ਸਮਾਜ ਵਿਚ ਇਕ ਸ਼ਬਦ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਉਹ ਹੈ ਸਟਰੈੱਸ ਮਤਲਬ ਤਨਾਵ।
ਆਮ ਆਦਮੀ ਸ਼ਰਾਬ ਸਿਗਰੇਟ ਪੀਕੇ, ਮੰਦਿਰ ਜਾਕੇ ਬੱਚਿਆਂ ਤੇ ਘਰਵਾਲੀ ਤੇ ਗੁੱਸਾ ਕੱਢਕੇ ਸਟਰੈਸ ਕੱਢਦਾ ਹੈ। ਇੱਕ ਵਰਗ ਸਵਿਟਜ਼ਰਲੈੰਡ ਜਾਕੇ , ਵੱਡੀ ਕਾਰ ਲੈਕੇ , ਵੱਡਾ ਘਰ ਖਰੀਦ ਕੇ ਆਪਣੇ ਆਪ ਨੂੰ ਧੋਖਾ ਦੇਣ ਦਾ ਯਤਨ ਕਰਦਾ ਹੈ ਕਿ ਉਸਨੇ ਸਟਰੈੱਸ ਕੱਢ ਲਈ ਤੇ ਉਹ ਖੁਸ਼ ਹੈ ਪਰ ਅੰਦਰ ਖਾਤੇ ਉਹ ਮਹਿਸੂਸ ਕਰਦਾ ਹੈ ਉਹ ਸਭ ਤੋਂ ਵੱਧ ਦੁਖੀ ਹੈ।
ਜਿਵੇਂ ਕਹਿੰਦੇ ਨੇ
"ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ।"
ਹੁਣ ਇਕ ਹੋਰ ਰੀਤ ਚਲ ਗਈ ਹੈ ਕੇ ਮੋਟਿਵੇਸ਼ਨਲ ਗੁਰੂ ਕੋਲ ਜਾਓ , ਉਸਦੇ ਲੈਕਚਰ ਸੁਣੋ।
ਕਈ ਤਾਂ ਬਾਬਿਆਂ ਦੇ ਚੱਕਰ ਚ ਫਸ ਜਾਂਦੇ ਨੇ। ਕੁਝ
ਬਾਬੇ ਇੰਨੇ ਅਮੀਰ ਹੋ ਗਏ ਨੇ ਉਹ ਲੱਖਾਂ ਰੁਪਏ ਦੀਆਂ ਗੱਡੀਆਂ ਚ ਘੁੰਮ ਰਹੇ ਨੇ ਨੇਤਾ ਵੀ ਓਹਨਾ ਦੇ ਪੈਰੀਂ ਹੱਥ ਲਾਉਂਦੇ ਨੇ।
ਹੁਣ ਗੱਲ ਕਰਦੇ ਹਾਂ ਮੋਟਿਵੇਸ਼ਨਲ ਗੁਰੂਆਂ ਦੀ। ਇਹਨਾਂ ਵਿਚ ਵੀ ਪੱਛਮ ਦੇ ਕਈ ਲੇਖਕ ਪੂਰੇ ਵਿਸ਼ਵ ਚ ਪੜ੍ਹੇ ਜਾ ਰਹੇ ਨੇ ਜਿਵੇ ਰੋਬਿਨ ਸ਼ਰਮਾ, ਰਾੰਡਾ ਬਰਨ , ਜੋਸੇਫ ਮਰਫੀ।
