Friday, June 23, 2023

ਮਨ ਹਲਕਾ ਕਰਨ ਦੇ ਢੰਗ

ਜਦ ਵੀ  ਸਵੇਰੇ ਉੱਠੋ ਤਾਂ ਪਰਮਾਤਮਾ  ਦਾ ਸ਼ੁਕਰੀਆ ਅਦਾ ਕਰੋ ਕਿਉਕਿਂ  ਤੁਸੀਂ ਜਦ ਰਾਤ ਸੁੱਤੇ ਸੀ ਤੇ ਸਵੇਰੇ ਉੱਠੇ ਹੋ, ਇਸ ਵਕਫੇ ਚ ਹਜ਼ਾਰਾਂ ਬੱਚਿਆਂ ਨੇ ਜਨਮ ਲੈ ਲਿਆ ਹੈ ਤੇ ਹਜ਼ਾਰਾਂ ਲੋਕ ਇਸ ਸੰਸਾਰ ਤੋਂ ਵਿਦਾ ਹੋ ਗਏ ਨੇ ਤਾਂ ਘੱਟੋ ਘੱਟ ਇਸ ਕੰਮ ਦੀ ਵੀ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ ਕਿ ਤੁਸੀਂ ਜਿਉਂਦੇ ਹੋ।
ਆਪਣੇ ਸਰੀਰ , ਸੇਹਤ, ਧਨ, ਪਰਿਵਾਰ ਲਈ ਰੱਬ ਦਾ ਸ਼ੁਕਰ ਕਰੋ।
ਹਾਈ ਬਲੱਡ ਪ੍ਰੈਸ਼ਰ ਚ ਲਾਲ ਰੰਗ ਦੇ ਕੱਪੜੇ ਦਾ  ਇਸਤੇਮਾਲ ਨਹੀਂ ਕਰਨਾ ਹੈ।  
ਚੰਗੀ, ਸ਼ਾਂਤ ਤੇ ਗਹਿਰੀ ਨੀਂਦ ਲਈ ਹਰ ਰੋਜ੍ਹ  ਕਿਤਾਬ ਜ਼ਰੂਰ ਪੜ੍ਹੋ।
ਜਦ ਵੀ ਮਨ ਪ੍ਰੇਸ਼ਾਨ ਹੋਵੇ ਤਾਂ ਟਹਿਲ ਲਵੋ, ਕੋਈ ਗੀਤ ਸੁਣੋ, ਟਹਿਲਣ ਨਿਕਲ ਜਾਓ।
ਰਾਤ ਨੂੰ ਸੌਣ ਵੇਲੇ ਇਹ ਕਲਪਨਾ ਕਰੋ ਕਿ  ਤੁਸੀਂ ਤੰਦਰੁਸਤ ਹੋ ਗਏ ਹੋ। 
 ਜਦ ਵੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰੋ ਤਾਂ ਸੋਚੋ ਕਿ ਟੂਟੀ ਤੇਰਾ ਬਹੁਤ ਸ਼ੁਕਰੀਆ, ਤੂੰ ਮੇਰੀ ਪਿਆਸ ਬੁਝਾਈ। ਪਾਣੀ ਪੀਣ ਵੇਲੇ ਪਾਣੀ ਦਾ ਸ਼ੁਕਰੀਆ ਅਦਾ ਕਰੋ।
 ਜਿਸ ਜਿਸ ਤਰਾਂ ਸ਼ੁਕਰੀਆ ਅਦਾ ਕਰਦੇ ਜਾਓਗੇ ਤੁਹਾਨੂੰ ਲੱਗੇਗਾ ਕਿ ਪਰਮਾਤਮਾ ਤੁਹਾਨੂੰ ਬਹੁਤ ਕੁਝ ਦੇ ਰਿਹਾ ਹੈ।
ਜੇ ਕਦੀ ਕੋਈ ਗਲਤੀ ਹੋ ਗਈ ਹੈ ਤਾਂ ਉਸ ਕੋਲੋਂ ਮਾਫੀ ਮੰਗ ਲਓ । ਜੇ ਕਿਸੇ ਨੇ ਤੁਹਾਨੂੰ ਬੁਰਾ ਭਲਾ ਕਿਹਾ  ਹੈ ਤਾਂ ਉਸਨੂੰ ਮਾਫ਼ ਕਰ ਦਿਓ 
 ਪਰ ਮਾਫੀ ਮੰਗਣੀ ਸੌਖੀ ਹੁੰਦੀ ਹੈ ਕਿਉਂਕਿ ਇਹ ਸਾਡੀ ਆਪਣੀ ਗਲਤੀ ਹੁੰਦੀ ਹੈ, ਮੁਆਫ ਕਰ ਦੇਣਾ ਇਸ ਲਈ ਔਖਾ ਹੁੰਦਾ ਹੈ ਦੂਜੀ ਗਲਤੀ ਹੁੰਦੀ ਹੈ।

 ਜਦ ਵੀ ਯਾਦ ਆਵੇ ਤਾਂ ਦੇਖੋ ਸਾਹ ਕਿਥੋਂ ਚੱਲ ਰਿਹੈ?
 ਜੇ ਬਹੁਤ ਦੁਖੀ  ਹੋ ਤਾਂ ਵੇਖਣਾ ਸਾਹ ਛਾਤੀ ਤੋਂ ਚੱਲ ਰਿਹਾ ਹੈ, ਤਾਂ ਤੁਰੰਤ ਧੁੰਨੀ ਤੋਂ ਸਾਹ ਲਓ।
 ਹਰ ਰੋਜ਼ ਆਪਣਾ ਮਨ ਸੰਗੀਤ ਲਗਾ ਕੇ ਖੂਬ ਨੱਚੋ।ਤਾੜੀਆਂ ਮਾਰੋ ਤੇ ਹੱਸੋ। ਇਸ ਨਾਲ ਬਹੁਤ ਜ਼ਿਆਦਾ ਬਦਲਾਅ ਆਵੇਗਾ।
ਜੋ ਵੀ ਸ਼ੌਕ ਨੇ ਉਨ੍ਹਾਂ ਨੂੰ ਪੂਰੇ ਕਰੋ।
ਇੱਕ ਕਾਗਜ ਤੇ ਉਨ੍ਹਾਂ ਦੀ ਲਿਸਟ ਬਣਾਓ।
ਜੇ ਬਹੁਤ ਦੁਖੀ ਹੋ ਤਾਂ ਆਪਣੇ ਸਾਰੇ ਦੁੱਖ ਇੱਕ ਕਾਗਜ਼ 'ਤੇ ਲਿਖੋ ਕੇ ਉਹ ਕਾਗਜ਼ ਫਾੜ ਦਿਉ। ਲਿਖਦੇ ਰਹੋ ਫਾੜ੍ਹਦੇ ਰਹੋ,  ਇਸ ਨਾਲ ਵੀ ਮਨ ਹਲਕਾ ਹੋ ਜਾਏਗਾ।

ਆਪਦਾ
ਰਜਨੀਸ਼ ਜੱਸ

No comments:

Post a Comment