ਇਸ ਇੰਟਰਨੇਟ ਦੀ ਹਨੇਰੀ ਚ ਬਹੁਤ ਸਾਰੇ ਨਵੇਂ ਲੇਖਕ ਕਿਤਾਬਾਂ ਲਿਖ ਰਹੇ ਨੇ ਤੇ ਪਬਲਿਸ਼ਰ ਛਾਪ ਰਹੇ ਨੇ, ਇਹ ਬਹੁਤ ਔਖਾ ਕੰਮ ਹੈ। ਇਹ ਇੰਝ ਹੀ ਹੈ ਜਿਵੇਂ ਬਹੁਤ ਤੇਜ਼ ਝੱਖੜ ਚੱਲ ਰਿਹਾ ਹੈ ਅਸੀਂ ਇਹ ਉਮੀਦ ਰੱਖੀਏ ਤੇ ਕਿ ਦੀਵਾ ਬਲਦਾ ਰਹੇ।
ਮੇਰੇ ਗੁਰੂ ਰੂਬੀ ਬਡਿਆਲ ਮੈਨੂੰ ਅਕਸਰ ਕਹਿੰਦੇ ਨੇ ਰਜਨੀਸ਼ ਜੇ ਕਿਸੇ ਕੋਲ ਸੱਚ ਦੀ ਥੋੜੀ ਜਿਹੀ ਵੀ ਝਲਕ ਆ ਜਾਵੇ ਤਾਂ ਦੁਨੀਆਂ ਨੂੰ ਬਿਲਕੁਲ ਨਾ ਦੱਸੋ ਕਿਉਂਕਿ ਇਸਨੂੰ ਸਦੀਆਂ ਤੋਂ ਹੀ ਝੂਠ ਪਸੰਦ ਹੈ। ਆਪਣੇ ਦੀਵੇ ਨੂੰ ਬਚ ਕੇ ਰੱਖੋ ਜਿਵੇਂ ਹਨੇਰੀ ਚ ਅਸੀਂ ਦੋਹਾਂ ਹੱਥਾਂ ਨਾਲ ਢੱਕ ਕੇ ਰੱਖਦੇ ਹਾਂ।
ਸੋ ਕਿਤਾਬਾਂ ਲਿਖਣਾ ਤੇ ਛਪਵਾਉਣਾ ਵੀ ਇਸੇ ਤਰੀਕੇ ਦਾ ਹੈ
ਮੈਂ ਇੱਕ ਬੰਦੇ ਨੂੰ ਸੁਣ ਰਿਹਾ ਸੀ ਉਸਨੇ ਕਿਹਾ ਕਿ" ਸਾਡੀ ਮੁੱਢਲੀ ਸਿਖਿਆ ਦੀ ਕੋਈ ਵਧੀਆ ਵਿਵਸਥਾ ਨਹੀਂ ਹੈ। ਸਾਡੇ ਬਾਰਡਰ ਤੇ ਹਰ ਰੋਜ਼ ਲਗਭਗ ਪੰਜ ਕਰੋਡ਼ ਰੁਪਏ ਦਾ ਖਰਚ ਹੈ, ਜੋ ਕਿ ਸਿੱਖਿਆ ਜਗਤ ਤੇ ਹੋਣ ਵਾਲੇ ਖਰਚ ਤੋਂ ਬਹੁਤ ਜਿਆਦਾ ਹੈ। ਜੇ ਦੂਜੇ ਦੇਸ਼ ਵੀ ਸੰਬੰਧ ਸੁਖਾਵੇਂ ਬਣਾਉਣ ਤਾਂ ਇਹ ਪੈਸਾ ਬਚਾਇਆ ਜਾ ਸਕਦਾ ਹੈ ਅਤੇ ਦੇਸ਼ ਦੀ ਵਿਵਸਥਾ ਤੇ ਖਰਚ ਕੀਤਾ ਜਾ ਸਕਦਾ ਹੈ। ਜਿਸ ਨਾਲ ਹਾਲਾਤ ਬੇਹਤਰ ਹੋ ਜਾਣਗੇ।
ਸਾਡੇ ਭਾਰਤ ਵਿਚ ਜਿੰਨੀ ਸ਼ਿੱਦਤ ਨਾਲ ਅਸੀਂ ਕ੍ਰਿਕੇਟ ਤੇ ਫ਼ਿਲਮੀ ਸਿਤਾਰਿਆਂ ਬਾਰੇ ਜਾਣਕਾਰੀ ਰੱਖਦੇ ਹਾਂ ਜੇ ਉੱਨੀ ਪੜ੍ਹਾਈ ਬਾਰੇ ਸਜਗ ਹੋਈਏ ਤਾਂ ਦੇਸ਼ ਦੇ ਵਾਰੇ ਨਿਆਰੇ ਹੋ ਜਾਣ। "
