Friday, September 17, 2021

ਯਾਦਾਂ ਪੁਰਹੀਰਾਂ ਤੇ ਨਾਟਕਾਂ ਦੀਆਂ

ਪੁਰਹੀਰਾਂ , ਹੁਸ਼ਿਆਰਪੁਰ ਲਾਗੇ ਲੁਧਿਆਣਾ ਰੋਡ ਤੇ ਇਕ ਨਿੱਕਾ ਜਿਹਾ ਪਿੰਡ। ਇਸ ਵਿਚ ਗੁਰਬਖ਼ਸ਼ ਜੱਸ ਦਾ ਘਰ ਤੇ ਉਸਦਾ ਇਕ ਮੁੰਡਾ ਰਜਨੀਸ਼ ਜੱਸ।

ਇਸ ਘਰ ਚ ਪੈਦਾ ਹੋਣਾ ਮੇਰੇ ਲਈ ਸੁਭਾਗ ਵਾਲਾ ਰਿਹਾ ਕਿ ਜਿੱਥੇ ਮੈਨੂੰ ਗੁਡ਼ਤੀ ਚ ਹੀ ਸਾਹਿਤ ਦਾ ਮਾਹੌਲ ਮਿਲਿਆ, ਜਿੱਥੇ ਕਮਰੇ ਚ ਲਿਓ ਟਾਲਸਟਾਏ ਦੀ ਤਸਵੀਰ ਤੇ ਇਕ ਤੁਕ, ਕੰਬਹੂ ਨਾ ਛਾਡੇ ਖੇਤ ...ਵਰਗੇ ਵਿਚਾਰਾਂ ਨੇ ਮੈਨੂੰ ਪ੍ਰਭਾਵਿਤ ਕੀਤਾ।

ਸਾਹਿਰ ਲੁਧਿਆਣਵੀ ਦਾ ਗੀਤ, 
ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ 

ਮੈਂ ਪੰਜਵੀ ਜਮਾਤ ਚ ਆਪਣੇ ਸਕੂਲ ਦੇ ਸਾਲਾਨਾ ਫੰਕਸ਼ਨ ਚ ਗਾਇਆ ਸੀ। ਇਹ ਸਭ ਤਾ ਹੀ ਸੰਭਵ ਹੋਇਆ ਜੇ ਇਸ ਘਰ ਚ ਹਰ ਵੇਲੇ ਕਾਮਰੇਡਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ।
ਫਿਰ ਪਲਸ ਮੰਚ ਨਾਲ ਜੁੜੇ ਹੋਏ ਹੋਣ ਕਰਕੇ ਨਾਟਕਾਂ ਦੀ ਰਿਹਰਸਲ  ਸਾਡੇ ਘਰ ਹੀ ਹੋਣੀ ਤਾਂ  ਰਾਤ ਨੂੰ ਰੌਲਾ ਪੈਣਾ। ਗੁਆਂਡੀਆਂ ਨੇ ਕਹਿਣਾ, ਇੱਥੇ ਤਾਂ ਨਕਲਾਂ ਹੁੱਦੀਆਂ ਆ। 
ਸ਼ਿਬਜਿੰਦਰ ਕੇਦਾਰ, ਹੰਸਾ ਸਿੰਘ , ਕਸਤੂਰੀ ਲਾਲ, ਸੁਮਨ ਭੈਣ, ਅਮੋਲਕ ਹੋਰਾਂ ਨੇ ਆਉਣਾ।
ਜਦ ਨਾਟਕ ਦੀ ਰਿਹਰਸਲ ਹੋਣੀ ਤਾਂ ਉਸ ਪਿਛੋਂ ਇਕ ਹੀ ਬਰਤਨ ਚ ਸਭ ਨੇ ਖਾਣਾ ਖਾਣਾ।
ਜਦ" ਔਡ਼ ਦੇ ਬੀਜ" ਨਾਵਲ ਲਿਖਣਾ ਸੀ ਤਾਂ ਜਸਬੀਰ ਮੰਡ ਗੁਰਸ਼ਰਨ ਭਾਜੀ ਕੋਲ ਗਏ ਤਾਂ ਉਹਨਾ ਕਿਹਾ ਬਈ ਤੂੰ ਨਵਾਂ ਨਾਵਲਕਾਰ ਹੈ ਮੈਂ ਤੈਨੂੰ ਛਾਪਣ ਦਾ ਰਿਸਹ ਨਹੀਂ ਲੈ ਸਕਦਾ, ਹਾ ਪਰ ਜੇ ਤੂੰ ਗੁਰਬਖ਼ਸ਼ ਜੱਸ  ਨੂੰ ਇਹ ਪੜ੍ਹਵਾ ਦੇਵੇ ਤੇ ਉਹ ਹਾਂ ਕਰ ਦੇਵੇ ਤਾਂ ਮੈਂ ਛਾਪ ਸਕਦਾ ਹਾਂ।
 
