ਜੀਵਨ ਜੀਊਣ ਲਈ ਮਿਲਿਆ ਹੈ ਪਰ ਇਮਾਨਦਾਰੀ ਨਾਲ ਜੇ ਅਸੀਂ ਆਪਣੇ ਆਪ ਨੂੰ ਪੁੱਛਿਏ ਕੀ ਅਸੀਂ ਜੀਵਨ ਜੀ ਰਹੇ ਹਾਂ?
ਤਾਂ ਜਵਾਬ ਮਿਲੇਗਾ , ਨਹੀਂ।
ਅਜਿਹਾ ਕਿਉਂ?
ਜੇ ਮੋਟੇ ਤੌਰ ਤੇ ਵੇਖਿਆ ਜਾਵੇ ਤਾਂ ਇਕ ਮੱਧਵਰਗੀ ਪਰਿਵਾਰ ਦੀ 99% ਜਾ 100 % ਊਰਜਾ ਪੈਸੇ ਕਮਾਉਣ ਲਈ ਨਿਕਲ ਜਾਂਦੀ ਹੈ ਤੇ ਜੀਵਨ ਜਿਊਣ ਦਾ ਨਾ ਤਾਂ ਸਮਾਂ ਬਚਦਾ ਹੈ ਤੇ ਨਾ ਪੈਸਾ।
ਪੈਸਾ ਕਮਾਇਆ ਜਾਂਦਾ ਹੈ ਜੀਵਨ ਦੀਆਂ ਤਿੰਨ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੋ ਨੇ ਰੋਟੀ, ਕੱਪੜਾ ਤੇ ਮਕਾਨ ।
ਹੁਣ ਆਮ ਆਦਮੀ ਦੀ ਕਮਾਈ ਦਾ 50 ਤੋਂ 60 % ਪੈਸਾ ਤਾਂ ਹੇਠ ਲਿਖੀਆਂ ਚੀਜ਼ਾਂ ਚ ਖਰਚ ਹੋ ਜਾਂਦਾ ਹੈ
1-ਬੱਚਿਆਂ ਦੀ ਫੀਸ, ਮਕਾਨ ਦੀ ਕਿਸ਼ਤ
2- ਹੋਰ ਘਰੇਲੂ ਸਮਾਂ ਦੀਆਂ ਕਿਸ਼ਤਾਂ
ਤੇ ਬਾਕੀ ਪੈਸਾ ਰਾਸ਼ਨ, ਦੁੱਧ, ਫੁਟਕਲ ਆਦਿ ਵਿੱਚ।
ਅਸੀਂ ਖੁਦ ਸਰਕਾਰੀ ਸਕੂਲਾਂ ਚ ਪੜ੍ਹੇ ਫਿਰ ਥੋੜਾ ਸੌਖਾ ਹੋਏ ਤਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਦਾਖਲ ਕਰਵਾ ਦਿੱਤਾ।
ਇਸਦੇ ਬਹੁਤ ਵੱਡੇ ਨੁਕਸਾਨ ਵੀ ਹੋਏ
1- ਪਹਿਲਾ ਤਾਂ ਆਪਣੀ ਮਾਂ ਬੋਲੀ ਦਾ ਭੁੱਲ ਜਾਣਾ
2-ਦੂਜਾ ਸੱਭਿਅਤਾ ਨੂੰ ਅਪਣਾਉਣ ਦੇ ਚੱਕਰ ਚ ਆਪਣੇ ਸਾਹਿਤ ਤੇ ਆਪਣੀ ਸੱਭਿਅਤਾ ਨੂੰ ਵਿਸਾਰ ਦੇਣਾ
ਹੁਣ ਫੀਸਾਂ ਤੇ ਕਿਸ਼ਤਾਂ ਚ ਘਿਰਿਆ ਮੱਧਵਰਗੀ ਪਰਿਵਾਰ ਹਰ ਮਹੀਨੇ ਕੁਝ ਜ਼ਰੂਰਤਾਂ ਅੱਗੇ ਤੋਂ ਟਾਲਦਾ ਰਹਿੰਦਾ ਹੈ।
ਹੌਲੀ ਹੌਲੀ ਕਿਸ਼ਤਾਂ ਉਤਾਰਦੇ ਮਾਂ ਬਾਪ ਦੋਵੇਂ ਕਮਾਉਣ ਲੱਗ ਪਏ ਨੇ ਤੇ ਬੱਚੇ ਮੋਬਾਇਲ ਚ ਗੁਆਚ ਗਏ ਨੇ।
