ਘੁੰਮਣਾ ਮਨੁੱਖ ਦਾ ਸੁਭਾਅ ਹੈ। ਅਸੀਂ ਇਸ ਦੇਹ ਚ ਘੁੰਮਣ ਆਏ ਹਾਂ, ਇਹ ਦੇਹ ਕਈ ਥਾਵਾਂ ਤੇ ਘੁੰਮਦੀ ਹੈ, ਕਈ ਰਿਸ਼ਤੇ ਬਣਾਉਂਦੀ ਹੈ।
ਜਿਵੇਂ ਪਾਣੀ ਸਮੁੰਦਰ ਚੋਂ ਭਾਫ਼ ਬਣਕੇ ਉੱਡਦਾ ਹੈ , ਬੱਦਲਾਂ ਚ ਸਫ਼ਰ ਕਰਕੇ ਪਹਾੜ ਵੱਲ ਜਾਂਦਾ ਹੈ, ਫਿਰ ਮੀਂਹ ਦਾ ਰੂਪ ਲੈਕੇ ਨਦੀਆਂ ਦਾ ਰੂਪ ਧਾਰਨ ਕਰਦਾ ਪਿਆਸਿਆਂ ਦੀ ਪਿਆਸ ਬੁਝਾਉਂਦਾ , ਖੇਤਾਂ ਚ ਅੰਨ ਲਈ ਸਹਾਈ ਹੁੰਦਾ ਫਿਰ ਸਮੁੰਦਰ ਚ ਮਿਲ ਜਾਂਦਾ ਹੈ।
ਇਸ ਚੱਕਰ ਚ ਉਹ ਦੁਨੀਆ ਦੀ ਸੇਵਾ ਵੀ ਕਰਦਾ ਹੈ।
ਅੱਜ ਅਸੀਂ ਘੁਮੱਕੜੀ ਤੇ ਕੁਝ ਫ਼ਿਲਮ ਦਾ ਜ਼ਿਕਰ ਕਰਦੇ ਹਾਂ।
ਇੱਥੇ ਸੈਲਾਨੀ ਤੇ ਘੁਮੱਕਡ਼ ਹੋਣ ਚ ਫਰਕ ਹੈ,
ਸੈਲਾਨੀ ਘਰੋਂ ਚੱਲਦਾ ਹੈ, ਇੱਕ ਨਿਸ਼ਚਿਤ ਰਸਤੇ ਤੇ ਜਾ ਕੇ ਹੋਟਲ ਚ ਠਹਿਰਦਾ ਹੈ। ਪਰ ਘੁਮੱਕਡ਼ ਘਰੋਂ ਨਿਕਲਦਾ ਹੈ, ਟੈਂਟ ਲਾਕੇ ਜੰਗਲਾਂ ਚ ਰਹਿੰਦਾ ਹੈ, ਪੱਥਰ ਦਾ ਚੁਲ੍ਹਾ ਬਣਾਕੇ ਖਾਣਾ ਬਣਾਉਂਦਾ ਹੈ। ਇਸਦਾ ਕੋਈ ਨਿਸ਼ਚਿਤ ਰਾਹ ਨਹੀਂ।
ਪਹਿਲੀ ਹੈ ਚੀ ਗੋਵੈਰਾ ਦੀ ਕਿਤਾਬ,
"ਦ ਮੋਟਰਸਾਇਕਲ ਡਾਇਰੀਜ਼" ( ਯੂਟਿਊਬ ਤੇ ਹੈ, ਭਾਸ਼ਾ ਹੋਰ ਹੈ ਪਰ ਇੰਗਲਿਸ਼ ਚ ਸਬਟਾਇਟਲ ਹੈ)
