Tuesday, December 28, 2021

ਯਾਦਾਂ ਬਾਪੂ ਦੀਆਂ

ਸਤਿੰਦਰ ਸਰਤਾਜ ਦਾ ਗੀਤ ਹੈ 

"ਔਖੇ ਸੌਖੇ ਹੋ ਕੇ ਜਦੋਂ 
ਭੇਜਿਆ ਸੀ ਮਾਪਿਆਂ ਨੇ
ਸੁਫਨੇ ਉਹ ਪੂਰੇ ਦੱਸੀਂ ਹੋਏ ਕਿ ਨਹੀਂ,
ਜੀ, ਥੋਡੇ ਬਾਪੂ ਜੀ ਵੀ ਪੁੱਛਦੇ ਸੀ 
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ 
ਥੋਡੇ ਬਾਪੂ ਜੀ ਵੀ ਪੁੱਛਦੇ ਸੀ

ਮੈਥੋਂ ਤਾਂ ਨਹੀਂ ਵੇਖ ਹੋਏ 
ਹੱਥ ਜੋੜੇ ਓਹਨਾਂ ਦੇ ਵੀ 
ਥੱਕੀ ਟੁੱਟੀ ਆਸ ਨਾਲ ਹਾਲ ਪੁੱਛਿਆ ਨੀ
ਮੈਨੂੰ ਆਇਆ ਨਹੀਂ ਜਵਾਬ ਉਦੋਂ 
ਸੀਨੇ ਨਾਲ ਲਾਉਣ ਦਾ ਸੁਆਦ ਪੁੱਛਿਆ "

ਰੋਟੀ ਤੇ ਵਧੀਆ ਜੀਵਨ ਜਿਊਣ ਦੀ ਚਾਹਤ ਸਾਨੂੰ ਪ੍ਰਦੇਸਾਂ ਦੇ ਧੱਕੇ ਖਾਣ ਤੇ ਮਜਬੂਰ ਕਰਦੀ ਹੈ। ਇਹ ਗੀਤ ਉਸ ਦੁਖਾਂਤ ਨੂੰ ਦਰਸਾਉਂਦਾ ਹੈ।

ਮੈਂ ਵੀ ਆਪਣੇ ਪਿੰਡ ਪੁਰਹੀਰਾਂ , ਹੁਸ਼ਿਆਰਪੁਰ ਤੋਂ ਪੰਜ ਸੌ ਕਿਲੋਮੀਟਰ ਦੂਰ ਰੁਦਰਪੁਰ, ਉਤਰਾਖੰਡ ਚ ਹਾਂ। ਬਾਪੂ ਗੁਰਬਖ਼ਸ਼ ਜੱਸ ਨਾਲ ਪਿਉ ਪੁੱਤ ਵਾਲਾ ਰਿਸ਼ਤਾ ਤਾਂ ਹੈ ਪਰ ਨਾਲ ਦੇ ਨਾਲ ਵਿਚਾਰਾਂ ਦੀ ਸਾਂਝ ਵੀ ਰਹੀ।
ਜਦ ਵੀ ਮਿਲਣਾ ਇੰਝ ਗੱਲ੍ਹਾਂ ਹੋਣੀਆਂ ਜਿਵੇਂ ਬਹੁਤ ਪੁਰਾਣੇ ਮਿੱਤਰ ਮਿਲੇ ਹੋਣ। 
ਪਹਿਲਾਂ ਬਾਪੂ ਜੀ ਕਾਮਰੇਡ ਰਹੇ, ਸਰਦਲ ਦੀ ਸੰਪਾਦਕੀ ਕੀਤੀ,  ਘਰ ਚ ਪਲਸ ਮੰਚ ਦੀਆਂ ਮੀਟਿੰਗਾਂ ਹੋਣੀਆਂ, ਨਾਟਕਾਂ ਦੀ ਰਿਹਰਸਲ ਹੋਣੀ। 
ਫਿਰ ਉਹ ਓਸ਼ੋ ਨੂੰ ਪੜ੍ਹਨ ਲੱਗੇ ਤਾਂ ਸਾਰੇ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਇਹ ਤਾਂ ਸੈਕਸ ਗੁਰੂ ਹੈ। ਓਹਨਾਂ ਵਿਰੋਧ ਕਰਨ ਵਾਲਿਆਂ ਚ ਮੈਂ ਵੀ ਸਾਂ। ਪਰ ਮੈਂ ਓਸ਼ੋ ਨੂੰ ਪੜ੍ਹਨ ਲੱਗਾ ਤਾਂ ਵੇਖਿਆ ਉਹ ਕੀ ਕਹਿੰਦਾ ਹੈ ?
"ਓਸ਼ੋ ਇੱਕ ਚਿੰਗਾਰੀ ਪੈਦਾ ਕਰਦਾ ਹੈ, ਜੋ ਸਾਡੀਆਂ ਮਾਣਤਾਵਾਂ ਤੇ ਸੰਸਕਾਰਾਂ ਨੂੰ ਜਲਾ ਦਿੰਦਾ ਹੈ। ਅਸੀਂ ਚੀਜ਼ਾਂ ਨੂੰ ਬਿਨਾ ਕਿਸੇ ਚਸ਼ਮੇ ਤੋਂ ਵੇਖੀਏ ਜਿਵੇਂ ਕਿ ਉਹ ਅਸਲ ਚ ਨੇ। ਸਭ ਤੋਂ ਵੱਡੀ ਗੱਲ ਓਸ਼ੋ ਕਹਿੰਦਾ ਕੇ ਉਸ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ।" 

