Saturday, November 28, 2020

Sunday Cycle with Budha Story




रविवार है तो फुर्सत, दोस्त, साइकिलिंग, किस्से, कहानियां ।
आज घर से निकला साइकिलिंग के लिए ठंड बढ़ गई है । चाय के अड्डे पर पहुंचा तो देखा भीम दा आ गए हैं पहाड़ से वापिस। यँहा पर यह बताना ज़रूरी है उत्तराखंड के पहाड़ में बडे भाई को "दा" कहा जाता है। 
वँहां से आगे बढ़ गया। आज अकेला ही था जो कि जल्दी वापस आना था मुझे कोई काम था। अकेले ही आगे चक्कर लगाया। मैं एक मोड़ से मुड़ा तो सामने से एक लड़का  बहुत तेज़ी से साइकिल पर आया, पर हम दोनों ने साइकिल की ब्रेक मारी तो बचाव हो गया। यही अगर कोई मोटरसाइकिल या बाइक होती तो टक्कर हो जाती। साईकिल का यही फायदा है कि कोई आवाज़ नहीं, टक्कर हो जाए तो चोट नहीं, पंचर हो जाए तो पैदल ले जाओ और सबसे बडा फायदा साईकिल चलाने वाला तंदरूस्त रहता है।

 साइकिलिंग पर एक जोक भी काफी मशहूर हुआ है।
" साइकिल चलाने वाला आदमी देश की अर्थ व्यवस्था में कोई योगदान नहीं देता 
क्योंकि अगर वह कार लेगा 
कार बनाने वाली कंपनी अमीर होगी,  तो इंश्योरेंस करवाएगा,
साइकिल चलाने के कारण उसके शरीर में कभी चर्बी नहीं भरती तो वह डॉक्टर के पास नहीं जाएगा। तो  डॉक्टर की दुकान नहीं चलेगी।

 सड़क पर  कोई दबाव नहीं तो सड़कें टूटेंगी नहीं तो सड़क बनाने वाले ठेकेदार गरीब हो जाएंगे।😀😀

आगे चक्कर लगाकर  रोड पर निकला तो वहां बहुत सारी सूखे पत्ते देखे। इन पत्तों की तस्वीर खींची । तो मुझे  बुद्ध की कथा याद आ गयी। आनंद जो महात्मा बुद्ध का चेला था वह  सारी उम्र बुद्ध के साथ साये की तरह रहा । तो जब बूढ़े हो गए तो आनंद ने कहा, भंते ,मैंने तो पूरा सत्य जान लिया होगा क्योंकि मैं सारी उम्र आपके साथ रहा हूं। बुद्ध जंगल से गुज़र रहे थे । उसमें हर तरफ सूखे पत्ते फैले हुए थे। उन्होंने दो सूखे पत्ते  हाथ में उठाए और मुट्ठी बंद कर ली। 
बुद्ध मुस्कुराते हुए बोले, आनंद जो त तूने जाना है वह मेरी मुट्ठी में पत्तों के सम्मान है और जो तूने नहीं जाना है वह जंगल में फैले हुए पत्तों के सम्मान है। तो सत्य इतना बड़ा है।
 ओशो की कही एक कथा याद आ गई। एक लड़का बहुत परेशान होता है। वह एक संत के पास जाता है। कहता है,  मैं बहुत अशांत हूं, मुझे शांति चाहिए।
वह संत कुटिया में बैठे थे उन्होंने कहा बेटे मैं तो कभी तेरे पास नहीं आया क्योंकि तू बहुत आशांत है तो मुझे अशांति दे दे। मैं अपने शांत होने में राज़ी हूँ , तू अपने आंत होने में राज़ी हो जा। 
लड़का बोला मैं समझा नहीं।
 संत बोले, चल कोई बात नहीं तू आया है तो तेरी सवाल का हल करते हैं।
वह उसे लेकर  झोंपड़ी से बाहर आ गए। उन्होने उसे एक  बड़ा चीड़ का पेड़  दिखाया और घास की पत्ती। वह बोले, इस छोटी सी घास की पत्ती ने कभी चीड़ के पेड़  से यह नहीं पूछा कि तू इतना बड़ा क्यों है और मैं इतना छोटा क्यों?
अपने छोटे होने में राज़ी है और चीड़ का पेड़ अपने होने में राज़ी है। जिस दिन घास की पत्ती इस चीड़ के पेड़ के साथ अपनी तुलना करने लग गई तो वह तुम्हारी तरह परेशान हो जाएगी।

लड़का बोला , गुरु जी मुझे कुछ समझ में नहीं आया।
तुम संत ने जवाब दिया तो इस चीज़ में ही राज़ी र हो जा कि तुम्हें कुछ समझ में नहीं आ रहा। तो भी तू शांत हो जाएगा।

एक दोहा है
प्रेम गली अति सांकरी जा में दो ना समाय
जब मैं था तब हरि नाहिं, अब हरि है मैं नाहिं

 अगर हमने सत्य को जानना है तो अपनी " मैं" को हटाकर देखना होगा। जिसे जे क्रिषणामूर्ती कहते हैं, "That which is"

मैं दुनिया को देख रहा हूं,
जो भी यँहा  है वहां खुश नहीं है,
मोटे लोग पतले होना चाहते हैं
पतले लोग मोटे  होना चाहते हैं
काले लोग गोरे होना चाहते हैं
गोरे लोगों अमीर होना चाहते हैं
पैदल आदमी  साइकिल चाहता है 
साइकिल वाला कार करता है
कार वाला हवाई जहाज चाहता है
और हवाई जहाज वाला मंदिर में जाकर मन की शांति माँगता है।
हमारे संत कहते हैं जहां हो वहीं खुश रहो।
तुम जिस स्थिति में हो, तुम उसी वक्त सब कुछ स्वीकार कर लो तो सत्य खुद तुम्हें ढूँढता हुआ आ  जाएगा।

आज के लिए इतना ही। अपने भीतर उतरें, खुद को स्वीकार करें जैसे भी है।

फिर मिलेंगे।

आपका अपना
रजनीश जस
रुद्रपुर, उत्तराखंड
निवासी पुरहीरां, होशियारपुर 
पंजाब
29.11.2020
#rudarpur_cycling_club
#rudarpur

ਦਿੱਲੀ ਹਰ ਬਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ

ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ
ਹਰ ਬਾਰ ਨਵਾਂ ਇਤਿਹਾਸ ਰਚ ਜਾਂਦੀ ਹੈ ਪੰਜਾਬ ਦੀ ਜਵਾਨੀ
ਦੋ ਸਾਹਿਬਜ਼ਾਦੇ ਸੀ ਜਦ ਕੰਧਾਂ ਚ ਚਿਣਵਾ ਦਿੱਤੇ
ਬੰਦਾ ਬਹਾਦਰ ਨੇ ਜਾਲਮਾਂ ਦੇ ਮਹਿਲ ਸੀ ਮਿੱਟੀ ਚ ਮਿਲਾ ਦਿੱਤੇ
ਦੱਸ ਦਿੱਤਾ ਸੀ ਔਰੰਗਜ਼ੇਬ ਨੂੰ ਤੂੰ ਹੈ ਇਥੇ ਫਾਨੀ*
ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ

ਗੁਰੂਆਂ ਦੀ ਸ਼ਹਾਦਤ ਦਾ ਚਾਂਦਨੀ ਚੌਂਕ ਗਵਾਹ ਹੈ
ਅਸੀਂ ਹੁਣ ਵੀ ਤਿਆਰ ਹਾਂ ਸਾਨੂੰ ਕੀ ਪ੍ਰਵਾਹ ਹੈ
ਹਿੰਦ ਦੀ ਚਾਦਰ ਹੈ ਹਮੇਸ਼ਾ ਰਹੀ ਹੈ ਲਾਸਾਨੀ 
ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ


