"ਵੱਡੇ ਹੋਕੇ ਕੀ ਹੋਣਾ ਚਾਹੋਗੇ?"
" ਖੁਸ਼ ਹੋਣਾ ਚਾਹਾਂਗਾ"
" ਨਹੀਂ, ਤੂੰ ਮੇਰਾ ਸਵਾਲ ਨਹੀਂ ਸਮਝਿਆ"
"ਤੁਸੀਂ ਜਵਾਬ ਨਹੀਂ ਸਮਝੇ"
-----------
ਜਾਨ ਲੈਨਨ ਦੀ ਕਿਤਾਬ।
ਅਧਿਆਪਕ ਤੇ ਵਿਦਿਆਰਥੀ ਦੀ ਗੱਲਬਾਤ।
ਅਕਾਸ਼ਦੀਪ ਨੇ ਇਹ ਵਿਚਾਰ ਫੇਸਬੁੱਕ ਤੇ ਲਿਖਿਆ ਤਾਂ ਮੈਂ ਸੋਚਿਆ ਕੇ ਇਹ ਵਿਚਾਰ ਦੁਨੀਆਂ ਦੇ ਹਰ ਸਕੂਲ ਕਾਲਜ, ਯੂਨੀਵਰਸਿਟੀ, ਦੇ ਮੇਨ ਗੇਟ ਤੇ ਲਿਖਿਆ ਹੋਣਾ ਚਾਹੀਦਾ ਹੈ, ਕਿਉਂਕਿ ਜਦ ਬੱਚਾ ਪੈਦਾ ਹੁੰਦਾ ਹੈ ਤਾਂ ਲੱਗਦਾ ਹੈ ਉਹ ਕਿਤੇ ਅਜਿਹੇ ਸੰਸਾਰ ਤੋਂ ਆਇਆ ਹੈ ਜਿਥੇ ਪਿਆਰ ਹੀ ਪਿਆਰ ਹੈ ਪਰ ਜਦ ਉਹ ਵੱਡਾ ਹੁੰਦਾ ਹੈ ਤਾਂ ਅਸੀਂ ਅਜਿਹਾ ਕੀ ਸਿਖਾ ਦਿੰਦੇ ਹਾਂ ਕੇ ਉਹ ਦੁਖੀ ਤੇ ਹਿੰਸਾ ਕਰਨ ਵਾਲਾ ਬਣ ਜਾਂਦਾ ਹੈ?
ਲੁਇਸ ਗਲਿੱਕ ਕਵਿਤਰੀ ਜਿਸਨੂੰ ਇਸ ਵਰ੍ਹੇ ਨੋਬਲ ਪੁਰਸਕਾਰ ਮਿਲਿਆ ਹੈ, ਉਹ ਕਹਿੰਦੀ ਹੈ
"ਜੀਵਨ ਤਾਂ ਅਸੀਂ ਬਚਪਨ ਚ ਹੀ ਜੀ ਲੈਂਦੇ ਹਾਂ, ਬਾਕੀ ਤਾਂ ਸਿਰਫ ਯਾਦਾਂ ਹੀ ਹੁੰਦੀਆਂ ਨੇ"
ਇਹ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਬਚਪਨ ਤੋਂ ਵੱਡੇ ਹੋਣ ਦਾ ਸਫ਼ਰ ਕਿਨਾੰ ਬੁਰਾ ਹੈ।
ਜੀਸਸ ਨੂੰ ਕਿਸੇ ਨੇ ਪੁੱਛਿਆ, ਪਰਮਾਤਮਾ ਦੇ ਘਰ ਕੌਣ ਜਾ ਸਕਦਾ ਹੈ? ਤਾਂ ਜੀਸਸ ਨੇ ਇੱਕ ਬੱਚੇ ਨੂੰ ਗੋਦ ਚ ਚੁੱਕਿਆ ਤੇ ਜਵਾਬ ਦਿੱਤਾ, ਜੋ ਇਸ ਬੱਚੇ ਵਾਂਗ ਹੋਣ ਲਈ ਰਾਜੀ ਨੇ, ਉਹ ਹੀ ਪਰਮਾਤਮਾ ਦੇ ਘਰ ਜਾਣ ਲਈ ਰਾਜੀ ਨੇ।"
