ਜਦੋਂ ਸਿਨੇਮਾ ਦੀ ਖੋਜ ਹੋਈ ਤਾ ਐਲਡਸ ਹਕਸਲੇ ਨੇ ਕਿਹਾ, "ਆਦਮੀ ਦੀ ਸੋਚ ਨੂੰ ਖਤਮ ਕਰਨ ਵਾਲਾ ਪਹਿਲਾ ਯੰਤਰ ਹੋਂਦ ਚ ਆ ਗਿਆ ਹੈ।"
ਫਿਰ ਰੇਡੀਓ ਦੀ ਖੋਜ ਹੋਈ ਤਾਂ ਉਸਨੇ ਕਿਹਾ, ਦੂਜਾ ਯੰਤਰ ਤੇ ਟੀਵੀ ਦੀ ਖੋਜ ਤੇ ਕਿਹਾ ਇਹ ਤੀਜਾ ਯੰਤਰ ਹੈ ਆਦਮੀ ਦੀ ਖੋਜ ਨੂੰ ਖਤਮ ਕਰਨ ਵਾਲਾ।
ਇਹ ਸਭ ਗੱਲਾਂ ਲਿਖਣ ਵਾਲੇ ਐਲਡਸ ਹਕਸਲੇ ਨੇ ਇਕ ਨਾਵਲ ਲਿਖਿਆਂ "ਨਵਾਂ ਤਕੜਾ ਸੰਸਾਰ"
ਮੈਂ ਇਹ ਨਾਵਲ ਸਤਾਰਾਂ ਕੁ ਸਾਲ ਦੀ ਉਮਰ ਚ ਪੜ੍ਹ ਲਿਆ ਸੀ। ਇਸਦਾ ਮੇਰੇ ਤੇ ਇੰਨਾ ਪ੍ਰਭਾਵ ਪਿਆ ਕਿ ਮੈਂ ਕਈ ਦਿਨ ਤੱਕ ਟੀਵੀ ਨਹੀਂ ਵੇਖਿਆ।
ਹੁਣ ਤਾਂ ਮੋਬਾਇਲ ਆ ਗਿਆ ਹੈ ਜਿਸ ਵਿਚ ਹਰ ਘੜੀ ਸੰਸਾਰ ਚ ਕੀ ਵਾਪਰ ਰਿਹਾ ਉਹ ਅਸੀਂ ਜਾਣ ਰਹੇ ਹਾਂ। ਜੋ ਸਾਡੀ ਲੋੜ ਵੀ ਨਹੀਂ ਉਹ ਵੀ ਅਸੀਂ ਗ੍ਰਹਿਣ ਕਰ ਰਹੇ ਹਾਂ ।
ਕਿਸੇ ਨੇ ਕਿਹਾ ਹੈ, ਜਦ ਵੀ ਕੋਈ ਨਵੀਂ ਖੋਜ ਹੁੰਦੀ ਹੈ, ਉਸਦਾ ਸਭ ਤੋਂ ਪਹਿਲਾਂ ਫਾਇਦਾ ਸ਼ੈਤਾਨ ਉਠਾਉਂਦਾ ਹੈ।
ਓਸ਼ੋ ਟਾਇਮਜ਼ ਚ ਲਿਖਿਆ ਹੋਇਆ ਸੀ, ਅਸੀਂ ਲਗਭਗ 400 ਗੁਣਾ ਜਿਆਦਾ ਇਨਫਰਮੇਸ਼ਨ ਲੈ ਰਹੇ ਹਾਂ , ਜੋ ਸਾਨੂੰ ਥਕਾ ਦੇ ਰਹੀ ਹੈ।
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕੇ ਇਹ ਟੀਵੀ ਵਗੈਰਾ ਜੋ ਸਾਧਨ ਨੇ ਇਹਨਾਂ ਦਾ ਮੁੱਖ ਕੰਮ ਉਸ ਵਿਚ ਆਉਣ ਵਾਲੀਆਂ ਮਸ਼ੂਰੀਆਂ ਨੇ, ਜਿਹਨਾਂ ਨਾਲ ਇਹ ਕਾਰਪੋਰੇਟ ਸੰਸਾਰ ਚੱਲਦਾ ਹੈ।
ਉਹਨਾਂ ਦਾ ਬਸ ਚੱਲੇ ਤਾਂ ਉਹ ਸਰਾ ਦਿਨ ਮਸ਼ੂਰੀਆਂ ਹੀ ਦੇਣ।
ਕਿਸੇ ਨੇ ਕਿਹਾ ਹੈ,
If the product is free, then you are the product.
