Tuesday, May 31, 2022

ਦੋਸਤ, ਪਿੰਡ ਤੇ ਜੀਵਨ

ਦੋਸਤ, ਪਿੰਡ ਤੇ ਜੀਵਨ

ਅਸੀਂ ਕੁਝ ਮਿੱਤਰ ਹਾਂ ਪੁਰਹੀਰਾਂ, ਹੁਸ਼ਿਆਰਪੁਰ ਤੋਂ।
ਬਿੱਟੂ (ਹੁਣ ਕੈਨੇਡਾ ਚ), ਰਿੰਕੂ (ਇਟਲੀ ਚ) , ਬਿੰਦਾ (ਇੰਗਲੈਂਡ  ਚ), ਸਿਰਫ ਮੈਂ ਭਾਰਤ ਚ ਹਾਂ, ਪਰ ਘਰ ਤੋਂ 700 ਕਿਲੋਮੀਟਰ ਦੂਰ। 
ਸਿਰਫ ਬਿੰਦੇ ਨੂੰ ਛੱਡਕੇ ਸਾਡਾ ਸਾਰਿਆਂ ਦਾ ਆਪਸ ਚ ਰਾਫ਼ਤਾ ਹੈ।
ਫਿਰ ਨਵਤੇਜ (ਆਸਟ੍ਰੇਲੀਆ ਚ), ਦਵਿੰਦਰ ਬੇਦੀ (ਅਮਰੀਕਾ ਚ), ਪੰਕਜ  ਬੱਤਾ( ਹੁਣੇ ਪੂਨਾ ਸ਼ਿਫਟ ਹੋ ਗਿਆ)।
ਇੱਕ ਮਿੱਤਰ ਹੈ ਪੰਕਜ ਸ਼ਰਮਾ (ਦਿੱਲੀ ਤੋਂ) , ਉਹ ਅੱਜ ਤੋਂ 7 ਸਾਲ ਪਹਿਲਾਂ ਇੱਕ ਢਾਬੇ ਤੇ ਮਿਲਿਆ,  ਦੋਸਤ ਬਣ ਗਿਆ,  ਮੈਂ ਅੱਜ ਕੱਲ੍ਹ ਉਸੇ ਨਾਲ ਪਹਾਡ਼ ਤੇ ਘੁੰਮਣ ਜਾਂਦਾ ਹਾਂ। 

ਦੁੱਖ ਸੁੱਖ ਚ ਕਾਲਜ ਦੇ ਦੋਸਤ ਜ਼ਿਆਦਾ ਨਜ਼ਦੀਕੀ ਨੇ। 
ਸਿਰਫ ਤਿੰਨ ਸਾਲ 1993-96 ਚ ਇਕੱਠੇ ਪੜ੍ਹੇ ਪਰ ਰਿਸ਼ਤੇ ਰੂਹਾਂ ਦੇ ਬਣ ਗਏ।
ਮੈਂ ਪਿੰਡ ਦਾ ਪੁਸ਼ਤੈਨੀ ਮਕਾਨ ਨਾਲ ਜੁੜਿਆ ਹੋਇਆ ਹਾਂ, ਕਿਓਂਕਿ ਉਹ ਮੇਰੀ ਜਡ਼ ਹੈ।
ਮੈਂ ਫੇਸਬੁਕ ਤੇ ਲਿਖਦਾ ਹਾਂ, ਤਾਂ ਤਾਇਆ ਜੀ ਦੇ ਬੇਟੇ ਨੇ ਕਿਹਾ, ਤੂੰ ਪਿੰਡ ਦਾ ਨਾਮ ਨਾਲ ਲਿਖਿਆ ਕਰ । ਜਦ ਪਿੰਡ ਦਾ ਨਾਮ ਲਿਖਣਾ ਸ਼ੁਰੂ ਕੀਤਾ ਤਾਂ ਕਈ ਮਿੱਤਰ ਮਿਲੇ , ਇਕ ਦਰਸ਼ਨ ਪੀ ਐਸ ਯੂ ਦਾ ਸੂਬਾ ਸਕੱਤਰ ਸੀ ਬਠਿੰਡੇ ਤੋਂ ਅਤੇ ਬਾਪੂ ਜੀ ਦੇ ਮਿੱਤਰ ਕਈ ਲੋਕ ਮਿਲੇ। 

