Sunday, June 20, 2021

ਫਾਦਰ ਡੇ

ਉਂਝ ਤਾਂ ਹਰ ਰੋਜ਼ ਹੀ ਫਾਦਰ ਡੇਅ ਹੈ ਤੇ ਮਦਰ ਡੇਅ ਹੈ  ਕਿਉਂਕਿ ਇਹਨਾਂ ਦੋਹਾਂ ਕਰਕੇ ਸਾਡਾ ਵਜੂਦ ਹੈ। ਇਹਨਾਂ ਦੋਹਾਂ ਦੇ ਡੀਐੱਨਏ ਰਾਹੀਂ  ਸਾਡੇ ਬਾਲ੍ਹਾਂ ਦਾ ਰੰਗ, ਅੱਖਾਂ ਦਾ ਰੰਗ, ਸਾਡਾ ਕੱਦ ਤੇ ਹੋਰ ਬਹੁਤ ਕੁਝ ਤੈਅ ਹੁੰਦਾ ਹੈ। ਸਾਡੀ ਸੋਚਣੀ, ਸਾਡੇ ਸੰਸਕਾਰ ਇਹਨਾਂ ਤੋਂ ਹੀ ਮਿਲੇ ਨੇ। 

ਜੇ ਆਦਮੀ ਸੱਠ ਪ੍ਰਤੀਸ਼ਤ ਆਦਮੀ ਹੈ ਤੇ ਚਾਲੀ ਪ੍ਰਤੀਸ਼ਤ ਔਰਤ ਹੁੰਦੀ ਹੈ , ਤਾਂ ਉਹ ਮਰਦ ਹੁੰਦਾ ਹੈ। ਇਸੇ ਤਰ੍ਹਾਂ ਜੇ ਸੱਠ ਪ੍ਰਤੀਸ਼ਤ ਔਰਤ ਹੈ ਤੇ ਚਾਲੀ ਪ੍ਰਤੀਸ਼ਤ ਆਦਮੀ ਹੈ ਤਾਂ ਉਹ ਔਰਤ  ਹੁੰਦੀ ਹੈ। ਇਸ ਕਰਕੇ ਬਾਪੂ ਚ ਮਾਂ ਤੇ ਮਾਂ ਚ ਬਾਪੂ ਹੈ।

 ਬਾਪੂ  ਗੁਰਬਖਸ਼ ਜੱਸ ਨੇ ਮੈਨੂੰ ਕਿਸੇ ਕੰਮ ਤੋਂ ਨਹੀਂਂ ਰੋਕਿਆ, ਨਾ ਕਿਹਾ ਕਿ ਨੰਬਰ ਇੰਨੇ ਪ੍ਰਤੀਸ਼ਤ ਆਉਣੇ ਹੀ ਚਾਹੀਦੇ ਨੇ। ਇੱਕ ਵਾਰ ਮੇਰੀ ਕਮੀਜ਼ ਦੀ ਜੇਬ ਚੋਂ ਸਿਗਰਟ ਨਿਕਲੀ। ਬਾਪੂ ਨੇ ਕਿਹਾ, "ਵੇਖ ਪੁੱਤ , ਨਾਂ ਤਾਂ ਤੇਰੇ ਨਾਲ ਮੈਂ ਹਰ ਵੇਲੇ ਰਹਿਣਾ। ਇਹ ਹੁਣ ਤੂੰ ਹੀ ਵੇਖ ਕਿ ਇਹ ਤੇਰੀ ਸੇਹਤ ਲਈ ਚੰਗੀ ਹੈ ਜਾਂ ਖਰਾਬ?"

 ਸਾਰੀ ਉਮਰ ਬਾਪੂ ਨੇ ਸਾਈਕਲ ਚਲਾਇਆ ਮੈਨੂੰ ਬਜਾਜ ਸਕੂਟਰ ਲੈ ਕੇ ਦਿੱਤਾ ਕਿਹਾ ਹੁਣ ਵਿਆਹ ਹੋਣਾ ਆ, ਜ਼ਨਾਨੀ ਨੇ ਸਾਇਕਲ ਤੇ ਨਹੀਂ ਬਹਿਣਾ।
ਇਨ੍ਹਾੰ ਕੁਝ ਦੇਣ ਵਾਲੇ ਬਾਪੂ ਬਾਰੇ ਕੀ ਸਿਫ਼ਤ ਕਰ੍ਹਾਂ?

