Friday, October 22, 2021

ਘੁਮੱਕੜ ਸ਼ਾਸਤਰ, ਕਿਤਾਬ

ਮੰਜ਼ਿਲ ਮਿਲ ਹੀ ਜਾਏਗੀ ਭਟਕ ਕਰ ਕਹੀਂ
ਗੁਮਰਾਹ ਤੋ ਵੋ ਹੈਂ, ਜੋ ਘਰ ਸੇ ਨਿਕਲੇ ਹੀ ਨਹੀਂ
-------------

ਰਾਹੁਲ ਸੰਕਰਤਾਇਨ ਇੱਕ ਅਜਿਹਾ ਨਾਮ ਹੈ ਜੋ ਮੈਂ ਬਚਪਨ ਤੋਂ ਸੁਣਦ‍ਾ ਆ ਰਿਹਾ ਹਾਂ ਕਿਉਂਕਿ ਬਾਪੂ ਗੁਰਬਖ਼ਸ਼ ਜੱਸ ਹੋਰਾਂ ਨੇ ਉਨ੍ਹਾਂ ਦੇ ਲੇਖ "ਦਿਮਾਗੀ ਗੁਲਾਮੀ" ਕਿਤਾਬ ਅਨੁਵਾਦ ਕੀਤੀ।  ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹੁਸ਼ਿਆਰਪੁਰ ਚ " ਰਾਹੁਲ ਸਟੱਡੀ" ਸੈਂਟਰ ਖੋਲ੍ਹਿਆ। ਜਿਨ੍ਹਾਂ ਵਿੱਚ ਇੱਕ ਦੁਆਰਕਾ ਰਾਜੂ ਭਾਰਤੀ ਵੀ ਨੇ  ਜਿਨ੍ਹਾਂ ਦੀ ਹੁਣੇ ਹੁਣੇ ਇੱਕ ਕਿਤਾਬ ਆਈ ਹੈ "ਏਕ ਮੋਚੀ ਕੀ ਆਤਮ ਕਥਾ"


ਰਾਹੁਲ ਸੰਕਰਤਾਇਨ ਦੀ ਕਿਤਾਬ "ਘੁਮੱਕੜ ਸ਼ਾਸਤਰ"  ਨੂੰ ਘੁਮੱਕੜਾਂ  ਦਾ ਧਾਰਮਿਕ ਗ੍ਰੰਥ ਕਿਹਾ ਜਾ ਸਕਦਾ ਹੈ  ਬਸ ਸ਼ਰਤ ਹੈ ਕਿ ਬਾਕੀ ਧਰਮ ਗ੍ਰੰਥਾਂ ਦੀ ਤਰ੍ਹਾਂ ਇਸ ਦੀ ਪੂਜਾ ਨਾ ਕਰਕੇ ਇਸ ਵਿੱਚੋਂ  ਗਿਆਨ ਗ੍ਰਹਿਣ ਕਰਕੇ ਅਸੀਂ ਆਪਣਾ  ਵਿਵੇਕ ਜਗਾਈਏ। ਨਹੀਂ ਤਾਂ ਅਸੀਂ ਵੇਖ ਹੀ ਰਹੇ ਹਾਂ  ਗ੍ਰੰਥਾਂ ਦੀ  ਪੂਜਾ ਕਰ ਰਹੇ ਹਾਂ ਪਰ ਸਿੱਖ ਕੁਝ  ਨਹੀਂ ਰਹੇ । ਇਸ ਦਾ ਸਿੱਟਾ ਸਾਡੇ ਸਾਹਮਣੇ ਹੈ ਕਿ ਹਰ ਰੋਜ਼ ਧਾਰਮਿਕ ਸਥਾਨਾਂ ਤੇ ਲੋਕ ਜਾਂਦੇ ਨੇ, ਘਰਾਂ ਚ ਪੂਜਾ ਕਰਦੇ ਨੇ ਪਰ ਉਨ੍ਹਾਂ ਦੇ ਦਿਲ ਚ ਕਰੁਣਾ ਪੈਦਾ ਨਹੀਂ ਹੋ ਸਕੀ।
--------
ਮੁੜਦੇ ਆਂ ਕਿਤਾਬ  ਘੁਮੱਕੜ ਸ਼ਾਸਤਰ ਦੀ ਪਹਿਲੀ ਸ਼ਰਤ ਹੈ ਕਿ ਸੋਲ਼ਾਂ ਤੋਂ  ਅਠਾਰਾਂ ਸਾਲ ਦੀ ਉਮਰ ਜਾਂ ਚੌਵੀ ਸਾਲ ਦੀ ਉਮਰ ਚ ਘਰ ਛੱਡ ਦੇਣਾ  ਚਾਹੀਦਾ ਹੈ   ਤਾਂ ਜੋ ਉਹ ਘਰ , ਨੌਕਰੀ ਦੇ ਮੂੰਹ ਚ ਨਾ ਫਸਣ ।

ਜੰਜਾਲ ਤੋੜੋ ਮੋਹ ਛੱਡੋ। ਜਿਵੇਂ ਪੰਛੀ ਆਪਣੇ ਬੱਚਿਆਂ ਨੂੰ ਵੀ ਖੰਭ ਆਉਣ ਤੇ ਚ ਬਾਹਰ ਸੁੱਟਦੇ ਨੇ ਤੇ ਉਹ ਡਰਦੇ ਮਾਰੇ ਖੰਭ ਮਾਰਦੇ ਨੇ ਤੇ ਉੱਡਣਾ ਸਿੱਖ ਜਾਂਦੇ ਨੇ। ਇਸੇ ਤਰ੍ਹਾਂ ਮਾਵਾਂ ਨੂੰ ਵੀ ਆਪਣੇ ਧੀਆਂ ਪੁੱਤਾਂ ਦਾ ਮੋਹ ਤਿਆਗ ਕੇ ਉਨ੍ਹਾਂ ਨੂੰ ਇਸ ਕੰਮ ਚ ਸਹਾਈ ਹੋਣਾ ਚਾਹੀਦਾ ਹੈ। ਸਿੱਖਿਆ ਦੇ ਵਾਂਗ ਘੁਮੱਕੜ ਅਲੱਗ - ਅਲੱਗ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ।
ਜਿੱਥੇ ਜਾਣਾ ਹੈ ਉਥੋਂ ਦੀਆਂ ਭੂਗੋਲਿਕ ਹਾਲਤਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਜਿਵੇਂ ਤਿੱਬਤ ਜਾਣਾ ਹੈ ਤਾਂ ਪਤਾ ਹੋਣਾ ਚਾਹੀਦਾ ਕਿ ਉੱਥੇ ਕੀ ਤਾਪਮਾਨ ਹੈ, ਜੇ ਜਾਈਏ ਤਾਂ ਕਿਸ ਤਰ੍ਹਾਂ ਜਿਊਂਦਾ ਰਿਹਾ ਜਾਵੇਗਾ? ਇਸ ਤਰ੍ਹਾਂ ਜੇ ਕਰੋ ਕੁਝ ਮਿੰਟ ਆਪਣੇ ਹੱਥਾਂ ਚ ਸੇਰ ਭਰ ਬਰਫ਼ ਦਾ ਡਲ਼ਾ ਫੜਨ ਦੀ ਕੋਸ਼ਿਸ਼ ਕਰਾਂਗੇ ਤਾਂ ਕੁਝ ਅੰਦਾਜ਼ਾ ਲਾ ਹੀ ਲੈਣਗੇ।

 ਸਰੀਰਕ ਮਿਹਨਤ ਹੋਣੀ ਜ਼ਰੂਰੀ ਹੈ ਤਾਂ ਜੋ ਪਿੱਠ ਦੇ ਭਾਰ ਚੁੱਕਣ ਦੀ ਆਦਤ ਪੈ ਪੈਦਾ ਹੋ ਸਕੇ। ਨਾਚ , ਸੰਗੀਤ, ਫੋਟੋਗ੍ਰਾਫੀ ਆਦਿ ਘੁਮੱਕੜਾਂ ਲਈ ਲਾਭਦਾਇਕ ਹੋ ਸਕਦੀਆਂ ਨੇ।
ਘੁਮੱਕੜ ਆਤਮ ਨਿਰਭਰ ਹੋਵੇ ਜਿਵੇਂ ਕਿ ਉਹਨੂੰ ਬਾਲਾਂ ਦੀ ਕਟਿੰਗ ਆਉਣੀ ਜ਼ਰੂਰੀ ਹੈ। ਯੂਰਪ ਵਰਗੇ ਦੇਸ਼ਾਂ ਅੰਦਰ ਇੱਕ ਹਜਾਮ ਤੇ ਪ੍ਰੋਫ਼ੈਸਰ ਦੀ ਇੱਕੋ ਜਿੰਨੀ ਤਨਖਾਹ ਹੈ। ਭੀਖ ਮੰਗਣਾ ਗੁਨਾਹ ਹੈ। ਹਸਤਰੇਖਾ ਦਾ ਗਿਆਨ ਹੋਣਾ ਲਾਹੇਵੰਦ ਹੋ ਸਕਦਾ ਹੈ।
 ਬਾਂਸੁਰੀ ਵਧੀਆ ਸਾਜ਼ ਹੈ, ਝੋਲੀ ਚ ਰੱਖ ਲਓ ਜਿੱਥੇ ਮਰਜ਼ੀ ਵਜਾਓ। ਲੋਕਾਂ ਨਾਲ ਰਾਬਤਾ ਕਾਇਮ ਹੋਵੇਗਾ।

 ਪੱਛੜੀਆਂ ਜਾਤਾਂ ਅੰਦਰ ਪੂਰੇ ਭਾਰਤ ਚ ਅਲੱਗ ਅਲੱਗ ਜਾਤੀਆਂ ਦੇ ਨਾਂ ਦੱਸੇ ਗਏ। ਉਨ੍ਹਾਂ ਕੋਲ ਉਦਯੋਗ ਧੰਦੇ ਨਹੀਂ ਹੁੰਦੇ ਉਹ ਉੱਥੇ ਰਹਿ ਸਕਦੇ ਹਨ ਜਿੱਥੇ ਕੁਦਰਤ ਕੁਦਰਤੀ ਢੰਗ ਨਾਲ ਭੋਜਨ ਦੇਣ ਚ ਸਮਰੱਥ ਹੋਵੇ।  ਕਈ ਘੁਮੱਕੜ ਕਿਸੇ ਥਾਂ ਨੂੰ ਨੇੜੇ ਤੋਂ ਜਾਣਨ ਲਈ ਉੱਥੇ ਦੀਆਂ ਕੁੜੀਆਂ ਨਾਲ ਵਿਆਹ ਕਰ ਲੈਂਦੇ ਹਨ ਇਹ ਮਾੜਾ ਹੈ ਇੱਥੇ ਉੱਥੇ ਹੀ ਰੁਕ ਜਾਣਗੇ ਅੱਗੇ ਨਹੀਂ ਜਾ ਪਾਉਣਗੇ।
 ਲੇਖਕ ਲਿਖਦਾ ਔਰਤ ਨੂੰ ਘੁਮੱਕੜ ਲਈ ਉਤਸ਼ਾਹਿਤ ਕਰਨ ਲਈ ਕਿੰਨੇ ਹੀ ਭਰਾ ਮੇਰੇ ਤੋਂ ਨਾਰਾਜ਼ ਹੋਣਗੇ। ਪਰ ਜਦੋਂ ਔਰਤਾਂ ਦਾ ਘੁੰਡ ਛੱਡਿਆ ਤਾਂ ਪਹਿਲਾਂ ਵੀ ਬਹੁਤ ਵਿਰੋਧ ਹੋਇਆ ਸੀ।ਯੂਰਪ ਦੀਆਂ ਕੁੜੀਆਂ ਹਿੰਮਤੀ ਨੇ ਇਸ ਕੰਮ ਚ ।

