ਬੰਗਾਲੀ ਲੋਕ ਸਾਡੇ ਤੋਂ ਵੱਧ ਕਿਤਾਬਾਂ ਪਡ਼ਦੇ ਨੇ। ਉੱਥੇ ਇੱਕ ਚਾਹ ਦੇ ਖੋਖੇ ਵਾਲਾ ਸਾਡੇ ਆਮ ਪੰਜਾਬੀ ਤੋਂ ਕਿਤੇ ਜਿਆਦਾ ਕਿਤਾਬਾਂ ਪਡ਼ਦਾ ਹੈ। ( ਜੰਗ ਬਹਾਦੁਰ ਗੋਇਲ ਹੋਰਾਂ ਦੀ ਇੰਟਰਵਿਊ ਚੋਂ ਧੰਨਵਾਦ ਸਾਹਿਤ)
ਉਹਨਾਂ 6 ਨੋਬਲ ਇੱਕਲੇ ਕਲਕੱਤਾ ਤੋਂ ਪਾਏ।
ਅਸੀਂ ਪੰਜਾਬੀ ਬਾਹਰਲੇ ਮੁਲਕਾਂ ਚ ਜਾ ਕੇ ਆਰਥਿਕ ਤੌਰ ਤੇ ਮਜ਼ਬੂਤ ਹੋਏ ਪਰ ਸਾਹਿਤਕ ਪੱਖੋਂ ਬਹੁਤ ਕਮਜ਼ੋਰ ਹਾਂ।
3 ਕਰੋਡ਼ ਪੰਜਾਬ ਦੀ ਅਬਾਦੀ ਹੈ, 1 % ਵੀ ਲੋਕ ਕਿਤਾਬਾਂ ਨਹੀਂ ਪਡ਼ਦੇ।
ਅਸੀਂ ਪੰਜਾਬੀ ਨਾਇਕੀ ਜਾਂ ਰੀਬੋਕ ਦੇ 5000 ਦੇ ਬੂਟ, 40 ਲੱਖ ਦੀ ਗੱਡੀ ਖਰੀਦ ਲੈਂਦੇ ਹਾਂ, ਪਰ 100 ਰੁ ਦੀ ਕਿਤਾਬ ਨਹੀਂ।
ਕਾਰਨ ਕੀ?
ਸਾਡੀ ਬੁੱਧੀ ਨੇ ਤਾਂ ਵਿਕਾਸ ਕੀਤਾ, ਪਰ ਵਿਵੇਕ ਨੇ ਨਹੀਂ।
ਬੁੱਧੀ ਇਹ ਦੱਸਦੀ ਹੈ, ਅੱਗ ਕਿਵੇਂ ਬਾਲਣੀ ਹੈ,
ਪਰ ਵਿਵੇਕ ਦੱਸਦਾ ਹੈ, ਉਸ ਅੱਗ ਨਾਲ ਰੋਟੀ ਕਿਵੇਂ ਪਕਾਉਣੀ ਹੈ?
ਜੇ ਵਿਵੇਕ ਨਹੀਂ ਤਾਂ ਉਸ ਨਾਲ ਅਸੀਂ ਆਪਣਾ ਘਰ ਵੀ ਜਲਾ ਸਕਦੇ ਹਾਂ, ਜੋ ਕਿ ਅੱਜਕੱਲ੍ਹ ਹੋ ਰਿਹਾ ਹੈ।
ਗੁਰਬਾਣੀ ਚ ਸਭ ਕੁਝ ਹੈ,
ਆਦਮੀ ਦੁਖੀ ਕਿਉਂ ਹੈ,
ਦੁੱਖ ਦਾ ਕੀ ਹੱਲ ਹੈ,
ਪਰ ਬਾਬਿਆਂ ਦਾ ਮੱਥਾ ਟੇਕ ਕੇ,
ਗੱਡੀਆਂ ਮੰਗਣੀਆਂ, ਪੁੱਤ ਮੰਗਣੇ...
