ਧਿਆਨ ( Meditation) ਇੱਕ ਰੇਲ ਗੱਡੀ ਹੈ ਜੋ ਮੋਕਸ਼ ਦੀ ਉਪਲਬਧੀ (ਪੂਰਤੀ ) ਸਟੇਸ਼ਨ ਤੇ ਪਹੁੰਚਣ ਤੇ ਛੱਡ ਦੇਣੀ ਹੈ।
ਕਈ ਲੋਕ ਨਹੀਂ ਵੀ ਫਡ਼ਦੇ ਰੇਲ, ਪੈਦਲ ਚੱਲਦੇ, ਪਰ ਜਿਸ ਚ ਪਿਆਸ ਹੈ ਉਹ ਪਾਣੀ ਲੱਭ ਹੀ ਲੈਂਦਾ।
ਬਾਕੀ ਕਈ ਵਡਭਾਗੀ ਨੇ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਵਾਂਗ ਜਿਹਨਾਂ ਤਿੰਨਾਂ ਮਾਰਗਾਂ ਰਾਹੀਂ ਰੱਬ ਨੂੰ ਪਾਇਆ, ਗਿਆਨ, ਭਗਤੀ ਤੇ ਯੋਗ ਰਾਹੀਂ।
ਹੁਣ ਮਨ ਤਾਂ ਬਾਂਦਰ ਹੈ ਜੇ ਇਹਨੂੰ ਆਹਰੇ ਨਾ ਲਾਇਆ ਤਾਂ ਵੀ ਖਰਾਬੀ ਹੈ।
ਗੁਰਬਾਣੀ ਚ ਦਰਜ ਹੈ, ਉਸ ਪਰਮ ਪਿਤਾ ਦੇ ਆਸ਼ੀਰਵਾਦ ਬਿਨਾਂ ਨਹੀਂ ਹੁੰਦੀ ਇਹ ਯਾਤਰਾ।
ਬਾਕੀ ਬਹੁਤ ਕੁਝ ਹੈ, ਜਿਵੇਂ ਗੋਪਾਲਦਾਸ ਨੀਰਜ ਕਹਿੰਦੇ
ਹਮ ਤੇਰੀ ਚਾਹ ਮੇਂ ਐ ਯਾਰ ਵਂਹਾ ਤਕ ਪਹੁੰਚੇ
ਹਮੇਂ ਖੁਦ ਖਬਰ ਨਹੀਂ ਹਮ ਕਹਾਂ ਤਕ ਪਹੁੰਚੇ
ਨਾ ਵੋ ਗਿਆਨੀ, ਨਾ ਵੋ ਧਿਆਨੀ, ਨਾ ਹੀ ਵਿਰਹ ਮਨ
ਵੋ ਕੋਈ ਔਰ ਹੀ ਥੇ ਜੋ ਤੇਰੇ ਮਕਾਂ ਤਕ ਪਹੁੰਚੇ
ਧੰਨੇ ਭਗਤ ਨੂੰ ਪੱਥਰ ਚ ਮਿਲ ਗਿਆ ਰੱਬ।
ਜੁੰਗ ਕਹਿੰਦਾ
There is only one golden rule in life that there is no golden rule.
ਨੁਸਰਤ ਜੀ ਕਹਿੰਦੇ, ਤੁਮ ਇੱਕ ਗੋਰਖਧੰਦਾ ਹੋ।
ਪ੍ਰੋਫੈਸਰ ਮੋਹਣ ਸਿੰਘ ਕਹਿੰਦੇ,
ਰੱਬ ਇੱਕ ਗੁੰਝਲਦਾਰ ਬੁਝਾਰਤ
ਰੱਬ ਇੱਕ ਗੋਰਖਧੰਦਾ
ਖੋਲਣ ਲੱਗਿਆ ਪੇਚ ਇਸਦੇ
ਕਾਫਿਰ ਹੋ ਜਾਏ ਬੰਦਾ
ਕਬੀਰ ਜੀ ਦਾ ਇਹ ਭਜਨ ਵਧੀਆ ਹੈ,
ਜਦ ਗਿਆਨ ਨਾਲ ਸਿਰ ਵੱਡਾ ਹੋਣ ਲੱਗੇ ਤਾਂ ਇਹ ਸੁਣਕੇ ਨੱਚ ਲੈਂਦਾ ਹਾਂ
मोको कहां ढूंढे रे बंदे,
मैं तो तेरे पास में ।
ना तीरथ में ना मूरत में,
ना एकांत निवास में ।
ना मंदिर में, ना मस्जिद में,
ना काबे कैलाश में
ना मैं जप में, ना मैं तप में,
ना मैं व्रत उपवास में ।
ना मैं क्रिया क्रम में रहता,
ना ही योग संन्यास में ।
नहीं प्राण में नहीं पिंड में,
ना ब्रह्माण्ड आकाश में ।
ना मैं त्रिकुटी भवर में,
सब स्वांसो के स्वास में ।
खोजी होए तुरंत मिल जाऊं,
एक पल की ही तलाश में ।
कहे कबीर सुनो भाई साधो,
मैं तो हूँ विश्वास में ।
मोको कहां ढूंढे रे बंदे,
मैं तो तेरे पास में ।
ਰਜਨੀਸ਼ ਜੱਸ
(Tajinderpal Singh ਦੀ ਧਿਆਨ ਦੀ ਇੱਕ ਪੋਸਟ ਤੇ ਲਿਖਿਆ ਉੱਤਰ)
#meditation
#kabir_bhajan
#bhajan
No comments:
Post a Comment