 ਕਿਸੇ ਪਾਠਕ ਨੂੰ ਭਰਮ ਹੋ ਸਕਦਾ ਹੈ ਕਿ ਧਰਮ ਤੇ ਘੁਮੱਕੜੀ ਵਿਚਾਰੇ ਵਿਰੋਧ ਹੈ ਪਰ ਧਰਮ ਤੇ ਇੱਕ ਘੁਮੱਕੜੀ ਦਾ ਵਿਰੋਧ ਕਿਵੇਂ ਹੋ ਸਕਦਾ ਹੈ ਜਦਕਿ ਅਸੀਂ ਜਾਣਦੇ ਹਾਂ ਪਹਿਲੇ ਦਰਜੇ ਘੁਮੱਕੜ ਨੇ ਹੀ ਘੁਮੱਕੜਾਂ ਨੇ ਹੀ ਕਿੰਨੇ ਹੀ ਧਰਮਾਂ ਦੇ ਸੰਸਥਾਪਕ ਹੋਏ ਨੇ।

  ਘੁਮੱਕੜ ਕੋਲ ਡਾਇਰੀ ਹੋਣੀ ਚਾਹੀਦੀ ਜਿਸ ਨਾਲ ਆਪਣੀ ਯਾਤਰਾ ਚ ਹੋਣ ਵਾਲੀਆਂ ਦਿਲਚਸਪ ਗੱਲਾਂ ਲਿਖ ਸਕੇ ਨਹੀਂ ਤਾਂ ਬਾਦ ਵਿਚ ਅਫਸੋਸ ਹੁੰਦਾ ਹੈ ਕਿ ਉਹ ਗੱਲਾਂ ਲਿਖ ਨਹੀਂ ਪਾਇਆ।

ਬਿਨਾ ਕਿਸੇ ਮਕਸਦ ਦੇ ਘੁੰਮਣਾ ਹੀ ਅਸਲੀ ਘੁੰਮਣਾ ਹੈ।  ਤਹਿਜ਼ੀਬ ਹਾਫਿਜ਼ ਦਾ ਸ਼ੇਰ ਹੈ
 ਮੈਂ ਉਸ ਕੇ ਪਾਸ ਕਿਸੇ ਵੀ ਕੰਮ ਕੇ ਲੀਏ ਨਹੀਂ ਜਾਤਾ
ਉਸਕੋ ਯੇ ਕਾਮ ਕੋਈ ਕਾਮ ਹੀ ਨਹੀਂ ਲਗਤਾ 

ਕਿਤਾਬ ਵਿੱਚ ਪੂਰੇ ਵਿਸ਼ਵ ਭਰ ਦੇ ਘੁਮੱਕੜਾਂ ਬਾਰੇ ਜ਼ਿਕਰ ਮਿਲਦਾ ਹੈ ਜਿਸ ਨੂੰ ਪੜ੍ਹ ਕੇ ਉਨ੍ਹਾਂ ਬਾਰੇ ਜਾਣਨ ਦੀ ਹੋਰ ਉਤਸੁਕਤਾ ਪੈਦਾ ਹੈ। 

 ਅਨੁਵਾਦ ਸਰਲ ਭਾਸ਼ਾ ਚ ਹੋਣ ਕਰਕੇ ਪਡ਼੍ਹਨਾ ਰੌਚਕ ਹੈ।  ਇਸ ਵਿੱਚ ਇੱਕ ਗੱਲ ਵਧੀਆ ਲੱਗੀ ਕਿ ਰਾਹੁਲ ਸੰਕਰਤਾਇਨ ਉਨ੍ਹਾਂ ਨੇ ਜੋ ਗ੍ਰੰਥ ਤਿੱਬਤ ਤੋਂ ਲੈ ਕੇ ਆਏ ਉਹਨਾਂ ਨੂੰ ਕਾਸ਼ੀ ਤੇ ਹੋਰ ਵਿਸ਼ਵ ਵਿਦਿਆਲਿਆਂ ਨੂੰ  ਦਿੱਤੇ ਤਾਂ ਜੋ ਕਿ ਉਨ੍ਹਾਂ ਦੀ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਹੋ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਤੇ ਕੰਮ  ਕਰ ਸਕਣ। ਇਸ ਲਈ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਾਂਗੇ ।
ਮੇਰੇ ਖਿਆਲ ਚ ਇਹ ਕਿਤਾਬ ਹਰ ਪਾਠਕ ਪੜ੍ਹਨੀ ਚਾਹੀਦੀ ਹੈ ਜੋ ਜੀਵਨ ਨੂੰ ਘੋਖਣ ਦੀ ਪਿਆਸ ਰੱਖਦਾ ਹੈ।
 ਕਿਤਾਬ ਦੀ ਕੀਮਤ 225 ਰੁਪਏ ਹੈ ਤੇ ਇਹ 
"ਰੀਥਿੰਕ ਪਬਲੀਕੇਸ਼ਨ"  ਨੇ ਛਾਪੀ ਹੈ ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

ਪੂਰੀ ਪੋਸਟ ਮੇਰੇ ਬਲਾਗ ਤੇ

Wednesday, October 13, 2021

Cycling 14.10.2018

झूम के बरसे बादल पुरवा, 
मन में आग लगाए तो
वादा तो परसों का है 
पर आज भी वो आ जाए तो

नंगा घूमूं बारिश में और 
नाव चलाऊं कागज की
जी करता है मेरा बचपन
 फिर से लौट के आए तो
- बल्ली सिंह चीमा

आज सुबह साइकिलिंग करने के लिए मैं और मेरा बेटा रोहन चल दिये। वहां पहुंचे तो हेम पंत की स्कूटी खड़ी  थी।  रेशु मैडम भी आए । उनके साथ हम सैर करने निकल गए। मेरा बेटे न  बताया कि Surjit Singh Grover भी सैर करने आये हैं।  वह मिले फिर  हेम पंत जी भी अपनी  बेटी  वसुधा  के साथ  मिल गए।  Rajesh Mandhan भी साइकिल लेकर आ गए। जम गई महफिल ।खूब हुई बातें हुई ।मैंने  राम सरूप अनखी की कहानी "साइकिल दौड़" सुनाई। 
उस कहानी में एक साइकिल सवार है जो अपने गांव को जा रहा है। उधर से एक नई नवेली दुल्हन अपने पति के साथ साइकिल पर बैठी जा  रही है। उसका पति अकेले साइकिल सवार को पीछे छोड़ देता है, तो वह बहुत जोर से हंसती है। यह देखकर वह साइकिल सवार अपना जोर लगाता है और उन को पीछे छोड़ देता है। फिर उस नई नवेली दुल्हन का चेहरा मुरझा जाता है। रास्ते में रुकता है नलके से पानी पीता है ।यही सफर चलता रहता है। फिर साइकिल सवार जानबूझकर  साइकिल की दौड़ में हार जाता है। उस वक्त उस दुल्हन के चेहरे पर जो खुशी होती है यह देखकर साइकिल सवार मुस्कुरा देता है ।

राजेश जी ने बताया उनका एक दोस्त है , कृष्ण चाहल । वो डिग्री में उनके साथ पढ़ता था उनका रूममेट भी था। उस हिसाब के फार्मूले याद नहीं रहते थे ।फिर उसने एक किताब पढ़ी शिव खेड़ा की ।राजेश सर को बताया कि वह भी किताब लिखेगा। अब वही लड़का मेमोरी गुरु के नाम से जाना जाता है।वो पूरे भारत वर्ष और कई देशों में घूम चुका है। उसका Guiness Book of World Record में नाम है। 
 फिर आ गए हम चाय वाले अड्डे पर अपने टी पार्टी करने ।चाय पी,  चुटकुले सुनाए , खूब ठहाके लगाए सुरजीत  सर ने किस्सा सुनाया ।एक बार उनके शॉप पर एक आदमी आया और वह उनके वर्करों से लड़ने लग गया ।बिना बात के ही बात का बतंगड़ बना रहा था। सुरजीत सर यह सब देखते रहे ।तो उन्होंने उसको अपने पास बुलाया और बोले भाई साहब आप किसी टेक्निकल लाइन में है क्या? उसने बोला हां जी मैं कंपनी में मैनेजर हूं ।सुजीत सर बोले, तभी यह फ्रस्ट्रेशन कंपनी कि यहां पर निकल रही है। हमने खूब ठहाके लगाए। हेम पंत ने बल्ली सिंह चीमा की कविता सुनाई , जो शुरु में लिखी है। मैंने भी एक किसी की लिखी हुई दो लाईन सुनाई।

पड़ोसी की मुर्गी चुराना 
सबके बस की बात नहीं 
उसकी मुर्गी चुराकर
उसी को खिलाना 
सबके बस की बात नहीं
बीवी से बेलन खाना 
सबके बस की बात नहीं 
बेलन खाकर सबको बताना
सबके बस की बात नहीं 
# कवि - नामालूम 

सिर्फ राजनीति को छोड़कर बहुत सारी बातें हुई। बच्चों  की पढ़ाई  को लेकर सुरजीत सर ने बहुत एक्सपैरीमैंट किए हैं। Delhi Public school  में अभी शतरंज का बहुत बड़ा कंपीटीश्न करवाया जिसमें 1800 बच्चों  ने हिस्सा लिया था। 
 यंहा पर ये बताना चाहता हूँ कि सुरजीत सर दो स्कूल चला रहे हैं,  Jaycees public school and Delhi Public School 
 विजय साहनी जी को भी याद किया गया। चाय पी फिर वक्त हो गया तो सारे अपने अपने घरों को लौट आए। आज के लिए अलविदा , मैं फिर आऊंगा ,एक नया किस्सा लेकर एक नए रूप में।
#rajneesh_jass
#cycling_group_rudrapur
Distt Udham singh Nagar 
Uttrakhand
14.10.2021

Tuesday, October 12, 2021

साईकिलिंग और क्रिकेट के खिलाडी व्हील चेयर

जिंदा को जो मार डाले ये दुनिया वो है
हम जिंदा हैं तो जीने का हुनर रखते हैं
#कवि_नामालूम

 आज साइकिल के लिए निकला । मौसम में हल्की सी ठंडक आ गई है, अक्तूबर जो आ गया है । स्टेडियम के आगे जाकर एक चक्कर लगाया । वापस आ रहा था तो  शिवशांत मिल गया। मैंने देखा दो लड़के भी व्हील चेयर पर स्पोर्ट टीशर्ट पहने हमारे चाय वाले अड्डे की तरफ ही  जा रहे थे । मैनें रुक कर उनसे बातचीत करनी शुरू की। एक का नाम मनोज है, वो हरिद्वार से और दूसरे का नाम धनवीर वो ऋषिकेश से थे । यहां वो क्रिकेट का ट्रायल देने आए थे। धनवीर का एक्सीडेंट हो गया तो 8 साल तक अपने घर से नहीं निकला , क्योंकि वह मुझे दूसरे लोगों को दोनों टांगों पर चलते हुए देखता था और अंदर से हीन भावना से भर जाता था।
 एक्सीडेंट से पहले उसने एथलैटिक्स में गोल्ड मेडल जीता  था। उसने दोबारा हिम्मत की और  फिर से दोबारा खेलना शुरू किया। उसको फिर अवार्ड मिला और अखबार में तस्वीर आई। फिर उसका मनोबल बढ़ा, वो ओर जोश से खेलने लगा।
 एक बार वो पिंगलवाड़ा, अमृतसर गया। उसने पूछा यह क्या है?  तो किसी ने बताया कि आप 3 दिन रहोगे तो आपको खुद ही पता चल  जाएगा। वो वँहा पहुंचा तो उसको रात हो चुकी थी । वो कमरे में लेट गया। उसको भूख लगी थी पर वह थक गया और सो गया। उसे सुबह फिर भूख लगी और फिर जब वो उठा उसने देखा यँहा बहुत ज्यादा शोर था। उसने सोचा शायद ये हॉस्पिटल है। एक जगह खाना खिलाया जा रहा था , वो लंगर था। वह फटाफट उनके साथ बैठ गया और खाना खाने लग गया। जैसे उसने एक दो रोटी खाई और उसका पेट भरा तो उसने एक नजर देखा तो वँहा अजीब किस्म के लोग थे। उनमें से कुछ पागल , कुछ लंगड़े लूले थे । उसने वहां पर से खाना खाया और भागकर अपने कमरे में आ गया। उने एक घंटा अपनी छाती पर हाथ रखा और परमात्मा का शुक्रिया के वह उसे बहुत बेहतर स्थिति में है।