ਕਈ ਦੋਸਤ ਮੁਲਕ ਛੱਡਕੇ ਗਏ ਤਾਂ ਉਹ ਮਾਨਸਿਕ ਤੌਰ ਤੇ ਵੀ ਪਿੰਡ ਛੱਡ ਗਏ, ਪਰ ਮੈਂ ਤੇ ਮੇਰੇ ਇਹ ਮਿੱਤਰ ਅਜਿਹੇ ਨਹੀਂ, ਅਸੀਂ ਅੱਜ ਵੀ ਮਾਨਸਿਕ ਤੌਰ ਤੇ ਨਾਲ ਹਾਂ। ਅਸੀਂ ਭਾਵੁਕ ਹਾਂ ਜੋ ਜਡ਼ ਨਾਲ ਜੁੜੇ ਹੋਏ ਨੇ।


ਇਕ ਮਸ਼ਹੂਰ ਗੱਲ ਹੈ 
"ਏ ਸੜਕ ਤੁਮ ਅਬ ਮੇਰੇ ਗਾਓਂ ਆਈ ਹੋ 
ਜਬ ਸਾਰਾ ਗਾਓਂ ਸ਼ਹਿ ਚਲਾ ਗਿਆ"

ਮੇਰੀ ਇਕ ਕਵਿਤਾ ਹੈ

ਬਹੁਤ ਮੁਸ਼ਕਿਲ ਹੋਤਾ ਹੈ ਆਪਣਾ ਗਾਓਂ ਛੋੜ ਦੇਨਾ 
ਬਹੁਤ ਮੁਸ਼ਕਿਲ ਹੋਤਾ ਹੈ ਅਪਨੋ ਕੋ ਤੜਪਤਾ ਛੋੜ ਦੇਨਾ 
ਪਰ ਜਾਣਾ ਪੜਤਾ ਹੈ ਆਪਣੀ ਪਹਿਚਾਣ ਬਨਾਨੇ ਕੇ ਲੀਯੇ 
ਮਾਂ ਕਾ ਇਲਾਜ ਕਰਵਾਨਾ ਹੈ 
ਬਹਿਨ ਕੀ ਸ਼ਾਦੀ ਕਰਵਾਨੀ ਹੈ 
ਕੋਠੇ ਕੀ ਕੱਚੀ ਛਤ ਪੱਕੀ ਕਰਵਾਨੀ ਹੈ
ਬਾਪੂ ਕੋ ਸਰਦੀ ਮੇਂ ਸ਼ਾਲ ਦਿਲਵਾਨੀ ਹੈ 
ਐਸੀ ਬਹੁਤ ਆਈ ਜ਼ਰੂਰਤੇਂ ਹੈਂ 
ਜੋ ਗਾਂਓ ਸੇ ਸ਼ਹਿਰ ਲੇਕਰ ਆਤੀ ਹੈਂ 
ਪਰ ਯੇ ਕੈਸੀ ਸੜਕ ਹੈ ਦੋਸਤ 
ਜੋ ਗਾਓਂ ਸੇ ਸ਼ਹਿਰ ਤੋਂ ਜਾਤੀ ਹੈ 
ਪਰ ਕਭੀ ਸ਼ਹਿਰ ਸੇ ਗਾਓਂ ਨਹੀਂ ਆਤੀ ਹੈ"

ਜਿਸ ਦੇਸ਼ ਮੇਂ ਗੰਗਾ ਬਹਤੀ ਹੈ, ਰਾਜ ਕਪੂਰ ਵਾਲੀ, ਫਿਲਮ ਦਾ ਇਕ ਗੀਤ ਹੈ

"ਆ ਅਬ ਲੌਟ ਚਲੇਂ
ਬਾਹੇਂ ਪਸਾਰੇ, ਤੁਝਕੋ ਪੁਕਾਰੇ ਦੇਸ ਤੇਰਾ 
ਆਂਖ ਹਮਾਰੀ ਮੰਜ਼ਿਲ ਪਰ ਹੈ 
ਦਿਲ ਮੇ ਖੁਸ਼ੀ ਕੀ ਮਸਤ ਲਹਿਰ ਹੈ 
ਲਾਖ ਲੁਭਾਏ ਮਹਿਲ ਪਰਾਏ 
ਆਪਣਾ ਘਰ ਫਿਰ ਆਪਣਾ ਘਰ ਹੈ" 

