ਕਿਤਾਬਾਂ ਹਰ ਦੌਰ ਚ ਖ਼ਤਰਨਾਕ ਹੀ ਗਿਣੀਆਂ ਗਈਆਂ ਨੇ ਜਿਵੇਂ ਮਾਂ ਨਾਵਲ ਚ ਪਾਵੇਲ ਚੋਰੀ ਛੁਪਕੇ ਪਰਚੇ ਛਾਪਦਾ ਹੈ ਜਾਲਮ ਲੋਕਾਂ ਦੀ ਸਾਜਿਸ਼ ਆਮ ਲੋਕਾਂ ਦੇ ਸਾਹਮਣੇ ਲਿਆਉਣ ਲਈ। ਨਾਵਲ ਦੇ ਅਖੀਰ ਚ ਉਹੀ ਪਰਚੇ ਪਾਵਲ ਦੀ ਮਾਂ ਉਹ ਪਰਚੇ ਹਵਾ ਚ ਉਡਾ ਦਿੰਦੀ ਹੈ।
ਨਾਲੰਦਾ ਵਿਸ਼ਵ ਯੂਨੀਵਰਸਿਟੀ ਦੀਆਂ ਕਿਤਾਬਾਂ ਜਲਾ ਦਿੱਤੀਆਂ ਗਈਆਂ, ਜਿਸ ਵਿੱਚ ਭਾਰਤ ਦੇ ਅਣਮੁੱਲੇ ਗਿਆਨ ਦਿਆਂ ਕਿਤਾਬਾਂ ਸਨ। ਸੁਣਿਆ ਹੈ ਇਹ ਅੱਗ ਕਈ ਮਹੀਨਿਆਂ ਤੱਕ ਜਲਦੀ ਰਹੀ।
ਹੁਣ ਇਹ ਸਵਾਲ ਪੈਦਾ ਹੁੰਦਾ ਆਖਿਰ ਕਿਤਾਬਾਂ ਖਤਰਨਾਕ ਕਿਉਂ ਨੇਂ?
ਕਿਉਕਿਂ ਇਹ ਆਦਮੀ ਚ ਸੋਚਣ ਸਮਝਣ ਦੀ ਸ਼ਕਤੀ ਪੈਦਾ ਕਰਦੀਆਂ ਨੇ, ਕਲਪਨਾ ਸ਼ਕਤੀ ਪੈਦਾ ਕਰਦੀਆਂ ਨੇ। ਜਿਸ ਨਾਲ ਆਦਮੀ ਦੀ ਸੋਚ ਖੰਭ ਲਾ ਕੇ ਉੱਡਣ ਦੀ ਤਾਕਤ ਪੈਦਾ ਹੁੰਦੀ ਹੈ। ਜੇ ਆਦਮੀ ਪਡ਼ਦਾ ਹੈ, ਉੱਥੇ ਅੱਗ ਲੱਗੀ ਤਾਂ ਆਪਣੇ ਅੰਦਰ ਉਹ ਇਸ ਅੱਗ ਦਾ ਤਾਪ ਮਹਿਸੂਸ ਕਰਦਾ ਹੈ।
ਹੁਣ ਜਦੋਂ ਕੋਰੋਨਾ ਫੈਲਿਆ ਗਿਆ ਤਾਂ ਸਾਰੀ ਪੜ੍ਹਾਈ ਆਨਲਾਈਨ ਹੋ ਗਈ ਤੇ ਬੱਚੇ ਕਿਤਾਬਾਂ ਭੁੱਲ ਗਏ ਨੇ। ਇਹ ਵੀ ਇੱਕ ਗਿਣੀ ਮਿੱਥੀ ਸਾਜਿਸ਼ ਹੀ ਲੱਗਦੀ ਹੈ ਕਿ ਸਾਰੀ ਦੁਨੀਆ ਆਨਲਾਈਨ ਕੰਮ ਕਰਨ ਲੱਗ ਪਈ ਹੈ।