ਮੈਂ ਇੱਕ ਵਾਰ ਇੱਕ ਸੰਗੀਤ ਦੇ ਬਹੁਤ ਵੱਡੇ ਕਲਾਕਾਰ ਨੂੰ ਪੁੱਛਿਆ, ਕੇਬਲ ਟੀਵੀ ਤੇ ਇੰਨੇ ਚੈਨਲ ਨੇ , ਇਸ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦਾ ਇੱਕ ਚੈਨਲ ਕਿਉਂ ਨਹੀਂ, ਜਿਸ ਨਾਲ ਲੋਕ ਕਲਾ ਨਾਲ ਜੁਡ਼ਕੇ ਮਨ ਦੀ ਸ਼ਾਂਤੀ ਪਾ ਸਕਣ?"
ਤਾਂ ਉਹਨਾਂ ਜਵਾਬ ਦਿੱਤਾ, "ਤੈਨੂੰ ਪਤਾ ਹੋਣਾ ਚਾਹੀਦਾ ਹੈ ਜਿਹਨਾਂ ਲੋਕਾਂ ਦੇ ਹੱਥ ਮੀਡੀਆ ਹੈ ਉਹ ਆਪਣੇ ਨਫੇ
ਲਈ ਸਾਰਾ ਕੰਮ ਕਰਦੇ ਨੇ, ਇਸ ਵਿਚ ਕੀ ਨਫਾ ਹੋਵੇਗਾ? ਉਹ ਕਦੇ ਨਹੀਂ ਚਲਾਉਣਗੇ ਇਹ!"
ਅਸੀਂ ਟੀਵੀ ਵੇਖਦੇ ਹਾਂ, ਇਸ ਲਈ ਉਹ ਕੁਝ ਪ੍ਰੋਗਰਾਮ ਦਿੰਦੇ ਨੇ, ਜਿਵੇ ਸੱਸ ਬਹੁ ਦੇ ਸੀਰੀਅਲ, ਹੈਰਾਨੀ ਸਸਪੇਂਸ ਵਾਲੇ, ਕਦੇ ਕਦੇ ਕੁਝ ਚੰਗੇ ਪ੍ਰੋਗਰਾਮ ਵੀ ਆਉਂਦੇ ਨੇ।
ਪਰ ਕਦੇ ਅਜਿਹੇ ਨਹੀਂ ਜਿਸ ਨਾਲ ਲੋਕਾਂ ਦੀ ਸੋਚਣ ਸਮਝਣ ਦੀ ਸ਼ਕਤੀ ਵਧੇ।
ਸ਼ਾਇਦ ਇਸੇ ਕਰਕੇ ਇਸਨੂੰ ਬੁੱਧੁ ਬਕਸਾ (Idiot Box) ਕਿਹਾ ਜਾਂਦਾ ਹੈ।
ਅਸਲੀ ਕੰਮ ਬਾਰ ਬਾਰ ਪ੍ਰੋਡਕਟ ਦੀ ਐਡ ਕਰਕੇ ਸਾਨੂੰ ਹਿਪਨੋਟਾਈਜ਼ ਕੀਤਾ ਜਾਂਦਾ ਹੈ। ਜਦ ਅਸੀਂ ਬਜਾਰ ਜਾਂਦੇ ਹਾਂ ਤਾਂ ਉਹੀ ਪ੍ਰੋਡਕਟ ਮੰਗਦੇ ਹਾਂ ਹਲਾਂਕਿ ਹੋਰ ਵੀ ਵਧੀਆ ਪ੍ਰੋਡਕਟ ਮਾਰਕਿਟ ਚ ਹੁੰਦੇ ਨੇ। ਇਸ ਨਾਲ ਉਹਨਾਂ ਦਾ ਵਪਾਰ ਵਧਦਾ ਹੈ।