ਚੀ ਗੋਵੈਰਾ ਆਪਣੇ ਦੋਸਤ ਨਾਲ ਡਾਕਟਰੀ ਦੇ ਇਮਤਿਹਾਨ ਦੇਣ ਤੋਂ ਬਾਅਦ ਅਰਜਨਟੀਨਾ ਤੋਂ ਮੋਟਰਸਾਈਕਲ ਤੇ ਯਾਤਰਾ ਸ਼ੁਰੂ ਕਰਦਾ ਹੈ। ਜਿਸ ਚ ਉਹ ਪੇਰੂ, ਮਾਚੂ ਪਿਚੁ ਤੇ ਹੋਰ ਥਾਵਾਂ ਤੇ ਹੁੰਦੇ ਹੋਏ ਇਕ ਬਸਤੀ ਚ ਜਾਂਦੇ ਜਿਥੇ ਉਹ ਕੋਹੜ ਨਾਲ ਗ੍ਰਸਤ ਲੋਕਾਂ ਦਾ ਇਲਾਜ ਕਰਦੇ ਨੇ। ਇਸ ਯਾਤਰਾ ਚ ਉਹ ਆਪਣੀ ਡਾਇਰੀ ਲਿਖਦਾ ਹੈ ਜਿਸ ਚ ਆਮ ਲੋਕ ਆਪਣੇ ਹੀ ਚ ਸੱਮਿਸਆਵਾਂ ਲਿਖਦਾ ਹੈ ਓਹਨਾ ਦੇ ਦੁੱਖ ਚ ਰੋਂਦਾ ਹੈ।
ਬਾਅਦ ਚ ਉਹ ਕਿਊਬਾ ਪੁੱਜਾ ਜਿਥੇ ਉਸਨੇ ਇਨਕਲਾਬ ਲਿਆਉਣ ਚ ਫਿਦੇਲ ਕਾਸਤਰੋ ਨਾਲ ਯਾਰੀ ਨਿਭਾਈ।
ਦੂਜੀ ਫਿਲਮ ਹੈ ਕਾਸ੍ਟ ਅਵੇ ( ਇਹ ਫਿਲਮ ਐਮਾਜੋਨ ਪ੍ਰਾਇਮ ਤੇ ਹੈ)
ਇਹ ਟਾਮ ਹੈਂਕਸ ਦੀ ਫਿਲਮ ਹੈ ਜਿਸ ਚ ਉਹ ਇਕ ਹਵਾਈ ਜਹਾਜ਼ ਕਰੈਸ਼ ਹੋਣ ਤੇ ਇੱਕ ਅਜਿਹੇ ਟਾਪੂ ਤੇ ਡਿੱਗ ਪੈਂਦਾ ਹੈ ਜਿਥੇ ਕੋਈ ਇਨਸਾਨ ਨਹੀਂ। ਉੱਥੇ ਉਹ ਅੱਗ ਬਾਲਣੀ ਸਿੱਖਦਾ ਹੈ, ਮੱਛੀਆਂ ਫੜਦਾ ਹੈ। ਇਕੱਲਾ 12ਜਾਂ 15 ਕੁ ਸਾਲ ਰਹਿੰਦਾ ਹੈ। ਉਹ ਇਕ ਫ਼ੁਟਬਾਲ ਨੂੰ ਆਪਣਾ ਦੋਸਤ ਬਣਾਉਂਦਾ ਹੈ।
ਇਹ ਫਿਲਮ ਬਣਾਉਣ ਲਈ ਟਾਮ ਹੈਂਕਸ ਨੇ ਆਪਣਾ ਭਾਰ ਬਹੁਤ ਵਧਾਇਆ ਕਿਉਂਕਿ ਫਿਲਮ ਦੀ ਜ਼ਰੂਰਤ ਸੀ, ਬਾਅਦ ਚ ਪਤਲਾ ਵਿਖਣਾ ਸੀ।
ਮੈਨੂੰ ਇਹ ਫਿਲਮ ਇੰਨੀ ਪਸੰਦ ਹੈ ਕਿ ਮੈਂ ਚੰਡੀਗੜ੍ਹ ਤੋਂ ਉਸਦੀ ਡੀਵੀਡੀ ਖਰੀਦੀ।
ਤੀਜੀ ਫਿਲਮ ਹੈ ,"14 ਪੀਕਸ" ( ਇਹ ਫਿਲਮ ਨੈਟਫਲਿਕਸ ਤੇ ਹੈ)
