ਓਸ਼ੋ ਨੇ ਆਪਣੇ ਪ੍ਰਵਚਨਾਂ ਇੱਕ ਥਾਂ ਕਿਹਾ ਹੈ ਕਿ, ਰੱਬ ਨਾ ਕਰੇ ਜੇ ਕਦੇ ਪੂਰੀ ਦੁਨੀਆ ਕਿਸੇ ਵਿਸ਼ਵ ਯੁੱਧ ਚ ਮੁੱਕ ਜਾਵੇ ਪਰ ਇੱਕ ਪੰਜਾਬੀ ਸਿੱਖ ਪਰਿਵਾਰ ਬਚ ਜਾਵੇ ਤਾਂ ਸਮਝੋ ਪੂਰੀ ਮਨੁੱਖਤਾ ਬਚ ਗਈ, ਕਿਉਂਕਿ ਦੁਨੀਆ ਚ ਕੋਈ ਵੀ ਕੌਮ ਏੰਨੀ ਬਹਾਦੁਰ ਤੇ ਕਰੁਣਾ ਨਾਲ ਭਰੀ ਹੋਈ ਨਹੀਂ ਹੈ। ਜੇ ਲੋਕ ਬਹਾਦੁਰ ਨੇ ਤਾਂ ਉਹਨਾਂ ਚ ਕਰੁਣਾ ਨਹੀਂ, ਜੇ ਕਰੁਣਾ ਹੈ ਤਾਂ ਉਹ ਬਹਾਦੁਰ ਨਹੀਂ।
ਪੰਜਾਬ ਦੇ ਕਿਸਾਨੀ ਸੰਘਰਸ਼ ਨੇ ਦੱਸ ਦਿੱਤਾ ਹੈ ਕਿ ਏਕਤਾ ਚ ਕਿੰਨੀ ਤਾਕਤ ਹੁੰਦੀ ਹੈ? ਇਹ ਕਾਰਪੋਰੇਟ ਸੈਕਟਰ ਜੋ ਝੂਠੇ ਵਾਅਦੇ ਲੈਕੇ ਆਉਂਦਾ ਹੈ ਤੇ ਲੁੱਟ ਕਰਕੇ ਸਭ ਕੁਝ ਹੂੰਝ ਕੇ ਲੈ ਜਾਂਦਾ ਹੈ। ਪਰ ਉਸਨੂੰ ਇਹ ਨਹੀਂ ਪਤਾ ਇਹ ਪੰਗਾ ਕਿਸ ਕੌਮ ਨਾਲ ਲੈ ਲਿਆ ਹੈ? ਜਿਸਦੇ ਇਤਿਹਾਸ ਨੂੰ ਹੀ ਖੂਨ ਨਾਲ ਲਿਖਿਆ ਗਿਆ ਹੈ।
ਇਥੇ ਜਦ ਸਿਕੰਦਰ ਵਰਗੇ ਰਾਜੇ ਆਏ ਜਦ ਉਹ ਲੁੱਟ ਕੇ ਵਾਪਿਸ ਜਾ ਰਿਹਾ ਸੀ ਤਾ ਉਸਨੇ ਪੰਜਾਬ ਦੇ ਰਾਜੇ ਪੋਰਸ ਨੂੰ ਹਰਾ ਦਿੱਤਾ। ਜਦ ਪੋਰਸ ਨੂੰ ਬੰਦੀ ਬਣਾ ਕੇ ਉਸਦੇ ਦਰਬਾਰ ਚ ਪੇਸ਼ ਕੀਤਾ ਤਾਂ ਉਸਨੇ ਪੁੱਛਿਆ
"ਦੱਸ ਪੋਰਸ, ਤੇਰੇ ਨਾਲ ਕਿ ਸਲੂਕ ਕੀਤਾ ਜਾਵੇ ?"
