Sunday, June 20, 2021

ਫਾਦਰ ਡੇ

ਉਂਝ ਤਾਂ ਹਰ ਰੋਜ਼ ਹੀ ਫਾਦਰ ਡੇਅ ਹੈ ਤੇ ਮਦਰ ਡੇਅ ਹੈ  ਕਿਉਂਕਿ ਇਹਨਾਂ ਦੋਹਾਂ ਕਰਕੇ ਸਾਡਾ ਵਜੂਦ ਹੈ। ਇਹਨਾਂ ਦੋਹਾਂ ਦੇ ਡੀਐੱਨਏ ਰਾਹੀਂ  ਸਾਡੇ ਬਾਲ੍ਹਾਂ ਦਾ ਰੰਗ, ਅੱਖਾਂ ਦਾ ਰੰਗ, ਸਾਡਾ ਕੱਦ ਤੇ ਹੋਰ ਬਹੁਤ ਕੁਝ ਤੈਅ ਹੁੰਦਾ ਹੈ। ਸਾਡੀ ਸੋਚਣੀ, ਸਾਡੇ ਸੰਸਕਾਰ ਇਹਨਾਂ ਤੋਂ ਹੀ ਮਿਲੇ ਨੇ। 

ਜੇ ਆਦਮੀ ਸੱਠ ਪ੍ਰਤੀਸ਼ਤ ਆਦਮੀ ਹੈ ਤੇ ਚਾਲੀ ਪ੍ਰਤੀਸ਼ਤ ਔਰਤ ਹੁੰਦੀ ਹੈ , ਤਾਂ ਉਹ ਮਰਦ ਹੁੰਦਾ ਹੈ। ਇਸੇ ਤਰ੍ਹਾਂ ਜੇ ਸੱਠ ਪ੍ਰਤੀਸ਼ਤ ਔਰਤ ਹੈ ਤੇ ਚਾਲੀ ਪ੍ਰਤੀਸ਼ਤ ਆਦਮੀ ਹੈ ਤਾਂ ਉਹ ਔਰਤ  ਹੁੰਦੀ ਹੈ। ਇਸ ਕਰਕੇ ਬਾਪੂ ਚ ਮਾਂ ਤੇ ਮਾਂ ਚ ਬਾਪੂ ਹੈ।

 ਬਾਪੂ  ਗੁਰਬਖਸ਼ ਜੱਸ ਨੇ ਮੈਨੂੰ ਕਿਸੇ ਕੰਮ ਤੋਂ ਨਹੀਂਂ ਰੋਕਿਆ, ਨਾ ਕਿਹਾ ਕਿ ਨੰਬਰ ਇੰਨੇ ਪ੍ਰਤੀਸ਼ਤ ਆਉਣੇ ਹੀ ਚਾਹੀਦੇ ਨੇ। ਇੱਕ ਵਾਰ ਮੇਰੀ ਕਮੀਜ਼ ਦੀ ਜੇਬ ਚੋਂ ਸਿਗਰਟ ਨਿਕਲੀ। ਬਾਪੂ ਨੇ ਕਿਹਾ, "ਵੇਖ ਪੁੱਤ , ਨਾਂ ਤਾਂ ਤੇਰੇ ਨਾਲ ਮੈਂ ਹਰ ਵੇਲੇ ਰਹਿਣਾ। ਇਹ ਹੁਣ ਤੂੰ ਹੀ ਵੇਖ ਕਿ ਇਹ ਤੇਰੀ ਸੇਹਤ ਲਈ ਚੰਗੀ ਹੈ ਜਾਂ ਖਰਾਬ?"

 ਸਾਰੀ ਉਮਰ ਬਾਪੂ ਨੇ ਸਾਈਕਲ ਚਲਾਇਆ ਮੈਨੂੰ ਬਜਾਜ ਸਕੂਟਰ ਲੈ ਕੇ ਦਿੱਤਾ ਕਿਹਾ ਹੁਣ ਵਿਆਹ ਹੋਣਾ ਆ, ਜ਼ਨਾਨੀ ਨੇ ਸਾਇਕਲ ਤੇ ਨਹੀਂ ਬਹਿਣਾ।
ਇਨ੍ਹਾੰ ਕੁਝ ਦੇਣ ਵਾਲੇ ਬਾਪੂ ਬਾਰੇ ਕੀ ਸਿਫ਼ਤ ਕਰ੍ਹਾਂ?

 ਬਾਪੂ ਨੂੰ ਬਣਾਉਣ ਵਿੱਚ ਮਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਲੇਖਕ ਹੋਣ ਕਰਕੇ ਘਰ ਦੀਆਂ ਕਈ ਸਾਰੀਆਂ ਗੱਲ੍ਹਾਂ ਜਿੱਦਾਂ ਰਿਸ਼ਤੇਦਾਰੀਆਂ, ਮਕਾਨ ਬਣਾਉਣਾ ਆਦਿ ਵੱਲ ਧਿਆਨ ਨਹੀਂ ਦੇ ਪਾਉਣਾ ਤਾਂ ਬੇਬੇ ਨੇ ਸਾਰੇ ਕੰਮ ਨਿਪਟਾਉਣੇ। ਬਾਪੂ ਨੇ ਤਿੰਨ ਸਿਰਫ਼ ਕਿਤਾਬਾਂ ਪੜ੍ਹਨੀਆਂ ਤੇ ਲਿਖਣੀਆਂ ਹੁੰਦੀਆਂ। 

ਬਾਪੂ ਨੇ ਕਈ ਵਾਰ ਕਹਿਣਾ ਤੂੰ ਬਾਹਰਲੇ ਮੁਲਕ ਸੈਟਲ ਹੋ ਜਾਂਦਾ। ਮੈਂ ਕਹਿਣਾ, ਬਾਪੂ ਇੱਕੋ ਇੱਕ ਹੀ ਪੁੱਤ ਹਾਂ ਤੇਰਾ  ਭਾਰਤ ਚ ਰਹੂੰਗਾ ਤਾਂ ਦੋ  ਜਾਂ ਤਿੰਨ ਮਹੀਨੇ ਬਾਅਦ ਮਿਲ ਹੀ ਜਾਇਆ ਕਰੂੰ।  ਬਾਹਰ ਪਰਦੇਸਾਂ ਵਿੱਚ ਫੋਨ ਤੇ ਬੈਠ ਕੇ ਰੋਣ ਨਾਲੋਂ ਤਾਂ ਚੰਗਾ। 
ਬਾਪੂ ਨੇ ਸਵੇਰੇ ਸੈਰ ਕਰਨ ਜਾਣਾ, ਟਾਹਲੀ ਦੀ ਦਾਤੁਣ ਕਰਨੀ, ਤਾਲੀਆਂ ਮਾਰਨੀਆਂ ਤੇ ਹੱਸਣਾ, ਫਿਰ ਆਕੇ ਪ੍ਰਾਣਾਯਾਮ ਕਰਨਾ। 
ਬਾਪੂ ਨੇ ਓਸ਼ੋ, ਰਾਹੁਲ ਸੰਕਰਤਾਇਨ, ਸਵੈ ਸਾਚੀ  ਦੇ ਸਾਹਿਤ ਨੂੰ ਪੰਜਾਬੀ ਚ ਰੁਪਾਂਤਰ ਕੀਤਾ। ਜਿਸ ਕਰਕੇ ਮੇਰੀ ਝੋਲੀ ਚ ਵੀ ਸਾਹਿਤ ਆ ਗਿਆ।

ਅੱਜ ਮੈਂ ਸੈਰ ਕਰਕੇ ਆਇਆ ਤਾਂ  ਨੇ ਤਾੜੀਆਂ ਮਾਰੀਆਂ ਅਤੇ ਤਾਂ ਬਾਪੂ ਨੇ ਮੇਰੇ ਵੱਲ ਦੇਖ ਕੇ ਤਾੜੀਆਂ ਮਾਰੀਆਂ ਤੇ ਮੁਸਕੁਰਾਇਆ ਤਾਂ ਲੱਗਾ ਕਿ ਕੁਝ ਤਾਂ ਖੂਨ ਚ ਅਸਰ ਹੈ। ਹੈ। ਬਾਪੂ ਅੱਜਕਲ ਤੁਰ ਫਿਰ ਨਹੀਂ ਪਾਉਂਦਾ।

ਬਾਪੂ ਕੋਲੋਂ ਇੱਕ ਸਿੱਖਿਆ ਲਈ ਕਿ " ਜ਼ਿਆਦਾ ਪੈਸਾ ਕਮਾਉਣ ਨਾ ਭੱਜੋ ਚੰਗੇ ਮਿੱਤਰ ਕਮਾਓ। ਕਿਉਕਿਂ ਪੈਸੇ ਦੀ ਦੌਡ਼ ਚ ਚੰਗੇ ਦੋਸਤ ਨਾ ਕਮਾ ਸਕੇ ਤਾਂ ਕੋਈ ਫਾਇਦਾ ਨਹੀਂ।"
ਹੁਣ ਕਈ ਬਾਰ ਜਦ ਕਿਤੇ ਕੋਈ ਲੋਡ਼ ਹੁੰਦੀ ਹੈ ਤਾਂ ਐਸੇ ਦੋਸਤ ਨੇ ਜੋ ਮੋਢੇ ਨਾਲ ਮੋਢਾ ਲਾ ਕੇ ਖਲੋ ਜਾਂਦੇ ਨੇ।

ਬਾਪੂ ਦੀ ਚੰਗੀ ਸੇਹਤ ਦੀ ਦੁਆ ਕਰਦਿਆਂ , ਦੁਨੀਆ ਭਰ ਦੇ ਬਾਪੂਆਂ ਨੂੰ ਸਲਾਮ।

ਰਜਨੀਸ਼ ਜੱਸ
20.06.2021

Sunday, June 6, 2021

साईकलिंग ( स्वयं को समय देना)

