ਕੈਂਚੀਧਾਮ ਮੰਦਿਰ ਦਾ ਜਾਦੂ
(ਭਾਗ 2 ਅੰਤਿਮ ਕਿਸ਼ਤ)
ਕੈਂਚੀਧਾਮ ਮੰਦਿਰ ਦੇ ਬਾਹਰ ਇਕ ਔਰਤ ਨੂੰ ਮਿਲੇ ਜੋ ਭੀਖ ਮੰਗ ਰਹੀ ਸੀ। ਉਸਦੇ ਚਿਹਰੇ ਦੀਆਂ ਝੁੱਰੀਆਂ ਨੇ ਮੈਨੂੰ ਆਪਣੇ ਵੱਲ ਖਿਚਿਆ। ਉਸਨੂੰ ਕੁਝ ਪੈਸੇ ਦਿੱਤੇ ਤਾਂ ਉਸਨੇ ਦੁਆਵਾਂ ਦਿੱਤੀਆਂ, ਮੈਂ ਕਿਹਾ ਮਾਂ ਤੇਰੇ ਲਈ ਇਹ ਦੁਆ ਕਿ ਤੈਂਨੂੰ ਲੋਕਾਂ ਮੂਹਰੇ ਹੱਥ ਨਾ ਅੱਡਣੇ ਪੈਣ।
ਫਿਰ ਇਕ ਸ਼ਕੰਜਵੀ ਵਾਲਾ ਸੀ ਜੋ ਪਿਛਲੇ 35 ਸਾਲ ਤੋਂ ਮੰਦਿਰ ਮੂਹਰੇ ਖੜਾ ਸ਼ਕੰਜਵੀ ਵੇਚਣ ਦਾ ਹੀ ਕੰਮ ਕਰਦਾ ਸੀ, ਉਸ ਕੋਲੋਂ ਸ਼ਕੰਜਵੀ ਪੀਤੀ। ਇਹ ਪਹਾੜੀ ਨਿਂਬੂ ਦੀ ਹੁੰਦੀ ਹੈ, ਆਕਾਰ ਚ ਇਹ ਗਲਗਲ ਵਰਗਾ ਹੁੰਦਾ ਹੈ।
ਫਿਰ ਮੁਸਾਫ਼ਿਰ ਚੱਲ ਪਾਏ ਵਾਪਿਸ।
ਰਾਹ ਚ ਬੁਰਾਂਸ਼ ਦੇ ਫੁੱਲ ਖਿਲੇ ਹੋਏ ਸਨ, ਕਈ ਲੋਕ ਪਹਾੜ ਤੇ ਚਡ਼ਕੇ ਤੋੜਦੇ ਮਿਲੇ।
ਅਸੀਂ ਭੀਮਤਾਲ ਪੁੱਜੇ ਉਥੇ ਪੈਰਾ ਗਲਾਇਡਿੰਗ ਹੋ ਰਹੀ ਸੀ।
ਮੈਂ ਜਦ ਵੀ ਭੀਮਤਾਲ ਆਉਂਦਾ ਅਕਸਰ ਯਸ਼ੋਧਰ ਮਥਪਾਲ ਜੀ ਦਾ ਮਿਊਜ਼ੀਅਮ ਦਾ ਬੋਰਡ ਵੇਖਦਾ ਰਹਿੰਦਾ ਸੀ। ਅੱਜ ਐਤਵਾਰ ਸੀ ਤਾਂ ਸੋਚਿਆ ਕੇ ਬੋਰਡ ਤੇ ਦਿੱਤੇ ਨੰਬਰ ਤੇ ਫੋਨ ਕਰਕੇ ਪੁੱਛਾਂ। ਜਦ ਪੁੱਛਿਆ ਉਹ ਕਹਿੰਦੇ ਆ ਜਾਓ। ਪਹਾੜ ਤੋਂ ਹੇਠਾਂ ਉਤਰੇ ਤਾਂ ਮਿਊਜ਼ੀਅਮ ਪੁੱਜੇ।
