Saturday, May 7, 2022

ਕੈਂਚੀਧਾਮ ਯਾਤਰਾ ਭਾਗ 1

ਕੈੰਚੀਧਾਮ ਦਾ ਮੰਦਿਰ ...ਇਸ ਮੰਦਿਰ ਚ ਪਤਾ ਨਹੀਂ ਕੀ ਖਾਸੀਅਤ ਹੈ ਇਹ ਮੈਨੂੰ ਆਪਣੇ ਵੱਲ ਚੁੰਬਕ ਵਾਂਙ ਖਿੱਚ ਲੈਂਦਾ ਹੈ।
ਜਗਜੀਤ ਸਿੰਘ ਜੀ ਦੀ ਗਾਈ ਇੱਕ ਗਜ਼ਲ ਯਾਦ ਆ ਗਈ

"ਅਪਨੀ ਮਰਜ਼ੀ ਸੇ ਕਹਾਂ ਅਪਨੇ ਸਫ਼ਰ ਪੇ ਹਮ ਹੈਂ
ਰੁਖ ਹਵਾਓਂ ਕਾ ਜਿਧਰ ਕਾ ਹੈ ਉਧਰ ਕੇ ਹਮ ਹੈਂ

ਵਕਤ ਕੇ ਸਾਥ ਹੈ ਮਿੱਟੀ ਕਾ ਸਫ਼ਰ ਸਦੀਓਂ ਸੇ
ਕਿਸਕੋ ਮਾਲੂਮ ਕਹਾਂ ਕੇ ਹੈਂ ਕਿਧਰ ਕੇ ਹਮ ਹੈਂ"

 ਇਸ ਮਹੀਨੇ ਚ ਅਸੀਂ ਇੱਥੇ ਦੂਜੀ ਵਾਰ ਗਏ।  ਪਹਿਲੀ ਵਾਰ ਗਿਆ ਤਾਂ ਮਨ ਨਹੀਂ ਭਰਿਆ ਤਾਂ ਦੁਬਾਰਾ ਗਏ। ਅੱਜ ਅਸੀਂ ਸਵੇਰੇ 6.30 ਵਜੇ ਰੁਦਰਪੁਰ ਤੋਂ  ਨਿਕਲੇ,  ਕਾਠਗੋਦਾਮ ਹੁੰਦੇ ਹੋਏ ਜਿਦਾਂ ਹੀ ਉੱਪਰ ਪਹਾੜ ਤੇ ਪੁੱਜੇ ਉਥੇ ਦੋ ਪੰਛੀ ਮਿਲੇ। ਇੱਕ ਪਹਾੜ ਵੱਲ ਉਡ਼ ਗਿਆ ਤੇ ਇਕ ਖੱਡ ਚ। ਮੈਂ ਉਸਦੀ ਤਸਵੀਰ ਖਿੱਚੀ ਇਸ ਚ ਉੱਡ ਰਿਹਾ ਹੈ। ਪਹਾਡ਼ ਤੇ ਚਡ਼ਕੇ ਵੇਖਿਆ, ਉਹ ਤਾਂ ਨਹੀਂ ਦਿਖਿਆ ਪਰ ਜੰਗਲ ਦੀ ਸਾਂ ਸਾਂ ਸੁਣੀ।
             ਇਸ ਤਸਵੀਰ ਚ ਮੁਣਾਲ ਪੰਛੀ ਹੈ

ਹੁਣ ਪਤਾ ਕੀਤਾ ਇਹ ਤਾਂ ਉੱਤਰਾਖੰਡ ਦਾ ਦਾ ਰਾਸ਼ਟਰੀ ਪੰਛੀ ਮੁਨਾਲ ਹੈ। ਇਹ ਭਾਰਤ , ਪਾਕਿਸਤਾਨ ਚ ਹੁੰਦਾ ਹੈ।ਮਾਦਾ ਆਂਡੇ ਦਿੰਦੀ ਹੈ ਤੇ ਇਹਨਾਂ ਨੂੰ ਇਕੱਲੇ ਹੀ ਸੇਂਦੀ ਹੈ। ਨਰ ਇਸ ਬੱਚੇ ਸੇਨ ਵਿਚ ਇਸਦੀ ਕੋਈ ਮਦਦ ਨਹੀਂ ਕਰਦਾ । ਇਹ ਆਪਣੇ ਆਂਡੇ ਇਹ ਛੁਪਾ ਕੇ ਰੱਖ ਦਿੰਦੀ ਹੈ। 
                   ਧਤੂਰੇ ਦੇ ਫੁੱਲ