ਗਿਆਨ ਦੀ ਕਮੀਂ ਕਰਕੇ ਨੇਤਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ, ਦੇਸ਼ ਦੀ ਅਬਾਦੀ ਵੱਧ ਰਹੀ ਹੈ, ਅੰਨ ਦੀ ਕਮੀ , ਸਿਹਤ ਸੇਵਨ ਦਾ ਬੁਰਾ ਹਾਲ ਹੈ।
ਜੇ ਲੋਕ ਪੜ੍ਹੇ ਲਿਖੇ ਹੋਣਗੇ ਤਾਂ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਗੇ ਉਹ ਬੱਚੇ ਵੀ ਸਮਝ ਸੂਝ ਨਾਲ ਪੈਦਾ ਕਰਨਗੇ ਨਾ ਕੇ ਕੀੜਿਆਂ ਕਾਢਿਆਂ ਵਾਂਗ।
ਚੰਗੀ ਸਿੱਖਿਆ ਲਈ ਚੰਗੇ ਲੇਖਕ, ਚੰਗੀਆਂ ਕਿਤਾਬਾਂ ਜ਼ਰੂਰੀ ਨੇ ਤੇ ਚੰਗੇ ਅਧਿਆਪਕ।
ਮਹਾਤਮਾਂ ਬੁੱਧ ਕਹਿੰਦੇ ਨੇ, ਸਾਡੀ ਭੁੱਖ ਦੇ ਤਿਨੰ ਤਲ ਨੇ, ਪਹਿਲੀ ਸ਼ਰੀਰ ਦੀ ਭੁੱਖ, ਦੂਜੀ ਮਨ ਦੀ ਤੇ ਤੀਜੀ ਆਤਮਾ ਦੀ।
ਇਕ ਪੜ੍ਹਾਈ ਪੜ੍ਹਕੇ ਅਸੀਂ ਕੁਝ ਕਮਾਉਣ ਜੋਗੇ ਹੁੰਦੇ ਹਾਂ ਤੇ ਫਿਰ ਮਨ ਦੀ ਭੁੱਖ ਪੈਦਾ ਹੁੰਦੀ ਹੈ। ਇਸ ਤੋਂ ਉੱਪਰ ਆਤਮਾ ਦੀ ਭੁੱਖ ਹੈ, ਜਿਸ ਵਿੱਚ ਆਤਮ ਗਿਆਨ, ਧਿਆਨ ਹੈ।
ਅਸੀਂ ਮਨ ਦੀ ਭੁੱਖ ਦੀ ਗੱਲ ਕਰਦੇ ਹਾਂ ਜਿਸ ਵਿਚ ਕਿਤਾਬਾਂ ਸੰਗੀਤ ਕਲਾ ਤੇ ਹੋਰ ਸਾਰੀਆਂ ਕਲਾਵਾਂ ਆਉਂਦੀਆਂ ਨੇ।
ਹੁਣ ਗੱਲ ਕਰਦੇ ਹਾਂ ਭਾਰਤ ਦੀ ਜਿਸ ਵਿਚ ਰੋਟੀ ਕਮਾਉਣ ਲਾਇ 99.9 % ਊਰਜਾ ਤਾਂ ਰੋਟੀ ਦੀ ਮੇਹਨਤ ਲਈ ਬੀਤ ਜਾਂਦੇ ਨੇ ਓਹਨਾ ਚ ਮਨ ਦੀ ਭੁੱਖ ਜਗਾਉਣ ਲਈ ਬਹੁਤ ਸੰਘਰਸ਼ ਕਰਨਾ ਪਵੇਗਾ। ਜਿਹੜੇ ਪੈਸੇ ਪੱਖੋਂ ਸੌਖੇ ਹੋ ਜਾਂਦੇ ਨੇ ਉਹ ਨਸ਼ੇ ਚ ਡੁੱਬ ਜਾਂਦੇ ਨੇ।