ਇਹਨਾਂ ਸਭ ਦੀਆਂ ਕਿਤਾਬਾਂ ਦਾ ਮੂਲ ਬੁੱਧ ਹੀ ਨੇ।
ਬੁੱਧ ਕਹਿੰਦੇ ਨੇ ਤੁਸੀਂ ਜਿਹੋ ਜਿਹਾ ਸੋਚਦੇ ਹੋ ਉਹ ਹੀ ਬਣ ਜਾਂਦੇ ਹੋ। ਇਸਲਈ ਸੋਚ ਨੂੰ ਕੋਈ ਘੱਟ ਤਾਕਤਵਰ ਨਾ ਸਮਝੋ ਇਹ ਸਥੂਲ ਹੈ।
ਮੇਰਾ ਇਹ ਕਹਿਣਾ ਨਹੀਂ ਕਿ ਇਹ ਲੇਖਕ ਨਾ ਪੜ੍ਹੋ ਮੈਂ ਵੀ ਇਹ ਤਿੰਨ ਪੜ੍ਹੇ ਨੇ ਤੇ ਬੁੱਧ ਨੂੰ ਵੀ ਪਡਿਆ ਹੈ।
ਜੋ ਗੱਲ ਇਹ ਲੇਖਕ ਲਿਖ ਰਹੇ ਨੇ ਸਾਨੂ ਉਹ ਖੁਸ਼ੀ ਦਿੰਦੇ ਨੇ ਪਰ ਸਿੱਧੇ ਬੁੱਧ ਨੂੰ ਪੜ੍ਹੋ ਤਾਂ ਉਸਨੂੰ ਪਚਾਉਣਾ ਔਖਾ ਹੈ, ਕਿਉਂਕਿ ਉਹ ਸਾਨੂੰ ਸਾਡੇ ਸਾਹਮਣੇ ਨੰਗਾ ਕਰ ਦਿੰਦਾ ਹੈ। ਸਭ ਤੋਂ ਵੱਡੀ ਗੱਲ ਬੁੱਧ ਦੀ ਕਿ ਉਹ ਰੱਬ ਦੀ ਹੋਂਦ ਨੂੰ ਨਕਾਰਦਾ ਹੈ, ਜੋ ਕੇ ਭਾਰਤ ਵਿਚ ਬਹੁਤ ਔਖੀ ਗੱਲ ਹੈ। ਇਹੀ ਕਰਨ ਕਰਕੇ ਬੁੱਧ ਦੇ ਭਿਕਸ਼ੂਆਂ ਨੂੰ ਮਾਰ ਮਾਰ ਕੇ ਭਾਰਤ ਤੋਂ ਭਜਾ ਦਿੱਤਾ ਗਿਆ ਪਰ ਉਹ ਜਿੱਥੇ ਵੀ ਗਏ ਅੱਜ ਉਹ ਮੁਲਕ ਸਾਡੇ ਤੋਂ ਕੀਤੇ ਅੱਗੇ ਨੇ ਜਿਵੇ ਜਪਾਨ।
ਬੁੱਧ ਕਹਿੰਦੇ ਨੇ ਅੱਪ ਦੀਪੋ ਭਵ। ਮਤਲਬ ਆਪਣੇ ਦੀਪਕ ਆਪ ਬਣੋ। ਪਰ ਅਸੀਂ ਠਹਿਰੇ ਗ਼ੁਲਾਮ ਮਾਨਸਿਕਤਾ ਦੇ ਲੋਕ, ਸਾਨੂ ਕੋਈ ਨਾ ਕੋਈ ਸਹਾਰਾ ਚਾਹੀਦਾ ਹੈ। ਜਿਵੇ ਓਸ਼ੋ ਕਹਿੰਦੇ ਨੇ ਤੁਸੀਂ ਹਨੇਰੇ ਚ ਚਾਲ ਰਹੇ ਹੋਵੋ ਤਾਂ ਡਰ ਦੇ ਮਾਰੇ ਗੀਤ ਗੁਣਗੁਣਾਉਣ ਲੱਗ ਪੈਂਦੇ ਹੋ। ਆਪਣੀ ਹੀ ਆਵਾਜ਼ ਸੁਣਕੇ ਸਾਨੂੰ ਲੱਗਦਾ ਹੈ ਕੋਈ ਹੈ।