ਸਮਾਜ ਦਾ ਤਾਣਾ ਬਾਣਾ ਅਜਿਹਾ ਹੈ ਕਿ ਸਮਾਜ ਹਰ ਬੱਚੇ ਨੂੰ ਕਹਿੰਦਾ ਹੈ ਤੂੰ ਕੁਝ ਬਣ, ਪਿੱਛੇ ਰਹਿ ਜਾਵੇਂਗਾ , ਬਹੁਤ ਕੰਪੀਟੀਸ਼ਨ ਹੈ। ਇਸ ਸ਼ਬਦ ਨੇ ਜਿੰਨੀ ਟੇਂਸ਼ਨ ਪੈਦਾ ਕੀਤੀ ਹੈ ਉੱਨੀ ਤਾਂ ਹੈ ਵੀ ਨਹੀਂ । ਸਾਡੇ ਤੋਂ ਪਹਿਲਾ ਸਾਡੇ ਬਜ਼ੁਰਗ ਦੌੜਦੇ ਰਹੇ, ਅਸੀਂ ਦੌੜ ਰਹੇ ਹਾਂ, ਅਸੀਂ ਬੱਚਿਆਂ ਨੂੰ ਵੀ ਉਸ ਚੂਹਾ ਦੌੜ ਚ ਸ਼ਾਮਿਲ ਕਰ ਰਹੇ ਹਾਂ। ਨਾ ਸਾਡੇ ਬਜ਼ੁਰਗਾਂ ਨੇ ਕੁਝ ਪਾਇਆ, ਨਾ ਅਸੀਂ, ਪਰ ਅਸੀਂ ਬੱਚਿਆਂ ਤੋਂ ਵੀ ਓਹਨਾ ਦੀ ਭੋਲੀ ਮੁਸਕਾਨ ਖੋਹਣ ਲੱਗੇ ਹਾਂ ।
ਮੇਰੇ ਬਾਪੂ ਗੁਰਬਖ਼ਸ਼ ਜੱਸ ਅਕਸਰ ਇਹ ਸ਼ੇਰ ਕਹਿੰਦੇ ਨੇ ਸ਼ਾਇਰ ਦਾ ਤਾ ਪਤਾ ਨਹੀਂ
ਸੋਚਤੇ ਥੇ ਇਲਮ ਸੇ ਕੁਛ ਜਾਨੇਂਗੇ
ਜਾਨਾ ਤੋਯੇ ਕੇ ਨਾ ਜਾਨਾ ਕੁਛ ਭੀ
ਇਕ ਗੱਲ ਹੋਰ ਕੇ ਮੈਨੂੰ ਸ਼ਾਇਰ ਦਾ ਨਾਮ ਭੁੱਲ ਗਿਆ ਪਰ ਸ਼ੇਰ ਯਾਦ ਰਿਹਾ ਤਾਂ ਕਿਸੇ ਨੇ ਸੱਚ ਕਿਹਾ ਕੇ ਕਵਿ ਤੋਂ ਵੱਡੀ ਕਵਿਤਾ।
ਹੁਣ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੋ , ਲੋਕ ਕਿੰਨੇ ਹੰਕਾਰ ਚ ਡੁੱਬੇ ਨੇ ? ਇਸ ਵਿਚ ਕਵਿ, ਲੇਖਕ, ਪ੍ਰੋਫੇਸਰ, ਡਾਕਟਰ , ਮੰਤਰੀ ਸ਼ੰਤ੍ਰੀ ਸਭ ਨੇ। ਹਰ ਕੋਈ ਆਪਣੇ ਆਪ ਨੂੰ ਫੰਨੇ ਖਾਂ ਸਮਝੀ ਬੈਠਾ ਹੈ।
ਹਰ ਰੋਜ਼ ਅਰਬਾਂ ਲੋਕ ਰੱਬ ਦਾ ਨਾਮ ਲੈ ਰਹੇ ਨੇ ਫਿਰ ਵੀ ਕਿਉਂ ਨਹੀਂ ਹੰਕਾਰ ਤੋਂ ਮੁਕਤ ਹੋ ਰਹੇ ਨੇ ਲੋਕ?
