ਅਸੀਂ ਜੋ ਵੀ ਸੋਚਦੇ ਹਾਂ ਜ਼ਿੰਦਗੀ ਉਸ ਰਾਹ ਵੱਲ ਲੈ ਜਾਂਦੀ ਹੈ। ਮੈਂ ਹਮੇਸ਼ਾ ਚੰਗੀਆਂ ਕਿਤਾਬਾਂ , ਚੰਗੇ ਦੋਸਤ, ਚੰਗੀ ਧਰਤੀ ਦਾ ਸੁਪਨੇ ਵੇਖਦਾ ਰਹਿੰਦਾ ਹਾਂ । ਕੁਦਰਤ ਆਪ ਮੁਹਾਰੇ ਮੇਰੀ ਝੋਲੀ ਵਿਚ ਚੰਗੀਆਂ ਕਿਤਾਬਾਂ ਭੇਂਟ ਕਰਦੀ ਰਹਿੰਦੀ ਹੈ, ਚੰਗੇ ਦੋਸਤ ਮਿਲੇ ਹੋਏ ਨੇ, ਚੰਗੀ ਦੁਨੀਆ ਦੀ ਸੈਰ ਕਰਦਾ ਰਹਿੰਦਾ ਹਾਂ।
ਅਜਿਹੀ ਇੱਕ ਕਿਤਾਬ , "ਆਰਸੀ ਤੇ ਸੁਖਬੀਰ" ਦਾ ਜਿਕਰ ਮਿਲਿਆ Jung Bahadur Goyal ਜੀ ਦਾ ਲੇਖ ਪੜ੍ਹਕੇ।
ਪੁਰਾਣੇ ਪਾਠਕ ਜਾਣਦੇ ਹੋਣਗੇ ਕਿ "ਆਰਸੀ" ਮੈਗਜ਼ੀਨ ਭਾਪਾ ਪ੍ਰੀਤਮ ਸਿੰਘ ਦਿੱਲੀ ਹੌਜ਼ ਖਾਸ ਤੋਂ ਛਾਪਦੇ ਸਨ। ਮੈਂ ਵੀ ਉਹ ਪੜ੍ਹਦਾ ਰਿਹਾ ਹਾਂ । ਉਸ ਦਾ ਆਪਣਾ ਇਕ ਮੁਕਾਮ ਸੀ ਤੇ ਹਮੇਸ਼ਾ ਬਣਿਆ ਰਹੇਗਾ। ਉਸ ਮੈਗ਼ਜੀਨ ਦੇ ਪਹਿਲੇ ਸਾਫ਼ ਤੇ ਸੁਖਬੀਰ ਜੀ ਦੁਨੀਆਂ ਦੇ ਬੇਹਤਰੀਨ ਕਿੱਸੇ ਲਿਖਦੇ ਤੇ ਭਾਪਾ ਜੀ ਛਾਪਦੇ , ਇਹੀ ਇਸ ਕਿਤਾਬ ਦੇ ਛਪਣ ਦਾ ਇਕ ਦਿਲਚਸਪ ਕਿੱਸਾ ਹੈ।
ਇਹ ਕਿਤਾਬ ਸਾਹਿਤ ਅਕੈਡਮੀ ਦਿੱਲੀ ਤੋਂ ਮਿਲ ਸਕਦੀ ਹੈ। ਮੈਂ ਖੁਸ਼ਕਿਸਮਤ ਹਾਂ ਕੇ ਭਾਪਾ ਪ੍ਰੀਤਮ ਸਿੰਘ ਹੋਰਾਂ ਨੂੰ ਮਿਲਿਆ ਹੋਇਆ ਹਾਂ ਉਹ ਆਪਣੇ ਕੰਮ ਨੂੰ ਆਪਣਾ ਧਰਮ ਸਮਝਦੇ ਸਨ।
ਸੁਖਬੀਰ ਹੋਰਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਅਣਥੱਕ ਕੰਮ ਕੀਤਾ ਹੈ। ਲਿਓ ਟਾਲਸਟਾਏ ਦੇ "ਯੁੱਧ ਤੇ ਸ਼ਾਂਤੀ" ਵਰਗੇ ਮਹਾਨ ਨਾਵਲ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਹੋਰ ਵੀ ਬਹੁਤ ਸਾਰਾ ਕੰਮ ਕੀਤਾ ਹੈ।
ਮੇਰੀ ਓਹਨਾ ਨਾਲ ਫੋਨ ਤੇ ਹੀ ਗੱਲ ਹੋਈ ਸੀ, ਗੋਇਲ ਹੋਰਾਂ ਦੇ ਘਰ ਉਹ ਵੀ ਪਿਆਰਾ ਸਹਿਰਾਈ ਹੋਰਾਂ ਦੀਆ ਚਿਠੀਆਂ ਛਾਪਣ ਲਈ।
ਧਨੰਵਾਦ
ਰਜਨੀਸ਼ ਜੱਸ
ਰੁਦਰਪੁਰ
ਉਤਰਾਖੰਡ
No comments:
Post a Comment