ਅਸੀਂ ਜਿੰਨਾ ਖੁੱਲੇ ਮੈਦਾਨ ਚ ਖੇਲੇ ਓੰਨਾ ਸਾਡੇ ਬੱਚੇ ਨਹੀਂ ਖੇਲ ਰਹੇ। ਕੈਰੀਅਰ ਦੇ ਚੱਕਰ ਚ ਅਸੀਂ ਓਹਨਾ ਨੂੰ ਬਚਪਨ ਵੀ ਜੀਊਣ ਨਹੀਂ ਦੇ ਰਹੇ।
ਕਹਿੰਦੇ ਨੇ ਇਕ ਇਲੁਮੀਨਾਰਟੀ ਏਜੇਂਡਾ ਹੈ।
ਕੁਝ ਚੁਨਿੰਦਾ 13 ਜਾਂ 150 ਲੋਕ ਨੇ, ਜੋ ਵਰਲਡ ਬੈਂਕ ਨੂੰ ਲੋਨ ਦਿੰਦੇ ਨੇ, ਵਰਲਡ ਬੈਂਕ ਕਾਰਪੋਰੇਟ ਸੈਕਟਰ ਨੂੰ ਲੋਨ ਦਿੰਦਾ ਹੈ, ਕਾਰਪੋਰੇਟ ਸੈਕਟਰ ਰਾਜਨਿਤਿਕ ਪਾਰਟੀਆਂ ਨੂੰ ਤੇ ਰਾਜਨਿਤਿਕ ਪਾਰਟੀਆਂ ਆਮ ਲੋਕਾਂ ਨੂੰ ਚਲਾ ਰਹੇ ਨੇ। ਨੇਤਾ ਆਮ ਲੋਕਾਂ ਨੂੰ ਭੰਬਲਭੂਸੇ ਚ ਪਾ ਰਹੇ ਨੇ। ਆਮ ਆਦਮੀ ਸਿਰਫ ਨੇਤਾਵਾਂ ਨੂੰ ਵੇਖਦਾ ਪਰ ਪੂਰੀ ਕਹਾਣੀ ਉਹ ਕਦੇ ਵੀ ਨਹੀਂ ਸਮਝਦਾ।
ਆਮ ਲੋਕ ਪੈਸੇ ਕਮਾ ਰਹੇ ਨੇ ਪਰ ਪੈਸੇ ਜਾ ਕਿੱਥੇ ਰਿਹਾ ਹੈ? ਇਸ ਪੈਸਾ ਬੈਂਕ ਦੀਆਂ ਕਿਸ਼ਤਾਂ ਚ ਜਾ ਰਿਹਾ ਹੈ, ਉਹ ਬੈਂਕ, ਵਰਲਡ ਬੈਂਕ ਨੂੰ ਦੇ ਰਿਹਾ ਤੇ ਵਰਲਡ ਬੈਂਕ ਤੋਂ ਓਹੀ ਇਲੂਮੀਨਾਰਟੀ ਵਾਲੇ ਲੋਕ ਪੈਸੇ ਲੈ ਰਹੇ ਨੇ।
ਇਹ ਓਹੀ ਲੋਕ ਨੇ ਜੋ ਤੈਅ ਕਰਦੇ ਨੇ ਕਿਸ ਦੇਸ਼ ਦੀ ਕੁੜੀ ਵਿਸ਼ਵ ਸੁੰਦਰੀ ਚੁਣੀ ਜਾਏਗੀ? ਜੋ ਮਲਟੀ ਨੈਸ਼ਨਲ ਕੰਪਨੀਆਂ ਦੇ ਪ੍ਰੋਡਕਟ ਦੀ ਮਸ਼ਹੂਰੀ ਕਰੇਗੀ।
ਇਹ ਸਭ ਲਿਖਦੇ ਮੈਨੂੰ ਆਪਣੀ ਕਿਤਾਬ , ਅਣਜਾਣ ਟਾਪੂ ਦੀ ਇੱਕ ਕਹਾਣੀ, "ਪੋਲ ਖੋਲ ਮੰਡਲੀ" ਯਾਦ ਆ ਗਈ, ਜਿਸ ਵਿੱਚ ਲਿਖਿਆ ਹੈ ਕਿਵੇਂ ਇਹ ਮਲਟੀ ਨੈਸ਼ਨਲ ਕੰਪਨੀਆਂ ਤੈਅ ਕਰਦੀਆਂ ਨੇ, ਕਿਸ ਦੇਸ਼ ਚੋਂ ਵਿਸ਼ਵ ਸੁੰਦਰੀ ਚੁਣੀਏ ਕਿ ਉਹਨਾਂ ਦੇ ਪ੍ਰੋਡਕਟ ਵੇਚਣ ਲਈ ਐਡ ਚ ਕੰਮ ਕਰੇ, ਕਿਵੇਂ ਉਹ ਬਿਮਾਰੀਆਂ ਫੈਲਾ ਕੇ ਆਪਣੀਆਂ ਮਹਿੰਗੀਆਂ ਦਵਾਈਆਂ ਵੇਚਦੇ ਨੇ?