रविवार है तो साइकिलिंग, दोस्त, किस्से कहानियाँ। इस रविवार को साइकिल पर नहीं जा पाए चलो किस्से कहानियों की राह पर चलते हैं| 

एक लड़का ट्यूशन पढ़ाता है। सुबह 6:30 बजे  घर से निकलता है रात को 9:00 बजे वापिस पहुंचता है। मुझसे मेरी कई बार बात हुई। मैनें उसे कई बार साईकलिंग के लिए कहता। वो हमेशा कहता जरुर जाऊंगा "कभी"। ये जो "कभी" शब्द है यह आता ही नहीं। फिर मैनें मकान बदल दिया। अभी कोरोना के बारे में का ट्यूशन का काम बंद पड़ा है। उसको समय मिला जिंदगी कुछ जानने का उसका घर काठगोदाम है। उसने कहा कि उसके घर से पैदल चलने पर 15 मिनट में पहाड़ शुरू हो जाते हैं। पर वह भागता ही रहा इतने साल, उसने इतने साल ऐसे ही खो दिए। 
 वह मेरे एक मित्र को बता रहा था उसने पहली बार ऐसी सुबह देखी। उसने मेरे दोस्त से कहा कि वो मुझसे बात करेगा। 
मेरा मकसद पूरा हो गया,वह कुदरत को महसूस करने लगा है। 

ऐसे ही मेरे एक जानकार हैं। उनका अच्छा कारोबार है।  उसके दुकान पर 8 - 10 लोग काम करते हैं।
एक दिन वह बताने लगे कि उनकी दुकान पर एक आदमी काम करता था। उसकी तन्खाह 8 हज़ार के लगभग थी। मालिक ने उसे अपना एक छोटा सा घर रहने को दे रखा था। किसी कारण के उसको नौकरी छोड़ दी। कुछ महीने बाद उस मालिक को कहीं पर मिला । उसने उस मालिक को ऐसी बात की थी वह उसे एक सीख दे गई।
मालिक ने पूछा बताओ कि तुम्हारी तनख्वाह कितनी है?
नौकर ने जवाब दिया,  ₹6000।
मालिक ने पूछा, इतने में गुज़ारा कैसे करते हो? 
नौकर ने कहा,  मैं आपकी दुकान पर सुबह 9 बजे से रात 8 बजे तक काम करता था, जिसके कारण मैं अपने परिवार को समय नहीं दे पा रहा था। अब मैं 10 बजे काम पर जाता हूँ। शाम के 5:00 बजे तक काम करता हूँ। सुबह और शाम अपनी बीवी और बच्चों के साथ समय गुज़ारता हूँ। बच्चों के साथ खेलता हूँ। सब्जी मंडी में जाकर हफ्ते भर की सब्जी ले आता हूँ। अपनी ज़िंदगी को जी रहा
वह मेरा दोस्त कहने लगा, कि उसे लगा कि एक ज़ोरदार तमाचा रसीद कर दिया हो। वह खुद को एक गुलाम की तरह महसूस करने लगा। उसके पास समय ही नहीं अपने लिए, अपने परिवार के लिए।
वह कहने लगे, बस युँ लगता है हम भागे जा रहे हैं पर जाना कँहा है पता नहीं?
तो मैंने कहा तुम अपने घर जाकर खाना खाया करो। उसको भी आईडिया अच्छा लगा और फिर उसके घर जाकर खाना शुरू किया ।
अभी तो मैं उनकी पत्नी उनके पास दुकान पर आ जाती है। वह बदल रहे हैं अपने आपको। समय दे रहें हैं खुद को। 

जो आदमी स्वयं को समय देता है, अपने शौक पूरे करता है, जो अपने जुनून को जी लेता है , वही जीवन जी रहा है बाकी तो गिनती ही है।

आज इतना ही, फिर मिलूँगा।

अपना ख्याल रखें,
आनंदित रहें,
दूध में हल्दी लें,
काहवा पीएं,
तुलसी और नीम का पत्ता खाएँ,
व्ययाम करें।

आपका अपना
रजनीश जस,
रूद्रपुर, उत्तराखंड।
06.06.2021

निवासी पुरहीरां,
होशियारपुर, पंजाब
#rudarpur_cycling_club

Saturday, May 29, 2021

ਸਕੂਲ ਦੀ ਘੰਟੀ

ਕੱਲ ਫੋਟੋਗ੍ਰਾਫਰ ਰਵਿੰਦਰ ਰਵੀ ਦੀ ਸਕੂਲ ਦੀ ਘੰਟੀ ਮਾਰਨ ਵਾਲੀ ਤਸਵੀਰ ਵੇਖਕੇ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। 
ਮੈਂ ਸੱਤਵੀ ਤੋਂ ਦਸਵੀ ਤੱਕ ਸਾਰਕਾਰੀ ਹਾਈ ਸਕੂਲ ਘੰਟਾਘਰ , ਹੁਸ਼ਿਆਰਪੁਰ ਚ ਪੜ੍ਹਿਆ। 
ਟਾਟ ਤੇ ਭੁੰਜੇ ਹੀ ਬਹਿਣਾ। ਮਾਸਟਰਾਂ ਨੇ ਪੜ੍ਹਾਉਣਾ। ਜਦ ਪੀਰੀਅਡ ਖਤਮ ਹੋਣਾ ਤਾਂ ਸਕੂਲ ਦੀ ਘੰਟੀ ਵੱਜਣੀ। ਓਹਨਾਂ ਦਿਨਾਂ ਚ ਰਿਜ਼ਰਵੇਸ਼ਨ ਦਾ ਬਹੁਤ ਰੌਲਾ ਪਿਆ।ਕਾਲਜਾਂ ਦੇ ਮੁੰਡਿਆਂ ਨੇ ਮੁਜਾਹਰਾ ਕਰਨਾ। ਸਾਡਾ ਸਕੂਲ ਬੰਦ ਕਰਵਾਉਣ ਆਉਣਾ। ਉਹਨਾਂ ਆਕੇ ਘੰਟੀ ਮਾਰ ਦੇਣੀ। ਕਈ ਵਾਰ ਡੀਪੀ ਤੇ ਪ੍ਰਿੰਸੀਪਲ ਨਾਲ ਬਹਿਸ ਕਰਨੀ ।
ਸਾਨੂੰ ਤਾ ਬੱਸ ਛੁੱਟੀ ਨਾਲ ਮਤਲਬ ਸੀ। 
ਜਦ ਉਹ ਘੰਟੀ ਵੱਜਣੀ, ਅੱਧੀ ਛੁੱਟੀ ਸਾਰੀ ਹੋ ਜਾਣੀ ਤਾਂ ਅਸੀਂ ਛੂਟਾਂ ਵੱਟ ਦੇਣੀਆਂ। ਚਿਹਰੇ ਇਸ ਤਰ੍ਹਾਂ ਖਿਲ ਜਾਂਦੇ ਕਿ ਹੁਣ ਇੰਨੇ ਵਰ੍ਹੇ ਬਾਦ ਵੀ ਉਹ ਸਮਾਂ ਚੇਤਾ ਆਉਂਦਾ ਤਾ ਦਿਲ ਚ ਗੁਦਗੁਦੀ ਉਠਦੀ ਆ। 
ਕਦੇ ਦਿਲ ਕਰਦਾ ਹੁਣ ਵੀ  ਘੰਟੀ ਵੱਜੇ ਤਾਂ ਭੱਜ ਲਈਏ।
ਹੁਣ ਵੱਡੇ ਹੋਕੇ ਅਸੀਂ ਟੀਵੀ ਤੇ ਸੀਰੀਅਲ ਵੇਖਦੇ ਸੋਸ਼ਲ ਮੀਡਿਆ ਤੇ ਚੁਟਕੁਲੇ ਪੜ੍ਹਦੇ ਹਾਂ ਤਾ ਥੋੜੀ ਦੇਰ ਲਈ ਖੁਸ਼ ਹੋ ਜਾਂਦੇ ਹਾਂ, ਪਰ ਸਕੂਲ ਵਾਲੀ ਘੰਟੀ ਵਾਲੀ ਖੁਸ਼ੀ ਅੱਜ ਵੀ ਬਹੁਤ ਵੱਡੀ ਆ।