ਭਾਵਾਲੀ ਤੋਂ ਪਹਿਲਾਂ ਇਕ ਥਾਂ ਤੇ ਰੁਕੇ ਉਥੇ ਪੰਛੀਆਂ ਦੀ ਆਵਾਜ਼ ਆ ਰਹੀ ਸੀ।

https://youtube.com/shorts/LMFHJavH92U?feature=share

ਮੈਂ ਪੰਕਜ ਨੂੰ ਕਿਹਾ ਹੋਇਆ ਹੈ ਕਿ ਤੂੰ ਇੰਨਾ ਤੇਜ਼ ਕੁ ਚਲਾਉਣਾ ਹੈ ਕੇ ਅਸੀਂ ਪੰਛੀਆਂ ਦੀਆਂ ਅਵਾਜ਼ਾਂ ਸੁਣ ਸਕੀਏ, ਆਲੇ ਦੁਆਲੇ ਦੇ ਫੁਲ ਪਹਾੜ ਦੇਖ ਸਕੀਏ ਕਿਓਂਕਿ ਅਸੀਂ ਮੁਸਾਫ਼ਿਰ ਹਾਂ ਸਾਡੀ ਕੋਈ ਮੰਜ਼ਿਲ ਨਹੀਂ, ਸਫਰ ਹੀ ਮੰਜ਼ਿਲ ਹੈ। 
ਭੀਮਤਾਲ ਝੀਲ ਚ ਦੋ ਦਰਖਤਾਂ ਵਿਚਕਾਰ ਕਿਸ਼ਤੀ। ਇਹ ਤਸਵੀਰ ਜਾਂਦੇ ਹੋਏ ਇਕਦਮ ਮੋਟਰਸਾਇਕਲ ਰੁਕਵਾ ਕੇ ਖਿੱਚੀ ਸੀ

ਜਿਵੇਂ ਮੋਹ ਕਿਤਾਬ ਚ Akash Deep  ਲਿਖਦਾ ਹੈ 
"ਨਵਤੇਜ ਭਾਰਤੀ ਬਾਬਾ ਆਖਦਾ ਹੈ, 
ਤੁਰਦੇ ਤੁਰਦੇ ਜੇ ਮੈਂ ਰੁਕ ਜਾਵਾਂ ਤਾਂ ਮੇਰੇ ਪੈਰ  ਓਹਨਾ ਨੂੰ ਦੇ ਦੇਣਾ ਜੋ ਤੁਰਦੇ ਨੇ.... ਅੱਖਾਂ ਓਹਨਾ ਨੂੰ ਜੋ ਤੁਰਦੇ ਨੇ.... 
ਭਵਾਲੀ ਤੋਂ ਪਹਿਲਾ ਅਸੀਂ   ਕੋਇਲ ਦੀ ਕੂਕ ਤੇ ਝਿਣਗੁਰ ਦੀ ਆਵਾਜ਼ ਸੁਣੀ। 
ਉਥੇ ਰੁਕ ਗਏ।  ਉਸ ਜੰਗਲ ਦੀ ਸ਼ਾਂਤੀ ਨੂੰ ਮਹਿਸੂਸ ਕੀਤਾ। ਉਸਦੀ ਵੀਡੀਓ ਸ਼ੇਅਰ ਕਰ ਰਿਹਾ ਹਾਂ।