ਮੈਂ ਕੁਝ ਦਿਨ ਪਹਿਲਾਂ ਮੋਚੀ ਕੋਲ ਜੁੱਤੀ ਠੀਕ ਕਰਾਉਣ ਗਿਆ। ਮੋਬਾਈਲ ਤੇ ਬੱਚਿਆਂ ਬਾਰੇ ਗੱਲ ਹੋਈ। ਉਸਨੇ ਕਿਹਾ ਕਿ ਆਨਲਾਈਨ ਪਡ਼ਨ ਲਈ ਉਸਨੇ ਆਪਣੀ ਬੇਟੀ ਨੂੰ 10, 000 ਰੁਪਏ ਦਾ ਮੋਬਾਈਲ ਲੈਕੇ ਦਿੱਤਾ।
ਹੁਣ ਇੱਕ ਮੋਚੀ ਜਿਸਦੀ ਮਹੀਨੇ ਦੀ ਕਮਾਈ ਹੀ 15 ਜਾ 20 ਹਜਾਰ ਹੋਵੇਗੀ, ਉਸ ਲਈ 10, 000 ਰੁਪਏ ਦਾ ਮੋਬਾਇਲ ਲੈਣਾ ਕਿਨਾੰ ਔਖਾ ਹੋਇਆ ਹੋਵੇਗਾ?
ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਕਿਤਾਬਾਂ ਨੇ , ਬੱਚੇ ਨੇ, ਤਾਂ ਹਰ ਘਰ ਚ 10,000 ਦਾ ਖਰਚ ਕਿਉਂ?
ਇਹ ਪੂਰੀ ਦੁਨੀਆ ਚ ਵਾਪਰਿਆ।
ਕਈ ਕਰੋਡ਼ ਮੋਬਾਇਲ, ਲੈਪਟਾਪ ਇੱਕ ਬਿਮਾਰੀ ਕਰਕੇ ਬਿਕ ਗਏ। ਮੁਨਾਫੇ ਬਾਰੇ ਤਾਂ ਕਿਹਾ ਗਿਆ
"ਇੱਕ ਬਿਜ਼ਨਸਮੈਨ ਮੁਣਾਫੇ ਲਈ ਖੁਦ ਨੂੰ ਵੀ ਫਾਂਸੀ ਲਾ ਸਕਦਾ ਹੈ!" ਸੋ ਅਸੀਂ ਤੁਸੀਂ ਕੀ ਸ਼ੈਅ ਹਾਂ?
ਹੋ ਸਕਦਾ ਹੈ ਆਨਲਾਈਨ ਬਿਜ਼ਨਸ ਨੂੰ ਵਧਾਵਾ ਦੇਣ
ਲਈ, ਮੋਬਾਈਲ ਲੈਪਟਾਪ ਵੇਚਣ ਲਈ ਇਹ ਕੋਰੋਨਾ ਫੈਲਾਇਆ ਗਿਆ ਹੋਵੇ?
ਇਹੀ ਤਾਂ ਕਾਰਪੋਰੇਟ ਸੈਕਟਰ ਚਾਹੁੰਦਾ ਆ ਕਿ ਲੋਕਾਂ ਨੂੰ ਇਸ ਦੌਡ਼ ਚ ਉਲਝਾ ਕੇ ਰੱਖੋ। ਮੋਬਾਇਲ ਚ 4 ਜੀ ਤੋਂ 5 ਜੀ ਕਰ ਦਿਓ, ਪੁਰਾਣੇ ਮੋਬਾਇਲ ਮਿੱਟੀ। ਲੋਕਾਂ ਨੂੰ ਵਿਹਲ ਹੀ ਨਾ ਮਿਲੇ ਇਹ ਹੋ ਕੀ ਰਿਹਾ ਹੈ?