ਪੋਰਸ ਨੇ ਸਿਕੰਦਰ ਮੂਹਰੇ ਨਹੀਂ ਸੀ ਸਿਰ ਝੁਕਾਇਆ
ਉਹ ਉਂਝ ਹੀ ਰਿਹਾ ਜਿੱਦਾ ਇਕ ਰਾਜਾ ਸੀ ਦੂਜੇ ਨੂੰ ਮਿਲਣ ਆਇਆ
ਬਚਪਨ ਤੋਂ  ਹੀ ਪੜ੍ਹਦੇ ਆਏ ਹਾਂ ਅਸੀਂ ਇਹ ਕਹਾਣੀ

ਦਿੱਲੀ ਹਰ ਵਾਰ ਭੁੱਲ ਜਾਂਦੀ ਹੈ ਸਾਡੀ ਕੁਰਬਾਨੀ
ਹਰ ਬਾਰ ਨਵਾਂ ਇਤਿਹਾਸ ਰਚ ਜਾਂਦੀ ਹੈ ਪੰਜਾਬ ਦੀ ਜਵਾਨੀ
ਰਜਨੀਸ਼ ਜੱਸ
#Rajneesh Jass
*ਫਾਨੀ- ਮਿਟ ਜਾਣ ਵਾਲਾ

ਪੰਜਾਬੀ ਕੌਮ ਦਾ ਕਿਸਾਨੀ ਅੰਦੋਲਨ

ਓਸ਼ੋ ਨੇ ਆਪਣੇ ਪ੍ਰਵਚਨਾਂ ਇੱਕ ਥਾਂ ਕਿਹਾ ਹੈ ਕਿ, ਰੱਬ ਨਾ ਕਰੇ ਜੇ ਕਦੇ ਪੂਰੀ ਦੁਨੀਆ ਕਿਸੇ ਵਿਸ਼ਵ ਯੁੱਧ ਚ ਮੁੱਕ ਜਾਵੇ ਪਰ ਇੱਕ ਪੰਜਾਬੀ ਸਿੱਖ ਪਰਿਵਾਰ ਬਚ ਜਾਵੇ ਤਾਂ ਸਮਝੋ ਪੂਰੀ ਮਨੁੱਖਤਾ ਬਚ ਗਈ, ਕਿਉਂਕਿ ਦੁਨੀਆ ਚ ਕੋਈ ਵੀ ਕੌਮ ਏੰਨੀ ਬਹਾਦੁਰ ਤੇ ਕਰੁਣਾ ਨਾਲ ਭਰੀ ਹੋਈ ਨਹੀਂ ਹੈ। ਜੇ ਲੋਕ ਬਹਾਦੁਰ ਨੇ ਤਾਂ ਉਹਨਾਂ ਚ ਕਰੁਣਾ ਨਹੀਂ, ਜੇ ਕਰੁਣਾ ਹੈ ਤਾਂ ਉਹ ਬਹਾਦੁਰ ਨਹੀਂ।

ਪੰਜਾਬ ਦੇ ਕਿਸਾਨੀ ਸੰਘਰਸ਼ ਨੇ ਦੱਸ ਦਿੱਤਾ ਹੈ ਕਿ ਏਕਤਾ ਚ ਕਿੰਨੀ ਤਾਕਤ ਹੁੰਦੀ ਹੈ? ਇਹ ਕਾਰਪੋਰੇਟ ਸੈਕਟਰ ਜੋ ਝੂਠੇ ਵਾਅਦੇ ਲੈਕੇ ਆਉਂਦਾ ਹੈ ਤੇ ਲੁੱਟ ਕਰਕੇ ਸਭ ਕੁਝ ਹੂੰਝ ਕੇ ਲੈ ਜਾਂਦਾ ਹੈ। ਪਰ ਉਸਨੂੰ ਇਹ ਨਹੀਂ ਪਤਾ ਇਹ ਪੰਗਾ ਕਿਸ ਕੌਮ ਨਾਲ ਲੈ ਲਿਆ ਹੈ? ਜਿਸਦੇ ਇਤਿਹਾਸ ਨੂੰ ਹੀ ਖੂਨ ਨਾਲ ਲਿਖਿਆ ਗਿਆ ਹੈ।

ਇਥੇ ਜਦ ਸਿਕੰਦਰ ਵਰਗੇ ਰਾਜੇ ਆਏ ਜਦ ਉਹ ਲੁੱਟ ਕੇ ਵਾਪਿਸ  ਜਾ ਰਿਹਾ ਸੀ ਤਾ ਉਸਨੇ ਪੰਜਾਬ ਦੇ ਰਾਜੇ ਪੋਰਸ ਨੂੰ ਹਰਾ ਦਿੱਤਾ। ਜਦ ਪੋਰਸ ਨੂੰ ਬੰਦੀ ਬਣਾ ਕੇ ਉਸਦੇ ਦਰਬਾਰ ਚ ਪੇਸ਼ ਕੀਤਾ ਤਾਂ ਉਸਨੇ ਪੁੱਛਿਆ 
"ਦੱਸ ਪੋਰਸ, ਤੇਰੇ ਨਾਲ ਕਿ ਸਲੂਕ ਕੀਤਾ ਜਾਵੇ ?"
ਤਾਂ ਪੋਰਸ ਨੇ ਬਹਾਦੁਰੀ ਨਾਲ ਜਵਾਬ ਦਿੱਤਾ ਕਿ ਜਿੱਦਾ ਇਕ ਰਾਜਾ ਦੂਜੇ ਰਾਜੇ ਨਾਲ ਕਰਦਾ ਤੂੰ ਵੀ ਓਦਾਂ ਹੀ ਕਰ।"
 ਤਾਂ ਸਿਕੰਦਰ ਨੇ ਪਹਿਲੀ ਬਾਰ ਵੇਖਿਆ ਕਿ ਇਸ ਕੌਮ ਦੀ ਖੂਨ ਚ ਬਹਾਦੁਰੀ ਹੈ। ਸਿਕੰਦਰ ਨੇ ਉਸੇ ਵੇਲੇ ਪੋਰਸ ਨੂੰ ਸਭ  ਕੁਝ  ਵਾਪਿਸ ਕਰਕੇ ਆਪਣੇ ਰਾਹ ਚੱਲ ਪਿਆ।
ਇਸ ਪਿੱਛੋਂ ਜਦ ਕਸ਼ਮੀਰੀ ਪੰਡਿਤ ਮੁਸਲਮਾਨਾਂ ਤੋਂ ਤੰਗ ਆ ਗਏ ਤਾ ਉਹਨਾਂ ਗੁਰੂ ਤੇਗ ਬਹਾਦਰ ਨੂੰ ਅਰਦਾਸ ਕੀਤੀ ਕਿ ਇਕ ਸ਼ਹੀਦੀ ਚਾਹੀਦੀ ਹੈ। ਤਾਂ ਗੁਰੂ ਗੋਬਿੰਦ ਸਿੰਘ ਛੋਟੇ ਸਨ । ਉਹਨਾ ਆਪਣੇ ਪਿਤਾ ਨੂੰ ਕਿਹਾ ਤੁਹਾਡੇ ਤੋਂ ਹੋਰ ਕਿਹੜਾ ਵੱਡਾ ਹੋ ਸਕਦਾ ਹੈ? ਇਸ ਲਈ  ਚਾਂਦਨੀ ਚੌਂਕ ਚ ਤੱਤੀ ਰੇਤ ਨੂੰ ਵੀ ਤੇਰਾ ਭਾਣਾ ਮੀਠਾ ਲਾਗੇ ਕਹਿ ਕੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ। 
 ਮਹਾਰਾਜਾ ਰਣਜੀਤ ਸਿੰਘ ਦੇ ਸਮੇਂ  ਅਫ਼ਗ਼ਾਨਿਸਤਾਨ ਤਕ ਪੰਜਾਬ ਦਾ ਝੰਡਾ ਝੂਲਦਾ ਸੀ,  ਜਿਸਨੂੰ ਕਬਜ਼ੇ ਚ ਕਰਨ ਲਾਇ ਅੱਜ ਅਮਰੀਕਾ ਨੇ ਅੱਡੀ ਤਕ ਦਾ ਜ਼ੋਰ ਲਾਇਆ ਹੋਇਆ ਹੈ।

