Tuesday, February 1, 2022

ਸ਼ਿਮਲੇ ਤੋਂ ਬਠਿੰਡਾ ਟੂਰ 1995 ਭਾਗ -2

ਬਠਿੰਡਾ ਤੋ ਸ਼ਿਮਲੇ ਦਾ ਟੂਰ 1995 ਭਾਗ -2

ਪਿਛਲਾ ਭਾਗ ਪਡ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
https://m.facebook.com/story.php?story_fbid=4742661265783462&id=100001189051242

ਫਿਰ ਅਸੀਂ ਨੰਗਲ ਪੁੱਜੇ । ਉਥੇ ਇਕ ਰੇਹੜੀ ਤੋਂ ਗੋਲਗੱਪੇ ਖਾਧੇ। ਫਿਰ ਅਸੀਂ ਅਨੰਦਪੁਰ ਸਾਹਿਬ ਵੱਲ ਚੱਲ ਪਏ। ਆਨੰਦਪੁਰ ਸਾਹਿਬ ਜਾਕੇ ਅਸੀਂ ਕੇਸਗੜ੍ਹ ਗੁਰਦਵਾਰੇ ਚ ਮੱਥਾ ਟੇਕਿਆ। ਉਸ ਵੇਲੇ ਸ਼ਾਮ ਦੇ ਸੱਤ ਕੁ ਵੱਜੇ ਸਨ । ਰਾਗੀ ਗੁਰਬਾਣੀ ਗਾ ਰਹੇ ਸੀ ਤੇ ਸਾਡੇ ਵਰਗੇ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਸੱਚਮੁੱਚ ਰਾਗਾਂ ਚ ਬਹੁਤ ਸ਼ਕਤੀ ਹੁੰਦੀ ਹੈ ਜੋ ਸਾਨੂ ਜੀਵਨ ਜੀਉਣ ਦਾ ਸੋਮਾ ਪ੍ਰਦਾਨ ਕਰਦੀ ਹੈ। ਗੁਰਬਾਣੀ ਸੁਣਕੇ ਮੇਰੀ ਰੂਹ ਸਹਿਜ ਹੋ ਗਈ ਜਿਵੇਂ ਕੋਈ ਬੰਦਾ ਗਰਮੀਆਂ ਚ ਕਿਸੇ ਠੰਡੇ ਪਾਣੀ ਦੇ ਚਸ਼ਮੇ ਹੇਠਾਂ ਨਹਾ ਕੇ ਅਨੰਦਿਤ ਹੋ ਜਾਂਦਾ ਹੈ। 
ਫਿਰ ਉਥੇ ਗੁਰੂ ਸਾਹਿਬ ਦੇ ਪੁਰਾਣੇ ਹਥਿਆਰ ਵਿਖਾਏ ਗਏ। ਇਹ ਇੰਨੇ ਵੱਡੇ ਸਨ ਕੇ ਅਸੀਂ ਸੋਚ ਰਹੇ ਸੀ ਇਹਨਾਂ ਨੂੰ ਚੁੱਕ ਕੇ ਲਡ਼ਣ ਵਾਲੇ ਕਿੰਨੇ ਤਾਕਤਵਰ ਹੋਣਗੇ?
ਫਿਰ ਅਸੀਂ ਲੰਗਰ ਖਾਣ ਗਏ। ਉਥੇ ਸ਼ਾਇਦ ਮੇਹਰਾ ਸੀ ਜਿਸ ਕੋਲੋਂ ਪ੍ਰਸਾਦਾ ਪੂਰਾ ਨਾ ਖਾਧਾ ਗਿਆ।  ਉਸਨੇ ਪ੍ਰਸਾਦਾ ਹੇਠ ਚ ਫੜ ਲਿਆ।  ਗੇਟ ਤੇ ਇਕ ਨਿਹੰਗ ਖੜਾ ਸੀ, ਉਸਦੇ ਹੱਥ ਚ ਪ੍ਰਸਾਦਾ ਵੇਖਕੇ ਉਸਨੂੰ ਰੋਕ ਲਿਆ।  ਉਹ ਕਹਿੰਦਾ ਕੀ ਕਰਨਾ ਹੈ ਇਸਦਾ, ਬਾਹਰ ਕੂੜੇ ਚ ਸੁੱਟੇਂਗਾ ? ਮੇਹਰਾ ਡਰ  ਗਿਆ। ਨਿਹੰਗ ਨੇ ਕਿਹਾ ਇਥੇ ਹੀ ਖਾ ਕੈ ਜਾਓ।  ਅਸੀਂ ਸਾਰੀਆਂ ਨੇ ਇੱਕ ਇੱਕ ਬੁਰਕੀ ਖਾਧੀ ਤੇ ਉਹ ਪ੍ਰਸਾਦਾ ਮੁਕਾਇਆ। ਫਿਰ ਨਿਹੰਗ ਨੇ ਸਾਨੂ ਬਾਹਰ ਜਾਣ ਦਿੱਤਾ। 
ਮੈਂ ਬੱਤਾ ਅਰਵਿੰਦ ਜੱਗੀ ਤੇ ਮੋਦਗਿੱਲ ਨੇ ਛੱਤ ਤੇ ਸੌਂਣ ਦਾ ਪ੍ਰੋਗਰਾਮ ਬਣਾਇਆ ਪਰ ਸਰ ਨਾ ਮੰਨੇ ਤੇ ਸਾਨੂੰ ਹੇਠਾਂ ਸਭ ਨਾਲ ਸੌਂ ਆਉਣਾ ਪਿਆ। 