 यहां पर यह बताना जरूरी है कि पिंगलवाड़ा भगत पूरन सिंह ने लूले- लंगड़े ,पागल लोगों के लिए बनाया था जो  आज भी चल रहा है। वहां पर 1000 के लगभग  मरीज़ हैं । वहां लगभग  लाख रुपया रोजाना खर्चा है ।भगत पूरण सिंह ने पर्यावरण के ऊपर भी बहुत कुछ काम किया और बहुत कुछ लिखा है। वहां दीवारों पर फूल, पेड़ बने हुए हैं और कुदरती नजारे हैं। भगत पुराण सिंह के जीवन  पर एक फिल्म भी बनी है, " एह जन्म तुम्हारे लेखे।"

 हम बातें कर रहे थे और आज हमारा चाय वाला भी  नहीं आया था तो हम दूसरे चाय के अड्डे पर गए। चाय पीते- पीते  हमने ओर बातें करनी शुरू की। मैंने दूसरे लड़के से भी बात की। उसको वसीम बरेलवी जी का शेर सुनाया
 उसूलों पर आंच आए तो टकराना ज़रूरी है
 जिंदा हो तो , जिंदा नज़र आना ज़रूरी है 

मैंने कहा यह आपको देखकर महसूस होता है कि आप इस दौर से गुज़र रहे हो और फिर भी आप इतने प्रसन्न हो। ये शेर उन दोनों के जज्बे पर था।वह लड़का रात को हरिद्वार से ट्रेन में आया उसको शेव कर रखी हुई।वो बड़ा स्मारट लग रहा था।  उसने  वसीम जी का शेर अपने व्हाट्सएप स्टेटस पर तुरंत अपडेट किया । 

फिर धमवीर से बातचीत शुरू हुई। तो मैंने पूछा कि जब तुम सफर करते हो तो व्हील चेयर को कैसे ट्रेन पर चढ़ाते हो? तो उसने बहुत ही खूबसूरत जवाब दिया,हमें अच्छे इंसान हर जगह मिल जाते हैं क्योंकि ये  दुनिया अच्छे इँसानों से भरी हुई है। मैनें कहा जिन लोगों के हाथ पैर सलामत हैं, जो लोग चल फिर रहे हैं , पर वो फिर भी बहुत दुखी है। वो किसी ना किसी को कोसते रहते हैं , कि सिस्टम खराब है , यहां पर दुनिया खराब और पर वो खुद कुछ नहीं करते।

 धमवीर ने बताया कि उसने बहुत सारे डिप्रेशन वाले लोगों से बातचीत करके उनको निराशा से बाहर निकाला है। उसने एक निष्कर्ष निकाला है कि जो लोग खुश रहते हैं तो उनको ये दुनिया खुश नज़र आती है और जो लोग डिप्रेशन में है उनको लगता है कि यह दुनिया बहुत बुरी है।
 मैंने धमवीर से बात की, कि एक किताब है रांडा बर्न की  "द सीक्रेट"।  मैं जब भी कभी निराशा से घिरा तो उस किताब ने मेरा बहुत साथ दिया है, तो वो  मुस्कुरा दिया,  उसने बताया मैनें भी यही किताब पढी है। 

 हमने उनको दोनों को अपने मोबाइल नंबर का आदान प्रदान किया  फेसबुक पर फ्रेंड लिस्ट में ऐड किया और उनसे विदा ली।

फिर मिलेंगे इक नए किस्से के साथ।
धन्यवाद
रजनीश जस
रूद्रपुर
उत्तराखंड
13.10.2018

Surjit Singh Grover, Priye Shiv Shant, Pankaj Sharma, Rajesh Mandhan

Monday, October 11, 2021

Kainchidham Mandir, Uttrakahnd

आज नीम करोली बाबा मंदिर , कैंची धाम गया. मंदिर के अंदर जाते ही मन बिल्कु शांत हो गया। ऐसे लगा मन से सारा बोझ उत्तर गयाI वहां आरती हो रही थीI आरती में डफली के साथ ढोलकी पर भजन, क्या बात... आज तो समझदारी कहीं दूर बिखर गयीI एक अंग्रेज जो व्हील चेयर पर थाI
मैंने उस व्हील चेयर वाले से पुछा "आप कहाँ से है? "
तो वो बोला, "फ्रांस से'
 मैंने पुछा " क्या आप भारत से प्यार करते हैं?
 तो वो बोला " बहुत  ज़्यादा"  I पर ये कहते जो ख़ुशी उसके चेहरे पर थी वो मैं अभी शब्दो में नहीं बता सकता I
 वो और बहुत सरे अंग्रेज जो भारतीय भेष भूषा में थे  वो सब मस्ती में डूबे हुए थे I
 जैसे चुम्बक लोहे को खींच लेता है वैसे ही मेरे साथ हुआ I  उसका जादू  और उसके नाश अभी भी मेरे मन  पर छाया हुआ है I  दोबारा जाने का मन है। 
आबिदा प्रवीन जो एक सूफी गायक है,  उनकी एक बात याद आ गई,  " यंहा से अक्ल और समझ खत्म होती है,  वंहा से इश्क शुरू होता है। " वो आज देख भी लिया।
# रजनीश जस, 
रुद्रपुर, उत्तराखंड
11.10.2016

Saturday, October 9, 2021

घुमक्कड़

घुमक्कड़
-------------

धरती मापने निकले घुमक्कड़
अपने छोटे-छोटे पैरों के साथ 
दिल में लिए
बुलंद हौसलें

इनकी दिलों में ख्वाहिश है
उन राहों पर जाने की
यहां सिर्फ और सिर्फ कुदरत है 
अपने पूरे यौवन पर
यह बनाते हैं अपनी राह खुद
जैसे रॉबर्ट फ्रॉस्ट की कविता है
" द रोड नॉट टेकन"
 मतलब जिस राह पर कोई नहीं चला

कभी  पैदल 
कभी बिना तैयारी के 
पर अब तो तरक्की हो गई है 
आ गए हैं टेंट,मैट,
स्लीपिंग बैग और 
पोर्टेबल चुल्हे

जेब में चाहे पैसे कम हैं
पर वह भरी हुई जज्बात से
मोहब्बत से 
वो मोहब्बत किसी एक
मनुष्य या जगह के लिए नहीं
बल्कि  इसमें समाई हुई है पूरी सृष्टि
चींटी, गिलहरी, मधुमक्खी,साँप, हाथी,
शेर, चीता, फूल , पहाड़, दरिया, ब्लैक होल, गैलेक्सी

इनको राह दिखाने वाले हैं
आज से पहले हुए घुमक्कड़
राहुल संक्रतायन, हिऊन साँघ, इब्नेबतूता 

आंखें बंद कर यह
अपने अंदर की भी 
यात्रा तय करते हैं 
जैसी यात्रा की है 
बाबा नानक ,महात्मा बुद्ध और कबीर ने
जो कि कहते हैं 
"जो ब्राह्मंडे सो ही पिंडे" 

इनकी आंख में हैरानी
जैसे  देखता है नया पैदा हुआ बच्चा
हर शै को बहुत गौर से 

इनको किसी से ज्यादा लगाव नहीं होता 
ना ही होता बैराग
घूमना इनकी ज़ात है
घूमना इनका धर्म है
घूमना ही इनका कर्म है

नदियां, पहाड़, मरुस्थल 
सब तय कर जाते हैं 
कोई पैदल 
कोई साइकिल से 
कोई स्कूटर पर
कोई मोटरसाइकिल पर

और पहुंच जाते हैं 
लेह लद्दाख, कश्मीर, हिमाचल,
उत्तराखंड, गोवा, सिक्कम, गुजरात
कई तो सरहद के पार घूम आते हैं 
और पहुंचा देते हैं मोहब्बत का पैगाम 
वापस ले ले कर आते हैं 
दिलदार लोगों की 
मेहमान नवाज़ी के किस्से
खींचते हैं तस्वीरें 
बनाते हैं वीडियो
जो कि लोग भी आनंद ले सकें
धरती के सुंदरता का
चढ़ता डूबता सूरज, चांद सितारे 
सब कुछ समा लेते हैं अपने ज़हन में

कुछ लिखते हैं किताबें
और उन किताबों को पढ़कर 
आम लोगों के ख्वाबों को भी 
पंख लग जाते 
और वह घर के चारदीवारी को 
तोड़कर बाहर निकलने की 
उम्मीद से भर जाते 

घुमक्कड़ जानते हैं
इस धरती पर यह मानव देह
मिली है
कुछ समय घूमने के लिए

घूमना है तो कुछ जोड़ते नहीं
किसी का दिल तोड़ते नहीं
रखते नहीं दिल में कोई मलाल 
कि "यह" नहीं किया 
"वह" रह गया
ज़िन्दगी को भरपूर जीते हैं 

जिन पांच तत्वों से शरीर बना है 
हवा,अग्नि,जल,वायु,आकाश
जानते हैं इसी में 
एक दिन समा जाना है 
तो नहीं करते इसको मैला
जैसे कि कबीर कहते हैं 
"ज्यों की त्यों धर दीनी चदरिया"

धरती पर सिर्फ आदमी ने 
अलग- अलग धर्म बनाए हैं
सरहद, फौज, हथियार
पर घुमक्कड़ लोगों के लिए
सारी धरती ही एक है 
इनके लिए तो हर एक आदमी 
अलग सभ्यता है 
इसलिए तो निकलते हैं 
घरों से जानने को 
अलग-अलग सभ्यताओं को

मैं भी नहीं जानता था 
घुमक्कड़ और सैलानी होने में
फर्क है
सैलानी घर से निकलकर 
किसी मशहूर जगह पर 
सीधा होटल में जाता है
वह भी पूरी तैयारी के साथ
एक निश्चित समय में 
देखकर घर वापस आ जाता है 
पर वह नहीं खाता 
वहां के आम  लोगों का खाना 
ना ही मिलता आम लोगों 
ना जान पाता नयी - नयी राहें
ना जान पाता नयी - नयी बातें

पर अब पता चला 
कि घुमक्कड़ निकलते हैं घर से 
उनको यह भी नहीं पता होता 
कहां जाना है, कैसे जाना है 
बस इस दिल में घूमने का ख्याल रहता है 

यह पार करते हैं
नदियां, पहाड़, झरने, समुद्
अपना खाना आप बनाते हैं 
कई बार तो दो पत्थर जोड़ कर 
उन पर हांडी रखकर 
जंगल से  लकड़ियां बीनकर
उससे आग जलाते 
खाना बनाते
रात बिताते जंगली जानवरों के बीच 
नज़ारा लेते चांदनी रात का 
सुनते झींगुर की आवाज़
दरिया का शोर 
अमावस की रात में 
चीड़ के पेड़ों से गुज़रती हुई हवा की
सां- सां की आवाज़