ਜੇ ਮੈਂ ਪੰਜਾਬ ਦਾ ਇਤਿਹਾਸ ਲਿਖਣ ਬੈਠਾਂ ਤਾਂ ਮੈਨੂੰ ਸ਼ਬਦ ਨਹੀਂ ਲੱਭਣੇ, ਜੇ ਕੁਦਰਤ ਦੀ ਕਿਰਪਾ ਨਾਲ  ਸ਼ਬਦ ਮਿਲ ਵੀ ਗਏ ਤਾਂ ਇਹ ਫੇਸਬੁੱਕ ਛੋਟੀ ਪੈ ਜਾਣੀ ਆ ਤੇ ਮੇਰਾ ਜੀਵਨ ਵੀ।

ਇਸ ਕਿਸਾਨੀ ਸੰਘਰਸ਼ ਦਾ ਇਕ ਹੋਰ ਫਾਇਦਾ ਹੋਇਆ ਕੇ ਜੋ ਪੰਜਾਬ ਬਦਨਾਮ ਸੀ ਨਾਸ਼ਿਆਂ ਕਰਕੇ , ਹੁਣ ਉਥੋਂ ਦੇ ਲੋਕਾਂ ਨੇ ਦੱਸ ਦਿੱਤਾ ਕੇ ਖੂਨ ਚ ਅਜੇ ਵੀ ਓਹੀ ਜੁਨੂੰਨ ਹੈ।

ਆਪਣੀ ਜਾਨ ਦੀ ਕਦੇ ਪ੍ਰਵਾਹ ਨਹੀਂ ਕੀਤੀ। ਬਹਾਦੁਰ ਤੇ ਕਰੁਨਾ ਨਾਲ ਲਬਾਲਬ ਇਹ ਪੰਜਾਬੀ ਹਰ ਦੁਸ਼ਮਣ ਨੂੰ ਦੱਸ ਦਿੰਦੇ ਨੇ ਉਹ ਕੀ ਨੇ?

ਲੰਗਰ ਲਾਏ ਜਾ ਰਹੇ ਨੇ। ਭਾਈ ਮਰਦਾਨਾ ਦੇ ਵੰਸ਼ਜ  ਆਪਣੇ ਤੇ ਹੀ  ਲਾਠੀਆਂ ਵਰ੍ਹਾਉਣ ਵਾਲੇ ਪੁਲਿਸ ਕਰਮਚਾਰੀਆਂ  ਨੂੰ ਹੀ ਪਾਣੀ ਪਿਲਾ ਰਹੇ ਨੇ ਲੰਗਰ ਖਿਲਾ ਰਹੇ ਨੇ। ਇਸ ਤੋਂ ਵੱਡੀ ਹੋਰ ਕਿ ਮਿਸਾਲ ਹੋ ਸਕਦੀ ਹੈ ਇਨਸਾਨੀਅਤ ਦੀ?

ਜਿੱਤ ਹੋਵੇਗੀ, ਡਟੇ ਰਹੋ।
ਪੰਜਾਬੀਓ ਜਾਗ ਜਾਓ, ਇਹ ਆਖਰੀ ਮੌਕਾ ਆ। 

ਰਜਨੀਸ਼ ਜੱਸ

Friday, November 27, 2020

ਵੇਖਲੈ ਦਿੱਲੀਏ

ਦਿੱਲੀਏ ਵੇਖਲੈ ਤੇਰੇ ਬੂਹੇ ਆਣ ਢੁੱਕੇ ਆਂ
ਭਾਵੇਂ ਹਰ ਬਾਰ ਤੂੰ ਸਾਨੂੰ ਮਾਰੇ ਧੱਕੇ ਆ
ਪਰ ਤੂੰ ਯਾਦ ਰੱਖੀਂ ਜੋ ਕਿਸਾਨ
ਮਿੱਟੀ ਚੋ ਅੰਨ ਪੈਦਾ ਕਰ ਸਕਦਾ ਹੈ
ਉਹ ਤੇਰੇ ਨਾਲ ਵੀ ਆਪਣੀ ਫ਼ਸਲ ਦਾ
ਹਿਸਾਬ ਕਰ ਸਕਦਾ ਹੈ
ਮੇਰੀ ਜ਼ਮੀਨ ,ਮੇਰਾ ਅਨਾਜ, ਮੈਂ ਮਾਲਕ
ਤੂੰ ਕਿਵੇਂ ਹਿਸਾਬ ਕਰੂੰ ਮੇਰਾ?
ਮੈਂ ਧੌਣ ਤੇ ਗੋਡਾ ਰੱਖ ਦੇਣਾ
ਜਿਹੜਾ ਟੱਪੂ ਦਰ ਮੇਰਾ
ਤੂੰ ਤਖ਼ਤ ਤੇ ਬਹਿਕੇ ਕਿਵੇਂ 
ਕਿਸਾਨ ਦੇ ਪਸੀਨੇ ਦਾ ਮੁੱਲ ਤਾਰੂਂ
ਤੇਰੇ ਕੋਲ ਭਾਵੇਂ ਤਾਕਤ ਆ
ਸਾਡੇ ਹੌਂਸਲੇ ਤੇਰੇ ਤੇ ਪੈਣੇ ਭਾਰੂ 

ਰਜਨੀਸ਼ ਜੱਸ
27.11.2020

Monday, November 16, 2020

Jiddu Krishnamurthy on education

थियोसॉफिकल सोसायटी ने लगभग 50 साल तक भारत में एक ऐसा आदमी तलाश किया कि जो दोबारा बुद्ध बन सकता था। उनको भरोसा था कि महात्मा बुद्ध दोबारा फिर से जन्म लेंगे।

 फिर उड़ीसा के गांव में उनको एक बच्चा मिला  जिसका नूर अलग ही था ,उसके चेहरे की एक  अलग ही आभा थी।
पर वो  इतने गरीब परिवार से था कि उसकी आंखों के बालों में और सिर में जुएं थी। एनी बेसेंट और थियोसॉफिकल सोसायटी ने उस बच्चे को  इंग्लैंड में पाला पोसा। 
उनको दुनिया भर के ग्रथों का अध्यन करवाया गया। 
फिर जिस दिन उन्होंने कहना था कि वो ही बुद्ध हैं, वंही पर  उन्होनें  बोल दिया कि मैं कोई विश्व गुरू या बुद्ध नहीं और थियोसॉफिकल सोसायटी को ही नकार दिया।

जे कृष्णमूर्ति बुद्धत्व को को उपलब्ध होने के बाद  दुनिया भर में ज्ञान बांटा।

 उन्हीं के बनाए हुए स्कूल के बारे में कल हरिनंदन ने बताया। आज मैं उनकी वीडियो देख रहा था बहुत ही अच्छा लगा। यह बहुत ही अलग किस्म का उपयोग है कि बच्चों को एक ऐसे माहौल में रखा जाए यहां पर उनके ऊपर किताबें बोझ ना हों, उनको यह कोई कंपटीशन की भावना ना हो कि फलाना तुमसे इतना आगे क्यों?
 उनको एक सिखाया जाए कि तुम्हारे अंदर जो कार्य कुशलता है उसको निखार कर बाहर निकलना चाहिए।

 कृष्णमूर्ति के अनुसार किताबें आपको एक इंक्वायरी पूरी करते हैं, युं जन्म से लेकर मृत्यु तक आप सीखते ही रहते हैं। वो कहते हैं कि स्कूल वो जगह नहीं है जहां  आपको जो पसंद आप वही करो , बल्कि यह जगह है यहां आपको देखना है पेड़ कैसे बढ़ते हैं, कुदरत को महसूस करना है?साथ ही साथ अपने अंदर जो घटित हो रहा है उसको भी देखना है।

