ਐਲਡਸ ਹਕਸਲੇ ਦਾ ਨਾਵਲ "ਨਵਾਂ ਤਾਂ ਸੰਸਾਰ" ਬਾਰ ਬਾਰ ਮੈਨੂੰ ਸੋਚਣ ਲਈ ਮਜਬੂਰ ਕਰਦਾ ਕਿ ਅਸੀਂ ਸਾਰੇ ਇਕ ਸੋਮਾ ਨਾਮ ਦੀ ਦਵਾਈ ਲੈ ਰਹੇ ਹਾਂ ਜਿਵੇਂ ਇਹ ਮੋਬਾਈਲ ਹਰ ਵੇਲੇ ਚੁੱਕੀ ਰਹਿੰਦੇ ਹਾਂ।
ਅੱਜ ਸ਼ਾਮੀਂ ਮੈਨੂੰ ਦੋ ਬੰਦੇ ਵੇਖੇ, ਉਹ ਮੋਬਾਈਲ 'ਤੇ ਆਪਣਾ ਕੰਮ ਕਰ ਰਹੇ ਸੀ ਸ਼ਾਮ ਸਾਡੇ ਸੱਤ ਵੱਜ ਚੁੱਕੇ ਸਨ।
ਮੈਂ ਕਿਹਾ, ਇਹ ਮੋਬਾਈਲ ਨੇ ਆਮ ਆਦਮੀ ਨੂੰ ਚੌਵੀ ਘੰਟੇ ਦਾ ਨੌਕਰ ਬਣਾ ਲਿਆ ਹੈ।
ਉਹ ਕਹਿੰਦੇ ਹਾਂ।
ਮੈਂ ਕਿਹਾ, ਜਿਸ ਕੋਲ ਇਹ ਨਹੀਂ ਅਸੀਂ ਸੋਚਦੇ ਉਹ ਸੁਖੀ ਹੈ, ਪਰ ਉਹ ਸੋਚਦਾ ਹੈ ਮੈਂ ਜਲਦੀ ਤੋਂ ਜਲਦੀ ਇਹ ਖਰੀਦ ਲਵਾਂ।
ਫਿਰ ਉਹਨਾ ਨਾਲ ਕੁਦਰਤ ਦੇ ਰੰਗਾਂ ਬਾਰੇ ਗੱਲ ਕੀਤੀ ਕਿ ਸਾਡੇ ਕੋਲ ਸਮਾਂ ਨਹੀਂ ਕੇ ਅਸੀਂ ਚੰਨ, ਤਾਰੇ, ਫੁੱਲ ਬੂਟੇ ਵੇਖੀਏ।
ਉਹਨਾ ਚੋ ਇਕ ਬੰਦਾ ਕਹਿੰਦਾ," ਸਹੀ ਮੇਰੀ ਘਰਵਾਲੀ ਕਦੇ ਕਦੇ ਮੈਨੂੰ ਸਵੇਰੇ ਸੈਰ ਤੇ ਲੈ ਕੇ ਜਾਂਦੀ ਆ ਤਾਂ ਮੈਂ ਸੂਰਜ ਚੜ੍ਹਦਾ ਵੇਖਦਾ ਹਾਂ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ ਆ ਜਾਂ ਜਦੋਂ ਕਿਤੇ ਸਫਰ ਤੇ ਜਾਓ ਤਾ ਵੀ ਸੂਰਜ ਦਿਖਦਾ ਹੈ ਤਾਂ ਚੰਗਾ ਲੱਗਦਾ ਹੈ।
ਮੈਂ ਉਹਨਾੰ ਨਾਲ ਨਵਾਂ ਤਾਂ ਸੰਸਾਰ ਨਾਵਲ ਬਾਰੇ ਗੱਲ ਕੀਤੀ।
ਉਹਨਾ ਗੌਰ ਨਾਲ ਸੁਣੀ ਤੇ ਫਿਰ ਫੋਨ ਚ ਗੁਆਚ ਗਏ।
ਮੈਂ ਉਥੋਂ ਆਇਆ ਤਾਂ ਮੈਨੂੰ ਲੱਗਾ ਅਸੀਂ ਸਾਰੇ ਹੀ ਉਸ ਨਾਵਲ ਚ ਮਿਲਣ ਵਾਲੀ ਸੋਮਾ ਦਵਾਈ ਲੈ ਰਹੇ ਹਾਂ ਇਸ ਮੋਬਾਈਲ ਵਾਂਙ। ਅਸੀਂ ਵੀ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਤਾਂ ਨਹੀਂ ਬਣ ਰਹੇ?