सफर के दौरान बनते
दिलकश किस्से 
कुछ लोग इन को घर बुलाकर
खाना खिलाते 
कोई ठंड से बचने के लिए
दस्ताने खरीद कर देता 
और नहीं लेता कोई पैसे 
कोई पेट्रोल खत्म होने पर 
लाकर देता पेट्रोल 
कोई साइकिल या मोटरसाइकिल 
पंचर होने पर पहुंचा देता
अपनी गाड़ी में लादकर 
इनको टायरों की दुकान पर

भूले से अगर कोई सामान 
किसी दुकान पर रह जाए 
तो दुकानदार,
मार्किट बंद होने पर भी
अपनी दुकान के बाहर बैठा
इंतज़ार करता रहता घुमक्कड़ लोगों का
जो कि वापस कर सके
उनकी अमानत
फिर होता मोबाइल नंबरों का लेनदेन 
और दोबारा मिलने से 
ऐसे गहरे रिश्ते बन जाते
जो कि अपने सगे भाइयों बहनों के
साथ भी नहीं होते

घुमक्कड़ लोग मिलते हैं 
आम लोगों को 
सुनते उनका सुख-दुख
उन आम लोगों को 
बना देते हो खास
उनकी तस्वीर खींचकर
अपनी मुस्कान  उनको  देकर 
उनका  दुख पोंछ देते

जैसे कि मधुमक्खियां, तितलियाँ
फूलों का परिवार बढा देती हैं
उनके पराग कणों से
उसी तरह घुमक्कड़ भी 
लोगों के दिलों में शांति 
और सुकून भर देते हैं 
जो कि इस समय की 
सबसे बड़ी ज़रूरत है

फिर निकलते आगे को
नए सफर पर
कुछ नया देखने
कुछ नया सीखने 

धरती को मापने निकले
घुमक्कड़
अपने छोटे छोटे पैरों से
दिल में लिए हुए
बुलंद हौंसले
-------
 चलता

 ©रजनीश जस
रूद्रपुर 
उत्तराखंड
 निवासी पुरहीरां
 जिला होशियारपुर , पंजाब

Thursday, October 7, 2021

ਘੁਮੱਕਡ਼ ਭਾਗ 1

ਘੁਮੱਕੜ
---------

ਧਰਤੀ ਨਾਪਣ ਨਿਕਲੇ ਨੇ
ਘੁਮੱਕੜ 
ਆਪਣੇ ਨਿੱਕੇ - ਨਿੱਕੇ ਪੈਰਾਂ ਨਾਲ 
ਦਿਲਾਂ ਚ ਬੁਲੰਦ ਹੌਂਸਲਿਆਂ ਨਾਲ

ਇਹਨਾਂ ਦੇ ਦਿਲ ਚ ਖ਼ਵਾਇਸ਼ ਹੈ 
ਉਹਨਾਂ ਰਾਹਾਂ ਤੇ ਜਾਣ ਦੀ
ਜਿੱਥੇ ਸਿਰਫ ਤੇ ਸਿਰਫ ਕੁਦਰਤ ਹੈ 
ਆਪਣੇ ਪੂਰੇ ਸੁਹੱਪਣ ਚ 
ਇਹ ਬਣਾਉਂਦੇ ਨੇ ਆਪਣੀ ਰਾਹ ਆਪ 
ਜਿਵੇਂ ਰਾਬਰਟ ਫਰੋਸਟ ਦੀ ਕਵਿਤਾ ਹੈ 
ਦ ਰੋਡ ਨੋਟ ਟੇਕਣ
ਮਤਲਬ ਜਿਸ ਰਾਹ ਤੇ ਕੋਈ ਨਹੀਂ ਤੁਰਿਆ

ਕਦੇ ਪੈਦਲ
ਕਦੇ ਬਿਨਾ ਕੁਝ ਤਿਆਰੀ ਦੇ 
ਪਰ ਹੁਣ ਸਮੇਂ ਨਾਲ
ਤਰੱਕੀ ਹੋ ਗਈ ਹੈ
ਆ ਗਏ ਨੇ
ਟੈਂਟ, ਸਲੀਪਿੰਗ ਬੈਗ, 
ਇਕ ਪੋਰਟੇਬਲ ਚੁਲ੍ਹੇ 

ਜੇਬ ਚ ਪੈਸੇ ਭਾਵੇਂ ਘੱਟ ਨੇ
ਪਰ ਉਹ ਭਰੀ ਹੋਈ ਹੈ 
ਜਜ਼ਬਾਤ ਨਾਲ 
ਮੁਹੱਬਤ ਨਾਲ 
ਇਸ ਮੁਹੱਬਤ ਚ ਕਿਸੇ 
ਇੱਕ ਮਨੁੱਖ ਜਾਂ ਜਗ੍ਹਾ ਲਈ  ਨਹੀਂ 
ਸਗੋਂ ਇਸ ਵਿਚ ਸਮਾਈ ਹੋਈ ਹੈ
ਪੂਰੀ ਸਰਿਸ਼ਟੀ
ਕੀੜੀ, ਗਲਿਹਰੀ, ਮਧੂਮੱਖੀ, ਸੱਪ , ਹਾਥੀ, ਸ਼ੇਰ, ਚੀਤਾ
ਫੁੱਲ, ਪਹਾੜ ,ਦਰਿਆ, ਗਲੈਕਸੀ ਤੇ ਬਲੈਕ ਹੋਲ ਨੇ 

ਇਹਨਾਂ ਲਈ ਚਾਨਣ ਮੁਨਾਰਾ ਨੇ 
ਅੱਜ ਤੋਂ ਪਹਿਲਾਂ ਹੋਏ ਘੁਮੱਕੜ
ਰਾਹੁਲ ਸੰਕ੍ਰਤਾਇਨ, ਹਿਊਨ ਸਾਂਗ,
ਇਬਨੇ ਬਤੂਤਾ 

ਇਹ ਆਪਣੇ ਅੰਦਰ ਵੀ
ਇੱਕ ਯਾਤਰਾ ਕਰਦੇ ਨੇ 
ਜਿਵੇ ਕੀਤੀ ਹੈ ਯਾਤਰਾ
ਬਾਬੇ ਨਾਨਕ,ਮਹਾਤਮਾ ਬੁੱਧ ਤੇ ਕਬੀਰ ਨੇ 
ਜੋ ਕਹਿੰਦੇ ਨੇ
ਜੋ ਬ੍ਰਹਮੰਡੇ ਸੋ ਹੀ ਪਿੰਡੇ 

ਇਹਨਾਂ ਦੀ ਅੱਖ ਵਿਚ ਹੈ
ਹੈਰਾਨੀ ਨਾਲ ਵੇਖਣ ਦੀ
ਜਿਵੇਂ  ਵੇਖਦਾ ਹੈ ਨਵਾਂ ਜੰਮਿਆ ਬੱਚਾ
ਵੇਖਦਾ ਹੈ ਹਰ ਸ਼ੈਅ ਨੂੰ ਗਹੁ ਨਾਲ 

ਇਹਨਾਂ ਨੂੰ ਕਿਸੇ ਨਾਲ 
ਬਹੁਤ ਲਗਾਅ ਨਹੀਂ ਹੁੰਦਾ
ਨਾ ਹੀ ਕੋਈ ਬੈਰਾਗ 
ਘੁੰਮਣਾ ਹੀ ਇਹਨਾਂ ਦੀ ਜ਼ਾਤ ਹੈ
ਘੁੰਮਣਾ ਹੀ ਇਹਨਾਂ ਦਾ ਧਰਮ ਹੈ
ਘੁੰਮਣਾ ਹੀ ਇਹਨਾਂ ਦਾ ਕਰਮ ਹੈ 

ਨਦੀਆਂ, ਪਹਾੜ, ਮਾਰੂਥਲ
ਸਭ ਤੈਅ ਕਰ ਜਾਂਦੇ ਨੇ  
ਕੋਈ ਪੈਦਲ
ਕੋਈ ਸਾਈਕਲ ਤੇ
ਕੋਈ ਸਕੂਟਰ ਤੇ 
ਕੋਈ ਮੋਟਰਸਾਈਕਲ ਤੇ 
ਪੁੱਜ ਜਾਂਦੇ ਨੇ 
ਲੇਹ ਲੱਦਾਖ, ਕਸ਼ਮੀਰ, ਹਿਮਾਚਲ,
ਉੱਤਰਾਖੰਡ, ਗੋਆ, ਸਿੱਕਮ, ਗੁਜਰਾਤ
 ਤੇ ਕਈ ਤਾਂ ਸਰਹੱਦਾਂ ਪਾਰ ਘੁੱਮ ਆਉਂਦੇ 
ਪੁਚਾ ਆਉਂਦੇ ਮੁਹੱਬਤ ਦਾ ਪੈਗਾਮ 
ਤੇ ਵਾਪਸ ਲੈ ਆਉਂਦੇ
ਦਿਲਦਾਰ ਲੋਕਾਂ ਦੀ 
ਮਹਿਮਾਨ ਨਿਵਾਜ਼ੀ ਦੇ ਕਿੱਸੇ 
ਉਹ ਖਿੱਚਦੇ ਤਸਵੀਰਾਂ 
ਬਣਾਉਂਦੇ ਵੀਡੀਓ 
ਜੋ ਕੇ ਹੋਰ ਲੋਕ ਵੀ ਮਾਣ ਸਕਣ
ਧਰਤੀ ਦੀ ਸੁੰਦਰਤਾ ਦਾ ਆਨੰਦ 
ਚੜ੍ਹਦਾ ਡੁੱਬਦਾ ਸੂਰਜ , ਚੰਨ, ਤਾਰੇ,
ਸਭ ਸਮੋ ਲੈਂਦੇ ਆਪਣੇ ਜ਼ਹਿਨ ਚ 

ਕੁਝ ਲਿਖਦੇ ਕਿਤਾਬਾਂ 
ਉਹ ਕਿਤਾਬਾਂ ਪੜ੍ਹਕੇ 
ਆਮ ਲੋਕਾਂ ਦੇ ਖ਼ਵਾਬਾਂ ਨੂੰ ਲੱਗ ਜਾਂਦੇ ਖੰਭ 
ਤੇ ਉਹ ਘਰ ਦੀ ਚਾਰਦੀਵਾਰੀ ਚੋਂ 
ਬਾਹਰ ਉੱਡ ਜਾਣ ਦੀ ਤਾਂਘ ਨਾਲ ਭਰ ਜਾਂਦੇ 

ਘੁਮੱਕੜ ਜਾਣਦੇ ਨੇ 
ਇਸ ਧਰਤੀ ਤੇ 
ਇਹ ਮਾਨਵ ਦੇਹ ਮਿਲੀ ਹੈ 
ਕੁਝ ਸਮਾਂ ਘੁੰਮਣ ਲਈ 
ਘੁੱਮਣਾ ਹੀ ਹੈ ਤਾਂ
ਕੁਝ ਜੋੜ੍ਹਦੇ ਨਹੀਂ 
ਕਿਸੇ ਦਾ ਦਿਲ ਤੋੜਦੇ ਨਹੀਂ 

