ਕਲ ਮੈਂ ਆਪਣੇ ਇਕ ਦੋਸਤ ਦੀ ਫੇਸਬੁੱਕ ਵਾਲ ਦੇਖ ਰਿਹਾ ਸੀ ਤਾਂ ਇਹ ਵਿਚਾਰ ਦਿਲ ਨੂੰ ਟੁੰਬ ਗਿਆ।
"ਮੇਰੇ ਖ਼ਿਆਲ ਵਿਚ ਸਕੂਲ ਵਿਚ ਮਾਨਸਿਕ ਤੰਦਰੁਸਤੀ ਇਕ ਲਾਜ਼ਮੀ ਵਿਸ਼ਾ ਹੋਣਾ ਚਾਹੀਦਾ ਹੈ, ਜਿਸ ਵਿਚ ਡਿਪਰੈਸ਼ਨ, ਉਦਾਸੀ ,ਸੀਜ਼ੋਫ਼ਰੇਨੀਆ, ਵੱਧ ਖਾਣ ਨਾਲ ਸ਼ਰੀਰ ਤੇ ਪ੍ਭਾਵ ਬਾਰੇ ਤੇ ਹੋਰ ਦਿਮਾਗੀ ਬਿਮਾਰੀਆਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਬੱਚਿਆਂ ਵਿਚ ਦੂਜੇ ਦੇ ਚੰਗੇ ਗੁਨਾਂ ਨੂੰ ਅਪਨਾਉਣ ਦੀ ਭਾਵਨਾ ਤੇ ਆਪਣੀ ਮਦਦ ਕਰਨੀ ਵੀ ਆਉਣੀ ਚਾਹੀਦੀ ਹੈ।"
ਅਮਰੀਕਾ ਚ ਹਰ ਤੀਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ । ਹਰ 11 ਮਿਨਟ ਵਿਚ ਇਕ ਬੰਦਾ ਖੁਦਕੁਸ਼ੀ ਕਰ ਲੈਂਦਾ ਹੈ ਜੋ ਕਿ ਬਹੁਤ ਦੁਖਦ ਹੈ।
ਸਾਨੂੰ ਬੱਚਿਆਂ ਨੂੰ ਇਹ ਵੀ ਸਿਖਾਉਣਾ ਪਵੇਗਾ ਜੇ ਕਿਤੇ ਜ਼ਿੰਦਗੀ ਚ ਕਦੇ ਉਹ ਫੇਲ ਵੀ ਹੋ ਜਾਣ ਤਾਂ ਉਸ ਹਾਰ ਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ , ਫਿਰ ਹਿਮੰਤ ਕਰਕੇ ਦੁਬਾਰਾ ਜੁਟ ਜਾਣਾ ਚਾਹੀਦਾ ਹੈ। ਹਰਿੰਵੰਸ਼ਰਾਏ ਬਚਨ ਕਹਿੰਦੇ ਨੇ
ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ
ਅਬਦੁਲ ਕਲਾਮ ਸਾਡੇ ਦੇਸ਼ ਦੇ ਭੂਤਪੂਰਵ ਰਾਸ਼ਟਰਪਤੀ ਜਦੋਂ ਦੇਹਰਾਦੂਨ ਐਨ ਡੀ ਏ ਦਾ ਇਮਤਿਹਾਨ ਲਈ ਗਏ ਤਾਂ ਉਹ ਪਾਸ ਨਾ ਹੋ ਸਕੇ। ਘਰੋਂ ਆਪਣੀ ਭੂਆ ਦੇ ਗਹਿਣੇ ਗਿਰਵੀ ਰੱਖਕੇ ਸਾਊਥ ਤੋਂ ਇਥੇ ਆਏ ਸਨ। ਉਹ ਰਿਸ਼ੀਕੇਸ਼ ਗੰਗਾ ਨਦੀ ਦੇ ਕਿਨਾਰੇ ਬਹੁਤ ਦੁਖੀ ਘੁੰਮ ਰਹੇ ਸਨ। ਇਕ ਆਸ਼ਰਮ ਦੇ ਸੰਤ ਨੇ ਵੇਖਿਆ ਤੇ ਕਿਹਾ ਬੇਟਾ ਕੀ ਗੱਲ? ਤਾਂ ਅਬਦੁਲ ਕਲਾਮ ਨੇ ਸਾਰੀ ਵਿਥਿਆ ਦੱਸੀ। ਤਾਂ ਉਸ ਸੰਤ ਨੇ ਕਿਹਾ ਬੇਟਾ, ਜੇ ਤੇਰਾ ਦਾਖਿਲਾ ਐਨ ਡੀ ਏ ਚ ਨਹੀਂ ਹੋਇਆ ਤਾਂ ਹੋ ਸਕਦਾ ਹੈ ਤੇਰਾ ਜਨਮ ਕਿਸੇ ਹੋਰ ਵੱਡੇ ਮਿਸ਼ਨ ਕਰਕੇ ਹੋਇਆ ਹੋਵੇ? ਕੀ ਹੋਇਆ ਜੇ ਤੈਂਨੂੰ ਇਥੇ ਦਾਖਲਾ ਨਹੀਂ ਮਿਲਿਆ? ਫਿਰ ਓਹਨਾ ਨੇ ਕਲਾਮ ਜੀ ਨੂੰ ਆਪਣੇ ਆਸ਼ਰਮ ਚ ਲੈ ਗਏ ,ਖਾਣਾ ਖਿਲਾਇਆ ਰਾਤ ਆਪਣੇ ਆਸ਼ਰਮ ਚ ਠਹਿਰਾਇਆ। ਉਸ ਪਿੱਛੋਂ ਓਹਨਾ ਕਲਾਮ ਸਾਬ ਦੀ ਦੀ ਸ਼ਾਇਦ ਟਿਕਟ ਵੀ ਕਰਾਈ ਤੇ ਘਰ ਲਾਈ ਰਵਾਨਾ ਕੀਤਾ।
ਅਸੀਂ ਕਈ ਵਾਰ ਆਪਣੇ ਬੱਚਿਆਂ ਤੇ ਇੰਨਾ ਜ਼ੋਰ ਦਿੰਦੇ ਹਾਂ ਤੂੰ 95 % ਨੰਬਰ ਲੈਕੇ ਆ ਉਹ ਡਿਪਰੈਸ਼ਨ ਚ ਚਲੇ ਜਾਂਦੇ ਨੇ ਤੇ ਫਿਰ ਵੱਡੇ ਹੋਕੇ ਉਹ ਆਪਣਾ ਗੁੱਸਾ ਦੁਨੀਆਂ ਤੇ ਕੱਢਦੇ ਨੇ।
ਇਸ ਵਿਸ਼ੇ ਤੇ ਸਾਨੂੰ ਵਿਸਥਾਰ ਚ ਆਪਣੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਟੈਕਨੋਲੋਜੀ ਦੇ ਵਿਕਾਸ ਨਾਲ ਇਹ ਡਿਪ੍ਵੀਰੈਸ਼ਨ ਆਮ ਹੋ ਰਿਹਾ ਹੈ।
ਜੇ ਕਿਸੇ ਨੂੰ ਲਗਾਤਾਰ ਉਦਾਸੀ ਰਹੇ ਤਾਂ ਉਸ ਲਈ ਹੋਮਿਓਪੈਥੀ ਚ ਬਹੁਤ ਵਧੀਆ ਦਵਾਈਆਂ ਨੇ।
ਭਾਰਤੀ ਕਲਾਸੀਕਲ ਸੰਗੀਤ ਜਿਵੇ ਬਾਂਸੁਰੀ ਵਾਦਨ, ਸਿਤਾਰ, ਸੰਤੂਰ ਆਦਿ ਦੇ ਰਾਗ ਸੁਣਕੇ ਵੀ ਅਸੀਂ ਮਾਨਸਿਕ ਰੋਗਾਂ ਤੋਂ ਮੁਕਤ ਹੋ ਸਕਦੇ ਹਾਂ
ਅਕਉਪ੍ਰੈਸਸ਼ਰ ਰਾਹੀਂ ਵੀ ਅਸੀਂ ਚੰਗੀ ਰਾਹਤ ਪਾ ਸਕਦੇ ਹਾਂ।
ਸਮਾਜ ਦੇ ਵਿਕਾਸ ਨਾਲ ਅਸੀਂ ਆਪਣੀ ਨੀਂਦ ਵੀ ਘਟਾ ਲਈ ਹੈ। ਪਹਿਲਾਂ ਇਹ 8 ਤੋਂ 9 ਘੰਟੇ ਸੀ ਜੋ ਘਟਕੇ 6 ਤੋਂ 7 ਘੰਟੇ ਹੀ ਰਹਿ ਗਈ ਹੈ। ਖਾਣਾ ਜ਼ਿਆਦਾ ਕਰ ਲਿਆ ਹੈ, ਸ਼ਰੀਰਿਕ ਕੰਮ ਬਿਲਕੁਲ ਘੱਟ ਨੇ, ਇਹ ਸਭ ਮਿਲਕੇ ਵੀ ਸਾਨੂ ਨਿਰਾਸ਼ਾ ਵੱਲ ਲੈਕੇ ਜਾਂਦੇ ਨੇ।