ਇਕ ਫਿਲਮ ਆਈ ਸੀ ,ਵਿਸ਼ਾਲ ਭਾਰਦਵਾਜ ਦੀ
"ਮਟਰੂ ਕਿ ਬਿਜਲੀ ਕਾ ਮੰਡੋਲਾ"
ਇਸ ਵਿਚ ਤਿੰਨ ਲੋਕ ਨੇ ਜੋ ਇਕ ਕਿਲੋਮੀਟਰਾਂ ਚ ਫੈਲੀ ਖਾਲੀ ਥਾਂ ਨੂੰ ਵੇਖਕੇ ਗੱਲਾਂ ਕਰ ਰਹੇ ਨੇ।
ਪਹਿਲਾ ਜੋ ਇੱਕ ਬਿਜ਼ਨਸਮੈਨ ਹੈ ਕਹਿੰਦਾ ਹੈ" ਇਸ ਖਾਲੀ ਥਾਂ ਚ ਜੇ ਅਸੀਂ ਫੈਕਟਰੀਆਂ ਲਾ ਦਈਏ ਤਾਂ ਸਾਨੂੰ ਬਹੁਤ ਸਾਰੀ ਕਮਾਈ ਹੋਣ ਲੱਗ ਪਏਗੀ।"
ਦੂਜਾ ਸ਼ਾਇਦ ਜੋ ਇਕ ਨੇਤਾ ਹੈ ਉਹ ਕਹਿੰਦਾ ਹੈ, " ਫਿਰ ਤਾਂ ਲੋਕ ਕੰਮ ਕਰਕੇ ਅਮੀਰ ਹੋ ਜਾਣਗੇ?"
ਤੀਜਾ ਬੋਲਿਆ, "ਨਹੀਂ ਉਹ ਅਮੀਰ ਨਹੀਂ ਹੋਣਗੇ। ਕਿਓਂਕਿ ਅਸੀਂ ਕੋਲ ਹੀ ਸ਼ਰਾਬ ਦੇ ਠੇਕੇ, ਪੱਬ ਤੇ ਬਿਗ ਬਾਜ਼ਾਰ ਖੋਲਾਂਗੇ। ਉਹ ਕਮਾਉਣਗੇ ਤਾਂ ਸਾਡੀ ਫੈਕਟਰੀਆਂ ਚ ਪਰ ਸ਼ਾਮ ਨੂੰ ਉਹੀ ਸ਼ਰਾਬ ਚ ਉਡਾ ਦੇਣਗੇ ਜਾਂ ਬਿਗ ਬਾਜ਼ਾਰ ਚ ਖ਼ਰਚਣਗੇ। ਘੁੰਮ ਫਿਰਕੇ ਪੈਸਾ ਸਾਡੇ ਕੋਲ ਹੀ ਆਵੇਗਾ। ਇੱਕ ਤਾਂ ਅਸੀਂ ਫੈਕਟਰੀਆਂ ਤੋਂ ਮੁਨਾਫ਼ਾ ਦੂਜਾ ਸ਼ਰਾਬ ਤੇ ਬਿਗ ਬਾਜ਼ਾਰ ਤੋਂ।"
ਹੁਣ ਗੌਰ ਕਰੋ ਅਸੀਂ ਆਪਣੇ ਮਾਂ ਬਾਪ ਤੋਂ ਜ਼ਿਆਦਾ ਪੈਸਾ ਕਮਾ ਰਹੇ ਹਾਂ ਪਰ ਸਾਡੇ ਕੋਲ ਪੈਸੇ ਰੁਕ ਨਹੀਂ ਰਿਹਾ।