ਜੇ ਹੁਣ ਵੀ ਅਸੀਂ ਬਿਨਾਂ ਕਿਸੇ ਕਾਰਣ  ਹੱਸ ਲਈਏ ਤਾਂ ਕੋਈ ਕੀ ਕਹੇਗਾ, ਇਸ ਗੱਲ ਦਾ ਡਰ ਕਰਕੇ ਇਹ ਪਾਗ਼ਲਪੰਥੀ ਨਹੀਂ ਕਰਦੇ।
ਮੈਨੂੰ ਯਾਦ ਹੈ  ਨੱਬੇ ਦੇ ਦਸ਼ਕ ਚ ਸਵਾਮੀ ਸਦਾਨੰਦ (ਉਹਨਾਂ ਦਾ ਅਸਲੀ ਨਾਮ ਤਾਂ ਕੋਈ ਹੋਰ ਆ। ਓਸ਼ੋ ਦੀ ਦੀਕਸ਼ਾ ਲੈਣ ਤੇ ਨਾਮ ਬਦਲ ਦਿੱਤਾ ਜਾਂਦਾ। ਜਦੋਂ ਦੀਕਸ਼ਾ ਲਓ ਤਾਂ ਆਦਮੀ ਨੂੰ ਸਵਾਮੀ ਜਿਸਦਾ ਮਤਲਬ ਆਪਣੇ ਮਲਿਕ ਆਪ ਤੇ ਔਰਤ ਨੀ ਮਾਂ ਦੇ ਨਾਮ ਨਾਲ ਨਾਵਾਜ਼ਿਆਂ ਜਾਂਦਾ) 
ਸਵਾਮੀ ਨੇ ਘਰ ਨਵਾਂ ਬਣਾਇਆ ਤਾਂ ਉਹਨਾਂ ਦੇ ਘਰ ਮਹੂਰਤ ਸੀ। ਉਥੇ ਪਹਿਲਾ ਓਸ਼ੋ ਦਾ ਪ੍ਰਵਾਚਨ ਫਿਰ ਚਾਹ ਪਾਣੀ ਤੇ ਫਿਰ ਓਸ਼ੋ ਦੇ ਚੁਟਕੁਲੇ ਚਲਾਏ। ਉਸ ਵਿਚ ਓਹਨਾਂ ਕਿਹਾ ਕੇ ਹੱਸੋ, ਅਜੀਬ ਅਜੀਬ ਅਵਾਜ਼ਾਂ ਕੱਢੋ, ਮੂੰਹ ਬਣਾਓ ਤਾਂ ਜੋ ਹਾਸਾ ਫੁੱਟੇ। ਅਸੀਂ ਹੱਸਣਾ ਸ਼ੁਰੂ ਕੀਤਾ।ਇਕ ਹੈੱਪੀ ਨਾਮ ਦਾ ਮੁੰਡਾ ਸੀ ਉਹ ਚਾਰਲੀ ਚੈਪਲਿਨ ਵਾਂਙ ਮੂਹ ਬਣਾਵੇ ਤਾਂ ਹੋਰ ਹਾਸਾ ਆਵੇ। ਹੱਸ ਹੱਸ ਕੇ ਸਾਡੇ ਢਿੱਡ ਚ ਪੀੜ ਹੋਣ ਲੱਗੀ। 
ਉਥੇ ਆਲੇ ਦੁਆਲੇ ਲੋਕ ਵੇਖਣ ਕੇ ਇਹ ਸਾਰੇ ਪਾਗਲ ਹੋ ਗਏ ਜਾਂ ਇਹਨਾਂ ਨੇ ਭੰਗ ਪੀ ਲਈ ਹੈ। ਪਰ ਅਜਿਹਾ ਕੁਝ ਨਹੀਂ ਸੀ । ਉੱਥੇ ਬਨ੍ਹਜਾਰਣਾ ਨੇ ਟੈਂਟ ਲੱਗਾ ਵੇਖਕੇ ਆ ਗਈਆਂ, ਅਸੀਂ ਕਿਹਾ ਤੁਸੀਂ ਵੀ ਹੱਸੋ ਉਹ ਚਲੀਆਂ ਗਈਆਂ।


ਬਹੁਤ ਸਾਲ ਪਹਿਲਾਂ ਦੂਰਦਰਸ਼ਨ ਤੇ ਇੱਕ ਸੀਰੀਅਲ ਆਉਂਦਾ ਸੀ "ਸੁਰਭੀ" । ਸਿਧਾਰਥ ਕਕ ਤੇ ਰੇਣੁਕਾ ਸ਼ਹਾਨੇ ਉਸਨੂੰ ਪੇਸ਼ ਕਰਦੇ ਸਨ। ਉਹ ਭਾਰਤ ਦੇ ਅਲੱਗ ਅਲੱਗ ਹਿੱਸਿਆਂ ਚ ਹੋਣ ਵਾਲਿਆਂ ਸੱਭਿਆਚਾਰਕ ਤੇ ਕਲਾ ਨਾਲ ਸੰਬਧਤ ਗੱਲਾਂ ਬਹੁਤ  ਦਿਲਚਸਪ ਢੰਗ ਨਾਲ ਪੇਸ਼ ਕਰਦੇ ਸੀ।  ਉਸ ਵਿਚ ਇੱਕ ਵਾਰ ਕਿਹਾ ਕਿ ਜੇ ਅਸੀਂ ਸੌ ਤਾੜੀਆਂ ਮਾਰੀਏ ਤਾ ਸਾਡੇ ਸ਼ਰੀਰ ਦਾ ਆਪਣੇ ਆਪ ਅਕਯੁਪ੍ਰੈਸ਼ਰ ਹੋ ਜਾਂਦਾ ਹੈ ਜਿਸ ਨਾਲ ਸਾਡੇ ਸਰੀਰ ਚ ਬਿਮਾਰੀਆਂ ਨਾਲ ਲਡ਼ਣ ਦੀ ਤਾਕਤ ਪੈਦਾ ਹੋ ਜਾਂਦੀ ਹੈ। ਅੱਜ ਵੀ ਸਵੇਰੇ ਉੱਠਕੇ ਹੁਣ ਮੈਂ ਸੌ ਤਾੜੀਆਂ ਮਾਰਦਾ ਹਾਂ ਤੇ ਨਾਲ ਖੂਬ ਹੱਸਦਾ ਹਾਂ। ਇਹ ਲੱਗਦਾ ਤਾ ਪਾਗਲਪਨ ਹੈ।
 ਸ਼ਾਇਦ ਕਿਸੇ ਤਾਓ ਫ਼ਕੀਰ ਨੇ ਕਿਹਾ ਹੈ
"ਜਦ ਮੈਂ ਸਵੇਰੇ ਉੱਠਦਾ ਹਾਂ ਤਾਂ ਮੇਰੇ ਕੋਲ ਚੋਣ ਹੁੰਦੀ ਹੈ, ਜਾਂ ਮੈਂ ਖੁਸ਼ ਹੋਵਾਂ ਜਾ ਨਿਰਾਸ਼। ਮੇਰੀ ਚੋਣ ਹਮੇਸ਼ਾ ਪਹਿਲੀ ਹੁੰਦੀ ਹੈ, ਖੁਸ਼ ਰਹਿਣ ਦੀ।"

 
ਇੱਕ ਬੰਦੇ ਨੂੰ ਕੋਰੋਨਾ ਹੋ ਗਿਆ। ਉਸਦੀ ਘਰਵਾਲੀ ਸਦਮੇ ਚ ਚਲੀ ਗਈ ਕਿਓਂਕਿ ਅੱਜਕਲ ਕੋਰੋਨਾ ਵਾਲੇ ਬਚ ਨਹੀਂ ਰਹੇ। ਫਿਰ ਉਹ ਬੰਦਾ ਤਾਂ ਸਹੀ ਹੋ ਗਿਆ ਪਰ ਉਸਦੀ ਘਰਵਾਲੀ ਨੂੰ ਡਿਪਰੈਸ਼ਨ ਹੋ ਗਿਆ। ਉਹ  ਇਕ ਐਲੋਪੈਥੀ ਡਾਕਟਰ ਕੋਲ ਗਿਆ ਉਸਨੇ ਕਿਹਾ ਘੱਟੋ ਘੱਟ ਤਿੰਨ ਸਾਲ ਦਵਾਈ ਚੱਲੇਗੀ।
ਫਿਰ ਉਸ ਬੰਦੇ ਨੇ ਇੱਕ ਹੋਰ ਡਾਕਟਰ ਨਾਲ ਗੱਲ ਕੀਤੀ। 
ਉਹ ਡਾਕਟਰ ਬਹੁਤ ਖੁਸ਼ਮਿਜਾਜ਼ ਹੈ, ਉਹ ਲੱਗਭਗ ਦੱਸ ਸਾਲ ਇੰਗਲੈਂਡ ਰਹਿਕੇ ਆਇਆ ਹੈ। ਉਸਨੇ ਕਿਹਾ ਆਪਣੀ ਘਰਵਾਲੀ ਨਾਲ ਮਿਲਕੇ ਨੱਚੋ। ਇਸ ਨਾਲ ਉਸਦਾ ਡਿਪਰੈਸ਼ਨ ਸਹੀ ਹੋ ਜਾਵੇਗਾ। ਇਹ ਹੈ ਤਾਂ ਪਾਗਲਪਨ ਪਰ ਕਈ ਬਾਰ ਪਾਗਲਪਨ ਵੀ ਜ਼ਰੂਰੀ ਹੈ।
 
ਕਿਸੇ ਦਾ ਸ਼ੇਅਰ ਹੈ
ਅੱਛਾ ਹੈ ਦਿਲ ਕੇ ਪਾਸ ਰਹੇ ਪਾਸਵਾਨੇ ਅਕਲ
ਪਾਰ ਕਭੀ ਕਭੀ ਇਸੇ ਤਨਹਾ ਭੀ ਛੋੜ ਦੀਜਿਏ

ਹੱਸਣ, ਨੱਚਣ ਤੇ ਤਾਲੀਆਂ ਮਾਰਨ ਨਾਲ ਕਈ ਕਿਸਮ ਦੇ ਹਾਰਮੋਨ ਸਾਡੇ ਸ਼ਰੀਰ ਚ ਐਕਟੀਵੇਟ ਹੁੰਦੇ ਨੇ ਜੋ ਸਾਡੀ ਨੀਂਦ ਨੂੰ ਗਹਿਰੀ ਕਰਦੇ ਨੇ, ਖੂਨ ਦਾ ਦੌਰਾ ਵਧੀਆ ਕਰਦੇ ਨੇ, ਫੇਫੜਿਆਂ ਚ ਆਕਸੀਜਨ ਭਰਦੇ ਨੇ, ਬਿਮਾਰੀਆਂ ਨਾਲ ਲਡ਼ਣ ਦੀ ਸ਼ਕਤੀ ਪੈਦਾ ਕਰਦੇ ਨੇ। ਤੁਸੀਂ ਵੇਖਿਆ ਹੋਣਾ ਜਦ ਡਿਪਰੈਸ਼ਨ ਆਉਂਦਾ ਤਾਂ ਸਭ ਤੋਂ ਪਹਿ ਆਂ ਨੀਂਦ ਉਡ ਜਾਂਦੀ ਹੈ ਤੇ ਡਾਕਟਰ ਨੀਂਦ ਦੀਆਂ ਗੋਲੀਆਂ ਦਿੰਦੇ ਨੇ। 
ਡੋਪਾਮਾਈਨ,  ਐੰਡੋਰਫਿਨ , ਓਕਸੀਟੋਸਿਨ, ਸੇਰੋਟੋਨਿਨ ਨਾਮ ਦੇ ਹਾਰਮੋਨ ਬਣਦੇ ਨੇ ਜੋ ਕੇ ਸਾਡੇ ਲਈ ਸਹਾਈ ਹੰਦੇ ਆ। ਅਮਰੀਕਾ ਚ  ਚ ਸੱਤ ਬਿੱਲੀਅਨ ਡਾਲਰ ਦਾ ਬਿਜ਼ਨਸ ਹੈ ਸ ਆਨਾ ਦਵਾਈਆਂ ਦਾ।
 