ਜਿਵੇਂ ਕਿਹਾ ਜਾਂਦਾ ਹੈ ਕੁਦਰਤ ਨੇ ਸਾਨੂੰ ਇਹ ਸ਼ਰੀਰ ਕਿਸੇ ਕਾਰ ਵਾਂਗ ਦਿੱਤਾ ਹੈ ਜਿਸਦੇ 5 ਗਿਅਰ ਨੇ। ਪਰ ਅਸੀਂ ਪਹਿਲੇ ਗਿਅਰ ਵਿੱਚ ਹੀ ਗੱਡੀ ਭਜਾਈ ਫਿਰਦੇ ਹਾਂ , ਉਹ ਹੈ ਜਿਵੇ ਰੋਟੀ, ਕੱਪੜਾ ਤੇ ਮਕਾਨ। ਇਸ ਲਈ ਅਸੀਂ ਸਾਰਾ ਜੀਵਨ ਦਾਅ ਤੇ ਲਾ ਦਿੰਦੇ ਹਾਂ। ਬਾਕੀ ਜੀਵਨ ਦੇ ਕੀ ਰੰਗ ਨੇ ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ।
ਜਿਵੇਂ ਮੈਂ ਇਕ ਆਦਮੀ ਨੂੰ ਜਾਣਦਾ ਹਾਂ ਓਹ ਸਰਕਾਰੀ ਸਕੂਲ ਚ ਅਧਿਆਪਕ ਸਨ । ਨੌਕਰੀ ਕਰਦੇ ਕਰਦੇ ਉਹ ਇਕ ਪ੍ਰਾਈਵੇਟ ਕੰਪਨੀ ਦਾ ਫਾਇਨਾਂਸ ਦਾ ਕੰਮ ਕਰਨ ਲੱਗੇ। ਫਿਰ ਉਹਨਾਂ ਦੀ ਆਦਤ ਹੀ ਬਣ ਗਈ। ਸਰਕਾਰੀ ਸਕੂਲ ਸੀ ਫਰਲੋ ਮਾਰਕੇ ਆ ਸਰਕਾਰੀ ਟੂਰ ਪਾ ਕੇ ਖੂਬ ਪੈਸਾ ਕਮਾਇਆ। ਫਿਰ ਮੁੰਡੇ ਨੂੰ ਵਧੀਆ ਡਿਗਰੀ ਕਾਰਵਾਈ, ਕੁੜੀ ਨੂੰ ਵੀ ਚੰਗਾ ਪਡਾਇਆ। ਫਿਰ ਦੋਹਾਂ ਦਾ ਵਿਆਹ ਕੀਤਾ। ਦੋਹਾਂ ਦਾ ਤਲਾਕ ਹੋ ਗਿਆ, ਫਿਰ ਦੋਹਾਂ ਦਾ ਦੋਬਾਰਾ ਵਿਆਹ ਕੀਤਾ। ਇਹ ਸਭ ਕਰਦੇ ਕਰਦੇ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ। ਹੁਣ ਰਿਟਾਇਰ ਹੀ ਗਏ ਨੇ ਪਰ ਸਾਰਾ ਜੀਵਨ ਸਾਰਾ ਬੀਤ ਗਿਆ। ਰੇਤ ਵਾਂਗ ਕਿਰ ਗਿਆ ਸਭ।
ਤੁਸੀਂ ਵੀ ਆਪਣੇ ਆਲੇ ਦੁਆਲੇ ਅਜਿਹੇ ਇਨਸਾਨ ਵੇਖ ਸਕਦੇ ਹੋ, ਜੋ ਜੀਵਨ ਨੂੰ ਜਿਉਣ ਦੀ ਤਿਆਰੀ ਚ ਲੱਗੇ ਰਹਿੰਦੇ ਨੇ ਤੇ ਸਾਰੀ ਉਮਰ ਤਿਆਰੀ ਚ ਕੱਢ ਦਿੰਦੇ ਨੇ ਤੇ ਆਖਰ ਇਸ ਸੰਸਾਰ ਨੂੰ ਵਿਦਾ ਕਹਿਣ ਦਾ ਮੌਕਾ ਆ ਜਾਂਦਾ ਹੈ। ਤਾਂ ਬਹੁਤ ਸਾਰੇ ਬੁੱਢੇ ਲੋਕ ਮੌਤ ਦੋ ਡਰ
ਦੇ ਮਾਰੇ ਰੱਬ ਦਾ ਨਾਮ ਜਪਣ ਲੱਗਦੇ ਨੇ। ਓਸ਼ੋ ਕਹਿੰਦੇ ਨੇ ਇਹ ਨਾਸਤਿਕ ਨਹੀਂ ਬਲਕਿ ਮੌਤ ਦੇ ਡਰ ਤ ਕਰਕੇ ਮਾਲਾ ਜਪ ਰਹੇ ਨੇ।
