ਕਿਸੇ ਨੇ ਪੁੱਛਿਆ, ਮੋਹ ਕੀ ਹੈ?
ਮੈਂ " ਮੋਹ" ਤੇ Akash Deep ਦੀ ਪੋਸਟ ਪੜ੍ਹੀ ਤੇ ਮੰਥਨ ਕਰਦਾ ਰਿਹਾ।
ਫਿਰ ਕੁਝ ਅਜਿਹਾ ਹੋਇਆ ਕਿ ਮੈਨੂੰ ਮੋਹ ਬਾਰੇ ਪਤਾ ਲੱਗਾ।
ਮੈਂ ਇਕ ਕੰਪੀਟੀਸ਼ਨ ਚ ਹਿੱਸਾ ਲਿਆ। ਉਸ ਵਿਚ ਮੈਂ ਦੂਜਾ ਸਥਾਨ ਪ੍ਰਾਪਤ ਕੀਤਾ। ਮੈਨੂੰ ਇਕ ਸਰਟੀਫਿਕੇਟ ਮਿਲਿਆ ਤੇ ਬਹੁਤ ਵੱਡਾ ਪੈਕਟ ਮਿਲਿਆ ਜਿਸ ਵਿਚ ਕੋਈ ਗਿਫ਼੍ਟ ਸੀ। ਉਹ ਗਿਫ੍ਟ ਦਾ ਸਾਈਜ਼ ਵੱਡਾ ਸੀ ਉਹ ਮੇਰੇ ਸਕੂਟਰ ਤੇ ਨਹੀਂ ਆਉਣਾ ਸੀ। ਇਕ ਮੁੰਡਾ ਕਾਰ ਲੈਕੇ ਆਇਆ ਸੀ। ਮੈਂ ਉਸਨੂੰ ਕਿਹਾ ਕਿ ਤੂੰ ਆਪਣੀ ਕਾਰ ਚ ਇਹ ਗਿਫ੍ਟ ਲੈ ਆਵੀਂ ਕਿਓਂਕਿ ਉਹ ਮੇਰੇ ਘਰ ਕੋਲ ਹੀ ਰਹਿੰਦਾ ਸੀ। ਮੈਂ ਘਰ ਆ ਗਿਆ। ਉਸਨੂੰ ਬਹੁਤ ਦੇਰੀ ਹੋ ਗਈ। ਮੈਂ ਉਸਨੂੰ ਫੋਨ ਕੀਤਾ। ਉਹ ਕਹਿੰਦਾ ਉਹ ਕਿਤੇ ਕੰਮ ਚ ਫਸ ਗਿਆ ਹੈ ਉਹ ਕੱਲ ਨੂੰ ਗਿਫ਼੍ਟ ਦੇ ਦੇਵੇਗਾ।
ਫਿਰ ਮੇਰੇ ਵਿਚ ਇਸ ਗਿਫ਼੍ਟ ਨੂੰ ਪਾਉਣ ਦੀ ਤਾਂਘ ਵੱਧ ਗਈ।
ਫਿਰ ਮੈਂ ਸੋਚਿਆ, ਜਦ ਇਹ ਗਿਫ਼੍ਟ ਦੁਕਾਨ ਤੇ ਮੈਨੂੰ ਮਿਲਿਆ ਨਹੀਂ ਸੀ ਤਾਂ ਮੇਰੇ ਵਿਚ ਕੋਈ ਤਾਂਘ ਨਹੀਂ ਸੀ। ਪਰ ਜਦ ਮੇਰੇ ਹੱਥ ਚ ਆਇਆ ਤੇ ਮੇਰੇ ਚ ਉਸ ਤੇ ਕਬਜ਼ੇ ਦੀ ਭਾਵਨਾ ਆਈ ਤਾਂ ਇਹ ਹੋਇਆ " ਮੋਹ" ।