ਮੈਂ ਆਪਣੇ ਮੁਹੱਲੇ ਚ ਇਕ ਆਦਮੀ ਨੂੰ ਜਾਣਦਾ ਹਾਂ ਉਹ ਹਰ ਰੋਜ਼ ਧਾਰਮਿਕ ਸਥਾਨ ਤੇ ਜਾਂਦਾ ਹੈ। ਪਰ ਇਕ ਦਿਨ ਮੈਂ ਵੇਖਿਆ ਘਰ ਮੂਹਰੇ ਪਾਰਕ ਚ ਮਿਸਤਰੀ ਕੰਮ ਕਰਨ ਲੱਗੇ ਤਾਂ ਉਹ ਪਾਰਕ ਚ ਜਾਕੇ ਲੰਮਾ ਪੈ ਗਿਆ ਤੇ ਕਹਿਣ ਲੱਗਾ ਪਹਿਲਾਂ ਮੇਰੇ ਘਰ ਮੂਹਰੇ ਸੜਕ ਬਣਾਓ। ਉਸਨੂੰ ਬਹੁਤ ਸਮਝਾਇਆ ਕੇ ਇਹ ਕੰਮ ਸਰਕਾਰੀ ਹੈ ਪਰ ਉਹ ਸਮਝੇ ਹੀ ਨਾ।
ਉਸਨੇ ਬਹੁਤ ਡਰਾਮੇ ਕੀਤੇ ਕਈ ਲੋਕਾਂ ਨੇ ਸਮਝਾਇਆ ਪਰ ਉਹ ਨਾ ਸਮਝਿਆ।
ਦੁਨੀਆਂ ਅਜਿਹੇ ਤੇ ਇਸ ਤੋਂ ਵੀ ਵੱਡੇ ਪਾਗਲਾਂ ਨਾਲ ਭਰੀ ਹੋਈ ਹੈ ।
ਇਸ ਤੋਂ ਇਹੀ ਸਿੱਧ ਹੁੰਦਾ ਹੈਕਿ ਧਾਰਮਿਕ ਸਥਾਨ ਤੇ ਜਾਕੇ ਵੀ ਮੁਹੱਬਤ ਨਹੀਂ ਸਿੱਖ ਰਹੇ ਨੇ ਲੋਕ।
ਬੁੱਧ ਨੂੰ ਇੱਕ ਬੰਦਾ ਮਿਲਿਆ। ਉਜ ਤਪੱਸਵੀ ਸੀ।
ਉਹ ਰੱਬ ਦਾ ਨਾਮ ਕ ਈ ਸਾਲ੍ਹਾਂ ਤੋਂ ਜਪ ਰਿਹਾ ਸੀ।
ਬੁੱਧ ਨੇ ਉਸਨੂੰ ਪੁੱਛਿਆ, ਜੇ ਉਸਨੇ ਨਦੀ ਪਾਰ ਜਾਣਾ ਹੋਵੇ ਤਾਂ ਕਿਵੇਂ ਪਾਰ ਕਰੇਗਾ?
ਤਪੱਸਵੀ ਨੇ ਜਵਾਬ ਦਿੱਤਾ, ਜੇ ਪਾਣੀ ਘੱਟ ਹੈ ਤਾਂ ਪੈਦਲ, ਨਹੀਂ ਤਾਂ ਤੈਰ ਕੇ। ਜੇ ਹੋਰ ਜਿਆਦਾ ਬਹਾਅ ਹੈ ਤਾਂ ਕਿਸ਼ਤੀ ਚ।
ਬੁੱਧ ਨੇ ਕਿਹਾ, ਜੇ ਤੂੰ ਇਸਕਿਨਾਰੇ ਤੇ ਬੈਠਾ ਉਸ ਕਿਨਾਰੇ ਦਾ ਨਾਂ ਲੈਂਦਾ ਰਹੇ ਤਾਂ ਕੀ ਉਹ ਕਿਨਾਰਾ ਇਧਰ ਆ ਜਾਵੇਗਾ?
ਤਪੱਸਵੀ ਕਹਿੰਦਾ , ਨਹੀਂ।
ਬੁੱਧ ਨੇ ਕਿਹਾ ਤਾਂ ਰੱਬ ਦਾ ਨਾਂ ਲੈਣ ਨਾਲ, ਇਸ ਵਿਧੀ ਵਿਧਾਨ ਨਾਲ ਤੂੰ ਰੱਬ ਦੇ ਘਰ ਕਿਵੇਂ ਪੁਜੇਂਗਾ?