ਮੇਰਾ ਇਕ ਦੋਸਤ ਹੈ ਸਤਵਿੰਦਰ ਉਹ ਕਹਿ ਰਿਹਾ ਸੀ ਮਨੰ ਲਓ ਕਦੇ ਕੁਝ ਦਿਨ ਲਈ ਕਿਤੇ ਇੰਟਰਨੇਟ ਬੰਦ ਹੋ ਜਾਏ ਤਾ ਸੋਚੋ ਕਿਹੋਵਾਂ ਕਿਹੋ ਜਿਹਾ ਜੀਵਨ ਹੋਵੇਗਾ?
ਕਈ ਲੋਕ ਤਾਂ ਮਾਰਨ ਹਾਕੇ ਹੋ ਜਾਣਗੇ।
ਇਕ ਹੋਰ ਮਿੱਤਰ ਰਾਕੇਸ਼ ਕਹਿ ਰਿਹਾ ਸੀ ਕੇ ਮਨੰ ਲਓ ਇਕ ਬੰਦਾ ਮੈਗੀ ਖਾਣ ਦਾ ਬਹੁਤ ਸ਼ੌਕੀਨ ਹੈ ਤੇ ਦੂਜੇ ਬੰਦੇ ਨੇ ਕਦੇ ਨਾਮ ਵੀ ਨਹੀਂ ਸੁਣਿਆ।
ਹੁਣ ਮੈਗੀ ਖਾਣ ਵਾਲਾ ਦੂਜੇ ਨੂੰ ਦੱਸ ਰਿਹਾ, ਯਾਰ ਮੈੱਗੀ ਬਹੁਤ ਸੁਆਦ ਹੁੰਦੀ ਆ , ( ਇਹ ਕਹਿੰਦੇ ਕਹਿੰਦੇ ਉਸ ਦੇ ਮੂਹ ਚ ਪਾਣੀ ਆ ਜਾਂਦਾ)
ਯਾਰ ਮੈਗੀ ਚ ਸਬਜ਼ੀ ਪਾ ਲਾਓ ਮਸਾਲਾ ਬਹੁਤ ਵਧੀਆ ਹੁੰਦਾ
ਪਰ ਦੂਜਾ ਬੰਦਾ ਹੈਰਾਨ ਹੋ ਰਿਹਾ ਹੁੰਦਾ ਇਹ ਕੀ ਕਹਿ ਰਿਹਾ , ਕਿ ਇਹ ਪਾਗਲ ਆ ?
ਫਿਰ ਪਹਿਲਾ ਕਹਿੰਦਾ ਯਾਰ ਜੇ ਮੈਗੀ ਨਾ ਮਿਲੇ ਤਾ ਮੈਂਨੂੰ ਕੁਝ ਵੀ ਸੁਆਦ ਨਹੀਂ ਲੱਗਦਾ।
ਸੋ ਅਸੀਂ ਸਭ ਆਦਤਾਂ ਦੇ ਸ਼ਿਕਾਰ ਹੋ ਗਏ ਹਾਂ।
ਕਲ ਤਜਿੰਦਰ ਨੇ ਬਰਟਰਡ ਰਸਲ ਦੀ ਕਿਤਾਬ ਦਾ ਜ਼ਿਕਰ ਕੀਤਾ , ਉਹ ਕਹਿੰਦਾ ਸਭ ਕੁਝ ਜੋ ਵਿਖਾਈ ਦੇ ਰਿਹਾ ਉਹ ਦਰ ਅਸਲ ਮਨ ਦਾ ਭ੍ਰਮ ਹੈ।
ਇਸਨੂੰ ਯੋਗੀ ਸੁਪਨਾ ਕਹਿੰਦੇ ਜਿਵੇਂ ਸੁਪਨਾ ਰਾਤ ਨੂੰ ਸੁੱਤਿਆਂ ਆਉਂਦਾ ਤੇ ਖੁੱਲੀ ਅੱਖ ਦਾ ਸੁਪਨਾ ਇਹ ਸੰਸਾਰ। ਪਰ ਹੈ ਦੋਵੇਂ ਸੁਪਨੇ।
ਜਿਵੇਂ ਇਕ ਤਾਰਾ ਜੋ ਸਾਡੇ ਤੋਂ ਹਜ਼ਾਰਾਂ ਲਾਈਟ ਸਾਲ ਦੂਰ ਹੈ ਇਥੇ ਇਹ ਦੱਸਣਾ ਜਰੂਰੀ ਹੈ ਕਿ ਲਾਈਟ ਜਿੰਨਾ ਇੱਕ ਸਾਲ ਚ ਦੂਰੀ ਤੈਅ ਕਰਦੀ ਹੈ ਉਸਨੂੰ ਇਕ ਲਾਈਟ ਸਾਲ ਕਹਿੰਦੇ ਨੇ। ਤੇ ਉਹ ਰਿਸ਼ਨੀ ਸਾਡੇ ਕੋਲ ਜਦ ਪੁੱਜਦੀ ਹੈ ਤਾਂ ਕਈ ਵਾਰ ਇਹ ਤਾਰਾ ਉਸ ਥਾਂ ਤੇ ਨਹੀਂ ਹੁੰਦਾ ।ਸੋ ਇਹ ਸੰਸਾਰ ਵੀ ਹੀ ਆ।