ਇਹ ਮੋਹ ਹੀ ਤਾਂ ਹੁੰਦਾ ਜਦ ਮਾਂ ਆਪਣੇ ਪੁੱਤ ਨਾਲ ਕਰਦੀ ਹੈ ਤਦ ਹੀ ਤਾਂ ਉਹ ਉਸਦਾ ਪਾਲਣ ਪੋਸ਼ਣ ਕਰਦੀ ਹੈ। ਜੇ ਉਹ ਮੋਹ ਨਾ ਕਰੇ ਤਾਂ ਉਸਦਾ ਪਾਲਣ ਪੋਸ਼ਣ ਨਹੀਂ ਹੋਵੇਗਾ ਤੇ ਸ੍ਰਿਸ਼ਟੀ ਹੀ ਨਾ ਚੱਲੇ।
ਗੋਪੀਆਂ ਦਾ ਕ੍ਰਿਸ਼ਨ ਨਾਲ ਮੋਹ ਹੀ ਤਾਂ ਸੀ ਜਿਸ ਕਰਕੇ ਉਹ ਹਮੇਸ਼ਾ ਮਿਲਣ ਦੀ ਤਾਂਘ ਚ ਰਹਿੰਦੀਆਂ ਤੇ ਆਨੰਦ ਤੇ ਵੈਰਾਗ ਦੇ ਅਜੀਬ ਅਤਿ ਚ ਝੂਲਦੀਆਂ ਰਹਿੰਦੀਆਂ।
ਜੇ ਕਿਸੇ ਦਾ ਜੂਏ ਤੇ ਸ਼ਰਾਬ ਨਾਲ ਮੋਹ ਹੋ ਜਾਵੇ ਤਾਂ ਉਸਦਾ ਪਤਨ ਹੋ ਜਾਂਦਾ ਹੈ।
ਸ਼ਿਸ਼ ਦਾ ਗੁਰੂ ਨਾਲ ਮੋਹ ਹੈ ਤਾ ਉਹ ਸਿੱਖਦਾ ਹੈ।
ਇੱਕ ਪ੍ਰੇਮੀ ਦਾ ਆਪਣੀ ਪ੍ਰੇਮਿਕਾ ਨਾਲ ਮੋਹ ਹੀ ਤਾਂ ਹੈ,ਜੋ ਉਸਦੇ ਜਾਣ ਤੇ ਉਹਹੰਝੂ ਵਹਾਉਂਦਾ ਗਲੀਆਂ ਚ ਫਿਰਦਾ ਹੈ, ਵਰਨਾ ਉਸਦੇ ਆਲੇ ਦੁਆਲੇ ਕਿੰਨੀਆਂ ਹੋਰ ਖੂਬਸੂਰਤ ਲਡ਼ਕੀਆਂ ਹੁੰਦੀਆਂ ਨੇ।
ਸਭ ਪਾਸੇ ਮੋਹ ਦਾ ਪਸਾਰਾ ਹੈ।
ਇਸੇ ਤਰਾਂ ਸੰਸਾਰ ਹੈ। ਅਸੀਂ ਜੰਮੇ ਸੀ ਤਾਂ ਨੰਗੇ। ਫਿਰ ਫਿਰ ਕੁਝ ਮਿਲਦਾ ਹੈ ਤਾਂ ਉਸ ਤੇ ਕਬਜੇ ਦੀ ਭਾਵਨਾ ਆ ਜਾਂਦੀ ਹੈ ਤਾਂ ਉਸਨੂੰ ਛੱਡਣ ਨੂੰ ਜੀ ਨਹੀਂ ਕਰਦਾ।
ਇਸੇ ਤਰ੍ਹਾਂ ਜੀਵਨ ਬੀਤਦਾ ਜਾਂਦਾ ਹੈ।
ਇਸ ਸੰਸਾਰ ਚ ਬਹੁਤ ਸਹੂਲਤਾਂ ਨੇ ਜੋ ਅਸੀਂ ਭੋਗ ਰਹੇ ਹਾਂ ਪਰ ਉਹਨਾਂ ਦਾ ਮਿਲਣਾ ਤਾਂ ਬਹੁਤ ਖੁਸ਼ ਹੋ ਜਾਣਾ ਤੇ ਉਹਨਾਂ ਦੇ ਖੁੱਸਣ ਤੇ ਰੋਈ ਜਾਣਾ ਉਦਾਸ ਹੋਣਾ ਇਹ ਸਭ ਕੁਝ ਮੋਹ ਦਾ ਜਾਲ ਹੈ।
ਕਹਿੰਦੇ ਨੇ ਮੋਹ ਦੇ ਬੰਧਨ ਤੋਂ ਮੁਕਤ ਹੋ ਜਾਓ ਪਰ ਹੋ ਨਹੀਂ ਪਾਉਂਦਾ।