ਬੁੱਧ ਨੇ ਇਹ ਵੀ ਕਿਹਾ ਕੇ ਓਹੀ ਆਦਮੀ ਸੱਚ ਨੂੰ ਉਪਲਬਧ ਹੋ ਸਕਦਾ ਹੈ ਜੋ ਇਹ ਤਿੰਨ ਸ਼ਰਤਾਂ ਪੂਰੀਆਂ ਕਰ ਸਕੇ
ਜੋ ਆਦਮੀ ਇਕਲਾ ਰਹਿ ਸਕੇ,
ਜੋ ਸੋਚ ਸਕੇ ਤੇ ਇੰਤਜ਼ਾਰ ਕਰ ਸਕੇ।
ਬੁੱਧ ਨੇ ਜੀਵਨ ਦੇ ਤਿੰਨ ਸੱਚ ਦੱਸੇ ਨੇ,
ਜੀਵਨ ਦੁੱਖ ਹੈ,
ਦੁੱਖ ਦੇ ਕਾਰਨ ਹੈ ਇੱਛਾ ਤੇ
ਤੀਜਾ ਸੱਚ ਹੈ ਇਸ ਦੁੱਖ ਤੋਂ ਪਾਰ ਜਾਇਆ ਜਾ ਸਕਦਾ ਹੈ ।
ਪਰ ਹਰ ਇਨਸਾਨ ਪਹਿਲੇ ਦੁੱਖ ਨੂੰ ਹੀ ਅਸਲੀ ਸੱਚ ਮੰਨਕੇ ਸ਼ਰਾਬ ਪੀਂਦਾ ਹੈ, ਜੁਆ ਖੇਲਦਾ ਹੈ ਤੇ ਜੀਵਨ ਨੂੰ ਨਰਕ ਕਹਿਕੇ ਇਸ ਸੰਸਾਰ ਚੋਂ ਵਿਦਾ ਹੋ ਜਾਂਦਾ ਹੈ।
ਉਹ ਦੂਸਰੇ ਤੇ ਤੀਜੇ ਸੱਚ ਬਾਰੇ ਕਦੇ ਕੋਈ ਯਤਨ ਨਹੀਂ ਕਰਦਾ।
ਮੈਂ ਹੁਣੇ ਇੱਕ ਆਦਮੀ ਕੋਲ ਬੈਠਾ ਸੀ। ਉਸਦੀ ਤਨਖਾਹ 80 ਜਾਂ 90 ਹਾਜ਼ਰ ਹੋਵੇਗੀ ਉਸਦਾ ਚੇਹਰੇ ਇੰਝ ਸੀ ਜਿਵੇਂ ਮਾਰ ਕੁੱਟ ਕੇ ਸੁੱਟਿਆ ਹੋਵੇ। ਉਹ ਕਹਿੰਦਾ ਸਟਰੈੱਸ ਬਹੁਤ ਹੈ ਕਿ ਪਹਿਲਾਂ ਦਿਨੇ ਕੰਮ, ਫਿਰ ਰਾਤ ਨੂੰ ਸੌਣ ਵੇਲੇ ਵੀ ਕੰਮ ਦੀ ਚਿੰਤਾ।
ਮੈਂ ਪੁੱਛਿਆ ਤੁਸੀਂ ਸ਼ਾਂਤ ਰਹਿਣ ਲਈ ਕੋਈ ਕਿਤਾਬ ਪੜ੍ਹਦੇ ਹੋ, ਧਿਆਨ ਕਰਦੇ ਹੋ , ਕੋਈ ਸ਼ੌਂਕ ਜਿਵੇ ਗੀਤ ਗਾਉਣਾ , ਬਾਗ਼ਬਾਨੀ ਕਰਨੀ?