 दुनिया भर में उनके 6 स्कूल हैं, जिसमें से 4 भारत में, एक इंगलैंड और एक अमेरिका में है।। वह स्कूलों में 90% हिस्सा जो पेड़ों से भरा हुआ है। अलग से कोई क्लासरूम नहीं है, बच्चे खुद ही पढ़ रहे हैं जो मुश्किलल आती है उसे अध्यापक से समझ लेते हैं, अपने बर्तन धो रहे हैं, मिट्टी से बर्तन बना रहे हैं। 
 मैं अपने दोस्त  Garry Kahlon से बात कर रहा था जो कनाडा में रहता है तो उसने कहा, बिल गेट्स तो चाहे अमेरिका में 10 ओर पैदा हो सकते हैं पर अगर कोई बुद्ध का आगमन होगा  तो वह भारत में ही होगा क्योंकि भारत की मिट्टी ऐसी ही है। यही कारण है कि अगर बाहरी जगत की खोज करनी है, जिसमें पैसा, ताकत है उसके लिए पश्चिम  में जाना होगा और अगर मन की शांति ,अध्यात्म, स्वयं की खोज करनी है तो भारत ही सटीक जगह है। यह अलग बात है कि भारत को यँहा के धर्म के ठेकेदारों और नेताओं ने मलीन कर दिया है। 

यह एक बहुत गंभीर विषय है, इस पर चर्चा होनी चाहिए। हलांकि जो मैनें लिखा वो बस एक चिंगारी है।

एक वीडियो उनके स्कूल की 

https://youtu.be/s1B8IYIoE_0

आपका अपना
रजनीश जस
रूद्रपुर
उत्तराखंड
15.11.2020
#education
#jkrishnamurthy

Monday, November 9, 2020

ਇੰਟਰਨੈਟ ,ਕਿਤਾਬਾਂ ਤੇ ਅਸੀਂ

ਇਸ ਇੰਟਰਨੇਟ ਦੀ ਹਨੇਰੀ ਚ ਬਹੁਤ ਸਾਰੇ ਨਵੇਂ ਲੇਖਕ ਕਿਤਾਬਾਂ ਲਿਖ ਰਹੇ ਨੇ ਤੇ ਪਬਲਿਸ਼ਰ ਛਾਪ ਰਹੇ ਨੇ, ਇਹ ਬਹੁਤ ਔਖਾ ਕੰਮ ਹੈ। ਇਹ ਇੰਝ ਹੀ ਹੈ ਜਿਵੇਂ ਬਹੁਤ ਤੇਜ਼ ਝੱਖੜ ਚੱਲ ਰਿਹਾ ਹੈ ਅਸੀਂ ਇਹ ਉਮੀਦ ਰੱਖੀਏ ਤੇ ਕਿ  ਦੀਵਾ ਬਲਦਾ ਰਹੇ।
 ਮੇਰੇ ਗੁਰੂ ਰੂਬੀ ਬਡਿਆਲ ਮੈਨੂੰ ਅਕਸਰ ਕਹਿੰਦੇ ਨੇ ਰਜਨੀਸ਼ ਜੇ ਕਿਸੇ ਕੋਲ ਸੱਚ ਦੀ ਥੋੜੀ ਜਿਹੀ ਵੀ ਝਲਕ ਆ ਜਾਵੇ ਤਾਂ ਦੁਨੀਆਂ ਨੂੰ ਬਿਲਕੁਲ ਨਾ ਦੱਸੋ ਕਿਉਂਕਿ ਇਸਨੂੰ ਸਦੀਆਂ ਤੋਂ ਹੀ ਝੂਠ ਪਸੰਦ ਹੈ। ਆਪਣੇ ਦੀਵੇ ਨੂੰ ਬਚ ਕੇ ਰੱਖੋ ਜਿਵੇਂ ਹਨੇਰੀ ਚ ਅਸੀਂ ਦੋਹਾਂ ਹੱਥਾਂ ਨਾਲ ਢੱਕ ਕੇ ਰੱਖਦੇ ਹਾਂ।
ਸੋ ਕਿਤਾਬਾਂ ਲਿਖਣਾ ਤੇ ਛਪਵਾਉਣਾ ਵੀ ਇਸੇ ਤਰੀਕੇ ਦਾ ਹੈ 
ਮੈਂ ਇੱਕ ਬੰਦੇ ਨੂੰ ਸੁਣ ਰਿਹਾ ਸੀ ਉਸਨੇ ਕਿਹਾ ਕਿ" ਸਾਡੀ ਮੁੱਢਲੀ ਸਿਖਿਆ ਦੀ ਕੋਈ ਵਧੀਆ ਵਿਵਸਥਾ ਨਹੀਂ ਹੈ।  ਸਾਡੇ ਬਾਰਡਰ ਤੇ ਹਰ ਰੋਜ਼ ਲਗਭਗ ਪੰਜ ਕਰੋਡ਼ ਰੁਪਏ ਦਾ ਖਰਚ ਹੈ, ਜੋ ਕਿ ਸਿੱਖਿਆ ਜਗਤ ਤੇ ਹੋਣ ਵਾਲੇ ਖਰਚ ਤੋਂ ਬਹੁਤ ਜਿਆਦਾ ਹੈ। ਜੇ ਦੂਜੇ ਦੇਸ਼ ਵੀ  ਸੰਬੰਧ ਸੁਖਾਵੇਂ ਬਣਾਉਣ ਤਾਂ ਇਹ ਪੈਸਾ ਬਚਾਇਆ ਜਾ ਸਕਦਾ ਹੈ ਅਤੇ ਦੇਸ਼ ਦੀ ਵਿਵਸਥਾ ਤੇ ਖਰਚ ਕੀਤਾ ਜਾ ਸਕਦਾ ਹੈ। ਜਿਸ ਨਾਲ ਹਾਲਾਤ ਬੇਹਤਰ ਹੋ ਜਾਣਗੇ।
ਸਾਡੇ ਭਾਰਤ ਵਿਚ ਜਿੰਨੀ ਸ਼ਿੱਦਤ ਨਾਲ ਅਸੀਂ ਕ੍ਰਿਕੇਟ ਤੇ ਫ਼ਿਲਮੀ ਸਿਤਾਰਿਆਂ ਬਾਰੇ ਜਾਣਕਾਰੀ ਰੱਖਦੇ ਹਾਂ ਜੇ ਉੱਨੀ ਪੜ੍ਹਾਈ ਬਾਰੇ ਸਜਗ ਹੋਈਏ ਤਾਂ ਦੇਸ਼ ਦੇ ਵਾਰੇ ਨਿਆਰੇ ਹੋ ਜਾਣ। "

 ਗਿਆਨ ਦੀ ਕਮੀਂ ਕਰਕੇ ਨੇਤਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ, ਦੇਸ਼ ਦੀ ਅਬਾਦੀ ਵੱਧ ਰਹੀ ਹੈ, ਅੰਨ ਦੀ ਕਮੀ , ਸਿਹਤ ਸੇਵਨ ਦਾ ਬੁਰਾ ਹਾਲ ਹੈ।
 ਜੇ ਲੋਕ ਪੜ੍ਹੇ ਲਿਖੇ ਹੋਣਗੇ ਤਾਂ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਗੇ ਉਹ ਬੱਚੇ ਵੀ ਸਮਝ ਸੂਝ ਨਾਲ ਪੈਦਾ ਕਰਨਗੇ ਨਾ ਕੇ ਕੀੜਿਆਂ ਕਾਢਿਆਂ ਵਾਂਗ।
 ਚੰਗੀ ਸਿੱਖਿਆ ਲਈ ਚੰਗੇ ਲੇਖਕ,  ਚੰਗੀਆਂ ਕਿਤਾਬਾਂ ਜ਼ਰੂਰੀ ਨੇ ਤੇ ਚੰਗੇ ਅਧਿਆਪਕ।
ਮਹਾਤਮਾਂ ਬੁੱਧ ਕਹਿੰਦੇ ਨੇ, ਸਾਡੀ ਭੁੱਖ ਦੇ ਤਿਨੰ ਤਲ ਨੇ, ਪਹਿਲੀ ਸ਼ਰੀਰ ਦੀ ਭੁੱਖ, ਦੂਜੀ ਮਨ ਦੀ ਤੇ ਤੀਜੀ ਆਤਮਾ ਦੀ।
ਇਕ ਪੜ੍ਹਾਈ ਪੜ੍ਹਕੇ ਅਸੀਂ ਕੁਝ ਕਮਾਉਣ ਜੋਗੇ ਹੁੰਦੇ ਹਾਂ ਤੇ ਫਿਰ ਮਨ ਦੀ ਭੁੱਖ ਪੈਦਾ ਹੁੰਦੀ ਹੈ। ਇਸ ਤੋਂ ਉੱਪਰ ਆਤਮਾ ਦੀ ਭੁੱਖ ਹੈ, ਜਿਸ ਵਿੱਚ ਆਤਮ ਗਿਆਨ, ਧਿਆਨ ਹੈ।