18.10.95
ਇਕ ਹੋਰ ਸੋਹਣੀ ਸੇਵਰ ਰੱਬ ਨੇ ਝੋਲੀ ਚ ਪਾਈ। ਅਸੀਂ ਸਵੇਰੇ ਨਹਾ ਧੋ ਕੇ ਤਿਆਰ ਹੋਏ ਲੰਗਰ ਚ ਗਏ। ਉਥੇ ਪ੍ਰਸਾਦੇ ਅਚਾਰ ਨਾਲ ਖਾਧੇ।  ਮੈਂ ਤੇ ਸਚਿਨ ਨੰਦਨ ਲੋਹਗੜ੍ਹ ਗੁਰਦਵਾਰਾ ਵੇਖਣ ਗਏ। 
ਅਸੀਂ ਵਾਪਿਸ ਆਏ ਤਾਂ ਖਾਲਸੇ ਨੇ ਜੈਕਾਰਾ ਲਾਇਆ ਤੇ ਬਸ ਤੁਰ ਪਈ। 
ਫਿਰ ਅਸੀਂ ਕੀਰਤਪੁਰ ਸਾਹਿਬ ਪੁੱਜੇ। ਕੀਰਤਪੁਰ ਸਾਹਿਬ ਆਕੇ ਅਸੀਂ ਦਰਿਆ ਦੀ ਕਿਸ਼ਤੀ ਚ ਬੈਠੇ। ਬੱਤੇ ਨੇ ਫੋਟੋ ਖਿੱਚੀ। 
ਗੁਰਦਵਾਰੇ ਆਕੇ ਲੰਗਰ ਛਕਿਆ ਤੇ ਗੁਰਦਵਾਰੇ ਮੱਥਾ ਟੇਕਿਆ। ਜਦ ਮੈਂ ਵਾਪਸ ਆਇਆ ਤਾਂ ਸਿਰਫ ਮੇਰੇ ਕੋਲ ਹੀ ਡੂਨੇ ਚ ਪ੍ਰਸਾਦ ਸੀ ਬਾਕੀ ਸਭ ਹੈਰਾਨ ਹੋਏ। 
ਬੱਤੇ ਨੇ ਕੀਰਤਪੁਰ ਸਾਹਿਬ ਤੋਂ ਛੋਟੀ ਜਿਹੀ ਤਲਵਾਰ ਖਰੀਦੀ। 
ਫਿਰ ਅਸੀਂ ਮੋਹਾਲੀ ਵੱਲ ਚੱਲ ਪਏ। 
ਉਥੇ ਇਕ ਫੈਕਟਰੀ ਮੋਲੀਨਸ ਦੇ ਬਾਹਰ ਆਕੇ ਪੌਣਾ ਘੰਟਾ ਬੈਠੇ ਰਹੇ।
ਉਥੇ ਜਿਹੜਾ ਵੀ ਗੋਰਾ ਜਿਹਾ ਮੁੰਡਾ ਆਏ ਅਸੀਂ ਉਸਨੂੰ ਸੰਜੀਵ ਦਾ ਡੈਡੀ ਕਹਿ ਦਿੰਦੇ, ਕਿਓਂਕਿ ਉਹ ਅਕਸਰ ਕਹਿੰਦਾ ਉਸਦੇ ਡੈਡੀ ਉਸ ਤੋਂ ਵੀ ਸਮਾਰਟ ਨੇ।
 ਉਹ ਫੈਕਟਰੀ ਬਿਨਾਂ ਵੇਖੇ ਅਸੀਂ ਅਗਾਂਹ ਤੁਰ 
ਪਏ।
ਫਿਰ ਅਸੀਂ ਪੰਜਾਬ ਟ੍ਰੈਕਟਰ ਫੈਕਟਰੀ ਵੇਖਣ ਗਏ ਜਿਥੇ ਸਵਰਾਜ ਟ੍ਰੈਕਟਰ ਬਣਦੇ ਨੇ। ਉਥੇ ਅਸੀਂ ਵੱਡੀਆਂ ਵੱਡੀਆਂ ਮਸ਼ੀਨਾਂ ਵੇਖੀਆਂ।