ਮੈਂ ਸਾਈਕਲਿੰਗ ਕਰਦਾ ਹਾਂ ਤਾਂ ਸਾਡੇ ਇਕ ਕੰਪਨੀ ਦੇ ਵਿਚੇ ਪ੍ਰੈਸੀਡੈਂਟ ਨੇ ਮੈਨੂੰ ਆਪਣੀ ਕੰਪਨੀ ਚ ਬੁਲਾਇਆ।ਕਿ ਤੂੰ ਜੋ ਗੱਲਾਂ ਇੱਥੇ ਕਰਦਾ ਹੈ ਉਹ ਸਾਡੀ ਕੰਪਨੀ ਚ ਆ ਕੇ ਸਟਾਫ ਨਾਲ ਕਰ। ਮੈਂ ਗਿਆ।
ਉਸ ਵਿਚ ਓਹਨਾ ਨੂੰ ਇਕ ਸਵਾਲ ਪੁੱਛਿਆ ਕਿ ਤੁਸੀਂ ਅੱਖਾਂ ਬੰਦ ਕ ਕੇ ਸੋਚੋ, ਤੁਸੀਂ ਆਖਰੀ ਬਾਰ ਖੁੱਲ ਕੇ ਕਦੋਂ ਹੱਸੇ ਸੀ?
ਉਹਨਾਂ ਨੇ ਆਪਣੇ ਆਪਣੇ ਅਨੁਭਵ ਦੱਸੇ। ਮੈਂ ਪੁੱਛਿਆ, ਇਹ ਕੰਮ ਤੁਸੀਂ ਹਰ ਰੋਜ਼ ਕਰਨ ਚ ਕਿ ਹਰਜ ਹੈ? ਉਹਨਾਂ ਕਿਹਾ ਕੁਝ ਨਹੀਂ ।
ਤਾਂ ਮੈਂ ਕਿਹਾ ਫਿਰ ਕਰਿਆ ਕਰੋ। 
ਪਰ ਮੈਨੂੰ ਪਤਾ ਲੋਕ ਇਕ ਦੋ ਦਿਨ ਕਰਕੇ ਭੁੱਲ ਜਾਂਦੇ ਨੇ।  ਕੁਝ ਪਿੱਛੋਂ ਇਕ ਬੰਦੇ ਦਾ ਫੋਨ ਵੀ ਆਇਆ ਉਹ ਕਹਿੰਦਾ ਜਨਾਬ ਤੁਸੀਂ ਗੱਲਾਂ ਬਹੁਤ ਵਧੀਆ ਕੀਤੀਆਂ ਪਰ ਇਹ ਲੋਕ ਕਦੇ ਨਹੀਂ ਮੰਨਣਗੇ ਕਿਓਂਕਿ ਇਹ ਮੁਫ਼ਤ ਚ ਮਿਲੀਆਂ। ਤੁਸੀਂ ਫੀਸ ਰੱਖੋ। ਮੈਂ ਕਿਹਾ ਮੇਰਾ ਇਹ ਅਸੂਲ ਨਹੀਂ। ਮੈਨੂੰ ਤਾਂ ਜੋ ਮਿਲਿਆ ਹੈ ਮੈਂ ਉਹ ਮੁਫਤ ਵੰਡਣਾ ਹੀ ਹੈ।
 
ਓਸ਼ੋ ਆਪਣੀ ਗੱਲ ਨੂੰ ਸਮਝਾਉਣ ਲਈ ਕੋਈ ਕਹਾਣੀ ਜਾਂ ਚੁਟਕੁਲੇ ਦਾ ਸਹਾਰਾ ਲੈਂਦੇ ਨੇ ਜਿਸ  ਕਰਕੇ ਅਸੀਂ ਗੱਲ ਆਸਾਨੀ ਨਾਲ ਸਮਝ ਜਾਂਦੇ ਹਾਂ।
ਉਹਨਾਂ ਦਾ  ਇਕ ਕਿੱਸਾ ਮੈਂ ਲਿਖ ਰਿਹਾ ਹਾਂ। ਇਕ ਵਾਰ ਉਹ ਕਰ ਚ ਇਕ ਬਿਜ਼ਨਸਮੈਨ ਤੇ ਉਸਦੀ ਪਤਨੀ ਨਾਲ ਸਫਰ ਕਰ ਰਹੇ ਸੀ ਉਹ ਬਿਜ਼ਨਮੈਨ ਬਹੁਤ ਦੁਖੀ ਹੋ ਰਿਹਾ ਸੀ।
ਓਸ਼ੋ ਨੇ ਪੁੱਛਿਆ, ਕੀ ਗੱਲ ਹੋਈ? 
ਉਹ ਕਹਿੰਦਾ, ਪੰਜ ਲੱਖ ਰੁਪਏ ਦਾ ਘਾਟਾ ਪੈ ਗਿਆ। ਇਸ ਤੋਂ ਪਹਿਲਾਂ ਕੇ ਓਸ਼ੋ ਕੁਝ ਹੋਰ ਪੁੱਛਦੇ ਉਸਦੀ ਪਤਨੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਜਦ  ਘਰ ਪੁੱਜੇ ਤਾਂ  ਉਸਦੀ ਘਰਵਾਲੀ ਨੇ ਓਸ਼ੋ ਨੂੰ ਹੌਲੀ ਜਿਹੇ ਦੱਸਿਆ, ਇਹਨਾਂ ਨੇ ਇਕ ਬਿਜ਼ਨਸ ਚ ਕੁਝ ਲੱਖ ਰੁਪਏ ਲਾਏ। ਉਥੋਂ ਦੱਸ ਲੱਖ ਬਚਤ ਦੀ ਉਮੀਦ ਸੀ, ਪਰ ਪੰਜ ਹੀ ਬਚੇ ਇਹ ਪੰਜ ਲੱਖ ਦਾ ਸ਼ੁਕਰ ਕਰਨ ਦੀ ਬਜਾਏ ਪੰਜ ਲੱਖ ਨੂੰ ਰੋ ਰਹੇ ਨੇ।😃😃😃
ਸਾਨੂੰ ਸ਼ਾਇਦ ਉਸ ਬਿਜ਼ਨਮੈਨ ਤੇ ਹਾਸਾ ਆ ਰਿਹਾ ਪਰ ਕਿਤੇ ਨਾ ਕਿਤੇ ਅਸੀਂ ਵੀ ਅਜਿਹਾ ਕਰਦੇ ਹਾਂ।
ਸਾਡੀ ਜ਼ਿੰਦਗੀ ਚ ਹੀ ਲਿਸਟ ਹੁੰਦੀ ਹੈ ਜੋ ਜੋ ਨਹੀਂ ਹੋਇਆ, ਪਰ ਜੋ ਹੋਇਆ ਹੈ ਜੇ ਉਸਨੂੰ ਵੇਖਿਆ ਤਾ ਪੰਜ ਲੱਖ ਦੀ ਖੁਸ਼ੀ ਹੀ ਮਣਾਈਏ।
ਇਸਲਈ ਮੁੜਕੇ ਬੱਚੇ ਹੋਣਾ ਪੈਣਾ। 
ਘੰਟੀ ਦੀ ਆਵਾਜ਼ ਸੁਣਕੇ ਦੌੜਾਂ ਲਾਉਣ ਵਾਲੇ ਬੱਚੇ ਨੂੰ ਜਿਉਂਦਾ ਰੱਖੀਏ ਤੇ ਹੱਸੀਏ। 

ਫਿਰ ਮਿਲਾਂਗਾ।

ਆਪਦਾ ਆਪਣਾ 
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ,
ਪੰਜਾਬ

Tuesday, May 25, 2021

सड़क के किनारे, जीवंत लोग

हम सब को चाहिए रोटी, कपड़ा और मकान 
जीवन फिर भी अधूरा ग़र ना हो चेहरे पे मुस्कान 
#Rajneesh_jass 
आज तवे का हैंडल डलवाने गया तो मुलाकात हुई विजय और फूलन देवी से,  जो जिंदगी में बहुत कम सहूलियतें के बावजूद भी मुस्कुराते हुए जी रहे हैं।  उनसे बातचीत हुई। हम इतना कुछ पाकर भी शिकायतों से भरे हुए रहते हैं,  पर उनके पास ऐसा क्या है जो उनकी हंसी कायम रखे हुए है?