ਅਸੀਂ ਮਨ ਦੀ ਭੁੱਖ ਦੀ ਗੱਲ ਕਰਦੇ ਹਾਂ ਜਿਸ ਵਿਚ ਕਿਤਾਬਾਂ ਸੰਗੀਤ ਕਲਾ ਤੇ ਹੋਰ ਸਾਰੀਆਂ ਕਲਾਵਾਂ ਆਉਂਦੀਆਂ ਨੇ।
ਹੁਣ ਗੱਲ ਕਰਦੇ ਹਾਂ ਭਾਰਤ ਦੀ ਜਿਸ ਵਿਚ ਰੋਟੀ ਕਮਾਉਣ ਲਾਇ 99.9 % ਊਰਜਾ ਤਾਂ ਰੋਟੀ ਦੀ ਮੇਹਨਤ ਲਈ ਬੀਤ ਜਾਂਦੇ ਨੇ ਓਹਨਾ ਚ ਮਨ ਦੀ ਭੁੱਖ ਜਗਾਉਣ ਲਈ ਬਹੁਤ ਸੰਘਰਸ਼ ਕਰਨਾ ਪਵੇਗਾ। ਜਿਹੜੇ  ਪੈਸੇ ਪੱਖੋਂ ਸੌਖੇ ਹੋ ਜਾਂਦੇ ਨੇ ਉਹ ਨਸ਼ੇ ਚ ਡੁੱਬ ਜਾਂਦੇ ਨੇ।

 ਮੈਨੂੰ ਇਕ ਗੱਲ ਯਾਦ ਆਉਂਦੀ ਹੈ ਮੇਰੇ ਪਿਤਾ ਜੀ ਨੇ ਅਖਬਾਰ ਚ ਆਉਣ ਵਾਲੇ ਵਧੀਆ ਲੇਖ ਇੱਕ ਰਜਿਸਟਰ ਤੇ ਕੱਟ ਕੇ ਚਿਪਕਾ ਲੈਂਦੇ ਨੇ, ਉਸ ਵਿਚ ਇਕ ਲੇਖ  ਪੰਜਾਬੀ ਟ੍ਰਿਬਿਊਨ ਵਿਚ ਆਇਆ ਸੀ ਉਹ ਸ਼ਾਇਦ ਏਂਜਲਜ਼ ਦਾ ਸੀ ਕਿ ਹਰ ਆਦਮੀ ਨੂੰ 24 ਘੰਟਿਆਂ ਚ ਸਿਰਫ ਦੋ ਘੰਟੇ ਹੀ ਕੰਮ ਕਰਨਾ ਚਾਹੀਦਾ ਹੈ। ਬਾਕੀ ਸਦੀਂ ਦੇ 22 ਘੰਟੇ ਉਹ ਆਪਣੇ ਸ਼ੌਂਕ ਪੂਰੇ ਕਰੇ ਜਿਵੇ ਕੋਈ ਕਵੀ ਹੈ ਤਾਂ ਉਹ ਆਪਣੀ ਕਵਿਤਾ ਲਿਖੇ, ਜੇ ਕੋਈ ਬੁੱਤਘਡ਼  ਹੈ ਤਾਂ ਉਹ ਬੁੱਤ ਘੜੇ।
 ਇਸ ਨਾਲ ਦੁਨੀਆ ਬਹੁਤ ਖੂਬਸੂਰਤ ਤੇ ਪਿਆਰ ਭਰੀ ਹੋ ਜਾਵੇਗੀ ਕਿਉਂਕਿ ਜੋ ਲੋਕ ਕਵਿ ਬਣਨਾ ਚਾਹੁੰਦੇ ਨੇ ਓਹਨਾ ਦੇ ਮਾਂ ਬਾਪ ਕੁੱਟ ਕੁੱਟ ਕੇ ਡਾਕਟਰ ਜਾਂ ਇੰਜੀਨਿਅਰ ਬਣਾ ਦਿੰਦੇ ਨੇ ਫਿਰ ਇਕ ਕਵਿ ਤੋਂ ਸੰਸਾਰ ਵਿਹੂਣਾ ਹੋ ਜਾਂਦਾ ਹੈ।
 ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੀਨ ਦਾ ਕਹਿਣਾ ਹੈ ਕਿ "ਸਾਨੂੰ ਜ਼ਰੂਰਤ ਹੈ ਕਵੀਆਂ ਦੀ ਜੋ ਦੁਨੀਆਂ ਬਦਲ ਸਕਣ।"
ਇਹ ਗੱਲ ਕਿੰਨੀ ਕਮਾਲ ਦੀ ਹੈ।

 ਓਸ਼ੋ ਕਹਿੰਦੇ ਨੇ ਕਵਿ ਆਦਮੀ ਤੇ ਰਿਸ਼ੀ ਦੇ ਵਿਚਕਾਰ  ਦੀ ਮਨੋਸਥਿਤੀ ਹੈ । ਰਿਸ਼ੀ ਹਰ ਵੇਲੇ ਅਲੌਕਿਕ ਦੁਨੀਆਂ ਚ ਰਹਿੰਦਾ ਹੈ ਪਰ ਕਵਿ ਕਦੇ ਕਦੇ ਉਸ ਦੁਨੀਆ ਦਾ ਨਜ਼ਾਰਾ ਲੈਂਦਾ ਹੈ, ਜਿਵੇਂ ਇਕ ਹਨੇਰੀ ਰਾਤ ਚ ਅਸੀਂ ਕਿਸੇ ਰਾਹ ਤੇ ਖਡੇ ਹਾਂ ਪਰ ਅੱਗੇ ਕੁਝ ਨਹੀਂ ਦਿਖ ਰਿਹਾ ਤਾਂ ਇਕਦਮ ਅਸਮਾਨ ਚ ਬਿਜਲੀ ਕੜਕਦੀ ਹੈ ਤੇ ਬਾਅਦ ਕੁਝ ਦੇਰ ਲਈ ਰਾਹ ਦਿਖ ਜਾਂਦਾ ਹੈ । ਇਸੇ ਤਰ੍ਹਾਂ ਕਵਿ  ਹੁੰਦਾ ਹੈ ਉਹ ਇਕ ਅਲਗ ਜਗਤ ਦੀ ਖ਼ਬਰ ਲਿਆਉਂਦਾ ਹੈ। ਕਈ ਵਰੀ ਲੱਗਦਾ ਹੈ ਕਿ  ਕਵਿ ਇਸ ਤਰ੍ਹਾਂ ਦੀਆਂ ਅਟਪਟੀਆਂ ਗੱਲਾਂ ਕਿਵੇਂ ਕਰਦਾ ਹੈ ?
ਕਿਹਾ ਜਾਂਦਾ ਹੈ 
ਯਹਾਂ ਨਾ ਪਹੁੰਚੇ ਰਵੀ
ਵਹਾਂ ਪਹੁੰਚੇ ਕਵਿ
ਜਿੱਥੇ ਸੂਰਜ ਦੀ ਲੌ ਨਹੀਂ ਪੁੱਜਦੀ ਉਥੇ ਕਵਿ ਪੁੱਜ ਜਾਂਦਾ ਹੈ।

