ਮੰਜ਼ਿਲ ਮਿਲ ਹੀ ਜਾਏਗੀ ਭਟਕ ਕਰ ਕਹੀਂ
ਗੁਮਰਾਹ ਤੋ ਵੋ ਹੈਂ, ਜੋ ਘਰ ਸੇ ਨਿਕਲੇ ਹੀ ਨਹੀਂ
-------------
ਰਾਹੁਲ ਸੰਕਰਤਾਇਨ ਇੱਕ ਅਜਿਹਾ ਨਾਮ ਹੈ ਜੋ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਕਿਉਂਕਿ ਬਾਪੂ ਗੁਰਬਖ਼ਸ਼ ਜੱਸ ਹੋਰਾਂ ਨੇ ਉਨ੍ਹਾਂ ਦੇ ਲੇਖ "ਦਿਮਾਗੀ ਗੁਲਾਮੀ" ਕਿਤਾਬ ਅਨੁਵਾਦ ਕੀਤੀ। ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹੁਸ਼ਿਆਰਪੁਰ ਚ " ਰਾਹੁਲ ਸਟੱਡੀ" ਸੈਂਟਰ ਖੋਲ੍ਹਿਆ। ਜਿਨ੍ਹਾਂ ਵਿੱਚ ਇੱਕ ਦੁਆਰਕਾ ਰਾਜੂ ਭਾਰਤੀ ਵੀ ਨੇ ਜਿਨ੍ਹਾਂ ਦੀ ਹੁਣੇ ਹੁਣੇ ਇੱਕ ਕਿਤਾਬ ਆਈ ਹੈ "ਏਕ ਮੋਚੀ ਕੀ ਆਤਮ ਕਥਾ"
ਰਾਹੁਲ ਸੰਕਰਤਾਇਨ ਦੀ ਕਿਤਾਬ "ਘੁਮੱਕੜ ਸ਼ਾਸਤਰ" ਨੂੰ ਘੁਮੱਕੜਾਂ ਦਾ ਧਾਰਮਿਕ ਗ੍ਰੰਥ ਕਿਹਾ ਜਾ ਸਕਦਾ ਹੈ ਬਸ ਸ਼ਰਤ ਹੈ ਕਿ ਬਾਕੀ ਧਰਮ ਗ੍ਰੰਥਾਂ ਦੀ ਤਰ੍ਹਾਂ ਇਸ ਦੀ ਪੂਜਾ ਨਾ ਕਰਕੇ ਇਸ ਵਿੱਚੋਂ ਗਿਆਨ ਗ੍ਰਹਿਣ ਕਰਕੇ ਅਸੀਂ ਆਪਣਾ ਵਿਵੇਕ ਜਗਾਈਏ। ਨਹੀਂ ਤਾਂ ਅਸੀਂ ਵੇਖ ਹੀ ਰਹੇ ਹਾਂ ਗ੍ਰੰਥਾਂ ਦੀ ਪੂਜਾ ਕਰ ਰਹੇ ਹਾਂ ਪਰ ਸਿੱਖ ਕੁਝ ਨਹੀਂ ਰਹੇ । ਇਸ ਦਾ ਸਿੱਟਾ ਸਾਡੇ ਸਾਹਮਣੇ ਹੈ ਕਿ ਹਰ ਰੋਜ਼ ਧਾਰਮਿਕ ਸਥਾਨਾਂ ਤੇ ਲੋਕ ਜਾਂਦੇ ਨੇ, ਘਰਾਂ ਚ ਪੂਜਾ ਕਰਦੇ ਨੇ ਪਰ ਉਨ੍ਹਾਂ ਦੇ ਦਿਲ ਚ ਕਰੁਣਾ ਪੈਦਾ ਨਹੀਂ ਹੋ ਸਕੀ।
--------