ਮੰਦਰ ਇੰਡੀਆ ਫਿਲਮ ਚ ਸ਼ਾਹੂਕਾਰ ਇਕ ਗਰੀਬ ਕਿਸਾਂਨ ਨਾਲ ਕਿੰਨਾ ਧੱਕਾ ਕਰਦਾ ਹੈ ਤਾਂ ਸਾਨੂੰ ਬੁਰਾ ਲੱਗਦਾ ਹੈ ਪਰ ਹੁਣ ਜਦੋਂ ਅਸੀਂ ਬੈਂਕ ਚ ਜਾਂਦੇ ਹਾਂ ਤਾਂ ਲੋਨ ਦੇਣ ਵਾਲਾ ਕਿੰਨਾ ਮਿੱਠਾ ਬੋਲਦਾ ਹੈ, ਸੂਟ ਬੂਟ ਪਾਕੇ ਟਾਈ ਲਾਕੇ ਸਾਨੂ ਠੰਡਾ ਪਿਆਉਂਦਾ ਹੈ ਤਾਂ ਅਸੀਂ ਖੁਸ਼ ਹੋਕੇ ਲੋਨ ਦੇ ਕਾਗਜ਼ ਤੇ ਦਸਤਖ਼ਤ ਕਰਦੇ ਹਾਂ ਤੇ ਜਾਲ ਚ ਫਸ ਜਾਂਦੇ ਹਾਂ ਤੇ ਕਿਸ਼ਤਾਂ ਚੁਕਾਉਂਦੇ ਰਹਿੰਦੇ ਹਾਂ।
ਇਹ ਉਹੀ ਸ਼ਾਹੂਕਾਰ ਹੈ ਪਰ ਰੂਪ ਬਦਲਿਆ ਹੈ।
ਮੈਂ ਰਿਚਾ ਅਨਿਰੁਧ ਨੂੰ ਸੁਣ ਰਿਹਾ ਸੀ ਉਹ ਕਹਿੰਦੀ ਹੈ, "ਅਸੀਂ ਸਾਰੇ ਲੋਕ ਕਿਸ਼ਤਾਂ ਚੁਕਾਉਣ ਲਈ ਨੌਕਰੀ ਕਰਦੇ ਹਾਂ। ਜੇ ਅੱਜ ਸਾਡੀਆਂ ਕਿਸ਼ਤਾਂ ਮਾਫ ਹੋ ਜਾਂ ਤਾਂ ਸੌ ਚੋਂ ਨੱਬੇ ਲੋਕ ਇਹ ਨੌਕਰੀ ਛੱਡ ਦੇਣ ਤੇ ਹਲਕੇ ਹੋ ਜਾਣਗੇ।"
ਹੁਣ ਇਸਦਾ ਹੱਲ ਕੀ ਹੈ?
ਸਾਨੂੰ ਘੱਟੋ ਘੱਟ ਮਲਟੀਨੈਸ਼ਨਲ ਕੰਪਨੀਆਂ ਦੇ ਪ੍ਰੋਡਕਟ ਖਰੀਦਣੇ ਚਾਹੀਦੇ ਨੇ ਕੋਈ ਖਾਸ ਹੀ ਲੋੜ ਹੋਵੇ ਤਾਂ ਲੋਨ ਲਈਏ।
ਸਹਿਜ ਰਹਿਣਾ, ਸੈਰ, ਧਿਆਨ ਕਰਨਾ, ਸੰਤੁਲਿਤ ਖੁਰਾਕ ਤੇ ਦੂਜਿਆਂ ਪਿੱਛੇ ਨਾ ਲੱਗਣਾ ਹੀ ਵਧੀਆ ਹੈ।
ਕਬੀਰ ਜੀ ਕਿਆ ਕਮਾਲ ਕਹਿੰਦੇ ਨੇ
"ਰੁਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀ
ਵੇਖ ਪਰਾਈ ਚੋਪੜੀ ਮਤ ਲਲਚਾਏ ਜੀ"
--------
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )
#books_i_have_loved
#ਅਣਜਾਣ_ਟਾਪੂ
No comments:
Post a Comment