ਉਥੇ ਇਕ ਕਮਰੇ ਚ ਕੁਝ ਪੇਂਟਿੰਗ ਸਨ, ਅਸੀਂ ਅੰਦਰ ਗਏ । ਜਦ ਨੂੰ ਇਕ ਬੰਦਾ ਆ ਗਿਆ । ਉਸਨੇ ਦੱਸਿਆ ਇਹ ਪੈਂਟਿੰਗ ਯਸ਼ੋਧਰ ਜੀ ਨੇ ਗੁਫ਼ਾਵਾਂ ਚ ਬੈਠਕੇ ਓਹਨਾ ਅਸਲੀ ਚਿੱਤਰਾਂ ਨੂੰ ਵੇਖਕੇ ਬਣਾਈਆਂ ਨੇ ਜੋ ਕਦੇ ਆਦਿ ਮਾਨਵਾਂ ਨੇ ਬਣਾਈਆਂ ਸਨ। ਇਸ ਕੰਮ ਲਈ ਓਹਨਾ ਆਪਣੀ ਜ਼ਿੰਦਗੀ ਦੇ ਤੀਹ ਸਾਲ ਲਾਏ।
ਇਹ ਪੇਂਟਿੰਗ ਕਈ ਵਾਰ ਜ਼ਮੀਨ ਤੋਂ ਤੀਹ ਫੁੱਟ ਉੱਚੀਆਂ ਤੱਕ ਹੁੰਦੀਆਂ ਤਾਂ ਉਹ ਉਥੇ ਮਚਾਨ ਬਣਾ ਕੇ ਉਸ ਪੇਂਟਿੰਗ ਦਾ ਆਕਾਰ ਲੈਕੇ ਉਸਨੂੰ ਉਸੇ ਅਨੁਪਾਤ ਚ ਛੋਟਾ ਕਰਕੇ ਇਹ ਪੇਂਟਿੰਗ ਬਣਾਉਂਦੇ।
ਉਹਨਾਂ ਦੀ ਇਕ ਪੈਂਟਿੰਗ ਪੈਰਿਸ ਚ ਬਹੁਤ ਚਰਚਿਤ ਹੋਈ ਜੋ ਇਕ ਔਰਤ ਨੇ ਆਪਣੇ ਸਿਰ ਸਰ ਤੇ ਲੱਕੜ ਦਾ ਗੱਠੜ ਚੁੱਕਿਆ ਹੋਇਆ ਸੀ।
ਫਿਰ ਓਹਨਾ ਦੂਜਾ ਕਮਰਾ ਵਿਖਾਇਆ।
ਫਿਰ ਬਾਹਰ ਕੁਛ ਮੜੀਆਂ ਵਰਗੀਆਂ ਸ਼ਿਲਾਵਾਂ ਸਨ ਉਹਨਾ ਦੱਸਿਆ ਜਦ ਰਾਜਾ ਮਰ ਜਾਂਦਾ ਤਾਂ ਉਸਦੀ ਯਾਦ ਚ ਇਹ ਬਣਾਈ ਜਾਂਦੀ। ਇਹ ਭਾਰਤ ਦੇ ਅਲੱਗ ਅਲੱਗ ਹਿਸਿਆਂ ਤੋਂ ਉਹ ਲੈਕੇ ਆਏ ਹਨ।
ਮੈਂ ਪੁੱਛਿਆ ਯਸ਼ੋਧਰ ਜੀ ਨੂੰ ਮਿਲਣਾ ਹੈ ਤਾਂ ਓਹਨਾ ਦੱਸਿਆ ਉਹ ਬਿਮਾਰ ਨੇ।
ਅਸੀਂ ਹੇਠਾਂ ਇਕ ਹੋਰ ਕਮਰਾ ਵੇਖਣ ਆਏ।
ਇਸ ਵਿਚ ਕਮਾਲ ਸੀ ਓਹਨਾ ਦੱਸਿਆ ਜਿਥੇ ਅੱਜ ਹਿਮਾਲਿਆ ਪਰਬਤ ਹੈ ਇੱਥੇ ਪੰਦਰਾਂ ਕਰੋੜ ਸਾਲ ਪਹਿਲਾ ਸਮੁੰਦਰ ਸੀ। ਫਿਰ ਦੋ ਚੱਟਾਨਾਂ ਨੇੜੇ ਆਈਆਂ ਆਪਸ ਚ ਟਕਰਾਈਆਂ ਤਾਂ ਹਿਮਾਲਿਆ ਦਾ ਜਨਮ ਹੋਇਆ। ਫਿਰ ਇਹ ਉਚਾਈ ਵਧਦੀ ਗਈ ਤਾਂ ਇਹ ਪਰਬਤ ਸ਼੍ਰਿਖਲਾ ਬਣੀ।
