"ਤੈਅ ਕਰੋ ਕਿਸ ਔਰ ਹੋ ਤੁਮ , ਤੈਅ ਕਰੋ ਕਿਸ ਔਰ ਹੋ
ਆਦਮੀ ਕੇ ਪਕਸ਼ ਮੇਂ ਹੋ ਜਾਂ ਕਿ ਆਦਮਖੋਰ ਹੋ?"
ਬੱਲੀ ਸਿੰਘ ਚੀਮਾ ਦਾ ਸ਼ੇ'ਰ ਹੈ (ਇਹ ਉੱਤਰਾਖੰਡ ਦੇ ਲੋਕ ਕਵੀ ਨੇ)
ਫਿਲਮਾਂ ਵਿੱਚ ਜਰੂਰਤ ਤੋਂ ਵੱਧ ਦੀ ਹਿੰਸਾ, ਇਹ ਸਮਾਜ ਨੂੰ ਦਿਸ਼ਾ ਵਹੀਨ ਕਰ ਦਿੰਦੀਆਂ ਨੇ।
ਐਂਟੀ ਹੀਰੋ ਹੀ ਹੀਰੋ ਬਣ ਗਏ ਨੇ, ਖਲਨਾਇਕ ਹੀ ਨਾਇਕ ਬਣ ਗਏ ਨੇ।
ਪਹਿਲਾਂ ਫਿਲਮਾਂ ਬਣਦੀਆਂ ਸਨ ਕਿ ਮਨੋਰੰਜਨ ਦੇ ਨਾਲ ਨਾਲ ਕੋਈ ਸੁਨੇਹਾ ਵੀ ਹੋਵੇ। ਉਸ ਸਮੇਂ ਇੱਕ ਪੈਰਲਲ ਸਿਨੇਮਾ ਸੀ, ਜਿਸ ਵਿੱਚ ਗੋਵਿੰਦ ਨਹਿਲਾਨੀ ਵਰਗੇ ਡਾਇਰੈਕਟਰ, ਓਮ ਪੁਰੀ, ਨਸੀਰੁਦੀਨ ਸ਼ਾਹ, ਸਮਿਤਾ ਪਾਟਿਲ ਵਰਗੇ ਐਕਟਰ ਜੋ ਕਿ ਆਮ ਆਦਮੀ ਦੀਆਂ ਸੱਮਸਿਆਵਾਂ ਹੁੰਦੀਆਂ ਸਨ ਪਰ ਹੁਣ ਫਿਲਮਾਂ ਬਣਾਉਣ ਵਾਲਿਆਂ ਦਾ ਇੱਕ ਹੀ ਮੁੱਦਾ ਹੈ ਕਿ ਉਹ ਜਿਆਦਾ ਤੋਂ ਜਿਆਦਾ ਪੈਸੇ ਕਮਾ ਸਕਣ। ਇਸ ਨਾਲ ਸਮਾਜ ਉੱਤੇ ਕੀ ਅਸਰ ਪੈਂਦਾ ਹੈ ਬੱਚੇ ਕਿੰਨੇ ਹਿੰਸਾਤਮਕ ਹੋ ਰਹੇ ਨੇ, ਇਹਨਾਂ ਗੱਲਾਂ ਨਾਲ ਇਹਨਾਂ ਨੂੰ ਕੋਈ ਤਾਲੁਕਾਤ ਨਹੀਂ।
ਕੁਝ ਦਿਨ ਪਹਿਲਾਂ ਪੜੀ ਮੈਨੂੰ ਇੱਕ ਮੁਲਾਕਾਤ ਯਾਦ ਆ ਗਈ ਕਿ ਜਦ ਰਤਨ ਟਾਟਾ ਜੀ ਰਿਟਾਇਰ ਹੋਏ ਤਾਂ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਲਗਭਗ 1870 ਦੇ ਵਿੱਚ ਕੰਮ ਸ਼ੁਰੂ ਕੀਤਾ ਤੇ 1970 ਵਿੱਚ ਅੰਬਾਨੀ ਪਰਿਵਾਰ ਨੇ।ਉਹ ਛਾਲ ਬਾਅਦ ਵਿੱਚ ਵੀ ਬਿਜ਼ਨਸ ਸ਼ੁਰੂ ਕਰਕੇ ਟਾਟਾ ਤੋਂ ਜਿਆਦਾ ਪੈਸਾ ਕਮਾ ਰਹੇ ਨੇ, ਕੀ ਕਾਰਨ ਹੈ?