ਤਾਂ ਜਸਬੀਰ ਮੰਡ ਲੱਗਭਗ  ਤਿੰਨ ਆ ਚਾਰ ਦਿਨ ਸਾਡੇ ਘਰ ਆਕੇ ਰੁਕੇ ਤੇ  ਬਾਪੂ ਜੀ ਨੂੰ ਨਾਵਲ ਪੜ੍ਹਕੇ ਸੁਣਾਇਆ।
ਬਾਪੂ ਜੀ ਨੇ ਹਾਂ ਕਰ ਦਿੱਤੀ ਤੇ ਉਹ ਨਾਵਲ ਛਪ ਗਿਆ। 
ਜਸਬੀਰ ਮੰਡ ਹੋਰੀਂ ਜਦ ਸਾਡੇ ਘਰ ਆਏ ਸੀ ਤਾਂ ਅਸੀਂ ਓਹਨਾ ਨੂੰ ਬਾਪੂ ਦੀ ਅਲਮਾਰੀ ਚੋਂ ਕਿਤਾਬ ਚੁੱਕ ਚੁੱਕ ਕੇ ਪੁੱਛਦੇ, ਤੁਸੀਂ ਇਹ ਕਿਤਾਬਪੜ੍ਹੀ ਆ, ਇਹ ਕਿਤਾਬ ਪੜ੍ਹੀ ਆ?
ਤਾਂ ਓਹਨਾ ਆਪਣੇ ਘਰ ਜਾਕੇ ਸਾਨੂ ਇਕ ਚਿੱਠੀ ਲਿਖੀ
 
"ਰਜਨੀਸ਼ ਤੇ ਕਵਿਤਾ ( ਮੇਰੀ ਭੈਣ )
ਤੁਸੀਂ ਬਹੁਤ ਸੁਭਾਗਸ਼ਾਲੀ ਹੋ ਕੇ ਤੁਸੀਂ ਉਸ ਘਰ ਚ ਜੰਮੇ ਹੋ ਜਿਥੇ ਇਨਸਾਨ ਨੂੰ ਉਸਦੇ ਧਰਮ ਜਾਂ ਜਾਤੀ ਨਾਲ ਨਹੀਂ, ਸਗੋਂ ਇਨਸਾਨ ਦੇ ਵਜੋਂ ਪਹਿਚਾਣਿਆ ਜਾਂਦਾ ਹੈ।"
 