ਮੇਰੇ ਪਿਤਾ ਗੁਰਬਖਸ਼ ਜੱਸ ਦੇ ਮਿੱਤਰ ਨੇ , ਸ਼ਿਵਜਿੰਦਰ ਕੇਦਾਰ। ਉਹ ਨੇ ਉਹ ਸਾਰੀ ਉਮਰ ਆਨੰਦ ਚ ਰਹੇ ਨੇ। ਮੈਂ ਜਦ ਨਿਰਾਸ਼ ਹੋਣਾ ਤਾਂ ਉਹਨਾਂ ਮੈਨੂੰ ਹੌਂਸਲਾ ਦੇਣਾ।ਓਹਨਾ ਕੋਲੋਂ ਮੈਂ ਹੋਮਿਓਪੈਥੀ ਸਿਖਿਆ। ਓਹਨਾਂ ਦਾ ਕਹਿਣਾ ਹੈ ਅੱਜ ਨੂੰ ਪੂਰਾ ਜਿਓ । ਜੇ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਕਰੋ ਕਿਉਂਕਿ ਉਹ ਫਿਰ ਤੁਹਾਡੇ ਲਈ ਕਾਰਗਾਰ ਹੋਵੇਗੀ ।
ਅੱਜਕਲ ਆਸਟ੍ਰੇਲੀਆ ਨੇ 70 ਸਾਲ ਦੀ ਉਮਰ ਚ ਬੂਟੇ ਲੈ ਰਹੇ ਨੇ, ਜ਼ਿੰਦਗੀ ਦਾ ਜਸ਼ਨ ਮਾਨ ਰਹੇ ਨੇ। ਬੂਟੇ ਲਾਉਣ ਦਾ ਸ਼ੌਕ ਮੈਨੂੰ ਉਹਨਾਂ ਤੋਂ ਪਿਆ ।
ਜੋ ਲੋਕ ਸਾਨੂੰ ਛੱਡ ਕੇ ਚਲੇ ਗਏ ਨੇ ਓਹਨਾ ਲਈ ਸਰੀ ਉਮਰ ਰੋਣਾ ਵੀ ਦੇਹ ਨੂੰ ਰੋਗ ਲਾਉਣਾ ਹੈ। ਆਇੰਸਟਾਈਨ ਕਹਿੰਦਾ ਹੈ ਊਰਜਾ ਕਦੇ ਪੈਦਾ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਤਬਾਹ, ਪਰ ਇਹ ਬੱਸ ਆਪਣਾ ਰੂਪ ਬਦਲਦੀ ਰਹਿੰਦੀ ਹੈ। ਗੀਤਾ ਵੀ ਇਹੀ ਕਹਿੰਦੀ ਹੈ ਨਾ ਆਤਮਾ ਜੰਮਦੀ ਹੈ ਨਾ ਮਰਦੀ ਹੈ , ਇਹ ਆਪਣਾ ਰੂਪ ਬਦਲਦੀ ਰਹਿੰਦੀ ਹੈ।
ਅਸੀਂ ਵੀ ਇਕ ਦਿਨ ਇਹ ਰੂਪ ਬਦਲ ਲੈਣਾ ਹੈ।
ਸੋ ਜੀਵਨ ਚ ਨਾਕਾਮਯਾਬ ਹੋਵੋ ਤਾਂ ਨਿਰਾਸ਼ ਹੋਕੇ ਬੈਠਣ ਨਾਲੋਂ ਉਸਦਾ ਹੱਲ ਕਰੋ
ਫਿਰ ਮਿਲਾਂਗੇ ਇਕ ਹੋਰ ਕਿੱਸਾ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ
ਉਤਤਰਾਖੰਡ
ਨਿਵਾਸੀ ਪੁਰਹੀਰਾਂ, ਹਸ਼ਿਆਰਪੁਰ
ਪੰਜਾਬ
08.10.2020
#stress_free_life_part_2
#stress_free_life
No comments:
Post a Comment