ਇਹ ਤਾਂ ਅਸਲ ਦੀ ਡਾਕੂਮੈਂਟਰੀ ਹੈ ਜਿਸ ਚ ਨਿਮਸਦਾਈ ਨਾਮ ਦਾ ਇਕ ਮੁੰਡਾ ਦੁਨੀਆਂ ਭਰ ਚ ਜੋ 14 ਚੋਟੀਆਂ ਨੇ ਓਹਨਾ ਨੂੰ ਸਾਡੇ ਛੇ ਮਹੀਨੇ ਚ ਫਤਿਹ ਕਰਨ ਦਾ ਵਿਸ਼ਵ ਰਿਕਾਰਡ ਕਰਦਾ ਹੈ।
ਇਸ ਵਿੱਚ ਉਸਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਚੀਨ ਦੀ ਸਰਕਾਰ ਉਸਨੂੰ ਆਪਣੇ ਮੁਲਕ ਦੀ ਇੱਕ ਚੋਟੀ ਤੇ ਚਡ਼ਨ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਇੰਸਟਾਗ੍ਰਾਮ ਤੇ ਪੋਸਟ ਪਾ ਦਿੰਦਾ ਹੈ , ਤਾਂ ਦੁਨੀਆਂ ਭਰ ਚ ਉਸਦਾ ਹਿਮਾਇਤ ਹੁੰਦੀ ਹੈ ਤਾਂ ਚੀਨ ਉਸਨੂੰ ਇਜਾਜ਼ਤ ਦੇ ਦਿੰਦਾ ਹੈ।
ਇਹ ਕੰਮ ਕਰਨ ਲ ਈ ਉਹ ਆਪਣੀ ਇੰਗਲੈਂਡ ਚ ਨੌਕਰੀ ਛੱਡ ਦਿੰਦਾ ਹੈ, ਘਰ ਵੇਚ ਦਿੰਦਾ ਹੈ।
ਉਸਨੇ ਐਵਰੈਸਟ ਫਤਿਹ ਕਰਨ ਵੇਲੇ ਇਕ ਤਸਵੀਰ ਖਿੱਚੀ ਕਿ 200 ਕੁ ਬੰਦੇ ਉਸਦੇ ਪਿੱਛੇ ਸਨ ਉਸਨੇ ਤਸਵੀਰ ਖਿੱਚੀ ਤੇ ਇੰਸਟਾਗ੍ਰਾਮ ਤੇ ਲਿਖਿਆ, ਟ੍ਰੈਫ਼ਿਕ ਜੈਮ ਆਨ ਐਵਰੈਸਟ", ਉਹ ਦੁਨੀਆਂ ਭਰ ਚ ਵਾਇਰਲ ਹੋ ਗਈ।
ਇਹ ਛੋਟੀਆਂ ਫਤਿਹ ਕਰਨ ਲਈ ਨਿਮਸਦਾਈ ਰਾਤ ਨੂੰ ਦੋ ਵਜੇ ਉਠਕੇ ਪਿੱਠ ਤੇ 20 ਕਿਲੋ ਭਰ ਲੱਦਕੇ ਕਈ ਕਈ ਕਿਲੋਮੀਟਰ ਭੱਜਦਾ ਸੀ।
ਚੌਥੀ ਫਿਲਮ ਹੈ, ਈਟ ਪਰੇ ਲਵ
( ਇਹ ਫਿਲਮ ਨੈਟਫਲਿਕਸ ਤੇ ਹੈ)
ਇਹ ਇਕ ਅਜਿਹੀ ਔਰਤ ਦੀ ਯਾਤਰਾ ਹੈ ਜਿਸਦਾ ਤਲਾਕ ਹੋ ਗਿਆ ਹੈ। ਉਹ ਅਮਰੀਕਾ ਛੱਡਕੇ ਇਟਲੀ ਚ ਚਾਰ ਮਹੀਨੇ ਘੁੰਮਦੀ ਹੈ ਜਿਥੇ ਉਹ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੀ ਹੈ।
