Monday, May 24, 2021

ਸਿੱਖ ਕੌਮ

"ਸਿੱਖ ਬਹੁਤ ਪਿਆਰੀ ਕੌਮ ਹੈ। ਸਿਰਫ ਸਿੱਖ ਕੌਮ ਹੀ ਹੈ ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ । ਇਹ ਸਰਲ,  ਹੌਂਸਲੇ ਵਾਲੀ, ਸਭ ਤੋਂ ਵੱਧ ਭਰੋਸੇ ਯੋਗ, ਕਦੇ ਨਾ ਧੋਖਾ ਦੇਣ ਵਾਲੀ ਕੌਮ ਹੈ । ਇਹ ਕਦੇ ਕਿਸੇ ਤੋਂ  ਡਰਦੇ ਨਹੀਂ।"
#ਓਸ਼ੋ

ਇਹ ਸਿਰਫ ਗੱਲ ਹੀ ਨਹੀਂ ਲੋਕ ਪ੍ਰਤੱਖ ਰੂਪ ਚ ਵੇਖ ਵੀ ਰਹੇ ਨੇ। ਕੋਰੋਨਾ ਕਾਲ ਚ ਦਿੱਲੀ ਤੇ ਭਾਰਤ ਚ ਹੋਰ ਥਾਵਾਂ ਤੇ ਮਰੀਜਾਂ ਲਈ ਆਕਸੀਜਨ ਦੇ ਸਿਲੰਡਰ , ਖਾਣ ਲਈ ਲੰਗਰ, ਮੁਫ਼ਤ ਦਵਾਈਆਂ ਦਾ ਪ੍ਰਬੰਧ ਕਰ ਰਹੇ ਨੇ, ਉਹ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ, ਕਿਓਂਕਿ  ਕੋਰੋਨਾ ਇਕ ਦੂਜੇ ਦੇ ਸੰਪਰਕ ਚ ਆਉਣ ਨਾਲ ਹੀ ਫੈਲ ਰਿਹਾ ਹੈ। ਦਿੱਲੀ ਦੇ ਰਕਾਬਗੰਜ ਗੁਰਦਵਾਰੇ ਚ  ਢਾਈ ਸੌ ਬੈਡ ਦਾ ਹਸਪਤਾਲ ਬਣਾ ਦਿੱਤਾ ਹੈ ਜਿਥੇ ਕੋਵਿਡ ਦੇ ਮਰੀਜ ਆ ਸਕਦੇ ਨੇ। 
ਖਾਲਸਾ ਏਡ ਪੂਰੇ ਵਿਸ਼ਵ ਭਰ ਚ ਕਿਤੇ ਵੀ ਤ੍ਰਾਸਦੀ ਹੋਵੇ ਇਥੇ ਪੁੱਜ ਕੇ ਲੰਗਰ ਲੈ ਦਿੰਦੀ ਹੈ ਭਾਵੇਂ ਉਹ ਸਿਰੀਆ ਚ ਬੰਬ ਡਿੱਗਦੇ ਹੋਣ, ਅਫਗਾਨਿਸਤਾਨ ਹੋਵੇ, ਚਾਹੇ ਨੇਪਾਲ ਜਾਂ ਭੁਜ ਚ ਭੁਚਾਲ ਆਇਆ ਹੋਵੇ ਤਾਮਿਲਨਾਡੂ , ਆੰਧਰਾ ਪ੍ਰਦੇਸ਼ ਚ ਸਮੁੰਦਰ ਦੀ ਤਬਾਹੀ ਹੋਵੇ।
ਇੰਗਲੈਂਡ ਤੋਂ ਵੀ ਪ੍ਰਾਈਵੇਟ ਹਵਾਈ ਜਹਾਜ਼ ਚ 250 ਆਕਸੀਜਨ ਕੰਸੈਨਟ੍ਰੇਟਰ ਭੇਜੇ ਨੇ ਖਾਲਸਾ ਏਡ ਨੇ।

ਸ਼ੇਖਰ ਕਪੂਰ ਦਾ ਇਕ ਟਵੀਟ ਹੈ," ਬਚਪਨ ਚ ਕੁੜੀਆਂ ਨੂੰ ਇਹ ਕਿਹਾ ਜਾਂਦਾ ਸੀ ਜੇ ਟ੍ਰੇਨ ਚ ਜਾਂਦਿਆਂ ਤੁਸੀਂ ਕਿਸੇ ਮੁਸੀਬਤ ਚ ਫਸ ਜਾਓ ਤਾ ਕਿਸੇ ਸਰਦਾਰ ਕੋਲ ਚਲੀ ਜਾਣਾ ਉਹ ਹਰ ਹਾਲ ਚ ਤੁਹਾਡੀ ਰੱਖਿਆ ਕਰੇਗਾ।"