ਹੁਣ ਯੂਟਿਊਬ ਤੇ ਹੋਰ ਗੈਜੇਟ ਉਪਯੋਗ ਚ ਆ ਗਏ ਨੇ।
ਕੁਝ ਦਿਨ ਪਹਿਲਾਂ ਫਿਲਮ ਵੇਖੀ "ਫਾਰਨਹੀਟ 451" ਜੋ ਰੇ ਬ੍ਰਾਡਬਰੇ ਦੇ ਨਾਵਲ ਤੇ ਬਣੀ ਹੋਈ ਹੈ।
ਇਸ ਨਾਵਲ ਨੂੰ ਪੜ੍ਹਨ ਦੀ ਤਾਂਘ ਪੈਦਾ ਹੋਈ ਸੀ Jung Bahadur Goyal ਜੀ ਦੀ ਕਿਤਾਬ "ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ " ਚ ਪੜ੍ਹਕੇ।
ਅਮਰੀਕਾ ਚ ਇਕ ਸ਼ਹਿਰ ਜਿਥੇ ਇਕ ਫਾਇਰਮੈਨ ਹੈ ਇਹਨਾਂ ਦੀ ਇਕ ਸੰਸਥਾ ਜੋ ਕਿਤਾਬਾਂ ਜਲਾਉਣ ਦਾ ਕੰਮ ਕਰਦੀ ਹੈ।
ਇਹ ਜਿੱਥੇ ਵੀ ਕਿਤਾਬਾਂ ਵੇਖਦੇ ਉਥੇ ਜਾਕੇ ਜਲਾ ਦਿੰਦੇ ਕਿਤਾਬਾਂ ਪੜ੍ਹਨਾ ਇਕ ਜੁਰਮ ਹੈ।
ਇਕ ਔਰਤ ਜੋ ਬਹੁਤ ਸਾਰੀਆਂ ਕਿਤਾਬਾਂ ਦੀ ਮਾਲਕਿਨ ਹੈ ਉਸਨੂੰ ਕਿਹਾ ਜਾਂਦਾ ਹੈ ਕਿ ਕਿਤਾਬਾਂ ਨੂੰ ਅੱਗ ਲਾਉਣੀ ਹੈ ਉਹ ਇਸ ਘਰ ਚੋ ਬਾਹਰ ਜਾਵੇ ਪਰ ਉਹ ਕਿਤਾਬਾਂ ਦੇ ਨਾਲ ਜਲ ਜਾਂਦੀ ਹੈ।
ਹੁਣ ਉਹ ਫਾਇਰਮੈਨ ਨੂੰ ਇਹ ਗੱਲ ਧੁਰ ਅੰਦਰ ਤੱਕ ਝੰਜੋਡ਼ ਗਈ ਅਜਿਹਾ ਕਿਉਂ ਹੋਇਆ? ਇਹ ਕਿਤਾਬਾਂ ਇੰਨੀਆਂ ਮਹੱਤਵਪੂਰਨ ਨੇ ਕਿ ਇੱਕ ਔਰਤ ਇਹਨਾਂ ਨੂੰ ਬਚਾਉਣ ਲਈ ਇਹਨਾਂ ਦੇ ਨਾਲ ਹੀ ਜਲ ਗ ਮਈ ?