ਫਿਰ ਉਹ ਭਾਰਤ ਆਉਂਦੀ ਹੈ ਇਕ ਆਸ਼ਰਮ ਚ, ਜਿਥੇ ਉਹ ਧਿਆਨ ਸਿੱਖਦੀ ਹੈ ਇੱਥੇ ਉਹ ਆਦਮੀ ਨੂੰ ਮਿਲਦੀ ਹੈ ਜੋ ਸ਼ਰਾਬੀ ਹੈ ਤੇ ਪਸ਼ਚਾਤਾਪ ਦੀ ਅੱਗ ਚ ਜਲ ਰਿਹਾ ਹੁੰਦਾ ਹੈ।
ਇਸ ਪਿੱਛੋਂ ਉਹ ਬਾਲੀ ਜਾਂਦੀ ਹੈ ਜੋ ਇੰਡੋਨੇਸ਼ੀਆ ਦਾ ਇਕ ਥਾਂ ਜਿਸਨੂੰ ਦੁਨੀਆਂ ਦਾ ਸੈਂਟਰ ਕਿਹਾ ਜਾਂਦਾ ਹੈ।
ਉਥੇ ਉਹ ਇਕ ਜੋਤਸ਼ੀ ਨੂੰ ਮਿਲਦੀ ਹੈ ਜੋ ਉਹਨੂੰ ਕਹਿੰਦਾ ਹੈ ਕੇ ਉਹ ਜਦ ਮਰ ਜਾਵੇਗਾ ਤਾਂ ਉਸਦੇ ਅੰਤਿਮ ਸੰਸਕਾਰ ਤੇ ਜਰੂਰ ਆਵੇ ਕਿਓਂਕਿ ਇਥੇ ਇਹ ਰਸਮ ਬਹੁਤ ਸ਼ਾਨਦਾਰ ਹੁੰਦੀ ਹੈ।
ਇਥੇ ਉਹ ਇਕ ਆਦਮੀ ਨੂੰ ਮਿਲਦੀ ਹੈ, ਜਿਸ ਨਾਲ ਅਸਲੀ ਪਿਆਰ ਹੁੰਦਾ ਹੈ।
ਸਮਸਾਰਾ (ਇਹ ਫਿਲਮ ਯੂਟਿਊਬ ਤੇ ਹੈ, ਭਾਸ਼ਾ ਹੋਰ ਹੈ ਪਰ ਇੰਗਲਿਸ਼ ਚ ਸਬਟਾਇਟਲ ਹੈ)
ਇਹ ਤਿੱਬਤ ਦੀ ਖੂਬਸੂਰਤਈ ਨੂੰ ਦਰਸਾਉਂਦੀ ਬਹੁਤ ਵਧੀਆ ਫਿਲਮ ਹੈ ਇਕ ਭਿਕਸ਼ੂ ਜੀ ਸਾਲਾਂ ਬੱਧੀ ਇਕ ਗੁਫਾ ਚ ਬੈਠਾ ਹੈ । ਉਸਦੇ ਨਹੁੰ ਵਧ ਗਏ ਨੇ ਉਸਨੂੰ ਕੁਝ ਭਿਕਸ਼ੂ ਘੋੜੇ ਤੇ ਬਿਠਾ ਕੇ ਉਸਨੂੰ ਇਕ ਮੋਨੇਸਟ੍ਰੀ ਚ ਲੈਕੇ ਆਉਂਦੇ ਨੇ ਜਿਥੇ ਉਹ ਆਮ ਭਿਕਸ਼ੂ ਵਾਂਙ ਰਹਿੰਦਾ ਹੈ। ਫਿਰ ਉਹ ਇਕ ਪਿੰਡ ਚ ਜਾਂਦਾ ਜਿਥੇ ਇਕ ਔਰਤ ਨਾਲ ਪਿਆਰ ਹੋ ਜਾਂਦਾ ਤੇ ਉਹ ਰਾਤੋ ਰਾਤ ਭਿਕਸ਼ੂ ਦੇ ਮਾਰਗ ਤਿਆਗ ਕੇ ਉਸ ਨਾਲ ਵਿਆਹ ਕਰਦਾ ਹੈ ਫਿਲਮ ਚ ਹੋਰ ਵੀ ਵਧੀਆ ਰੰਗ ਨੇ।