ਫਿਰ ਦੋਹਾਂ ਦੀ ਓਸ਼ੋ ਸੰਨਿਆਸ ਦੀ ਦੀਕਸ਼ਾ ਲਈ ਸੁੰਦਰਨਗਰ ਹਿਮਾਚਲ ਚ। ਘਰ ਚ ਇਕੱਠਿਆਂ ਨੇ ਧਿਆਨ ਕਰਨਾ।

ਬਾਪੂ ਜੀ ਨੇ ਪ੍ਰਾਣਾਯਾਮ ਕਰਨਾ ਹਰ ਸੇਵਰ।

ਮੈਂ ਬਾਰ੍ਹਵੀਂ ਜਮਾਤ ਚ ਫੇਲ ਹੋ ਗਿਆ ਮਾੜੀ ਸੰਗਤ ਕਰਕੇ। ਫਿਰ ਬਠਿੰਡਾ ਪਲੀਟੈਕਨਿਕ ਚ ਦਾਖਲਾ ਲਿਆ ਉਸ ਪਿੱਛੋਂ ਵੀ ਨੌਕਰੀ ਟਿਕ ਕੇ ਨਾ ਕਰਨੀ, ਮੈਨੇਜਰ ਨਾਲ ਲਡ਼ ਪੈਣਾ, ਖੂਨ ਚ ਕਾਮਰੇਡੀ ਜੋ ਸੀ। ਫਿਰ  ਮਿੱਤਰ ਪੰਕਜ ਬੱਤਾ ਨੇ ਕਿਹਾ, ਹਰ ਮੈਨੇਜਰ ਤਾਂ ਮਾੜਾ ਨਹੀਂ ਹੋ ਸਕਦਾ ਤੂੰ ਆਪਣੇ ਵੱਲ ਵੀ ਗੌਰ ਕਰ। ਹੋ ਸਕਦਾ ਤੂੰ ਵੀ ਗਲਤ ਹੋਵੇਂ। ਫਿਰ ਪਤਾ ਲੱਗਾ ਅਸੀਂ ਪੂਰਾ ਸਿਸਟਮ ਤਾਂ ਨਹੀਂ ਬਦਲ ਸਕਦੇ ਪਰ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਤੇ ਜੋ ਨਤੀਜਾ ਮੈਨਜਮੈਂਟ ਨੂੰ ਚਾਹੀਦਾ ਹੈ ਉਹ ਦਈਏ ਤਾਂ ਹੀ ਤਨਖਾਹ ਮਿਲੇਗੀ ਤੇ ਨੌਕਰੀ ਚਲੱਗੀ। ਪਰ ਕੰਮ ਕਰਦੇ ਹੋਏ ਮਨੁੱਖੀ ਭਾਵਨਾਵਾਂ ਦਾ ਖ਼ਿਆਲ ਰੱਖੀਏ।
 
