ਕਿਤਾਬ ਲਿਖਣਾ ਇਕ ਸਾਧਨਾ ਹੈ ਇਹ ਪਤਾ ਚਲਦਾ ਹੈ ਜਦ ਅਸੀਂ ਹਰਪਾਲ ਸਿੰਘ ਪੰਨੂ ਹੋਰਾਂ ਦੀ ਅਨੁਵਾਦ ਕੀਤੀ ਕਿਤਾਬ "ਚਾਹਨਾਮਾ" ਪੜ੍ਹਦੇ ਹਾਂ ਜੋ ਕੇ ਕਾਕੁਜ਼ੋ ਓਕਾਕੋਰਾ ਦੀ ਜਪਾਨੀ ਭਾਸ਼ਾ ਚ ਲਿਖੀ ਹੋਈ ਹੈ।
ਉਹਨਾਂ ਇਸ ਕਿਤਾਬ ਦੀ ਭਾਲ ਚ ਜਪਾਨ ਚ ਮੇਲ ਕੀਤੀ ਇੰਤਜ਼ਾਰ ਕੀਤਾ। ਉਥੇ ਵੱਸਦੇ ਪੰਜਾਬੀ ਲੇਖਕ ਦੋਸਤਾਂ ਨੂੰ ਕਿਹਾ। ਫਿਰ ਕਿਤੇ ਬਹੁਤ ਲੰਬੇ ਸਮੇ ਬਾਅਦ ਕਿਤਾਬ ਹੱਥ ਆਈ ਤਾਂ ਉਸਦਾ ਅਨੁਵਾਦ ਵਧੀਆ ਨਹੀਂ ਸੀ, ਫਿਰ ਉਹਨਾ ਨੇ ਅਨੁਵਾਦ ਕੀਤਾ।
ਇਹ ਆਮ ਕਿਤਾਬਾਂ ਵਰਗੀ ਕਿਤਾਬ ਨਹੀਂ ਕਿ ਅਸੀਂ ਇਕ ਬਾਰ ਪੜ੍ਹੀਏ ਤਾਂ ਇਕ ਕੋਨੇ ਚ ਰੱਖ ਦਈਏ। ਇਹ ਬਾਰ ਬਾਰ ਪੜ੍ਹਨ ਵਾਲੀ ਕਿਤਾਬ ਹੈ।
ਇਸਨੂੰ ਪੜ੍ਹਨਾ ਵੀ ਇਕ ਤਪੱਸਿਆ ਹੈ ਜੋ ਬਾਰ ਬਾਰ ਇਕ ਬੋਧੀ ਭਿਕਸ਼ੂ ਵਿਪਸਨਾ ਧਿਆਨ ਕਰਦਾ ਹੈ ਕਿ ਉਹ ਜੀਵਨ ਦੇ ਗੂੜ੍ਹ ਸੱਚ ਨੂੰ ਸਮਝ ਸਕੇ।
ਕਿਤਾਬ ਵਿਚ ਚਾਹ ਦੇ ਸ਼ੁਰੂਆਤ ਤੋਂ ਲੈਕੇ ਉਸਦੀ ਪ੍ਰੰਪਰਾ ਤੋਂ ਹੁੰਦੇ ਹੋਏ ਤਾਓਵਾਦ ਦਾ ਰੰਗ ਚੜ੍ਹਦੇ ਵਿਖਾਇਆ ਗਿਆ ਹੈ।
ਜ਼ੇਨ ਕਹਾਣੀਆਂ ਨਾਲ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ।
-------
ਕਿਤਾਬ ਵਿਚੋਂ
ਜਿਸਨੂੰ ਭਾਰਤੀ ਧਰਮ , ਧਿਆਨ ਆਖਦੇ ਹਨ ਦਾਰਸ਼ਨਿਕ ਰਹੱਸ ਅਨੁਭਵ ਓਹੀ ਜਾਪਾਨੀ ਜ਼ੇਨ ਹੈ।
ਇਕ ਕਹਾਣੀ
ਸਾਧੂ: ਕੇਹੀਆਂ ਅਵਾਜ਼ਾਂ ਨੇ ਭਂਤੇ?
ਭਿੱਖੂ: ਜੰਗਲੀ ਹੰਸ ਉੱਡ ਰਹੇ ਨੇ ਹਜ਼ੂਰ।
ਸਾਧੂ :ਕਿਧਰ ਨੂੰ ਗਏ ਹਨ ਉੱਡਕੇ?
