Friday, May 21, 2021

ਲਾਇਬ੍ਰੇਰੀ ਦੀ ਕੀਮਤ



"ਲਾਇਬ੍ਰੇਰੀ ਕਾਇਮ ਕਰਨਾ ਤੇ ਉਸਨੂੰ ਕਾਇਮ ਰੱਖਣਾ ਚਾਹੇ ਜਿੰਨਾ ਮਰਜ਼ੀ ਖਰਚੀਲਾ ਹੋਵੇ ਪਰ ਉਸ ਕੀਮਤ ਤੋਂ ਕਿਤੇ ਘੱਟ ਹੈ ਜੋ ਕਿਸੇ ਮੁਲਕ ਨੂੰ ਅਗਿਆਨੀ ਹੋਣ ਤੇ ਚੁਕਾਉਣੀ ਪੈਂਦੀ ਹੈ।"
# ਵਾਲਟਰ ਕੌਂਫਰਾਈਲ (ਵਿਸ਼ਵ ਪ੍ਰਸਿੱਧ ਪੱਤਰਕਾਰ) 

ਸ਼ਹਿਰ ਜਾਂ ਪਿੰਡ ਚ ਲਾਇਬ੍ਰੇਰੀ ਦਾ ਹੋਣਾ ਬਹੁਤ ਵੱਡੀ ਗੱਲ ਹੈ।

ਮੈਂ ਆਪਣੇ ਸ਼ਹਿਰ ਹੁਸ਼ਿਆਰਪੁਰ ਦੀ ਡਿਸਟ੍ਰਿਕਟ ਲਾਇਬ੍ਰੇਰੀ ਚ ਸੈਸ਼ਨ ਚੌਕ ਦੇ ਲਾਗੇ ਜਾਂਦਾ ਰਿਹਾ ਹਾਂ।ਮੇਰੇ ਨਾਲ ਮੇਰਾ ਮਿੱਤਰ ਬਿੱਟੂ (ਅੱਜਕਲ ਕੈਨੇਡਾ ਚ ਹੈ ) ਉਸ ਲਾਇਬ੍ਰੇਰੀ ਚ ਅਸੀਂ ਪਾਸ ਬਣਵਾਇਆ ਫਿਰ ਆਪਣੇ ਪਿੰਡ ਤੋਂ ਬਜਾਜ ਸਕੂਟਰ  ਤੇ ਉੱਥੇ ਜਾ ਖਲੋਣਾ।ਉਥੋਂ ਅਸੀਂ ਪੰਜਾਬੀ ਕਹਾਵਤਾਂ ਲੇਖਕਾਂ ਦੀਆਂ ਕਿਤਾਬਾਂ  ਕਢਵਾ ਕੇ ਪੜ੍ਹਨੀਆਂ। ਮੈਂ ਡਿਪਲੋਮਾ ਪਾਸ ਕੀਤਾ ਸੀ ਤੇ ਉਹ ਆਪਣੀ ਗ੍ਰੈਜੂਏਸ਼ਨ ਕਰਕੇ ਹਟਿਆ ਸੀ। ਅਸੀਂ ਸਮੇ ਨੂੰ ਕਦੇ ਮਰਨ ਨਹੀਂ ਦਿੱਤਾ ਉਸ ਵਿਚ ਆਪਣੇ ਸਾਹਾਂ ਦੀ ਫੂਕ ਮਾਰਦੇ ਰਹੇ। 
ਹੁਣ ਕੁਝ ਸਾਲ ਪਹਿਲਾਂ ਗਿਆ ਤਾਂ ਵੇਖਿਆ ਉਹ ਲਾਇਬ੍ਰੇਰੀ ਬੰਦ ਹੋ ਗਈ, ਮਨ ਚ ਟੀਸ ਜਿਹੀ ਰਹੀ।

ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਅਲੱਗ ਹੀ ਖੁਸ਼ਬੋਈ ਹੁੰਦੀ, ਉਥੇ ਚੁੱਪਚਾਪ ਬੈਠੋ ਤੇ ਕਿਤਾਬਾਂ ਪੜ੍ਹੋ ਤੇ 
ਉਡਾਰੀ ਮਾਰ ਜਾਓ ਕਿਤੇ ਦੂਰ।
ਰਿਟਾਇਰ ਬੰਦੇ ਇੱਥੇ ਆਕੇ ਅਖਬਾਰਾਂ ਪੜ੍ਹਦੇ ।