ਮੈਨੂੰ ਇਕ ਗੱਲ ਯਾਦ ਆਉਂਦੀ ਹੈ ਮੇਰੇ ਪਿਤਾ ਜੀ ਨੇ ਅਖਬਾਰ ਚ ਆਉਣ ਵਾਲੇ ਵਧੀਆ ਲੇਖ ਇੱਕ ਰਜਿਸਟਰ ਤੇ ਕੱਟ ਕੇ ਚਿਪਕਾ ਲੈਂਦੇ ਨੇ, ਉਸ ਵਿਚ ਇਕ ਲੇਖ ਪੰਜਾਬੀ ਟ੍ਰਿਬਿਊਨ ਵਿਚ ਆਇਆ ਸੀ ਉਹ ਸ਼ਾਇਦ ਏਂਜਲਜ਼ ਦਾ ਸੀ ਕਿ ਹਰ ਆਦਮੀ ਨੂੰ 24 ਘੰਟਿਆਂ ਚ ਸਿਰਫ ਦੋ ਘੰਟੇ ਹੀ ਕੰਮ ਕਰਨਾ ਚਾਹੀਦਾ ਹੈ। ਬਾਕੀ ਸਦੀਂ ਦੇ 22 ਘੰਟੇ ਉਹ ਆਪਣੇ ਸ਼ੌਂਕ ਪੂਰੇ ਕਰੇ ਜਿਵੇ ਕੋਈ ਕਵੀ ਹੈ ਤਾਂ ਉਹ ਆਪਣੀ ਕਵਿਤਾ ਲਿਖੇ, ਜੇ ਕੋਈ ਬੁੱਤਘਡ਼ ਹੈ ਤਾਂ ਉਹ ਬੁੱਤ ਘੜੇ।
ਇਸ ਨਾਲ ਦੁਨੀਆ ਬਹੁਤ ਖੂਬਸੂਰਤ ਤੇ ਪਿਆਰ ਭਰੀ ਹੋ ਜਾਵੇਗੀ ਕਿਉਂਕਿ ਜੋ ਲੋਕ ਕਵਿ ਬਣਨਾ ਚਾਹੁੰਦੇ ਨੇ ਓਹਨਾ ਦੇ ਮਾਂ ਬਾਪ ਕੁੱਟ ਕੁੱਟ ਕੇ ਡਾਕਟਰ ਜਾਂ ਇੰਜੀਨਿਅਰ ਬਣਾ ਦਿੰਦੇ ਨੇ ਫਿਰ ਇਕ ਕਵਿ ਤੋਂ ਸੰਸਾਰ ਵਿਹੂਣਾ ਹੋ ਜਾਂਦਾ ਹੈ।
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੀਨ ਦਾ ਕਹਿਣਾ ਹੈ ਕਿ "ਸਾਨੂੰ ਜ਼ਰੂਰਤ ਹੈ ਕਵੀਆਂ ਦੀ ਜੋ ਦੁਨੀਆਂ ਬਦਲ ਸਕਣ।"
ਇਹ ਗੱਲ ਕਿੰਨੀ ਕਮਾਲ ਦੀ ਹੈ।
ਓਸ਼ੋ ਕਹਿੰਦੇ ਨੇ ਕਵਿ ਆਦਮੀ ਤੇ ਰਿਸ਼ੀ ਦੇ ਵਿਚਕਾਰ ਦੀ ਮਨੋਸਥਿਤੀ ਹੈ । ਰਿਸ਼ੀ ਹਰ ਵੇਲੇ ਅਲੌਕਿਕ ਦੁਨੀਆਂ ਚ ਰਹਿੰਦਾ ਹੈ ਪਰ ਕਵਿ ਕਦੇ ਕਦੇ ਉਸ ਦੁਨੀਆ ਦਾ ਨਜ਼ਾਰਾ ਲੈਂਦਾ ਹੈ, ਜਿਵੇਂ ਇਕ ਹਨੇਰੀ ਰਾਤ ਚ ਅਸੀਂ ਕਿਸੇ ਰਾਹ ਤੇ ਖਡੇ ਹਾਂ ਪਰ ਅੱਗੇ ਕੁਝ ਨਹੀਂ ਦਿਖ ਰਿਹਾ ਤਾਂ ਇਕਦਮ ਅਸਮਾਨ ਚ ਬਿਜਲੀ ਕੜਕਦੀ ਹੈ ਤੇ ਬਾਅਦ ਕੁਝ ਦੇਰ ਲਈ ਰਾਹ ਦਿਖ ਜਾਂਦਾ ਹੈ । ਇਸੇ ਤਰ੍ਹਾਂ ਕਵਿ ਹੁੰਦਾ ਹੈ ਉਹ ਇਕ ਅਲਗ ਜਗਤ ਦੀ ਖ਼ਬਰ ਲਿਆਉਂਦਾ ਹੈ। ਕਈ ਵਰੀ ਲੱਗਦਾ ਹੈ ਕਿ ਕਵਿ ਇਸ ਤਰ੍ਹਾਂ ਦੀਆਂ ਅਟਪਟੀਆਂ ਗੱਲਾਂ ਕਿਵੇਂ ਕਰਦਾ ਹੈ ?