ਜੀਵਨ ਚ ਕਈ ਕੰਮ ਕੀਤੇ, ਕਾਮਯਾਬ ਨਾ ਹੋਇਆ ਪਰ ਬਾਪੂ ਜੀ ਨੇ ਕਦੇ ਪ੍ਰੇਸ਼ਾਨ ਨਹੀਂ ਹੋਏ। ਓਹਨਾਂ ਕਦੇ ਕੁੱਟਿਆਂ ਨਹੀਂ, ਇਹ ਨਹੀਂ ਕਿਹਾ, ਤੂੰ ਇਹ ਕੀ ਕੀਤਾ?
 
ਬਸ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਬਾਹਰਲੇ ਮੁਲਕ ਜਾਕੇ ਸੈੱਟ ਹੋ ਜਾਵਾਂ। ਉਸ ਲਈ ਕੁਝ ਕੋਸ਼ਿਸ਼ ਕੀਤੀ , ਫ਼੍ਰੈਂਚ ਭਾਸ਼ਾ ਸਿੱਖੀ ਪਰ ਬਾਹਰ ਜਾਣ ਦਾ ਫੈਸਲਾ ਤਿਆਗ ਦਿੱਤਾ ਕਿਉਕਿਂ ਸ਼ੁਰੂ ਤੋਂ ਹੀ ਮੈਨੂੰ ਗੱਲਾਂ ਕਰਨ ਦਾ ਸ਼ੌਂਕ ਹੈ। ਮੈਂ ਸੋਚਿਆ ਬਾਹਰਲੇ ਮੁਲਕ ਤਾਂ ਕਿਸੇ ਕੋਲ ਆਪਣੇ ਲਈ ਵੀ ਸਮਾਂ ਹੀ ਨਹੀਂ , ਉਹ ਤੇਰੇ ਨਾਲ ਕੀ ਗਲ੍ਹਾਂ ਕਰਨਗੇ। ਸੋਚਿਆ ਮੈਂ ਤਾਂ ਉੱਥੇ ਜਾ ਕੇ ਅੱਧਾ ਕੁ ਉੰਝ ਹੀ ਮਰ ਹੀ ਜਾਵਾਂਗਾ।

ਬਾਪੂ ਜੀ ਆਪਣੀਆਂ ਕਿਤਾਬ ਤੇ ਸਾਹਿਤ ਦੇ ਸੰਸਾਰ ਚ ਹਮੇਸ਼ਾ ਗੁਆਚੇ ਰਹਿੰਦੇ। ਮੈਂ ਘਰੋਂ ਬਾਹਰ ਹੀ ਰਿਹਾ। ਜਦ ਘਰ ਜਾਣਾ ਤਾ ਬੇਬੇ ਨੇ ਕਹਿਣਾ, ਫਲਾਣੇ ਰਿਸ਼ਤੇਦਾਰ ਕੋਲ ਜਾਕੇ ਆ।  ਮੈਂ ਬਾਪੂ ਦੇ ਦੋਸਤ ਰਾਕਸ਼ਪਾਲ ਹੋਰਾਂ ਨੂੰ ਮਿਲਣ ਜਾਣਾ ਆ ਕਿਤੇ ਹੋਰ ਤਾਂ ਬਾਪੂ ਜੀ ਨੇ ਕਹਿਣਾ ਤੂੰ ਘੁੱਮਣ ਜਾ, ਰਿਸ਼ਤੇਦਾਰਾਂ ਕੋਲ ਮੈਂ ਆਪੇ ਹੀ ਜਾ ਆਊਂਗਾ।  
ਇਸੇ ਕਾਰਨ ਮੇਰੇ ਤੇ ਬਾਪੂ ਦੇ ਦੋਸਤ ਬਹੁਤ ਨੇ।
 