7 ਇਅਰਜ਼ ਇਨ ਤਿੱਬਤ ( ਇਹ ਫਿਲਮ ਨੈਟਫਲਿਕਸ ਤੇ ਹੈ)
ਇਹ ਇਕ ਯੂਰੋਪ ਦੇ ਇਕ ਯਾਤਰੀ ਦੀ ਲਿਖੀ ਡਾਇਰੀ ਤੇ ਬਣੀ ਫਿਲਮ ਹੈ ਜੋ ਤਿੱਬਤ ਚ ਹੁਣ ਵਾਲੇ ਦਲਾਈ ਲਾਮਾ ਨਾਲ ਰਹਿੰਦਾ ਹੈ। ਜਦੋਂ ਉਹ ਛੋਟੇ ਸਨ ਉਥੇ ਰਹਿੰਦਿਆਂ ਦਲਾਈ ਲਾਮਾ ਉਸਨੂੰ ਇਕ ਸਿਨੇਮਾ ਬਣਾਉਣ ਲਈ ਕਹਿੰਦੇ ਨੇ ।ਜਦ ਉਸਦੀ ਖੁਦਾਈ ਚਲ ਰਹੀ ਹੁੰਦੀ ਹੈ ਤਾਂ ਹੇਠੋਂ ਗੰਡ ਗੰਡੋਏ ਨਿਕਲਦੇ ਨੇ ਤਾਂ ਉਹ ਖੁਦਾਈ ਬੰਦ ਕਰ ਦਿੰਦੇ ਨੇ ਕੇ ਇਹ ਸਾਡੇ ਪੂਰਵਜ ਨੇ।
ਫਿਰ ਚੀਨ ਓਹਨਾਂ ਦੀ ਮੋਨੇਸਟ੍ਰੀ ਤੇ ਹਮਲਾ ਕਰ ਦਿੰਦੇ ਨੇ ਤਾਂ ਦਲਾਈ ਲਾਮਾ ਆਪਣੇ ਸਾਥੀਆਂ ਨਾਲ ਰਾਤੋ ਰਾਤ ਤਿੱਬਤ ਛੱਡ ਕੇ ਭਾਰਤ ਚ ਸ਼ਰਨ ਲੈਂਦੇ ਨੇ।
ਇਕ ਥਾਂ ਓਸ਼ੋ ਦੱਸਦੇ ਨੇ ਕੇ ਕੁਦਰਤ ਵੀ ਕਈ ਬਾਰ ਬੁੱਧ ਪੁਰਸ਼ਾਂ ਦੀ ਰਾਖੀ ਕਰਦੀ ਹੈ। ਜਦ ਦਲਾਈ ਲਾਮਾ ਭਾਰਤ ਚ ਆ ਰਹੇ ਸਨ ਤਾਂ ਬੱਦਲ ਘਿਰ ਆਏ ਚੀਨ ਦੇ ਸੈਨਿਕਾਂ ਨੇ ਬਹੁਤ ਲੱਭਿਆ ਪਰ ਉਹ ਬਾਦਲ ਇਹਨਾਂ ਦੇ ਨਾਲ ਨਾਲ ਚੱਲੇ।
ਫੋਰੇਸਟ ਗੰਪ ( ਇਹ ਫਿਲਮ ਐਮਾਜੋਨ ਪ੍ਰਾਇਮ ਤੇ ਹੈ)
ਟਾਮ ਹੈਂਕਸ ਫੀ ਫਿਲਮ ਜਿਸ ਨੂੰ 6 ਆਸਕਰ ਮਿਲੇ ਜੋ 1994 ਚ ਆਈ ਤੇ ਦੁਨੀਆ ਦੀ ਬੈਸਟ 10 ਫਿਲਮਾਂ ਚ ਸ਼ੁਮਾਰ ਹੋ ਗਈ।