ਕਿਹਾ ਜਾਂਦਾ ਹੈ
ਯਹਾਂ ਨਾ ਪਹੁੰਚੇ ਰਵੀ
ਵਹਾਂ ਪਹੁੰਚੇ ਕਵਿ
ਜਿੱਥੇ ਸੂਰਜ ਦੀ ਲੌ ਨਹੀਂ ਪੁੱਜਦੀ ਉਥੇ ਕਵਿ ਪੁੱਜ ਜਾਂਦਾ ਹੈ।
ਮੈਨੂੰ ਬਚਪਨ ਚ ਪੜ੍ਹੀ ਇਕ ਕਹਾਣੀ ਯਾਦ ਆ ਰਹੀ ਹੈ ਜੋ ਸ਼ਾਇਦ ਗੋਰਕੀ ਦੀ ਹੈ ਜੋ ਰਾਦੂਗਾ ਪ੍ਰਕਾਸ਼ਨ ਮਾਸਕੋ ਦੀ ਛਪੀ ਹੋਈ ਕਿਤਾਬ ਚ ਸੀ।
ਕਹਾਣੀ ਸ਼ੁਰੂ ਹੁੰਦੀ ਹੈ ਬਹੁਤ ਸਾਰੇ ਲੋਕ ਇਕ ਜੰਗਲ ਚ ਫਸ ਗਏ ਨੇ। ਉਸ ਵਿਚ ਘੁੱਪ ਹਨੇਰਾ ਹੈ । ਦਰਖ਼ਤ ਇੰਨੇ ਸੰਘਣੇ ਨੇ ਕਿ ਦਿਨ ਵਿਚ ਵੀ ਸੂਰਜ ਦੀ ਲੌ ਨਹੀਂ ਦਿਖਾਈ ਦੇ ਰਹੀ। ਬਹੁਤ ਸਾਰੇ ਲੋਕ ਤਾ ਨਿਰਾਸ਼ ਹੋਕੇ ਜ਼ਮੀਨ ਤੇ ਬੈਠ ਜਾਂਦੇ ਨੇ, ਪਰ ਇਕ ਸਿਰਫਿਰਾ ਕਹਿੰਦਾ ਹੈ ਕਿ ਉਹ ਰਸਤਾ ਲੱਭੇਗਾ। ਉਸਨੂੰ ਇਕ ਖ਼ਿਆਲ ਆਉਂਦਾ ਹੈ ਕਿ ਜੇ ਉਹ ਆਪਣਾ ਦਿਲ ਕੱਢਕੇ ਹੱਥ ਚ ਫੜੇਗਾ ਤਾਂ ਉਹ ਮਸ਼ਾਲ ਵਾਂਗ ਰੋਸ਼ਨੀ ਦੇਵੇਗਾ ਜਿਸ ਨਾਲ ਰਾਹ ਸੁਖਾਲਾ ਲੱਭ ਜਾਵੇਗਾ। ਉਸਨੇ ਆਪਣਾ ਸੀਨਾ ਚੀਰਿਆ ਤੇ ਆਪਣਾ ਦਿਲ ਕੱਢਿਆ ਉਸਦੀ ਬਹੁਤ ਰੋਸ਼ਨੀ ਹੋ ਗਈ। ਫਿਰ ਉਹ ਅੱਗੇ ਵਧੀਆ ਤੇ ਲੋਕਾਂ ਨੂੰ ਕਿਹਾ ਮੇਰੇ ਮਗਰ ਆਓ। ਲੋਕ ਉਸਦੇ ਪਿੱਛੇ ਪਿੱਛੇ ਤੁਰ ਪਏ। ਉਸਨੇ ਜੰਗਲੇ ਚੋ ਬਾਹਰ ਜਾਣ ਦਾ ਰਾਹ ਲੱਭ ਲਿਆ।
