ਅੱਜਕਲ ਜਦੋਂ ਯੂਟਿਊਬ ਵੀਡੀਓ ਦਾ ਜ਼ਮਾਨਾ ਹੈ ਕਿਤਾਬਾਂ ਪੜ੍ਹਨਾ ਘੱਟ ਹੋ ਗਿਆ ਹੈ ਪਰ ਫਿਰ ਵੀ ਕੁਝ ਲੋਕ ਨੇ ਜੋ ਲਗਾਤਾਰ ਕਿਤਾਬਾਂ ਪੜ੍ਹ ਰਹੇ ਨੇ। ਓਹਨਾ ਦਾ ਸਤ ਕੱਢਕੇ ਆਪਣੇ ਜੀਵਨ ਚ ਉਤਾਰਦੇ ਨੇ।
ਉਸ ਤੋਂ ਵੀ ਔਖਾ ਕੰਮ ਹੱਥ ਨਾਲ ਚਿੱਠੀ ਲਿਖਣਾ ਤਾਂ ਸ਼ਾਇਦ ਸੁਪਨਾ ਹੀ ਲੱਗਦਾ ਹੈ । ਪਰ ਮੇਰੇ ਇਕ ਮਿੱਤਰ ਨੇ ਐਡਵੋਕੇਟ ਹਰਮਨ ਜੋ ਅੱਜ ਵੀ ਚਿੱਠੀਆਂ ਲਿਖਦੇ ਨੇ।
ਇਸ ਬਾਰ ਓਹਨਾਂ ਨੇ ਮੇਰੀ ਕਿਤਾਬ ਬਾਰੇ ਆਪਣੇ ਦਿਲ ਦੀਆਂ ਭਾਵਨਾਵਾਂ ਲਿਖਕੇ ਭੇਜੀਆਂ। ਉਹ ਵੀ ਡੰਕ ਪੈਨਨਾਲ ਲਿਖਕੇ। ਉਸ ਕੋਲੋਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਇਸ ਬਾਰੇ ਕੇ ਇਸ ਤਰਾਂ ਦਾ ਵੀ ਕੋਈ ਡੰਕ ਪੈਨ ਹੁੰਦਾ ਹੈ ਇਸਨੂੰ ਸਿਆਹੀ ਚ ਡੁਬੋ ਕੇ ਨਾਲ ਕੁਝ ਅੱਖ਼ਰ ਲਿਖੇ ਜਾਂਦੇ ਨੇ ਫਿਰ ਇਸਨੂੰ ਸਿਆਹੀ ਚ ਡੁਬੋਇਆ ਜਾਂਦਾ ਹੈ ਕੁਝ ਹੋਰ ਲਿਖਣ ਲਈ।
ਇਸਦੇ ਨਾਲ ਓਹਨਾ ਇਕ ਕਿਤਾਬ ਭੇਜੀ ਜਿਸ ਵਿਚ ਪੰਜਾਬੀ ਭਾਸ਼ਾ ਤੇ ਇਕ ਅੰਗਰੇਜ ਵਲੋਂ ਕੀਤੀ ਦਿਲਚਸਪ ਖੋਜ ਹੈ। ਪੰਜਾਬੀ ਭਾਸ਼ਾ ਦਾ ਜਨਮ, ਉਸਦਾ ਵਿਸਥਾਰ, ਲਹਿੰਦੇ ਤੇ ਚੜ੍ਹਦੇ ਪੰਜਾਬ, ਜੰਮੂ ਕਸ਼ਮੀਰ , ਹਿਮਾਚਲ,ਰਾਜਸਥਾਨ ਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਬਾਰੇ ਰਿਸਰਚ ਵਰਕ ਹੈ।
ਕਿਤਾਬ ਦਾ ਨਾਮ ਹੈ,ਗਰੈਰਸਨ ਆਨ ਪੰਜਾਬੀ,
ਜੋ ਭਾਸ਼ਾ ਵਿਭਾਗ ਨੇ ਛਾਪੀ ਹੈ।
ਇਹ ਕਿਤਾਬ ਬਾਰੇ ਜਦੋਂ ਮੈ ਪਡ੍ਹ ਰਿਹਾ ਹਾਂ ਤਾਂ ਰਸੂਲ ਹਮਜਾਤੋਵ ਦੀ ਕਿਤਾਬ ਮੇਰਾ ਦਾਗਿਸਤਾਨ ਵਿੱਚੋਂ ਕੁਝ ਸ਼ਬਦ ਯਾਦ ਆਉਂਦੇ ਨੇ
"ਜਦ ਲੋਕ ਕਿਸੇ ਨੂੰ ਦੁਆ ਦਿੰਦੇ ਨੇ ਤਾਂ ਕਹਿੰਦੇ ਨੇ,ਜਾ ਤੇਰੀ ਉਮਰ ਲੋਕਗੀਤਾਂ ਜਿਨੀ ਹੋ ਜਾਵੇ। ਜੇ ਕਿਸੇ ਨੂੰ ਸਰਾਪ ਦੇਣਾ ਹੋਵੇ ਤਾਂ ਕਹਿੰਦੇ ਨੇ ਜਾਹ, ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।"
ਹੁਣ ਇਹ ਕਿਤਾਬ ਆਊਟ ਆਫ਼ ਪ੍ਰਿੰਟ ਹੈ।
ਇਹ 1961 ਚ ਪਹਿਲੀ ਬਾਰ ਛਪੀ ਤੇ ਦੁਬਾਰਾ 1993 ਚ ਦੁਬਾਰਾ।
ਧਨੰਵਾਦ ਮਿੱਤਰ।
#booksihaveloved
#books
ਆਪਦਾ ਆਪਣਾ
ਰਜਨੀਸ਼ ਜੱਸ
No comments:
Post a Comment