ਇਸ ਨਾਲ ਸਾਮੂਹਿਕ ਸੰਮੋਹਨ ਹੁੰਦਾ ਹੈ ਲੋਕਾਂਇਕ ਭੀੜ ਨੂੰ ਭੇਡਾਂ ਵਾਂਙ ਹੱਕਿਆ ਜਾਂਦਾ ਹੈ।
ਇਹ ਸਭ ਕੁਝ ਪਹਿਲਾਂ ਹੀ ਤੈਅ ਹੁੰਦਾ ਹੈ ਕਿ ਕਿਸ ਦੇਸ਼ ਦੀ ਸੁੰਦਰੀ ਨੂੰ ਇਸ ਬਾਰ ਵਿਸ਼ਵ ਸੁੰਦਰੀ ਚੁਣਿਆ ਜਾਵੇਗਾ ਕਿਉਕਿਂ ਉਹ ਉਹਨਾਂ ਦੀ ਕੰਪਨੀ ਦੇ ਪ੍ਰੋਡਕਟਾਂ ਦੀ ਐਡ ਕਰੇਗੀ, ਜਿਸ ਤੋਂ ਉਹਨਾਂ ਨੂੰ ਲੱਖਾਂ
ਡਾਲਰਾਂ ਦਾ ਫਾਇਦਾ ਹੋਵੇਗਾ।
ਲੋਕਾਂ ਦਾ ਘਰੇਲੂ ਉਦਯੋਗ ਬੰਦ ਕਰਾਇਆ ਜਾਵੇਗਾ ਤਾਂ ਜੋ ਉਹ ਕਾਰਪੋਰੇਟ ਸੈਕਟਰ ਚ ਕੰਮ ਕਰਨ।
ਅਸੀਂ ਹਾਲੀਵੁੱਡ ਦੀਆਂ ਫਿਲਮਾਂ ਵੇਖਦੇ ਹਾਂ ਜਿਸ ਵਿੱਚ ਵਿਖਾਇਆ ਜਾਂਦਾ ਹੈ ਕਿਵੇਂ ਬਿਮਾਰੀਆਂ ਫੈਲਾਈਆਂ ਜਾਂਦੀਆਂ ਨੇ, ਕਿਵੇੰ ਇਹ ਵਪਾਰ ਚਲਾਉਣ ਵਾਲੇ ਲੋਕਾਂ ਦੀ ਜਾਨ ਨਾਲ ਖੇਲਦੇ ਨੇ।
ਆਓ ਮੁੜਦੇ ਹਾਂ ਨਾਵਲ ਵੱਲ। ਇਸ ਦੀ ਸ਼ੁਰੂਆਤ ਹੁੰਦੀ ਹੈ ਕੇ ਇਲ ਸ਼ਹਿਰ ਚ ਓਕ ਲੈਬੋਰਟਰੀ ਹੈ ਜਿਥੇ ਬੱਚੇ ਪੈਦਾ ਕੀਤੇ ਜਾ ਰਹੇ ਨੇ ਤੇ ਉਹਨਾਂ ਦੀ ਕੰਡਿਸ਼ਨਿੰਗ ਕੀਤੀ ਜਾ ਰਹੀ ਹੈ ਕਿ ਉਹ ਮਜ਼ਦੂਰ ਬਣਨਗੇ ਜਾਂ ਕੂਝ ਹੋਰ।
ਸ਼ਹਿਰ ਚ ਕੰਮ ਕਰਨ ਲਈ ਇੱਕ ਲੇਬਰ ਕਲਾਸ ਹੈ, ਇਕ ਸੁਪਰਵਾਈਜ਼ਰ, ਇਕ ਮੈਨੈਜਰ,ਤੇ ਓਹਨਾ ਉੱਪਰ ਇਕ ਹੋਰ।
ਇਸਨੂੰ ਇਕ ਕਾਰਪੋਰੇਟ ਸੈਕਟਰ ਚਲ ਰਿਹਾ ਹੈ। ਲੋਕਾਂ ਨੂੰ ਹਸਪਤਾਲਾਂ ਚੋ ਮੁਫ਼ਤ ਸੋਮਾ ਨਾਮ ਦੀ ਦਵਾਈ ਦਿਤੀ ਜਾਂਦੀ ਹੈ।
