ਯੁੱਧ ਦੀ ਕੀਮਤ
--------------
ਬਹੁਤ ਸੌਖਾ ਹੁੰਦਾ ਹੁੰਦਾ
ਆਪਣੇ ਬਡਰੂਮ ਚ ਬੈਠਿਆਂ
ਚਾਹ ਦਾ ਕੱਪ ਪੀਂਦਿਆ ਕਹਿ ਦੇਣਾ
ਕਿ ਯੁੱਧ ਹੋਣਾ ਚਾਹੀਦਾ ਹੈ
ਪਰ ਯੁੱਧ ਦੀ ਅਸਲੀ ਕੀਮਤ ਕੌਣ ਜਾਣਦਾ ਹੈ
ਯੁੱਧ ਦੀ ਅਸਲੀ ਕੀਮਤ ਜਾਣਦਾ ਹੈ ਉਹ ਫੌਜੀ
ਜਿਸਦੇ ਸੀਨੇ ਚ ਹੁੰਦੇ
ਰਿਟਾਇਰ ਹੋਕੇ ਪਿੰਡ ਚ ਰਹਿਣ ਦੇ ਸੁਪਨੇ
ਆਪਣੀ ਘਰਵਾਲੀ ਤੇ ਬੱਚਿਆਂ ਨਾਲ
ਪਹਾੜਾਂ ਤੇ ਘੁੱਮਣ ਦੇ ਸੁਪਨੇ
ਪਰ ਉਸੇ ਸੀਨੇ ਚ ਵੱਜਦੀ ਹੈ
ਤੇ ਗੋਲੀ ਤੇ ਚਕਨਾਚੂਰ ਹੋ ਜਾਂਦੇ ਨੇ
ਸਾਰੇ ਸੁਪਨੇ
ਯੁੱਧ ਦੀ ਅਸਲੀ ਕੀਮਤ ਪਤਾ ਚਲਦੀ ਹੈ
ਉਸ ਫੌਜੀ ਦੀ ਵਿਧਵਾ ਨੂੰ
ਜੋ ਫੌਜੀ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਤੇ
ਭੰਨ ਦਿੰਦੀ ਹੈ ਆਪਣੀਆਂ ਚੂੜੀਆਂ
ਤੇ ਪੂੰਝ ਦਿੰਦੀ ਹੈ ਮੱਥੇ ਦਾ ਸੁਨਦੂਰ
ਜਿਸਦੇ ਸਿਰ ਤੇ ਰਹਿ ਜਾਂਦੀ ਹੈ ਸਫੇਦ ਚੁੰਨੀ
ਜਿਸ ਲਈ ਹਰਾ ,ਪੀਲਾ, ਲਾਲ ਰੰਗ
ਸਭ ਬੇਰੰਗ ਹੋ ਜਾਂਦੇ ਨੇ
ਜੋ ਸਹਿੰਦੀ ਹੈ ਤਾਨੇ ਮਹਿਣੇ
ਰਹਿ ਜਾਂਦੀਆਂ ਨੇ ਉਸ ਲਈ
ਸਮਾਜ ਦੀਆਂ ਭੈੜੀਆਂ ਨਜ਼ਰਾਂ
ਯੁੱਧ ਦੀ ਅਸਲੀ ਕੀਮਤ
ਉਸ ਫੌਜੀ ਦਾ ਬੱਚਾ ਚੁਕਾਉਂਦਾ ਹੈ
ਜੋ ਬਾਪੂ ਦੇ ਮੋਢੇ ਤੇ ਚਡ਼ਨ ਦੀ ਉਮਰ ਚ
ਢੋਂਦਾ ਹੈ ਉਹਨਾਂ ਮੋਢਿਆਂ ਤੇ ਬਾਪੂ ਦੀ ਅਰਥੀ
ਖਡੌਣੇ, ਕਾਪੀਆਂ, ਕਿਤਾਬਾਂ
ਸਭ ਰਹਿ ਜਾਂਦੀਆਂ ਨੇ
ਬੱਚੇ ਸਹਿੰਦੇ ਨੇ ਸੂਰਜ ਦੀ ਸਿੱਧੀ ਧੁੱਪ
ਜੋ ਕੇ ਪਿਉ ਰੂਪੀ ਦਰਖਤ ਸਿਰ ਤੇ ਨਹੀਂ ਰਹਿੰਦਾ
ਯੁੱਧ ਦੀ ਅਸਲੀ ਕੀਮਤ ਚੁਕਾਉਂਦੇ
ਹਨ ਫੌਜੀ ਦੇ ਮਾਂ ਬਾਪ
ਜੋ ਬੁਢਾਪੇ ਚ ਹੱਥ ਦੀ ਸੋਟੀ ਕਹਾਉਣ ਵਾਲੇ
ਪੁੱਤ ਦੀਆਂ ਅਸਥੀਆਂ ਬਹਾ ਆਉਂਦੇ ਨੇ