ਅਜਿਹੀਆਂ ਬਹੁਤ ਸਾਰੀਆਂ ਗੱਲ੍ਹਾਂ ਨੇ।
ਇਕ ਗੱਲ ਹੋ ਚੇਤੇ ਆਉਂਦੀ ਹੈ ਸ਼ਾਇਦ ਓਸ਼ੋ ਨੇ ਹੀ ਕਹੀ ਹੈ , " ਰੱਬ ਨਾ ਕਰੇ ਜੇ ਕਿਤੇ ਵਿਸ਼ਵ ਯੁੱਧ ਹੋ ਜਾਵੇ ਤੇ ਪੂਰੀ ਦੁਨੀਆਂ ਤਬਾਹ ਹੋ ਜਾਵੇ, ਸਿਰਫ ਇਕ ਸਿੱਖ ਪਰਿਵਾਰ ਬਚ ਜਾਏ ਤਾਂ ਤੁਸੀਂ ਸਮਝੋ ਤੁਸੀਂ ਪੂਰੀ ਮਨੁੱਖਤਾ ਬਚਾ ਲਈ ਹੈ ਕਿਓਂਕਿ ਦੁਨੀਆਂ ਤੇ ਅਜਿਹੀ ਦਲੇਰ ਤੇ ਕਰੁਣਾਮਈ ਕੌਮ ਹੋਰ ਕੋਈ ਨਹੀਂ ਹੈ।"

ਭਾਈ ਘਨ੍ਹਈਆ ਦੁਸ਼ਮਣਾਂ ਨੂੰ ਵੀ ਮਸ਼ਕ ਰਾਹੀਂ ਪਾਣੀ ਪਿਲਾਉਂਦੇ ਸਨ। ਤਾਂ ਇਹ ਗੱਲ  ਸ਼ਿਕਾਇਤ ਦੇ ਰੂਪ ਚ ਗੁਰੂ ਗੋਬਿੰਦ ਸਿੰਘ ਹੋਰਾਂ ਕੋਲ ਪੁੱਜੀ। ਤਾਂ ਭਾਈ ਘਨ੍ਹਈਆ ਨੂੰ ਬੁਲਾਇਆ ਗਿਆ। 
ਗੁਰੂ ਜੀ,  ਸੁਣਿਆ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਦੇ ਹੋ?
ਤਾਂ ਭਾਈ ਘਨ੍ਹਈਆ ਕਹਿੰਦੇ,  " ਗੁਰੂ ਜੀ ਮੈਨੂੰ ਤਾਂ ਸਭ ਵਿਚ ਆਪਦਾ ਰੂਪ ਵਿਖਾਈ ਦਿੰਦਾ ਹੈ।"
ਗੁਰੂ ਜੀ ਨੇ ਗਹੁ ਨਾਲ ਵੇਖਿਆ ਤੇ ਕਹਿੰਦੇ, "ਹੁਣ  ਤੁਸੀਂ ਆਪਣੇ ਨਾਲ ਮਲ੍ਹਮ ਪੱਟੀ ਵੀ ਰੱਖੋ ਤੇ ਸਭ ਨੂੰ ਮਲ੍ਹਮ ਪੱਟੀ ਵੀ ਕਰਿਆ ਕਰੋ। "
ਸੋ ਪੰਜਾਬ ਚ ਜਿੰਨੇ ਵੀ ਬਲੱਡ ਬੈਂਕ ਨੇ ਓਹਨਾ ਚੋਂ ਬਹੁਤਿਆਂ ਦੇ ਨਾਮ ਭਾਈ ਘਨ੍ਹਈਆ ਬਲੱਡ ਬੈਂਕ ਹੈ। ਇਸਦਾ ਕਰਨ ਹੈ ਕੇ ਖੂਨ ਦਾ ਧਰਮ ਇਕ ਹੀ ਹੈ 
ਉਹ ਸਭ ਲਈ ਬਰਾਬਰ ਹੈ, ਜਿਸ ਤਰ੍ਹਾਂ ਭਾਈ ਘਨ੍ਹਈਆ ਜੀ ਸਨ।
ਬਾਕੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਕਲਮ ਚ ਤਾਕਤ ਹੀ ਨਹੀਂ ਕਿ ਕੁਝ ਲਿਖ ਸਕੇ, ਜਿਹਨਾਂ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ।

ਬੁੱਲੇ ਸ਼ਾਹ ਕਹਿੰਦੇ 
ਨਾ ਬਾਤ ਕਹੂੰ ਤਬ ਕੀ 
ਨਾ ਬਾਤ ਕਹੂੰ ਅਬ ਕੀ 
ਗ਼ਰ ਨਾ ਹੋਤੇ ਗੁਰੂ ਗੋਬਿੰਦ ਸਿੰਘ 
ਤੋ ਸੁੰਨਤ ਹੋਤੀ ਸਭ ਕੀ

