Tuesday, February 1, 2022

ਮੇਰੇ ਗੁਰੂ ਸ਼ਿਵਜਿੰਦਰ ਕੇਦਾਰ

ਗੁਰੂ ਗੋਬਿੰਦ ਦੋਊ ਖੜੇ
ਕਾਕੇ ਲਾਗੋ ਪਾਏ,
ਬਲਿਹਾਰੀ ਗੁਰੂ ਆਪਣੇ
ਜਿਨ ਗੋਬਿੰਦ ਦਿਯੋ ਮਿਲਾਏ

ਗੁਰੂ ਦੀ ਮਹਿਮਾ ਪ੍ਰਮਾਤਮਾ ਤੋਂ ਵੀ ਜ਼ਿਆਦਾ ਸਮਝਾਈ ਗਈ ਹੈ ਇਸ ਦੋਹੇ ਰਾਹੀਂ ।
ਇੰਝ ਹੀ ਮੇਰੇ ਇਕ ਗੁਰੂ ਸ਼ਿਬਜਿੰਦਰ ਕੇਦਾਰ ਦਾ ਅੱਜ ਜਨਮਦਿਨ ਹੈ।
ਉਹ ਮੇਰੇ ਬਾਪੂ ਦੇ ਵਿਆਹ ਤੋਂ ਪਹਿਲਾਂ ਦੇ ਮਿੱਤਰ ਨੇ। ਦੋਵੇਂ ਕਾਮਰੇਡ ਨੇ ਤਾਂ ਦੋਹਾਂ ਦੀ ਸੋਚਣੀ ਇੱਕੋ ਜਿਹੀ ਰਹੀ। ਫਿਰ ਦੋਹਾਂ ਦੇ ਵਿਆਹ ਹੋ ਗਏ। ਸਮਾਂ ਬੀਤਿਆ ਮੈਂ ਪੈਦਾ ਹੋਇਆ।
ਪੰਜਵੀ ਜਮਾਤ ਚ ਮੈਂ ਪਲਸ ਮੰਚ ਦੇ ਨਾਟਕ ਖੇਲਣ ਜਾਣ ਲੱਗਾ। ਸਾਡੇ ਘਰ ਨਾਟਕਾਂ ਦੀ ਰਿਹਸਲ ਹੁੰਦੀ। ਅਮੋਲਕ, ਸੁਮਨ, ਹੰਸਾ ਸਿੰਘ, ਕਸਤੂਰੀ ਲਾਲ ਬਲਜਿੰਦਰ ਮਲ੍ਹੀ, ਸਾਰੇ ਲੋਕ ਆਉਂਦੇ। ਸਾਡੇ ਗੁਆਂਢੀ ਕਹਿੰਦੇ ਇਥੇ ਨਕਲਾਂ ਹੁੰਦੀਆਂ ਨੇ। ਔਰੰਗਜ਼ੇਬ ਅਜੇ ਮਰਿਆ ਨਹੀਂ, ਅੰਨੀ ਨਿਸ਼ਾਨਚੀ ਨਾਟਕ ਪੂਰੇ ਪੰਜਾਬ ਚ ਖੇਲੇ। ਉਸ ਵੇਰੇ ਲੋਕ ਟਰਾਲਿਆਂ ਚ ਗੱਡਿਆਂ ਤੇ ਨਾਟਕ ਵੇਖਣ ਆਉੰਦੇ।
ਕਈ ਥਾਂ ਬੇਬੇ ਬਾਪੂ ਨਾਲ ਜਾਂਦੇ ਤਾਂ ਮੈਂ ਇਕੱਲਾ ਇਹਨਾਂ ਨਾਲ ਚਲਾ ਜਾਂਦਾ ਸੋ ਮੇਰੇ ਅਵਚੇਤਨ ਮਨ ਚ ਇਹਨਾਂ ਦੀ ਸ਼ਖਸ਼ਿਅਤ ਦਾ ਬਹੁਤ ਡੂੰਘਾ ਪ੍ਰਭਾਵ ਹੈ। ਸ਼ਿਵ ਅੰਕਲ ਨੇ ਸਾਡੇ ਘਰ ਆ ਜਾਣਾ। ਸਦਾ ਸਾਰਾ ਪਰਿਵਾਰ ਬੈਠ ਜਾਂਦਾ। ਫਿਰ ਅਸੀਂ ਦੁਨੀਆਂ ਦੇ ਅਲੱਗ - ਅਲੱਗ ਵਿਸ਼ਿਆਂ ਤੇ ਗੱਲਬਾਤ ਕਰਦੇ। ਬਚਪਨ ਚ ਕੀਤੀਆਂ ਇਹ ਗੱਲਾਂ ਦੀਆਂ ਜਾਦਾਂ ਇੰਨੀਆਂ ਪੱਕੀਆਂ ਨੇ ਕੇ ਹੁਣ ਮੈਂ ਸਾਈਕਲਿੰਗ ਕਰਦਾ ਹਾਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ।
ਸਾਡੀਆਂ ਗੱਲਾਂ ਦਾ ਵਿਸ਼ਾ ਹੁੰਦਾ ਸਭ ਨੂੰ ਜਿਉਣ ਦਾ ਹੱਕ ਹੈ, ਸਭ ਲੋਕਾਂ ਨੂੰ ਇੰਨਾ ਤਨਖਾਹ ਮਿਲਣੀ ਚਾਹੀਦੀ ਹੈ ਕੇ ਉਹ ਲੋਕ ਜ਼ਿੰਦਗੀ ਦੀਆ ਮੂਲ ਜ਼ਰੂਰਤਾਂ ਨੂੰ ਜਿਉਣ ਦੇ ਨਾਲ-ਨਾਲ ਘੁੰਮਣ ਫਿਰ ਸਕਣ ਜ਼ਿੰਦਗੀ ਦਾ ਸੁਹੱਪਣ ਮਾਨ ਸਕਣ।
ਇਕ ਗੀਤ ਅਕਸਰ ਯਾਦ ਆਉਂਦਾ ਹੈ 
ਵੋ ਸੁਬਹ ਕਭੀ ਤੋਂ ਆਏਗੀ 
ਵੋ ਸੁਬਹ ਕਭੀ ਤੋਂ ਆਏਗੀ 
ਇਨ ਕਾਲੀ ਸਾਦੀਓਂ ਕੇ ਸਰ ਸੇ
ਜਬ ਰਾਤ ਕਾ ਆੰਚਲ ਢਲਕੇਗਾ
ਜਬ ਅੰਬਰ ਝੂਮ ਕੇ ਨਾਚੇਗਾ
ਜਬ ਧਰਤੀ ਨਗ਼ਮੇ ਗਾਏਗੀ 
ਵੋ ਸੁਬਹ ਕਭੀ ਤੋਂ ਆਏਗੀ