ਜੇ ਕੋਈ ਸੁਪਰਵਾਈਜ਼ਰ ਕਿਸੇ ਮਜ਼ਦੂਰ ਦੇ ਥਾਪੜ ਮਾਰ ਦੇਵੇ ਤਾ ਉਹ ਰੋਸ ਨਹੀਂ ਕਰ ਸਕਦਾ ਕਿਓਂਕਿ ਵਿਰੋਧ ਓਹਨਾ ਦੇ ਦਿਮਾਗ ਚ ਹੀ ਨਹੀਂ ਆਉਂਦਾ।
ਇਹ ਸਭ ਉਹਨਾਂ ਦੇ ਪੈਦਾ ਹੋਣ ਵੇਲੇ ਹੀ ਕੰਡਿਸ਼ਨਿੰਗ ਕਰ ਦਿੱਤੀ ਗਈ ਹੈ।
ਉਹ ਖੁਸ਼ ਹੋਣ ਲਈ, ਸੌਣ ਲਈ,,,,ਤੇ ਹਰ ਕੰਮ ਲ ਈ ਇੱਕ ਦਵਾਈ ਤੇ ਨਿਰਭਰ ਨੇ ਜੋ ਹਸਪਤਾਲਾਂ ਚੋ ਮੁਫ਼ਤ ਮਿਲਦੀ ਹੈ।
ਇਕ ਬੰਦਾ ਜੋ ਸ਼ਹਿਰ ਚ ਨਵਾਂ ਆਉਂਦਾ ਹੈ ਉਹ ਇਹ ਸਭ ਵੇਖਕੇ ਹੈਰਾਨ ਹੁੰਦਾ ਹੈ। ਉਹ ਡਾਕਟਰਾਂ ਨਾਲ ਬਹਿਸ ਕਰਦਾ ਹੈ।
ਉਹ ਕਹਿੰਦਾ ਹੈ ਜੇ ਲੋਕ ਮਹਿਸੂਸ ਨਹੀਂ ਕਰਦੇ ਤਾਂ ਇਹ ਗ਼ਲਤ ਹੈ ਉਹ ਤਾਂ ਮਸ਼ੀਨਾਂ ਵਰਗੇ ਹੋ ਗਏ ਨੇ । ਡਾਕਟਰ ਕਹਿੰਦੇ ਨੇ, ਇਸ ਨਾਲ ਸ਼ਹਿਰ ਚ ਸ਼ਾਂਤੀ ਰਹੇਗੀ।
ਉਹ ਬੰਦਾ ਕਹਿੰਦਾ ਹੈ ਇਹ ਤਾਂ ਫਿਰ ਮੁਰਦਾ ਸ਼ਾਂਤੀ ਹੈ।
ਫਿਰ ਕਾਰਪੋਰੇਟ ਸੰਸਾਰ ਨੂੰ ਪਤਾ ਲੱਗਦਾ ਹੈ ਤਾਂ ਉਹ ਡਾਕਟਰਾਂ ਨੂੰ ਧਮਕੀ ਦਿੰਦੇ ਨੇ ਜੇ ਉਹ ਇਸ ਬੰਦੇ ਦੀਆਂ ਗੱਲਾਂ ਚ ਆਏ ਤਾ ਓਹਨਾ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਫਿਰ ਉਹ ਬੰਦਾ ਵੀ ਇਸੇ ਸਿਸਟਮ ਹੇਠ ਮਾਰਿਆ ਜਾਂਦਾ ਹੈ।
ਐਲਡਸ ਹਕਸਲੇ ਇਸ ਕਾਰਪੋਰੇਟ ਸੈਕਟਰ ਦੇ ਖਿਲਾਫ ਵੀ ਬਹੁਤ ਬੋਲਿਆ ਜਿਸ ਕਰਕੇ ਉਹ ਓਹਨਾ ਦੀਆਂ ਅੱਖਾਂ ਚ ਬਹੁਤ ਚੁੱਭਦਾ ਰਿਹਾ।