ਉਸਨੇ ਕਿਹਾ ਅਜਿਹਾ ਕੁਝ ਨਹੀਂ।
ਫਿਰ ਮੈਂ ਕਿਹਾ ਕੇ ਜੇ ਬਿਮਾਰੀ ਦੇ ਗੁਣ ਗਾਉਂਦੇ ਰਹੋਗੇ ਤਾਂ ਬਿਮਾਰੀ ਹੀ ਫੈਲਦੀ ਜਾਵੇਗੀ।
ਬੁੱਧ ਨੇ ਇਹ ਕਿਹਾ ਕੇ ਬਿਮਾਰੀ ਨੂੰ ਹਰ ਵੇਲੇ ਵਿਸ਼ਾ ਬਣਾਉਣ ਦੀ ਬਜਾਏ ਉਸਦੇ ਹੱਲ ਦੀ ਗੱਲ ਕਰੋ।
ਪਰ ਅਸੀਂ ਕਰਨੀ ਹੀ ਨਹੀਂ।
ਚਲੋ ਅੱਗੇ ਵਧਦੇ ਹਾਂ।
ਅਸੀਂ ਪਹਿਲਾਂ ਆਪਣੇ ਆਪ ਨੂੰ ਹੀ ਨਹੀਂ ਸਵੀਕਾਰਦੇ, ਤਾਂ ਆਪਣੇ ਆਪ ਨੂੰ ਪਿਆਰ ਕਿਵੇਂ ਕਰਾਂਗੇ।
ਸਾਡਾ ਵੱਸ ਚੱਲੇ ਤੇ ਆਪਾਂ ਆਪਣੇ ਕਈ ਟੋਟੇ ਕਰ ਦਈਏ। ਕਿਉਕਿਂ ਸਾਨੂੰ ਆਪਣੀਆਂ ਬਹੁਤ ਸਾਰੀਆਂ ਆਦਤਾਂ ਪਸੰਦ ਨਹੀਂ।
ਫਿਰ ਗੱਲ ਆਉਂਦੀ ਹੈ ਦੂਜੇ ਨੂੰ ਪਿਆਰ ਕਾਰਨ ਦੀ।
ਜੇ ਅਸੀਂ ਆਪਣੇ ਆਪ ਨੂੰ ਆਪਣੀਆਂ ਕਮੀਆਂ ਸਮੇਤ ਸਵੀਕਾਰ ਨਹੀਂ ਕਰਦੇ ਤਾਂ ਦੂਜੇ ਨੂੰ ਕਿਵੇਂ ਸਵੀਕਾਰ ਕਰਾਂਗੇ?
ਮੈਂ ਇਕ ਵਾਰ ਓਸ਼ੋ ਦੇ ਮੇਡੀਟੇਸ਼ਨ ਕੈਂਪ ਚ ਇਕ ਧਿਆਨ ਦੀ ਵਿਧੀ ਕਰ ਰਿਹਾ ਸੀ ਕਿ ਆਪਣੇ ਆਪ ਨੂੰ ਪਿਆਰ ਕਰੋ। ਉਹ ਕਰਦੇ ਕਰਦੇ ਮੇਰਾ ਮਨ ਕਰੁਣਾ ਨਾਲ ਭਰ ਗਿਆ , ਮੈਨੂੰ ਲੱਗਾ ਮੈਂ ਪਹਿਲੀ ਵਾਰ ਅਜਿਹਾ ਕਰ ਰਿਹਾ ਹਾਂ। ਤੁਸੀਂ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਪੁੱਛੋ , ਤੁਸੀਂ ਕਿੰਨੀ ਵਾਰ ਆਪਣੇ ਆਪ ਨੂੰ ਪਿਆਰ ਕੀਤਾ ਹੈ? ਮੈਂ ਜਾਣਦਾ ਹਾਂ ਤੁਸੀਂ ਆਪਣੇ ਆਪ ਨਾਲ ਅੱਖ ਨਹੀਂ ਮਿਲਾ ਪਾਓਗੇ।
ਹੁਣ ਗੱਲ ਕਰਦੇ ਹਾਂ ਪਿਆਰ ਦੀ।
" ਪਿਆਰ ਕਿਸੇ ਸੰਪੂਰਨਤਾ ਦੀ ਤਲਾਸ਼ ਨਹੀਂ, ਸਗੋਂ ਇਹ ਅਪੂਰਨਤਾ ਨੂੰ ਪੂਰਨ ਦੇਖਣ ਦੀ ਕਲਾ ਹੈ। "
Love is not to find perfect, it is an art to see imperfect perfectly.