ਮੈਨੂੰ ਬਚਪਨ ਚ ਪੜ੍ਹੀ ਇਕ ਕਹਾਣੀ ਯਾਦ ਆ ਰਹੀ ਹੈ ਜੋ ਸ਼ਾਇਦ ਗੋਰਕੀ ਦੀ ਹੈ ਜੋ  ਰਾਦੂਗਾ ਪ੍ਰਕਾਸ਼ਨ ਮਾਸਕੋ ਦੀ ਛਪੀ ਹੋਈ ਕਿਤਾਬ ਚ ਸੀ।
 ਕਹਾਣੀ ਸ਼ੁਰੂ ਹੁੰਦੀ ਹੈ ਬਹੁਤ ਸਾਰੇ ਲੋਕ ਇਕ ਜੰਗਲ ਚ ਫਸ ਗਏ ਨੇ। ਉਸ ਵਿਚ ਘੁੱਪ ਹਨੇਰਾ ਹੈ । ਦਰਖ਼ਤ ਇੰਨੇ ਸੰਘਣੇ ਨੇ ਕਿ ਦਿਨ ਵਿਚ ਵੀ ਸੂਰਜ ਦੀ ਲੌ ਨਹੀਂ ਦਿਖਾਈ ਦੇ ਰਹੀ। ਬਹੁਤ ਸਾਰੇ ਲੋਕ ਤਾ ਨਿਰਾਸ਼ ਹੋਕੇ ਜ਼ਮੀਨ ਤੇ ਬੈਠ ਜਾਂਦੇ ਨੇ,  ਪਰ ਇਕ ਸਿਰਫਿਰਾ ਕਹਿੰਦਾ ਹੈ ਕਿ ਉਹ ਰਸਤਾ ਲੱਭੇਗਾ। ਉਸਨੂੰ ਇਕ ਖ਼ਿਆਲ ਆਉਂਦਾ ਹੈ ਕਿ ਜੇ ਉਹ ਆਪਣਾ ਦਿਲ ਕੱਢਕੇ ਹੱਥ ਚ ਫੜੇਗਾ ਤਾਂ ਉਹ ਮਸ਼ਾਲ ਵਾਂਗ ਰੋਸ਼ਨੀ ਦੇਵੇਗਾ ਜਿਸ ਨਾਲ ਰਾਹ ਸੁਖਾਲਾ ਲੱਭ ਜਾਵੇਗਾ।  ਉਸਨੇ ਆਪਣਾ ਸੀਨਾ ਚੀਰਿਆ ਤੇ ਆਪਣਾ ਦਿਲ ਕੱਢਿਆ ਉਸਦੀ ਬਹੁਤ ਰੋਸ਼ਨੀ ਹੋ ਗਈ। ਫਿਰ ਉਹ ਅੱਗੇ ਵਧੀਆ ਤੇ ਲੋਕਾਂ ਨੂੰ ਕਿਹਾ ਮੇਰੇ ਮਗਰ ਆਓ। ਲੋਕ ਉਸਦੇ ਪਿੱਛੇ ਪਿੱਛੇ ਤੁਰ ਪਏ। ਉਸਨੇ ਜੰਗਲੇ ਚੋ ਬਾਹਰ ਜਾਣ ਦਾ ਰਾਹ ਲੱਭ ਲਿਆ।

  ਹੁਣ ਗੱਲ ਕਰੀਏ ਤਾਂ ਨਵੇਂ ਲੇਖਕ ਵਧੀਆ ਲਿਖ ਰਹੇ ਨੇ ਤੇ ਪਬਲਿਸ਼ਰ ਉਹਨਾਂ ਨੂੰ ਛਾਪ ਰਹੇ ਨੇ। ਉਹ  ਦੋਵੇਂ ਮਿਲਕੇ ਸਾਨੂੰ ਇਸ ਇੰਟਰਨੇਟ ਦੇ ਜੰਗਲ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾ ਦੇ ਕੰਮ ਨੂੰ ਹੱਲਾਸ਼ੇਰੀ ਦੇਈਏ।  ਸੋ ਸਾਰੇ ਸੁਲਝੇ ਤੇ ਲੇਖਕਾਂ ਤੇ  ਪਾਠਕਾਂ ਨੂੰ ਇਹ ਅਪੀਲ ਹੈ ਕੇ ਉਹ ਨਵੇਂ ਲੇਖਕਾਂ ਦਾ ਸਵਾਗਤ ਕਰਨ, ਨਹੀਂ ਤਾਂ ਇਹਨਾਂ ਨੇ ਹੌਸਲਾ ਛੱਡ ਕੇ ਬੈਠ ਜਾਣਾ ਹੈ। 
 ਜਿਵੇਂ ਮੈਂ ਜੰਗ ਬਹਾਦਰ ਗੋਇਲ ਹੋਰਾਂ ਨਾਲ ਗੱਲ ਕਰ ਰਿਹਾ ਸੀ  ਕਿ ਮੇਰਾ ਸੁਪਨਾ ਹੈ ਕਿ ਹਰ ਬਿਗ ਬਾਜ਼ਾਰ ਚ ਇਕ ਦੁਕਾਨ ਕਿਤਾਬਾਂ ਦੀ ਵੀ ਹੋਣੀ ਚਾਹੀਦੀ ਹੈ ਨਹੀਂ ਤਾਂ ਸਾਡੇ ਬੱਚਿਆਂ ਨੇ ਖਪਤਵਾਦੀ ਸਮਾਜ ਚ ਪੈਸੇ ਕਮਾਉਣ ਵਾਲੇ ਰੋਬਟ ਬਣਕੇ ਰਾਹ ਜਾਣਾ ਹੈ। ਤਾਂ ਉਹਨਾਂ ਦੱਸਿਆ ਕੇ ਕਲਕੱਤਾ ਤੋਂ ਇਕ ਔਰਤ ਨੇ ਚੰਡੀਗੜ੍ਹ ਦੇ ਇਕ ਮਾਲ ਚ ਕਿਤਾਬਾਂ ਦੀ ਦੁਕਾਨ ਖੋਲੀ। ਉਸਦੇ ਉਦਘਾਟਨ ਤੇ ਗੋਇਲ ਜੀ ਵੀ ਗਏ ਸਨ।  ਉਹ ਦੁਕਾਨ ਇਕ ਮਹੀਨੇ ਚ ਬੰਦ ਹੋ ਗਈ। 


ਮੇਰੇ ਬਾਪੂ ਗੁਰਬਖ਼ਸ਼ ਜੱਸ ਅਕਸਰ ਕਹਿੰਦੇ ਨੇ ਕਿ ਜਦੋਂ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਗਿਆ ਤਾਂ ਐੱਮ ਐੱਸ ਰੰਧਾਵਾ ਜੀ ਨੇ ਚੰਡੀਗੜ੍ਹ ਦੇ ਨਕਸ਼ੇ ਬਾਰੇ ਲੀ
 ਕਾਰਬੂਜ਼ਿਅਰ ਨਾਲ ਮਿਲਕੇ ਇਹ ਤੈਅ ਕੀਤਾ ਕਿ ਸੈਕਟਰ ਸਤਾਰਾਂ ਦੀ ਜਦੋ ਮਾਰਕਿਟ ਬਣੇਗੀ ਤਾਂ ਉਸ ਵਿਚ ਕਿਤਾਬਾਂ ਦੀਆਂ ਦੁਕਾਨਾਂ ਹੋਣੀਆਂ ਲਾਜ਼ਮੀ ਨੇ 
ਸ਼ਾਇਦ ਉਹਨਾਂ ਨੂੰ ਅੰਦਾਜ਼ਾ ਸੀ ਕੇ ਆਉਣ ਵਾਲਾ 
ਸਮਾਂ ਖਪਵਾਦੀ ਹੋ ਜਾਵੇਗਾ ਹੈ ਤੇ ਲੋਕ ਕਿਤਾਬਾਂ ਤੋਂ ਬਿਨਾਂ ਪੰਗੂ ਹੋ ਜਾਣਗੇ।