ਉਹ ਉਸੇ ਵੇਲੇ ਬੁੱਧ ਦਾ ਚੇਲਾ ਬਣ ਗਿਆ, ਤੇ ਕਿਹਾ ਕਿ ਮਾਰਗ ਦੱਸੋ।
ਵੈਸੇ ਵੀ ਜਿੰਨੀ ਹਿੰਸਾ ਦੁਨੀਆਂ ਤੇ ਧਰਮ ਜਾਂ ਰੱਬ ਦੇ ਨਾਮ ਤੇ ਹੋਈ ਉੰਨੀ ਕਿਸੇ ਹੋਰ ਕੰਮ ਲਈ ਨਹੀਂ ਹੋਈ।
ਬੱਚਿਆਂ ਨੂੰ ਜ਼ਬਰਦਸਤੀ ਅਸੀਂ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਬਣਾ ਰਹੇ ਹਾਂ।
ਦਲਾਈ ਲਾਮਾ ਕਹਿੰਦੇ ਨੇ "ਇਸ ਵੇਲੇ ਦੁਨੀਆਂ ਨੂੰ ਸ਼ਾਤੀਸ਼ਾਲੀ ਜਾਂ ਕਾਮਯਾਬ ਲੋਕਾਂ ਦੀ ਲੋੜ ਨਹੀਂ ਬਲਕਿ ਕਵਿ, ਕਹਾਣੀਕਾਰ ਤੇ ਹੀਲਰ ਲੋਕਾਂ ਦੀ ਸਖਤ ਜ਼ਰੂਰਤ ਹੈ ਜੋ ਦੁਨੀਆਂ ਚ ਸ਼ਾਂਤੀ ਤੇ ਪਿਆਰ ਵੰਡ ਸਕਣ।"
ਹੁਣ ਦਲਾਈ ਲਾਮਾ ਨੂੰ ਵੀ ਤਿੱਬਤ ਛੱਡਕੇ ਆਉਣਾ ਪਿਆ ਹਾਲਾਂਕਿ ਉਹ ਕੋਈ ਸੈਨਾ ਨਹੀਂ ਬਣਾ ਰਹੇ ਸਨ ਨਾ ਕੋਈ ਯੁੱਧ ਦੀ ਤਿਆਰੀ ਕਰ ਰਹੇ ਸਨ।
ਇਹ ਵੀ ਉਸ ਮੁਲਕ ਚ ਹੋਇਆ ਜਿਥੇ ਬੁੱਧ ਦੇ ਚੇਲੇ ਗਏ , ਹਾਂ ਬਾਦ ਵਿਚ ਕਮਿਊਨਿਸਟ ਰਾਜ ਹੋਇਆ ਜਿਹਨਾਂ ਨੂੰ ਉਸ ਤੋਂ ਚਿੜ ਸੀ।
ਇਹੀ ਹਾਲ ਓਸ਼ੋ ਦਾ ਹੋਇਆ ਜਦ ਓਹਨਾ ਅਮਰੀਕਾ ਚ ਓਰੇਗੋਨ ਪਾਰਕ ਜਿੱਥੇ ਪੰਜ ਹਾਜ਼ਰ ਏਕੜ ਬੰਜਰ ਜ਼ਮੀਨ ਨੂੰ ਹਰੀ ਭਰੀ ਧਰਤੀ ਚ ਬਾਦਲ ਦਿੱਤਾ ਤਾਂ ਅਮਰੀਕਾ ਨੂੰ ਖ਼ਤਰਾ ਪੈ ਗਿਆ ਕੇ ਉਹ ਤਾਂ ਹਥਿਆਰ ਵੇਚਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਜੇ ਲੋਕ ਸਾਧੂ ਹੋ ਗਏ ਤਾ ਉਹ ਹਥਿਆਰ ਕਿਵੇਂ ਬਣਾਉਗਾ? ਤਾਂ ਓਸ਼ੋ ਨੂੰ ਸ਼ੁਕਰਵਾਰ ਜੇਲ ਚ ਕੈਦ ਕੀਤਾ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਕੋਰਟ ਬੰਦ ਸੀ। ਇਹਨਾਂ ਦੋ ਦਿਨਾਂ ਚ ਜੇਲ ਚ ਓਹਨਾ ਨੂੰ ਥੇਲੀਅਮ ਨਾਮ ਦਾ ਜ਼ਹਿਰ ਦਿੱਤਾ ਜੋ ਸ਼ਰੀਰ ਚੋਂ ਤਾਂ ਨਿਕਲ ਜਾਂਦਾ ਹੈ ਪਰ ਉਸਦਾ ਅਸਰ ਰਹਿ ਜਾਂਦਾ ਹੈ। ਫਿਰ ਬਾਅਦ ਚ ਓਸ਼ੋ ਨੂੰ ਪੂਰੀ ਦੁਨੀਆਂ ਚ ਕੀਤੇ ਵੀ ਸ਼ਰਨ ਨਾ ਮਿਲੀ ਓਹਨਾ ਨੂੰ ਹਰ ਦੇਸ਼ ਨੇ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਹਰ ਮੁਲਕ ਅਮਰੀਕਾ ਤੋਂ ਕਰਜ਼ ਲੋਂ ਲੈਕੇ ਗੁਜ਼ਾਰਾ ਕਰ ਰਿਹਾ ਆ ਉਸ ਤੋਂ ਡਰਦਾ ਸੀ।
ਸਾਨੂੰ ਸਮਝਣਾ ਪਵੇਗਾ ਕੇ ਕੁਝ ਪਾਗਲਾਂ ਦੇ ਹੱਥ ਚ ਰਿਮੋਟ ਹੈ ਜੇ ਕਿਸੇ ਨੇ ਐਟਮ ਬੰਬ ਚਲਾ ਦਿੱਤਾ ਤਾਂ ਸਾਰੀ ਦੁਨੀਆਂ ਤਬਾਹ ਹੋ ਜਾਉ ।
ਕਿਸੇ ਨੇ ਆਇੰਸਟਾਇਨ ਤੋਂ ਪੁੱਛਿਆ ਕਿ ਤੀਜੇ ਵਿਸ਼ਵ ਯੁੱਧ ਬਾਰੇ ਤੁਹਾਡਾ ਕਿ ਕਹਿਣਾ ਹੈ ਤਾਂ ਉਸਨੇ ਕਿਹਾ ਤੀਜੇ ਬਾਰੇ ਤਾਂ ਨਹੀਂ ਮੈਂ ਚੌਥੇ ਬਾਰੇ ਦੱਸ ਸਕਦਾ ਹਾਂ।
ਪੁੱਛਿਆ ਗਿਆ ਇਹ ਕਿ?
ਤਾਂ ਆਇੰਸਟਾਇਨ ਨੇ ਜਵਾਬ ਦਿੱਤਾ ਕੇ ਚੌਥਾ ਵਿਸ਼ਵ ਯੁੱਧ ਹੋਣਾ ਹੀ ਨਹੀਂ, ਤੀਜੇ ਵਿਚ ਹੀ ਮਾਮਲਾ ਨਿਪਟ ਜਾਣਾ ਹੈ ।
ਮੇਰੀਆਂ ਇਹ ਗੱਲਾਂ ਨਿਰਾਸ਼ ਕਰਨ ਲਈ ਨਹੀਂ ਹਾਂ ਬਸ ਇਹ ਸੋਚਣ ਲਈ ਹੈ ਕਿ ਅਸੀਂ ਕਦੋਂ ਸੰਭਲਾਂਗੇ?
