ਮਨ ਵੈਰਾਗੀ ਤਨ ਅਨੁਰਾਗੀ
ਕਦਮ ਕਦਮ ਦੁਸ਼ਵਾਰੀ ਹੈ,
ਜੀਵਨ ਜੀਣਾ ਸਹਲ ਨਾ ਜਾਨੋ
ਬਹੁਤ ਬੜੀ ਫ਼ਨਕਾਰੀ ਹੈ
#ਨਿਦਾ ਫ਼ਾਜ਼ਲੀ
ਕਿਸੇ ਨੇ ਕਿਹਾ ਹੈ ਜੀਵਨ ਇੱਕ ਸੰਤੁਲਣ ਹੈ, ਅਸੀਂ ਕੀ ਕੰਟਰੋਲ ਕਰ ਸਕਦੇ ਹਾਂ ਤੇ ਕੀ ਨਹੀਂ। ਮੈਂ ਕੋਸ਼ਿਸ਼ ਤੇ ਸਮਰਪਣ ਦੇ ਵਿਚਕਾਰ ਜਿਉਣਾ ਸਿੱਖ ਰਿਹਾ ਹਾਂ।
ਸਿਰਫ਼ ਆਦਮੀ ਹੀ ਇਕਲੌਤਾ ਜਾਨਵਰ ਹੈ ਜਿਸ ਨੂੰ ਬਾਰ ਬਾਰ ਸਮਝਾਉਣ ਲਈ ਕਿਤਾਬਾਂ ਨੇ ,ਸੰਤ ,ਫ਼ਕੀਰ ਬੁੱਧ ਹੋਏ ਨੇ ਪਰ ਆਦਮੀ ਦਾ ਜੀਵਨ ਉੱਨੀ ਉੱਚਾਈ ਹਾਸਿਲ ਨਹੀਂ ਕਰ ਸਕਿਆ ਜਿੰਨਾ ਉਸਨੂ ਕਰਨਾ ਚਾਹੀਦਾ ਸੀ।
ਫਿਰ ਵੀ ਕੁਦਰਤ ਦੀ ਕੋਸ਼ਿਸ਼ ਜਾਰੀ ਹੈ ਕਿ ਬੰਦਾ ਵਧੀਆ ਜੀਵਨ ਜਿਉਂ ਸਕੇ।
ਇਸੇ ਕੋਸ਼ਿਸ਼ ਚ ਇਕ ਕਿਤਾਬ ਹੋਰ ਪੜ੍ਹੀ ਸ਼ਾਇਦ ਮੈਨੂੰ ਵੀ ਕੁਝ ਸਮਝ ਆ ਜਾਵੇ।
ਹਲਾਂਕਿ ਕਿਹਾ ਗਿਆ ਹੈ
ਪੋਥੀ ਪੜ੍ਹ -ਪੜ੍ਹ ਜਗ ਮੂਆ, ਪੰਡਿਤ ਭੈਆ ਨਾ ਕੋਏ
ਢਾਈ ਆਖਰ ਪ੍ਰੇਮ ਕੇ , ਪੜ੍ਹੇ ਸੋ ਪੰਡਿਤ ਹੋਏ
"ਜਿਊਣ ਦੀ ਕਲਾ" , ਕਿਤਾਬ ਜੋ ਰਿਥਿੰਕ ਪਬਲੀਕੇਸ਼ਨ ਨੇ ਛਾਪੀ ਹੈ।
ਪਹਿਲਾਂ ਤਾਂ ਵਧੀਆ ਅਨੁਵਾਦ ਲਈ ਵਧਾਈ ਕਿਉਂਕਿ ਜੇ ਪਾਠਕ ਤਕ ਓਹੀ ਗੱਲ ਪੁੱਜੇ ਜੋ ਇਕ ਲੇਖਕ ਨੇ ਕਿਸੇ ਭਾਸ਼ਾ ਚ ਕਹਿ ਤੇ ਅਨੁਵਾਦਕ ਨੇ ਸੌਖੇ ਸ਼ਬਦਾਂ ਨਾਲ ਅਨੁਵਾਦ ਕਰ ਦਿੱਤਾ, ਤਾਂ ਉਹ ਰਚਨਾ ਅਮਰ ਹੋ ਜਾਂਦੀ ਹੈ।
ਕਿਤਾਬ ਚ ਛੋਟੇ ਛੋਟੇ ਸੂਤਰ ਨੇ
ਸਾਡੀ ਸੋਚ ਦਾ ਡੇਰਾ ਸੀਮਿਤ ਹੈ ਪਰ ਫਿਰ ਵੀ ,ਕਦੇ ਕਦੇ ਕੋਈ ਸੂਤਰ ਜੀਵਨ ਚ ਕ੍ਰਾਂਤੀ ਲਿਆ ਸਕਦਾ।
ਕਿਤਾਬ ਵਿੱਚੋਂ ਕੁਝ
ਜਦੋਂ ਵੀ ਕੋਈ ਮੂਰਖਤਾ ਕਰਦਾ ਹੈ ਤਾਂ ਗੱਸੇ ਤੇ ਨਫਰਤ ਚ ਫਸਣ ਦੀ ਬਜਾਏ ਜਿਵੇਂ ਕੇ ਬਹੁਤ ਸਾਰੇ ਕਰਦੇ ਨੇ, ਇਸ ਦੀ ਬਜਾਏ ਉਹਨਾ ਤੇ ਤਰਸ ਕਰੀਏ।
