Saturday, December 18, 2021

ਅਸਲੀ ਇਨਸਾਨ ਦੀ ਕਹਾਣੀ , ਨਾਵਲ, ਰਾਦੂਗਾ ਪ੍ਰਕਾਸ਼ਨ ਮਾਸਕੋ

ਛੋਟੇ ਹੁੰਦਿਆਂ ਰੂਸ ਤੋਂ ਛਪਕੇ ਆਉਂਦੀਆਂ ਕਿਤਾਬਾਂ ਪਡ਼ਕੇ ਅਲੱਗ ਹੀ ਸੰਸਾਰ ਚ ਪੁੱਜ ਜਾਂਦੇ ਸਾਂ। ਚਮਕਦਾ ਲਾਲ ਸਿਤਾਰਾ, ਜਦੋਂ ਡੈਡੀ ਛੋਟਾ ਹੁੰਦਾ ਸੀ ਆਦਿ ਕਿਤਾਬਾਂ ਪਡ਼ਕੇ ਮਜ਼ਾ  ਆਉਂਦਾ ਸੀ। 
ਇਹਨਾਂ ਕਿਤਾਬਾਂ ਦੀ ਕੀਮਤ ਨਾਮਾਤਰ ਹੁੰਦੀ ਤੇ ,ਪ੍ਰਿੰਟਿਗ ਬਹੁਤ ਵਧੀਆ ਤੇ ਕਾਗਜ਼ ਵੀ ਕਮਾਲ ਦਾ ਹੁੰਦਾ ਸੀ।
 ਮੈਕਸਿਮ ਗੋਰਕੀ, ਲਿਓ ਟਾਲਸਟਾਏ ਨੇ ਸਾਹਿਤ ਦੇ ਖੇਤਰ ਜੋ ਯੋਗਦਾਨ ਪਾਇਆ ਉਸ ਲਈ ਇਹ ਦੁਨੀਆ ਸਦਾ ਰਿਣੀ ਰਹੇਗੀ। ਉਹਨਾਂ ਦੀਆਂ ਕਿਤਾਬਾਂ ਪਡ਼ਕੇ ਲੱਗਦਾ ਹੈ ਇਹ ਸਾਡੇ ਆਲੇ ਦੁਆਲੇ ਦੇ ਪਾਤਰਾਂ ਤੇ ਹਾਲਾਤਾਂ ਬਾਰੇ ਇੰਨੀ ਦੂਰ ਰੂਸ ਚ ਕਿਵੇਂ ਕੋਈ ਲਿਖ ਸਕਦਾ ਹੈ?

ਸੋਵੀਅਤ ਰੂਸ ਦੇ ਟੁੱਟਣ ਨਾਲ," ਰਾਦੂਗਾ ਪ੍ਰਕਾਸ਼ਨ ਮਾਸਕੋ" ਦੀਆਂ  ਕਿਤਾਬਾਂ ਛਪਣੀਆਂ ਤੇ  ਭਾਰਤ  ਆਉਣੀਆਂ ਵੀ ਬੰਦ ਹੋ ਗਈਆਂ। ਅਮਰੀਕਾ ਤੇ ਰੂਸ ਦੋ ਸੰਸਾਰਿਕ ਤਾਕਤਾਂ ਹੋਣ ਕਰਕੇ ਅਮਰੀਕਾ ਹਮੇਸ਼ਾ ਆਪਣੀ ਨਾ ਚਲਾ ਪਾਉਂਦਾ ਤੇ ਉਹ ਰੂਸ ਅੱਗੇ ਕੁਝ ਘੱਟ ਮਨਮਾਨੀ ਕਰ ਪਾਉਂਦਾ ਸੀ। ਫਿਰ ਦੁਸ਼ਮਣ ਨਾਲ ਲਡ਼ਣ ਨਾਲੋਂ ਉਸਨੇ ਦੁਸ਼ਮਣ ਨੂੰ ਵੱਖ ਵੱਖ ਹਿੱਸਿਆਂ ਚ ਤੋੜ ਦਿੱਤਾ, ਅਮਰੀਕਾ ਨੇ ਰੂਸ ਦੇ ਅਲੱਗ ਅਲੱਗ ਹਿੱਸੇ ਕਰਵਾ ਦਿੱਤੇ।

ਭਾਰਤ ਚ ਵੀ ਇਕ ਪੈਰਲਲ ਸਿਨੇਮਾ ਹੁੰਦਾ ਸੀ ਜਿਸ ਵਿਚ ਆਮ ਆਦਮੀ ਦੀਆਂ ਕਹਾਣੀਆਂ ਹੁੰਦੀਆਂ ਜਿਸ ਵਿਚ ਉਸਦੇ ਛੋਟੇ ਛੋਟੇ ਦੁੱਖ ਉਸਦੀਆਂ ਖੁਸ਼ੀਆਂ ਹੁੰਦੀਆਂ। ਜਿਸ ਕਰਕੇ ਆਮ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਸੰਘਰਸ਼ ਕਰਨ ਚ ਹਿੰਮਤ ਮਿਲਦੀ ਸੀ 
ਜਿਸ ਵਿਚ ਓਮ ਪੂਰੀ, ਨਸੀਰੂੱਦੀਨ ਸ਼ਾਹ,ਸਮਿਤਾ ਪਾਟਿਲ ਵਰਗੇ ਕਲਾਕਾਰਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ। ਜਿਸ ਵਿਚ ਜਾਣੇ ਭੀ ਦੋ ਯਾਰੋ, ਸਦਗਤੀ ( ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ) ਆਦਿ ਆਉਂਦੀਆਂ ਰਾਹੀਆਂ। ਪਰ ਹੁਣ ਉਹ ਵੀ ਮੇਨ ਸਿਨੇਮਾ ਚ ਮਰਜ ਹੋ ਗਿਆ ਤਾਂ ਅਸੀਂ ਉਹ ਫ਼ਿਲਮ ਤੋਂ ਵਾਂਝੇ ਰਹਿ ਗਏ ਹਾਂ। 

