Sunday, January 2, 2022

ਮੈਟਾਫੋਰਸਿਸ , ਕਾਫਕਾ ਦਾ ਨਾਵਲ

ਕਲ ਅਕਾਸ਼ਦੀਪ ਦੀ "ਮੋਹ" ਕਿਤਾਬ ਪੜ੍ਹਦਿਆਂ ਇਕ ਨਾਵਲ ਮੇਟਾਮੋਰਫੋਸਿਸ ( ਕਾਇਆਪਲਟ ਜੋ ਕਾਫਕਾ ਨੇ ਲਿਖਿਆ ਹੈ) ਦਾ ਜ਼ਿਕਰ ਆਇਆ ਤਾਂ ਉਤਸੁਕਤਾ ਹੋਈ ਕੇ ਇਹ ਪੜ੍ਹੀ ਜਾਵੇ। 

ਮੈਂ ਉਂਝ ਕਿਤਾਬ ਬਾਰੇ ਵੀਡੀਓ ਦੇ ਪੱਖ ਚ ਨਹੀਂ 
ਪਰ ਇਹ ਵੀਡੀਓ ਪਾ ਰਿਹਾ ਕੇ ਉਤਸੁਕਤਾ ਪੈਦਾ ਹੋਵੇ ਕਾਫਕਾ ਨੂੰ ਪੜ੍ਹਨ ਦੀ, ਸਮਝਣ ਦੀ।

https://youtu.be/cD3KIA2iQcw

ਮੇਟਾਮੋਰਫੋਸਿਸ ਕਿਤਾਬ ਹਿੰਦੀ ਚ ਵੀ ਹੈ।
 
ਹਰਪਾਲ ਸਿੰਘ ਪੰਨੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਮੈਂ ਫਰਾਂਜ਼ ਕਾਫਕਾ ਬਾਰੇ ਪਹਿਲੀ ਬਾਰੇ  ਉਹਨਾਂ ਦਾ  ਲਿਖਿਆ ਹੋਇਆ ਕਮਾਲ ਦਾ ਲੇਖ ਪੜ੍ਹਿਆ।
ਉਸ ਚ ਪੰਨੂ ਜੀ ਲਿਖਦੇ ਨੇ, ਜਿਸ ਤਰ੍ਹਾਂ ਸਾਇੰਸ ਬਦਲੀ ਆਈਨਸਟਾਈਨ ਤੋਂ ਬਾਅਦ ਇਸ ਤਰ੍ਹਾਂ ਹੀ ਸਾਹਿਤ ਬਦਲਇਆ ਕਾਫਕਾ ਤੋਂ ਬਾਅਦ।
ਕਾਫਕਾ ਨੇ ਆਮ ਆਦਮੀ ਦੇ ਦਰਦ ਨੂੰ ਸਮਝਿਆ ਤੇ ਲਿਖਿਆ।
ਉਸਦੇ ਮਨ ਚ ਡਰ ਤੇ ਦੁੱਖ ਦੋਹਾਂ ਤੈਹਾਂ ਸਨ ਜਿਵੇਂ ਉਹ ਛੋਟਾ ਹੁੰਦਾ ਜਦ ਸਕੂਲ ਨੂੰ ਪੜ੍ਹਨ ਜਾਂਦਾ ਤਾਂ ਉਹਨਾਂ ਦੀ ਨੌਕਰਾਣੀ ਉਸਨੂੰ ਡਰਾਉਂਦੀ ਕੇ ਜੇ ਉਸਨੇ ਕੋਈ ਸ਼ਰਾਰਤ ਕੀਤੀ ਤਾਂ ਉਹ ਉਸਦੀ ਸ਼ਿਕਾਇਤ ਲਾ ਦੇਵੇਗੀ 

ਓਸ਼ੋ ਵੀ ਕਹਿੰਦੇ ਨੇ, ਅੱਜ ਤੱਕ ਜਿਨਾੰ ਵੀ ਜੁਲਮ ਹੋਇਆ, ਉਸ ਵਿਚ  ਔਰਤ ਤੋਂ ਵੀ ਵੱਧ ਜੁਲਮ ਅਸੀਂ ਬੱਚਿਆਂ ਤੇ ਕੀਤਾ ਹੈ। 

ਛੋਟੀ ਉਮਰ ਚ ਕਾਫਕਾ ਇਸ ਸੰਸਾਰ ਚੋ ਵਿਦਾ ਹੋ ਗਿਆ ਪਰ ਜੋ ਕੰਮ ਉਸਨੇ ਕੀਤਾ ਉਹ ਰਹਿੰਦੀ ਦੁਨੀਆਂ ਤਕ ਯਾਦ ਰੱਖਿਆ ਜਾਵੇਗਾ।

ਮਹਾਤਮਾ ਬੁੱਧ ਨੇ ਜੀਵਨ ਦੇ ਤਿੰਨ ਸੱਚ ਕਹੇ 
ਪਹਿਲਾ  ਸੱਚ, "ਜੀਵਨ ਦੁੱਖ ਹੈ"

ਇਸ ਦੁੱਖ ਨੂੰ ਕਾਮੂ, ਕਾਫਕਾ ਨੇ ਕਮਾਲ ਨਾਲ ਬਿਆਨ ਕੀਤਾ।
ਪਾਰ ਦੂਜਾ ਸੱਚ ਹੈ ਕਿ 
"ਇਸ ਦੁੱਖ ਦੇ ਕਾਰਣ ਨੇ"

ਤੀਜਾ ਸੱਚ ਹੈ 
"ਇਸ ਦੁੱਖ ਤੋਂ ਪਾਰ ਜਾਇਆ ਜਾ ਸਕਦਾ ਹੈ"

ਪਰ ਆਮ ਇਨਸਾਨ ਪਹਿਲੇ ਸੱਚ ਨੂੰ ਅਖਿਰ ਮੰਨਕੇ ਸ਼ਰਾਬ ਪੀਂਦਾ ਹੈ, ਜੂਆ ਖੇਲਦਾ ਹੈ, ਯੁੱਧ ਕਰਦਾ ਹੈ, ਪੈਸੇ ਕਮਾਉਂਦਾ ਹੈ, ਸੈਕਸ ਕਰਦਾ ਹੈ ਤੇ ਸੰਸਾਰ ਚੋ ਵਿਦਾ ਹੋ ਜਾਂਦਾ ਹੈ।

ਬੁੱਧ ਇਕ ਗੱਲ ਹੋਰ ਕਹਿੰਦੇ ਨੇ 
"ਚਰੇਵਤੀ ਚਰੇਵਤੀ"
ਮਤਲਬ "ਚਲਦੇ ਰਹੋ ,ਚਲਦੇ ਰਹੋ" 

ਸੋ ਚਲਦੇ ਰਹੋ 
ਕਿਤਾਬਾਂ ਪੜ੍ਹਦੇ ਰਹੋ।

ਅਕਾਸ਼ਦੀਪ ਦੀ ਇਹ ਕਿਤਾਬ ਮੋਹ 
ਬਹੁਤ ਹੌਲੀ ਹੌਲੀ , ਕਰਕੇ ਪੜ੍ਹਨ ਵਾਲੀ ਹੈ 
ਜਿਵੇਂ ਚਾਹ ਪੀਂਦੇ ਹਾਂ ਘੁੱਟ ਘੁੱਟ ਕਰਕੇ। 

#books_i_have_loved

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

No comments:

Post a Comment