ਘੁਮੱਕੜੀ ਦੀ ਤੀਜੀ ਕਿਸ਼ਤ ਚ ਗੱਲ ਕਰਦੇ ਹਾਂ ਕੁਝ ਅਲੱਗ ਕਿਸਮ ਦੀਆਂ ਡਾਕੂਮੈਂਟਰੀ ਤੇ ਫ਼ਿਲਮਾਂ ਬਾਰੇ।
ਪਹਿਲੀ ਹੈ 127 ਆਵਰਜ਼ ( ਇਹ ਫਿਲਮ ਡਿਜ਼ਨੀ ਹਾਟਸਟਾਰ ਤੇ ਉਪਲਬਧ ਹੈ)
ਇਹ ਹੈ ਇਕ ਸਾਇਕਲਿਸਟ ਜੋ ਇਕ ਪਹਾੜੀ ਇਲਾਕੇ ਚ ਘੁੱਮਣ ਜਾਂਦਾ ਹੈ। ਜਿਥੇ ਉਹ ਕੁਦਰਤ ਦਾ ਆਨੰਦ ਮਾਣਦਾ ਹੈ, ਪਹਾੜਾਂ ਤੇ ਸਾਈਕਲ ਚਲਾਉਂਦਾ ਹੈ।
ਪਰ ਉਸਦਾ ਹੱਥ ਇਕ ਪਹਾੜੀ ਚ ਫਸ ਜਾਂਦਾ ਹੈ ਤੇ ਉਹ 127 ਘੰਟੇ ਉੱਥੇ ਫਸਿਆ ਰਹਿੰਦਾ ਹੈ।
ਇਸ ਵਿਚ ਮਨੁੱਖ ਦੀ ਅੰਦਰੂਨੀ ਸ਼ਕਤੀ ਤੇ ਕੁਦਰਤ ਦਾ ਸੰਘਰਸ਼ ਹੈ।
---------
ਯਾਤਰਾ ( ਇਹ ਡਾਕੂਮੈਂਟਰੀ ਯੂਟਿਊਬ ਤੇ ਉਪਲਬਧ ਹੈ)
ਇਹ ਦੂਰਦਰਸ਼ਨ ਤੇ ਸੀਰੀਅਲ ਆਉਂਦਾ ਸੀ ਇਸ ਵਿਚ ਰੇਲ ਚ ਲੋਕ ਸਫਰ ਕਰਦੇ ਨੇ ਤੇ ਭਾਰਤ ਦੇ ਅਲੱਗ ਅਲਗ ਥਾਵਾਂ ਤੋਂ ਰੇਲ ਗੁਜ਼ਰਦੀ ਹੈ। ਰੇਲ ਆਮ ਲੋਕਾਂ ਦੀ ਜ਼ਿੰਦਗੀ, ਰਹਿਣ ਸਹਿਣ ਤੇ ਜੀਵਨ ਦੇ ਹੋਰ ਪਹਿਲੂਆਂ ਤੇ ਨਿਗਾ ਪਾਉਂਦੀ ਹੈ।
---------
ਹੁਣ ਗੱਲ ਕਰ ਰਹੇ ਹਾਂ ਇਕ ਘੁਮੱਕਡ਼ ਬਾਰੇ ਜੋ ਘੁੰਮ ਘੁੰਮ ਕੇ ਪ੍ਰਤੀਰੋਧ ਕਾ ਸਿਨੇਮਾ ਵਿਖਾ ਰਿਹਾ ਹੈ। ਇਸ ਵਿਚ ਆਮ ਲੀਹ ਤੋਂ ਹਟਕੇ ਫ਼ਿਲਮਾਂ ਵਿਖਾਇਆ ਜਾਂਦੀਆਂ ਨੇ।
ਇਹ ਨੇ ਸੰਜੇ ਜੋਸ਼ੀ ਨੇ ਦਿੱਲੀ ਚ ਰਹਿੰਦੇ ਨੇ। ਇਹਨਾਂ ਨੂੰ ਜੇ ਬੁਲਾਓ ਤਾਂ ਇਹ ਨਾਲ ਕਿਤਾਬਾਂ ਵੀ ਰੱਖਦੇ ਹੈ । ਇਹ ਬੱਚਿਆਂ ਨੂੰ ਸਿਨੇਮਾ ਦੀਆਂ ਬਾਰੀਕੀਆਂ ਬਾਰੇ ਵੀ ਦੱਸਦੇ ਹੈ।
ਇਹਨਾਂ ਨੂੰ ਮੈਂ ਦੋ ਬਾਰ ਰੁਦਰਪੁਰ ਮਿਲਿਆ ਹਾਂ।