ਪੰਕਜ ਨੇ ਦੱਸਿਆ ਕੇ ਦਿੱਲੀ ਤੋਂ Sarbjeet Singh Bawa  ਜੀ ,ਜੋ ਬਹੁਤ ਵੱਡੇ ਘੁਮੱਕੜ ਨੇ ਉਹ ਕਹਿੰਦੇ ਨੇ ਜਦ ਕਿਤੇ ਜਾਣਾ ਹੋਵੇ ਤਾਂ ਸਵੇਰੇ 5 ਜਾਂ 6 ਵਜੇ ਨਿਕਲੋ ,ਤਾਂ ਜੋ ਤੁਸੀ ਉਸ ਜਗ੍ਹਾ ਦੇ ਪੰਛੀ .. ਦਰਖ਼ਤ...ਪਹਾਡ਼....ਕੁਦਰਤ.... ਸਭ ਨੂੰ  ਪੂਰੀ ਤਰ੍ਹਾੰ ਮਹਿਸੂਸ ਕਰ ਸਕੋ।
ਰਾਹ ਚ ਖੂਬਸੂਰਤ ਫੁੱਲ ਵੇਖੇ। ਬਾਦ ਚ ਪਤਾ ਲੱਗਾ ਇਹ ਧਤੂਰੇ ਦੇ ਫੁੱਲ ਨੇ। ਧਤੂਰਾ ਨਸ਼ੇ ਲਈ ਉਪਯੋਗ ਕਰਦੇ ਨੇ, ਇਹ ਆਦਮੀ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ।  ਮੇਰੇ ਮਿੱਤਰ ਨੇ ਦੱਸਿਆ ਇਹ ਬੈਂਗਣੀ ,ਪੀਲੈ ਤੇ ਇੱਕ ਰੋਰ ਰੰਗ ਦੇ ਹੁੰਦੇ ਨੇ। 

ਉਥੋਂ ਅੱਗੇ ਕੈਂਚੀਧਾਮ ਮੰਦਿਰ ਪੁੱਜੇ ਤਾਂ ਉਥੇ ਜਾਕੇ ਮੱਥਾ ਟੇਕਿਆ।  ਅਸੀਂ ਉਥੇ ਚੁਪਚਾਪ ਬੈਠ ਗਏ ਇਸ ਮੰਦਿਰ ਦੀਆਂ ਤਰੰਗਾਂ ਧਿਆਨ ਚ ਜਾਣ ਲਈ ਬਹੁਤ ਲਾਹੇਵੰਦ ਨੇ। ਬੈਠਦਿਆਂ ਹੀ ਮਨ ਦੀ ਗਤੀ ਰੁਕ ਜਾਂਦੇ ਨੇ। 

ਆਈ ਬਾਹਰ ਆਏ ਤਾਂ ਮੂੰਗੀ ਦੀ ਦਾਲ ਦੇ ਪਕੌੜੇ ਮੁੱਕ ਗਏ ਸੀ।  ਅਸੀਂ ਦੂਜੇ ਰੇਸਟੌਰੈਂਟ ਤੇ ਗਏ ਆਰਡਰ ਦਿੱਤਾ। ਭੀੜ ਹੋਣ ਕਰਕੇ ਸਾਡੇ ਟੇਬਲ ਤੇ ਇਕ ਪਤੀ ਪਤਨੀ ਬੈਠ ਗਏ।
                  ਕੈਂਚੀ ਮੰਦਰ ਦੇ ਬਾਹਰ