ਰੱਖਦੇ ਨਹੀਂ ਮਲਾਲ ਦਿਲ ਚ 
ਕੇ ਆਹ ਨਹੀਂ ਕੀਤਾ 
ਉਹ ਰਹਿ ਗਿਆ 
ਜ਼ਿੰਦਗੀ ਨੂੰ ਭਰਪੂਰ ਜਿਉਂਦੇ ਨੇ
 
ਜਿਹਨਾਂ ਪੰਜ ਤੱਤਾਂ ਤੋਂ ਸ਼ਰੀਰ ਬਣਿਆ ਹੈ 
ਧਰਤੀ, ਹਵਾ, ਹਵਾ, ਅੱਗ, ਜਲ 
ਉਹ ਜਾਣਦੇ ਨੇ ਇਸ ਵਿਚ ਹੀ ਸਮਾਂ ਜਾਣਾ ਹੈ 
ਤਾਂ ਨਹੀਂ ਕਰਦੇ ਇਸਨੂੰ ਮੈਲਾ
 
ਧਰਤੀ ਤੇ ਆਦਮੀ ਨੇ
ਅਲੱਗ -ਅੱਲਗ ਦੇਸ਼ ਬਣਾਏ 
ਸਰਹੱਦਾਂ ਫੌਜ ਤੇ ਹਥਿਆਰ 
ਪਾਰ ਸਾਰੇ ਘੁਮੱਕਡ਼ ਲਈ 
ਪੂਰੀ ਧਰਤੀ ਹੀ ਇਕ ਹੈ 
ਇਹਨਾਂ ਲਈ ਹਰ ਬੰਦਾ 
ਇਕ ਅਲੱਗ ਸਭਿਅਤਾ ਹੈ 
ਇਸੇ ਲਈ ਘਰੋਂ ਨਿਕਲਦੇ ਨੇ
ਜਾਨਣ ਅਲੱਗ ਅਲੱਗ 
ਬੰਦੇ ਰੂਪੀ ਸੱਭਿਅਤਾਵਾਂ ਨੂੰ 

ਚਲਦਾ
----------
©ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
04.10.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

Wednesday, October 6, 2021

ਫਾਰਨਹੀਟ 451 ਨਾਵਲ ਤੇ ਬਣੀ ਫਿਲਮ

ਕਿਤਾਬਾਂ ਹਰ ਦੌਰ ਚ ਖ਼ਤਰਨਾਕ ਹੀ ਗਿਣੀਆਂ ਗਈਆਂ ਨੇ ਜਿਵੇਂ ਮਾਂ ਨਾਵਲ ਚ ਪਾਵੇਲ ਚੋਰੀ ਛੁਪਕੇ ਪਰਚੇ ਛਾਪਦਾ ਹੈ ਜਾਲਮ ਲੋਕਾਂ ਦੀ ਸਾਜਿਸ਼ ਆਮ ਲੋਕਾਂ ਦੇ ਸਾਹਮਣੇ ਲਿਆਉਣ ਲਈ। ਨਾਵਲ ਦੇ ਅਖੀਰ ਚ ਉਹੀ ਪਰਚੇ ਪਾਵਲ ਦੀ ਮਾਂ ਉਹ ਪਰਚੇ ਹਵਾ ਚ ਉਡਾ ਦਿੰਦੀ ਹੈ।
ਨਾਲੰਦਾ ਵਿਸ਼ਵ ਯੂਨੀਵਰਸਿਟੀ ਦੀਆਂ ਕਿਤਾਬਾਂ ਜਲਾ ਦਿੱਤੀਆਂ ਗਈਆਂ, ਜਿਸ ਵਿੱਚ ਭਾਰਤ ਦੇ ਅਣਮੁੱਲੇ ਗਿਆਨ ਦਿਆਂ ਕਿਤਾਬਾਂ ਸਨ।  ਸੁਣਿਆ ਹੈ ਇਹ ਅੱਗ ਕਈ ਮਹੀਨਿਆਂ ਤੱਕ ਜਲਦੀ ਰਹੀ। 
 
ਹੁਣ ਇਹ ਸਵਾਲ ਪੈਦਾ ਹੁੰਦਾ ਆਖਿਰ ਕਿਤਾਬਾਂ ਖਤਰਨਾਕ ਕਿਉਂ ਨੇਂ?
ਕਿਉਕਿਂ ਇਹ ਆਦਮੀ ਚ ਸੋਚਣ ਸਮਝਣ ਦੀ ਸ਼ਕਤੀ ਪੈਦਾ ਕਰਦੀਆਂ ਨੇ, ਕਲਪਨਾ ਸ਼ਕਤੀ ਪੈਦਾ ਕਰਦੀਆਂ ਨੇ। ਜਿਸ ਨਾਲ ਆਦਮੀ ਦੀ ਸੋਚ ਖੰਭ ਲਾ ਕੇ ਉੱਡਣ ਦੀ ਤਾਕਤ ਪੈਦਾ ਹੁੰਦੀ ਹੈ। ਜੇ ਆਦਮੀ ਪਡ਼ਦਾ ਹੈ, ਉੱਥੇ ਅੱਗ ਲੱਗੀ ਤਾਂ ਆਪਣੇ ਅੰਦਰ ਉਹ ਇਸ ਅੱਗ ਦਾ ਤਾਪ ਮਹਿਸੂਸ ਕਰਦਾ ਹੈ। 

ਹੁਣ ਜਦੋਂ ਕੋਰੋਨਾ ਫੈਲਿਆ ਗਿਆ ਤਾਂ ਸਾਰੀ ਪੜ੍ਹਾਈ ਆਨਲਾਈਨ ਹੋ ਗਈ ਤੇ ਬੱਚੇ ਕਿਤਾਬਾਂ ਭੁੱਲ ਗਏ ਨੇ। ਇਹ ਵੀ ਇੱਕ ਗਿਣੀ ਮਿੱਥੀ ਸਾਜਿਸ਼ ਹੀ ਲੱਗਦੀ ਹੈ ਕਿ ਸਾਰੀ ਦੁਨੀਆ ਆਨਲਾਈਨ ਕੰਮ ਕਰਨ ਲੱਗ ਪਈ ਹੈ। 

ਮੈਂ ਕੁਝ ਦਿਨ ਪਹਿਲਾਂ ਮੋਚੀ ਕੋਲ ਜੁੱਤੀ ਠੀਕ ਕਰਾਉਣ ਗਿਆ। ਮੋਬਾਈਲ ਤੇ ਬੱਚਿਆਂ ਬਾਰੇ ਗੱਲ ਹੋਈ। ਉਸਨੇ ਕਿਹਾ ਕਿ ਆਨਲਾਈਨ ਪਡ਼ਨ ਲਈ ਉਸਨੇ ਆਪਣੀ ਬੇਟੀ ਨੂੰ 10, 000 ਰੁਪਏ ਦਾ ਮੋਬਾਈਲ ਲੈਕੇ ਦਿੱਤਾ।
ਹੁਣ ਇੱਕ ਮੋਚੀ ਜਿਸਦੀ ਮਹੀਨੇ ਦੀ ਕਮਾਈ ਹੀ 15 ਜਾ 20 ਹਜਾਰ ਹੋਵੇਗੀ, ਉਸ ਲਈ 10, 000 ਰੁਪਏ ਦਾ ਮੋਬਾਇਲ ਲੈਣਾ ਕਿਨਾੰ ਔਖਾ ਹੋਇਆ ਹੋਵੇਗਾ? 

ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਕਿਤਾਬਾਂ ਨੇ , ਬੱਚੇ ਨੇ, ਤਾਂ ਹਰ ਘਰ ਚ 10,000 ਦਾ ਖਰਚ ਕਿਉਂ?
 ਇਹ ਪੂਰੀ ਦੁਨੀਆ ਚ ਵਾਪਰਿਆ। 
ਕਈ ਕਰੋਡ਼ ਮੋਬਾਇਲ, ਲੈਪਟਾਪ ਇੱਕ ਬਿਮਾਰੀ ਕਰਕੇ ਬਿਕ ਗਏ।  ਮੁਨਾਫੇ ਬਾਰੇ ਤਾਂ ਕਿਹਾ ਗਿਆ 
"ਇੱਕ ਬਿਜ਼ਨਸਮੈਨ ਮੁਣਾਫੇ ਲਈ ਖੁਦ ਨੂੰ ਵੀ ਫਾਂਸੀ ਲਾ ਸਕਦਾ ਹੈ!"  ਸੋ ਅਸੀਂ ਤੁਸੀਂ ਕੀ ਸ਼ੈਅ ਹਾਂ?

ਹੋ ਸਕਦਾ ਹੈ ਆਨਲਾਈਨ ਬਿਜ਼ਨਸ ਨੂੰ ਵਧਾਵਾ ਦੇਣ
 ਲਈ, ਮੋਬਾਈਲ ਲੈਪਟਾਪ ਵੇਚਣ ਲਈ ਇਹ ਕੋਰੋਨਾ ਫੈਲਾਇਆ ਗਿਆ ਹੋਵੇ?

ਇਹੀ ਤਾਂ ਕਾਰਪੋਰੇਟ ਸੈਕਟਰ ਚਾਹੁੰਦਾ ਆ ਕਿ ਲੋਕਾਂ ਨੂੰ ਇਸ ਦੌਡ਼ ਚ ਉਲਝਾ ਕੇ ਰੱਖੋ। ਮੋਬਾਇਲ ਚ 4 ਜੀ ਤੋਂ 5 ਜੀ ਕਰ ਦਿਓ, ਪੁਰਾਣੇ ਮੋਬਾਇਲ ਮਿੱਟੀ। ਲੋਕਾਂ ਨੂੰ ਵਿਹਲ ਹੀ ਨਾ ਮਿਲੇ ਇਹ ਹੋ ਕੀ ਰਿਹਾ ਹੈ?

ਹੁਣ ਯੂਟਿਊਬ ਤੇ ਹੋਰ ਗੈਜੇਟ ਉਪਯੋਗ ਚ ਆ ਗਏ ਨੇ। 

ਕੁਝ ਦਿਨ ਪਹਿਲਾਂ ਫਿਲਮ ਵੇਖੀ "ਫਾਰਨਹੀਟ 451" ਜੋ ਰੇ ਬ੍ਰਾਡਬਰੇ ਦੇ ਨਾਵਲ ਤੇ ਬਣੀ ਹੋਈ ਹੈ। 
ਇਸ ਨਾਵਲ ਨੂੰ ਪੜ੍ਹਨ ਦੀ ਤਾਂਘ  ਪੈਦਾ ਹੋਈ ਸੀ Jung Bahadur Goyal ਜੀ ਦੀ ਕਿਤਾਬ "ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ " ਚ ਪੜ੍ਹਕੇ।