ਇਸ ਵਿਚ ਜਦ ਲਤਾ ਜੀ ਗਾਉਂਦੇ ਨੇ, "ਆਜਾ ਰੇ", ਤਾਂ ਦਿਲ ਚ ਚੀਸਾਂ ਜਿਹੀਆਂ ਉਠਦੀਆਂ ਨੇ, ਕਿ ਕੋਈ ਸ਼ਿੱਦਤ ਨਾਲ ਪੁਕਾਰ ਰਿਹਾ ਹੈ, ਜਿਵੇਂ ਬੇਬੇ।

ਕਨੇਡਾ ਚ ਵੱਸਦੇ ਮੇਰੇ ਕਲਮਕਾਰ ਮਿੱਤਰ, ਮੇਜਰ ਮਾਂਗਟ ਆਪਣੀ ਕਿਤਾਬ,  ਅੱਖੀਂ ਵੇਖੀ ਦੁਨੀਆ ਚ ਲਿਖਦੇ ਨੇ 
"ਅਸੀਂ ਇਥੇ ਕਨੇਡਾ ਚ ਆਏ ਹਾਂ ਜਦ 20 ਜਾਂ 30 ਪੁਸ਼ਤਾਂ ਬੀਤ ਜਾਣੀਆ ਤਾਂ ਬਾਦ ਚ ਕਿੱਥੇ ਪਤਾ ਲੱਗਣਾ ਕੌਣ ਕਿਥੋਂ ਆਇਆ, ਕਿਓਂਕਿ ਨਿਆਣਿਆਂ ਨੇ ਇੱਥੇ ਜੰਮਣਾ ਤੇ ਇਥੇ ਹੀ ਵਿਆਹ ਕਰਵਾਉਣੇ। ਫਿਰ ਜਨਰੇਸ਼ਨ ਬਦਲ ਜਾਣੀ। ਬੱਚਿਆਂ ਨੇ ਇਸੇ ਮੁਲਕ  ਨੂੰ ਆਪਣਾ ਸਮਝ ਲੈਣਾ।"

ਮੈ ਆਪਣੇ ਮਿੱਤਰ ਨਵਤੇਜ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ, ਤੇਰੇ ਕੋਲ ਇੰਨਾ ਸਮਾਂ ਹੈ ਸੋਚਣ ਦਾ, ਸਾਡੇ ਕੋਲ ਤਾਂ ਇਹ ਵੀ ਨਹੀਂ।
ਮੈਂ ਕਿਹਾ ,"ਮੇਰਾ ਸੁਪਨਾ ਹੈ ਸਾਈਕਲ ਤੇ ਭਾਰਤ ਘੁੱਮਣ ਦਾ ਤਾਂ ਜੋ ਮੈਂ ਆਪਣੇ ਆਪ ਨੂੰ ਤੇ ਭਾਰਤ ਦੇ ਆਮ ਆਦਮੀ ਨੂੰ ਜਾਣ ਸਕਾਂ। 
ਉਹ ਕਹਿੰਦਾ ਮੈਂ ਵੀ ਆ ਜਾਊਂਗਾ। 
ਮੈਂ ਕਿਹਾ ਟੈਂਟ ਲਾ ਲਾਵਾਂਗੇ ਤੇ ਘੁੱਮਾਂਗੇ।
ਉਹ ਵੀ ਜਦ ਯਾਦ ਆਵੇ ਤਾਂ ਇਕ ਘੰਟਾ ਘੱਟੋ ਘੱਟ ਗੱਲਾਂ ਕਰਕੇ ਆਪਣੀ ਰੂਹ ਨੂੰ ਖੁਸ਼ ਕਰ ਲੈਂਦਾ।

ਮੈਨੂੰ ਅਲੀ ਜ਼ਰੇਓਨ ਦਾ ਇਕ ਸ਼ੇ'ਰ ਯਾਦ ਆਉਂਦਾ 

"ਪਿਆਰ ਮੇਂ ਜਿਸਮ ਕੋ ਯਕਸਰ ਨਾ ਮਿਟਾ, ਜਾਨੇ ਦੇ
ਕੁਰਬਤੇ ਲਮਸ ਕੋ ਗਾਲ੍ਹੀ ਨਾ ਬਨਾ, ਜਾਨੇ ਦੇ
ਚਾਏ ਪੀਤੇ ਹੈਂ ਕਹੀਂ ਬੈਠਕਰ ਦੋਨੋ ਭਾਈ 
ਵੋ ਜਾ ਚੁਕੀ ਹੈ ਨਾ, ਛੋੜ, ਚਲ ਜਾਨੇ ਦੇ" 