ਹਰਿਦ੍ਵਾਰ ਜਾਂ ਕੀਰਤਪੁਰ ਸਾਹਿਬ
ਉਹ ਵੀ ਇੱਕ ਗੜਵੀ ਚ ਪਾ ਕੇ
ਯੁੱਧ ਦੀ ਕੀਮਤ ਚੁਕਾਉਂਦੀ ਹੈ ਉਸ
ਫੌਜੀ ਦੀ ਭੈਣ
ਜਿਸਦੀ ਵਿਆਹ ਵਾਲੀ ਕਾਰ ਨੂੰ
ਹੱਥ ਲਾਉਣ ਵਾਲਾ ਕੋਈ ਨਹੀਂ ਹੁੰਦਾ
ਜਿਸਦੇ ਨਾਲ ਗੱਲਾਂ ਗੱਲਾਂ ਤੇ ਹਸਾਉਣ ਵਾਲਾ ਨਹੀਂ ਰਹਿੰਦਾ
ਜਿਸਦੇ ਹੱਥ ਕੰਬਦੇ ਨੇ ਰੱਖੜੀ ਵਾਲੇ ਦਿਨ
ਜੋ ਕਿ ਹੁਣ ਭਰਾ ਨਹੀਂ ਰਿਹਾ
ਯੁੱਧ ਦੀ ਕੀਮਤ ਇਹ ਤਖਤਾਂ ਤੇ ਬੈਠੇ
ਹੁਕਮਰਾਨ ਕੀ ਜਾਨਣ?
ਜਦ ਵੀ ਯੁੱਧ ਹੁੰਦਾ ਹੈ ਤਾਂ
ਦੋਹਾਂ ਮੁਲਕਾਂ ਨੂੰ ਹਥਿਆਰ ਵੇਚਣ ਵਾਲਾ ਸ਼ੈਤਾਨ
ਟੰਗ ਲੈਂਦਾ ਹੈ ਲਾਲ ਸੂਹਾ ਫੁਲ ਆਪਣੇ ਕਾਲੇ ਕੋਟ ਤੇ
ਇਹ ਲਾਲ ਸੂਹਾ ਫੁੱਲ ਆਪਣੀ ਲਾਲੀ ਕਰਕੇ ਲਾਲ ਨਹੀਂ ਹੁੰਦਾ
ਇਹ ਲਾਲ ਸੂਹਾ ਫੁੱਲ ਆਪਣੀ ਲਾਲੀ ਕਰਕੇ ਲਾਲ ਨਹੀਂ ਹੁੰਦਾ
ਇਹ ਲਾਲ ਹੁੰਦਾ ਹੈ ਸਰਹੱਦ ਤੇ ਸ਼ਹੀਦ ਹੋਏ
ਉਹ ਫੌਜੀ ਦੇ ਖੂਨ ਨਾਲ
ਯੁੱਧ ਦੀ ਅਸੁਲੀ ਕੀਮਤ ਕੌਣ ਜਾਣਦਾ ਹੈ?
ਬਹੁਤ ਸੌਖਾ ਹੁੰਦਾ ਹੈ ਆਪਣੇ ਬੈਡਰੂਮ ਚ ਬੈਠਿਆਂ ਚਾਹ ਦਾ ਕੱਪ ਪੀਂਦਿਆਂ ਕਹਿ ਦੇਣਾ ਕਿ ਯੁੱਧ ਹੋਣਾ ਚਾਹੀਦਾ ਹੈ!
# ਸ਼ਾਂਤੀ ਅਮਨ ਬਣੀ ਰਹੀ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ,
ਪੰਜਾਬ
How to get to Las Vegas from Golden Nugget on Interstate 10
ReplyDeleteDirections 충주 출장샵 to Golden Nugget, NV 오산 출장샵 (866) 888-7111, 강릉 출장샵 or simply pick up at 공주 출장샵 the 경산 출장샵 Golden Nugget's free shuttle to Las Vegas Airport. From Golden Nugget