ਹੁਣ ਮੁੜਦੇ ਹਾਂ ਇਸ ਟਰਾਫੀ ਵੱਲ ਜਿਸ ਕਰਕੇ ਇਹ ਸਭ ਕੁਝ ਮੇਰੇ ਜ਼ਹਿਨ ਚ ਆਇਆ। 
ਉਸ ਸਮੇਂ ਇਕ ਨਾਟਕ ਖੇਲਿਆ ਸੀ ਅਸੀਂ ," ਔਰੰਗਜ਼ੇਬ ਅਜੇ ਮਾਰਿਆ ਨਹੀਂ "। ਜਿਸ ਵਿਚ ਮੈਂ ਇਕ ਬੱਚੇ ਦਾ ਰੋਲ ਅਦਾ ਕੀਤਾ ਸੀ ਜਿਸਦੇ ਪਿਤਾ ਸਰਦਾਰ ਨੇ ਜਿਹਨਾਂ ਨੂੰ 1984 ਚ ਦਿੱਲੀ ਦੇ ਦੰਗਿਆਂ ਚ ਗਲ ਚ ਟਾਇਰ  ਪਾਕੇ ਸਾਡ਼ ਦਿਤਾ  ਸੀ ਤੇ ਉਸਦੇ ਬਾਕੀ ਪਰਿਵਾਰ ਨਾਲ ਜ਼ਾਬਰ ਜ਼ੁਲਮਕੀਤਾ ਗਿਆ ਸੀ।
 ਉਹ ਹੁਣ ਦਿੱਲੀ ਦੇ ਇਕ ਸ਼ਰਨਾਰਥੀ ਕੈਂਪ ਚ ਹੈ ਜਿੱਥੇ ਸਭ ਸਿੱਖ ਪਰਿਵਾਰ ਦੇ ਲੋਕ ਨੇ। ਤੇ ਮੈਨੂੰ ਸੁਰਖ ਰੇਖਾ ਦਾ ਇਕ ਪੱਤਰਕਾਰ ਸਵਾਲ ਜਵਾਬ ਪੁੱਛ ਰਿਹਾ ਹੈ , ਕਿ ਕੀ ਕੀ ਹੋਇਆ?
ਸਭ ਕੁਝ ਦੱਸਣ ਪਿੱਛੋਂ ਆਖਿਰ ਚ ਉਹ ਪੱਤਰਕਾਰ ਇੱਕ ਸਵਾਲ ਪੁੱਛਦਾ ਹੈ , ਕਾਕਾ ਤੈਂਨੂੰ ਕੁਝ ਚਾਹੀਦਾ ਤਾਂ ਨਹੀਂ?
 
ਤਾਂ ਉਹ ਬੱਚਾ ਜਾਣੀ ਕੇ ਮੈਂ, ਰੋਂਦੇ ਰੋਂਦੇ ਇਹ ਜਵਾਬ ਦਿੰਦਾ ਹੈ "ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਮੈਨੂੰ ਮੇਰੇ ਪਾਪਾ ਲਿਆ ਦਿਓ, ਮੈਨੂੰ ਮੇਰੇ ਪਾਪਾ ਲਿਆ ਦਿਓ।

ਉਹ ਇੰਨਾ ਭਾਵੁਕ ਦ੍ਰਿਸ਼ ਸੀ ਕੇ ਪੰਡਾਲ ਚ ਬੈਠੇ ਹਰ ਵਿਅਕਤੀ ਦੀਆਂ ਅੱਖਾਂ ਚੋਣ ਹੰਝੂ ਆ ਜਾਂਦੇ।
ਦੇਸ਼ ਭਗਤ ਹਾਲ, ਜਲੰਧਰ ਚ ਮੈਨੂੰ ਇਹ ਟ੍ਰਾਫੀ ਦਿੰਦਿਆਂ ਗੁਰਸ਼ਰਨ ਭਾਜੀ ਨੇ ਕਿਹਾ ਸੀ , " ਮੈਂ ਵੀ ਜਾਣਦਾ ਸੀ ਕਿ ਉਹ ਸਿਰਫ ਇਕ ਨਾਟਕ ਹੈ ਪਰ ਇਸ ਬੱਚੇ ਨੂੰ ਵੇਖਕੇ ਮੇਰੀਆਂ ਵੀ ਅੱਖਾਂ ਚ ਹੰਝੂ ਆ ਜਾਂਦੇ ਸਨ। ਇਸਦੀ ਐਕਟਿੰਗ ਕਮਾਲ ਹੈ।"
ਸ਼ਾਇਦ ਇਸ ਤੋਂ ਵੱਡਾ ਮੇਰੇ ਲਈ ਕੋਈ ਇਨਾਮ ਨਹੀਂ ਸੀ। 
ਪਰ 1984 ਤੋਂ ਬਾਅਦ ਕਈ ਵਾਰ ਮੁਲਕ ਚ ਅਜਿਹੇ ਦੰਗੇ ਹੋਏ ਨੇ । ਅੱਜ ਵੀ ਅਖਬਾਰ ਨੂੰ ਚੁੱਕੋ ਤਾਂ ਲੱਗਦਾ ਹੈ ਔਰੰਗਜ਼ੇਬ ਅੱਜ ਵੀ ਜਿਉਂਦਾ ਹੈ।