ਮੈਂ ਸੱਤਵੀ ਤੋਂ ਦਸਵੀ ਜਮਾਤ ਸਰਕਾਰੀ ਹਾਈ ਸਕੂਲ ਘੰਟਾਘਰ, ਹੁਸ਼ਿਆਰਪੁਰ, ਪੰਜਾਬ ਤੋਂ ਕੀਤੀ।  ਉਸਦੇ ਨਾਲ ਵੀ ਇਕ ਲਾਇਬ੍ਰੇਰੀ ਹੁੰਦੀ ਸੀ। ਇਹ ਸਕੂਲ ਸ਼ਿਫਟਾਂ ਚ ਲੱਗਦਾ । ਸੇਵਰ ਤੇ ਸ਼ਾਮ ਦੀ ਸ਼ਿਫਟ। ਸੇਵਰ ਦੀ ਸ਼ਿਫਟ ਮੈਂ ਰੋਡ ਤੋਂ ਬਾਹਰ ਨਿਕਲਦੀ ਤਾਂ ਦੁਪਿਹਰ ਦੀ ਸ਼ਿਫਟ ਪਿਛਲੇ ਗੇਟ ਰਾਹੀਂ ਅੰਦਰ ਵਡ਼ਦੀ। ਇਹ ਗੇਟ ਲਾਇਬ੍ਰੇਰੀ ਦੀ ਪਿੱਛੇ ਸੀ।ਅਸੀਂ ਉਸ ਲਾਇਬ੍ਰੇਰੀ ਦੇ ਮੂਹਰੇ ਤੋਂ ਨਿਕਲਣਾ।ਕਈ ਬਾਰ ਅੰਦਰ ਵੀ ਜਾਣਾ। ਉੱਥੇ ਲੱਕੜ ਦੇ ਸਟੈਂਡ ਬਣੇ ਹੁੰਦੇ, ਜੋ ਇਕ ਐੰਗਲ ਤੇ ਹੁੰਦੇ ਜਿਸਤੇ ਅਖਬਾਰਾਂ ਪਈਆਂ ਹੁੰਦੀਆਂ, ਉਹ ਵੀ ਇਕ ਸਫੇਦ ਧਾਗੇ ਨਾਲ ਬੰਨੀਆਂ ਹੁੰਦੀਆਂ ਤਾਂ ਜੋ ਉਹ ਹਵਾ ਚ ਨਾ ਉੱਡ ਜਾਣ। ਪੁਰਾਣੀਆਂ ਅਖਬਾਰਾਂ ਉਹ ਸਾਂਭ ਕੇ ਰੱਖਦੇ ਕੋਈ ਖ਼ਬਰ ਜਰੂਰੀ ਹੁੰਦੀ ਤਾਂ ਉਹ ਕਢਾ ਕੇ ਪੜ੍ਹ ਸਕਦੇ ਸੀ।