ਜਦੋਂ ਅਸੀਂ ਫੈਕਟਰੀ ਵੇਖਕੇ ਬਾਹਰ ਆਏ ਤਾਂ ਸੱਤੂ ਤੇ ਸੰਜੀਵ ਦੇ ਮੰਮੀ ਆਏ ਹੋਏ ਸਨ। ਅਸੀਂ ਸਾਰੇ ਸੱਤੂ ਦੇ ਘਰ ਗਏ। ਅਸੀਂ ਸਾਰੀਆਂ ਨੇ ਚਾਹ ਪੀਤੀ ਪਰ ਜੱਗੂ ਤੇ ਬਰੇਟੇ ਲਈ ਫਿਰ ਦੁੱਧ ਹੀ ਆਇਆ। ਜੱਗੂ ਨੇ ਕਿਹਾ ਉਹ ਚਾਹ ਪੀ ਲਾਵੇਗਾ ਪਰ ਸੱਤੂ ਨਾ ਮੰਨਿਆ।
ਫਿਰ ਅਸੀਂ ਸਾਰੇ ਸੈਕਟਰ ਬਾਈ ਚ ਰੇਹੜੀ ਮਾਰਕਿਟ ਆਏ। ਕਈ ਦੋਸਤਾਂ ਨੇ ਉਥੋਂ ਟੀ ਸ਼ਰਟਾਂ ਖਰੀਦੀਆਂ। 
ਫਿਰ ਗੱਡੀ ਚ ਆ ਗਏ ਸਾਹਮਣੇ ਤੋਂ ਕੁਝ ਕੁੜੀਆਂ ਆ ਰਹੀਆਂ ਸਨ ਅਖਿਲ ਨੇ ਗੱਡੀ ਦੀਆਂ ਹੈੱਡ ਲਾਈਟਾਂ ਜਗਾ ਦਿੱਤੀਆਂ। ਕੁੜੀਆਂ ਦੀਆਂ ਅੱਖਾਂ ਚ ਲਿਸ਼ਕੋਰ ਪਈ ਫਿਰ ਉਹ ਮੂੰਹ ਚ ਕੁਝ ਬੋਲਕੇ ਗਈਆਂ।
ਸਾਰੇ ਪੁੱਜ ਗਏ ਪਰ ਜਸ਼ਮ ਨੂੰ ਦੇਰੀ ਹੋ ਗਈ। 
ਪਹਿਲਾਂ ਕਿਸਾਨ ਭਵਨ ਚ ਰਹਿਣ ਦੀ ਸਲਾਹ ਹੋਈ ਪਾਰ ਕੁਝ ਡੇ ਸਕਾਲਰ ਨਾ ਮੰਨੇ। 
ਅਸੀਂ ਸੱਤੂ ਦੇ ਘਰ ਆ ਗਏ ਰਾਹ ਚ ਇਕ ਢਾਬੇ ਤੋਂ ਰੋਟੀ ਖਾਦੀ। ਮੈਂ ਆਪਣੀ ਭੂਆ ਦੇ ਘਰ ਚਲਾ ਗਿਆ।  ਓਹਨਾ ਮੈਨੂੰ ਉੱਥੇ ਹੀ ਰਾਤ ਰੁਕਣ ਲਈ ਕਿਹਾ ਪਰ ਯਾਰਾਂ ਨਾਲ ਗੱਲਾਂ ਦਾ ਆਪਣਾ ਮਜ਼ਾ ਹੈ।  ਮੈਂ ਸੱਤੂ ਦੇ ਘਰ ਆ ਗਿਆ। ਅਸੀਂ ਦੇਰ ਰਾਤ ਤਕ ਗੱਲਾਂ ਕੀਤੀਆਂ ਤੇ ਸੌਂ ਗਏ 
ਇੱਕ ਹੋਰ ਵਧੀਆ ਸੇਵਰ ਹੋਈ । ਨਾਗਪਾਲ ਤੇ ਹਰਦੀਪ ਨੇ ਸਾਨੂੰ ਰੌਲਾ ਪਾ ਕੇ ਜਗਾ ਦਿੱਤਾ। ਅਸੀਂ ਤੈਆਰ ਹੋ ਗਏ ਤੇ ਦੋਨੋ ਮਾਸਟਰਾਂ ਦੀ ਉਡੀਕ ਕਰਨ ਲੱਗ ਪਏ। ਅਸੀਂ ਬਾਹਰ ਖੜੇ ਹੋ ਗਏ।
