ਕੁਝ ਕਿਤਾਬਾਂ ਦਾ ਸੁਆਦ ਲਿਆ ਜਾਂਦਾ ਹੈ,
ਕੁਝ ਕਿਤਾਬਾਂ ਨੂੰ ਨਿਗਲ ਲਿਆ ਜਾਂਦਾ ਹੈ,
ਕੁਝ ਕਿਤਾਬਾਂ ਨੂੰ ਚਬਾਇਆ ਜਾਂਦਾ ਹੈ ਤੇ
ਪਚਾਇਆ ਜਾਂਦਾ ਹੈ।
# ਫਰਾਂਸਿਸ ਬੈਕਨ
ਇਸ ਬਾਰ ਪਟਿਆਲੇ ਤਾਂ ਅਕਾਸ਼ ਨੂੰ ਮਿਲਣ ਗਿਆ ਸੀ।
ਉਸਨੇ ਜੇ ਕ੍ਰਿਸ਼ਨਾਮੂਰਤੀ ਦੀ ਕਿਤਾਬ ਦਿੱਤੀ,
"ਮੁਰਸ਼ਦ ਦੇ ਚਰਨਾਂ ਵਿੱਚ"।
ਇਹ ਕਿਤਾਬ ਆਤਮਾ/ ਸਵੈ ਖੋਜੀਆਂ ਲਈ ਹੈ।
ਸ਼ੁਰੂ ਚ ਹੀ ਲਿਖਿਆ ਹੈ,
ਮੈਨੂੰ ਝੂਠ ਤੋਂ ਸੱਚ ਵੱਲ ਲੈ ਚੱਲੋ।।
ਮੈਨੂੰ ਹਨੇਰ੍ਹੇ ਤੋ ਚਾਣਨ ਵੱਲ ਲੈ ਚੱਲੋ।।
ਮੈਨੂੰ ਕਾਲ ਤੋਂ ਅਕਾਲ ਵੱਲ ਲੈ ਚੱਲੋ।।
ਐਨੀ ਬੇਸੈਂਟ ਨੂੰ ਯਕੀਨ ਸੀ ਮਹਾਤਮਾ ਬੁੱਧ ਦੀ ਚੇਤਨਾ ਫਿਰ ਇਕ ਵਾਰ ਦੁਬਾਰਾ ਧਰਤੀ ਤੇ ਆਵੇਗੀ ਤਾਂ ਉਹਨਾਂ ਦੀ ਥਿਓਸੋਫਿਕਲ ਸੋਸਾਇਟੀ ਨੂੰ ਵਿਸ਼ਵਾਸ ਸੀ ਕਿ ਇਹ ਸਿਰਫ ਭਾਰਤ ਚ ਹੀ ਪੈਦਾ ਹੋ ਸਕਦੇ ਨੇ। ਉਹਨਾਂ ਪੂਰੇ ਭਾਰਤ ਚ ਭਾਲ ਕੀਤੀ, ਆਖਿਰ ਇਕ ਬੱਚਾ ਮਿਲਿਆ ਜਿਸ ਦੇ ਚੇਹਰੇ ਤੇ ਅਦੁੱਤੀ ਨੂਰ ਸੀ ਪਰ ਉਹ ਇੰਨਾ ਗਰੀਬ ਸੀ ਕੇ ਉਸਦੇ ਸਰ ਚ ਜੂੰਆਂ ਸਨ, ਇਹੀ ਬੱਚਾ ਸੀ ਜੇ ਕ੍ਰਿਸ਼ਨਾਮੂਰਤੀ।
ਐਨੀ ਬੇਸੈਂਟ ਉਸਨੂੰ ਇੰਗਲੈਂਡ ਲੈ ਕੇ ਗਈ। ਉਥੇ ਉਹਨਾਂ ਦੀ ਬੁੱਧ ਵਾਂਙ ਪਰਵਰਿਸ਼ ਕੀਤੀ। ਉਹਨਾਂ ਨੂੰ ਵਿਸ਼ਵਾਸ ਸੀ ਕਿ ਜੇ ਕ੍ਰਿਸ਼ਨਾਮੂਰਤੀ ਵਿਸ਼ਵ ਗੁਰੂ ਹੋਣ ਦੀ ਘੋਸ਼ਣਾ ਕਰਨਗੇ।
ਜਿਸ ਦੀ ਇਹ ਸਭ ਐਲਾਨ ਕੀਤਾ ਜਾਣਾ ਸੀ, ਕ੍ਰਿਸ਼ਨਾਮੂਰਤੀ ਨੇ ਕਿਹਾ ਉਹ ਕੋਈ ਵਿਸ਼ਵ ਗੁਰੂ ਨਹੀਂ ਨੇ ਤੇ ਨਾ ਹੀ ਕੋ ਬੁੱਧ। ਉਹਨਾਂ ਕਿਹਾ ਕੋਈ ਕਿਸੇ ਦਾ ਗੁਰੂ ਹੋ ਹੀ ਨਹੀਂ ਸਕਦਾ, ਇਹ ਇਕੱਲੇ ਦਾ ਮਾਰਗ ਹੈ ਉਹਨਾਂ ਥਿਓਸੋਫਿਕਲ ਸੋਸਾਇਟੀ ਵੀ ਭੰਗ ਕਰ ਦਿੱਤੀ।
ਮੁੜਦੇ ਹਾਂ ਕਿਤਾਬ ਵੱਲ।