ਸਿੱਖ ਧਰਮ ਚ ਗੁਰਬਾਣੀ ਤੇ ਲੰਗਰ ਦੀ ਪ੍ਰਥਾ ਹੈ। ਦਸਵੰਧ ਕੱਢਣੀ (ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਤੇ ਗੁਰਦਵਾਰੇ ਚ ਦੇਣਾ ਜਿਸ ਨਾਲ ਸਾਰਾ ਲੰਗਰ ਚੱਲਦਾ ਹੈ)

ਗੁਰਬਾਣੀ ਵਿਚ ਜੋ ਰਾਗ ਨੇ ਓਹੀ ਪੀੜੀ ਦਰ ਪੀੜੀ ਚੱਲ ਰਹੇ ਨੇ, ਉਸ ਵਿਚ ਕੋਈ ਛੇੜਛਾੜ ਨਹੀਂ ਹੋਣ ਦਿੱਤੀ ਗਈ ਜਿਸ ਕਰਨ ਉਸਦੀ ਪਵਿੱਤਰਤਾ ਅੱਜ ਵੀ ਬਣੀ ਹੋਈ ਹੈ। ਗੁਰਬਾਣੀ ਸੁਣਦਿਆਂ ਮਨ ਪਵਿੱਤਰ ਹੁੰਦਾ ਹੈ , ਕਈ ਵਾਰ ਆਪ ਮੁਹਾਰੇ ਅੱਥਰੂ ਵਾਂਗ ਤੁਰਦੇ ਨੇ।
 
ਜਿਵੇਂ ਸ਼ਬਦ ਹੈ 

ਬਹੁਤ ਜਨਮ ਬਿਛੜੇ ਥੇ ਮਾਧੋ
ਇਹ ਜਨਮ ਤੁਮ੍ਹਾਰੇ ਲੇਖੇ 

ਜਾਂ 
ਗਲੀਐ ਚਿੱਕੜ ਦੂਰ ਘਰ 
ਨਾਲਿ ਪਿਆਰੇ ਨੇਹੁੰ 
ਚਲਾਂ ਤਾਂ ਭੀਜੈ ਕੰਬਲੀ 
ਰਹਾਂ ਤਾਂ ਤੁੱਟੇ ਨੇਹੁੰ 
ਭੀਜੋ ਸੀਜੋ ਕੰਬਲੀ 
ਅਲ੍ਹੇ ਬਰਸੋੰ ਮੇਹੁ
ਜਾਇ- ਮਿਲਾਂ ਤਿਨ੍ਹਾਂ ਸੱਜਣਾ 
ਤੁੱਟੋ ਨਹੀਂ ਨੇਹੁੰ 
( ਮੈਂ ਇਹ ਸ਼ਬਦ ਸੁਣੇ ਨੇ ਜੇ ਲਿਖਣ ਚ ਕੋਈ ਤ੍ਰੁਟੀ ਹੋਵੇ ਤਾਂ ਮਾਫੀ)
----
ਅਮ੍ਰਿਤਸਰ ਚ ਸ਼੍ਰੀ ਹਰਮੰਦਿਰ ਸਾਹਿਬ ਦੇ ਲੰਗਰ ਬਾਰੇ ਤਾਂ ਸਾਰਾ ਜੱਗ ਜਾਣਦਾ ਹੈ। ਅੱਜਕੱਲ ਇੱਕ ਤਸਵੀਰ ਵੇਖੀ ਜਾ ਰਹੀ ਆ ਕਿ ਸੁਧਾ ਮੂਰਤੀ ਜੀ ਇੱਕ ਸਬਜੀ ਵੇਚਣ ਵਾਲੀ ਦੁਕਾਨ ਤੇ ਬੈਠੇ ਸਬਜੀ ਵੇਚ ਰਹੇ  ਨੇ। ( ਇੱਥੇ ਇਹ ਦੱਸਣਾ ਜਰੂਰੀ ਹੈ ਕਿ ਉਹ ਨਰਾਇਣਮੂਰਤੀ ਜੀ ਧਰਮਪਤਨੀ ਨੇ ਜੋ ਕਿ ਇਨਫੋਸਿਸ ਕੰਪਨੀ ਦੇ ਮਾਲਿਕ ਨੇ। ਉਹ ਇੱਕ ਸਮਾਜ ਸੇਵਿਕਾ ਨੇ ਜਿਹਨਾਂ ਨੇ ਹਜਾਰ੍ਹਾਂ ਲਾਇਬ੍ਰਰੇਰੀਆ ਖੁਲਵਾਈਆਂ ਤੇ ਲਡ਼ਕੀਆਂ ਲਈ ਟੋਆਇਲੈਟ ਬਣਵਾਈਆਂ ਤੇ ਹੋਰ ਬਹੁਤ ਸੁਧਾਰ ਕੀਤੇ ਨੇ ) 
ਉਹਨਾਂ ਤੋਂ ਪੁੱਛਿਆ , ਤੁਸੀਂ ਇਨਾੰ ਅਮੀਰ ਹੁੰਦੇ ਹੋਏ ਇਹ ਕਿਉਂ ਕਰਦੇ ਹੋ?
ਤਾਂ ਸੁਧਾ ਮੂਰਤੀ ਜੀ ਨੇ ਇਹ ਜਵਾਬ ਦਿੱਤਾ ਕਿ ਇਹ ਉਹ ਤਾਂ ਕਰਦੇ ਨੇ ਕਿ ਉਹਨਾਂ ਵੇਖਿਆ
ਸ਼੍ਰੀ ਹਰਮੰਦਿਰ ਸਾਹਿਬ ਚ ਹਰ ਕੋਈ ਲੰਗਰ ਵਰਤਾਉਂਦਾ ਹੈ, ਜੁਤੀਆਂ ਸਾਫ਼ ਕਰਦਾ ਹੈ ਤਾਂ ਜੋ ਉਸਨੂੰ ਦੌਲਤ ਦਾ ਹੰਕਾਰ ਨਾ ਆਵੇ।"
 