ਇੱਕ ਲਡ਼ਕੀ ਉਸ ਫਾਇਰਮੈਨ ਨੂੰ ਮਿਲਦੀ ਹੈ ਜੋ ਉਸਨੂੰ ਕਿਤਾਬਾਂ ਬਚਾਉਣ ਵਾਲੇ ਲੋਕਾਂ ਨਾਲ ਮਿਲਾਉਂਦੀ ਹੈ। ।
ਫਿਰ ਉਸ ਵਿਚ ਉਤਸੁਕਤਾ ਪੈਦਾ ਹੁੰਦੀ ਹੈ ਕਿਤਾਬਾਂ ਬਾਰੇ।
ਹਿਕ ਕਿਤਾਬ ਇਸ ਔਰਤ ਦੇ ਘਰੋਂ ਚੁਰਾ ਲਿਆਇਆ ਸੀ ਜੋ ਕਿਤਾਬਾਂ ਨਾਲ ਜਲ ਗਈ ਸੀ।
ਫਿਰ ਇਕ ਦਿਨ ਇਸਦਾ ਕਿਤਾਬਾਂ ਸਮੇਤ ਫੜਿਆ ਜਾਣਾ ਆਪਣੇ ਹੀ ਸੰਸਥਾ ਦੇ ਖਿਲਾਫ ਉਹ ਕਿਤਾਬਾਂ ਬਚਾਉਣ ਵਾਲੇ ਲੋਕਾਂ ਦੀ ਮਦਦ ਕਰਨਾ ਵਾਪਰਦਾ ਹੈ। ਨਾਵਲ ਇਕ ਸੁਖਾਂਤ ਅੰਤ ਹੁੰਦਾ ਹੈ।
ਇਸ ਤਰ੍ਹਾਂ ਦੀਆਂ ਸੰਸਥਾਵਾਂ ਹਰ ਯੁੱਗ ਚ ਕੰਮ ਕਰਦੀਆਂ ਨੇ ਜਿਹਨਾਂ ਨੂੰ ਸਿਰਫ ਤੇ ਸਿਰਫ ਆਗਿਆਕਾਰ ਲੋਕ ਚਾਹੀਦੇ ਨੇ ਜਿਹਨਾਂ ਦਾ ਦਿਮਾਗ ਨਾ ਹੋਵੇ, ਜੋ ਸੋਚ ਨਾ ਸਕਣ ਕੀ ਠੀਕ ਹੈ ਕੀ ਗਲਤ ਹੈ?
ਇਸੇ ਤਰ੍ਹਾਂ ਦੀ ਇਕ ਆਗਿਆ ਜਪਾਨ ਤੇ ਬੰਬ ਸੁੱਟਣ ਵਾਲੇ ਦੀ ਸੀ। ਜਦ ਬੰਬ ਸੁੱਟਣ ਬਾਦ ਉਸਨੂੰ ਪੁੱਛਿਆ ਗਿਆ, ਕਿ ਉਸਨੂੰ ਕੀ ਮਹਿਸੂਸ ਹੋਇਆ ਕਿ ਇੰਨੇ ਲੱਖ ਲੋਕ ਮਾਰੇ?
ਤਾਂ ਉਸਨੇ ਕਿਹਾ, ਮੈਂ ਤਾਂ ਸਿਰਫ ਆਪਣੇ ਬੌਸ ਦੀ ਆਗਿਆ ਮੰਨੀ।
ਸੋ ਹਰ ਬਾਰ ਆਗਿਆ ਮੰਨ ਲੈਣੀ ਵੀ ਖ਼ਤਰਨਾਕ ਹੁੰਦੀ ਹੈ।
ਮੇਰਾ ਤਾਂ ਕਹਿਣਾ ਹੈ,
ਕਿਤਾਬਾਂ ਨੂੰ ਪੜ੍ਹੋ। ਜੇ ਬੱਚੇ ਮੋਬਾਈਲ ਨਾਲ ਚਿਪਕੇ ਨੇ ਤਾਂ ਓਹਨਾ ਨੂੰ ਕਿਤਾਬਾਂ ਚੋ ਵਧੀਆ ਗੱਲਾਂ ਪੜ੍ਹਕੇ ਸੁਣਾਓ। ਤਾਂ ਜੋ ਉਹਨਾਂ ਚ ਉਤਸੁਕਤਾ ਪੈਦਾ ਹੋਵੇ ਕਿਤਾਬਾਂ ਪ੍ਰਤੀ।