एक बहुत बड़ा बुनियादी फर्क है इनमें और हम लोगों में, कि ये लोग जिंदगी को आज में जीते हैं और हम पूरी उम्र बिता देते हैं जिंदगी में चीजें इक्ट्ठी करते रहते हैं आने वाले कल के लिए। 

एक गीत याद आ गया 
किसी की मुस्कुराहटों पे हो निसार
किसी के वास्ते तेरे दिल में प्यार 
जीना इसी का नाम है 
माना अपनी जेब से फ़कीर हैं 
फिर भी यारो दिल के हम अमीर हैं 
ये लोग राजस्थान से हैं,  पर  अब यंहा रूदरपुर में ही बस गए हैं। ये बंजारे हैं,  जो बैल गाड़ियों में एक जगह से दूसरी जगह घूमते रहते थे।  ये बाल्टी के नीचे का हिस्सा बनाने वाले,  खुरपा,  तवा आदि बनाने वाले हैं।  औरतें बहुत मेहनत करती थी।  औरतें घर घर जाकर बर्तन लेकर आती और ठीक करके वापस दे जाती।  हमारे गांव पुरहीरां,  होशियारपुर,  पंजाब जब भी ये आते तो कई दिनों तक ठहरते। अब कोई पुरानी चीजें ठीक नहीं करवाता क्योंकि हम बहुत तरक्की कर गए हैं।  
बहुत कुछ सीखने को है इनसे 
कुछ मुस्कराहटें, शिद्दत से जिंदगी जीने की कला 

सलाम इनकी मुस्कुराते हुए चेहरे को

Monday, May 24, 2021

हिंदी डाक्युमेंटरी A Tryst with people of India

आज से 21 साल पहले 1997 में एक सीरियल आया  दूरदर्शन पर आया था , A "Tryst with People Of India" जिसमें आजादी के 50 साल पूरे होने के बाद एक आदमी सईद मिर्ज़ा दूरदर्शन की तरफ से अपनी टीम लेकर पूरा  भारत  में घूमा,  जिसमें वह "आम आदमी " से मिला ।
 इंग्लिश शब्द Tryst का मतलब होता है
" गुप्त मिलनी"  एक मेल मिलाप है आम आदमी से।
इन्होंने "नुक्कड़"  और "इंतज़ार" नाटक डायरेक्ट किया था।  नुक्कड़  नाटक आज भी अपने पात्रों से हमें गुदगुदा जाता है। 

 
A tryst with People Of India सीरियल मैंने दूरदर्शन पर देखा था,  ये  रविवार को 9:00 बजे आता था। इसमें भारत एक नए एंगल से दिखाया गया है। इसमें वो एक डायलॉग बहुत बार दोहराते हैं 
" नेहरू जी कहां है आपके सपनों का भारत ? तख्त पर बैठकर जो लोग कहते हैं हम देश को चलाते हैं, असल में वह नहीं चलाते , देश को चलाता एक आम आदमी ,  जो कि सुबह उठता है 7:00 बजे काम पे  कुछ सपने लेकर ।घर से निकलता है अपने काम पर।  फिर शाम को थककर लौट कर आता है पर वो सपने पूरे नहीं  होते , पर वो नए सपने  देखता हुआ अगले दिन काम पर निकल जाता है। 

 इसके बहुत सारे एपिसोड है मैं आपको पहले एपिसोड शेयर कर रहा हूं, अगर अच्छा लगे तो आप यूट्यूब पर और भी देख सकते हैं और जान सकते हैं भारत क्या है? 
Click on below link to see first episode 

https://youtu.be/w93Qqlt0mKE

वो इक किसान से मिलना चाहते हैं,  पर वो मना कर देता है,  क्योंकि वो बैल से खेत जोत रहा है, उसने वो बैल किराए पर लिए थे,  वो शाम तक वापिस करने थे ।
केरल में मछुआरे मछली पकड़ कर लाते हैं,  पर वो इतनी कम मात्रा में हैं   कि उनका गुज़ारा नहीं  होगा,  पर वो निराश नहीं होते।  कहते हैं  कल समंदर में ओर आगे तक जाएँगे,  फिर  बहुत सारी मछलियाँ पकड़ कर लाएँगे। 
 मुझे याद आता है अर्नेस्ट हेमिंग्वे का नाम नावल "द ओल्ड मैन एंड  सी" जिसमें एक बूढ़ा आदमी हर रोज़ समंदर में जाता है पर उसके हाथ कुछ नहीं आता। पर आखिर में एक बहुत बड़ी मछली पकड़ कर लाता है ।
तो यही हम सब का जीवन, कोशिश,  कोशिश। 

24.05.2019
Rajneesh Jass
#rajneesh_jass
Rudrarpur 
Uttrakhand

ਸਿੱਖ ਕੌਮ

"ਸਿੱਖ ਬਹੁਤ ਪਿਆਰੀ ਕੌਮ ਹੈ। ਸਿਰਫ ਸਿੱਖ ਕੌਮ ਹੀ ਹੈ ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ । ਇਹ ਸਰਲ,  ਹੌਂਸਲੇ ਵਾਲੀ, ਸਭ ਤੋਂ ਵੱਧ ਭਰੋਸੇ ਯੋਗ, ਕਦੇ ਨਾ ਧੋਖਾ ਦੇਣ ਵਾਲੀ ਕੌਮ ਹੈ । ਇਹ ਕਦੇ ਕਿਸੇ ਤੋਂ  ਡਰਦੇ ਨਹੀਂ।"
#ਓਸ਼ੋ

ਇਹ ਸਿਰਫ ਗੱਲ ਹੀ ਨਹੀਂ ਲੋਕ ਪ੍ਰਤੱਖ ਰੂਪ ਚ ਵੇਖ ਵੀ ਰਹੇ ਨੇ। ਕੋਰੋਨਾ ਕਾਲ ਚ ਦਿੱਲੀ ਤੇ ਭਾਰਤ ਚ ਹੋਰ ਥਾਵਾਂ ਤੇ ਮਰੀਜਾਂ ਲਈ ਆਕਸੀਜਨ ਦੇ ਸਿਲੰਡਰ , ਖਾਣ ਲਈ ਲੰਗਰ, ਮੁਫ਼ਤ ਦਵਾਈਆਂ ਦਾ ਪ੍ਰਬੰਧ ਕਰ ਰਹੇ ਨੇ, ਉਹ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ, ਕਿਓਂਕਿ  ਕੋਰੋਨਾ ਇਕ ਦੂਜੇ ਦੇ ਸੰਪਰਕ ਚ ਆਉਣ ਨਾਲ ਹੀ ਫੈਲ ਰਿਹਾ ਹੈ। ਦਿੱਲੀ ਦੇ ਰਕਾਬਗੰਜ ਗੁਰਦਵਾਰੇ ਚ  ਢਾਈ ਸੌ ਬੈਡ ਦਾ ਹਸਪਤਾਲ ਬਣਾ ਦਿੱਤਾ ਹੈ ਜਿਥੇ ਕੋਵਿਡ ਦੇ ਮਰੀਜ ਆ ਸਕਦੇ ਨੇ। 
ਖਾਲਸਾ ਏਡ ਪੂਰੇ ਵਿਸ਼ਵ ਭਰ ਚ ਕਿਤੇ ਵੀ ਤ੍ਰਾਸਦੀ ਹੋਵੇ ਇਥੇ ਪੁੱਜ ਕੇ ਲੰਗਰ ਲੈ ਦਿੰਦੀ ਹੈ ਭਾਵੇਂ ਉਹ ਸਿਰੀਆ ਚ ਬੰਬ ਡਿੱਗਦੇ ਹੋਣ, ਅਫਗਾਨਿਸਤਾਨ ਹੋਵੇ, ਚਾਹੇ ਨੇਪਾਲ ਜਾਂ ਭੁਜ ਚ ਭੁਚਾਲ ਆਇਆ ਹੋਵੇ ਤਾਮਿਲਨਾਡੂ , ਆੰਧਰਾ ਪ੍ਰਦੇਸ਼ ਚ ਸਮੁੰਦਰ ਦੀ ਤਬਾਹੀ ਹੋਵੇ।
ਇੰਗਲੈਂਡ ਤੋਂ ਵੀ ਪ੍ਰਾਈਵੇਟ ਹਵਾਈ ਜਹਾਜ਼ ਚ 250 ਆਕਸੀਜਨ ਕੰਸੈਨਟ੍ਰੇਟਰ ਭੇਜੇ ਨੇ ਖਾਲਸਾ ਏਡ ਨੇ।

ਸ਼ੇਖਰ ਕਪੂਰ ਦਾ ਇਕ ਟਵੀਟ ਹੈ," ਬਚਪਨ ਚ ਕੁੜੀਆਂ ਨੂੰ ਇਹ ਕਿਹਾ ਜਾਂਦਾ ਸੀ ਜੇ ਟ੍ਰੇਨ ਚ ਜਾਂਦਿਆਂ ਤੁਸੀਂ ਕਿਸੇ ਮੁਸੀਬਤ ਚ ਫਸ ਜਾਓ ਤਾ ਕਿਸੇ ਸਰਦਾਰ ਕੋਲ ਚਲੀ ਜਾਣਾ ਉਹ ਹਰ ਹਾਲ ਚ ਤੁਹਾਡੀ ਰੱਖਿਆ ਕਰੇਗਾ।"

ਅਜਿਹੀਆਂ ਬਹੁਤ ਸਾਰੀਆਂ ਗੱਲ੍ਹਾਂ ਨੇ।
ਇਕ ਗੱਲ ਹੋ ਚੇਤੇ ਆਉਂਦੀ ਹੈ ਸ਼ਾਇਦ ਓਸ਼ੋ ਨੇ ਹੀ ਕਹੀ ਹੈ , " ਰੱਬ ਨਾ ਕਰੇ ਜੇ ਕਿਤੇ ਵਿਸ਼ਵ ਯੁੱਧ ਹੋ ਜਾਵੇ ਤੇ ਪੂਰੀ ਦੁਨੀਆਂ ਤਬਾਹ ਹੋ ਜਾਵੇ, ਸਿਰਫ ਇਕ ਸਿੱਖ ਪਰਿਵਾਰ ਬਚ ਜਾਏ ਤਾਂ ਤੁਸੀਂ ਸਮਝੋ ਤੁਸੀਂ ਪੂਰੀ ਮਨੁੱਖਤਾ ਬਚਾ ਲਈ ਹੈ ਕਿਓਂਕਿ ਦੁਨੀਆਂ ਤੇ ਅਜਿਹੀ ਦਲੇਰ ਤੇ ਕਰੁਣਾਮਈ ਕੌਮ ਹੋਰ ਕੋਈ ਨਹੀਂ ਹੈ।"