ਮੁੜਦੇ ਆਂ ਕਿਤਾਬ ਘੁਮੱਕੜ ਸ਼ਾਸਤਰ ਦੀ ਪਹਿਲੀ ਸ਼ਰਤ ਹੈ ਕਿ ਸੋਲ਼ਾਂ ਤੋਂ ਅਠਾਰਾਂ ਸਾਲ ਦੀ ਉਮਰ ਜਾਂ ਚੌਵੀ ਸਾਲ ਦੀ ਉਮਰ ਚ ਘਰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਘਰ , ਨੌਕਰੀ ਦੇ ਮੂੰਹ ਚ ਨਾ ਫਸਣ ।
ਜੰਜਾਲ ਤੋੜੋ ਮੋਹ ਛੱਡੋ। ਜਿਵੇਂ ਪੰਛੀ ਆਪਣੇ ਬੱਚਿਆਂ ਨੂੰ ਵੀ ਖੰਭ ਆਉਣ ਤੇ ਚ ਬਾਹਰ ਸੁੱਟਦੇ ਨੇ ਤੇ ਉਹ ਡਰਦੇ ਮਾਰੇ ਖੰਭ ਮਾਰਦੇ ਨੇ ਤੇ ਉੱਡਣਾ ਸਿੱਖ ਜਾਂਦੇ ਨੇ। ਇਸੇ ਤਰ੍ਹਾਂ ਮਾਵਾਂ ਨੂੰ ਵੀ ਆਪਣੇ ਧੀਆਂ ਪੁੱਤਾਂ ਦਾ ਮੋਹ ਤਿਆਗ ਕੇ ਉਨ੍ਹਾਂ ਨੂੰ ਇਸ ਕੰਮ ਚ ਸਹਾਈ ਹੋਣਾ ਚਾਹੀਦਾ ਹੈ। ਸਿੱਖਿਆ ਦੇ ਵਾਂਗ ਘੁਮੱਕੜ ਅਲੱਗ - ਅਲੱਗ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ।
ਜਿੱਥੇ ਜਾਣਾ ਹੈ ਉਥੋਂ ਦੀਆਂ ਭੂਗੋਲਿਕ ਹਾਲਤਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਜਿਵੇਂ ਤਿੱਬਤ ਜਾਣਾ ਹੈ ਤਾਂ ਪਤਾ ਹੋਣਾ ਚਾਹੀਦਾ ਕਿ ਉੱਥੇ ਕੀ ਤਾਪਮਾਨ ਹੈ, ਜੇ ਜਾਈਏ ਤਾਂ ਕਿਸ ਤਰ੍ਹਾਂ ਜਿਊਂਦਾ ਰਿਹਾ ਜਾਵੇਗਾ? ਇਸ ਤਰ੍ਹਾਂ ਜੇ ਕਰੋ ਕੁਝ ਮਿੰਟ ਆਪਣੇ ਹੱਥਾਂ ਚ ਸੇਰ ਭਰ ਬਰਫ਼ ਦਾ ਡਲ਼ਾ ਫੜਨ ਦੀ ਕੋਸ਼ਿਸ਼ ਕਰਾਂਗੇ ਤਾਂ ਕੁਝ ਅੰਦਾਜ਼ਾ ਲਾ ਹੀ ਲੈਣਗੇ।
ਸਰੀਰਕ ਮਿਹਨਤ ਹੋਣੀ ਜ਼ਰੂਰੀ ਹੈ ਤਾਂ ਜੋ ਪਿੱਠ ਦੇ ਭਾਰ ਚੁੱਕਣ ਦੀ ਆਦਤ ਪੈ ਪੈਦਾ ਹੋ ਸਕੇ। ਨਾਚ , ਸੰਗੀਤ, ਫੋਟੋਗ੍ਰਾਫੀ ਆਦਿ ਘੁਮੱਕੜਾਂ ਲਈ ਲਾਭਦਾਇਕ ਹੋ ਸਕਦੀਆਂ ਨੇ।