ਜਦੋਂ ਕੋਈ ਤੁਹਾਡੇ ਨਾਲ ਗੁੰਝਲਦਾਰ ਬੋਲਦਾ ਹੈ ਤੁਸੀਂ ਜੋ ਚਾਹੁੰਦੇ ਹੋ ਉਹ ਨਜ਼ਰਅੰਦਾਜ਼ ਕਰਦਾ ਹੈ ਇਸ ਲਈ ਸਾਨੂ ਸਬਰ ਰੱਖਣਾ ਚਾਹੀਦਾ ਹੈ ਅਤੇ ਆਪਣੀ ਸਮਝ ਦੀਆਂ ਸੀਮਾਵਾਂ ਨੂੰ ਪਛਾਣਦਿਆਂ ਓਹਨਾ ਦੇ ਪ੍ਰਤੀ ਆਉਣੇ ਨਿਰਣੇ ਨੂੰ ਮੁਅੱਤਲ ਕਰਨਾ ਚਾਹੀਦਾ ਹੈ। ਇਸਦਾ ਮਤਲਬ ਇਹ ਨਹੀਂ ਕਿ ਅਸੀਂ ਬੁਰਾਈਆਂ ਨੂੰ ਮਾਫ ਕਰ ਰਹੇ ਹਾਂ। ਜਿਥੋਂ ਤਕ ਸੰਭਵ ਹੋ ਸਕੇ ਖੁਦ ਤੇ ਦਿਆਲੂ ਹੋਣ ਦੀ ਕੋਸ਼ਿਸ਼ ਕਰੋ।
ਦੂਸਰਿਆਂ ਨੂੰ ਉਹਨਾਂ ਦੇ ਮਾੜੇ ਕੰਮ ਲਾਇ ਵਾਰ -ਵਾਰ ਮੁਆਫ ਕਰਨਾ ਅੰਦਰੂਨੀ ਆਰਾਮ ਨੂੰ ਵਧਾਉਂਦਾ ਹੈ।
ਜਿਵੇਂ ਗੁਰਬਾਣੀ ਕਹਿੰਦੀ ਹੈ
ਫਰੀਦਾ ਜੇ ਤੈਂ ਮਾਰਨ ਮੁੱਕੀਆਂ
ਤਿੰਨਿ ਨਾ ਮਾਰ ਘੁੰਮ,
ਆਪਨੜੇ ਘਰ ਜਾਇ ਕੇ
ਪੈਰ ਤਿਨਾ ਦੇ ਚੁੰਮ
ਐਪਿਕਟੀਟਸ ਜੋ ਇਸ ਕਿਤਾਬ ਦੇ ਲੇਖਕ ਨੇ ਉਹਨਾਂ ਕਦੇ ਕੁਝ ਨਾ ਲਿਖਿਆ। ਇਹ ਤਾ ਉਹਨਾ ਦੇ ਇੱਕ ਵਿਦਿਆਰਥੀ ਦੁਆਰਾ ਉਹਨਾਂ ਲੈਕਚਰ ਇਕੱਠੇ ਕੀਤੇ ਨੇ ਜੋ ਕੇ ਕਿਤਾਬ ਦਾ ਰੂਪ ਧਾਰਨ ਕਰਕੇ ਆਏ ਨੇ।
ਕਿਤਾਬ ਚ ਜ਼ਿੰਦਗੀ ਦੇ ਵੱਖ ਵੱਖ ਵਿਸ਼ਿਆਂ , ਬੁਰੇ ਲੋਕਾਂ ਮਾੜੇ ਹਾਲਤ ਚ ਵਿਚਰਦਿਆਂ ਬਾਰੇ ਦੱਸਿਆ ਗਿਆ ਤੇ ਉਹਨਾ ਹਾਲਾਤਾਂ ਚ ਆਪਣੇ ਆਪ ਨੂੰ ਸ਼ਾਂਤ ਰੱਖਣ ਦੀਆ ਗੱਲਾਂ ਵੀ।
ਫਿਰ ਮਿਲਾਂਗਾ ਇੱਕ ਨਵੀਂ ਕਿਤਾਬ ਲੈ ਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
07.08.2021
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
#books_i_have_loved
ਸਤਿਕਾਰ ਬਾਈ ਜੀ facebook ਬੇਨਤੀ ਪਰਵਾਨ ਚੜ੍ਹਾਇਓ
ReplyDeleteਧੰਨਵਾਦ