ਮੇਰੇ ਪਿਤਾ ਜੀ ਦੇ ਇਕ ਮਿੱਤਰ ਨੇ ਉਹ ਕਹਿੰਦੇ ਨੇ, ਰਜਨੀਸ਼ ਇਹ ਧੀਆਂ ਪੁੱਤ , ਸਭ ਮਿੱਠੇ ਕੀੜੇ ਨੇ ਜੋ ਮਾਂ ਪਿਉ ਨੂੰ ਕੱਟਦੇ ਨੇ ਪਰ ਉਹ ਸਾਨੂੰ ਬੁਰੇ ਨਹੀਂ ਲੱਗਦੇ।
ਪਹਿਲਾਂ ਤਾਂ ਇਹ ਗੱਲ ਮੈਨੂੰ ਸਮਝ ਨਾ ਆਈ ਪਰ
ਹੁਣ ਮੈਂ ਸਮਝ ਸਕਦਾ ਹਾਂ ਤਾਂ ਕੇ ਉਹ ਮੋਹ ਦੀ ਗੱਲ ਕਰ ਰਹੇ ਸਨ।
ਇਕ ਸ਼ੇਅਰ ਹੈ
ਫਿਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ ਜੁਦਾ
ਖਿਲੌਣੇ, ਮਾਸ਼ੂਕ, ਪੈਸੇ, ਫਿਰ ਖੁਦਾ।
ਅਖੀਰ ਬੁਢਾਪੇ ਚ ਜਦ ਰੱਬ ਦਾ ਮੋਹ ਵੀ ਛੁੱਟ ਜਾਂਦਾ ਤਾਂ ਹੀ ਅਸਲੀ ਸੱਚ ਦਾ ਪਤਾ ਲੱਗਦਾ। ਮੋਹ ਚ ਅਸੀਂ ਇੱਕ ਚਸ਼ਮਾ ਲਗਾਇਆ ਹੁੰਦਾ ਹੈ ਜਿਸ ਕਰਕੇ ਸਾਨੂੰ ਅਸਲ ਚ ਜੋ ਹੈ ਉਹ ਦਿਖਦਾ ਨਹੀਂ ਜੋ ਅਸਲ ਚ ਹੈ, ਜਿਸ ਨੂੰ ਕ੍ਰਿਸ਼ਨਾਮੂਰਤੀ ਕਹਿੰਦੇ ਨੇ, That which is, ਜੋ ਅਸਲ ਚ ਹੈ।
ਕਹਿੰਦੇ ਨੇ ਜਦ ਬੁੱਧ ਨੇ ਅੱਠ ਸਾਲ ਕਠਿਨ ਤਪੱਸਿਆ ਕੀਤੀ ਤਾਂ ਉਹਨਾਂ ਅੱਗੇ ਉਹਨਾਂ ਦੇ ਸ ਸਾਰੇ ਗੁਰੂ ਵੀ ਹਾਰ ਗਏ ਉਹ ਵਰਤ ਕਰ ਕਰ ਕੇ ਇੰਨਾ ਸੁੱਕ ਗਏ ਕਿ ਉਹਨਾਂ ਦਾ ਢਿਡ੍ਹ ਪਿੱਠ ਨਾਲ ਜੁੜ ਗਿਆ।
ਉਹ ਬੋਧ ਗਯਾ ਬਿਹਾਰ ਚ ਜਦ ਇਕ ਨਦੀ ਚ ਪਾਣੀ ਪੀਣ ਉਤਾਰੇ ਤਾਂ ਇਕ ਨਦੀ ਦੇ ਬਹਾਅ ਚ ਬਹਿਣ ਲੱਗੇ ਸੀ ਉਹ ਇਕ ਝਾੜੀ ਨੂੰ ਫੜਕੇ ਬਚੇ ਬਹੁਤ ਮੁਸ਼ਕਿਲ ਨਾਲ ਬਚੇ। ਜਦ ਉਹ ਬਾਹਰ ਆਏ ਤਾਂ ਉਹਨਾ ਕਿਹਾ ਰੱਬ ਹੁਣ ਤੇਰੀ ਵੀ ਪਿਆਸ ਨਾ ਰਹੀ ਵੇਖ ਮੈਂ ਕਿੰਨਾ ਕਸ਼ਟ ਦਿੱਤਾ ਆਪਣੇ ਸਰੀਰ ਨੂੰ।