ਭਾਈ ਘਨ੍ਹਈਆ ਦੁਸ਼ਮਣਾਂ ਨੂੰ ਵੀ ਮਸ਼ਕ ਰਾਹੀਂ ਪਾਣੀ ਪਿਲਾਉਂਦੇ ਸਨ। ਤਾਂ ਇਹ ਗੱਲ  ਸ਼ਿਕਾਇਤ ਦੇ ਰੂਪ ਚ ਗੁਰੂ ਗੋਬਿੰਦ ਸਿੰਘ ਹੋਰਾਂ ਕੋਲ ਪੁੱਜੀ। ਤਾਂ ਭਾਈ ਘਨ੍ਹਈਆ ਨੂੰ ਬੁਲਾਇਆ ਗਿਆ। 
ਗੁਰੂ ਜੀ,  ਸੁਣਿਆ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਦੇ ਹੋ?
ਤਾਂ ਭਾਈ ਘਨ੍ਹਈਆ ਕਹਿੰਦੇ,  " ਗੁਰੂ ਜੀ ਮੈਨੂੰ ਤਾਂ ਸਭ ਵਿਚ ਆਪਦਾ ਰੂਪ ਵਿਖਾਈ ਦਿੰਦਾ ਹੈ।"
ਗੁਰੂ ਜੀ ਨੇ ਗਹੁ ਨਾਲ ਵੇਖਿਆ ਤੇ ਕਹਿੰਦੇ, "ਹੁਣ  ਤੁਸੀਂ ਆਪਣੇ ਨਾਲ ਮਲ੍ਹਮ ਪੱਟੀ ਵੀ ਰੱਖੋ ਤੇ ਸਭ ਨੂੰ ਮਲ੍ਹਮ ਪੱਟੀ ਵੀ ਕਰਿਆ ਕਰੋ। "
ਸੋ ਪੰਜਾਬ ਚ ਜਿੰਨੇ ਵੀ ਬਲੱਡ ਬੈਂਕ ਨੇ ਓਹਨਾ ਚੋਂ ਬਹੁਤਿਆਂ ਦੇ ਨਾਮ ਭਾਈ ਘਨ੍ਹਈਆ ਬਲੱਡ ਬੈਂਕ ਹੈ। ਇਸਦਾ ਕਰਨ ਹੈ ਕੇ ਖੂਨ ਦਾ ਧਰਮ ਇਕ ਹੀ ਹੈ 
ਉਹ ਸਭ ਲਈ ਬਰਾਬਰ ਹੈ, ਜਿਸ ਤਰ੍ਹਾਂ ਭਾਈ ਘਨ੍ਹਈਆ ਜੀ ਸਨ।
ਬਾਕੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਕਲਮ ਚ ਤਾਕਤ ਹੀ ਨਹੀਂ ਕਿ ਕੁਝ ਲਿਖ ਸਕੇ, ਜਿਹਨਾਂ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ।

ਬੁੱਲੇ ਸ਼ਾਹ ਕਹਿੰਦੇ 
ਨਾ ਬਾਤ ਕਹੂੰ ਤਬ ਕੀ 
ਨਾ ਬਾਤ ਕਹੂੰ ਅਬ ਕੀ 
ਗ਼ਰ ਨਾ ਹੋਤੇ ਗੁਰੂ ਗੋਬਿੰਦ ਸਿੰਘ 
ਤੋ ਸੁੰਨਤ ਹੋਤੀ ਸਭ ਕੀ

ਸਿੱਖ ਧਰਮ ਚ ਗੁਰਬਾਣੀ ਤੇ ਲੰਗਰ ਦੀ ਪ੍ਰਥਾ ਹੈ। ਦਸਵੰਧ ਕੱਢਣੀ (ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਤੇ ਗੁਰਦਵਾਰੇ ਚ ਦੇਣਾ ਜਿਸ ਨਾਲ ਸਾਰਾ ਲੰਗਰ ਚੱਲਦਾ ਹੈ)

ਗੁਰਬਾਣੀ ਵਿਚ ਜੋ ਰਾਗ ਨੇ ਓਹੀ ਪੀੜੀ ਦਰ ਪੀੜੀ ਚੱਲ ਰਹੇ ਨੇ, ਉਸ ਵਿਚ ਕੋਈ ਛੇੜਛਾੜ ਨਹੀਂ ਹੋਣ ਦਿੱਤੀ ਗਈ ਜਿਸ ਕਰਨ ਉਸਦੀ ਪਵਿੱਤਰਤਾ ਅੱਜ ਵੀ ਬਣੀ ਹੋਈ ਹੈ। ਗੁਰਬਾਣੀ ਸੁਣਦਿਆਂ ਮਨ ਪਵਿੱਤਰ ਹੁੰਦਾ ਹੈ , ਕਈ ਵਾਰ ਆਪ ਮੁਹਾਰੇ ਅੱਥਰੂ ਵਾਂਗ ਤੁਰਦੇ ਨੇ।
 
ਜਿਵੇਂ ਸ਼ਬਦ ਹੈ 

ਬਹੁਤ ਜਨਮ ਬਿਛੜੇ ਥੇ ਮਾਧੋ
ਇਹ ਜਨਮ ਤੁਮ੍ਹਾਰੇ ਲੇਖੇ 

ਜਾਂ 
ਗਲੀਐ ਚਿੱਕੜ ਦੂਰ ਘਰ 
ਨਾਲਿ ਪਿਆਰੇ ਨੇਹੁੰ 
ਚਲਾਂ ਤਾਂ ਭੀਜੈ ਕੰਬਲੀ 
ਰਹਾਂ ਤਾਂ ਤੁੱਟੇ ਨੇਹੁੰ 
ਭੀਜੋ ਸੀਜੋ ਕੰਬਲੀ 
ਅਲ੍ਹੇ ਬਰਸੋੰ ਮੇਹੁ
ਜਾਇ- ਮਿਲਾਂ ਤਿਨ੍ਹਾਂ ਸੱਜਣਾ 
ਤੁੱਟੋ ਨਹੀਂ ਨੇਹੁੰ 
( ਮੈਂ ਇਹ ਸ਼ਬਦ ਸੁਣੇ ਨੇ ਜੇ ਲਿਖਣ ਚ ਕੋਈ ਤ੍ਰੁਟੀ ਹੋਵੇ ਤਾਂ ਮਾਫੀ)
----
ਅਮ੍ਰਿਤਸਰ ਚ ਸ਼੍ਰੀ ਹਰਮੰਦਿਰ ਸਾਹਿਬ ਦੇ ਲੰਗਰ ਬਾਰੇ ਤਾਂ ਸਾਰਾ ਜੱਗ ਜਾਣਦਾ ਹੈ। ਅੱਜਕੱਲ ਇੱਕ ਤਸਵੀਰ ਵੇਖੀ ਜਾ ਰਹੀ ਆ ਕਿ ਸੁਧਾ ਮੂਰਤੀ ਜੀ ਇੱਕ ਸਬਜੀ ਵੇਚਣ ਵਾਲੀ ਦੁਕਾਨ ਤੇ ਬੈਠੇ ਸਬਜੀ ਵੇਚ ਰਹੇ  ਨੇ। ( ਇੱਥੇ ਇਹ ਦੱਸਣਾ ਜਰੂਰੀ ਹੈ ਕਿ ਉਹ ਨਰਾਇਣਮੂਰਤੀ ਜੀ ਧਰਮਪਤਨੀ ਨੇ ਜੋ ਕਿ ਇਨਫੋਸਿਸ ਕੰਪਨੀ ਦੇ ਮਾਲਿਕ ਨੇ। ਉਹ ਇੱਕ ਸਮਾਜ ਸੇਵਿਕਾ ਨੇ ਜਿਹਨਾਂ ਨੇ ਹਜਾਰ੍ਹਾਂ ਲਾਇਬ੍ਰਰੇਰੀਆ ਖੁਲਵਾਈਆਂ ਤੇ ਲਡ਼ਕੀਆਂ ਲਈ ਟੋਆਇਲੈਟ ਬਣਵਾਈਆਂ ਤੇ ਹੋਰ ਬਹੁਤ ਸੁਧਾਰ ਕੀਤੇ ਨੇ ) 
ਉਹਨਾਂ ਤੋਂ ਪੁੱਛਿਆ , ਤੁਸੀਂ ਇਨਾੰ ਅਮੀਰ ਹੁੰਦੇ ਹੋਏ ਇਹ ਕਿਉਂ ਕਰਦੇ ਹੋ?
ਤਾਂ ਸੁਧਾ ਮੂਰਤੀ ਜੀ ਨੇ ਇਹ ਜਵਾਬ ਦਿੱਤਾ ਕਿ ਇਹ ਉਹ ਤਾਂ ਕਰਦੇ ਨੇ ਕਿ ਉਹਨਾਂ ਵੇਖਿਆ
ਸ਼੍ਰੀ ਹਰਮੰਦਿਰ ਸਾਹਿਬ ਚ ਹਰ ਕੋਈ ਲੰਗਰ ਵਰਤਾਉਂਦਾ ਹੈ, ਜੁਤੀਆਂ ਸਾਫ਼ ਕਰਦਾ ਹੈ ਤਾਂ ਜੋ ਉਸਨੂੰ ਦੌਲਤ ਦਾ ਹੰਕਾਰ ਨਾ ਆਵੇ।"
 