ਇਹ ਬੌਧਿਕ ਕੰਗਾਲੀ ਦਾ ਸਿਖਰ ਹੈ।
ਅਸੀਂ ਬੁੱਧੀ ਦੇ ਵਿਕਾਸ ਤੇ ਜੋਰ ਦਿੱਤਾ, ਪਰ ਵਿਵੇਕ ਦਾ ਵਿਕਾਸ ਨਹੀਂ ਕਰ ਸਕੇ। ਇਹੀ ਕਾਰਨ ਹੈ, ਅਸੀਂ ਆਪਣੇ ਆਪ ਨੂੰ ਆਪ ਹੀ ਵਧੀਆ ਦੱਸ ਰਹੇ ਹਾਂ।
ਪੰਜ ਪਾਣੀਆਂ ਦੀ ਧਰਤੀ ਦੀ,
ਇੱਕ ਪਾਣੀ ਦੀ ਪਰਤ ਅਸੀਂ ਪੀ ਚੁੱਕੇ ਹਾਂ,
ਇਹ ਕਿੰਨੀ ਵਿਚਾਰਣ ਵਾਲੀ ਗੱਲ ਹੈ, ਪਰ ਅਸੀਂ ਆਤਮਿਕ ਤੌਰ ਤੇ ਸੁੱਤੇ ਪਏ ਹਾਂ, ਸਾਨੂੰ ਹੋਸ਼ ਹੀ ਨਹੀਂ।
ਕਿਤੇ ਗੱਲ ਹੋ ਰਹੀ ਸੀ, ਪੰਜਾਬ ਹੁਣ ਇੱਕ ਰੇਲਵੇ ਪਲੇਟਫਾਰਮ ਬਣ ਰਿਹਾ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਕਨੇਡਾ, ਆਸਟ੍ਰੇਲੀਆ ਭੇਜਣ ਲਈ
ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ।
ਹੁਣ ਲੋਕਾਂ ਨੂੰ ਲੋਡ਼ ਹੈ ਆਪਣੇ ਬੱਚਿਆਂ ਨੂੰ ਦੱਸੀਏ ਕਿ, ਰੂਹ ਨੂੰ ਖੁਸ਼ ਕਿਵੇਂ ਰੱਖੀਏ?
ਪੈਸਾ ਕਮਾਉਣ ਵਾਲੀ ਮਸ਼ੀਨ ਨਾ ਬਣਾਈਏ,
ਆਓ ਬੱਚਿਆਂ ਨੂੰ ਭਗਤ ਪੂਰਨ ਵਰਗੀਆਂ ਸ਼ਖਸ਼ੀਅਤਾਂ ਬਾਰੇ ਜਾਣੂ ਕਰਵਾਇਏ।
ਉਹ ਵਾਤਾਵਰਣ ਬਾਰੇ ਬਹੁਤ ਜਾਗਰੂਕ ਸਨ,
ਬੂਟੇ ਲਾਉਣੇ,
ਕੁਦਰਤ ਨਾਲ ਖਿਲਵਾੜ ਕਰਨ ਬਾਰੇ ਸੁਚੇਤ ਕਰਨਾ,
ਤੇ ਹੋਰ ਬਹੁਤ ਕੁਝ ਸੀ, ਜੋ ਅਸੀਂ ਸਿੱਖ ਸਕਦੇ ਹਾਂ, ਜਿਵੇਂ ਪੈਦਲ ਚੱਲਣ ਤੇ ਉਹਨਾਂ ਬਹੁਤ ਜੋਰ ਦਿੱਤਾ।
ਅਸੀਂ ਹਰਮਿੰਦਰ ਸਾਹਿਬ ਜਾਂਦੇ ਹਾਂ, ਬਾਹਰ ਉਹਨਾਂ ਦਾ ਇੱਕ ਸਟਾਲ ਹੈ। ਉੱਥੇ ਬਹੁਤ ਘੱਟ ਲੋਕ ਰੁਕਦੇ ਨੇ। ਅਗਲੀ ਵਾਰ ਜਾਓ ਤਾਂ ਉੱਥੋਂ ਕਿਤਾਬਾਂ ਲੈਕੇ ਆਓ, ਜਾਣੋ ਕੀ ਹੋਣਾ ਸੀ ਤੇ ਅਸੀਂ ਕੀ ਹੋ ਗਏ ਹਾਂ।
ਜੋ ਲੋਕ ਬੂਟੇ ਲਾ ਰਹੇ ਨੇ,
ਕਿਤਾਬਾਂ ਪੜ੍ਹ ਰਹੇ ਨੇ
ਸਾਇਕਲਾਂ ਤੇ ਪੂਰੇ ਭਾਰਤ ਦੀ
ਯਾਤਰਾਵਾਂ ਕਰ ਰਹੇ ਨੇ,
ਇਹ ਲੋਕ ਇਤਿਹਾਸ ਸਿਰਜ ਰਹੇ ਨੇ।
ਫਿਰ ਮਿਲਾਂਗਾ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ, ਪੰਜਾਬ।
27.06.2022
ਬਹੁਤ ਕਮਾਲ ਦਾ ਹਲੂਣਾ ਦਿਤਾ ਜੇ🏆
ReplyDeleteਪੜ੍ਹੇ ਤਾਂ ਹੈ ਨੇ ਪਰ ਸੋਧਾਂ ਲਾਉਣ ਤੱਕ। ਲੱਗਦੈ ਤਾਂ ਇਹ ਪੰਜਾਬ ਖਾਲੀ ਕਰੀ ਜਾਂਦੇ ਐ ਜਲਦੀ ਜਲਦੀ। ਤਾਂ ਕਿ ਇੱਥੇ ਪੜੇ ਲਿਖੇ ਆ ਜਾਣ
ReplyDelete