ਮੌਤ ਇੱਕ ਅਟੱਲ ਸੱਚਾਈ ਹੈ।
ਸਾਡੇ ਗ੍ਰਥਾਂ ਚ ਬਹੁਤ ਕੁਝ ਲਿਖਿਆ ਹੋਇਆ ਹੈ
ਨਾਨਕ ਜੀਵਤਿਆ ਮਰ ਰਹੀਐ
ਐਸਾ ਜੋਗ ਕਮਾਈਐ
--------------------
ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ ।
ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦੁ।
-------------------
ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ
ਕਹੁ ਨਾਨਕ ਥਿਰੁ ਕਛੁ ਨਾਹਿ ਸੁਪਨੇ ਜਿਉਂ ਸੰਸਾਰ
----------------------
ਦੂਜੇ ਦੀ ਮੌਤ ਵੇਖਕੇ ਅਸੀਂ ਦੁਖੀ ਹੁੰਦੇ ਹਾਂ। ਪਰ ਬੁੱਧ ਕਹਿੰਦੇ ਜੇ ਦੂਜੇ ਦੀ ਮੌਤ ਵੇਖਕੇ ਆਪਣੀ ਮੌਤ ਦਾ ਸਮਰਣ ਨਾ ਆਵੇ ਤਾਂ ਇਹ ਮਨੁੱਖੀ ਜੀਵਨ ਬੇਅਰਥ ਹੈ।
ਬੁੱਧ ਵੀ ਮੌਤ ਨੂੰ ਵੇਖਕੇ ਸੱਚ ਦੀ ਭਾਲ ਚ ਨਿਕਲੇ ਬੁੱਧਤਵ ਨੂੰ ਉਪਲਬਧ ਹੋਏ ਤੇ ਬਹੁਤ ਸਾਰੇ ਲੋਕਾਂ ਨੂੰ ਸੱਚ ਦੇ ਮਾਰਗ ਦੱਸਿਆ।
ਮਹਾਂਭਾਰਤ ਚ ਇਕ ਕਿੱਸਾ ਹੈ, ਪੰਜ ਪਾਂਡਵ ਜਦ ਇੱਕ ਤਾਲਾਬ ਤੇ ਜਾਂਦੇ ਨੇ ਪਾਣੀ ਪੀਣ। ਤਾਂ ਉੱਥੇ ਯਕਸ਼ ਦੀ ਆਵਾਜ਼ ਆਉਂਦੀ ਹੈ। ਉਹ ਚਾਰ ਭਰਾਵਾਂ ਨੂੰ ਇੱਕ ਸਵਾਲ ਪੁੱਛਦਾ ਹੈ , ਉਸਦੀ ਸ਼ਰਤ ਹੈ ਜੇ ਜਵਾਬ ਨਾ ਦਿੱਤਾ ਤਾਂ ਉਹ ਬੇਹਿਸ਼ ਹੋ ਜਾਣਗੇ। ਚਾਰੋਂ ਭਰਾ ਜਵਾਬ ਨਹੀਂ ਦੇ ਪਾਉਂਦੇ ਤੇ ਬੇਹੋਸ਼ ਹੋ ਜਾਂਦੇ ਨੇ। ਅਖੀਰ ਚ ਯੁਧਿਸ਼ਟਰ ਜਾਂਦਾ ਹੈ ਤਾਂ ਯਕਸ਼ ਸਵਾਲ ਪੁੱਛਦਾ ਹੈ, ਜ਼ਿੰਦਗੀ ਦਾ ਸਭ ਤੋਂ ਹੈਰਾਨੀਜਨਕ ਸੱਚ ਕਿ ਹੈ? ਯੁਧਿਸ਼ਟਰ ਜਵਾਬ ਦਿੰਦਾ ਹੈ , ਸਭ ਤੋਂ ਹੈਰਾਨੀ ਜਨਕ ਸੱਚ ਇਹ ਹੀ ਹੈ ਕਿ ਆਦਮੀ ਆਪਣੇ ਅਨੁਭਵ ਤੋਂ ਕੁਝ ਨਹੀਂ ਸਿੱਖਦਾ। ਕਈ ਇਹ ਵੀ ਕਹਿੰਦੇ ਨੇ ਕਿ ਆਦਮੀ ਨੂੰ ਦੂਜੇ ਦੀ ਮੌਤ ਵੇਖਕੇ ਆਪਣੀ ਮੌਤ ਦਾ ਸਮਰਣ ਨਹੀਂ ਆਉਂਦਾ।
ਇਹ ਸੱਚ ਕਮਾਲ ਦਾ ਹੈ।
ਏਕ ਓਂਕਾਰ ਸਤਨਾਮ ਪ੍ਰਵਾਚਨਮਾਲਾ ਚ ਓਸ਼ੋ ਇਕ ਕਹਾਣੀ ਸੁਣਾਉਂਦੇ ਨੇ।
ਇਕ ਬਹੁਤ ਅਮੀਰ ਆਦਮੀ ਇਕ ਦਿਨ ਸ਼ਾਮ ਨੂੰ ਆਉਣੇ ਕਮਰੇ ਚ ਬੈਠਿਆ ਹੈ। ਇੱਕ ਪਰਛਾਵਾਂ ਆਕੇ ਉਸਦੇ ਮੋਢੇ ਤੇ ਹੱਥ ਧਰਦਾ ਹੈ। ਉਹ ਪੁੱਛਦਾ ਕੌਣ? ਤਾਂ ਉੱਤਰ ਮਿਲਿਆ, ਮੈਂ ਤੇਰੀ ਮੌਤ।
ਉਹ ਡਰ ਜਾਂਦਾ ਹੈ।
ਉਸ ਪ੍ਰਛਾਵੇਂ ਅੱਗੇ ਮਿੰਨਤਾਂ ਪਾਉਣ ਲੱਗ ਪੈਂਦਾ
ਮੈਂ ਤਾਂ ਕਦੇ ਖੁੱਲ ਕੇ ਜੀਵਿਆ ਨਹੀਂ
ਤੂੰ ਇਕ ਕੰਮ ਕਰ ਮੇਰੀ ਅੱਧੀ ਦੌਲਤ ਲੈ ਪਰ ਇਕ ਸਾਲ ਜਿਊਣ ਦਾ ਮੌਕਾ ਦੇ ਦੇ।
ਮੌਤ ਨੇ ਨਾਂਹ ਕੀਤੀ।
ਫਿਰ ਉਸਨੇ ਕਿਹਾ ਮੈਨੂੰ ਇਕ ਦਿਨ ਦਾ ਮੌਕਾ ਦੇ ਮੇਰੀ ਸਾਰੀ ਦੌਲਤ ਲੈ ਲਾ।
ਮੌਤ ਤਾਂ ਵੀ ਨਾ ਮੰਨੀ।
ਫਿਰ ਉਸਨੇ ਕਿਹਾ, ਚੱਲ ਮੈਨੂੰ ਇਕ ਆਖਰੀ ਸੁਨੇਹਾ ਲਿਖ ਲੈਣ ਦੇ।
ਮੌਤ ਨੇ ਕਿਹਾ ਠੀਕ।
ਉਸਨੇ ਇੱਕ ਕਾਗਜ਼ ਲਿਆ ਤੇ ਲਿਖਿਆ