Sodhi Parminder ਜੀ ਦੀ ਇਕ ਕਵਿਤਾ ਹੈ, ਇਹ ਤਿੰਨ ਸਤਰਾਂ ਦੀ ਹਾਇਕੂ ਕਵਿਤਾ ਮੈਂ ਬਹੁਤ ਵਾਰ ਦੁਹਰਾਉਂਦਾ ਹਾਂ
ਆਓ ਆਪਣੇ ਹੀ ਹੋਣ ਦਾ
ਜਸ਼ਨ ਮਨਾਈਏ
ਕਿੰਨਾ ਖੂਬਸੂਰਤ ਹੈ ਸਾਡਾ ਹੋਣਾ
ਓਸ਼ੋ ਸਾਰੀ ਉਮਰ ਇਹ ਕਹਿੰਦੇ ਰਹੇ
ਉਤਸਵ ਅਮਾਰ ਜਾਤੀ
ਆਨੰਦ ਅਮਾਰ ਗੋਤਰ
ਕਿਸੇ ਨੇ ਕਿਹਾ ਹੈ
ਆਓ ਸਜਾ ਲੇਂ ਆਜ ਕੋ
ਕਲ ਕਿ ਖ਼ਬਰ ਨਹੀਂ
ਕਲ ਕੀ ਕਿਆ ਕਹੇਂ
ਯਹਾਂ ਪਲ ਕਿ ਖ਼ਬਰ ਨਹੀਂ
ਜੀਵਨ ਚ ਜਿਸਨੇ ਇਹ ਸਵੀਕਾਰ ਕਰ ਲਿਆ ਕਿ
ਜੀਵਨ ਇਕ ਹੀ ਨਿਸ਼ਚਿਤ ਗੱਲ ਹੈ ਕਿ ਇਥੇ ਕੁਝ ਵੀ ਨਿਸ਼ਚਿਤ ਨਹੀਂ, ਉਹ ਸਟਰੈੱਸ ਮੁਕਤ ਹੋਣ ਦੀ ਯਾਤਰਾ ਤੇ ਨਿਕਲ ਪਿਆ ਹੈ।
ਸਮੇਂ ਦੀ ਚੱਕੀ ਚ ਸਭ ਕੁਝ ਪਿਸ ਰਿਹਾ ਹੈ, ਸਭ ਕੁਝ ਬਦਲ ਰਿਹਾ ਹੈ ਜੋ ਇਹ ਜਾਣਦਾ ਹੈ ਅਜਿਹਾ ਆਦਮੀ ਕਦੇ ਸਟਰੈਸ ਚ ਨਹੀਂ ਰਹਿੰਦਾ ਉਹ ਹਰ ਪਲ ਦੀ ਖੁਸ਼ੀ ਮਨਾਉਂਦਾ ਹੈ ਉਸਨੂੰ ਪਤਾ ਹੈ ਇਥੇ ਕੁਝ ਵੀ ਸਥਿਰ ਨਹੀਂ ਤਾ ਮੈਂ ਕਿਸੇ ਦੁੱਖ ਕਿਉਂ ਮਨਾਵਾਂ?