ਭਗਤ ਪੂਰਨ ਸਿੰਘ ਜੀ ਦੇ ਜੀਵਨ ਤੇ ਫਿਲਮ ਬਣੀ ਹੈ "ਇਹ ਜਨਮ ਤੁਮ੍ਹਾਰੇ ਲੇਖੇ"
ਇਸ ਵਿੱਚ ਜਦੋਂ ਭਗਤ ਪੂਰਨ ਸਿੰਘ ਜੀ ਛੋਟੇ ਹੁੰਦੇ ਨੇ ਤਾਂ ਉਹ ਵੇਖਦੇ ਨੇ ਓਹਨਾ ਦੀ ਮਾਂ ਰਾਹ ਚੋ ਕੰਡੇ ਚੁਗ ਰਹੀ ਹੈ। 
ਤਾਂ  ਉਹ ਆਪਣੀ ਮਾਂ ਨੂੰ ਪੁੱਛਦੇ ਨੇ, ਮਾਂ  ਤੂੰ ਅਜਿਹਾ ਕਿਉਂ ਕਰ ਰਹੀ ਹੈਂ ?
ਉਹ ਕਹਿੰਦੀ ਹੈ," ਪੁੱਤ ਸਾਡੇ ਤੋਂ ਪਿਛੋਂ ਜੋ ਇਸ ਰਾਹ ਤੇ ਆਉਣਗੇ ਓਹਨਾ ਦੇ ਪੈਰ ਚ ਕੰਡੇ ਨਾ ਚੁੱਭਣ ਤਾਂ ਰਾਹ ਸਾਫ ਕਰ ਰਹੀ ਹਾਂ।"

ਸੋ ਗੁਰੂ ਨਾਨਕ ਦੇਵ ਜੀ ਦੀ ਸਿੱਖ ਕਿ 
ਕਿਰਤ ਕਰੋ, ਨਾਮ ਜਪੋ, ਵੰਡ ਛਕੋ 
ਅੱਜ ਵੀ ਚੱਲ ਰਹੀ ਹੈ। 

ਅੱਜਕਲ ਮੈਂ ਵੀ ਕਿਸੇ ਗਰੁੱਪ ਚ ਵੇਖਾਂ ਕਿ ਕਿਸੇ ਨੂੰ ਬਲੱਡ, ਪਲਾਜ਼ਮਾ ਜਾਂ ਪਲੇਟਲੈੱਟ ਸੈਲਾਂ ਲੋਡ਼ ਹੋਵੇ ਤਾਂ ਤੁਰੰਤ ਆਪਣੇ ਸਿੱਖ ਮਿਤਰਾਂ ਨੂੰ ਉਹ ਮੈਸੇਜ ਫਾਰਵਰਡ ਕਰ ਦਿੰਦਾ ਹਾਂ। ਉਹ ਕੋਈ ਨਾ ਕੋਈ ਹੱਲ ਕਰਨ ਚ ਲੱਗ ਜਾਂਦੇ ਨੇ। ਜਿੰਦਗੀ ਜਿੰਦਾਬਾਦ ਦੀ ਟੀਮ ਲੱਗੀ ਹੋਈ ਹੈ ਰੁਦਰਪੁਰ ਚ, ਹੋਰ ਬਹੁਤ ਸਾਰੇ ਲੋਕ ਨੇ। 

ਰਜਨੀਸ਼ ਜੱਸ
ਰੁਦਰਪੁਰ,
ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ
#ਲੰਗਰ
#ਸਿੱਖ 
#langar
#sikhism

Friday, May 21, 2021

ਲਾਇਬ੍ਰੇਰੀ ਦੀ ਕੀਮਤ



"ਲਾਇਬ੍ਰੇਰੀ ਕਾਇਮ ਕਰਨਾ ਤੇ ਉਸਨੂੰ ਕਾਇਮ ਰੱਖਣਾ ਚਾਹੇ ਜਿੰਨਾ ਮਰਜ਼ੀ ਖਰਚੀਲਾ ਹੋਵੇ ਪਰ ਉਸ ਕੀਮਤ ਤੋਂ ਕਿਤੇ ਘੱਟ ਹੈ ਜੋ ਕਿਸੇ ਮੁਲਕ ਨੂੰ ਅਗਿਆਨੀ ਹੋਣ ਤੇ ਚੁਕਾਉਣੀ ਪੈਂਦੀ ਹੈ।"
# ਵਾਲਟਰ ਕੌਂਫਰਾਈਲ (ਵਿਸ਼ਵ ਪ੍ਰਸਿੱਧ ਪੱਤਰਕਾਰ) 

ਸ਼ਹਿਰ ਜਾਂ ਪਿੰਡ ਚ ਲਾਇਬ੍ਰੇਰੀ ਦਾ ਹੋਣਾ ਬਹੁਤ ਵੱਡੀ ਗੱਲ ਹੈ।

ਮੈਂ ਆਪਣੇ ਸ਼ਹਿਰ ਹੁਸ਼ਿਆਰਪੁਰ ਦੀ ਡਿਸਟ੍ਰਿਕਟ ਲਾਇਬ੍ਰੇਰੀ ਚ ਸੈਸ਼ਨ ਚੌਕ ਦੇ ਲਾਗੇ ਜਾਂਦਾ ਰਿਹਾ ਹਾਂ।ਮੇਰੇ ਨਾਲ ਮੇਰਾ ਮਿੱਤਰ ਬਿੱਟੂ (ਅੱਜਕਲ ਕੈਨੇਡਾ ਚ ਹੈ ) ਉਸ ਲਾਇਬ੍ਰੇਰੀ ਚ ਅਸੀਂ ਪਾਸ ਬਣਵਾਇਆ ਫਿਰ ਆਪਣੇ ਪਿੰਡ ਤੋਂ ਬਜਾਜ ਸਕੂਟਰ  ਤੇ ਉੱਥੇ ਜਾ ਖਲੋਣਾ।ਉਥੋਂ ਅਸੀਂ ਪੰਜਾਬੀ ਕਹਾਵਤਾਂ ਲੇਖਕਾਂ ਦੀਆਂ ਕਿਤਾਬਾਂ  ਕਢਵਾ ਕੇ ਪੜ੍ਹਨੀਆਂ। ਮੈਂ ਡਿਪਲੋਮਾ ਪਾਸ ਕੀਤਾ ਸੀ ਤੇ ਉਹ ਆਪਣੀ ਗ੍ਰੈਜੂਏਸ਼ਨ ਕਰਕੇ ਹਟਿਆ ਸੀ। ਅਸੀਂ ਸਮੇ ਨੂੰ ਕਦੇ ਮਰਨ ਨਹੀਂ ਦਿੱਤਾ ਉਸ ਵਿਚ ਆਪਣੇ ਸਾਹਾਂ ਦੀ ਫੂਕ ਮਾਰਦੇ ਰਹੇ। 
ਹੁਣ ਕੁਝ ਸਾਲ ਪਹਿਲਾਂ ਗਿਆ ਤਾਂ ਵੇਖਿਆ ਉਹ ਲਾਇਬ੍ਰੇਰੀ ਬੰਦ ਹੋ ਗਈ, ਮਨ ਚ ਟੀਸ ਜਿਹੀ ਰਹੀ।

ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਅਲੱਗ ਹੀ ਖੁਸ਼ਬੋਈ ਹੁੰਦੀ, ਉਥੇ ਚੁੱਪਚਾਪ ਬੈਠੋ ਤੇ ਕਿਤਾਬਾਂ ਪੜ੍ਹੋ ਤੇ 
ਉਡਾਰੀ ਮਾਰ ਜਾਓ ਕਿਤੇ ਦੂਰ।
ਰਿਟਾਇਰ ਬੰਦੇ ਇੱਥੇ ਆਕੇ ਅਖਬਾਰਾਂ ਪੜ੍ਹਦੇ ।

ਮੈਂ ਸੱਤਵੀ ਤੋਂ ਦਸਵੀ ਜਮਾਤ ਸਰਕਾਰੀ ਹਾਈ ਸਕੂਲ ਘੰਟਾਘਰ, ਹੁਸ਼ਿਆਰਪੁਰ, ਪੰਜਾਬ ਤੋਂ ਕੀਤੀ।  ਉਸਦੇ ਨਾਲ ਵੀ ਇਕ ਲਾਇਬ੍ਰੇਰੀ ਹੁੰਦੀ ਸੀ। ਇਹ ਸਕੂਲ ਸ਼ਿਫਟਾਂ ਚ ਲੱਗਦਾ । ਸੇਵਰ ਤੇ ਸ਼ਾਮ ਦੀ ਸ਼ਿਫਟ। ਸੇਵਰ ਦੀ ਸ਼ਿਫਟ ਮੈਂ ਰੋਡ ਤੋਂ ਬਾਹਰ ਨਿਕਲਦੀ ਤਾਂ ਦੁਪਿਹਰ ਦੀ ਸ਼ਿਫਟ ਪਿਛਲੇ ਗੇਟ ਰਾਹੀਂ ਅੰਦਰ ਵਡ਼ਦੀ। ਇਹ ਗੇਟ ਲਾਇਬ੍ਰੇਰੀ ਦੀ ਪਿੱਛੇ ਸੀ।ਅਸੀਂ ਉਸ ਲਾਇਬ੍ਰੇਰੀ ਦੇ ਮੂਹਰੇ ਤੋਂ ਨਿਕਲਣਾ।ਕਈ ਬਾਰ ਅੰਦਰ ਵੀ ਜਾਣਾ। ਉੱਥੇ ਲੱਕੜ ਦੇ ਸਟੈਂਡ ਬਣੇ ਹੁੰਦੇ, ਜੋ ਇਕ ਐੰਗਲ ਤੇ ਹੁੰਦੇ ਜਿਸਤੇ ਅਖਬਾਰਾਂ ਪਈਆਂ ਹੁੰਦੀਆਂ, ਉਹ ਵੀ ਇਕ ਸਫੇਦ ਧਾਗੇ ਨਾਲ ਬੰਨੀਆਂ ਹੁੰਦੀਆਂ ਤਾਂ ਜੋ ਉਹ ਹਵਾ ਚ ਨਾ ਉੱਡ ਜਾਣ। ਪੁਰਾਣੀਆਂ ਅਖਬਾਰਾਂ ਉਹ ਸਾਂਭ ਕੇ ਰੱਖਦੇ ਕੋਈ ਖ਼ਬਰ ਜਰੂਰੀ ਹੁੰਦੀ ਤਾਂ ਉਹ ਕਢਾ ਕੇ ਪੜ੍ਹ ਸਕਦੇ ਸੀ।