ਹੁਣ ਇਹ ਸਾਡੀ ਸਮਝਦਾਰੀ ਹੈ ਕੇ ਅਸੀਂ ਆਪਣੀ ਅਕਲ ਨਾਲ ਇਹਨਾਂ ਸਾਧਨਾਂ ਦਾ ਇਸਤੇਮਾਲ ਕਰੀਏ।
ਕਿਤਾਬਾਂ ਪੜ੍ਹੀਏ , ਇਸਦਾ ਸਾਰਾ ਇਸਤੇਮਾਲ ਸਾਡੇ ਦਿਮਾਗ ਨੂੰ ਗੁਲਾਮ ਬਣਾਉਂਦਾ ਹੈ।
ਅਸੀਂ ਆਪਣੀ ਸੱਭਿਅਤਾ, ਆਪਣਾ ਪਹਿਰਾਵਾ, ਆਪਣੀ ਬੋਲੀ, ਆਪਣੀਆਂ ਕਿਤਾਬਾਂ ਨੂੰ ਸਾਂਭ ਕੇ ਰੱਖੀਏ।
ਛਾਡੇ ਕੋਲ ਮਹਾਤਮਾ ਬੁੱਧ, ਮਹਾਂਵੀਰ, ਕ੍ਰਿਸ਼ਨ, ਕਬੀਰ, ਮੀਰਾਂ ...... ਨੇ। ਅਸੀਂ ਆਪਣੇ ਇਸ ਅਣਮੋਲ ਖਜ਼ਾਨੇ ਦਾ ਫਾਇਦਾ ਲਈਏ।
ਕੁਦਰਤ ਦਾ ਆਨੰਦ ਮਾਣੀਏ।
ਇਸਦੇ ਪਲ ਪਲ ਬਹਿੰਦੇ ਸੰਗੀਤ ਨੂੰ ਸੁਣੀਏ,
ਦਰਿਆਵਾਂ, ਝਰਨਿਆਂ ਨੂੰ ਕੌਣ ਚਲਾ ਰਿਹਾ,
ਫੁੱਲਾਂ ਤੇ ਤਿਤਲੀਆਂ ਚ ਕੌਣ ਰੰਗ ਭਰ ਰਿਹਾ,
ਇਹਨਾਂ ਸਵਾਲਾਂ ਦਾ ਜਵਾਬ ਲੱਭੀਏ,
ਨਾ ਕਿ ਖਪਤਵਾਦੀ ਸਮਾਜ ਚ ਖਪ ਜਾਈਏ।
ਜਿਸ ਚੀਜ਼ ਦੀ ਲੋਡ਼ ਹੋਵੇ ਉਹੀ ਖਰੀਦੀਏ,
ਪੈਸਾ ਬਚਾ ਕੇ ਰੱਖੀਏ।
ਕਿਤਾਬ ਭਾਸ਼ਾ ਵਿਭਾਗ ਨੇ ਛਾਪੀ ਹੈ। ਪਰ ਹੁਣ ਸ਼ਾਇਦ ਆਊਟ ਆਫ ਪ੍ਰਿਂਟ ਹੈ।
ਇਹ ਯੂਨੀਸਟਾਰ ਵਾਲਿਆਂ ਨੇ ਛਾਪੀ ਹੈ।
ਤੁਸੀਂ ਜਸਬੀਰ ਬੇਗਮਪੁਰੀ ਹੋਰਾਂ ਕੋਲੋਂ ਮੰਗਵਾ ਸਕਦੇ ਹੋ।
ਫਿਰ ਮਿਲਾਂਗਾ ਇੱਕ ਨਵੀਂ ਕਿਤਾਬ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ
#aldous_huxlay
#brave_new_world
#books_i_have_loved
No comments:
Post a Comment