ਹੁਣ ਗੱਲ ਕਰੀਏ ਤਾਂ ਨਵੇਂ ਲੇਖਕ ਵਧੀਆ ਲਿਖ ਰਹੇ ਨੇ ਤੇ ਪਬਲਿਸ਼ਰ ਉਹਨਾਂ ਨੂੰ ਛਾਪ ਰਹੇ ਨੇ। ਉਹ ਦੋਵੇਂ ਮਿਲਕੇ ਸਾਨੂੰ ਇਸ ਇੰਟਰਨੇਟ ਦੇ ਜੰਗਲ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾ ਦੇ ਕੰਮ ਨੂੰ ਹੱਲਾਸ਼ੇਰੀ ਦੇਈਏ। ਸੋ ਸਾਰੇ ਸੁਲਝੇ ਤੇ ਲੇਖਕਾਂ ਤੇ ਪਾਠਕਾਂ ਨੂੰ ਇਹ ਅਪੀਲ ਹੈ ਕੇ ਉਹ ਨਵੇਂ ਲੇਖਕਾਂ ਦਾ ਸਵਾਗਤ ਕਰਨ, ਨਹੀਂ ਤਾਂ ਇਹਨਾਂ ਨੇ ਹੌਸਲਾ ਛੱਡ ਕੇ ਬੈਠ ਜਾਣਾ ਹੈ।
ਜਿਵੇਂ ਮੈਂ ਜੰਗ ਬਹਾਦਰ ਗੋਇਲ ਹੋਰਾਂ ਨਾਲ ਗੱਲ ਕਰ ਰਿਹਾ ਸੀ ਕਿ ਮੇਰਾ ਸੁਪਨਾ ਹੈ ਕਿ ਹਰ ਬਿਗ ਬਾਜ਼ਾਰ ਚ ਇਕ ਦੁਕਾਨ ਕਿਤਾਬਾਂ ਦੀ ਵੀ ਹੋਣੀ ਚਾਹੀਦੀ ਹੈ ਨਹੀਂ ਤਾਂ ਸਾਡੇ ਬੱਚਿਆਂ ਨੇ ਖਪਤਵਾਦੀ ਸਮਾਜ ਚ ਪੈਸੇ ਕਮਾਉਣ ਵਾਲੇ ਰੋਬਟ ਬਣਕੇ ਰਾਹ ਜਾਣਾ ਹੈ। ਤਾਂ ਉਹਨਾਂ ਦੱਸਿਆ ਕੇ ਕਲਕੱਤਾ ਤੋਂ ਇਕ ਔਰਤ ਨੇ ਚੰਡੀਗੜ੍ਹ ਦੇ ਇਕ ਮਾਲ ਚ ਕਿਤਾਬਾਂ ਦੀ ਦੁਕਾਨ ਖੋਲੀ। ਉਸਦੇ ਉਦਘਾਟਨ ਤੇ ਗੋਇਲ ਜੀ ਵੀ ਗਏ ਸਨ। ਉਹ ਦੁਕਾਨ ਇਕ ਮਹੀਨੇ ਚ ਬੰਦ ਹੋ ਗਈ।
ਮੇਰੇ ਬਾਪੂ ਗੁਰਬਖ਼ਸ਼ ਜੱਸ ਅਕਸਰ ਕਹਿੰਦੇ ਨੇ ਕਿ ਜਦੋਂ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਗਿਆ ਤਾਂ ਐੱਮ ਐੱਸ ਰੰਧਾਵਾ ਜੀ ਨੇ ਚੰਡੀਗੜ੍ਹ ਦੇ ਨਕਸ਼ੇ ਬਾਰੇ ਲੀ
ਕਾਰਬੂਜ਼ਿਅਰ ਨਾਲ ਮਿਲਕੇ ਇਹ ਤੈਅ ਕੀਤਾ ਕਿ ਸੈਕਟਰ ਸਤਾਰਾਂ ਦੀ ਜਦੋ ਮਾਰਕਿਟ ਬਣੇਗੀ ਤਾਂ ਉਸ ਵਿਚ ਕਿਤਾਬਾਂ ਦੀਆਂ ਦੁਕਾਨਾਂ ਹੋਣੀਆਂ ਲਾਜ਼ਮੀ ਨੇ
ਸ਼ਾਇਦ ਉਹਨਾਂ ਨੂੰ ਅੰਦਾਜ਼ਾ ਸੀ ਕੇ ਆਉਣ ਵਾਲਾ