ਹੁਣ ਇੱਥੇ ਉਹ ਪੰਦਰਾਂ ਕਰੋਡ਼ ਸਾਲ ਪੁਰਾਣੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ ਇਸ ਮਿਊਜ਼ੀਅਮ ਚ ਸੰਭਾਲ ਕੇ ਰਾਖੇ ਗਏ ਨੇ।
ਆਦਮੀ ਦੀ ਉਤਪਤੀ ਕਿੱਦਾਂ ਹੋਈ, ਕਿੰਨੇ ਸਾਲ ਲੱਗੇ ਉਸਨੂੰ ਦੋ ਲੱਤਾਂ ਤੇ ਖੜੇ ਹੋਣ ਲਈ, ਹੋਮੋ ਸੇਪਿਅਨ ਬਣਨ ਲਈ, .........ਉਹ ਵੀ ਸਾਲ ਦਰ ਸਾਲ ਤਸਵੀਰ ਬਣਾਕੇ ਦੱਸਿਆ ਹੋਇਆ ਹੈ।
ਅੱਗੇ ਉੱਤਰਾਖੰਡ ਦੇ ਪੁਰਾਣੇ ਬਰਤਨ, ਜ਼ਮੀਨ ਨੂੰ ਮਿਣਨ ਵਾਲਾ ਬਰਤਨ ਸਨ। ਉਹਨਾਂ ਦੱਸਿਆ ਇਕੱ ਬਰਤਨ ਚ ਵਿਚ ਦਾਣੇ ਪਾ ਲਾਏ ਜਾਂਦੇ ਤੇ ਉਹ ਜ਼ਮੀਨ ਤੇ ਇਕ ਲਕੀਰ ਬਣਾਕੇ ਉਸਦਾ ਆਕਾਰ ਮਿਣਿਆ ਜਾਂਦਾ।
ਫਿਰ ਮੈਂ ਇਕ ਸੁੱਕੀ ਘਿਆ ਦਾ ਖੋਲ ਵੇਖਿਆ ਤੇ ਪੁੱਛਿਆ ਇਹ ਕੀ? ਤਾਂ ਓਹਨਾ ਦੱਸਿਆ ਇਸ ਵਿਚ ਪੁਰਾਣੇ ਜ਼ਮਾਨੇ ਚ ਬੀਜ ਸੰਭਾਲ ਕੇ ਰਾਖੇ ਜਾਂਦੇ ਸਨ ਤੇ ਲੂਣ ਵੀ।
ਪੁਰਾਣੇ ਹੱਥ ਨਾਲ ਲਿਖੇ ਗਰੰਥ ਤੇ ਸੱਭਿਆਚਾਰ , ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਜਦ ਨੂੰ ਸਾਹਮਣੇ ਯਸ਼ੋਧਰ ਜੀ ਵਿਖਾਈ ਦਿੱਤੇ ਮੈਂ ਜਾਕੇ ਪੈਰੀਂ ਹੱਥ ਲਾਇਆ। ਉਹਨਾਂ ਨੂੰ ਯਾਦ ਕਰਵਾਇਆ ਕਿ ਉਹ ਰੁਦਰਪੁਰ ਸਾਡੀ ਐੱਨਜੀਓ ਚ ਆਏ ਸਨ ਮੈਂ ਆਪਣੇ ਹੱਥ ਨਾਲ ਚਾਕ ਤੇ ਬਣਾਏ ਇਕ ਤੀਵੀਂ ਆਦਮੀ ਉਹਨਾ ਨੂੰ ਵਿਖਾਏ ਸਨ।
ਉਹਨਾਂ ਨੂੰ ਯਾਦ ਆ ਗਿਆ। ਮੈਂ ਕਿਹਾ ਮੈਂ ਇਸ ਮਿਊਜ਼ੀਅਮ ਦੀ ਵੀਡੀਓ ਬਣਾਕੇ ਯੂਟਿਊਬ ਤੇ