ਇਹਨਾਂ ਨੇ ਇਕ ਫਿਲਮ ਵਿਖਾਈ , ਨੇਬਰ ( ਗੁਆਂਢੀ)
ਜਿਸ ਵਿਚ ਦੋ ਗੁਆਂਢੀ ਨੇ। ਓਹਨਾ ਨੇ ਨਵਾਂ ਨਵਾਂ ਮਕਾਨ ਪਾਏ ਨੇ। ਉਹ ਖੁਸ਼ੀ ਖੁਸ਼ੀ ਰਹਿੰਦੇ ਨੇ। ਓਹਨਾਂ ਦੇ ਘਰ ਚ ਬਾਊਂਡਰੀ ਵਾਲ ਨਹੀਂ ਸੀ। ਓਹਨਾਂ ਦੇ ਘਰ ਦੇ ਵਿਹੜੇ ਚ ਇੱਕ ਫੁਲ ਖਿਲ ਆਉਂਦਾ ਹੈ। ਹੁਣ ਦੋਹਾਂ ਬੰਦਿਆਂ ਚ ਉਸ ਪ੍ਰਤੀ ਕਬਜੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਵਿਚ ਉਹ ਲੜਦੇ ਨੇ ਇਕ ਦੂਜੇ ਨੂੰ ਸੱਟਾਂ ਮਾਰਦੇ ਨੇ, ਫਿਰ ਇਕ ਦੂਜੇ ਦਾ ਘਰ ਤੋੜ ਦਿੰਦੇ ਨੇ, ਇਕ ਦੂਜੇ ਦੀ ਘਰਵਾਲੀ ਨੂੰ ਮਾਰਦੇ ਨੇ। ਇਸ ਲੜਾਈ ਚ ਉਹ ਫੁੱਲ ਵੀ ਓਹਨਾ ਦੇ ਪੈਰ ਹੇਠ ਮਿੱਧਿਆ ਜਾਂਦਾ ਹੈ।
ਇਹ ਹੀ ਦੁਨੀਆ ਚ ਹੋ ਰਿਹਾ।
------
ਜੇ ਤੁਸੀਂ ਚਾਹੋ ਤਾਂ ਉਸ ਘੁਮੱਕਡ਼ ਨੂੰ ਆਪਣੇ ਸ਼ਹਿਰ ਚ ਬੁਲਾ ਸਕਦੇ ਹੋ ਪਰ 8- 10 ਸਕੂਲ ਹੋਣ ਤਾਂ ਉਹ ਆ ਸਕਦੇ ਨੇ। ਮੇਰੇ ਕੋਲ ਉਹਨਾਂ ਦਾ ਨੰਬਰ ਹੈ।
--------------
ਅਰਾਊਂਡ ਥਾਂ ਵਰਲਡ ( ਇਹ ਫਿਲਮ ਯੂਟਿਊਬ ਤੇ ਉਪਲਬਧ ਹੈ)
ਇਹ ਰਾਜ ਕਪੂਰ ਦੀ ਫਿਲਮ ਹੈ, ਜਿਸ ਚ ਉਹ ਸਿਰਫ ਅੱਠ ਡਾਲਰ ਚ ਪੂਰੀ ਦੁਨੀਆ ਘੁੰਮਦਾ ਹੈ। ਉਹ ਭਾਰਤ ਚੋ ਜਪਾਨ ਕਿਸੇ ਨੂੰ ਮਿਲਣ ਜਾਂਦਾ ਹੈ। ਪਰ ਉੱਥੇ ਪ੍ਰਾਨ ਨੂੰ ਲੱਗਦਾ ਕੀਤੇ ਇਹ ਉਸਦਾ ਜਵਾਈ ਨਾ ਬਣ ਜਾਏ ਤਾਂ ਫੋਨ ਤੇ ਉਸਨੂੰ ਕਹਿੰਦਾ ਉਹ ਜਿਸ ਬੰਦੇ ਨੂੰ ਮਿਲਣ ਆਇਆ ਹੈ ਉਹ ਹੋਨੋਲੂਲੂ ਗਏ ਨੇ। ਰਾਜਕਪੂਰ ਨੂੰ ਇਕ ਕੁੜੀ ਮਿਲਦੀ ਹੈ ਜਿਸਦਾ ਦੋਸਤ ਸ਼ਿਪ ਦਾ ਕਪਤਾਨ ਹੈ। ਉਹ ਰਾਜਕਪੂਰ ਦੀ ਸਿਫਾਰਿਸ਼ ਪਾਉਂਦੀ ਹੈ ਤੇ ਇਹ ਸ਼ਿਪ ਤੇ ਹੋਨੋਲੂਲੂ ਲੈ ਜਾਵੇ। ਰਾਜਕਪੂਰ ਸ਼ਿਪ ਚ ਸਫਾਈਕਰਦਦਾ ਹੈ ਤੇ ਉਸਨੂੰ ਇਕ ਕੁੜੀ ਮਿਲਦੀ ਹੈ, ਜਿਸ ਨਾਲ ਉਸਨੂੰ ਇਸ਼ਕ ਹੋ ਜਾਂਦਾ ਹੈ। ਫਿਰ ਉਹ ਪੂਰੀ ਦੁਨੀਆ ਘੁੰਮਦਾ ਹੈ। ਇਸ ਚ ਇੱਕ ਗੀਤ ਵੀ ਹੈ, ਅਰਾਊਂਡ ਥਾਂ ਵਰਲਡ ਇਨ ਏਟ ਡਾਲਰ।
------------
ਥੋੜਾ ਸਾ ਰੁਮਾਨੀ ਹੋ ਜਾਏ ( ਇਹ ਯੂਟਿਊਬ ਤੇ ਉਪਲਬਧ ਹੈ)
ਇਹ ਫਿਲਮ ਆਮੋਲ ਪਾਲੇਕਰ ਦੀ ਡਾਇਰੈਕਟ ਕੀਤੀ ਹੈ।
ਉਹ ਕਿਸੇ ਜਗ੍ਹਾ ਬਾਰੇ ਤਾਂ ਨਹੀਂ ਬਲਕਿ ਇੱਕ ਘੁੱਮਕੜ ਬਾਰੇ ਹੈ।
ਘੁੱਮਕੜ ਦਾ ਅਸਲੀ ਕੰਮ ਖੁਸ਼ੀਆਂ ਵੰਡਣ ਦਾ ਹੁੰਦਾ ਹੈ।
ਇਕ ਕੁੜੀ ਜਿਸਦਾ ਵਿਆਹ ਨਹੀਂ ਹੋਇਆ, ਉਸਦਾ ਇੱਕ ਭਰਾ ਹੈ ਜਿਸਨੂੱ ਉਚਾਈ ਤੋਂ ਡਰ ਲੱਗਦਾ ਹੈ। ਓਹਨਾਂ ਦਾ ਦੂਜਾ ਭਰਾ ਹੈ ਜਿਸਦੇ ਖੇਤ ਸੁੱਕ ਰਹੇ ਨੇ ਕਿਉਕਿਂ ਮੀਂਹ ਨਹੀਂ ਪਿਆ। ਨਾਨਾ ਪਾਟੇਕਰ ਪੰਜ ਹਾਜ਼ਰ ਰੁਪਏ ਐਡਵਾਂਸ ਚ ਲੈਂਦਾ ਹੈ ਕਿ ਉਹ ਇੱਕ ਇੱਕ ਕਰਕੇ ਸਭ ਦਾ ਡਰ ਕੱਢਦਾ ਹੈ। ਇਸ ਵਿੱਚ ਉਸਦਾ ਨਾਮ ਬਹੁਤ ਲੰਬਾ ਹੈ।
ਇਸ ਚ ਇੱਕ ਡਾਇਲਾਗ ਹੈ,
ਕੁੜੀ ਕਹਿੰਦੀ ਹੈ, ਕਿਆ ਹੈ, ਦੋ ਰਾਤੋਂ ਕੇ ਬੀਚ ਇੱਕ ਛੋਟਾ ਸਾ ਦਿਨ।
ਨਾਨਾ ਪਾਟੇਕਰ ਕਹਿੰਦਾ ਹੈ, ਨਹੀਂ, ਇੰਝ ਕਹੋ ਦੋ ਦਿਨੋਂ ਕੇ ਬੀਚ ਇੱਝ ਛੋਟੀ ਸੀ ਰਾਤ।
ਫਿਰ ਮਿਲਾਂਗਾ, ਕੁਝ ਹੋਰ ਫਿਲਮਾਂ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ,
ਉਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ
No comments:
Post a Comment