  
ਜਦ ਮੈਂ ਰੁਦਰਪੁਰ ਆਇਆ ਤਾਂ ਇਥੇ ਕ੍ਰੀਏਟਿਵ ਉੱਤਰਾਖੰਡ ਨਾਮ ਦੀ ਐੱਨ ਜੀ ਓ ਨੇ ਇਕ ਲਾਇਬ੍ਰੇਰੀ ਖੋਲ੍ਹਣੀ ਸੀ ਤਾਂ ਮੈਂ ਓਹਨਾ ਦੇ ਸੰਪਰਕ ਚ ਆਇਆ।  ਮੇ
ਮੈਂਬਰ ਬਣਿਆ ਉਸ ਲਈ 13 ਕਿਲੋਮੀਟਰ ਸਕੂਟਰ ਤੇ ਪੰਤਨਗਰ ਯੂਨੀਵਰਸਿਟੀ ਜਾ ਕੇ ਡਾਕਟਰ ਸ਼ਿਵੇਂਦਰ ਕਸ਼ਿਅਪ ਕੋਲੋਂ ਕਿਤਾਬਾਂ ਲੈਕੇ ਆਇਆ। ਕਸ਼ਿਅਪ ਜੀ ਇੱਥੇ ਸਵਾਮੀ ਵਿਵੇਕਾਨੰਦ ਸਵਾਧਿਆ ਮੰਡਲ ਚਲਾਉਂਦੇ ਨੇ ,ਜਿਸ ਵਿਚ ਪਰਸਨੈਲਿਟੀ ਡਿਵੈਲਪਮੈਂਟ, ਸਟੇਜ ਤੇ ਬੋਲਾਂ ਦੀ ਝਿਜਕ ਖੋਲਣਾ, ਯੋਗਾ ਤੇ ਸਵਾਮੀ ਵਿਵਕਾਨੰਦ ਦੇ ਵਿਚਾਰਾਂ ਨੂੰ ਪ੍ਰਸਾਰ ਦਾ ਕੰਮ ਕਰਦੇ ਨੇ। ਹੁਣ ਤਾ ਉਹ ਡੀਨ ਬਣ ਗਏ ਨੇ।
ਓਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ। ਇਕ ਕਿਤਾਬ ਤੇ ਕੈਲਾਸ਼ ਖੇਰ (ਪ੍ਰਸਿੱਧ ਸਿੰਗਰ) ਨੇ ਲਿਖਿਆ ਹੈ ਕਿ ਕੁਝ ਲੋਕ ਗੱਲਾਂ ਦੇ ਧਨੀ ਹੁੰਦੇ ਨੇ ਕੁਝ ਕੰਮ ਦੇ,ਪਰ  ਜੇ ਦੋਹਾਂ ਦਾ ਮਿਸ਼੍ਰਣ ਵੇਖਣਾ ਹੈ ਤਾ ਪੰਤਨਗਰ ਯੂਨੀਵਰਸਿਟੀ ਆਓ ਤੇ ਸ਼ਿਵਇੰਦਰ ਕਸ਼ਿਅਪ ਨੂੰ ਮਿਲੋ।

 
ਫਿਰ ਮੇਰੇ ਹੋਰ ਜਾਣਕਾਰਾਂ ਨੇ ਕਿਤਾਬਾਂ ਦਿੱਤੀਆਂ ਤੇ ਲਾਇਬ੍ਰੇਰੀ ਖੁੱਲੀ। ਇਥੇ ਹਰ ਮਹੀਨੇ ਕੋਈ ਨਾ ਕੋਈ ਗਤੀਵਿਧੀ ਹੁੰਦੀ ਰਹਿੰਦੀ। ਇਸਦੀ ਸ਼ੁਰੂਆਤ ਦੇਵੇਨ  ਮੇਵਾਰੀ ਨੇ ਕੀਤੀ ਜੋ ਅੰਤਰਿਕਸ਼ ਬਾਰੇ ਤੇ ਪਹਾੜ ਦੇ ਕਿੱਸੇ ਬਹੁਤ ਦਿਲਚਸਪ ਢੰਗ ਨਾਲ ਬੱਚਿਆਂ ਨੂੰ ਸੁਣਾਉਂਦੇ ਨੇ। ਓਹਨਾ ਦੀਆਂ ਕਈ ਕਿਤਾਬਾਂ ਨੇ। ਇਕ ਕਿਤਾਬ ਹੈ " ਮੇਰੀ ਯਾਦੋਂ ਕਾ ਪਹਾੜ " ਜੋ ਨੈਸ਼ਨਲ ਬੁਕ ਟ੍ਰਸ੍ਟ ਨੇ ਛਾਪੀ ਹੈ।

 ਇਸ ਤੋਂ ਪਿੱਛੋਂ ਸੱਤ ਬਾਰ ਐਵਰੈਸਟ ਫਤਿਹ ਕਰ ਚੁੱਕੇ ਲਵਰਾਜ ਸਿੰਘ ਧਰਮਸ਼ਕਤੁ, ਗੁਫ਼ਾਵਾਂ ਤੇ ਖੋਜ ਕਰਨ ਵਾਲੇ ਯਸ਼ੋਧਰ ਮਠਪਾਲ ,,, ਤੇ ਹੋਰ ਬਹੁਤ ਲੋਕ ਆਉਂਦੇ ਰਹੇ ਜਿਸ ਨਾਲ ਕੇ ਬੱਚਿਆਂ ਦਾ ਬਹੁਪੱਖੀ ਵਿਕਾਸ ਹੁੰਦਾ ਰਿਹਾ। 
ਇਸੇ ਲਾਇਬ੍ਰੇਰੀ ਚ ਦਿੱਲੀ ਤੋਂ ਮਸ਼ਹੂਰ ਕਵਿ ਅਰੁਣ ਜੈਮਿਨੀ ਤੇ ਚਿਰਾਗ ਜੈਨ ਵੀ ਕਿਤਾਬਾਂ ਲੈਕੇ ਆਏ। 
ਹੁਣ ਇਥੇ ਇਕ ਮੁੰਡਾ ਵਿਜੈ ਬੱਚਿਆਂ ਨੂੰ ਮੁਫ਼ਤ ਪੜਾਉਂਦਾ ਰਿਹਾ 
ਇਕ ਬੱਚੇ ਨੇ ਆਪਣੇ ਘਰ ਲਾਇਬ੍ਰੇਰੀ ਖੋਲੀ ਉਹ ਇਥੋਂ ਪ੍ਰੇਰਿਤ ਹੋ ਕੇ।
ਅਸੀਂ ਇਥੇ "ਕਾ ਸੇ  ਕਵਿਤਾ" ਪ੍ਰੋਗਰਾਮ ਵੀ ਕਰਵਾਉਂਦੇ,  ਜਿਸ ਵਿਚ ਕਿਸੇ ਵੀ ਸ਼ਾਇਰ ਦੀ ਕਵਿਤਾ ਸੁਣਾਉਣੀ ਹੁੰਦੀ ਸ਼ਰਤ ਹੁੰਦੀ ਉਹ ਇਸ ਪ੍ਰੋਗਰਾਮ ਚ ਨਾ ਹੋਵੇ ਤੇ ਨਾ ਹੀ ਸੁਣਾਉਣ ਵਾਲੇ ਦੀ ਆਪਣੀ ਕਵਿਤਾ ਹੋਵੇ। ਇਸ ਨਾਲ ਅਲੱਗ ਅਲੱਗ ਕਵੀਆਂ ਨੂੰ ਜਾਨਣ ਦਾ ਮੌਕਾ ਮਿਲਿਆ 
ਉਸ ਤੋਂ ਇਲਾਵਾ ਕਿਤਾਬਾਂ ਦਾ ਵਿਮੋਚਨ, ਸਮੇਂ ਸਮੇਂ ਤੇ ਮੌਜੂਦਾ ਹਾਲਾਤ ਤੇ ਬਹਿਸ ਵੀ ਹੁੰਦੀ। ਪਹਿਲਾ ਮੈਂ ਹਸ਼ਿਆਰਪੁਰ ਦੀ ਉਹ ਲਾਇਬ੍ਰੇਰੀ ਬੰਦ ਹੋਣ ਤੇ ਦੁਖੀ ਤਾਂ ਸੀ ਪਰ ਇੱਥੇ ਇਕ ਲਾਇਬ੍ਰੇਰੀ ਖੁੱਲੀ ਤਾਂ ਵਧੀਆ ਲੱਗਾ। 
ਕਹਿੰਦੇ ਕੁਦਰਤ ਇਕ ਬੂਹਾ ਬੰਦ ਕਰਦੀ ਹੈ ਦੂਜਾ ਖੋਲ੍ਹਦੀ ਹੈ ਪਰ ਪੁਰਾਣੇ ਨੂੰ ਹੀ ਨਾ ਰੋਈ ਜਾਈਏ ਕੁਝ ਨਵਾਂ ਦਰਵਾਜਾ ਵੀ ਖੜਕਾਈਏ।
ਸੋ ਕਿਤਾਬਾਂ ਨਾਲ ਇਸ਼ਕ਼ ਕਰੋ। ਕਿਸੇ ਨੇ ਕਿਹਾ ਹੈ ਦਰਖ਼ਤ ਲਾਉਣ ਦਾ ਪਹਿਲਾ ਸਮਾਂ ਅੱਜ ਤੋਂ ਦੱਸ ਸਾਲ ਪਹਿਲਾਂ ਸੀ ਪਰ ਦੂਜਾ ਸਮਾਂ ਹੁਣ ਹੈ।

ਫਿਰ ਮਿਲਾਂਗਾ ਇੱਕ ਨਵਾਂ ਕਿੱਸਾ ਲੈਕੇ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ
#books
#library

No comments:

Post a Comment