ਭਿੱਖੂ: ਉੱਡ ਚੁੱਕੇ ਨੇ ਜਨਾਬ!!
ਇਹ ਚਾਰ ਪੰਕਤੀਆਂ ਪੂਰਨ ਜ਼ੇਨ ਰਹੱਸ ਹੈ
ਬਾਦਸ਼ਾਹ ਸ਼ੁਨਸੁੰਗ ਨੇ ਬੋਧੀ ਸਾਧੂ ਇਉਤਾਈ ਨੂੰ ਪੁੱਛਿਆ : ਬੋਧ ਗਿਆਨ ਕਿਥੇ ਹੈ?
ਭਿੱਖੂ: ਜਿਸ ਥਾਂ ਤੋਂ ਇਹ ਸਵਾਲ ਆਇਆ ਹੈ ਉਥੇ ਨੇੜੇ ਹੀ ਹੈ।
---------
ਕਿਤਾਬ ਬਾਰ ਬਾਰ ਹਾਜ਼ਰ ਵਾਰ ਪੜ੍ਹਨ ਵਾਲੀ ਹੈ।
ਹਰ ਬਾਰ ਇਹ ਪੜ੍ਹਦਿਆਂ ਲੱਗਦਾ ਇਹ ਜੇ ਪਹਿਲਾਂ ਪੜ੍ਹ ਚੁੱਕਿਆ ਹਾਂ ਤਾ ਸਮਝ ਕਿਉਂ ਨਹੀਂ ਆਇਆ?
ਸ਼ਾਇਦ ਹਰ ਬਾਰ ਸਾਡੀ ਸਮਝ ਵਧਦੀ ਜਾਂਦੀ ਹੈ
ਇਹ ਪੜ੍ਹਕੇ।
ਯਾਦ ਆਉਂਦਾ ਹੈ ਗੂੰਗੇ ਕੇਰੀ ਸਰਕਰਾ ਖਾਏ ਔਰ ਮੁਸਕਾਏ।
ਮੈਂ ਮੁਸਕੁਰਾ ਰਿਹਾ ਹਾਂ ਤੇ ਬਾਬੇ ਪੰਨੂ ਨੂੰ ਲੱਖ ਲੱਖ ਸਲਾਮ ਦੁਆਵਾਂ ਕਰਦਾ ਹਾਂ ਓਹਨਾ ਇੰਨੀ ਮੇਹਨਤ ਕਰਕੇ ਸਾਡੀ ਝੋਲੀ ਚ ਇਹ ਕਿਤਾਬ ਪਾਈ।
ਚਾਹ ਨੂੰ ਸਡੁੱਕੇ ਮਾਰ ਮਾਰ ਪੀ ਰਿਹਾ ਹਾਂ ਤੇ ਬਾਰ ਬਾਰ ਮੁਸਕੁਰਾ ਕੇ ਅਸਮਾਨ ਵੱਲ ਵੇਖ ਰਿਹਾ।
ਕਿਤਾਬ ਮੰਗਵਾਉਣ ਲਈ
ਪਬਲਿਸ਼ਰ : ਲਾਹੌਰ ਬੁਕ ਸ਼ਾਪ,
2 ਲਾਜਪਤਰਾਏ ਮਾਰਕਿਟ,
ਨਜ਼ਦੀਕ ਸੁਸਾਇਟੀਸਿਨੇਮਾ,
ਲੁਧਿਆਣਾ,
141008
ਫੋਨ 0161 2740738
ਕਿਤਾਬ ਦੇ ਸਫੇ: 112
ਕੀਮਤ: 150 ਰੁਪਏ
ਵੈਸੇ ਮੈਂ ਇਹ ਕਿਤਾਬ ਜਸਬੀਰ ਬੇਗਮਪੁਰੀ ਹੋਰਾਂ ਕੋਲੋਂ ਮੰਗਵਾਈ ਹੈ। ਉਹਨਾਂ ਦਾ ਕਿਤਾਬਾਂ ਨਾਲ ਇਸ਼ਕ ਵੀ ਕਮਾਲ ਹੈ।
ਵੈਸੇ ਉਹ ਛੋਟ ਵੀ ਦਿੰਦੇ ਨੇ।
ਰਜਨੀਸ਼ ਜੱਸ
ਰੁਦਰਪੁਰ, ਊਧਮ ਸਿੰਘ ਨਗਰ,
ਉੱਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ, ਪੰਜਾਬ
No comments:
Post a Comment