Saturday, November 28, 2020

ਦਿੱਲੀ ਹਰ ਬਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ

ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ
ਹਰ ਬਾਰ ਨਵਾਂ ਇਤਿਹਾਸ ਰਚ ਜਾਂਦੀ ਹੈ ਪੰਜਾਬ ਦੀ ਜਵਾਨੀ
ਦੋ ਸਾਹਿਬਜ਼ਾਦੇ ਸੀ ਜਦ ਕੰਧਾਂ ਚ ਚਿਣਵਾ ਦਿੱਤੇ
ਬੰਦਾ ਬਹਾਦਰ ਨੇ ਜਾਲਮਾਂ ਦੇ ਮਹਿਲ ਸੀ ਮਿੱਟੀ ਚ ਮਿਲਾ ਦਿੱਤੇ
ਦੱਸ ਦਿੱਤਾ ਸੀ ਔਰੰਗਜ਼ੇਬ ਨੂੰ ਤੂੰ ਹੈ ਇਥੇ ਫਾਨੀ*
ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ

ਗੁਰੂਆਂ ਦੀ ਸ਼ਹਾਦਤ ਦਾ ਚਾਂਦਨੀ ਚੌਂਕ ਗਵਾਹ ਹੈ
ਅਸੀਂ ਹੁਣ ਵੀ ਤਿਆਰ ਹਾਂ ਸਾਨੂੰ ਕੀ ਪ੍ਰਵਾਹ ਹੈ
ਹਿੰਦ ਦੀ ਚਾਦਰ ਹੈ ਹਮੇਸ਼ਾ ਰਹੀ ਹੈ ਲਾਸਾਨੀ 
ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ


ਪੋਰਸ ਨੇ ਸਿਕੰਦਰ ਮੂਹਰੇ ਨਹੀਂ ਸੀ ਸਿਰ ਝੁਕਾਇਆ
ਉਹ ਉਂਝ ਹੀ ਰਿਹਾ ਜਿੱਦਾ ਇਕ ਰਾਜਾ ਸੀ ਦੂਜੇ ਨੂੰ ਮਿਲਣ ਆਇਆ
ਬਚਪਨ ਤੋਂ  ਹੀ ਪੜ੍ਹਦੇ ਆਏ ਹਾਂ ਅਸੀਂ ਇਹ ਕਹਾਣੀ

ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ
ਹਰ ਬਾਰ ਨਵਾਂ ਇਤਿਹਾਸ ਰਚ ਜਾਂਦੀ ਹੈ ਪੰਜਾਬ ਦੀ ਜਵਾਨੀ
ਰਜਨੀਸ਼ ਜੱਸ
#Rajneesh Jass
*ਫਾਨੀ- ਮਿਟ ਜਾਣ ਵਾਲਾ

No comments:

Post a Comment