ਸਮਾਂ ਖਪਵਾਦੀ ਹੋ ਜਾਵੇਗਾ ਹੈ ਤੇ ਲੋਕ ਕਿਤਾਬਾਂ ਤੋਂ ਬਿਨਾਂ ਪੰਗੂ ਹੋ ਜਾਣਗੇ।
ਮੈਂਨੂੰ ਫਾਰਨਹੀਟ 451 ਨਾਵਲ ਦੀ ਉਹ ਬੁੱਢੀ ਔਰਤ ਯਾਦ ਆਉਂਦੀ ਹੈ ਜੋ ਕਿਤਾਬਾਂ ਨੂੰ ਬਚਾਉਣ ਦੀ ਖਾਤਰ ਉਸਦੇ ਨਾਲ ਹੈ ਸਡ਼ ਗਈ। ਉਸਨੂੰ ਜਲਾਉਣ ਵਾਲਾ ਆਦਮੀ ਦੇ ਹਿਰਦੇ ਪਰਿਵਰਤਨ ਹੋਣਾ ਇਸ ਖਪਤਵਾਦੀ ਸਮਾਜ ਚ ਕ੍ਰਾਂਤੀ ਦਾ ਇਕ ਦੀਵਾ ਹੈ।
ਮੇਰੀ ਅਕਸਰ ਨਵੇਂ ਲੇਖਕਾਂ ਤੇ ਪਬਲਿਸ਼ਰਾਂ ਨਾਲ ਗੱਲ ਹੁੰਦੀ ਰਹਿੰਦੀ ਹੈ। ਉਹ ਦਸੱਦੇ ਨੇ ਕਿ ਕੁਝ ਲੇਖਕਾਂ ਦੀਆਂ ਵੀ ਮੰਡਲੀਆਂ ਬਣੀਆਂ ਹੋਈਆਂ ਨੇ। ਉਹ ਆਪਣੇ ਕੁਝ ਮਿੱਤਰਾਂ ਦੀਆਂ ਕਿਤਾਬਾਂ ਦੀ ਵਾਹ ਵਾਹ ਕਰਦੇ ਰਹਿੰਦੇ ਨੇ ਤੇ ਨਵੇਂ ਲੇਖਕਾਂ ਦੀਆ ਕਿਤਾਬਾਂ ਤਾ ਪੜ੍ਹਦੇ ਹੀ ਨਹੀਂ।
ਇਕ ਲੇਖਕ ਨੇ ਤਾਂ ਪਬਲਿਸ਼ਰ ਨੂੰ ਕਿਹਾ, ਕਿਸ ਪਾਗਲ ਦੀ ਕਿਤਾਬ ਭੇਜ ਦਿੱਤੀ ਰੀਵਿਊ ਲਈ ਹਾਲਾਂਕਿ ਕਿਤਾਬ ਬੁਰੀ ਨਹੀਂ ਸੀ।
ਸੋ ਇਹਨਾਂ ਲੇਖਕਾਂ ਤੇ ਕਵੀਆਂ ਨੂੰ ਇਕ ਸੁਨੇਹਾ ਸਾਹਿਰ ਲੁਧਿਆਣਵੀ ਦੇ ਗਿਆ ਹੈ
ਕਲ ਔਰ ਆਏਂਗੇ ਨਗ਼ਮੋਂ ਕੀ
ਕੱਚੀ ਕਲੀਆਂ ਚੁਣਨੇ ਵਾਲੇ
ਮੁਝਸੇ ਬੇਹਤਰ ਕਹਨੇ ਵਾਲੇ
ਤੁਮ ਬਿਹਤਰ ਸੁਣਨੇ ਵਾਲੇ
ਮੈਂ ਪਲ ਦੋ ਪਲ ਕਾ ਸ਼ਾਇਰ ਹੂਂ
ਪਲ ਦੋ ਪਲ ਮੇਰੀ ਜਵਾਨੀ ਹੈ
ਪਲ ਦੋ ਪਲ ਮੇਰੀ ਹਸਤੀ ਹੈ
ਪਲ ਦੋ ਪਲ ਮੇਰੀ ਕਹਾਣੀ ਹੈ
ਸੋ ਅਸੀਂ ਸਾਰੇ ਇਕ ਕਹਾਣੀ ਦੇ ਪਾਤਰ ਹਾਂ।