ਮੈਂ ਪੰਕਜ ਨੂੰ ਕਿਹਾ,  ਮੇਰੀ ਤਮਨਾੰ ਹੈ ਜਦ ਮੈਂ ਰਿਟਾਇਰ ਹੋ ਜਾਵਾਂ ਤਾ ਇਥੇ ਆਕੇ ਹੀ ਆਪਣਾ ਸਮਾਂ ਬਿਤਾਵਾਂ।
ਸਾਨੂੰ ਉਹ ਔਰਤ ਗੌਰ ਨਾਲ ਸੁਣ ਰਹੀ ਸੀ। 
ਉਸਨੇ ਪੁੱਛਿਆ, ਤੁਸੀਂ ਕਿਥੋਂ  ਹੋ ਤਾਂ ਅਸੀਂ ਆਪਣੇ ਬਾਰੇ ਦੱਸਿਆ। ਉਹ ਦੋਵੇਂ ਮੁੰਬਈ ਤੋਂ ਨੇ। 
ਉਸਦੇ ਪਤੀ ਸਵੱਛ ਭਾਰਤ 'ਤੇ ਸ਼ੋਰਟ ਫ਼ਿਲਮ ਬਣਾਉਂਦੇ ਨੇ ਤੇ ਉਹ ਇਕ ਅਨਾਥ ਆਸ਼ਰਮ ਚਲਾਉਂਦੀ ਹੈ। 
ਉਹ ਦੋਵੇਂ ਵਿਆਹ ਨਹੀਂ ਸੀ ਕਰਨਾ ਚਾਹੁੰਦੇ ਸੀ ਜਦ ਮਿਲੇ ਤਾਔ ਇਹ ਵਿਆਹ ਨਾ ਕਰਾਉਣ ਵਾਲਾ ਵਿਚਾਰ ਮਿਲ ਗਿਆ ਤੇ ਓਹਨਾਂ ਵਿਆਹ ਕਰ ਲਿਆ। 

ਉਸਦੇ ਪਤੀ ਜਬਲਪੁਰ ਤੋਂ ਨੇ। ਮੈਂ ਦੱਸਿਆ ਉਥੇ ਤਾਂ ਓਸ਼ੋ ਪੜ੍ਹਾਉਂਦੇ ਸਨ। ਓਹਨਾ ਦੱਸਿਆ ਜਿਸ ਪੱਥਰ ਤੇ ਓਸ਼ੋ ਧਿਆਨ ਨੂੰ ਉਪਲਬਧ ਹੋਏ ਸਨ ਉਹ ਉਥੇ ਜਾਕੇ ਬੈਠੇ ਹਨ।  ਉੱਥੇ ਹੋਰ ਲੋਕ ਵੀ ਆਕੇ ਉਸ ਚਟਾਨ ਤੇ ਬੈਠਦੇ ਨੇ।
ਉਹਨਾਂ ਦੱਸਿਆ, ਓਸ਼ੋ ਜਦ ਜਬਲਪੁਰ ਯੂਨੀਵਰਸਿਟੀ ਚ ਪੜ੍ਹਾਉਣ ਗਏ ਤਾਂ ਪਹਿਲੇ ਦਿਨ ਹੀ ਆਪਣੇ ਝੋਲੇ ਚ ਪੱਥਰ ਭਰਕੇ ਲੈਕੇ ਗਏ।  ਉੱਥੇ ਦੇ ਵਿਦਿਆਰਥੀ ਬਹੁਤ ਸ਼ਰਾਰਤੀ ਸਨ। ਓਸ਼ੋਂ ਨੇ ਸਾਰੀ ਕਲਾਸ ਚ ਬੱਚਿਆਂ ਨੂੰ ਪੱਥਰ ਵੰਡੇ ਤੇ ਕਿਹਾ ਹੁਣ ਉਹ ਓਸ਼ੋ ਦੇ ਪੱਥਰ ਮਾਰਨ ਫਿਰ ਉਹ ਲੈਕਚਰ ਦੇਣਗੇ 
ਸਾਰੇ ਬੱਚਿਆਂ ਨੇ ਪੱਥਰ ਸੁੱਟ ਦਿੱਤੇ। ਫਿਰ ਬੱਚੇ ਓਸ਼ੋ ਦੇ ਇੰਨੇ ਕਾਇਲ ਹੋਏ ਕੇ ਓਹਨਾ ਦੀ ਕਲਾਸ ਕਦੇ ਨਹੀਂ ਛੱਡਦੇ ਸਨ। 
ਫਿਰ ਇਕ ਕਿੱਸਾ ਹੋਰ ਹੋਇਆ। ਇਕ ਸਪੀਚ ਹੁੰਦੀ ਸੀ ਜਿਸਦਾ ਸਮਾਂ ਸਾਢੇ ਤਿੰਨ ਮਿੰਟ ਸੀ। ਬਾਕੀਆਂ ਨੇ ਇੰਨਾ ਸਮਾਂ ਹੀ ਬੋਲਿਆ।  ਸਾਢੇ ਤਿੰਨ ਮਿੰਟ ਬਾਅਦ ਘੰਟੀ ਮਾਰੀ ਜਾਂਦੀ ਸੀ। ਪਰ ਜਦ ਓਸ਼ੋ ਨੇ ਬੋਲਣਾ ਸ਼ੁਤੁ ਕੀਤਾ ਤਾਂ ਉਸ ਸਮੇ ਸੂਰਜ ਚੜਿਆ ਹੋਇਆ ਸੀ ਪਰ ਸੂਰਜ ਛਿਪ ਗਿਆ, ਘੰਟੀ ਮਾਰਨ ਵਾਲਾ  ਭੁੱਲ ਗਿਆ ਤੇ ਸਾਰੇ ਸਰੋਤੇ ਕੀਲੇ ਗਏ । ਉਹਹੋਰ ਹੀ ਦੁਨੀਆਂ ਚ ਗੁਆਚ ਗਏ।
ਫਿਰ ਹੋਰ ਗੱਲਾਂ ਹੋਈਆਂ ਫੋਨ ਨੰਬਰ ਦਾ ਅਦਾਨ ਪ੍ਰਦਾਨ ਹੋਇਆ। 
ਫਿਰ ਅਸੀਂ ਉਹਨਾਂ ਨੂੰ ਪਹਾੜੀ ਸਿਲਵੱਟੇ ਤੇ ਕੁੱਟਿਆਂ ਨੂਣ ( ਲੂਣ) ਵਿਖਾਇਆ ਜੋ 55 ਕਿਸਮ ਦਾ ਹੈ, ਬੁਰਾਂਸ਼ ਦੇ ਸ਼ਰਬਤ ਬਾਰੇ ਦੱਸਿਆ। 
 