ਘੁਮੱਕੜ ਆਤਮ ਨਿਰਭਰ ਹੋਵੇ ਜਿਵੇਂ ਕਿ ਉਹਨੂੰ ਬਾਲਾਂ ਦੀ ਕਟਿੰਗ ਆਉਣੀ ਜ਼ਰੂਰੀ ਹੈ। ਯੂਰਪ ਵਰਗੇ ਦੇਸ਼ਾਂ ਅੰਦਰ ਇੱਕ ਹਜਾਮ ਤੇ ਪ੍ਰੋਫ਼ੈਸਰ ਦੀ ਇੱਕੋ ਜਿੰਨੀ ਤਨਖਾਹ ਹੈ। ਭੀਖ ਮੰਗਣਾ ਗੁਨਾਹ ਹੈ। ਹਸਤਰੇਖਾ ਦਾ ਗਿਆਨ ਹੋਣਾ ਲਾਹੇਵੰਦ ਹੋ ਸਕਦਾ ਹੈ।
ਬਾਂਸੁਰੀ ਵਧੀਆ ਸਾਜ਼ ਹੈ, ਝੋਲੀ ਚ ਰੱਖ ਲਓ ਜਿੱਥੇ ਮਰਜ਼ੀ ਵਜਾਓ। ਲੋਕਾਂ ਨਾਲ ਰਾਬਤਾ ਕਾਇਮ ਹੋਵੇਗਾ।
ਪੱਛੜੀਆਂ ਜਾਤਾਂ ਅੰਦਰ ਪੂਰੇ ਭਾਰਤ ਚ ਅਲੱਗ ਅਲੱਗ ਜਾਤੀਆਂ ਦੇ ਨਾਂ ਦੱਸੇ ਗਏ। ਉਨ੍ਹਾਂ ਕੋਲ ਉਦਯੋਗ ਧੰਦੇ ਨਹੀਂ ਹੁੰਦੇ ਉਹ ਉੱਥੇ ਰਹਿ ਸਕਦੇ ਹਨ ਜਿੱਥੇ ਕੁਦਰਤ ਕੁਦਰਤੀ ਢੰਗ ਨਾਲ ਭੋਜਨ ਦੇਣ ਚ ਸਮਰੱਥ ਹੋਵੇ। ਕਈ ਘੁਮੱਕੜ ਕਿਸੇ ਥਾਂ ਨੂੰ ਨੇੜੇ ਤੋਂ ਜਾਣਨ ਲਈ ਉੱਥੇ ਦੀਆਂ ਕੁੜੀਆਂ ਨਾਲ ਵਿਆਹ ਕਰ ਲੈਂਦੇ ਹਨ ਇਹ ਮਾੜਾ ਹੈ ਇੱਥੇ ਉੱਥੇ ਹੀ ਰੁਕ ਜਾਣਗੇ ਅੱਗੇ ਨਹੀਂ ਜਾ ਪਾਉਣਗੇ।
ਲੇਖਕ ਲਿਖਦਾ ਔਰਤ ਨੂੰ ਘੁਮੱਕੜ ਲਈ ਉਤਸ਼ਾਹਿਤ ਕਰਨ ਲਈ ਕਿੰਨੇ ਹੀ ਭਰਾ ਮੇਰੇ ਤੋਂ ਨਾਰਾਜ਼ ਹੋਣਗੇ। ਪਰ ਜਦੋਂ ਔਰਤਾਂ ਦਾ ਘੁੰਡ ਛੱਡਿਆ ਤਾਂ ਪਹਿਲਾਂ ਵੀ ਬਹੁਤ ਵਿਰੋਧ ਹੋਇਆ ਸੀ।ਯੂਰਪ ਦੀਆਂ ਕੁੜੀਆਂ ਹਿੰਮਤੀ ਨੇ ਇਸ ਕੰਮ ਚ ।
ਕਿਸੇ ਪਾਠਕ ਨੂੰ ਭਰਮ ਹੋ ਸਕਦਾ ਹੈ ਕਿ ਧਰਮ ਤੇ ਘੁਮੱਕੜੀ ਵਿਚਾਰੇ ਵਿਰੋਧ ਹੈ ਪਰ ਧਰਮ ਤੇ ਇੱਕ ਘੁਮੱਕੜੀ ਦਾ ਵਿਰੋਧ ਕਿਵੇਂ ਹੋ ਸਕਦਾ ਹੈ ਜਦਕਿ ਅਸੀਂ ਜਾਣਦੇ ਹਾਂ ਪਹਿਲੇ ਦਰਜੇ ਘੁਮੱਕੜ ਨੇ ਹੀ ਘੁਮੱਕੜਾਂ ਨੇ ਹੀ ਕਿੰਨੇ ਹੀ ਧਰਮਾਂ ਦੇ ਸੰਸਥਾਪਕ ਹੋਏ ਨੇ।
ਘੁਮੱਕੜ ਕੋਲ ਡਾਇਰੀ ਹੋਣੀ ਚਾਹੀਦੀ ਜਿਸ ਨਾਲ ਆਪਣੀ ਯਾਤਰਾ ਚ ਹੋਣ ਵਾਲੀਆਂ ਦਿਲਚਸਪ ਗੱਲਾਂ ਲਿਖ ਸਕੇ ਨਹੀਂ ਤਾਂ ਬਾਦ ਵਿਚ ਅਫਸੋਸ ਹੁੰਦਾ ਹੈ ਕਿ ਉਹ ਗੱਲਾਂ ਲਿਖ ਨਹੀਂ ਪਾਇਆ।