ਇਹ ਲੇਖਣੀ ਕਿਸੇ ਦੀ ਨਿੱਜੀ ਸੰਪੱਤੀ ਨਹੀਂ ਜੋ ਇਕ ਪੁਸ਼ਤ ਤੋਂ ਦੂਜੀ ਪੁਸ਼ਤ ਚੱਲਦੀ ਰਹੇਗੀ। ਕੁਦਰਤ ਨੇ ਲੇਖਕ ਕਵਿ ਕਲਾਕਾਰ ਪੈਦਾ ਹੀ ਕਰਦੇ ਹੀ ਜਾਣਾ ਹੈ।
ਸੋ ਕਿਤਾਬਾਂ ਨੂੰ ਅਨੰ ਵਾਂਗ ਜਰੂਰੀ ਸਮਝੋ। ਅੱਜ ਅਸੀਂ ਹਾਂ ਕੱਲ ਸਾਡੀ ਥਾਂ ਕੋਈ ਹੋਰ ਹੋਵੇਗਾ।
ਇਕ ਲੇਖਕ ਇਕ ਅੱਗ ਵਾਂਗ ਹੁੰਦਾ ਹੈ ਤੇ ਉਸਦੀ ਕਿਤਾਬ ਇਕ ਦੀਵੇ ਵਾਂਙ ਹੁੰਦੀ ਹੈ। ਦੀਵੇ ਤੇ ਹਨੇਰ੍ਹੇ ਦੀ ਜੰਗ ਹੁੰਦੀ ਹੈ ਤਾਂ ਹਨੇਰ੍ਹਾ ਹਮੇਸ਼ਾ ਹਾਰ ਜਾਂਦਾ ਹੈ। ਇੱਕ ਛੋਟਾ ਜਿਹਾ ਦੀਵਾ ਸੰਘਣੇ ਤੋਂ ਸੰਘਣੇ ਹਨੇਰ੍ਹੇ ਨੂੰ ਹਰਾਉਣ ਲਈ ਬਹੁਤ ਹੁੰਦਾ ਹੈ । ਉਸ ਇੱਕ ਦੀਵੇ ਤੋਂ ਸੈਂਕੜੇ ਦੀਵੇ ਬਲ ਸਕਦੇ ਨੇ ਤੇ ਓਹਨਾ ਸੈਂਕੜੇ ਦੀਵਿਆਂ ਤੋਂ ਲੱਖਾਂ ਦੀਵੇ ਬਲ ਸਕਦੇ ਨੇ।
ਮੈਂ ਇਹ ਪੋਸਟ ਓਹਨਾ ਲੇਖਕਾਂ ਤੇ ਪਬਲਿਸ਼ਰਾਂ ਦੇ ਨਾਂ ਕਰਦਾ ਹਾਂ ਜੋ ਇੰਟਰਨੇਟ ਦੀ ਹਨੇਰ੍ਹੀ ਚ ਆਪਣੀ ਕਿਤਾਬ ਲੈਕੇ ਤੁਰੇ ਹੋਏ ਨੇ।
ਆਪਣੇ ਹੀ ਇਕ ਸ਼ੇਅਰ ਨਾਲ ਗੱਲ ਖਤਮ ਕਰਦਾ ਹਾਂ
ਗ਼ਮ ਸੀਨੇ ਮੈ ਛੁਪਾ ਰਖੇ ਹੈਂ
ਔਰ ਖ਼ੁਸ਼ੀਯੋਂ ਕਿ ਦੁਕਾਨ ਸਜਾ ਰਖੀ ਹੈ
ਜਿਸ ਸ਼ਹਿਰ ਮੈਂ ਕੋਈ ਕਿਤਾਬ ਨਹੀਂ ਪੜਤਾ
ਵਹਾਂ ਹਮਨੇ ਇਕ ਲਾਇਬ੍ਰੇਰੀ ਬਣਾ ਰਖੀ ਹੈ
--
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
9.11.2020
No comments:
Post a Comment