ਇਸ ਚ ਇਕ ਮੁੰਡਾ ਜੋ ਦੌੜ ਨਹੀਂ ਪਾਉਂਦਾ ਤਾਂ ਉੱਡੇ ਦੋਸਤ ਉਸਨੂੰ ਤੰਗ ਕਰਦੇ ਉਹ ਭੱਜਦਾ ਹੈ ਤੇ ਫੁੱਟਬਾਲ ਟੀਮ ਚ ਭਾਰਤੀ ਹੋ ਜਾਂਦਾ ਹੈ। ਫਿਰ ਉਹ ਫੌਜ ਚ ਜਾਂਦਾ ਤੇ ਆਪਣਾ ਕੰਮ ਖੋਲਿਆ ਇਕ ਕਾਮਯਾਬ ਬਿਜ਼ਨਸ ਮੈਨ ਬਣਦਾ ਹੈ।
ਉਹ ਆਪਣੀ ਕਹਾਣੀ ਬੱਸ ਸਟੈਂਡ ਤੇ ਬੈਠੇ ਬੈਠੇ ਅਲੱਗ ਅਲੱਗ ਲੋਕਾਂ ਨੂੰ ਸੁਣਾਉਂਦਾ ਹੈ। ਫਿਲਮ ਬਹੁਤ ਦਿਲਚਸਪ ਹੈ। ਇਸੇ ਤੇ ਹੁਣ ਲਲਾ ਸਿੰਘ ਚੱਢਾ ਫਿਲਮ ਬਾਣੀ ਜਿਸ ਲਈ ਆਮਿਰ ਖਾਣ ਨੂੰ 8 ਸਾਲ ਸਿਰਫ ਕਾਪੀ ਰਾਈਟ ਲੈਣ ਨੂੰ ਲੱਗੇ ਤੇ ਇਹ 14 ਸਾਲ ਚ ਬਣੀ ਹੈ ਇਹ ਫਿਲਮ ਅੱਜ ਹੀ ਰਲੀਜ਼ ਹੋਈ ਹੈ।
ਇਨਟੂ ਦਾ ਵਾਈਲਡ ( ਇਹ ਫਿਲਮ ਨੈਟਫਲਿਕਸ ਤੇ ਹੈ)
ਇਹ ਇਕ ਸੱਚੀ ਘਟਨਾ ਤੇ ਅਧਾਰਿਤ ਫਿਲਮ ਹੈ।
ਜਿਸ ਚ ਇਕ ਮੁੰਡਾ ਆਪਣੇ ਆਲੇ ਦੁਆਲੇ ਦੇ ਸੰਸਾਰ ਤੋਂ ਤੰਗ ਆਕੇ ਘਰੋਂ ਨਿਕਲ ਜਾਂਦਾ ਹੈ। ਤੇ ਉਹ ਹਿਚਕਿੰਗ ਮਤਲਬ ਲਿਫਟ ਲੈਕੇ ਦੁਨੀਆਂ ਘੁੰਮਦਾ ਹੈ ਅਲੱਗ ਅਲੱਗ ਲੋਕਾਂ ਨੂੰ ਮਿਲਦਾ ਹੈ।
ਕੰਮ ਕਰਦਾ ਹੈ, ਪਹਾੜ, ਨਦੀਆਂ ਪਾਰ ਕਰਦਾ ਹੈ । ਇਕ ਜੰਗਲ ਚ ਉਸਨੂੰ ਇੱਕ ਬੱਸ ਮਿਲ ਜਾਂਦੀ ਹੈ ਤੇ ਉਹ ਉਸਨੂੰ ਆਪਣਾ ਘਰ ਬਣਾ ਕੇ ਉੱਥੇ ਹੀ ਰਹਿਣ ਲੱਗਦਾ ਹੈ। ਉਹ ਪੈਸੇ ਨੂੰ ਇਕ ਡਰ ਮੰਨਦਾ ਹੈ ਤੇ ਸਮਾਜ ਨੂੰ ਇਕ ਬੰਧਨ।
ਬੁੱਲੇ ਸ਼ਾਹ ਦੀ ਉਹ ਗੱਲ ਯਾਦ ਆ ਜਾਂਦੀ ਹੈ