ਅਮਰੀਕਾ ਚ ਇਕ ਸ਼ਹਿਰ ਜਿਥੇ ਇਕ ਫਾਇਰਮੈਨ ਹੈ ਇਹਨਾਂ ਦੀ ਇਕ ਸੰਸਥਾ ਜੋ ਕਿਤਾਬਾਂ ਜਲਾਉਣ ਦਾ ਕੰਮ ਕਰਦੀ ਹੈ।
ਇਹ ਜਿੱਥੇ ਵੀ ਕਿਤਾਬਾਂ ਵੇਖਦੇ ਉਥੇ ਜਾਕੇ ਜਲਾ ਦਿੰਦੇ ਕਿਤਾਬਾਂ ਪੜ੍ਹਨਾ ਇਕ ਜੁਰਮ ਹੈ।
ਇਕ ਔਰਤ ਜੋ ਬਹੁਤ ਸਾਰੀਆਂ ਕਿਤਾਬਾਂ ਦੀ ਮਾਲਕਿਨ ਹੈ ਉਸਨੂੰ ਕਿਹਾ ਜਾਂਦਾ ਹੈ ਕਿ ਕਿਤਾਬਾਂ ਨੂੰ ਅੱਗ ਲਾਉਣੀ ਹੈ ਉਹ ਇਸ ਘਰ ਚੋ ਬਾਹਰ ਜਾਵੇ ਪਰ ਉਹ ਕਿਤਾਬਾਂ ਦੇ ਨਾਲ ਜਲ ਜਾਂਦੀ ਹੈ।
ਹੁਣ ਉਹ ਫਾਇਰਮੈਨ  ਨੂੰ ਇਹ ਗੱਲ ਧੁਰ ਅੰਦਰ ਤੱਕ  ਝੰਜੋਡ਼ ਗਈ ਅਜਿਹਾ ਕਿਉਂ ਹੋਇਆ? ਇਹ ਕਿਤਾਬਾਂ ਇੰਨੀਆਂ ਮਹੱਤਵਪੂਰਨ ਨੇ ਕਿ ਇੱਕ ਔਰਤ ਇਹਨਾਂ ਨੂੰ ਬਚਾਉਣ ਲਈ ਇਹਨਾਂ ਦੇ ਨਾਲ ਹੀ ਜਲ ਗ ਮਈ ? 
ਇੱਕ ਲਡ਼ਕੀ ਉਸ ਫਾਇਰਮੈਨ ਨੂੰ ਮਿਲਦੀ ਹੈ ਜੋ ਉਸਨੂੰ ਕਿਤਾਬਾਂ ਬਚਾਉਣ ਵਾਲੇ ਲੋਕਾਂ ਨਾਲ ਮਿਲਾਉਂਦੀ ਹੈ। ।
ਫਿਰ ਉਸ ਵਿਚ ਉਤਸੁਕਤਾ ਪੈਦਾ ਹੁੰਦੀ ਹੈ ਕਿਤਾਬਾਂ ਬਾਰੇ। 
ਹਿਕ ਕਿਤਾਬ ਇਸ ਔਰਤ ਦੇ ਘਰੋਂ ਚੁਰਾ ਲਿਆਇਆ ਸੀ ਜੋ ਕਿਤਾਬਾਂ ਨਾਲ ਜਲ ਗਈ ਸੀ।
ਫਿਰ ਇਕ ਦਿਨ ਇਸਦਾ ਕਿਤਾਬਾਂ ਸਮੇਤ ਫੜਿਆ ਜਾਣਾ ਆਪਣੇ ਹੀ ਸੰਸਥਾ ਦੇ ਖਿਲਾਫ ਉਹ ਕਿਤਾਬਾਂ ਬਚਾਉਣ ਵਾਲੇ ਲੋਕਾਂ ਦੀ ਮਦਦ ਕਰਨਾ ਵਾਪਰਦਾ ਹੈ। ਨਾਵਲ ਇਕ ਸੁਖਾਂਤ ਅੰਤ ਹੁੰਦਾ ਹੈ। 

ਇਸ ਤਰ੍ਹਾਂ ਦੀਆਂ ਸੰਸਥਾਵਾਂ ਹਰ ਯੁੱਗ ਚ ਕੰਮ ਕਰਦੀਆਂ ਨੇ ਜਿਹਨਾਂ ਨੂੰ ਸਿਰਫ ਤੇ ਸਿਰਫ ਆਗਿਆਕਾਰ ਲੋਕ ਚਾਹੀਦੇ ਨੇ ਜਿਹਨਾਂ ਦਾ ਦਿਮਾਗ ਨਾ ਹੋਵੇ, ਜੋ ਸੋਚ ਨਾ ਸਕਣ ਕੀ ਠੀਕ ਹੈ ਕੀ ਗਲਤ ਹੈ?

ਇਸੇ ਤਰ੍ਹਾਂ ਦੀ ਇਕ ਆਗਿਆ ਜਪਾਨ ਤੇ ਬੰਬ ਸੁੱਟਣ ਵਾਲੇ ਦੀ ਸੀ। ਜਦ ਬੰਬ ਸੁੱਟਣ ਬਾਦ ਉਸਨੂੰ  ਪੁੱਛਿਆ ਗਿਆ, ਕਿ ਉਸਨੂੰ ਕੀ ਮਹਿਸੂਸ ਹੋਇਆ ਕਿ ਇੰਨੇ ਲੱਖ ਲੋਕ ਮਾਰੇ?
ਤਾਂ ਉਸਨੇ ਕਿਹਾ, ਮੈਂ ਤਾਂ ਸਿਰਫ ਆਪਣੇ ਬੌਸ ਦੀ ਆਗਿਆ ਮੰਨੀ। 
ਸੋ ਹਰ ਬਾਰ ਆਗਿਆ ਮੰਨ ਲੈਣੀ ਵੀ ਖ਼ਤਰਨਾਕ ਹੁੰਦੀ ਹੈ।
 
ਮੇਰਾ ਤਾਂ ਕਹਿਣਾ ਹੈ,
ਕਿਤਾਬਾਂ ਨੂੰ ਪੜ੍ਹੋ। ਜੇ ਬੱਚੇ ਮੋਬਾਈਲ ਨਾਲ ਚਿਪਕੇ ਨੇ ਤਾਂ ਓਹਨਾ ਨੂੰ ਕਿਤਾਬਾਂ ਚੋ ਵਧੀਆ ਗੱਲਾਂ ਪੜ੍ਹਕੇ ਸੁਣਾਓ। ਤਾਂ ਜੋ ਉਹਨਾਂ ਚ ਉਤਸੁਕਤਾ ਪੈਦਾ ਹੋਵੇ ਕਿਤਾਬਾਂ ਪ੍ਰਤੀ। 
ਪਰ ਜੋਰ ਜ਼ਬਰਦਸਤੀ ਨਾ ਕਰੋ ਨਹੀਂ ਤਾ ਓਹਨਾ ਦੇ ਮਨ ਚ ਨਫਰਤ ਪੈਦਾ ਹੀ ਜਾਣੀ ਆ ਕਿਤਾਬਾਂ ਪ੍ਰਤੀ। 
ਕਹਿੰਦੇ ਨੇ ਜੋ ਅਸੀਂ ਬੱਚਿਆਂ ਨੂੰ ਕੁੱਟ ਕੁੱਟ ਕੇ 22 ਸਾਲ ਤੱਕ ਪੜ੍ਹਾਉਂਦੇ ਹਾਂ ਉਹ ਸਿਰਫ ਸੌਲਾਂ ਸਾਲ ਚ ਸਿੱਖ ਜਾਂਦੇ ਨੇ। ਜੇ ਓਹਨਾ ਨੂੰ ਮਜਬੂਰ ਨਾ ਕੀਤਾ ਜਾਵੇ 
ਇਸੇ ਤਰ੍ਹਾ ਜਦ ਉਹ ਮੋਬਾਈਲ ਤੋਂ ਅੱਕ ਜਾਣਗੇ ਤਾਂ ਕਦੇ ਤਾਂ ਕਿਤਾਬ ਚੁੱਕਣਗੇ ਕਿ ਸਾਡੇ ਮਾਂ ਬਾਪ ਪੜ੍ਹਦੇ ਆ ਅਸੀਂ ਵੀ ਪੜ੍ਹਕੇ ਵੇਖੀਏ।

ਮੇਰੀ ਇਹ ਇੱਛਾ ਹੈ ਕੇ ਇਸ ਨਾਵਲ ਦਾ ਅਨੁਵਾਦ ਪੰਜਾਬੀ ਤੇ ਹਿੰਦੀ ਚ ਹੋਵੇ ਤਾਂ ਜੋ ਇਹ ਨਵੀ ਪੀੜੀ ਜਾਂ ਸਕੇ ਕਿਤਾਬਾਂ ਦੀ ਮਹਤੱਤਾ। 
ਇਸੇ ਤਰ੍ਹਾਂ ਦਾ ਇਕ ਹੋਰ ਨਾਵਲ ਹੈ "ਨਵਾਂ ਤਕੜਾ ਸੰਸਾਰ"  ਜੋ ਦਸਵੀ ਜਮਾਤ ਚ ਪੜ੍ਹਕੇ ਮੈਂ ਟੈਲੀਵਿਜ਼ਨ ਵੇਖਣਾ ਬੰਦ ਕਰ ਦਿੱਤਾ ਸੀ।
ਕਿਉਂਕਿਂ ਇਹ ਮੀਡਿਆ ਇਹ ਚੀਜ਼ ਚੈਨਲ ਸਭ ਇਹੀ ਚਾਹੁੰਦੇ ਨੇ ਕੇ ਲੋਕ ਕੁਝ ਨਵਾਂ ਨਾ ਸੋਚ ਸਕਣ, ਸਵਾਲ ਨਾ ਪੁੱਛ ਸਕਣ, ਕਿਤਾਬਾਂ ਨਾ ਪੜ੍ਹ ਸਕਣ। 

ਪਰ ਅਸੀਂ ਕਿਤਾਬਾਂ ਪੜ੍ਹਾਂਗੇ,
ਕੁਝ ਨਵਾਂ ਸੋਚਾਂਗੇ ਤੇ ਸਵਾਲ ਵੀ ਪੁੱਛਾਂਗੇ। 

ਇਹ ਫਿਲਮ ਐਮਾਜਾਨ ਪ੍ਰਾਈਮ ਤੇ ਹੈ।

ਫਿਰ ਮਿਲਾਂਗਾ ਇੱਕ ਨਵੀਂ  ਕਿਤਾਬ ਤੇ ਉਸ ਤੇ ਬਣੀ ਫਿਲਮ ਤੇ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
06.10.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )
#books_i_have_loved

Monday, October 4, 2021

ਘੁਮੱਕਡ਼ ( ਦੋਵੇਂ ਭਾਗ)

ਘੁਮੱਕੜ
---------

ਧਰਤੀ ਨਾਪਣ ਨਿਕਲੇ ਨੇ
ਘੁਮੱਕੜ 
ਆਪਣੇ ਨਿੱਕੇ - ਨਿੱਕੇ ਪੈਰਾਂ ਨਾਲ 
ਦਿਲਾਂ ਚ ਬੁਲੰਦ ਹੌਂਸਲਿਆਂ ਨਾਲ

ਇਹਨਾਂ ਦਿਲ ਚ ਖ਼ਵਾਇਸ਼ ਹੈ 
ਉਹਨਾਂ ਰਾਹਾਂ ਤੇ ਜਾਣ ਦੀ
ਜਿਥੇ ਸਿਰਫ ਤੇ ਸਿਰਫ ਕੁਦਰਤ ਹੈ 
ਆਪਣੇ ਪੂਰੇ ਸੁਹੱਪਣ ਚ 
ਇਹ ਬਣਾਉਂਦੇ ਨੇ ਆਪਣੀ ਰਾਹ ਆਪ 
ਜਿਵੇਂ ਰਾਬਰਟ ਫਰੋਸਟ ਦੀ ਕਵਿਤਾ ਹੈ 
ਦ ਰੋਡ ਨੋਟ ਟੇਕਣ
ਮਤਲਬ ਜਿਸ ਰਾਹ ਤੇ ਕੋਈ ਨਹੀਂ ਤੁਰਿਆ

ਕਦੇ ਪੈਦਲ
ਕਦੇ ਬਿਨਾ ਕੁਝ ਤਿਆਰੀ ਦੇ 
ਪਰ ਹੁਣ ਸਮੇਂ ਨਾਲ
ਤਰੱਕੀ ਹੋ ਗਈ ਹੈ
ਆ ਗਏ ਨੇ
ਟੈਂਟ, ਸਲੀਪਿੰਗ ਬੈਗ, 
ਇਕ ਪੋਰਟੇਬਲ ਚੁਲ੍ਹੇ 