ਸੋ ਪੁਰਾਣੇ ਨੂੰ ਛੱਡਕੇ ਨਵਾਂ ਸਵੀਕਾਰ ਕਰਨਾ ਹੀ ਜੀਵਨ ਹੈ, ਇਹੀ ਗੱਲ ਸਾਨੂੰ ਨਵੀ ਥਾਂ ਤੇ ਵੱਸਣ ਤੇ ਵਧਣ ਫੁੱਲਣ ਲਈ ਪ੍ਰੇਰਿਤ ਕਰਦੀ ਹੈ। 
ਭਾਰਤ ਚ ਪਾਰਸੀ ਆਏ ਤਾਂ ਵੇਖੋ ਟਾਟਾ ਗਰੁੱਪ। 
ਹੋਰ ਵੀ ਕਈ ਵਿਦੇਸ਼ੀ ਵੱਸੇ, ਅਸੀਂ ਬਾਹਰਲੇ ਮੁਲਕਾਂ ਚ ਵੱਸੇ।
ਮੈਂ ਰੁਦਰਪੁਰ ਆ ਕੇ ਮੈਡੀਟੇਸ਼ਨ, ਘੁੰਮਣਾ,  ਲਿਖਣਾ,  ਦੋਸਤ ਬਣਾਉਣੇ ਸਿੱਖਿਆ, ਸ਼ਾਇਦ ਪਿੰਡ ਹੀ ਰਹਿੰਦਾ ਤਾਂ ਕੁਝ ਵੀ ਨਾ ਸਿੱਖਦਾ। 

ਇਹ ਸ਼ੇ'ਰ ਵੀ ਵਧੀਆ ਹੈ
"ਮੰਜਿਲ ਤੋਂ ਮਿਲ ਹੀ ਜਾਏਗੀ ਭਟਕ ਕਰ ਕਹੀਂ
ਗੁਮਰਾਹ ਤੋ ਵੋ ਹੈਂ ਜੋ ਘਰ ਸੇ ਨਿਕਲੇ ਹੀ ਨਹੀਂ"

ਹਮ ਦੋਨੋਂ ਫਿਲਮ ਦਾ ਗੀਤ ਹੈ

" ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ
ਹਰ ਫਿਕਰ ਕੋ ਧੂੰਏ ਮੇ ਉੜਾਤਾ ਚਲਾ ਗਯਾ
ਬਰਬਾਦੀਓਂ ਕਾ ਸੋਗ ਮਨਾਨਾ ਫਜੂਲ ਥਾ
ਬਰਬਾਦੀਓਂ ਕਾ ਜਸ਼ਨ ਮਨਾਤਾ ਚਲਾ ਗਯਾ
ਜੋ ਮਿਲ ਗਯਾ ਉਸੀ ਕੀ ਕੋ ਮੁਕੱਦਰ ਸਮਝ ਲਿਆ
ਜੋ ਖੋ ਗਯਾ ਉਸਕੋ ਭੁਲਾਤਾ ਗਯਾ

ਸੋ ਜਿੱਥੇ ਵੀ ਰਹੋ, ਖੁਸ਼ ਰਹੋ। 
ਦੁੱਖ ਆਏ ਤਾਂ ਉਸਦੇ ਬੀਤ ਜਾਣ ਤਕ ਇੰਤਜ਼ਾਰ ਕਰੋ। 
ਦੁੱਖ ਹੋਵੇ ਜਾਂ ਦੁੱਖ, ਦੋਵੇਂ ਬੀਤ ਜਾਂਦੇ ਨੇ। 
ਬੱਸ ਵੇਖਣ ਵਾਲਾ ਹੀ ਅਟੱਲ ਸਚਾਈ ਹੈ।
--------
ਫਿਰ ਮਿਲਾਂਗਾ ਇਕ ਨਵਾਂ ਕਿੱਸਾ ਲੈਕੇ। 

ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ, ਉੱਤਰਾਖੰਡ 
ਨਿਵਾਸੀ ਪੁਰਹੀਰਾਂ
 ਹੁਸ਼ਿਆਰਪੁਰ 
ਪੰਜਾਬ

No comments:

Post a Comment