ਇਹ ਪਹਿਲਾਂ ਹੀ ਨਹੀਂ ਹੁਣ ਵੀ ਚੱਲ ਰਿਹਾ ਫੇਸਬੁੱਕ ਨੇ ਵਹਟਸ ਅੱਪ ਤੋਂ ਖ਼ਤਰਾ ਲੱਗਾ ਤਾਂ ਉਸ ਨਾਲ ਪ੍ਰਤਿਗੋਗਤਾ ਕਰਨ ਦੀ ਬਜਾਏ ਉਸਨੂੰ ਖਰੀਦ ਲਿਆ। ਜਿਵੇਂ ਭਾਰਤ ਚ ਜਦ ਕੋਕਾ ਕੋਲਾ ਤੇ ਪੈਪਸੀ ਆਇਆ ਤੇ ਓਹਨਾ ਇਥੋਂ ਦੇ ਲੋਕਲ ਬ੍ਰਾਂਡ ਖਰੀਦ ਲਏ।
ਇਹ ਯੁੱਧ ਸਦਾ ਤੋਂ ਚੱਲ ਹੀ ਰਿਹਾ, ਵੱਡੀ ਮਛਲੀ ਛੋਟੀ ਨੂੰ ਖਾਈ ਜਾ ਰਹੀ ਆ।

ਹੁਣੇ ਰੂਸੀ ਨਾਵਲ, "ਅਸਲੀ ਇਨਸਾਨ ਦੀ ਕਹਾਣੀ" ਪੜ੍ਹਕੇ ਹਟਿਆ ਬੋਰਿਸ ਪੋਲੀਵਾਈ ਦਾ ਬਹੁਤ ਵਧੀਆ ਨਾਵਲ  ਹੈ। 
ਦੂਸਰੇ ਵਿਸ਼ਵ ਯੁੱਯ ਤੇ ਹਿਟਲਰ ਦੁਆਰਾ ਦੁਨੀਆ ਤੇ ਹਮਲੇ ਦੇ ਸਮੇਂ ਕਾਲ ਦਾ ਨਾਵਲ ਹੈ।
ਪੜ੍ਹਦਿਆਂ ਪੜ੍ਹਦਿਆਂ ਜੰਗ ਚ ਹੋਣ ਵਾਲਿਆਂ ਜਹਾਜ਼ਾਂ ਦੀਆਂ ਅਵਾਜ਼ਾਂ , ਫੌਜੀਆਂ ਦੇ ਦੁੱਖ ਦਰਦ ਮਹਿਸੂਸ ਹੁੰਦੇ ਨੇ। ਅਲੈਕਸੀਏ ਨਾਮ ਦਾ ਫੌਜੀ ਪਾਇਲਟ ਹਵਾਈ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਅਠਾਰਾਂ ਦਿਨ ਤਕ ਘਿਸਟ ਘਿਸਟ ਕੇ ਚਲਦਾ ਹੈ,ਉਹ ਵ ਬਰਫ ਚ। ਫਿਰ ਉਸਦੇ ਪੈਰ ਕੱਟੇ ਜਾਂਦੇ ਨੇ ਪਰ ਫਿਰ ਵੀ ਉਹ ਨਕਲੀ ਪੈਰ ਲਵਾ ਕੇ ਹਵਾਈ ਜਹਾਜ਼ ਦੁਬਾਰਾ ਉਡਾਉਂਦਾ ਹੈ ਤੇ  ਦੁਸ਼ਮਣ ਦੇ ਤਿੰਨ ਹਵਾਈ ਜਹਾਜ਼ ਮਾਰ ਗਿਰਾਉਂਦਾ ਹੈ। 

ਇਸ  ਤਰਾਂ ਦਾ ਨਾਵਲ ਪੜ੍ਹਕੇ ਆਦਮੀ ਨੂੰ ਹੌਂਸਲਾ ਮਿਲਦਾ ਹੈ, ਬਾਕੀ ਇਕ ਹੋਰ ਗੱਲ ਹੈ ਕੇ ਨਾਵਲ ਲਿਖਣ ਦੀ ਇੰਨੀ ਗੂੜ ਵਿਧਾ ਜੋ ਰੂਸ ਚ ਹੈ ਉਹ ਕਮਾਲ ਹੈ।

ਨਾਵਲ ਰਾਦੂਗਾ ਪ੍ਰਕਾਸ਼ਨ ਮਾਸਕੋ ਰੂਸ,
ਸਫੇ 432,
ਕੀਮਤ 6 ਰੁਪਏ (ਹੁਣ ਨਹੀਂ  ਉਦੋਂ ਦੀ ਕੀਮਤ ਹੈ)
1976 ਚ ਬਾਪੂ ਗੁਰਬਖਸ਼ ਜੱਸ ਹੋਰਾਂ ਖਰੀਦਿਆ। 
ਹੁਣ ਜਸਬੀਰ ਬੇਗਮਪੁਰੀ ਹੋਰਾਂ ਕੋਲੋਂ ਮਿਲ ਸਕਦਾ ਹੈ। 

ਰਜਨੀਸ਼ ਜੱਸ
ਰੁਦਰਪੁਰ, ਊਧਮ ਸਿੰਘ ਨਗਰ,
ਉੱਤਰਾਖੰਡ

ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ, ਪੰਜਾਬ
#books_i_have_loved

No comments:

Post a Comment