ਸ਼ਿਵ ਅੰਕਲ ਨੂੰ ਦਰਖ਼ਤ ਲਾਉਣ ਦਾ ਬਹੁਤ ਸ਼ੋਂਕ ਹੈ। ਉਹਨਾ ਬਹੁਤ ਬੂਟੇ ਵੰਡੇ ਤੇ ਲਾਏ ਨੇ। ਇੱਕ ਵਾਰ ਉਹ ਕਿਸੇ ਦੇ ਵਿਹੜੇ ਚ ਨਿੰਮ ਹੇਠ ਬੈਠੇ ਚਾਹ ਪੀ ਰਹੇ ਸਨ। ਤਾਂ ਉਸ ਘਰ ਦੇ ਬੰਦੇ ਨੇ ਕਿਹਾ ਇਸ ਨਿੰਮ ਬਾਰੇ ਕੁਝ ਯਾਦ ਹੈ? 
ਉਹਨਾਂ ਕਿਹਾ ਨਹੀਂ।
ਉਸ ਆਦਮੀ ਨੇ ਦੱਸਿਆ ਇਹ ਨਿੰਮ ਸ਼ਿਵਜਿੰਦਰ ਹੋਰ੍ਹਾਂ ਨੇ ਪੰਦਰਾਂ ਸਾਲ ਪਹਿਲੇ ਲਾਈ ਸੀ, ਹੁਣ ਇਹ ਇੰਨੀ ਵੱਡੀ ਹੋ ਗਈ ਹੈ।
ਉਹ ਅਕਸਰ ਚੰਗਾ ਕੰਮ ਕਰਕੇ ਭੁੱਲ ਜਾਂਦੇ ਨੇ। ਨੇਕੀ ਕਰ ਤੇ ਖੂਹ ਚ ਸੁੱਟਣ ਵਾਲੀ ਗੱਲ ਪੂਰੀ ਢੁੱਕਦੀ ਹੈ।

