ਮਾਨਾ ਕਿ ਇਸ ਜਹਾਂ ਕੋ ਨਾ ਗੁਲਜ਼ਾਰ ਕਰ ਸਕੇ
ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਜਹਾਂ ਸੇ ਹਮ
# ਸਾਹਿਰ ਲੁਧਿਆਣਵੀ
ਜੋ ਪੰਜਾਬੀ, ਪੰਜਾਬ ਤੋਂ ਬਾਹਰ ਨੇ (ਮੈਂ ਵੀ 12 ਸਾਲ ਤੋਂ ਉਤਰਾਖੰਡ ਚ ਹਾਂ, ਕਹਿੰਦੇ ਨੇ ਕੰਧ ਉਹਲੇ ਪ੍ਰਦੇਸ) ਉਹ ਪੰਜਾਬ ਬਾਰੇ ਪਡ਼ ਕੇ ਚਿੰਤਿਤ ਨੇ, ਇਹ ਚਿੰਤਾ ਜਾਇਜ਼ ਵੀ ਹੈ।
ਸਾਡੇ ਗੁਰੂ,ਪੀਰ, ਪੈਗੰਬਰਾਂ ਨੇ ਸਾਡਾ ਰਾਹ ਰੁਸ਼ਨਾਇਆ ਪਰ ਬਹੁਤੇ ਪੰਜਾਬੀ ਲੋਕਾਂ ਦੇ ਰਹਿਨੁਮਾ ਪਾਖੰਡੀ ਬਾਬੇ, ਲੱਚਰ ਹਥਿਆਰਾਂ ਦੇ ਗੀਤ ਗਾਉਣ ਵਾਲੇ ਬਣ ਗਏ ਨੇ।
ਰੂਮੀ ਠੀਕ ਕਹਿੰਦਾ ਹੈ," ਜਿਸ ਅੰਮ੍ਰਿਤ ਦੀ ਤਲਾਸ਼ ਤੁਸੀਂ ਬਾਲਟੀ ਲੈ ਕੇ ਬਾਰ ਬਾਰ ਘੁੰਮ ਰਹੇ ਹੋ ਉਸਦਾ ਝਰਨਾ ਤੁਹਾਡੇ ਅੰਦਰ ਬਹਿ ਰਿਹਾ ਹੈ।
ਪਰ ਮੇਰਾ ਉਨ੍ਹਾਂ ਨੂੰ ਨਿੰਦਣ ਦਾ ਕੋਈ ਮਕਸਦ ਨਹੀਂ, ਮੇਰਾ ਕੋਸ਼ਿਸ਼ ਹੈ ਨੇਕ ਲੋਕਾਂ ਦੀ ਸਿਫ਼ਤ ਕਰਨਾ ਜੋ ਚੰਗਾ ਕੰਮ ਕਰ ਰਹੇ ਨੇ।
ਜਿਵੇਂ ਕਿ ਗੀਤਕਾਰ ਸਤਿੰਦਰ ਸਰਤਾਜ, ਉਹਦੇ ਗੀਤਾਂ ਨੂੰ ਸੁਣ ਕੇ ਇੰਝ ਲੱਗਦਾ ਜਿਵੇਂ ਕੋਈ ਅੱਲੇ ਅੱਲੇ ਜ਼ਖਮਾਂ ਤੇ ਟਕੋਰ ਕਰ ਰਿਹਾ ਹੋਵੇ, ਗੀਤ ਸੁਣ ਕੇ ਰੂਹ ਨੂੰ ਸਕੂਨ ਆਵੇ, ਉਹਨਾਂ ਦੇ ਗੀਤਾਂ ਚ ਉਹੀ ਹੈ ਜੋ ਕਿ ਅਸੀਂ ਕਰ ਸਕਦੇ ਹਾਂ, ਜਿਸ ਨਾਲ ਸਮਾਜ ਚ ਮੁਹੱਬਤ ਤੇ ਕਰੁਣਾ ਫੈਲੇ, ਉਹੀ ਹੀ ਸਾਡੀ ਸੱਭਿਅਤਾ ਦਾ ਹਿੱਸਾ ਵੀ ਹੈ।
