Thursday, August 26, 2021

ਰੋਣ ਦੇ ਅਜੀਬੋ ਗਰੀਬ ਕਿੱਸੇ ਭਾਗ 2

ਰੋਣ ਦੇ ਅਜੀਬੋ ਗਰੀਬ ਕਿੱਸੇ ਭਾਗ 2
-----------------------

ਰੇਹਾਣਾ ਰੂਹੀ ਦੀ  ਇੱਕ ਗ਼ਜ਼ਲ ਆ 

ਦਿਲ ਕੇ ਬਹਿਲਾਣੇ ਕਾ ਸਾਮਾਨ ਨਾ ਸਮਝਾ ਜਾਏ 
ਮੁਝ ਕੋ ਅਬ ਇਤਨਾ ਭੀ ਆਸਾਨ ਨਾ ਸਮਝਾ ਜਾਏ 

ਅਬ ਤੋਂ ਬੇਟੇ ਭੀ ਚਲੇ ਜਾਤੇ ਹੈ ਹੋਕਰ ਰੁਖ਼ਸਤ 
ਸਿਰਫ ਬੇਟੀ ਕੋ ਹੀ ਮੇਹਮਾਣ ਨਾ ਸਮਝਾ ਜਾਏ 
---------


ਸੋ ਅੱਜ ਸੁਣਾ ਰਿਹਾ ਹਾਂ ਇਕ ਮੁੰਡੇ ਦਾ ਕਿੱਸਾ। 

ਜੋ ਕਿ ਭਾਰਤ ਚ ਰਿਹਾ ਪੜ੍ਹਿਆ ਲਿਖਿਆ ਤੇ ਨੌਕਰੀ ਕੀਤੀ। ਫਿਰ ਕਨੇਡਾ ਦੀ ਇੱਕ ਲਡ਼ਕੀ ਨਾਲ ਉਸਦਾ ਰਿਸ਼ਤਾ ਹੋ ਗਿਆ।
ਮਾਂ ਬਾਪ ਨੇ ਸ਼ਾਨੋ ਸ਼ੌਕਤ ਨਾਲ ਗੱਜ ਵੱਜ ਕੇ ਵਿਆਹ ਕੀਤਾ। ਪੂਰੇ ਪਿੰਡ ਚ ਗੱਲਾਂ ਹੋਇਆ ਫਲਾਨਿਆਂ ਦਾ ਮੁੰਡਾ ਕਨੇਡਾ ਵਿਆਹਿਆ ਗਿਆ। 
ਪਿੰਡ ਚੰਗੀ ਪੈਲੀ ਸੀ ਪਰ ਪੰਜਾਬੀਆਂ ਨੂੰ ਸ਼ੌਕ ਬਾਹਰ ਜਾਣ ਦਾ, ਮਿੱਟੀ ਨਾਲ ਕੌਣ ਮੱਥਾ ਮਾਰੇ? 
ਖੇਤਾਂ ਚ ਭਈਏ ਕੰਮ ਕਰ ਰਹੇ ਸੀ। 
ਆਪ ਵੀ ਉਹ ਮੇਹਨਤੀ ਸੀ। 
ਨੌਕਰੀ ਛੱਡ ਦਿੱਤੀ ਕੁੜੀ ਨਾਲ ਪੱਤਰ ਵਿਹਾਰ  ਚੱਲਦਾ ਰਿਹਾ। ਉਸ ਸਮੇਂ ਇਹ ਵਹਾਟਸ ਅੱਪ ਤੇ ਫੇਸਬੁੱਕ ਮੋਬਾਈਲ ਤੇ ਨਹੀਂ ਸਨ।  
ਕਾਰਡ ਪਾਉਣੇ।
ਬਾਹਰ ਜਾਣ ਦੇ ਪੇਪਰ ਬਣ ਗਏ।
ਹੁਣ ਉਡੀਕਾਂ ਵੀਜ਼ੇ ਦੀਆਂ ਹੋਣ ਲੱਗੀਆਂ। 
ਆਖਿਰ ਉਡੀਕ ਪੂਰੀ ਹੋਈ।
ਬਾਹਰ ਜਾਣ ਦਾ ਦਿਨ ਆ ਗਿਆ। 
ਮੁੰਡੇ ਨੇ ਸਾਰਾ ਸਮਾਨ੍ਰ ਗੱਡੀ ਚ ਰੱਖਿਆ। 
ਮਾਂ ਨਾਲ ਨਹੀਂ ਸੀ ਜਾ ਰਹੀ ਸੀ  ਦੋਸਤ ਨਾਲ ਜਾ ਰਹੇ ਸੀ ਦਿੱਲੀ ਫਲਾਈਟ ਚ ਬਿਠਾਉਣ।
ਬੱਸ ਫਿਰ ਕੀ ਮੁੰਡਾ ਰੋ ਪਿਆ। 

ਮਿੱਟੀ ਦਾ ਮੋਹ,
ਮਾਂ ਬਾਪ ਦਾ ਪਿਆਰ,
ਘਰ ਦੀ ਖਿੱਚ, 
ਦੋਸਤਾਂ ਦਾ ਪਿਆਰ,
ਇਹ ਸਭ ਇੱਕ ਜਵਾਰ ਭਾਟਾ ਬਣ ਗਏ ਤੇ
ਵਗ ਪਏ ਹੰਝੂ ਬਣਕੇ। 
ਇੰਨਾ ਰੋਣਾ ਕੇ ਉਸਨੂੰ ਵੇਖਕੇ ਸਾਰੇ ਭਾਵੁਕ ਹੋ ਗਏ। ਉਹ ਮਾਂ ਦੇ ਗੱਲ ਲੱਗਕੇ ਇੰਝ ਰੋਯਾ ਜਿਵੇਂ ਕੁੜੀਆਂ ਸਹੁਰੇ ਜਾਣ ਵੇਲੇ ਰੋਂਦੀਆਂ ਨੇ। 
ਮਾਂ ਬਾਪ, ਦੋਸਤ ਮਿੱਤਰ ਸਭ ਰੋਏ। 
ਇੰਝ ਸਾਰਾ ਮਾਹੌਲ ਗਮਗੀਣ ਹੋ ਗਿਆ।

ਚਲਦਾ। 

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
25.08.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

No comments:

Post a Comment