ਜੇਬ ਚ ਪੈਸੇ ਭਾਵੇਂ ਘੱਟ ਨੇ
ਪਰ ਉਹ ਭਰੀ ਹੋਈ ਹੈ 
ਜਜ਼ਬਾਤ ਨਾਲ 
ਮੁਹੱਬਤ ਨਾਲ 
ਇਸ ਮੁਹੱਬਤ ਚ ਕਿਸੇ 
ਇੱਕ ਮਨੁੱਖ ਜਾਂ ਜਗ੍ਹਾ ਲਈ  ਨਹੀਂ 
ਸਗੋਂ ਇਸ ਵਿਚ ਸਮਾਈ ਹੋਈ ਹੈ
ਪੂਰੀ ਸਰਿਸ਼ਟੀ
ਕੀੜੀ, ਗਲਿਹਰੀ, ਮਧੂਮੱਖੀ, ਸੱਪ , ਹਾਥੀ, ਸ਼ੇਰ, ਚੀਤਾ
ਫੁੱਲ, ਪਹਾੜ ,ਦਰਿਆ, ਗਲੈਕਸੀ ਤੇ ਬਲੈਕ ਹੋਲ ਨੇ 

ਇਹਨਾਂ ਲਈ ਚਾਨਣ ਮੁਨਾਰਾ ਨੇ 
ਅੱਜ ਤੋਂ ਪਹਿਲਾਂ ਹੋਏ ਘੁਮੱਕੜ
ਰਾਹੁਲ ਸੰਕ੍ਰਤਾਇਨ, ਹਿਊਨ ਸਾਂਗ,
ਇਬਨੇ ਬਤੂਤਾ 

ਇਹ ਆਪਣੇ ਅੰਦਰ ਵੀ
ਇੱਕ ਯਾਤਰਾ ਕਰਦੇ ਨੇ 
ਜਿਵੇ ਕੀਤੀ ਹੈ ਯਾਤਰਾ
ਬਾਬੇ ਨਾਨਕ,ਮਹਾਤਮਾ ਬੁੱਧ ਤੇ ਕਬੀਰ ਨੇ 
ਜੋ ਕਹਿੰਦੇ ਨੇ
"ਜੋ ਬ੍ਰਹਮੰਡੇ ਸੋ ਹੀ ਪਿੰਡੇ"

ਇਹਨਾਂ ਦੀ ਅੱਖ ਵਿਚ ਹੈ
ਹੈਰਾਨੀ 
ਜਿਵੇਂ  ਵੇਖਦਾ ਹੈ ਨਵਾਂ ਜੰਮਿਆ ਬੱਚਾ
 ਹਰ ਸ਼ੈਅ ਨੂੰ ਗਹੁ ਨਾਲ 

ਇਹਨਾਂ ਨੂੰ ਕਿਸੇ ਨਾਲ 
ਬਹੁਤ ਲਗਾਅ ਨਹੀਂ ਹੁੰਦਾ
ਨਾ ਹੀ ਕੋਈ ਬੈਰਾਗ 
ਘੁੰਮਣਾ ਹੀ ਇਹਨਾਂ ਦੀ ਜ਼ਾਤ ਹੈ
ਘੁੰਮਣਾ ਹੀ ਇਹਨਾਂ ਦਾ ਧਰਮ ਹੈ
ਘੁੰਮਣਾ ਹੀ ਇਹਨਾਂ ਦਾ ਕਰਮ ਹੈ 

ਨਦੀਆਂ, ਪਹਾੜ, ਮਾਰੂਥਲ
ਸਭ ਤੈਅ ਕਰ ਜਾਂਦੇ ਨੇ  
ਕੋਈ ਪੈਦਲ
ਕੋਈ ਸਾਈਕਲ ਤੇ
ਕੋਈ ਸਕੂਟਰ ਤੇ 
ਕੋਈ ਮੋਟਰਸਾਈਕਲ ਤੇ 
ਪੁੱਜ ਜਾਂਦੇ ਨੇ 
ਲੇਹ ਲੱਦਾਖ, ਕਸ਼ਮੀਰ, ਹਿਮਾਚਲ,
ਉੱਤਰਾਖੰਡ, ਗੋਆ, ਸਿੱਕਮ, ਗੁਜਰਾਤ
 ਤੇ ਕਈ ਤਾਂ ਸਰਹੱਦਾਂ ਪਾਰ ਘੁੱਮ ਆਉਂਦੇ 
ਪੁਚਾ ਆਉਂਦੇ ਮੁਹੱਬਤ ਦਾ ਪੈਗਾਮ 
ਤੇ ਵਾਪਸ ਲੈ ਆਉਂਦੇ
ਦਿਲਦਾਰ ਲੋਕਾਂ ਦੀ 
ਮਹਿਮਾਨ ਨਿਵਾਜ਼ੀ ਦੇ ਕਿੱਸੇ 
ਉਹ ਖਿੱਚਦੇ ਤਸਵੀਰਾਂ 
ਬਣਾਉਂਦੇ ਵੀਡੀਓ 
ਜੋ ਕੇ ਹੋਰ ਲੋਕ ਵੀ ਮਾਣ ਸਕਣ
ਧਰਤੀ ਦੀ ਸੁੰਦਰਤਾ ਦਾ ਆਨੰਦ 
ਚੜ੍ਹਦਾ ਡੁੱਬਦਾ ਸੂਰਜ , ਚੰਨ, ਤਾਰੇ,
ਸਭ ਸਮੋ ਲੈਂਦੇ ਆਪਣੇ ਜ਼ਹਿਨ ਚ 

ਕੁਝ ਲਿਖਦੇ ਕਿਤਾਬਾਂ 
ਉਹ ਕਿਤਾਬਾਂ ਪੜ੍ਹਕੇ 
ਆਮ ਲੋਕਾਂ ਦੇ ਖ਼ਵਾਬਾਂ ਨੂੰ ਲੱਗ ਜਾਂਦੇ ਖੰਭ 
ਤੇ ਉਹ ਘਰ ਦੀ ਚਾਰਦੀਵਾਰੀ ਚੋਂ 
ਬਾਹਰ ਉੱਡ ਜਾਣ ਦੀ ਤਾਂਘ ਨਾਲ ਭਰ ਜਾਂਦੇ 

ਘੁਮੱਕੜ ਜਾਣਦੇ ਨੇ 
ਇਸ ਧਰਤੀ ਤੇ 
ਇਹ ਮਾਨਵ ਦੇਹ ਮਿਲੀ ਹੈ 
ਕੁਝ ਸਮਾਂ ਘੁੰਮਣ ਲਈ 
ਘੁੱਮਣਾ ਹੀ ਹੈ ਤਾਂ
ਕੁਝ ਜੋੜ੍ਹਦੇ ਨਹੀਂ 
ਕਿਸੇ ਦਾ ਦਿਲ ਤੋੜਦੇ ਨਹੀਂ 

ਰੱਖਦੇ ਨਹੀਂ ਮਲਾਲ ਦਿਲ ਚ 
ਕੇ ਆਹ ਨਹੀਂ ਕੀਤਾ 
ਉਹ ਰਹਿ ਗਿਆ 
ਜ਼ਿੰਦਗੀ ਨੂੰ ਭਰਪੂਰ ਜਿਉਂਦੇ ਨੇ
 
ਜਿਹਨਾਂ ਪੰਜ ਤੱਤਾਂ ਤੋਂ ਸ਼ਰੀਰ ਬਣਿਆ ਹੈ 
ਧਰਤੀ, ਹਵਾ, ਹਵਾ, ਅੱਗ, ਜਲ 
ਉਹ ਜਾਣਦੇ ਨੇ ਇਸ ਵਿਚ ਹੀ ਸਮਾਂ ਜਾਣਾ ਹੈ 
ਤਾਂ ਨਹੀਂ ਕਰਦੇ ਇਸਨੂੰ ਮੈਲਾ
ਜਾਣਦੇ ਨੇ ਕਬੀਰ ਦੇ ਸ਼ਬਦ
" ਜਿਊਂ ਕੀ ਤਿਊਂ ਧਰਿ ਦੀਨਹੀਂ ਚਦਰੀਆ"
 
ਧਰਤੀ ਤੇ ਆਦਮੀ ਨੇ
ਅਲੱਗ -ਅੱਲਗ ਦੇਸ਼ ਬਣਾਏ 
ਸਰਹੱਦਾਂ ਫੌਜ ਤੇ ਹਥਿਆਰ 
ਪਾਰ ਸਾਰੇ ਘੁਮੱਕਡ਼ ਲਈ 
ਪੂਰੀ ਧਰਤੀ ਹੀ ਇਕ ਹੈ 
ਇਹਨਾਂ ਲਈ ਹਰ ਬੰਦਾ 
ਇਕ ਅਲੱਗ ਸਭਿਅਤਾ ਹੈ 
ਇਸੇ ਲਈ ਘਰੋਂ ਨਿਕਲਦੇ ਨੇ
ਜਾਨਣ ਅਲੱਗ ਅਲੱਗ 
ਬੰਦੇ ਰੂਪੀ ਸੱਭਿਅਤਾਵਾਂ ਨੂੰ 

 ਮੈਂ ਵੀ ਨਹੀਂ ਜਾਣਦਾ ਸੀ
ਘੁਮੱਕੜ ਤੇ ਸੈਲਾਨੀ ਹੋਣ ਚ 
ਬਹੁਤ ਵੱਡਾ ਫਰਕ ਹੁੰਦਾ ਹੈ 

ਸੈਲਾਨੀ  ਘਰ ਤੋਂ ਸਿੱਧਾ 
ਹੋਟਲ ਜਾਂਦਾ
ਉਹ ਵੀ ਸਾਰੀ ਤਿਆਰੀ ਨਾਲ
ਨਿਸ਼ਚਿਤ ਤੇ ਮਸ਼ਹੂਰ ਥਾਵਾਂ ਵੇਖਕੇ
ਵਾਪਿਸ ਘਰ ਪਰਤ ਆਉਂਦਾ
ਨਾ ਖਾਂਦੇ ਉਥੋਂ ਦੇ ਆਮ ਲੋਕਾਂ ਦੇ ਖਾਣੇ 
ਨਾ ਮਿਲਦਾ ਆਮ ਲੋਕਾਂ ਨੂੰ 
ਨਾ ਜਾਣ ਪਾਉਂਦਾ ਨਵੀਆਂ ਰਾਹਾਂ ਨੂੰ 
ਨਾ ਜਾਣ ਪਾਉਂਦਾ ਨਵੀਆਂ ਨਵੀਆਂ ਗੱਲਾਂ 

ਪਰ ਜਦ  
ਹੁਣ ਪਤਾ ਲੱਗਾ ਘੁਮੱਕੜ
ਨਿਕਲਦੇ ਘਰੋਂ ਤਾਂ
ਪਤਾ ਵੀ ਨਾ ਹੁੰਦਾ ਕਿਦਾਂ ਪੁੱਜਣਾ ਹੈ
ਕਿਥੇ ਜਾਣਾ ਹੈ 
ਬੱਸ ਦਿਲ ਚ ਘੁੱਮਣ ਦਾ ਹੀ ਚਾਅ ਹੁੰਦਾ 
ਇਹ ਪਾਰ ਕਰਦੇ 
ਪਹਾੜ, ਨਦੀਆਂ, ਝਰਨੇ, ਸਮੁੰਦਰ 
ਆਪਣਾ ਖਾਣਾ ਆਪ ਬਣਾਉਂਦੇ
ਦੋ ਪੱਥਰ ਜੋੜਕੇ
ਉੱਪਰ ਕੜਾਹੀ ਰੱਖ ਕੇ
ਹੇਠਾਂ ਜੰਗਲ ਚ ਚੁਗੀਆਂ
ਲੱਕੜਾਂ ਦੀ ਅੱਗ ਬਾਲਕੇ 
ਟੈਂਟਾਂ ਚ ਰਾਤ ਬਿਤਾਉਂਦੇ 
ਜੰਗਲੀ ਜਾਨਵਰਾਂ ਦੇ ਵਿਚ 
ਮਾਣਦੇ ਨਜ਼ਾਰਾ ਚਾਣਨੀ ਰਾਤਾਂ ਦਾ 
ਸੁਣਦੇ ਬੀਂਡੇ ਦੀ ਅਵਾਜ਼ 
ਦਰਿਆ ਦਾ ਸ਼ੋਰ 
ਸੁਣਦੇ ਰਾਤ ਨੂੰ ਚੀੜ ਦੇ ਦਰਖਤਾਂ ਚੋਂ
ਗੁਜ਼ਾਰਦੀ ਸਾਂ - ਸਾਂ ਦੀ ਹਵਾ 