ਉਹਨਾ ਦੱਸਿਆ, ਉਹ ਇਥੇ ਇੱਕ ਦਿਨ  ਲਈ 22.03.222 ਨੂੰ ਆਏ ਸਨ, ਪਰ ਹੁਣ ਉਹ 30 ਤਾਰੀਖ  ਤਕ ਇਥੇ ਹੀ ਰੁਕ ਗਏ 
ਅਸੀਂ ਇਹਨਾਂ ਨਾਲ ਗੱਲਾਂ ਕਰਕੇ ਫਿਰ ਮੰਦਿਰ ਚ ਜਾਕੇ ਬੈਠ ਗਏ।
ਫਿਰ ਅਸੀਂ ਰਾਮਗੜ੍ਹ ਚਲੇ ਗਏ ਉਥੇ  ਕੋਸੀ ਨਦੀ ਚ ਪੈਰ ਪਾਕੇ ਬੈਠੇ ਰਹੇ।

https://youtu.be/57MroW6izYY

ਫਿਰ ਵਾਪਿਸ ਤੇ ਮੰਦਿਰ ਚ ਇਕ ਘੰਟਾ ਬੈਠੇ। 
ਜਦ ਬਾਹਰ ਨਿਕਲੇ ਤਾਂ ਰੇਸਟੌਰੈਂਟ ਤੋਂ ਰਾਜਮਾਂ ਚੌਲ ਖਾਧੇ ਤੇ ਪਹਾੜੀ ਨਿੰਬੂ ਦੀ ਸ਼ਕੰਜਵੀ ਪੀਤੀ। ਉੱਥੇ ਓਹੀ ਪਤੀ ਪਤਨੀ ਵੀ ਮਿਲੇ।
 
ਚਲਦਾ।

ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ, 
ਹੁਸ਼ਿਆਰਪੁਰ
ਪੰਜਾਬ

No comments:

Post a Comment