ਚੱਲ ਵੇ ਬੁੱਲਿਆ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ
ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ
ਸਿਧਾਰਥ ( ਇਹ ਫਿਲਮ ਯੂਟਿਊਬ ਤੇ ਹੈ)
ਇਹ ਫਿਲਮ ਹਰਮਨ ਹੈੱਸ ਦੇ ਨਾਵਲ ਸਿਧਾਰਥ ਤੇ ਬਣੀ ਹੈ।
ਹਰਮ ਹੈੱਸ ਨੇ ਜਰਮਨ ਤੋਂ ਆਕੇ ਭਾਰਤ ਦੇ ਸ਼ਾਸਤ੍ਰਾਂ ਦਾ ਅਧਿਐਨ ਕੀਤਾ।
ਦੋ ਦੋਸਤ ਘਰੋਂ ਸੱਚ ਦੀ ਤਲਾਸ਼ ਚ ਨਿਕਲਦੇ ਨੇ ,ਦੋਵੇ ਬੁੱਧ ਦੁ ਸ਼ਰਨ ਚ ਜਾਂਦੇ ਨੇ।
ਇਕ ਦੋਸਤ ਉੱਥੇ ਹੀ ਰਹਿ ਜਾਂਦਾ ਦੂਜਾ ਬੁੱਧ ਨਾਲ ਤਰਕ ਕਰਦਾ ਹੈ। ਬੁੱਧ ਕਹਿੰਦੇ ਇੰਨਾ ਜ਼ਿਆਦਾ ਤਰਕ ਵੀ ਠੀਕ ਨਹੀਂ।
ਉਹ ਅੱਗੇ ਵੱਧ ਜਾਂਦਾ ਇਕ ਮੱਲਾਹ ਉਸਨੂੰ ਕਿਸ਼ਤੀ ਰਾਹੀਂ ਨਦੀ ਪਾਰ ਕਰਾਉਂਦਾ ਹੈ। ਫਿਰ ਇਕ ਵੈਸ਼ਆ ਨਾਲ ਪਿਆਰ ਕਰਦਾ ਹੈ, ਪੈਸਾ ਕਮਾਉਂਦਾ ਹੈ। ਆਪਣੇ ਬੱਚੇ ਦੇ ਮੋਹ ਚ ਪੈਂਦਾ ਤੇ ਅਖੀਰ ਉਹ ਮੱਲਾਹ ਇਸਨੂੰ ਜੀਵਨ ਦੇ ਸੱਚ ਤੋਂ ਜਾਣੂ ਕਰਾਉਂਦਾ ਹੈ ਤੇ ਉਹ ਬੁੱਧ ਬਣ ਜਾਂਦਾ ਹੈ।
ਇੱਕ ਸ਼ੇ'ਰ ਯਾਦ ਆਉਂਦਾ ਹੈ
ਫਿਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ ਜੁਦਾ
ਖਿਲੌਣੇ, ਮਾਸ਼ੂਕ ,ਪੈਸੇ ਫਿਰ ਖੁਦਾ
ਚਲਦਾ।
ਫਿਰ ਮਿਲਾਂਗਾ ਇਕ ਹੋਰ ਕਿੱਸਾ ਲੈ ਕੇ
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ, ਪੰਜਾਬ
#films_on_travelling