ਸੋ ਸੁਵਿਧਾਵਾਂ ਚ ਗੁਆਚਣ ਨਾਲੋਂ ਚੰਗਾ ਅਸੀਂ ਇਹ ਵੇਖੀਏ ਇਹ ਸਾਡੇ ਲਈ ਨੇ ਨਾ ਕਿ ਅਸੀਂ ਇਸ
ਇਹਨਾਂ ਲਈ।
ਅਸੀਂ ਇਹਨਾਂ ਦਾ ਉਪਯੋਗ ਕਰਨਾ ਹੈ ਪਰ ਉਲਟਾ ਹੋ ਰਿਹਾ ਇਹ ਸਾਡਾਦਾ ਉਪਯੋਗ ਕਰ ਰਹੀ ਹੈ।
ਇਹ ਕਾਰਪੋਰੇਟ ਸੰਸਾਰ ਸਾਡਾ ਉਪਯੋਗ ਕਰ ਰਿਹਾਹੈ।ਇਸਨੇ ਸਾਨੂੰ ਮੁਫ਼ਤ ਚ ਇੰਟਰਨੇਟ ਦੇ ਕੇ ਸਾਡੀ ਆਜ਼ਾਦੀ ਖੋਹ ਲਈ ਹੈ।
ਕਦੇ ਸੜਕ ਦੇ ਕਿਨਾਰੇ ਖਲੋ ਕੇ ਵੇਖੋ , ਲੋਕ ਕਾਰ ਤੇ ਮੋਟਰਸਾਈਕਲ ਤੇ ਜਾਂਦੇ ਹੋਏ ਮੋਬਾਇਲ ਤੇ ਗੱਲਾਂ ਕਰ ਰਹੇ ਨੇ।
ਇਹ ਸਭ ਜੀਵਨ ਚ ਸਹੂਲਤਾਂ ਇਕੱਠੀਆਂ ਕਰ ਰਹੇ ਨੇ ਪਰ ਜੀ ਨਹੀਂ ਰਹੇ।
ਸੋ ਜੀਵਨ ਜਿਉਣ ਲਈ ਮਿਲਿਆ ਨਾ ਕਿ ਸਹੂਲਤਾਂ ਨੂੰ ਇਕੱਠੇ ਕਰਨ ਲਈ ਤੇ ਇਸ ਦੌਡ਼ ਚ ਮਰ ਜਾਣ ਲਈ।
ਓਸ਼ੋ ਕਹਿੰਦੇ ਆ ਪੈਸੇ ਇਕ ਬਹੁਤ ਮਾੜਾ ਮਲਿਕ ਆ ਪਰ ਇਕ ਬਹੁਤ ਚੰਗਾ ਨੌਕਰ।ਸੋ ਇਹਨਾਂ ਸਹੂਲਤਾਂ ਨੂੰ ਨੌਕਰ ਬਣਾ ਕੇ ਰੱਖੀਏ,
ਤਾਂ ਹੀ ਅਸੀਂ ਫੁੱਲਾਂ ਦੀ ਖੁਸ਼ਬੋ ਸੁੰਘਾ ਸਕਦੇ ਆ।
ਇਸ ਕੁਦਰਤ ਦਾ ਅਨਦ ਮਾਣ ਸਕਦੇ ਆ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
27.08.2021
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
ਕਮਾਲ ਲਿਖਦੇ ਓ ਵੀਰ ਜੀ ਆਨੰਦ ਆ ਗਿਆ ਪੜਕੇ, ਦਿਓ ਕਦੇ ਦਰਸ਼ਨ ਰੂਪਨਗਰ ਵਿਖੇ
ReplyDeleteWah ji
ReplyDelete