹਾਂ ਜੋ ਸੱਤ ਵਾਰ ਐਵਰੈਸਟ ਦੀ ਛੋਟੀ ਫਤਿਹ ਕਰ ਹਟੇ ਨੇ।
ਓਹਨਾ ਦੱਸਿਆ ਹਰ ਬਾਰ ਐਵਰੈਸਟ ਨੂੰ ਮੱਥਾ ਟੇਕ ਕੇ ਆਉਂਦੇ ਹਾਂ। ਰਾਹ ਚ ਕਈ ਲੋਕ ਮਰੇ ਪਏ ਨੇ ਪਰ ਓਹਨਾ ਨੂੰ ਵੇਖਕੇ ਲੱਗਦਾ ਕੇ ਅਜੇ ਵੀ ਜਿਉਂਦੇ ਨੇ।
------------
ਚਲਦਾ
ਕਈ ਫਿਲਮਾਂ ਰਹਿ ਗਈਆਂ ਹੋਣਗੀਆਂ
ਇਨਬਾਕਸ ਕਰ ਦੇਣਾ।
ਫਿਰ ਮਿਲਾਂਗਾ, ਕੁਝ ਹੋਰ ਫਿਲਮਾਂ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ,
ਉਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ
ਪੰਜਾਬ
No comments:
Post a Comment