ਮੇਰੇ ਇਕ ਮਿੱਤਰ ਰਾਕੇਸ਼ ਰਾਣਾ ਨੇ, ਉਹ ਅਕਸਰ ਕਹਿੰਦੇ ਮੰਨ ਲਓ ਇਕ ਬੰਦਾ ਨੂਡਲ ਲਈ ਪਾਗਲ ਹੈ। ਉਹ ਦਿਨ ਰਾਤ ਨੂਡਲ ਹੀ ਨੂਡਲ ਖਾਂਦਾ ਹੈ, ਨੂਡਲ ਦੇ ਹੀ ਸੁਪਨੇ ਵੇਖਦਾ। ਉਸਦੀਆਂ ਹੀ ਗੱਲਾਂ ਕਰਦਾ।ਨੂਡਲ ਦਾ ਨਾਮ ਸੁਣਕੇ ਉਸ ਦੀਆਂ ਅੱਖਾਂ ਚ ਚਮਕ ਆ ਜਾਂਦੀ, ਗੱਲਾਂ ਲਾਲ ਹੋ ਜਾਂਦੀਆਂ ਤੇ ਮੂਹ ਚ ਪਾਣੀ ਆ ਜਾਂਦਾ।
ਹੁਣ ਓਹੀ ਬੰਦਾ ਜਦ ਕਿਸੇ ਐਸੇ ਬੰਦੇ ਨਾਲ ਗੱਲ ਕਰਦਾ ਹੈ ਜਿਸਨੇ ਕਦੇ ਵੀ ਨੂਡਲ ਨਹੀਂ ਖਾਦੇ ਹੁੰਦੇ ਤਾਂ ਦੂਜਾ ਬੰਦਾ ਜਿਸਨੇ ਕਦੇ ਨੂਡਲ ਨਹੀਂ ਖਾਧੇ ਉਹ ਸਮਝੇਗਾ ਪਹਿਲਾ ਆਦਮੀ ਪਾਗਲ ਹੈ।
ਅਸੀਂ ਸਾਰੇ ਇਸੇ ਤਰ੍ਹਾਂ ਕਿਸੇ ਨਾ ਕਿਸੇ ਕਿਸਮ ਦੇ ਸੇਲ੍ਫ਼ ਹਿਪਨੋਟੀਜ਼ਮ ਦੇ ਸ਼ਿਕਾਰ ਹਾਂ। ਕੋਈ ਆਦਮੀ ਧਨ ਲਈ ਕੋਈ ਜੀਭ ਦੇ ਸੁਆਦ ਲਈ ਪਾਗਲ ਹੈ। । ਇਹ ਸਭ ਇੰਦਰੀਆਂ ਦੇ ਸੁਖ ਨੇ।
ਇਹ ਲੈਣੇ ਚਾਹੀਦੇ ਨੇ ਪਰ ਇਥੇ ਰੁਕਣਾ ਨਹੀਂ ਇਸ ਤੋਂ ਪਾਰ ਵੀ ਤਾਂ ਜਾਣਾ ਹੈ ਜਿਸਨੂੰ ਜੇ ਕ੍ਰਿਸ਼ਨਾਮੂਰਤੀ ਕਹਿੰਦੇ ਨੇ, ਦੈਟ ਵਿਚ ਇਜ਼ ਮਤਲਬ ਜੋ ਅਸਲ ਚ ਹੈ।
ਬੁੱਧ ਕਹਿੰਦੇ ਧਿਆਨ ਚ ਬੈਠਕੇ ਵੇਖੋ, ਕੌਣ ਸਾਹ ਲੈਂਦਾ, ਕੌਣ ਵੇਖ ਰਿਹਾ?
ਇਸ ਤੋਂ ਪਾਰ ਦੀ ਅਨੁਭੂਤੀ ਕਦੇ ਕਦੇ ਹੁੰਦੀ ਹੈ ਚਾਣਚੱਕ...... ਜਦ ਅਸੀਂ ਕਿਸੇ ਫੁੱਲ ਨੂੰ ਵੇਖਦੇ ਹਾਂ, ਬੱਦਲਾਂ ਦੇ ਬਹਾਵ ਨੂੰ, ਕੋਈ ਨਦੀ ਕਿਸੇ ਬੱਚੇ ਦੀ ਮੁਸਕਾਨ ਕਦੇ ਕਦੇ ਕੋਈ ਭਜਨ ਸੁਣਦੇ ਹੋਏ।
ਅਸੀਂ ਇਕ ਅਸੀਮ ਭਾਵਨਾ ਤੋਂ ਰੁਬਰੂ ਹੁੰਦੇ ਹਾਂ। ਇਹ ਸਭ ਕੁਦਰਤ ਦੇ ਆਸ਼ੀਰਵਾਦ ਨਾਲ ਹੀ ਘਟਿਤ ਹੁੰਦਾ ਹੈ।
ਕਦੇ ਕਦੇ ਉਸਤਾਦ ਨੁਸਰਤ ਫਤਿਹ ਅਲੀ ਖਾਂ ਦੀਆਂ ਕਵਾਲੀਆਂ ਸੁਣਦੇ ਸੁਣਦੇ ਜਦ ਕਦੇ ਨੱਚਦੇ ਰਹੋ ਤਾਂ ਲੱਗਦਾ, ਸਿਰਫ ਨੱਚਣਾ ਰਹਿ ਗਿਆ ਨੱਚਣ ਵਾਲਾ ਕਿਤੇ ਗੁਆਚ ਗਿਆ। ਇਹੀ ਅਵਸਥਾ ਕਮਾਲ ਹੁੰਦੀ ਹੈ।
ਉਦੇ ਕਦੇ ਕਬੀਰ ਨੂੰ ਸੁਣਦੇ - ਸੁਣਦੇ ਅੱਖਾਂ ਭਰ ਆਉਂਦੀਆਂ ਨੇ।
ਜਿੱਥੇ ਕਬੀਰ ਕਹਿੰਦੇ
"ਪ੍ਰੇਮ ਗਾਲੀ ਅਤੀ ਸਾੰਕਰੀ ਜਾ ਮੈਂ ਦੋ ਨਾ ਸਮਾਏ
ਜਬ ਮੈਂ ਥਾਂ ਤਬ ਹਰਿ ਨਾਹੀਂ, ਅਬ ਹਰੀ ਹੈ ਮੈਂ ਨਾਹੀਂ "
ਇਸ ਰਾਹ ਦਾ ਕੋਈ ਪੱਕਾ ਮਾਰਗ ਨਹੀਂ ਹੈ।
ਕਵਿ ਗੋਪਾਲਦਾਸ ਨੀਰਜ ਲਿਖਦੇ ਨੇ
"ਹਮ ਤੇਰੀ ਚਾਹ ਮੇਂ ਆਏ ਯਾਰ ਵਹਾਂ ਤਕ ਪਹੁੰਚੇ
ਹਮੇਂ ਖੁਦ ਖ਼ਬਰ ਨਹੀਂ ਹਮ ਕਹਾਂ ਤਕ ਪਹੁੰਚੇ
ਨਾ ਵੋ ਗਿਆਨੀ, ਨਾ ਵੋ ਧਿਆਨੀ, ਨਾ ਹੀ ਵਿਰਹ ਮਨ
ਵੋ ਕੋਈ ਔਰ ਹੀ ਥੇ ਜੋ ਤੇਰੇ ਮਕਾਂ ਤਕ ਪਹੁੰਚੇ "
------
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
No comments:
Post a Comment