ਪਾਉਣਾ ਆ ਚਾਹੰਦਾ ਹਾਂ ਤਾਂ ਓਹਨਾ ਨੇ ਇਜਾਜ਼ਤ ਦਿੱਤੀ। ਫਿਰ ਉਹਣਾ ਦੇ ਬੇਟੇ ਨਾਲ ਗੱਲ ਬਾਤ ਹੋਈ ।
ਉਹਨਾਂ ਦੱਸਦਿਆਂ ਇਹਨਾਂ ਨੇ 20 ਦੇਸ਼ਾਂ ਦੀ ਯਾਤਰਾ ਕੀਤੀ, 57 ਕਿਤਾਬਾਂ ਲਿਖੀਆਂ, 30 ਸਾਲ ਭਾਰਤ ਦੀਆਂ ਅਲੱਗ ਅਲਗ ਗੁਫ਼ਾਵਾਂ ਚ ਕੰਮ ਕੀਤਾ।
ਉਹਨਾਂ ਨੂੰ ਪਦਮ ਵਿਭੂਸ਼ਣ ਵੀ ਮਿਲਿਆ ਹੋਇਆ ਹੈ, ਉਹ ਵੀ ਏਪੀਜੇ ਅਬਦੁਲ ਕਲਾਮ ਜੀ ਤੋਂ।
ਓਹਨਾ ਦੱਸਿਆ ਇਹ ਪੇਂਟਿੰਗ ਨੂੰ ਸੰਭਾਲਣ ਲਈ ਕਮਰੇ ਚ ਕੋਈ ਲਾਈਟ ਨਹੀਂ ਸੂਰਜ ਦੀ ਰੋਸ਼ਨੀ ਦਾ ਉਪਯੋਗ ਕਰ ਰਹੇ ਨੇ, ਛੱਤ ਚ ਚਿਮਣੀ ਵਾਂਗ ਉੱਪਰ ਉਠਾ ਕੇ। ਕਿਉਕਿਂ ਲਾਈਟ ਨਾਲ ਇਹ ਪੇਂਟਿਂਗ ਖਰਾਬ ਹੋ ਜਾਣਗੀਆਂ।
ਇਹ ਮਿਊਜ਼ੀਅਮ ਦੇ ਦੇਖ ਰੇਖ ਲਈ ਓਹਨਾ ਆਪਣੀ ਨੌਕਰੀ ਛੱਡ ਦਿੱਤੀ, ਪਰ ਹੁਣ ਕੋਰੋਨਾ ਕਰਕੇ ਕੋਈ ਨਹੀਂ ਆ ਰਿਹਾ।
ਮੈਂ ਪੁੱਛਿਆ ਇਥੇ ਪੈਰਾ ਗਲੀਡਿੰਗ ਹੁੰਦੀ ਹੈ। ਓਹਨਾ ਦੱਸਿਆ ਇਸ ਵੀ ਕਿੰਨਾ ਖਤਰਾ ਹੈ, 1500 ਸੌ ਰੁਪਏ 10 ਕੁ ਮਿੰਟ ਦੇ ਨੇ ਪਰ ਲੋਕਾਂ ਕੋਲ 200 ਰੁਪਏ ਖਰਚਕੇ ਆਪਣੀ ਵਿਰਾਸਤ ਵੇਖਣ ਦਾ ਸਮਾਂ ਨਹੀਂ।
ਮੈਨੂੰ ਪ੍ਰਿੰਸ ਨਾਵਲ ਦੇ ਲੇਖਕ ਦੇ ਡਾਇਲਿਗ ਯਾਦ ਆ ਗਏ,ਜੋ ਕਿ Jung Bahadur Goyal ਜੀ ਦੀ ਕਿਤਾਬ,ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਚ ਲਿਖਿਆ ਹੈ
"ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕੇ ਮੈਂ ਜਿਉਂਦਾ ਰਹਾਂਗਾ ਜਾਂ ਮਰ ਜਾਵਾਂਗਾ। ਮੈਂ ਆਪਣੀ ਪੀੜੀ ਲਈ ਉਦਾਸ ਹਾਂ ਮਨੁੱਖੀ ਸੰਵੇਦਨਾਵਾਂ ਤੋਂ ਬਿਲਕੁੱਲ ਸੱਖਣੀ ਇਸ ਪੀੜੀ ਲਈ ਸਿਰਫ ਰੇਫ਼੍ਰੀਜਰੇਟਰ, ਰਾਜਨੀਤੀ, ਬੈਂਕ ਬੈਲੈੰਸ ,ਖੇਡਾਂ ਅਤੇ ਔੜਨੀਆਂ ( Quiz) ਹੀ ਮਹੱਤਵਪੂਰਨ ਨੇ। ਆਦਮੀ ਕਾਵਿਤਾ, ਪਿਆਰ ਤੇ ਰੰਗ ਤੋਂ ਬਿਨਾ ਕਿਵੇਂ ਰਹਿ ਸਕਦਾ ਹੈ? ਮੈਂ ਸੋਚਦਾ ਹਾਂ ਅਸੀੰ ਸੱਭਿਅਤਾ ਦੇ ਸਭ ਤੋਂ ਭਿਆਨਕ ਦੌਰ ਚੋ ਲੰਘ ਰਹੇ ਹਾਂ। ਮਨੁੱਖ ਰੋਬੋਟ ਬਣਕੇ ਰਹਿ ਗਿਆ ਹੈ। ਉਸਦੀ ਸਿਰਜਣਾਤਮਕ ਸ਼ਕਤੀ ਨਪੁੰਸਕ ਹੋ ਚੁੱਕੀ ਹੈ। ਹਰ ਥਾਂ ਤੇ ਆਦਮੀ ਨੂੰ ਇੱਕੋ ਜਿਹਾ ਕਲਚਰ ਪਰੋਸਿਆ ਜਾ ਰਿਹਾ ਹੈ ਜਿਵੇਂ ਪਸ਼ੂਆਂ ਲਈ ਖੁਰਲੀ ਚ ਇੱਕੋ ਜਿਹਾ ਚਾਰਾ ਦਿੱਤਾ ਜਾਂਦਾ ਹੈ। ਦੁਨੀਆਂ ਚ ਇੱਕੋ ਇਕ ਸਾਂਝੀ ਸੱਮਸਿਆ ਹੈ ਆਦਮੀ ਅੰਦਰ ਅਧਿਆਤਮਿਕਤਾ ਦੇ ਸੁੱਕ ਰਹੇ ਸਰੋਤਾਂ ਨੂੰ ਮੁੜ ਸੁਰਜੀਤ ਕਾਰਨ ਦੀ।"
ਜਦ ਮੈਂ ਲਿਖ ਰਿਹਾ ਸੀ ਤਾਂ ਇੱਕ ਤੁਕ ਹੋਰ ਯਾਦ ਆਈ,
"ਭਵਿੱਖ ਬਾਰੇ ਮੈਂ ਕੇਵਲ ਆਸ਼ਾਵਾਦੀ ਹੀ ਨਹੀਂ ਸਗੋਂ ਚੌਖਾ ਉਤਸੁਕ ਹਾਂ ਜਿਸ ਤਰ੍ਹਾਂ ਇਕ ਕਿਰਸਾਨ ਪੈਲੀ ਬੀਜਣ ਵੇਲੇ ਹੁੰਦਾ ਹੈ। ਮੇਰੀ ਵਹੁਟੀ ਕਹਿੰਦੀ ਹੈ ਤੂੰ ਅਗਾਂਹ ਦੀ ਸੋਚ, ਤੂੰ ਮੇਲੇ ਤੁਰਨ ਵੇਲੇ ਬੱਚਿਆਂ ਵਾਂਙ ਮਛਰ ਜਾਂਦਾ ਹੈਂ । ਮੈਨੂੰ ਹਰ ਵੇਲੇ ਇਹ ਖ਼ਿਆਲ ਰਹਿੰਦਾ ਹੈ ਕਿ ਬੜਾ ਕੁਝ ਹੋਣ ਵਾਲਾ ਹੈ, ਇਸ ਵਿਚ ਮੇਰਾ ਪੈਸੇ ਟਕੇ ਵਲੋਂ ਸਾਹ ਸੌਖਾ ਨਿਕਲਦੇ ਹੋਣ ਦਾ ਵੀ ਕੁਝ ਹਿੱਸਾ ਹੋ ਸਕਦਾ ਹੈ। ਮੈਨੂੰ ਨਵੇਂ ਬੰਬਾਂ ਨਾਲ ਖਤਮ ਹੋਣ ਦਾ ਕੋਈ ਡਰ ਨਹੀਂ ਲੱਗਾ। ਭਾਰਤ ਵਿਚ ਦੁਨੀਆਂ ਨੂੰ ਹਾਈਡ੍ਰੋਜਨ ਬੰਬ ਤੋਂ ਬਚਾਉਣ ਲਈ ਸ਼ਾਇਦ ਹੋਰ ਦੇਸ਼ਾਂ ਨਾਲੋਂ ਵੱਧ ਗੱਲਾਂ ਹੁੰਦੀਆਂ ਨੇ। ਇਹ ਬੁੱਢਿਆਂ ਵਾਲਿਆਂ ਗੱਲਾਂ ਨੇ ਜਿਹੜੇ ਕੇਵਲ ਖਤਰਾ ਜਾਤਾ ਕੇ ਆਪਣੀ ਗੱਲ ਸੁਣਵਾ ਸਕਦੇ ਹਨ। ਲੱਖਾਂ ਤਰਾਹਾਂ ਦੇ ਲੋਕ ਮੌਤ ਦੇ ਕਿਨਾਰੇ ਜੀਵਨ ਬਿਤਾਉਂਦੇ ਨੇ ਪਰ ਫਿਰ ਵੀ ਜਿਉਂਦੇ ਨੇ।"
-- ਕੁਲਵੰਤ ਸਿੰਘ ਵਿਰਕ
ਇਹ ਗੱਲ ਯਾਦ ਕਰਕੇ ਮੇਰੇ ਮਨ ਨੂੰ ਤਸੱਲੀ ਹੋਈ।
ਉਹਨਾਂ ਦੀ ਵੀਡੀਓ ਬਣਾਈ ਜਿਸਦਾ ਲਿੰਕ ਹੇਠਾਂ ਸ਼ੇਅਰ ਕਰ ਰਿਹਾ ਹਾਂ।
https://youtu.be/5B6XQVU7GPo
ਫਿਰ ਮੁਸਾਫ਼ਿਰ ਚੱਲ ਪਾਏ ਵਾਪਿਸ।
ਕੈਂਚੀਧਾਮ ਰੁਦਰਪੁਰ ਤੋਂ ਨੱਬੇ ਕਿਲੋਮੀਟਰ ਹੈ, ਤਿੰਨ ਘੰਟੇ ਲੱਗਦੇ ਨੇ ਮੋਟਰਸਾਇਕਲ ਤੇ। ਅਸੀਂ
ਅਰਾਮ ਅਰਾਮ ਨਾਲ ਚਲਦੇ ਕਾਠਗੋਦਾਮ ਆ ਗਏ। ਅੱਜ ਰਾਤ ਦੇ ਅੱਠ ਵੱਜ ਗਏ ਪਰ ਰੂਹ ਰੱਜ ਗਈ।
ਫਿਰ ਮਿਲਾਂਗਾ ਇੱਕ ਨਵਾਂ ਕਿੱਸਾ ਲੈ ਕੇ।
ਕਿਸ਼ਤ ਨੰਬਰ ਇੱਕ
https://m.facebook.com/story.php?story_fbid=4918720658177521&id=100001189051242
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ
No comments:
Post a Comment