ਜਦ ਮੋਬਾਈਲ ਨਵਾਂ - ਨਵਾਂ ਆਇਆ ਤਾਂ ਮੈਂ ਕਿਹਾ, ਹੋ ਸਕਦਾ ਹੈ ਇਸ ਦੀਆਂ ਤਰੰਗਾਂ ਨਾਲ ਆਦਮੀ ਦੀ ਸਿਹਤ ਤੇ ਮਾੜਾ ਅਸਰ ਪਵੇ। ਤਾਂ ਸ਼ਿਵ ਅੰਕਲ ਕਹਿੰਦੇ ਇਹ ਵੀ ਹੋ ਸਕਦਾ ਹੈ ਇਸ ਦੀਆਂ ਤਰੰਗਾਂ ਨਾਲ ਪੇਟ ਦੀ ਪੱਥਰੀ ਟੁੱਟ ਜਾਵੇ।
ਸੋ, ਹਰ ਸੋਚ ਵਿਚ ਸਕਾਰਾਤ੍ਮਕਤਾ ਦੇ ਜ਼ਜਬੇ ਨਾਲ ਲਬਰੇਜ਼ ਸੋਚ।
ਹੁਣ ਉਹ ਪਿਛੇ ਜਿਹੇ ਆਸਟ੍ਰੇਲੀਆ ਚ ਰਹਿਕੇ ਆਏ ਤਾਂ ਉਥੇ ਵੀ ਬੂਟੇ ਲਾ ਰਹੇ ਸਨ। ਰੋਜ਼ ਸਵੇਰੇ ਪੰਛੀਆਂ ਤੇ ਫੁੱਲਾਂ ਦੀਆਂ ਤਸਵੀਰਾਂ ਖਿੱਚਕੇ ਭੇਜਦੇ।
ਮੈਂ ਉਹਨਾ ਕੋਲੋਂ ਦਰਖ਼ਤ ਲਾਉਣੇ ਹੋਮਿਓਪੈਥੀ ਸਿੱਖੀ।

ਇੱਕ ਵਾਰ ਉਹ ਕਿਸੇ ਮਾਮਲੇ ਚ ਇਕ ਪਿਉ ਪੁੱਤ ਦੇ ਵਿਚਕਾਰ ਫਸ ਗਏ। ਉਹ ਪ੍ਰੇਸ਼ਾਂਨ ਸੀ ਤਾਂ ਉਹਨਾਂ ਦੇ ਇੱਕ ਮਿੱਤਰ ਨੇ ਕਿਹਾ ਕੀ ਹੋਇਆ ਕਾਮਰੇਡ? ਉਦਾਸ ਹੈਂ। ਤੂੰ ਤਾਂ ਹਮੇਸ਼ਾ ਚਡ੍ਹਦੀਆਂ ਕਲਾਂ ਚ ਰਹਿੰਦਾ ਹੈਂ। 
ਸ਼ਿਵ ਅੰਕਲ ਨੇ ਕਿਹਾ, ਇਕ ਪਾਸੇ ਮੇਰਾ ਮਿੱਤਰ ਹੈ ਜੋ ਝੂਠ ਨਾਲ ਖੜਾ ਹੈ, ਦੂਜੇ ਪਾਸੇ ਉਸਦਾ ਬੇਟਾ  ਹੈ ਜੋ ਸੱਚ ਨਾਲ।  ਇਕ ਪਾਸੇ ਦੋਸਤੀ ਹੈ, ਇਕ ਪਾਸੇ ਸੱਚ ਤਾਂ ਕੀ ਕਰਾਂ?
ਤਾਂ ਉਹਨਾਂ ਦੇ ਮਿੱਤਰ ਨੇ ਕਿਹਾ, ਬੇਸ਼ਰਤੇ ਸੱਚ ਨਾਲ ਖਲੋ।
ਤਾ ਉਹਨਾਂ ਉਸਦੇ ਬੇਟੇ ਦੇ ਹੱਕ ਚ ਗਲੱ ਕੀਤੀ।

ਬਹੁਤ ਸਾਰੀਆਂ ਦੁਆਵਾਂ ਨਾਲ।
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ,ਪੰਜਾਬ
#shibjinder_kedar_birthday
#birthday

No comments:

Post a Comment