ਭਗਤ ਪੂਰਨ ਸਿੰਘ ਜੀ ਦੇ ਜੀਵਨ ਤੇ ਫਿਲਮ ਬਣੀ ਹੈ "ਇਹ ਜਨਮ ਤੁਮ੍ਹਾਰੇ ਲੇਖੇ"
ਇਸ ਵਿੱਚ ਜਦੋਂ ਭਗਤ ਪੂਰਨ ਸਿੰਘ ਜੀ ਛੋਟੇ ਹੁੰਦੇ ਨੇ ਤਾਂ ਉਹ ਵੇਖਦੇ ਨੇ ਓਹਨਾ ਦੀ ਮਾਂ ਰਾਹ ਚੋ ਕੰਡੇ ਚੁਗ ਰਹੀ ਹੈ। 
ਤਾਂ  ਉਹ ਆਪਣੀ ਮਾਂ ਨੂੰ ਪੁੱਛਦੇ ਨੇ, ਮਾਂ  ਤੂੰ ਅਜਿਹਾ ਕਿਉਂ ਕਰ ਰਹੀ ਹੈਂ ?
ਉਹ ਕਹਿੰਦੀ ਹੈ," ਪੁੱਤ ਸਾਡੇ ਤੋਂ ਪਿਛੋਂ ਜੋ ਇਸ ਰਾਹ ਤੇ ਆਉਣਗੇ ਓਹਨਾ ਦੇ ਪੈਰ ਚ ਕੰਡੇ ਨਾ ਚੁੱਭਣ ਤਾਂ ਰਾਹ ਸਾਫ ਕਰ ਰਹੀ ਹਾਂ।"

ਸੋ ਗੁਰੂ ਨਾਨਕ ਦੇਵ ਜੀ ਦੀ ਸਿੱਖ ਕਿ 
ਕਿਰਤ ਕਰੋ, ਨਾਮ ਜਪੋ, ਵੰਡ ਛਕੋ 
ਅੱਜ ਵੀ ਚੱਲ ਰਹੀ ਹੈ। 

ਅੱਜਕਲ ਮੈਂ ਵੀ ਕਿਸੇ ਗਰੁੱਪ ਚ ਵੇਖਾਂ ਕਿ ਕਿਸੇ ਨੂੰ ਬਲੱਡ, ਪਲਾਜ਼ਮਾ ਜਾਂ ਪਲੇਟਲੈੱਟ ਸੈਲਾਂ ਲੋਡ਼ ਹੋਵੇ ਤਾਂ ਤੁਰੰਤ ਆਪਣੇ ਸਿੱਖ ਮਿਤਰਾਂ ਨੂੰ ਉਹ ਮੈਸੇਜ ਫਾਰਵਰਡ ਕਰ ਦਿੰਦਾ ਹਾਂ। ਉਹ ਕੋਈ ਨਾ ਕੋਈ ਹੱਲ ਕਰਨ ਚ ਲੱਗ ਜਾਂਦੇ ਨੇ। ਜਿੰਦਗੀ ਜਿੰਦਾਬਾਦ ਦੀ ਟੀਮ ਲੱਗੀ ਹੋਈ ਹੈ ਰੁਦਰਪੁਰ ਚ, ਹੋਰ ਬਹੁਤ ਸਾਰੇ ਲੋਕ ਨੇ। 

ਰਜਨੀਸ਼ ਜੱਸ
ਰੁਦਰਪੁਰ,
ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ
#ਲੰਗਰ
#ਸਿੱਖ 
#langar
#sikhism

No comments:

Post a Comment