ਪਰ ਜੋਰ ਜ਼ਬਰਦਸਤੀ ਨਾ ਕਰੋ ਨਹੀਂ ਤਾ ਓਹਨਾ ਦੇ ਮਨ ਚ ਨਫਰਤ ਪੈਦਾ ਹੀ ਜਾਣੀ ਆ ਕਿਤਾਬਾਂ ਪ੍ਰਤੀ।
ਕਹਿੰਦੇ ਨੇ ਜੋ ਅਸੀਂ ਬੱਚਿਆਂ ਨੂੰ ਕੁੱਟ ਕੁੱਟ ਕੇ 22 ਸਾਲ ਤੱਕ ਪੜ੍ਹਾਉਂਦੇ ਹਾਂ ਉਹ ਸਿਰਫ ਸੌਲਾਂ ਸਾਲ ਚ ਸਿੱਖ ਜਾਂਦੇ ਨੇ। ਜੇ ਓਹਨਾ ਨੂੰ ਮਜਬੂਰ ਨਾ ਕੀਤਾ ਜਾਵੇ
ਇਸੇ ਤਰ੍ਹਾ ਜਦ ਉਹ ਮੋਬਾਈਲ ਤੋਂ ਅੱਕ ਜਾਣਗੇ ਤਾਂ ਕਦੇ ਤਾਂ ਕਿਤਾਬ ਚੁੱਕਣਗੇ ਕਿ ਸਾਡੇ ਮਾਂ ਬਾਪ ਪੜ੍ਹਦੇ ਆ ਅਸੀਂ ਵੀ ਪੜ੍ਹਕੇ ਵੇਖੀਏ।
ਮੇਰੀ ਇਹ ਇੱਛਾ ਹੈ ਕੇ ਇਸ ਨਾਵਲ ਦਾ ਅਨੁਵਾਦ ਪੰਜਾਬੀ ਤੇ ਹਿੰਦੀ ਚ ਹੋਵੇ ਤਾਂ ਜੋ ਇਹ ਨਵੀ ਪੀੜੀ ਜਾਂ ਸਕੇ ਕਿਤਾਬਾਂ ਦੀ ਮਹਤੱਤਾ।
ਇਸੇ ਤਰ੍ਹਾਂ ਦਾ ਇਕ ਹੋਰ ਨਾਵਲ ਹੈ "ਨਵਾਂ ਤਕੜਾ ਸੰਸਾਰ" ਜੋ ਦਸਵੀ ਜਮਾਤ ਚ ਪੜ੍ਹਕੇ ਮੈਂ ਟੈਲੀਵਿਜ਼ਨ ਵੇਖਣਾ ਬੰਦ ਕਰ ਦਿੱਤਾ ਸੀ।
ਕਿਉਂਕਿਂ ਇਹ ਮੀਡਿਆ ਇਹ ਚੀਜ਼ ਚੈਨਲ ਸਭ ਇਹੀ ਚਾਹੁੰਦੇ ਨੇ ਕੇ ਲੋਕ ਕੁਝ ਨਵਾਂ ਨਾ ਸੋਚ ਸਕਣ, ਸਵਾਲ ਨਾ ਪੁੱਛ ਸਕਣ, ਕਿਤਾਬਾਂ ਨਾ ਪੜ੍ਹ ਸਕਣ।
ਪਰ ਅਸੀਂ ਕਿਤਾਬਾਂ ਪੜ੍ਹਾਂਗੇ,
ਕੁਝ ਨਵਾਂ ਸੋਚਾਂਗੇ ਤੇ ਸਵਾਲ ਵੀ ਪੁੱਛਾਂਗੇ।
ਇਹ ਫਿਲਮ ਐਮਾਜਾਨ ਪ੍ਰਾਈਮ ਤੇ ਹੈ।
ਫਿਰ ਮਿਲਾਂਗਾ ਇੱਕ ਨਵੀਂ ਕਿਤਾਬ ਤੇ ਉਸ ਤੇ ਬਣੀ ਫਿਲਮ ਤੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
06.10.2021
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
#books_i_have_loved
No comments:
Post a Comment