ਇੱਕ ਸ਼ੇ'ਰ ਮੈਨੂੰ ਅਕਸਰ ਯਾਦ ਆਉਂਦਾ ਹੈ,
ਸਵਰਗੀ ਅਜਾਇਬ ਸਿੰਘ ਕਮਲ ਦਾ
ਲੱਖਾਂ ਸਾਲ੍ਹਾਂ ਚ ਧਰਤੀ ਬਸ ਏੰਨੀ ਕੁ ਹੀ ਬਦਲੀ ਹੈ
ਪਹਿਲਾਂ ਯੁੱਗ ਪੱਥਰ ਦੇ ਸਨ ਹੁਣ ਲੋਕ ਪੱਥਰ ਦੇ
ਮੈਂ ਕਈ ਵਾਰ ਨਿਰਾਸ਼ ਹੁੰਦਾ ਹਾਂ ਤਾਂ ਬੁੱਧ ਦੀ ਗੱਲ ਚੇਤੇ ਆਉਂਦੀ ਹੈ ਕਿ ਵਿਸ਼ਵ ਚ ਸ਼ਾਂਤੀ ਸਾਡੇ ਦਿਲ ਤੋਂ ਸ਼ੁਰੂ ਹੋਵੇਗੀ। ਜਦ ਅਸੀਂ ਸ਼ਾਂਤ ਚਿੱਤ ਬੈਠਕੇ ਆਪਣੇ ਤੋਂ ਖੁਸ਼ੀ ਦੀਆਂ ਤਰੰਗਾਂ ਪੈਦਾ ਕਰਦੇ ਹਾਂ ਜਾਂ ਕੋਈ ਧਿਆਨ ਕਰਦੇ ਹਾਂ ਤਾਂ ਉਹ ਖੁਸ਼ੀ ਸ਼ਾਂਤੀ ਪੂਰੇ ਵਿਸ਼ਵ ਚ ਫੈਲੇਗੀ। ਬੁੱਧ ਕਹਿੰਦੇ ਨੇ ਕ੍ਰੋਧ ਨੂੰ ਕ੍ਰੋਧ ਨਾਲ ਨਹੀਂ, ਕਰੁਣਾ ਨਾਲ ਜਿੱਤਿਆ ਜਾ ਸਕਦਾ ਹੈ।
ਇਹ ਹੀ ਹੈ ਅਸਲੀ ਖੁਸ਼ੀ ਦੀ ਰਾਹ।
ਗੱਲ ਖੁਸ਼ ਰਹਿਣ ਤੋਂ ਸ਼ੁਰੂ ਹੋਈ ਤੇ ਖੁਸ਼ੀ ਤੇ ਹੀ ਮੁੱਕੀ।
ਇੱਕ ਦੋਹਾ ਯਾਦ ਆ ਗਿਆ
ਚਾਹ* ਗਈ ਚਿੰਤਾ ਮਿਟੀ
ਮਨਵਾ ਬੇਪ੍ਰਵਾਹ
ਜਿਸਕੋ ਕਛੁ ਨਾ ਚਾਹੀਏ
ਵੋ ਹੀ ਸ਼ਹਿਨਸ਼ਾਹ
*ਚਾਹ-ਇੱਛਾ
ਮੈਨੂੰ ਉਮੈਰ ਨਜ਼ਮੀ ਦੀ ਇਕ ਗ਼ਜ਼ਲ ਯਾਦ ਆ ਇਹੀ ਹੈ
ਹਰ ਹਾਜ਼ਰ ਮੈ ਪਾਂਚ ਸਾਤ ਹੈਂ ਹਮ ਲੋਗ
ਨਿਸਾਬੇ ਇਸ਼ਕ ਪਰ ਵਾਜਿਬ ਜ਼ਕਾਤ ਹੈਂ ਹਮ ਲੋਗ
ਦਬਾਵ ਮੇਂ ਭੀ ਜਮਾਤ ਕਭੀ ਨਹੀਂ ਬਦਲੀ
ਸ਼ੁਰੂ ਦਿਨ ਸੇ ਮੁਹੱਬਤ ਕੇ ਸਾਥ ਹੈਂ ਹਮ ਲੋਗ
ਕਿਸੀ ਕੋ ਰਾਸਤਾ ਦੇ ਕਿਸੀ ਕੋ ਪਾਣੀ
ਕਹੀਂ ਪੇ ਨੀਂਦ ਕਹੀਂ ਪੇ ਖੈਰਾਤ ਹੈਂ ਹਮ ਲੋਗ
ਯੇ ਇੰਤਜ਼ਾਰ ਭੀ ਹਮੇ ਦੇਖਕਰ ਬਨਾਇਆ ਗਿਆ
ਜਹੂਰੇ ਹਿਜਰ ਸੇ ਪਹਿਲੇ ਕਿ ਬਾਤ ਹੈਂ ਹਮ ਲੋਗ
ਹਮੇਂ ਜਲਾਕਾਰ ਕੋਈ ਸ਼ਬ ਭੀ ਗੁਜ਼ਾਰ ਸਕਤਾ ਹੈ
ਸਡ਼ਕ ਪੈ ਬਿਖਰੇ ਕਾਗਜ਼ਾਤ ਹੈਂ ਹਮ ਲੋਗ
ਫਿਰ ਮਿਲਾਂਗਾ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,ਹੁਸ਼ਿਆਰਪੁਰ
ਪੰਜਾਬ
29.10.2020
No comments:
Post a Comment