ਇਕ ਇਸ ਤਰ੍ਹਾਂ ਦੀ ਹੋਰ ਕੋਸ਼ਿਸ਼ ਹੋ ਰਹੀ ਹੈ , ਗੁਰਦੀਸ਼ ਪਨੂੰ ਹੋਰਾਂ ਵਲੋਂ ਜਿਹਨਾਂ 2023 ਦਾ ਇੱਕ ਕੈਲੰਡਰ ਛਾਪਿਆ ਤੇ ਆਪਣੇ ਮਿੱਤਰਾਂ ਨੂੰ ਮੁਫਤ ਚ ਵੰਡਿਆ। ਜਿਸ 'ਤੇ ਪੰਜਾਬ ਦੇ ਪੀਰ ਪੈਗੰਬਰ ਦੀ ਖਾਤਿਰ ਨਾਟਕਕਾਰਾਂ ਨੂੰ ਪੇੰਟਿਂਗ ਬਣਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ।
ਬਾਬਾ ਬੁੱਲ੍ਹੇ ਸ਼ਾਹ, ਅੰਮ੍ਰਿਤਾ ਪ੍ਰੀਤਮ, ਗੁਰਸ਼ਰਨ ਭਾਅ ਜੀ, ਸ਼ਿਵ ਕੁਮਾਰ ਬਟਾਲਵੀ, ਅਵਤਾਰ ਪਾਸ਼, ਰਾਮ ਸਰੂਪ ਅਣਖੀ, ਜਸਵੰਤ ਸਿੰਘ ਕੰਵਲ , ਪ੍ਰੋਫੈਸਰ ਮੋਹਨ ਸਿੰਘ, ਗੁਰਦਿਆਲ ਸਿੰਘ, ਓਮ ਪ੍ਰਕਾਸ਼ ਗਾਸੋ ਦੀਆਂ ਪੇਟਿੰਗਾਂ ਨਾਲ ਸਜਿਆ ਇਹ ਵੀ ਕਲੰਡਰ ਬਹੁਤ ਕੁਝ ਸਮੋਈ ਬੈਠਾ ਹੈ। ਮੈਂ ਗੁਰਦੀਸ਼ ਪੰਨੂੰ ਹੋਰਾਂ ਨੂੰ ਇਸ ਕੰਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੈਂ ਉਨ੍ਹਾਂ ਦਾ ਕਲੰਡਰ ਬਲਦੇਵ ਸਿੰਘ ਦੀ ਫੇਸਬੁੱਕ ਸਟੋਰੀ ਤੇ ਦੇਖਿਆ, ਉਹ ਫੋਨ ਨੰਬਰ ਲਿਆ ਕਿ ਉਨ੍ਹਾਂ ਨਾਲ ਗੱਲ ਕੀਤੀ। ਉਹਨਾਂ ਨੇ ਇਹ ਕੈਲੰਡਰ ਮੈਨੂੰ ਤੋਹਫੇ ਵਜੋਂ ਭੇਜਿਆ।
ਇਸ ਤੇ ਬਣੀਆਂ ਸਾਰੀਆਂ ਪੇੰਟਿੰਗ ਉਹਨਾਂ ਖੁਦ ਬਣਾਈਆਂ ਨੇ। ਉਹਨਾਂ ਦੀ ਇੱਕ ਵੈਬ-ਸਾਈਟ ਹੈ ਜਿੱਥੇ ਉਹ ਆਪਣੀ ਪੇੰਟਿੰਗ ਵੇਚਦੇ ਵੀ ਨੇ।
ਮੇਰੇ ਸਹੁਰਿਆਂ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਕੋਈ ਰਿਵਾਜ਼ ਨਹੀਂ ਸੀ, ਹਲਾਂਕਿ ਸਹੁਰਾ ਸਾਹਿਬ, ਰਮਾਇਣ ਪੜ੍ਹਦੇ ਰਹੇ ਨੇ।
ਹੁਣ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮੇਰੀ ਪਤਨੀ ਨੇ ਦੱਸਿਆ ਕਿ ਉਹ ਸਾਰੇ ਨਾਮ ਉਸਨੂੰ ਸੁਣੇ ਹੋਏ ਨੇ।