ਪਰ ਫਿਰ ਵੀ ਮੈਂ ਨਿਰਾਸ਼ ਨਹੀਂ ਹਾਂ,
ਅੱਜ ਵੀ ਮੈਂ ਆਪਣੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ ਜੋ ਮੇਰੇ ਕੋਲ ਅਕਯੂਪ੍ਰੈਸ਼ਰ ਕਰਾਉਣ ਆਉਂਦੇ ਨੇ 
ਮੇਰੇ ਕੋਲੋਂ ਸਲਾਹ ਲੈਂਦੇ ਨੇ ਕਿ ਖੁਰਾਕ ਖਾਈਏ,
ਨਿਰਾਸ਼ਾ ਚੋ ਕਿਵੇਂ ਨਿਕਲੀਏ? 
ਮੇਰੇ ਸਕੂਟਰ ਤੇ ਅਕਸਰ ਲੋਕਾਂ ਨੂੰ ਲਿਫਟ ਦਿੰਦਾ ਹਾਂਂ, 
ਬੂਟੇ ਲਾਉਂਦਾ ਹਾਂ , ਕਿਤਾਬਾਂ ਪਡ਼ਦਾ ਹਾਂ, ਉਹ ਸਭ ਬਚਪਨ ਚ ਇਸ ਘਰ ਤੋਂ ਗੁੜਤੀ ਚ ਹੀ ਮਿਲਿਆ।
ਇਕ ਗੀਤ ਜੋ ਮੈਨੂੰ ਹਮੇਸ਼ਾ ਪਸੰਦ ਰਿਹਾ 

ਵੋ ਸੁਬਹ ਕਭੀ ਤੋਂ ਆਏਗੀ 
ਵੋ ਸੁਬਹ ਕਭੀ ਤੋਂ ਆਏਗੀ 
ਇਨ ਕਾਲੀ ਸਾਦਿਯੋੰ ਕੇ ਸਰ ਸੇ 
ਜਬ ਰਾਤ ਕਾ ਆਂਚਲ ਢਲਕੇਗਾ 
ਜਬ ਅੰਬਰ ਝੂਮ ਕੇ ਗਾਏਗਾ 
ਜਬ ਧਰਤੀ ਨਗ਼ਮੇ ਗਾਏਗੀ 
ਵੋ ਸੁਬਹ ਕਭੀ ਤੋਂ ਆਏਗੀ 

ਫਿਰ ਮਿਲਾਂਗਾ ਇਕ 
ਆਪਦਾ ਆਪਣਾ 
ਰਜਨੀਸ਼ ਜੱਸ 
ਪੁਰਹੀਰਾਂ 
ਹੋਸ਼ਿਆਰਪੂਰ ਪੰਜਾਬ 
ਅੱਜਕਲ ਰੁਦਰਪੁਰ , 
ਉੱਤਰਾਖੰਡ ਚ ਰਾਹ ਰਿਹਾ ਹਾਂ।
#purhiran
#palsmanch
#memories

No comments:

Post a Comment