ਰਤਨ ਟਾਟਾ ਨੇ ਬਹੁਤ ਵਧੀਆ ਜਵਾਬ ਦਿੱਤਾ , ਉਹ ਕਹਿੰਦੇ "ਅਸੀਂ ਐਂਟਰਪਰੇਨਰ ਹਾਂ ਉਹ ਇੰਡਸਟ੍ਰੀਅਲਿਸਟ ਨੇ। ਅਸੀਂ ਉਹ ਸਮਾਨ ਬਣਾਉਂਦੇ ਹਾਂ ਜੋ ਜਿਸ ਦੀ ਕਿ ਉਪਭੋਗਤਾ ਨੂੰ ਜ਼ਰੂਰਤ ਹੋਵੇ ਤੇ ਜਿਹਦੇ ਨਾਲ ਉਹਦਾ ਕੋਈ ਨੁਕਸਾਨ ਨਾ ਹੋਵੇ। ਪਰ ਇੰਡਸਟਰੀਅਲਿਸਟ ਦਾ ਮੁੱਦਾ ਹੁੰਦਾ ਹੈ ਸਿਰਫ਼ ਆਪਣੇ ਪ੍ਰੋਫਿਟ ਦੇ ਨਾਲ। ਤਾਂ ਇਹੀ ਕਾਰਨ ਹੈ ਕਿ ਉਹ ਪੈਸਾ ਤਾਂ ਬਹੁਤ ਜਿਆਦਾ ਕਮਾ ਰਹੇ ਨੇ ਪਰ ਉਹ ਟਾਟਾ ਵਾਂਗ ਐਂਟਰਪਰੇਨਰ ਨਹੀਂ।"
ਫਿਲਮਾਂ ਦਾ ਮਿਆਰ ਦਿਨ ਪ੍ਰਤੀ ਦਿਨ ਥੱਲੇ ਹੀ ਡਿੱਗਦਾ ਜਾ ਰਿਹਾ ਹੈ| ਬਾਲੀਵੁੱਡ ਵਿੱਚ ਕੁਝ ਕੁ ਐਕਟਰਾ ਨੂੰ ਛੱਡ ਕੇ ਬਾਕੀ ਸਭ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਨੇ।
ਬਾਕੀ ਭਾਰਤ ਦਾ ਇਹ ਹਮੇਸ਼ਾ ਤੋਂ ਦੁਖਾਂਤ ਰਿਹਾ ਹੈ ਕਿ ਇੱਥੇ ਕ੍ਰਿਕਟਰ ਅਤੇ ਐਕਟਰ ਭਗਵਾਨ ਵਾਂਗ ਪੂਜੇ ਜਾਂਦੇ ਨੇ। ਉਹ ਲੋਕ ਜਿਨਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਹੈ, ਜਿਵੇਂ ਅਬਦੁਲ ਕਲਾਮ ( ਮਿਸਾਇਲ ਮੈਨ) , ਵਿਸ਼ਵੇਸ਼ਵਰ ਦੱਤ ਸਕਲਾਨੀ (ਜਿਸ ਨੂੰ ਕਿ ਉੱਤਰਾਖੰਡ ਦੇ ਟ੍ ਰੀਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸਨੇ 10 ਲੱਖ ਬੂਟੇ ਲਾਏ)
ਇਹਨਾਂ ਬਾਰੇ ਕਿਸੇ ਨੂੰ ਪਤਾ ਹੀ ਕੁਝ ਨਹੀਂ।
ਹੁਣ ਸੈਮ ਬਹਾਦਰ ਨਾਮ ਦੀ ਫਿਲਮ ਗੁਲਜ਼ਾਰ ਦੀ ਬੇਟੀ ਮੇਘਾ ਗੁਲਜ਼ਾਰ ਨੇ ਬਣਾਈ ਹੈ, ਇਹ ਇਹ ਇੱਕ ਅਸਲ ਕਰੈਕਟਰ ਲਿਆ ਗਿਆ ਹੈ। ਪਰ ਉਹਦੇ ਨਾਲ ਹੀ ਇੱਕ ਫਿਲਮ ਆਈ ਹੈ ਐਨੀਮਲ।
ਮੈਂ ਵੇਖੀ ਤਾਂ ਨਹੀਂ ਪਰ ਉਹਦੇ ਟਰੇਲਰ ਤੋਂ ਅੰਦਾਜ਼ਾ ਲੱਗਦਾ ਹੈ ਉਹਦੇ ਵਿੱਚ ਇੰਨੀ ਜਿਆਦਾ ਹਿੰਸਾ ਹੈ ਕਿ ਪੁੱਛੋ ਨਾ।