ਬਿਨਾ ਕਿਸੇ ਮਕਸਦ ਦੇ ਘੁੰਮਣਾ ਹੀ ਅਸਲੀ ਘੁੰਮਣਾ ਹੈ। ਤਹਿਜ਼ੀਬ ਹਾਫਿਜ਼ ਦਾ ਸ਼ੇਰ ਹੈ
ਮੈਂ ਉਸ ਕੇ ਪਾਸ ਕਿਸੇ ਵੀ ਕੰਮ ਕੇ ਲੀਏ ਨਹੀਂ ਜਾਤਾ
ਉਸਕੋ ਯੇ ਕਾਮ ਕੋਈ ਕਾਮ ਹੀ ਨਹੀਂ ਲਗਤਾ
ਕਿਤਾਬ ਵਿੱਚ ਪੂਰੇ ਵਿਸ਼ਵ ਭਰ ਦੇ ਘੁਮੱਕੜਾਂ ਬਾਰੇ ਜ਼ਿਕਰ ਮਿਲਦਾ ਹੈ ਜਿਸ ਨੂੰ ਪੜ੍ਹ ਕੇ ਉਨ੍ਹਾਂ ਬਾਰੇ ਜਾਣਨ ਦੀ ਹੋਰ ਉਤਸੁਕਤਾ ਪੈਦਾ ਹੈ।
ਅਨੁਵਾਦ ਸਰਲ ਭਾਸ਼ਾ ਚ ਹੋਣ ਕਰਕੇ ਪਡ਼੍ਹਨਾ ਰੌਚਕ ਹੈ। ਇਸ ਵਿੱਚ ਇੱਕ ਗੱਲ ਵਧੀਆ ਲੱਗੀ ਕਿ ਰਾਹੁਲ ਸੰਕਰਤਾਇਨ ਉਨ੍ਹਾਂ ਨੇ ਜੋ ਗ੍ਰੰਥ ਤਿੱਬਤ ਤੋਂ ਲੈ ਕੇ ਆਏ ਉਹਨਾਂ ਨੂੰ ਕਾਸ਼ੀ ਤੇ ਹੋਰ ਵਿਸ਼ਵ ਵਿਦਿਆਲਿਆਂ ਨੂੰ ਦਿੱਤੇ ਤਾਂ ਜੋ ਕਿ ਉਨ੍ਹਾਂ ਦੀ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਹੋ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਤੇ ਕੰਮ ਕਰ ਸਕਣ। ਇਸ ਲਈ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਾਂਗੇ ।
ਮੇਰੇ ਖਿਆਲ ਚ ਇਹ ਕਿਤਾਬ ਹਰ ਪਾਠਕ ਪੜ੍ਹਨੀ ਚਾਹੀਦੀ ਹੈ ਜੋ ਜੀਵਨ ਨੂੰ ਘੋਖਣ ਦੀ ਪਿਆਸ ਰੱਖਦਾ ਹੈ।
ਕਿਤਾਬ ਦੀ ਕੀਮਤ 225 ਰੁਪਏ ਹੈ ਤੇ ਇਹ
"ਰੀਥਿੰਕ ਪਬਲੀਕੇਸ਼ਨ" ਨੇ ਛਾਪੀ ਹੈ ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
ਪੂਰੀ ਪੋਸਟ ਮੇਰੇ ਬਲਾਗ ਤੇ
No comments:
Post a Comment