ਇਹ ਤਸਵੀਰਾਂ ਵੇਖਕੇ ਬੱਚਿਆਂ ਦੇ ਅਵਚੇਤਨ ਮਨ ਇਹ ਚੀਜ਼ਾਂ ਜਰੂਰ ਜਾਣਗੀਆ ਤੇ ਕਦੇ ਆਪਣਾ ਰੰਗ ਵਿਖਾਉਣਗੀਆਂ।
ਜਿੰਨੀ ਤੇਜ਼ ਹਨੇਰੀ ਵਗ ਰਹੀ ਹੈ ਇਸ ਵਿਚ ਆਪਣੀ ਸੋਚ ਸਮਝ ਦੇ ਦੀਵਿਆਂ ਨੂੰ ਜਗਾ ਕੇ ਰੱਖਣਾ ਬਹੁਤ ਮੁਸ਼ਕਿਲ ਹੈ ਪਰ ਨਾਮੁਮਕਿਨ ਨਹੀਂ।
ਮੈਂ ਪਿੱਛੇ ਜਿਹੇ ਇੱਕ ਵੀਡੀਓ ਦੇਖ ਰਿਹਾ ਸੀ ਕਿ ਸਾਡੇ ਸਿੱਖ ਵੀਰ ਅੰਮ੍ਰਿਤਸਰ ਵਿਖੇ ਲੋਕਾਂ ਦੇ ਘਰਾਂ ਅੱਗੇ ਡ੍ਰਿੱਲ ਮਸ਼ੀਨ ਨਾਲ ਕੰਕ੍ਰੀਟ ਪੁੱਟ ਕੇ , ਘਰ ਦੇ ਮਾਲਕ ਕੋਲੋਂ ਬੂਟੇ ਲੁਆ ਰਹੇ ਨੇ।
ਇੱਥੇ ਵੀ ਮੈਨੂੰ ਹਰਕਾਰਾ ਮੈਗਜੀਨ ਚ ਛਪੀ ਛੋਟੀ ਜਿਹੀ ਕਹਾਣੀ ਯਾਦ ਆ ਗਈ । ਹਰਕਾਰਾ ਮੈਗਜ਼ੀਨ ਡਾਕਟਰ ਜਸਬੀਰ ਦੁਸਾਂਝ, ਬਾਪੂ ਗੁਰਬਖਸ਼ ਜੱਸ ਤੇ ਉਹਨਾਂ ਦੋਸਤਾਂ ਨੇ ਮਿਲਕੇ ਕੱਢਿਆ, 25 ਕੁ ਸਾਲ।
ਕਹਾਣੀ ਹੈ, ਇੱਕ ਪਿੰਡ ਵਿੱਚ ਇੱਕ ਬੱਚਾ ਹੈ ਜੋ ਕਿ ਬਹੁਤ ਸ਼ਰਾਰਤੀ ਹੈ। ਫਿਰ ਉਹ ਚੋਰੀਆਂ ਕਰਨ ਲੱਗਾ। ਉਹ ਚੋਰੀਆਂ ਕਰਦਾ ਰਿਹਾ ਤੇ ਜਵਾਨ ਹੋ ਗਿਆ।
ਇਕ ਵਾਰੀ ਉਸਨੇ ਇੱਕ ਬਹੁਤ ਵੱਡੀ ਚੋਰੀ ਕੀਤੀ ਜਿਸ ਕਰਕੇ ਉਹ ਪੁਲਸ ਨੇ ਫਡ਼ ਲਿਆ ਤੇ ਉਸਨੂੰ 2 ਕੁ ਸਾਲ ਦੀ ਸਜ਼ਾ ਹੋਈ। ਉਹ ਜਦ ਕਿ ਤੁਸੀਂ ਤਾਂ ਆਪਣੇ ਪਿੰਡ ਚਿੱਠੀ ਪਾ ਕੇ ਹਾਲ-ਚਾਲ ਪੁੱਛਦਾ ਰਿਹਾ। ਜਿਸ ਤਰ੍ਹਾਂ ਉਸਦਾ ਪਿੰਡ ਲਾਗੇ ਆ ਰਿਹਾ ਸੀ ਉਸਦੀਆਂ ਅੱਖਾਂ ਭਰ ਆਈਆਂ। ਉਸਦੇ ਸਾਹਮਣੇ ਇਕ ਪੱਤਰਕਾਰ ਬੈਠਾ ਸੀ, ਉਸਨੇ ਇਸਨੂੰ ਪੁੱਛਿਆ," ਕੀ ਹੋਇਆ?"