ਸਾਨੂੰ ਆਪਣੇ ਬੱਚਿਆਂ ਨੂੰ ਫਿਲਮਾਂ ਸੋਚ ਸਮਝ ਕੇ ਹੀ ਦਿਖਾਣੀਆਂ ਚਾਹੀਦੀਆਂ ਨੇ।
ਅਸੀਂ ਜਦ ਬਚਪਨ ਚ ਹੁੰਦੇ ਸੀ ਘਰ ਕਾਮਰੇਡੀ ਦਾ ਮਾਹੌਲ ਰਿਹਾ ਬਾਪੂ ਨੇ ਦੋ ਆਂਖੇ 12 ਹਾਥ, ਚਿੱਤਰ ਲੇਖਾ , ਮਦਰ ਇੰਡੀਆ ਵਰਗੀਆਂ ਫਿਲਮਾਂ ਦਿਖਾਈਆਂ । ਪਰ ਉਹਨਾਂ ਨੇ ਉਹਨਾਂ ਦੇ ਸਮੇਂ ਵੀ ਇੱਕ ਫਿਲਮ ਆਈ ਸੀ ,"ਪ੍ਰਤੀਘਾਤ" ਜਿਸ ਵਿੱਚ ਇੱਕ ਔਰਤ ਨਾਲ ਦੁਰਾਚਾਰ ਹੁੰਦਾ ਹੈ ਤੇ ਗੰਡਾਸੀ ਨਾਲ ਉਹ ਬੰਦੇ ਦਾ ਸਿਰ ਲਾਹ ਦਿੰਦੀ ਹੈ। ਇਹ ਇੱਕ ਬਦਲਾ ਸੀ।
ਪਰ ਇਹ ਐਨੀਮਲ ਨਾਮ ਦੀ ਫਿਲਮ ਜੋ ਹੈ ਇਹ ਕਰੋੜਾਂ ਦੀ ਕਮਾਈ ਕਰ ਗਈ, ਜਿਸ ਵਿੱਚ ਇੱਕ ਦਿਸ਼ਾਵਹੀਣ ਮੁੰਡਾ, ਬਸ ਲਡ਼ ਰਿਹਾ ਹੈ, ਮਾਰ ਰਿਹਾ ਹੈ।
ਸਾਡੀ ਵਿਹਲੀ ਮਢੀਰ ਨੂੰ ਇੱਕ ਮੁੱਦਾ ਮਿਲ ਗਿਆ, ਅਰਜੁਨ ਵੈਲੀ ਦਾ।
ਲੱਗਦਾ ਹੈ ਹੁਣ ਬਾਕੀ ਸੱਮਸਿਆਵਾਂ ਤਾਂ ਹੁਣ ਹੱਲ ਹੋ ਗਈਆਂ ਨੇ, ਜਿਵੇਂ ਨਸ਼ਾ, ਬੇਰੋਜ਼ਗਾਰੀ, ਅਬਾਦੀ, ਪਲਾਇਨ ਆਦਿ ਦੀਆਂ।
ਕਿਸੇ ਨੇ ਕਿਹਾ ਹੈ ਕਿ ਜੇ ਕਿਸੇ ਦੇਸ਼ ਦਾ ਭਵਿੱਖ ਵੇਖਣਾ ਹੈ ਤਾਂ ਵੇਖੋ ਉਸਦੀ ਨੌਜਵਾਨ ਪੀੜੀ ਕਿਸ ਕਿਸਮ ਦੇ ਗੀਤ ਸੁਣ ਰਹੀ ਹੈ?
ਹੁਣ ਸਤਿੰਦਰ ਸਰਤਾਜ ਵੀ ਗੀਤ ਗਾਉਂਦਾ ਹੈ ਤੇ ਹਥਿਆਰਾਂ ਵਾਲੇ ਗੀਤ ਵੀ ਗਾਏ ਜਾ ਰਹੇ ਨੇ। ਜਰੂਰੀ ਨਹੀਂ ਸਤਿੰਦਰ ਸਰਤਾਜ ਨੂੰ ਵੀ ਬਾਕੀ ਹਥਿਆਰਾਂ ਦੇ ਗੀਤਾਂ ਜਿੰਨੇ ਲਾਈਕ ਮਿਲਣ, ਜਰੂਰੀ ਨਹੀਂ ਉਹ ਉਨਾ ਪੈਸਾ ਕਮਾਵੇ ਜਿੰਨੇ ਬਾਕੀ ਕਮਾ ਰਹੇ ਨੇ....ਪਰ ਸਤਿੰਦਰ ਸਰਤਾਜ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਇੰਝ ਲੱਗਦਾ ਹੈ ਜਿਵੇਂ ਕੋਈ ਮਾਂ ਬੱਚੇ ਦਾ ਸਿਰ ਪਲੋਸ ਰਹੀ ਹੋਵੇ।
ਹੁਣ ਇਹ ਅਸੀਂ ਤੈਅ ਕਰਨਾ ਹੈ, ਅਸੀਂ ਸਮਾਜ ਨੂੰ ਹਥਿਆਰ ਦੇਣਾ ਚਾਹੁੰਦੇ ਹਾਂ ਜਾਂ ਸਕੂਨ?
-------
No comments:
Post a Comment