ਕਹਿੰਦੇ ਨੇ ਜਦ ਓਹਨਾ ਇਹ ਸ਼ਬਦ ਕਹੇ ਤਾਂ ਉਹ ਉਸੇ ਵੇਲੇ ਸੱਚ ਨੂੰ ਉਪਲਬਧ ਹੋ ਗਏ ਪਰ ਇਸ ਕਹਿਣ ਪਿੱਛੇ ਓਹਨਾ ਦੀ ਅੱਠ ਸਾਲ ਦੀ ਸਖਤ ਤਪੱਸਿਆ ਵੀ ਸੀ।
ਸੋ ਮੋਹ ਦੇ ਬੰਧਨ ਜਰੂਰੀ ਵੀ ਹੈ,ਮੈਂ ਇਹ ਗੱਲ ਮੋਬਾਇਲ ਤੇ ਲਿਖ ਰਿਹਾ ਹਾਂ, ਇਸਦੇ ਰਿਚਾਰਜ ਲਈ ਪੈਸੇ ਜਰੂਰੀ ਨੇ। ਇਸ ਲਈ ਇਹ ਸਹੂਲਤਾਂ ਜਰੂਰੀ ਨੇ ,ਪਰ ਸਮਝ ਹੋਣੀ ਜਰੂਰੀ ਹੈ ਕਿ ਇਹ ਸਹੂਲਤਾਂ ਲਈ ਆਪਣਾ ਜੀਵਨ ਨਾ ਗੁਆ ਦਈਏ। ਮੈਂ ਪੋਸਟ ਦੇ ਅਖੀਰ ਚ ਆਪਣਾ ਨਾਮ ਲਿਖਦਾ ਹਾਂ, ਇਹ ਵੀ ਮੇਰਾ ਮੋਹ ਹੀ ਹੈ ਮੇਰੇ ਨਾਲ।
ਸੰਨਿਆਸ ਲਈ ਮੋਹ ਵੀ ਜਰੂਰੀ ਹੈ ਇਸ ਬਿਨਾ ਸੰਸਾਰ ਵੀ ਨਹੀਂ।
ਪਰ ਜੋ ਅਸਲ ਚ ਸੱਚ ਨੂੰ ਲੱਭਣਾ ਚਾਹੁੰਦੇ ਨੇ ਉਹ ਇਸ ਤੋਂ ਅੱਗੇ ਜਾਂਦੇ ਨੇ।
ਕਹਿੰਦੇ ਨੇ
ਹੱਦ ਟੱਪੇ ਸੋ ਔਲੀਆ
ਬੇਹੱਦ ਟੱਪੇ ਸੋ ਪੀਰ,
ਹੱਦ ਬੇਹੱਦ ਤੋਂ ਪਾਰ ਜੋ
ਓਹੀ ਸੱਚਾ ਫ਼ਕੀਰ।
ਗੁਰਬਾਣੀ ਚ ਲਿਖਿਆ ਹੈ,
"ਅੱਖੀਂ ਵੇਖ ਨਾ ਰੱਜੀਆਂ
ਬਹੁ ਰੰਗ ਤਮਾਸ਼ੇ
ਰੱਜ ਨਾ ਕੋਈ ਜੀਵਿਆ
ਪੂਰੇ ਭਰਵਾਸੇ "
----------
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
No comments:
Post a Comment