  
ਜਦ ਮੈਂ ਰੁਦਰਪੁਰ ਆਇਆ ਤਾਂ ਇਥੇ ਕ੍ਰੀਏਟਿਵ ਉੱਤਰਾਖੰਡ ਨਾਮ ਦੀ ਐੱਨ ਜੀ ਓ ਨੇ ਇਕ ਲਾਇਬ੍ਰੇਰੀ ਖੋਲ੍ਹਣੀ ਸੀ ਤਾਂ ਮੈਂ ਓਹਨਾ ਦੇ ਸੰਪਰਕ ਚ ਆਇਆ।  ਮੇ
ਮੈਂਬਰ ਬਣਿਆ ਉਸ ਲਈ 13 ਕਿਲੋਮੀਟਰ ਸਕੂਟਰ ਤੇ ਪੰਤਨਗਰ ਯੂਨੀਵਰਸਿਟੀ ਜਾ ਕੇ ਡਾਕਟਰ ਸ਼ਿਵੇਂਦਰ ਕਸ਼ਿਅਪ ਕੋਲੋਂ ਕਿਤਾਬਾਂ ਲੈਕੇ ਆਇਆ। ਕਸ਼ਿਅਪ ਜੀ ਇੱਥੇ ਸਵਾਮੀ ਵਿਵੇਕਾਨੰਦ ਸਵਾਧਿਆ ਮੰਡਲ ਚਲਾਉਂਦੇ ਨੇ ,ਜਿਸ ਵਿਚ ਪਰਸਨੈਲਿਟੀ ਡਿਵੈਲਪਮੈਂਟ, ਸਟੇਜ ਤੇ ਬੋਲਾਂ ਦੀ ਝਿਜਕ ਖੋਲਣਾ, ਯੋਗਾ ਤੇ ਸਵਾਮੀ ਵਿਵਕਾਨੰਦ ਦੇ ਵਿਚਾਰਾਂ ਨੂੰ ਪ੍ਰਸਾਰ ਦਾ ਕੰਮ ਕਰਦੇ ਨੇ। ਹੁਣ ਤਾ ਉਹ ਡੀਨ ਬਣ ਗਏ ਨੇ।
ਓਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ। ਇਕ ਕਿਤਾਬ ਤੇ ਕੈਲਾਸ਼ ਖੇਰ (ਪ੍ਰਸਿੱਧ ਸਿੰਗਰ) ਨੇ ਲਿਖਿਆ ਹੈ ਕਿ ਕੁਝ ਲੋਕ ਗੱਲਾਂ ਦੇ ਧਨੀ ਹੁੰਦੇ ਨੇ ਕੁਝ ਕੰਮ ਦੇ,ਪਰ  ਜੇ ਦੋਹਾਂ ਦਾ ਮਿਸ਼੍ਰਣ ਵੇਖਣਾ ਹੈ ਤਾ ਪੰਤਨਗਰ ਯੂਨੀਵਰਸਿਟੀ ਆਓ ਤੇ ਸ਼ਿਵਇੰਦਰ ਕਸ਼ਿਅਪ ਨੂੰ ਮਿਲੋ।

 
ਫਿਰ ਮੇਰੇ ਹੋਰ ਜਾਣਕਾਰਾਂ ਨੇ ਕਿਤਾਬਾਂ ਦਿੱਤੀਆਂ ਤੇ ਲਾਇਬ੍ਰੇਰੀ ਖੁੱਲੀ। ਇਥੇ ਹਰ ਮਹੀਨੇ ਕੋਈ ਨਾ ਕੋਈ ਗਤੀਵਿਧੀ ਹੁੰਦੀ ਰਹਿੰਦੀ। ਇਸਦੀ ਸ਼ੁਰੂਆਤ ਦੇਵੇਨ  ਮੇਵਾਰੀ ਨੇ ਕੀਤੀ ਜੋ ਅੰਤਰਿਕਸ਼ ਬਾਰੇ ਤੇ ਪਹਾੜ ਦੇ ਕਿੱਸੇ ਬਹੁਤ ਦਿਲਚਸਪ ਢੰਗ ਨਾਲ ਬੱਚਿਆਂ ਨੂੰ ਸੁਣਾਉਂਦੇ ਨੇ। ਓਹਨਾ ਦੀਆਂ ਕਈ ਕਿਤਾਬਾਂ ਨੇ। ਇਕ ਕਿਤਾਬ ਹੈ " ਮੇਰੀ ਯਾਦੋਂ ਕਾ ਪਹਾੜ " ਜੋ ਨੈਸ਼ਨਲ ਬੁਕ ਟ੍ਰਸ੍ਟ ਨੇ ਛਾਪੀ ਹੈ।

 ਇਸ ਤੋਂ ਪਿੱਛੋਂ ਸੱਤ ਬਾਰ ਐਵਰੈਸਟ ਫਤਿਹ ਕਰ ਚੁੱਕੇ ਲਵਰਾਜ ਸਿੰਘ ਧਰਮਸ਼ਕਤੁ, ਗੁਫ਼ਾਵਾਂ ਤੇ ਖੋਜ ਕਰਨ ਵਾਲੇ ਯਸ਼ੋਧਰ ਮਠਪਾਲ ,,, ਤੇ ਹੋਰ ਬਹੁਤ ਲੋਕ ਆਉਂਦੇ ਰਹੇ ਜਿਸ ਨਾਲ ਕੇ ਬੱਚਿਆਂ ਦਾ ਬਹੁਪੱਖੀ ਵਿਕਾਸ ਹੁੰਦਾ ਰਿਹਾ। 
ਇਸੇ ਲਾਇਬ੍ਰੇਰੀ ਚ ਦਿੱਲੀ ਤੋਂ ਮਸ਼ਹੂਰ ਕਵਿ ਅਰੁਣ ਜੈਮਿਨੀ ਤੇ ਚਿਰਾਗ ਜੈਨ ਵੀ ਕਿਤਾਬਾਂ ਲੈਕੇ ਆਏ। 
ਹੁਣ ਇਥੇ ਇਕ ਮੁੰਡਾ ਵਿਜੈ ਬੱਚਿਆਂ ਨੂੰ ਮੁਫ਼ਤ ਪੜਾਉਂਦਾ ਰਿਹਾ 
ਇਕ ਬੱਚੇ ਨੇ ਆਪਣੇ ਘਰ ਲਾਇਬ੍ਰੇਰੀ ਖੋਲੀ ਉਹ ਇਥੋਂ ਪ੍ਰੇਰਿਤ ਹੋ ਕੇ।
ਅਸੀਂ ਇਥੇ "ਕਾ ਸੇ  ਕਵਿਤਾ" ਪ੍ਰੋਗਰਾਮ ਵੀ ਕਰਵਾਉਂਦੇ,  ਜਿਸ ਵਿਚ ਕਿਸੇ ਵੀ ਸ਼ਾਇਰ ਦੀ ਕਵਿਤਾ ਸੁਣਾਉਣੀ ਹੁੰਦੀ ਸ਼ਰਤ ਹੁੰਦੀ ਉਹ ਇਸ ਪ੍ਰੋਗਰਾਮ ਚ ਨਾ ਹੋਵੇ ਤੇ ਨਾ ਹੀ ਸੁਣਾਉਣ ਵਾਲੇ ਦੀ ਆਪਣੀ ਕਵਿਤਾ ਹੋਵੇ। ਇਸ ਨਾਲ ਅਲੱਗ ਅਲੱਗ ਕਵੀਆਂ ਨੂੰ ਜਾਨਣ ਦਾ ਮੌਕਾ ਮਿਲਿਆ 
ਉਸ ਤੋਂ ਇਲਾਵਾ ਕਿਤਾਬਾਂ ਦਾ ਵਿਮੋਚਨ, ਸਮੇਂ ਸਮੇਂ ਤੇ ਮੌਜੂਦਾ ਹਾਲਾਤ ਤੇ ਬਹਿਸ ਵੀ ਹੁੰਦੀ। ਪਹਿਲਾ ਮੈਂ ਹਸ਼ਿਆਰਪੁਰ ਦੀ ਉਹ ਲਾਇਬ੍ਰੇਰੀ ਬੰਦ ਹੋਣ ਤੇ ਦੁਖੀ ਤਾਂ ਸੀ ਪਰ ਇੱਥੇ ਇਕ ਲਾਇਬ੍ਰੇਰੀ ਖੁੱਲੀ ਤਾਂ ਵਧੀਆ ਲੱਗਾ। 
ਕਹਿੰਦੇ ਕੁਦਰਤ ਇਕ ਬੂਹਾ ਬੰਦ ਕਰਦੀ ਹੈ ਦੂਜਾ ਖੋਲ੍ਹਦੀ ਹੈ ਪਰ ਪੁਰਾਣੇ ਨੂੰ ਹੀ ਨਾ ਰੋਈ ਜਾਈਏ ਕੁਝ ਨਵਾਂ ਦਰਵਾਜਾ ਵੀ ਖੜਕਾਈਏ।
ਸੋ ਕਿਤਾਬਾਂ ਨਾਲ ਇਸ਼ਕ਼ ਕਰੋ। ਕਿਸੇ ਨੇ ਕਿਹਾ ਹੈ ਦਰਖ਼ਤ ਲਾਉਣ ਦਾ ਪਹਿਲਾ ਸਮਾਂ ਅੱਜ ਤੋਂ ਦੱਸ ਸਾਲ ਪਹਿਲਾਂ ਸੀ ਪਰ ਦੂਜਾ ਸਮਾਂ ਹੁਣ ਹੈ।

ਫਿਰ ਮਿਲਾਂਗਾ ਇੱਕ ਨਵਾਂ ਕਿੱਸਾ ਲੈਕੇ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ
#books
#library