ਸਫਰ ਦੇ ਦੌਰਾਨ ਬਣਦੇ ਦਿਲਕਸ਼ ਕਿੱਸੇ 
ਕੁਝ ਲੋਕ ਇਹਨਾਂ ਨੂੰ
ਘਰ ਬੁਲਾਕੇ ਖਾਣਾ ਖਿਲਾ ਦਿੰਦੇ
ਕੋਈ ਠੰਡ ਤੋਂ ਬਚਣ ਲਈ
ਦਸਤਾਨੇ ਲਿਆ ਦਿੰਦਾ ਤੇ 
ਨਾ ਲੈਂਦਾ ਕੋਈ ਪੈਸਾ 
ਕੋਈ ਪੈਟਰੋਲ ਮੁੱਕਣ ਤੇ ਲਿਆ ਦਿੰਦਾ ਪੈਟਰੋਲ 
ਕੋਈ ਸਾਈਕਲ ਜਾਂ ਮੋਟਰਸਾਈਕਲ 
ਪੰਚਰ ਹੋਣ ਤੇ ਪੁਚਾ ਦਿੰਦੇ 
ਲਾਗੇ ਦੇ ਟਾਇਰਾਂ ਦੀ ਦੁਕਾਨ ਤੇ
 
ਕੋਈ ਸਮਾਨ ਕਿਸੇ ਦੁਕਾਨ ਤੇ ਰਹਿ ਜਾਵੇ ਤਾਂ 
ਤਾਂ ਉਹ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ 
ਬੈਠਾ ਇੰਤਜ਼ਾਰ ਕਰਦਾ ਘੁਮੱਕੜਾਂ ਦਾ
ਤਾਂ ਜੋ ਮਲਿਕ ਨੂੰ ਉਸਦੀ ਅਮਾਨਤ ਵਾਪਸ ਕਰ ਸਕੇ 
ਹੁੰਦਾ ਮੋਬਾਇਲ ਨੰਬਰਾਂ ਦਾ ਲੈਣ ਦੇਣ 
ਦੋਬਾਰਾ ਮਿਲਣ ਤੇ ਨਿੱਘੇ ਰਿਸ਼ਤੇ ਬਣ ਜਾਂਦੇ 
ਜੋ ਨਹੀਂ ਹੁੰਦੇ ਆਪਣੇ ਸਕਿਆਂ ਦੇ ਨਾਲ ਵੀ 

ਘੁਮੱਕੜ ਮਿਲਦੇ ਆਮ ਲੋਕਾਂ ਨੂੰ 
ਸੁਣਦੇ ਓਹਨਾ ਦੇ ਦੁੱਖ ਸੁਖ 
ਓਹਨਾ ਆਮ ਲੋਕਾਂ ਨੂੰ
ਬਣਾ ਦਿੰਦੇ ਖਾਸ
ਓਹਨਾ ਦੀਆਂ ਤਸਵੀਰਾਂ ਖਿੱਚ ਕੇ
ਆਪਣੀ ਮੁਸਕਾਨ ਉਹਨਾਂ ਨੂੰ ਦੇ ਕੇ
ਉਹਨਾਂ ਦਾ ਦੁੱਖ ਪੂੰਝ ਦਿੰਦੇ 

ਮਧੂਮੱਖੀ ਜਾਂ ਤਿਤਲੀ ਜਿਸ ਤਰ੍ਹਾਂ
ਫੁੱਲਾਂ ਦਾ ਪਰਿਵਾਰ ਵਧਾ ਦਿੰਦੇ ਨੇ
ਉਸੇ ਤਰ੍ਹਾਂ ਇਹ ਘੁਮੱਕੜ ਵੀ
ਲੋਕਾਂ ਦੇ ਦਿਲਾਂ ਵਿੱਚ ਅਥਾਹ 
ਸ਼ਾਂਤੀ ਤੇ ਸਕੂਨ ਭਰ ਦਿੰਦੇ
ਜੋ ਕਿ ਇਸ ਸਮੇਂ ਦੀ ਬਹੁਤ ਵੱਡੀ ਜਰੂਰਤ ਹੈ

ਫਿਰ ਅਗਾਂਹ ਤੁਰ ਪੈਂਦੇ ਆਪਣੇ ਸਫਰ ਤੇ 
ਕੁਝ ਨਵਾਂ ਦੇਖਣ
ਕੁਝ ਨਵਾਂ ਸਿੱਖਣ

ਧਰਤੀ ਨਾਪਣ ਨਿਕਲੇ ਘੁਮੱਕੜ 
ਆਪਣੇ ਨਿੱਕੇ ਨਿੱਕੇ ਪੈਰਾਂ ਨਾਲ 
ਦਿਲਾਂ ਚ ਬੁਲੰਦ ਹੌਂਸਲਿਆਂ ਨਾਲ

ਚਲਦਾ
----------
©ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
04.10.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )


ਹਰਮਨ ਦੀ ਚਿੱਠੀ ਤੇ ਪੰਜਾਬੀ ਮਾਂ ਬੋਲੀ ਦਾ ਇਤਿਹਾਸ

ਅੱਜਕਲ ਜਦੋਂ  ਯੂਟਿਊਬ ਵੀਡੀਓ ਦਾ ਜ਼ਮਾਨਾ ਹੈ ਕਿਤਾਬਾਂ ਪੜ੍ਹਨਾ ਘੱਟ ਹੋ ਗਿਆ ਹੈ ਪਰ ਫਿਰ ਵੀ ਕੁਝ ਲੋਕ ਨੇ ਜੋ ਲਗਾਤਾਰ ਕਿਤਾਬਾਂ ਪੜ੍ਹ ਰਹੇ ਨੇ। ਓਹਨਾ ਦਾ ਸਤ ਕੱਢਕੇ ਆਪਣੇ ਜੀਵਨ ਚ ਉਤਾਰਦੇ ਨੇ। 

 ਉਸ ਤੋਂ ਵੀ ਔਖਾ ਕੰਮ ਹੱਥ ਨਾਲ ਚਿੱਠੀ ਲਿਖਣਾ ਤਾਂ ਸ਼ਾਇਦ ਸੁਪਨਾ ਹੀ ਲੱਗਦਾ ਹੈ । ਪਰ ਮੇਰੇ ਇਕ ਮਿੱਤਰ ਨੇ ਐਡਵੋਕੇਟ ਹਰਮਨ ਜੋ ਅੱਜ ਵੀ ਚਿੱਠੀਆਂ ਲਿਖਦੇ ਨੇ।
 ਇਸ ਬਾਰ ਓਹਨਾਂ ਨੇ ਮੇਰੀ ਕਿਤਾਬ ਬਾਰੇ ਆਪਣੇ ਦਿਲ ਦੀਆਂ ਭਾਵਨਾਵਾਂ ਲਿਖਕੇ ਭੇਜੀਆਂ।  ਉਹ ਵੀ ਡੰਕ ਪੈਨਨਾਲ ਲਿਖਕੇ। ਉਸ  ਕੋਲੋਂ  ਮੈਨੂੰ ਪਹਿਲੀ ਵਾਰ ਪਤਾ ਲੱਗਾ ਇਸ ਬਾਰੇ ਕੇ ਇਸ ਤਰਾਂ ਦਾ ਵੀ ਕੋਈ ਡੰਕ ਪੈਨ ਹੁੰਦਾ ਹੈ ਇਸਨੂੰ ਸਿਆਹੀ ਚ ਡੁਬੋ ਕੇ ਨਾਲ ਕੁਝ ਅੱਖ਼ਰ ਲਿਖੇ ਜਾਂਦੇ ਨੇ ਫਿਰ ਇਸਨੂੰ ਸਿਆਹੀ ਚ ਡੁਬੋਇਆ ਜਾਂਦਾ ਹੈ ਕੁਝ ਹੋਰ ਲਿਖਣ ਲਈ।

ਇਸਦੇ ਨਾਲ ਓਹਨਾ ਇਕ ਕਿਤਾਬ ਭੇਜੀ ਜਿਸ ਵਿਚ ਪੰਜਾਬੀ ਭਾਸ਼ਾ ਤੇ ਇਕ ਅੰਗਰੇਜ ਵਲੋਂ ਕੀਤੀ ਦਿਲਚਸਪ ਖੋਜ ਹੈ। ਪੰਜਾਬੀ ਭਾਸ਼ਾ ਦਾ ਜਨਮ, ਉਸਦਾ ਵਿਸਥਾਰ, ਲਹਿੰਦੇ ਤੇ ਚੜ੍ਹਦੇ ਪੰਜਾਬ, ਜੰਮੂ ਕਸ਼ਮੀਰ , ਹਿਮਾਚਲ,ਰਾਜਸਥਾਨ ਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਬਾਰੇ ਰਿਸਰਚ ਵਰਕ ਹੈ।
ਕਿਤਾਬ ਦਾ ਨਾਮ ਹੈ,ਗਰੈਰਸਨ ਆਨ ਪੰਜਾਬੀ,
ਜੋ ਭਾਸ਼ਾ ਵਿਭਾਗ ਨੇ ਛਾਪੀ ਹੈ।
 ਇਹ ਕਿਤਾਬ ਬਾਰੇ ਜਦੋਂ ਮੈ ਪਡ੍ਹ ਰਿਹਾ ਹਾਂ ਤਾਂ ਰਸੂਲ ਹਮਜਾਤੋਵ ਦੀ ਕਿਤਾਬ ਮੇਰਾ ਦਾਗਿਸਤਾਨ ਵਿੱਚੋਂ ਕੁਝ ਸ਼ਬਦ ਯਾਦ ਆਉਂਦੇ ਨੇ
"ਜਦ ਲੋਕ ਕਿਸੇ ਨੂੰ ਦੁਆ ਦਿੰਦੇ ਨੇ ਤਾਂ ਕਹਿੰਦੇ ਨੇ,ਜਾ ਤੇਰੀ ਉਮਰ ਲੋਕਗੀਤਾਂ ਜਿਨੀ ਹੋ ਜਾਵੇ। ਜੇ ਕਿਸੇ ਨੂੰ ਸਰਾਪ ਦੇਣਾ ਹੋਵੇ ਤਾਂ ਕਹਿੰਦੇ ਨੇ ਜਾਹ, ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।"

ਹੁਣ ਇਹ ਕਿਤਾਬ ਆਊਟ ਆਫ਼ ਪ੍ਰਿੰਟ ਹੈ।

ਇਹ 1961 ਚ ਪਹਿਲੀ ਬਾਰ ਛਪੀ ਤੇ ਦੁਬਾਰਾ 1993 ਚ ਦੁਬਾਰਾ।

ਧਨੰਵਾਦ ਮਿੱਤਰ।
#booksihaveloved
#books
ਆਪਦਾ ਆਪਣਾ
ਰਜਨੀਸ਼ ਜੱਸ