Friday, November 27, 2020

ਵੇਖਲੈ ਦਿੱਲੀਏ

ਦਿੱਲੀਏ ਵੇਖਲੈ ਤੇਰੇ ਬੂਹੇ ਆਣ ਢੁੱਕੇ ਆਂ
ਭਾਵੇਂ ਹਰ ਬਾਰ ਤੂੰ ਸਾਨੂੰ ਮਾਰੇ ਧੱਕੇ ਆ
ਪਰ ਤੂੰ ਯਾਦ ਰੱਖੀਂ ਜੋ ਕਿਸਾਨ
ਮਿੱਟੀ ਚੋ ਅੰਨ ਪੈਦਾ ਕਰ ਸਕਦਾ ਹੈ
ਉਹ ਤੇਰੇ ਨਾਲ ਵੀ ਆਪਣੀ ਫ਼ਸਲ ਦਾ
ਹਿਸਾਬ ਕਰ ਸਕਦਾ ਹੈ
ਮੇਰੀ ਜ਼ਮੀਨ ,ਮੇਰਾ ਅਨਾਜ, ਮੈਂ ਮਾਲਕ
ਤੂੰ ਕਿਵੇਂ ਹਿਸਾਬ ਕਰੂੰ ਮੇਰਾ?
ਮੈਂ ਧੌਣ ਤੇ ਗੋਡਾ ਰੱਖ ਦੇਣਾ
ਜਿਹੜਾ ਟੱਪੂ ਦਰ ਮੇਰਾ
ਤੂੰ ਤਖ਼ਤ ਤੇ ਬਹਿਕੇ ਕਿਵੇਂ 
ਕਿਸਾਨ ਦੇ ਪਸੀਨੇ ਦਾ ਮੁੱਲ ਤਾਰੂਂ
ਤੇਰੇ ਕੋਲ ਭਾਵੇਂ ਤਾਕਤ ਆ
ਸਾਡੇ ਹੌਂਸਲੇ ਤੇਰੇ ਤੇ ਪੈਣੇ ਭਾਰੂ 

ਰਜਨੀਸ਼ ਜੱਸ
27.11.2020

No comments:

Post a Comment