 ਮੈਂਨੂੰ ਫਾਰਨਹੀਟ 451 ਨਾਵਲ ਦੀ ਉਹ ਬੁੱਢੀ ਔਰਤ ਯਾਦ ਆਉਂਦੀ ਹੈ ਜੋ ਕਿਤਾਬਾਂ ਨੂੰ ਬਚਾਉਣ ਦੀ ਖਾਤਰ ਉਸਦੇ ਨਾਲ ਹੈ ਸਡ਼ ਗਈ। ਉਸਨੂੰ ਜਲਾਉਣ ਵਾਲਾ ਆਦਮੀ ਦੇ ਹਿਰਦੇ ਪਰਿਵਰਤਨ ਹੋਣਾ ਇਸ ਖਪਤਵਾਦੀ ਸਮਾਜ ਚ ਕ੍ਰਾਂਤੀ ਦਾ ਇਕ ਦੀਵਾ ਹੈ।
 ਮੇਰੀ ਅਕਸਰ ਨਵੇਂ ਲੇਖਕਾਂ ਤੇ ਪਬਲਿਸ਼ਰਾਂ ਨਾਲ ਗੱਲ ਹੁੰਦੀ ਰਹਿੰਦੀ ਹੈ। ਉਹ ਦਸੱਦੇ ਨੇ ਕਿ ਕੁਝ ਲੇਖਕਾਂ ਦੀਆਂ ਵੀ ਮੰਡਲੀਆਂ ਬਣੀਆਂ ਹੋਈਆਂ ਨੇ। ਉਹ ਆਪਣੇ ਕੁਝ ਮਿੱਤਰਾਂ ਦੀਆਂ ਕਿਤਾਬਾਂ ਦੀ ਵਾਹ ਵਾਹ ਕਰਦੇ ਰਹਿੰਦੇ ਨੇ ਤੇ ਨਵੇਂ ਲੇਖਕਾਂ ਦੀਆ ਕਿਤਾਬਾਂ ਤਾ ਪੜ੍ਹਦੇ ਹੀ ਨਹੀਂ।
 ਇਕ ਲੇਖਕ ਨੇ ਤਾਂ ਪਬਲਿਸ਼ਰ ਨੂੰ ਕਿਹਾ, ਕਿਸ ਪਾਗਲ ਦੀ ਕਿਤਾਬ ਭੇਜ ਦਿੱਤੀ ਰੀਵਿਊ ਲਈ ਹਾਲਾਂਕਿ ਕਿਤਾਬ ਬੁਰੀ ਨਹੀਂ ਸੀ।
ਸੋ ਇਹਨਾਂ ਲੇਖਕਾਂ ਤੇ ਕਵੀਆਂ ਨੂੰ ਇਕ ਸੁਨੇਹਾ ਸਾਹਿਰ ਲੁਧਿਆਣਵੀ ਦੇ ਗਿਆ ਹੈ

ਕਲ ਔਰ ਆਏਂਗੇ ਨਗ਼ਮੋਂ ਕੀ
ਕੱਚੀ ਕਲੀਆਂ ਚੁਣਨੇ ਵਾਲੇ
ਮੁਝਸੇ ਬੇਹਤਰ ਕਹਨੇ ਵਾਲੇ
ਤੁਮ ਬਿਹਤਰ ਸੁਣਨੇ ਵਾਲੇ
ਮੈਂ ਪਲ ਦੋ ਪਲ ਕਾ ਸ਼ਾਇਰ ਹੂਂ
ਪਲ ਦੋ ਪਲ ਮੇਰੀ ਜਵਾਨੀ ਹੈ 
ਪਲ ਦੋ ਪਲ ਮੇਰੀ ਹਸਤੀ ਹੈ 
ਪਲ ਦੋ ਪਲ ਮੇਰੀ ਕਹਾਣੀ ਹੈ
 

ਸੋ ਅਸੀਂ ਸਾਰੇ ਇਕ ਕਹਾਣੀ ਦੇ ਪਾਤਰ ਹਾਂ।
ਇਹ ਲੇਖਣੀ ਕਿਸੇ ਦੀ ਨਿੱਜੀ ਸੰਪੱਤੀ ਨਹੀਂ ਜੋ ਇਕ ਪੁਸ਼ਤ ਤੋਂ ਦੂਜੀ ਪੁਸ਼ਤ ਚੱਲਦੀ ਰਹੇਗੀ। ਕੁਦਰਤ ਨੇ ਲੇਖਕ ਕਵਿ ਕਲਾਕਾਰ ਪੈਦਾ ਹੀ ਕਰਦੇ ਹੀ ਜਾਣਾ ਹੈ।
ਸੋ ਕਿਤਾਬਾਂ ਨੂੰ ਅਨੰ ਵਾਂਗ ਜਰੂਰੀ ਸਮਝੋ। ਅੱਜ ਅਸੀਂ ਹਾਂ ਕੱਲ ਸਾਡੀ ਥਾਂ ਕੋਈ ਹੋਰ ਹੋਵੇਗਾ। 


ਇਕ ਲੇਖਕ ਇਕ ਅੱਗ ਵਾਂਗ ਹੁੰਦਾ ਹੈ ਤੇ ਉਸਦੀ ਕਿਤਾਬ ਇਕ ਦੀਵੇ ਵਾਂਙ ਹੁੰਦੀ ਹੈ। ਦੀਵੇ ਤੇ ਹਨੇਰ੍ਹੇ ਦੀ ਜੰਗ ਹੁੰਦੀ ਹੈ ਤਾਂ ਹਨੇਰ੍ਹਾ ਹਮੇਸ਼ਾ ਹਾਰ ਜਾਂਦਾ ਹੈ। ਇੱਕ ਛੋਟਾ ਜਿਹਾ ਦੀਵਾ ਸੰਘਣੇ ਤੋਂ ਸੰਘਣੇ ਹਨੇਰ੍ਹੇ ਨੂੰ ਹਰਾਉਣ ਲਈ ਬਹੁਤ ਹੁੰਦਾ ਹੈ । ਉਸ ਇੱਕ ਦੀਵੇ ਤੋਂ ਸੈਂਕੜੇ ਦੀਵੇ ਬਲ ਸਕਦੇ ਨੇ ਤੇ ਓਹਨਾ ਸੈਂਕੜੇ ਦੀਵਿਆਂ ਤੋਂ ਲੱਖਾਂ ਦੀਵੇ ਬਲ ਸਕਦੇ ਨੇ।
ਮੈਂ  ਇਹ ਪੋਸਟ ਓਹਨਾ ਲੇਖਕਾਂ ਤੇ ਪਬਲਿਸ਼ਰਾਂ ਦੇ ਨਾਂ ਕਰਦਾ ਹਾਂ ਜੋ ਇੰਟਰਨੇਟ ਦੀ ਹਨੇਰ੍ਹੀ ਚ ਆਪਣੀ ਕਿਤਾਬ ਲੈਕੇ ਤੁਰੇ ਹੋਏ ਨੇ।
 ਆਪਣੇ ਹੀ ਇਕ ਸ਼ੇਅਰ ਨਾਲ ਗੱਲ ਖਤਮ ਕਰਦਾ ਹਾਂ

ਗ਼ਮ ਸੀਨੇ ਮੈ ਛੁਪਾ ਰਖੇ ਹੈਂ
ਔਰ ਖ਼ੁਸ਼ੀਯੋਂ ਕਿ ਦੁਕਾਨ ਸਜਾ ਰਖੀ ਹੈ
ਜਿਸ ਸ਼ਹਿਰ ਮੈਂ ਕੋਈ ਕਿਤਾਬ ਨਹੀਂ ਪੜਤਾ
ਵਹਾਂ ਹਮਨੇ ਇਕ ਲਾਇਬ੍ਰੇਰੀ ਬਣਾ ਰਖੀ ਹੈ