ਇਧਰ ਸੱਤੂ ਹੋਰਾਂ ਦੀ ਕਿਰਾਏਦਾਰਨੀ ਦਾ ਕਲਿੱਪ ਹੇਠਾਂ ਕਾਰ ਤੇ ਡਿਗ ਪਿਆ। ਅਖਿਲ ਤੇ ਮੋਦਗਿਲ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ। ਬਾਅਦ ਚ ਉਹ ਕਿਰਾਏਦਾਰਨੀ ਆਈ ਤੇ ਖੁਦ ਕਲਿਪ ਚੁੱਕ ਕੇ ਲੈ ਗਈ। ਅਸੀਂ ਇਹ ਸਭ ਵੇਖਕੇ ਹੱਸ ਰਹੇ ਸੀ। 
 ਸਰ ਅਜੇ ਵੀ ਨਹੀਂ ਆਏ ਸੀ। ਸੰਜੀਵ ਨੂੰ ਪਤਾ ਸੀ ਉਹ ਕਿੱਥੇ ਨੇ ? ਅਸੀਂ ਉਥੇ ਪੁੱਜੇ ਤੇ ਓਹਨਾ ਨੂੰ ਨਾਲ ਲੈਕੇ ਸੈਕਟਰ 22 ਸੀ ਚ ਹੋਟਲ ਸਨਬੀਮ ਪੁੱਜ ਗਏ। ਉੱਥੇ ਰੈੰਗਲਰ ਜੀਨ ਦੀ ਸੇਲ ਲੱਗੀ ਹੋਈ ਸੀ। ਅੰਦਰ ਜਾਕੇ ਵੇਖਿਆ ਤਾਂ ਸਾਡੇ ਚਾਰ ਸੌ ਇਹ ਸਾਡੇ ਬਜਟ ਤੋਂ ਬਾਹਰ ਸੀ। ਅਸੀਂ ਬਾਹਰ ਆ ਗਏ। 
ਫਿਰ ਅਸੀਂ ਸੈਕਟਰ 17 ਦੀ ਮਾਰਕੀਟ ਵੇਖਣ ਗਏ। 
ਮੈਂ , ਜੱਗੂ, ਜਸ਼ਮ ਤੇ ਬੱਤੇ ਨੇ ਟੀ ਸ਼ਰਟਾਂ ਖਰੀਦੀਆਂ। 
ਫਿਰ ਅਸੀਂ ਗੱਡੀ ਚ ਆਏ ਤਾਂ ਸ਼ਿਮਲੇ ਵੱਲ ਤੁਰ ਪਏ। ਰਾਹ ਚ ਪਰਵਾਣੂ , ਖੰਨਾ ਵਿੱਚ ਲਿਮਿਟਿਡ ਵੇਖਣ ਰੁਕੇ। ਅਸੀਂ ਠੇਕੇ ਤੋਂ ਇਕ ਸ਼ਰਾਬ ਦੀ ਬੋਤਲ ਖਰੀਦੀ ਤੇ ਉਹ ਇਕ ਵੱਡੀ ਕੇਨੀ ਚ ਪਾ ਲਈ । ਉਸ ਵਿੱਚ ਪਾਣੀ ਪਾ ਲਿਆ। ਗੱਡੀ ਤੁਰ ਪਈ ਅਸੀਂ ਪੈੱਗ ਬਣਾ ਕੇ ਸਟੀਲ ਦੇ ਗਿਲਾਸ ਪੀਣ ਲੱਗੇ। ਇਕ ਪੈੱਗ ਗ਼ਲਤੀ ਨਾਲ ਡੀਪੀ ਸਰ ਕੋਲ ਪੁੱਜ ਗਿਆ। ਪਾਰ ਮਾਮਲਾ ਵਧਿਆ ਨਹੀਂ।
ਇਹ ਗੱਲ ਯਾਦਵਿੰਦਰ ਸਰ ਨੂੰ ਨਹੀਂ ਪਤਾ ਸੀ ਪਰ ਡੀਪੀ ਸਰ ਨੂੰ ਪਤਾ ਸੀ।
 
ਗੱਡੀ ਸਡ਼ਕਾਂ ਤੇ ਗੋਲ ਗੋਲ ਘੁੱਮ ਕੇ ਸ਼ਿਮਲੇ ਜਾ ਪੁੱਜੀ। ਅਸੀਂ ਸ਼ਿਮਲੇ ਦੇਰ ਰਾਤ ਨੂੰ ਪੁੱਜੇ।  ਉਥੇ ਪਹਿਲਾਂ ਤਾਂ ਫੋਟਿਆਂ ਖਿਚੀਆਂ। ਫਿਰ ਅਸੀਂ ਗੁਰਦਵਾਰਾ ਸਾਹਿਬ ਪੁੱਜੇ ਤੇ ਅਸੀਂ ਗੱਡੀ ਪਾਰਕ ਕਰਾਉਣ ਚਲ ਪਏ। ਸ਼ਿਮਲੇ ਚ ਗੱਡੀ ਪਾਰਕ ਕਰਨਾ ਵੀ ਇਕ ਵੱਡਾ ਕੰਮ ਹੈ। ਅਸੀਂ ਲਿਫਟ ਚ ਰਿਜ ਤੇ ਆ ਗਏ ਤੇ ਉਥੇ ਥੋੜਾ ਜਿਹਾ ਘੁੰਮੇ। ਉਥੇ ਨਵੇਂ ਵਿਆਹੇ ਜੋੜੇ ਘੁੰਮ ਰਹੇ ਸਨ। ਅਸੀਂ ਇਕ ਦੂਜਾਂ ਤੋਂ ਪੂਰੀਆਂ ਖਾਧੀਆਂ ਬਾਅਦ ਚ ਅਸੀਂ ਪੌੜੀਆਂ ਰਾਹੀਂ ਹੇਠਾਂ ਆ ਗਏ।
ਇਥੇ ਵਨ ਵੇ ਟ੍ਰੈਫਿਕ ਹੈ। ਇਕ ਵਾਰ ਗੱਡੀਆਂ ਉੱਪਰ ਜਾਂਦੀਆਂ ਨੇ ਤੇ ਇਕ ਵਾਰ ਹੇਠਾਂ। ਸੜਕ ਘੱਟ ਚੌੜੀ ਹੈ
ਅਸੀਂ ਇਕ ਥਾਂ ਤੇ ਖਲੋ ਗਏ। ਉਥੇ ਲਾਈਟ ਹਰੀ ਨਾ ਹੋਵ।  ਅਸੀਂ ਕਿਹਾ ਲੱਗਦਾ ਅੱਜ ਜੱਗੀ ਹਰੀ ਬੱਤੀ ਕਰਨਾ ਭੁੱਲ ਗਿਆ ਹੈ, ਜਾਓ ਕਹਿ ਕੇ ਆਓ। ਅਸੀਂ ਬਹੁਤ ਖੱਪ ਪਾਈ।
ਚਲਦਾ।

ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ,
ਪੰਜਾਬ
#goverment_polytechnic_bathinda

No comments:

Post a Comment