ਜਿਵੇ ਇਕ ਵਾਰ ਦੋ ਜੇਨ ਫ਼ਕੀਰ ਪਿੰਡ ਚੋ ਭਿਕਸ਼ਾ ਮੰਗ ਕੇ ਆਏ। ਓਹਨਾਂ ਨੇ ਵੇਖਿਆ ਕਿ ਓਹਨਾਂ ਦੇ ਛੱਪਰ ਦੀ ਅੱਧੀ ਛੱਤ ਬਰਸਾਤ ਤੇ ਹਨੇਰੀ ਨਾਲ ਉੱਡ ਗਈ ਹੈ।
ਪਹਿਲੇ ਫ਼ਕੀਰ ਨੇ ਆਸਮਾਨ ਵੱਲ ਮੂੰਹ ਕਰਕੇ ਰੱਬ ਨੂੰ ਸ਼ਿਕਾਇਤ ਕੀਤੀ "ਹੇ ਰੱਬਾ ਅਸੀਂ ਤੇਰੇ ਬੰਦੇ ਹਾਂ। ਤੇਰਾ ਨਾਮ ਜਪਦੇ ਹਾਂ, ਤੂੰ ਸਾਡੇ ਨਾਲ ਅਜਿਹਾ ਮਾੜਾ ਕੰਮ ਕੀਤਾ। ਦੁਨੀਆਂ ਚ ਕਿੰਨੇ ਪਾਪੀ ਲੋਕ ਨੇ ਓਹਨਾਂ ਦੇ ਘਰ ਦੀ ਛੱਤ ਉਡਾ ਦਿੰਦਾ।"
ਦੂਜਾ ਫ਼ਕੀਰ ਉਸ ਵੇਲੇ ਰੱਬ ਨੂੰ ਹੇਠ ਜੋੜਕੇ ਪ੍ਰਾਰਥਨਾ ਕਰ ਰਿਹਾ ਸੀ " ਹੇ ਰੱਬਾ ਤੂੰ ਕਿੰਨਾ ਦਿਆਲੂ ਹੈ, ਅੱਜ ਪੂਰਨਮਾਸ਼ੀ ਦੀ ਰਾਤ ਹੈ ਮੈਂ ਪੂਰਾ ਚੰਦਰਮਾ ਦੇਖ ਸਕਾਂ ਇਸ ਲਈ ਤੂੰ ਮੇਰੇ ਘਰ ਦੇ ਅੱਧੀ ਛੱਤ ਉਡਾ ਦਿੱਤੀ। ਮੈਨੂੰ ਤੇਰੀ ਹਸੀਨ ਕਾਇਨਾਤ ਦੇ ਦਰਸ਼ਨ ਹੋ ਸਕਣ, ਧੰਨ ਹੈ ਤੂੰ ।
ਸੋ ਸਾਡੀ ਸੋਚ ਕਿ ਹੈ , ਅਸੀਂ ਕਿਸੇ ਪਰਿਸਥਿਤੀ ਨੂੰ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ ਉਹ ਸਾਡੇ ਜੀਵਨ ਚ ਖੁਸ਼ੀ ਜਾਂ ਗ਼ਮੀ ਬਣਦੀ ਹੈ।
ਕਿਸੇ ਨੇ ਪੁੱਛਿਆ ਖੁਸ਼ੀ ਤੇ ਤਨਾਅ ਕੀ ਹੈ?
ਜਵਾਬ ਮਿਲਿਆ ਜੋ ਤੁਸੀਂ ਹੋ ਉਹ ਖੁਸ਼ੀ ਹੈ, ਜੋ ਤੁਸੀਂ ਹੋਣਾ ਚਾਹੁੰਦੇ ਹੋ ਉਹ ਤਨਾਵ ਹੈ।
ਅੱਜ ਲਈ ਇੰਨਾ ਹੀ।
ਫਿਰ ਮਿਲਾਂਗੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ
ਉਤਰਾਖੰਡ
ਨਿਵਾਸੀ ਪੁਰ ਹੀਰਾਂ
ਹੁਸ਼ਿਆਰਪੁਰ
ਪੰਜਾਬ
#budha
#stress_free_life
#stress
No comments:
Post a Comment