ਤਾਂ ਪੋਰਸ ਨੇ ਬਹਾਦੁਰੀ ਨਾਲ ਜਵਾਬ ਦਿੱਤਾ ਕਿ ਜਿੱਦਾ ਇਕ ਰਾਜਾ ਦੂਜੇ ਰਾਜੇ ਨਾਲ ਕਰਦਾ ਤੂੰ ਵੀ ਓਦਾਂ ਹੀ ਕਰ।"
ਤਾਂ ਸਿਕੰਦਰ ਨੇ ਪਹਿਲੀ ਬਾਰ ਵੇਖਿਆ ਕਿ ਇਸ ਕੌਮ ਦੀ ਖੂਨ ਚ ਬਹਾਦੁਰੀ ਹੈ। ਸਿਕੰਦਰ ਨੇ ਉਸੇ ਵੇਲੇ ਪੋਰਸ ਨੂੰ ਸਭ ਕੁਝ ਵਾਪਿਸ ਕਰਕੇ ਆਪਣੇ ਰਾਹ ਚੱਲ ਪਿਆ।
ਇਸ ਪਿੱਛੋਂ ਜਦ ਕਸ਼ਮੀਰੀ ਪੰਡਿਤ ਮੁਸਲਮਾਨਾਂ ਤੋਂ ਤੰਗ ਆ ਗਏ ਤਾ ਉਹਨਾਂ ਗੁਰੂ ਤੇਗ ਬਹਾਦਰ ਨੂੰ ਅਰਦਾਸ ਕੀਤੀ ਕਿ ਇਕ ਸ਼ਹੀਦੀ ਚਾਹੀਦੀ ਹੈ। ਤਾਂ ਗੁਰੂ ਗੋਬਿੰਦ ਸਿੰਘ ਛੋਟੇ ਸਨ । ਉਹਨਾ ਆਪਣੇ ਪਿਤਾ ਨੂੰ ਕਿਹਾ ਤੁਹਾਡੇ ਤੋਂ ਹੋਰ ਕਿਹੜਾ ਵੱਡਾ ਹੋ ਸਕਦਾ ਹੈ? ਇਸ ਲਈ ਚਾਂਦਨੀ ਚੌਂਕ ਚ ਤੱਤੀ ਰੇਤ ਨੂੰ ਵੀ ਤੇਰਾ ਭਾਣਾ ਮੀਠਾ ਲਾਗੇ ਕਹਿ ਕੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਫ਼ਗ਼ਾਨਿਸਤਾਨ ਤਕ ਪੰਜਾਬ ਦਾ ਝੰਡਾ ਝੂਲਦਾ ਸੀ, ਜਿਸਨੂੰ ਕਬਜ਼ੇ ਚ ਕਰਨ ਲਾਇ ਅੱਜ ਅਮਰੀਕਾ ਨੇ ਅੱਡੀ ਤਕ ਦਾ ਜ਼ੋਰ ਲਾਇਆ ਹੋਇਆ ਹੈ।
ਜੇ ਮੈਂ ਪੰਜਾਬ ਦਾ ਇਤਿਹਾਸ ਲਿਖਣ ਬੈਠਾਂ ਤਾਂ ਮੈਨੂੰ ਸ਼ਬਦ ਨਹੀਂ ਲੱਭਣੇ, ਜੇ ਕੁਦਰਤ ਦੀ ਕਿਰਪਾ ਨਾਲ ਸ਼ਬਦ ਮਿਲ ਵੀ ਗਏ ਤਾਂ ਇਹ ਫੇਸਬੁੱਕ ਛੋਟੀ ਪੈ ਜਾਣੀ ਆ ਤੇ ਮੇਰਾ ਜੀਵਨ ਵੀ।
ਇਸ ਕਿਸਾਨੀ ਸੰਘਰਸ਼ ਦਾ ਇਕ ਹੋਰ ਫਾਇਦਾ ਹੋਇਆ ਕੇ ਜੋ ਪੰਜਾਬ ਬਦਨਾਮ ਸੀ ਨਾਸ਼ਿਆਂ ਕਰਕੇ , ਹੁਣ ਉਥੋਂ ਦੇ ਲੋਕਾਂ ਨੇ ਦੱਸ ਦਿੱਤਾ ਕੇ ਖੂਨ ਚ ਅਜੇ ਵੀ ਓਹੀ ਜੁਨੂੰਨ ਹੈ।
ਆਪਣੀ ਜਾਨ ਦੀ ਕਦੇ ਪ੍ਰਵਾਹ ਨਹੀਂ ਕੀਤੀ। ਬਹਾਦੁਰ ਤੇ ਕਰੁਨਾ ਨਾਲ ਲਬਾਲਬ ਇਹ ਪੰਜਾਬੀ ਹਰ ਦੁਸ਼ਮਣ ਨੂੰ ਦੱਸ ਦਿੰਦੇ ਨੇ ਉਹ ਕੀ ਨੇ?
ਲੰਗਰ ਲਾਏ ਜਾ ਰਹੇ ਨੇ। ਭਾਈ ਮਰਦਾਨਾ ਦੇ ਵੰਸ਼ਜ ਆਪਣੇ ਤੇ ਹੀ ਲਾਠੀਆਂ ਵਰ੍ਹਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਹੀ ਪਾਣੀ ਪਿਲਾ ਰਹੇ ਨੇ ਲੰਗਰ ਖਿਲਾ ਰਹੇ ਨੇ। ਇਸ ਤੋਂ ਵੱਡੀ ਹੋਰ ਕਿ ਮਿਸਾਲ ਹੋ ਸਕਦੀ ਹੈ ਇਨਸਾਨੀਅਤ ਦੀ?
ਜਿੱਤ ਹੋਵੇਗੀ, ਡਟੇ ਰਹੋ।
ਪੰਜਾਬੀਓ ਜਾਗ ਜਾਓ, ਇਹ ਆਖਰੀ ਮੌਕਾ ਆ।
ਰਜਨੀਸ਼ ਜੱਸ
No comments:
Post a Comment