--



ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
9.11.2020




Monday, November 2, 2020

ਕੁੜੀ ਤੋਂ ਔਰਤ ਬਣਨ ਤੱਕ ਦਾ ਸਫਰ

ਕੁੜੀ ਤੋਂ ਔਰਤ ਬਣਨ ਤੱਕ ਦਾ ਸਫਰ 

ਟਿਊਸ਼ਨ ਪੜ੍ਹਨ ਆਉਂਦੀਆਂ ਕੁੜੀਆਂ 
ਕਰਦੀਆਂ ਹੱਸ- ਹੱਸ ਕੇ ਗੱਲਾਂ 
ਆਪਣੀ ਮੈਡਮ ਨਾਲ 
ਵੇਖਦੀਆਂ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗ 

ਇਹਨਾਂ ਵਿਚੋਂ ਤਾਂ ਕਈ ਕੁੜੀਆਂ ਦਾ
ਜਨਮ ਦਿਨ ਵੀ ਓਹਨਾ ਦੇ ਘਰ
ਨਹੀਂ ਮਨਾਇਆ ਜਾਂਦਾ 
ਉਹ ਘਰੋਂ ਪੈਦਲ ਆਉਂਦੀਆਂ 
ਆਟੋ ਦੇ ਪੈਸੇ ਬਚਾਉਂਦੀਆਂ 
ਤੇ ਟਿਊਸ਼ਨ ਤੇ ਆਕੇ ਮੈਡਮ ਨਾਲ 
ਆਪਣਾ ਜਨਮਦਿਨ ਮਨਾਉਂਦੀਆਂ 

ਮੁੰਡਿਆਂ ਨਾਲ ਅਠਖੇਲੀਆਂ ਕਰਦੀਆਂ 
ਜ਼ਿੰਦਗੀ ਨੂੰ ਜ਼ਿੰਦਾ ਰੱਖਦੀਆਂ 

ਉਹ ਉਗਾਉਂਦੀਆਂ ਮੈਡਮ ਦੇ
ਗਮਲਿਆਂ ਚ ਗੁਲਾਬ ਤੇ ਗੇਂਦੇ ਦੇ ਫੁੱਲ
ਤੇ ਆਪਣੇ ਕੁਝ ਸੁਪਨੇ 

ਇਹਨਾਂ ਵਿਚੋਂ ਇੱਕ ਕੁੜੀ ਰੇਸ਼ਮਾ 
ਜੋ ਸਿਰਫ ਇਸੇ ਲਈ ਹੀ ਪੜ੍ਹ ਆਉਂਦੀ 
ਕਿਓਂਕਿ ਜਦ ਤਕ ਉਹ ਪੜ੍ਹਦੀ ਰਹੇਗੀ 
ਤਦ ਤਕ ਬਚੀ ਰਹੇਗੀ ਵਿਆਹ ਤੋਂ 
ਨਹੀਂ ਤਾਂ ਉਸਦੇ ਘਰਵਾਲਿਆਂ ਨੇ 
ਵਿਆਹ ਦੇਣੀ ਹੈ ਉਸਦੇ ਹੀ ਮਾਮੇ ਦੇ ਮੁੰਡੇ ਨਾਲ 
ਜੋ ਉਸਨੂੰ ਬਿਲਕੁਲ ਵੀ ਪਸੰਦ ਨਹੀਂ 

ਇਹਨਾਂ ਚੋ ਇਕ ਕੁੜੀ ਅਦਿਤੀ 
ਜਿਸਨੂੰ ਉਸਦੇ ਪਿਤਾ ਨੇ 
ਸਿਖਾਇਆ ਹੈ ਮੋਟਰਸਾਇਕਲ 
ਨਾਲ ਸਿਖਾਏ ਨੇ ਜੁੱਡੋ ਕਰਾਟੇ 
ਤੇ ਇਹ ਵੀ ਕਿਹਾ ਕਿ
ਕੋਈ ਮੁੰਡਾ ਤੈਨੂੰ ਤੰਗ ਕਰੇ ਤਾਂ
ਉਸਨੂੰ ਕੁੱਟ ਕੇ ਹੀ ਘਰ ਆਵੀਂ 
ਪਰ ਕਦੇ ਰੋਂਦੀ ਹੋਈ ਨਾ ਆਵੀਂ ਕਿ
ਫਲਾਣੇ ਮੁੰਡੇ ਨੇ ਮੈਨੂੰ ਛੇੜਿਆ 
ਉਹ ਅਕਸਰ ਬਦਮਾਸ਼ ਮੁੰਡਿਆਂ ਨੂੰ ਕੁੱਟ ਦਿੰਦੀ
ਤੇ ਉਸਦੀ ਮਾਂ ਕਹਿੰਦੀ ਰਹਿੰਦੀ
ਕੀ ਬਣੂਂ ਇਸ ਕੁੜੀ ਦਾ?

ਇਹਨਾਂ ਵਿਚੋਂ ਕੁਝ ਕੁੜੀਆਂ ਤਾਂ 
ਸਿਰਫ ਕੁੜੀਆਂ ਹੀ ਬਣੀ ਰਹਿਣਾ 
ਪਸੰਦ ਕਰਦੀਆਂ ਨੇ 
ਉਹ ਔਰਤ ਬਿਲਕੁਲ ਵੀ
ਬਨਣਾ ਨਹੀਂ ਚਾਹੁੰਦੀਆਂ
ਕਿਓਂਕਿ ਉਹ ਜਾਣਦੀਆਂ ਨੇ
ਕੁੜੀ ਤੋਂ ਔਰਤ ਬਣਨ ਦਾ ਸਫ਼ਰ 
ਫਰੈਂਡਸ਼ਿਪ ਬੈਂਡ ਤੋਂ ਸੋਨੇ ਦੇ 
ਕੰਗਨ ਪਾਉਣ ਦਾ ਸਫ਼ਰ 
--------
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,ਹੁਸ਼ਿਆਰਪੁਰ
ਪੰਜਾਬ

03.11.2020

Sunday, November 1, 2020

लड़की से औरत बनने तक का सफ़र

लड़की से औरत बनने का सफ़र


टिऊशन पढ़ने आती हुई लड़कियां 
करती हैं हंस हंसकर बातें
यह लड़कियां टिऊशन वाली
मैडम के साथ
देखती हैं जिंदगी के कई रंग 

इनमें से कई लड़कियों का तो
जन्मदिन भी उनके घर पर नहीं
मनाया जाता 
फिर वो आटो से ना आकर
पैदल आती हैं टिऊशन
और आटो के पैसे बचाकर ,
केक खरीदकर
अपना जन्मदिन मनातीं हैं मैडम के साथ

वो अपने सारे  दुख - सुख 
मैडम के साथ ही बांटती
लड़कों के साथ अठखेलियाँ करती
जीवन को ज़िन्दा रखती

वो उगाती मैडम के घर गमलों में
गुलाब ,गेंदे के फूल 
और अपने कुछ सपने

इनमें से एक लड़की रेशमा 
जो सिर्फ इसलिए पढ़ने आती
कि जब तक को पढेगी
तब तक बची रहेगी शादी से
नहीं तो उसके घरवाले 
उसकी शादी कर देंगे
वो भी उसके मामा के बेटे के साथ
जो कि उसको बिल्कुल भी पसंद नहीं


इनमें से एक लड़की अदिती
जिसको उसके पिता ने 
जूडो कराटे सिखाए हैं
मोटरसाइकिल चलाना सिखाया है
और कहा है, अगर कोई लड़का
तुम्हें तंग करे तो
उसको पीटकर ही घर पर आना
पर कभी रोती हुई मत आना 
कि फलाने  लड़के ने मुझे तंग किया है
और वो, अक्सर बदमाश लड़कों को पीट देती
उसकी मां परेशान रहती
क्या बनेगा इस लड़की का?

इनमें से कुछ लड़कियां तो 
सिर्फ लड़की ही बनी रहना
चाहती हैं 
वो कत्तई औरत नहीं बनना चाहतीं
जो कि वह जानती हैं
लड़की से औरत होने तक का सफर,
फ्रैंडशिप बैंड से
सोने के कंगन पहनने तक का सफ़र
-----
रजनीश जस
रूद्रपुर, उत्तराखंड
2.11.2020