ਉਸ ਮੁੰਡੇ ਨੇ ਕਿਹਾ," ਮੈਂ ਇਸ ਪਿੰਡ ਵਿਚ ਜੰਮਿਆ ਪਲਿਆ ਤੇ ਇਸੇ ਪਿੰਡ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ। ਇੱਕ ਵੱਡੀ ਚੋਰੀ ਕਰਕੇ ਮੈਨੂੰ ਦੋ ਸਾਲ ਸਜ਼ਾ ਹੋ ਗਈ ਸੀ।
ਇਕ ਮਹੀਨਾ ਪਹਿਲਾਂ ਮੈਂ ਆਪਣੇ ਪਿੰਡ ਵਾਲਿਆਂ ਨੂੰ ਚਿੱਠੀ ਪਾਈ ਸੀ ਕਿ ਮੈਂ ਪਿੰਡ ਵਿਚ ਬਹੁਤ ਨੁਕਸਾਨ ਕੀਤਾ ਹੈ। ਮੇਰੀ ਸਜ਼ਾ ਹੁਣ ਪੂਰੀ ਹੋ ਰਹੀ ਹੈ ਤੇ ਮੈਂ ਫਲਾਣੀ ਤਾਰੀਖ ਨੂੰ ਇਨੇ ਵਜੇ ਇਸ ਰੇਲ ਚੋਂ ਗੁਜ਼ਰਾਂਗਾ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਿੰਡ ਉਤਰਾਂ ਤਾਂ ਪਿੰਡ ਦੇ ਬਾਹਰ ਇਕ ਸੇਬ ਦਾ ਦਰਖਤ ਹੈ ਤੁਸੀਂ ਇੱਕ ਚਿੱਟਾ ਰੰਗ ਦਾ ਕੱਪੜਾ ਬਨੰ ਦੇਣਾ। ਜੇ ਤੁਸੀਂ ਮੇਰੇ ਤੋਂ ਬਹੁਤ ਨਰਾਜ਼ ਹੋ ਤਾਂ ਉਸ ਤੇ ਕੋਈ ਵੀ ਕੱਪੜਾ ਨਾ ਬੰਨਣਾ, ਮੈਂ ਇਹ ਵੇਖਕੇ ਅੱਗੇ ਨਿੱਕਲ ਜਾਵਾਂਗਾ।"
ਉਹ ਕਹਿੰਦਾ, "ਹੁਣ ਜਿਉਂ ਜਿਉਂ ਪਿੰਡ ਲਾਗੇ ਆ ਰਿਹਾ ਹੈ ਤਾਂ ਮੇਰਾ ਦਿਲ ਭਰ ਆਇਆ ਹੈ। ਸੋ ਤੁਸੀਂ ਮੇਰੀ ਸੀਟ ਤੇ ਬੈਠ ਜਾਓ ਤੁਹਾਨੂੰ ਪਹਿਲਾਂ ਦਿਖ ਜਾਏਗਾ। "
ਪੱਤਰਕਾਰ ਉਸਦੀ ਥਾਂ ਤੇ ਬੈਠ ਗਿਆ।
ਫਿਰ ਪੱਤਰਕਾਰ ਦੀਆਂ ਅੱਖਾਂ ਵੀ ਭਰ ਆਈਆਂ, ਉਹਨੇ ਕਿਹਾ, ਤੂੰ ਕਿਹਾ," ਤੂੰ ਖੁਦ ਹੀ ਵੇਖ ਲੈ।"
ਜਦ ਬਹੁਤ ਜਿਗਰਾ ਕਰਕੇ ਉਸ ਮੁੰਡੇ ਨੇ ਆਪਣੇ ਪਿੰਡ ਵਿੱਚ ਦੇਖਿਆ ਤਾਂ ਉਸ ਸੇਬ ਦੇ ਬੂਟੇ 'ਤੇ ਸੈਂਕੜੇ ਹੀ ਚਿੱਟੇ ਕਪੜੇ ਬੰਨੇ ਹੋਏ ਸਨ। ਫਿਰ ਦੋਵੇਂ ਜਣੇ ਭੁਬੋ ਭੁੱਬੀ ਰੋ ਪਏ।
ਸੋ ਕੁਦਰਤ ਕਦੇ ਵੀ ਨਿਰਾਸ਼ ਨਹੀਂ ਹੁੰਦੀ।
ਰਵਿੰਦਰ ਨਾਥ ਟੈਗੋਰ ਕਹਿੰਦੇ ਨੇ," ਹਰ ਜੰਮਦਾ ਬੱਚਾ ਇਸ ਗੱਲ ਦਾ ਗਵਾਹ ਹੈ ਕਿ ਪਰਮਾਤਮਾ ਨਿਰੰਤਰ ਸਰਿਜਣ ਕਰ ਰਿਹਾ ਹੈ।
ਮੈਂ ਵੀ ਨਿਰਾਸ਼ ਨਹੀਂ ਹਾਂ, ਪੰਜਾਬ ਦੁਬਾਰਾ ਫਿਰ ਉਹੀ ਖੁਸ਼ਹਾਲੀ ਵੇਖੇਗਾ।
ਧਨੰਵਾਦ।
ਰਜਨੀਸ਼ ਜੱਸ
28.06.2023
No comments:
Post a Comment