ਇਸਨੂੰ ਕਿਤਾਬ ਕਹਿਣ ਨਾਲੋਂ ਕੂੰਜੀ ਕਹਿਣਾ ਠੀਕ ਹੈ। ਕੂੰਜੀ ਮਤਲਬ ਤਾਲਾ ਖੋਲਣ ਵਾਲੀ ਚਾਬੀ , ਇੰਝ ਹੀ ਇਹ ਕਿਤਾਬ ਸਾਡੇ ਮਨ ਦੇ ਸੰਸਕਾਰਾਂ ਦੇ ਤਾਲੇ ਖੋਲ ਸਕਦੀ ਹੈ ਬਸ਼ਰਤੇ ਅਸੀਂ ਸਿਰਫ ਪੜ੍ਹਕੇ ਇਕ ਪਾਸੇ ਰੱਖਣ ਦੀ ਬਜਾਏ ਇਸਦਾ ਉਪਯੋਗ ਕਰੀਏ, ਨਹੀਂ ਤਾਂ ਇਹ ਸਿਰਫ ਸਾਡੀ ਖੋਪੜੀ ਚ ਕਾਲੇ ਅੱਖਰਾਂ ਦਾ ਵਾਧਾ ਹੀ ਕਰੇਗੀ।
ਕਿਤਾਬ ਵਿਚੋਂ
ਜ਼ਿੰਦਗੀ ਚ ਇਹ ਦੋ ਕੰਮ ਨੇ
ਪਹਿਲਾਂ ਤਾਂ ਹਮੇਸ਼ਾ ਸੁਚੇਤ ਰਹੋ ਕੇ ਕਿਸੇ ਵੀ ਜੀਵ ਨੂੰ ਨੁਕਸਾਨ ਨਾ ਪੁਚਾਇਆ ਜਾਵੇ।
ਦੂਜਾ ਕਿ ਤੁਸੀਂ ਹਮੇਸ਼ਾ ਸਹਾਇਤਾ ਕਰਨ ਦੇ ਮੌਕੇ ਭਾਲਦੇ ਰਹੋ।
ਜੇ ਕੋਈ ਵਿਅਕਤੀ ਤੁਹਾਨੂੰ ਗੁੱਸੇ ਨਾਲ ਬੋਲਦਾ ਹੈ ਤਾਂ ਇਹ ਨਾ ਸੋਚੋ " ਉਹ ਮੈਨੂੰ ਨਫ਼ਰਤ ਕਰਦਾ ਹੈ।"
ਹੋ ਸਕਦਾ ਹੈ ਕਿ ਕਿਸੇ ਹੋਰ ਵਿਅਕਤੀ ਜਾਂ ਕਿਸੇ ਹੋਰ ਚੀਜ਼ ਨੇ ਉਸਨੂੰ ਗੁੱਸਾ ਦਵਾਇਆ ਹੋਵੇ ਤੇ ਉਸ ਸਮੇਂ ਤੁਸੀਂ ਮਿਲ ਗਏ ਤਾਂ ਉਹ ਗੁੱਸਾ ਤੁਹਾਡੇ ਤੇ ਕੱਢ ਦਿੱਤਾ ਹੋਵੇ।
ਕਿਤਾਬ ਦੇ ਮੁੱਖ ਪਨੇ ਤੇ ਛਪੀ ਜਿੱਦੂ ਕ੍ਰਿਸ਼ਨਾਮੂਰਤੀ ਦੀ ਮੁਸਕੁਰਾਉਂਦਿਆਂ ਦੀ ਤਸਵੀਰ ਖਿੱਚ ਪਾਉਂਦੀ ਹੈ।
ਹਰਪ੍ਰੀਤ ਕੌਰ ਨੇ ਬਹੁਤ ਵਧੀਆ ਢੰਗ ਨਾਲ ਅਨੁਵਾਦ ਕੀਤਾ ਹੈ ਜਿਸ ਕਰਕੇ ਕਿਤਾਬ ਦੀ ਆਤਮਾ ਚ ਨੂਰ ਹੈ
ਸਾਫ਼ 39
ਕੀਮਤ 80 ਰੁਪਏ
ਗਰੈਵਿਟੀ ਪਬਲਿਕੇਸ਼ਨ,
ਖਨਾੰ,
ਮੋ 7717314099
ਫਿਰ ਮਿਲਾਂਗਾ ਇਕ ਨਵੀਂ ਕਿਤਾਬ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ
ਉੱਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ
ਪੰਜਾਬ
22.08.2021
#books_i_have_loved
#jkrishnamurty
No comments:
Post a Comment