 ਬਾਪੂ ਨੂੰ ਬਣਾਉਣ ਵਿੱਚ ਮਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਲੇਖਕ ਹੋਣ ਕਰਕੇ ਘਰ ਦੀਆਂ ਕਈ ਸਾਰੀਆਂ ਗੱਲ੍ਹਾਂ ਜਿੱਦਾਂ ਰਿਸ਼ਤੇਦਾਰੀਆਂ, ਮਕਾਨ ਬਣਾਉਣਾ ਆਦਿ ਵੱਲ ਧਿਆਨ ਨਹੀਂ ਦੇ ਪਾਉਣਾ ਤਾਂ ਬੇਬੇ ਨੇ ਸਾਰੇ ਕੰਮ ਨਿਪਟਾਉਣੇ। ਬਾਪੂ ਨੇ ਤਿੰਨ ਸਿਰਫ਼ ਕਿਤਾਬਾਂ ਪੜ੍ਹਨੀਆਂ ਤੇ ਲਿਖਣੀਆਂ ਹੁੰਦੀਆਂ। 

ਬਾਪੂ ਨੇ ਕਈ ਵਾਰ ਕਹਿਣਾ ਤੂੰ ਬਾਹਰਲੇ ਮੁਲਕ ਸੈਟਲ ਹੋ ਜਾਂਦਾ। ਮੈਂ ਕਹਿਣਾ, ਬਾਪੂ ਇੱਕੋ ਇੱਕ ਹੀ ਪੁੱਤ ਹਾਂ ਤੇਰਾ  ਭਾਰਤ ਚ ਰਹੂੰਗਾ ਤਾਂ ਦੋ  ਜਾਂ ਤਿੰਨ ਮਹੀਨੇ ਬਾਅਦ ਮਿਲ ਹੀ ਜਾਇਆ ਕਰੂੰ।  ਬਾਹਰ ਪਰਦੇਸਾਂ ਵਿੱਚ ਫੋਨ ਤੇ ਬੈਠ ਕੇ ਰੋਣ ਨਾਲੋਂ ਤਾਂ ਚੰਗਾ। 
ਬਾਪੂ ਨੇ ਸਵੇਰੇ ਸੈਰ ਕਰਨ ਜਾਣਾ, ਟਾਹਲੀ ਦੀ ਦਾਤੁਣ ਕਰਨੀ, ਤਾਲੀਆਂ ਮਾਰਨੀਆਂ ਤੇ ਹੱਸਣਾ, ਫਿਰ ਆਕੇ ਪ੍ਰਾਣਾਯਾਮ ਕਰਨਾ। 
ਬਾਪੂ ਨੇ ਓਸ਼ੋ, ਰਾਹੁਲ ਸੰਕਰਤਾਇਨ, ਸਵੈ ਸਾਚੀ  ਦੇ ਸਾਹਿਤ ਨੂੰ ਪੰਜਾਬੀ ਚ ਰੁਪਾਂਤਰ ਕੀਤਾ। ਜਿਸ ਕਰਕੇ ਮੇਰੀ ਝੋਲੀ ਚ ਵੀ ਸਾਹਿਤ ਆ ਗਿਆ।

ਅੱਜ ਮੈਂ ਸੈਰ ਕਰਕੇ ਆਇਆ ਤਾਂ  ਨੇ ਤਾੜੀਆਂ ਮਾਰੀਆਂ ਅਤੇ ਤਾਂ ਬਾਪੂ ਨੇ ਮੇਰੇ ਵੱਲ ਦੇਖ ਕੇ ਤਾੜੀਆਂ ਮਾਰੀਆਂ ਤੇ ਮੁਸਕੁਰਾਇਆ ਤਾਂ ਲੱਗਾ ਕਿ ਕੁਝ ਤਾਂ ਖੂਨ ਚ ਅਸਰ ਹੈ। ਹੈ। ਬਾਪੂ ਅੱਜਕਲ ਤੁਰ ਫਿਰ ਨਹੀਂ ਪਾਉਂਦਾ।

ਬਾਪੂ ਕੋਲੋਂ ਇੱਕ ਸਿੱਖਿਆ ਲਈ ਕਿ " ਜ਼ਿਆਦਾ ਪੈਸਾ ਕਮਾਉਣ ਨਾ ਭੱਜੋ ਚੰਗੇ ਮਿੱਤਰ ਕਮਾਓ। ਕਿਉਕਿਂ ਪੈਸੇ ਦੀ ਦੌਡ਼ ਚ ਚੰਗੇ ਦੋਸਤ ਨਾ ਕਮਾ ਸਕੇ ਤਾਂ ਕੋਈ ਫਾਇਦਾ ਨਹੀਂ।"
ਹੁਣ ਕਈ ਬਾਰ ਜਦ ਕਿਤੇ ਕੋਈ ਲੋਡ਼ ਹੁੰਦੀ ਹੈ ਤਾਂ ਐਸੇ ਦੋਸਤ ਨੇ ਜੋ ਮੋਢੇ ਨਾਲ ਮੋਢਾ ਲਾ ਕੇ ਖਲੋ ਜਾਂਦੇ ਨੇ।

ਬਾਪੂ ਦੀ ਚੰਗੀ ਸੇਹਤ ਦੀ ਦੁਆ ਕਰਦਿਆਂ , ਦੁਨੀਆ ਭਰ ਦੇ ਬਾਪੂਆਂ ਨੂੰ ਸਲਾਮ।

ਰਜਨੀਸ਼ ਜੱਸ
20.06.2021

No comments:

Post a Comment