Wednesday, August 25, 2021

ਰੋਣ ਦੇ ਅਜੀਬੋ ਗਰੀਬ ਕਿੱਸੇ ਭਾਗ -1

ਰੋਣ ਦੇ ਅਜੀਬੋ ਗਰੀਬ ਕਿੱਸੇ ਭਾਗ- 1
----------

ਇਕ ਵਾਰ ਰੋਣ ਬਾਰੇ ਪੋਸਟ ਪਾਈ ਸੀ ਤਾਂ ਬਾਪੂ ਜੀ ਦੇ ਮਿੱਤਰ ਮੋਹਣ ਮਤਿਆਲਵੀ ਹੀ ਦਾ ਫੋਨ ਆਇਆ ਉਹ ਮੇਰੀ ਪੋਸਟ ਪੜ੍ਹੀ ਤੇ ਭਾਵੁਕ ਹੋਏ ਸੀ।
ਕਾਫੀ ਗੱਲਾਂ ਹੋਈਆਂ। ਉਹ ਕਹਿੰਦੇ, ਆਦਮੀ ਵੀ ਰੋਂਦਾ ਹੈ ਪਰ ਉਦੋਂ ਜਦੋਂ ਕੋਈ ਘਰ ਨਹੀਂ ਹੁੰਦਾ। ਉਹ ਸਭ ਤੋਂ ਲੁਕ ਕੇ ਰੋਂਦਾ ਹੈ , ਮੌਕਾ ਭਾਲਦਾ ਰਹਿੰਦਾ ਹੈ, ਇੱਕ ਮੋਢਾ ਭਾਲਦਾ ਹੈ ਜਿਸਤੇ ਸਿਰ ਰੱਖਕੇ ਰੋ ਸਕੇ। 

ਮੈਨੂੰ ਕਵਿੰਦਰ ਚਾਂਦ ਹੋਰਾਂ ਦਾ ਸ਼ਾਇਰ ਯਾਦ ਆ ਗਿਆ 

"ਜੰਗਲ ਦੇ ਵਿਚ ਇਕੱਲਾ ਹੋਵਾਂ ਜੀ ਕਰਦਾ ਹੈ 
ਰੁੱਖਾਂ ਦੇ ਗੱਲ ਲੱਗਕੇ ਰੋਵਾਂ ਜੀ ਕਰਦਾ ਹੈ" 

ਮੁਨੱਵਰ ਰਾਣਾ ਦਾ ਇਕ ਸ਼ੇ'ਰ ਯਾਦ ਆ ਗਿਆ 
"ਇਸ ਤਰਹਾਂ ਮੇਰੇ ਗੁਨਾਹੋਂ ਕੋ ਧੋ ਦਿਤੀ ਹੈ 
ਮਾਂ ਜਬ ਬਹੁਤ ਗੁੱਸੇ ਮੇਂ ਹੋਤੀ ਹੈ ਤੋ ਰੋ ਦੇਤੀ ਹੈ" 

ਅੱਜ ਰੋਣ ਦੇ ਅਜੀਬ - ਅਜੀਬ ਕਿੱਸੇ ਲਿਖ ਰਿਹਾ ਹਾਂ। 

ਮੇਰੀ ਭੈਣ ਦੀ ਇਕ ਸਹੇਲੀ ਦਾ ਵਿਆਹ ਸੀ। ਮੈਂ ਉਹਨਾਂ ਦੇ ਘਰ ਵਿਆਹ ਤੇ ਗਿਆ।  ਜੱਟਾਂ ਦਾ ਵਿਆਹ ਸੀ। ਸਟੀਲ ਦੇ ਗਲਾਸਾਂ ਚ ਸ਼ਰਾਬ ਵਰਤਾਈ ਜਾ ਰਹੀ ਸੀ। 
ਯਾਰਾ ਨੇ ਵੀ ਇਕ ਪੈੱਗ ਲਾ ਲਿਆ। ਮੇਰੀ ਉਮਰ  ਸੀ 17 ਕੁ ਸਾਲ। ਪੈੱਗ ਸੀ ਵੱਡਾ।
ਸ਼ਰਾਬ ਨੇ ਆਪਣਾ ਅਸਰ ਕੀਤਾ, ਚਡ਼ ਗਈ। ਕੁੜੀ ਦੀ ਡੋਲੀ ਜਾਂ ਦਾ ਸਮਾਂ ਹੋ ਗਿਆ। 
ਕੁੜੀ ਰੋਣ ਲੱਗੀ, ਬਹੁਤ ਹੀ ਭਾਵੁਕ ਦ੍ਰਿਸ਼ ਸੀ। ਮੈਂ ਵੀ ਉਥੇ ਸੀ।
ਉਸਨੂੰ ਵੇਖਕੇ ਮੇਰਾ ਵੀ ਰੋਣਾ ਆ ਗਿਆ। 
ਬੱਸ ਫਿਰ ਕਿ ਸੀ ਕਈ ਲੋਕਾਂ ਨੇ ਮੈਨੂੰ ਵੇਖਿਆ ਮੈਂ ਵੀ ਵੇਖਾਂ ਇਹ ਕੀ ਹੋਇਆ?🤔🤔 
ਬੱਸ ਫਿਰ ਕੀ!  ਮੈਂ ਸੋਚਿਆ ਕੁਝ ਗਲਤ ਹੋ ਗਿਆ। ਝਟਪਟ ਮੈਂ ਉਥੋਂ ਫਰਾਰ ਹੋ ਗਿਆ। 

ਬਹੁਤ ਮਹੀਨਿਆਂ ਤਕ ਉਹਨਾ ਦੇ ਘਰ ਨਹੀਂ ਗਿਆ।
ਮੇਰੀ ਭੈਣ ਨੇ ਕਿਹਾ ਮੈਨੂੰ  ਮੇਰੀ ਸਹੇਲੀ ਦੇ ਘਰ ਛੱਡ ਆ। 
ਡਰਦਾ ਨਾ ਜਾਵਾਂ ਕਿ ਕੁੱਟ ਬਹੁਤ ਪੈਣੀ ਆ। ਹਲਾਂਕਿ ਮੇਰੇ ਮਨ ਚ ਉਸ ਬਾਰੇ ਕੁਝ ਨਹੀਂ ਸੀ। ਮੈਂ ਤਾਂ ਕਦੇ ਉਸਨੂੰ ਮਿਲਿਆ ਵੀ ਨਹੀਂ ਸੀ। 

ਮੈਂ  ਬੱਸ ਟਾਲ ਮਟੋਲ ਕਰੀ ਜਾਣੀ।
ਇਕ ਵਾਰ ਉਹਨਾਂ ਦੇ ਘਰ ਗਿਆ ਤਾਂ ਬਹੁਤ ਡਰਿਆ ਹੋਇਆ। ਪਰ ਹੋਇਆ ਕੁਝ ਨਹੀਂ,
ਹਲਾਂਕਿ ਮੇਰੇ ਸਾਹ ਪ੍ਰਾਣ ਸੁੱਕੇ ਹੋਏ ਸੀ।

ਚਲਦਾ 

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
24.08.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

No comments:

Post a Comment