" ਮੈਂ ਸਾਰੀ ਉਮਰ ਦੌਲਤ ਇਕੱਠੀ ਕਰਨ ਚ ਸਾਰਾ ਜੀਵਨ ਬਿਤਾ ਦਿੱਤਾ । ਕਦੇ ਕੁਦਰਤ ਦੇ ਸੁਹੱਪਣ ਨੂੰ ਮਾਣ ਨਹੀਂ ਸਕਿਆ। ਫੁਲ ਨਾ ਵੇਖੇ, ਨਦੀਆਂ,ਪਹਾੜ ਝਰਨੇ ...ਇਹ ਜੋ ਮੈਨੂੰ ਮਿਲਿਆ ਨਾ ਮਾਣਿਆ। ਨਾ ਖੁੱਲ ਕਾ ਨੱਚ ਸਕਿਆ, ਨਾ ਹੱਸ ਸਕਿਆ। ਹੁਣ ਮੌਤ ਸਾਰੀ ਦੌਲਤ ਲੈਕੇ ਵੀ ਇਕ ਦਿਨ ਦਾ ਸਮਾਂ ਨਾ ਦੇ ਰਹੀ। ਪਰ ਤੁਸੀਂ ਆਪਣਾ ਜੀਵਨ ਮੇਰੇ ਵਾਂਗ ਨਾ ਗੁਆਉਣਾ।"
ਓਸ਼ੋ ਕਹਿੰਦੇ, ਹਰ ਕਬਰ ਤੇ ਇਹੀ ਲਿਖਿਆ ਤੁਹਾਡੇ ਕੋਲ ਅੱਖਾਂ ਨੇ ਤਾਂ ਵੇਖ ਲਓ ਨਹੀਂ ਤਾਂ ਤੁਹਾਡੀ ਕਬਰ ਤੇ ਵੀ ਇਹੀ ਲਿਖਿਆ ਹੋਵੇਗਾ।
ਕਬੀਰ ਦਾ ਭਜਨ ਹੈ
"ਮਤ ਕਰ ਮਾਇਆ ਕੋ ਹੰਕਾਰ
ਮਤ ਕਰ ਕਾਇਆ ਕੋ ਅਭਿਮਾਣ
ਕਾਇਆ ਤੇਰੀ ਗਾਰ ਸੇ ਕਾਚੀ
ਝੋਂਕਾ ਪਵਨ ਕਾ ਲਗ ਜਾਏ
ਥਪਕਾ ਪਵਨ ਕਾ ਲਗ ਜਾਏ
ਕਾਇਆ ਤੇਰੀ ਧੂਲ ਹੋ ਜਾਸੀ"
ਹੇ ਬੰਦੇ ਤੂੰ ਨਾ ਪੈਸੇ ਦਾ ਹੰਕਾਰ ਕਰ, ਨਾ ਇਸ ਸਰੀਰ ਦਾ ਮਾਣ ਕਰ। ਤੇਰਾ ਸਰੀਰ ਇਨਾੰ ਕੱਚਾ ਹੈ ,ਜ਼ਰਾ ਜਿਨੀ ਹਵਾ ਕਿ ਲੱਗੀ ਇਹ ਧੂਡ਼ ਬਣ ਜਾਣੀ।
ਪਰ ਬੱਦਾ ਕਿੱਥੋਂ ਸਮਝਦਾ?
ਇਹ ਨਿਰਾਸ਼ਾਵਾਦੀ ਸੋਚ ਨਹੀਂ ਸਗੋਂ ਬੰਦੇ ਨੂੰ ਸਮਝਾਉਣ ਲਈ ਹੈ ਕਿ ਬੰਦਾ ਇਸ ਸੰਸਾਰ ਨੂੰ ਸਰ੍ਹਾਂ ਸਮਝੈ ਤੇ ਉਸ ਪਰਮ ਸੱਚ ਦੀ ਖੋਜ ਕਰੇ, ਜੋ ਕਣ ਕਣ ਚ ਸਮਾਇਆ ਹੈ।
ਕਬੀਰ ਕਹਿੰਦੇ
ਏਕ ਰਾਮ ਦਸ਼ਰਥ ਕਾ ਬੇਟਾ
ਏਕ ਰਾਮ ਘਟ ਘਟ ਮੇਂ ਲੇਟਾ
ਤੀਜੇ ਰਾਮ ਕਾ ਸਕਲ ਪਸਾਰਾ
ਚੌਥਾ ਸਭ ਸੇ ਨਿਆਰਾ
ਸੋ ਉਸਨੂੱ ਲੱਭੋ ਜੋ ਹਰ ਥਾਂ ਹੈ, ਉਹ ਇੱਕ ਊਰਜਾ ਹੈ।
----------
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ, ਪੰਜਾਬ
No comments:
Post a Comment