ਹੁਣ ਉੱਤਰਾਖੰਡ ਚ ਹਾਂ।
ਜਦ ਬਾਪੂ ਦੀ ਤਬਿਅਤ ਖ਼ਰਾਬ ਹੋਣੀ ਤਾ ਭੱਜੇ ਭੱਜੇ ਪੰਜਾਬ ਜਾਣਾ। ਕਈ ਬਾਰ ਲੱਗਣਾ ਕੇ ਬਾਪੂ ਕੋਲ ਜਿਆਦਾ ਚਿਰ ਰਹਿ ਨਹੀਂ ਪਾਉਂਦਾ ਪਰ ਇਹ ਸੋਚਦਾ ਜੇ ਕੈਨੇਡਾ ਹੁੰਦਾ ਤਾਂ ਕਿਥੋਂ ਆ ਹੋਣਾ ਸੀ? 

ਬਜ਼ੁਰਗ ਪੰਜਾਬ ਛੱਡਕੇ ਨਹੀਂ ਜਾ ਰਹੇ। ਬਾਪੂ ਜੀ ਦੇ ਇਕ ਮਿੱਤਰ ਕਾਲੀਆ ਮਾਸਟਰ ਜੀ ਜੋ ਸਾਨੂੰ ਸਰਕਾਰੀ ਸਕੂਲ ਘੰਟਾਘਰ, ਹੁਸ਼ਿਆਰਪੁਰ ਚ ਪੜਾਉਂਦੇ ਸੀ। ਜਦ ਉਹ ਰਿਟਾਇਰ ਹੋ ਗਏ ਤਾਂ ਇੱਕ ਦਿਨ ਹੁਸ਼ਿਆਰਪੁਰ ਬਾਇਪਾਸ ਤੇ ਮਿਲੇ ਉਹ ਕਹਿੰਦੇ " ਸਾਰੀ ਉਮਰ ਹੁਸ਼ਿਆਰਪੁਰ ਹੀ ਕੱਟੀ ਹੁਣ ਬਾਹਰ ਜਾਕੇ ਬੱਚਿਆਂ ਕੋਲ ਰਹਿਣਾ ਔਖਾ ਲੱਗਦਾ।"
ਮੈਂ ਵੀ ਬਾਹਰਕੇ ਮੁਲਕ ਇਸ ਕਰਕੇ ਵੀ ਨਹੀਂ ਗਿਆ ਕਿ ਸੋਚਣਾ ਖਾਣੀਆਂ ਤਾਂ  ਰੋਟੀਆਂ ਹੀ ਨੇ ਸੋਨਾ ਤਾਂ ਖਾ ਨਹੀਂ ਲੈਣਾ। ਇੱਥੇ ਸਮਾਂ ਤਾਂ ਹੈ ਆਪਣੇ ਲਈ।

ਇਹੀ ਗੱਲ ਮੈਂ ਆਪਣੇ ਇਕ ਮਿੱਤਰ ਨਾਲ ਕਰ ਰਿਹਾ ਸੀ ਜਿਸ ਨੂੰ ਬਿਜ਼ਨਸ ਚ ਲੱਖਾਂ ਦਾ ਘਾਟਾ ਪਿਆ ਤਾਂ ਉਸਨੇ ਕਿਹਾ , "ਤੂੰ ਇਹ ਗੱਲ ਪਹਿਲਾਂ ਜਾਣ ਗਿਆ, ਕਿ ਖਾਣੀਆਂ ਤਾਂ ਰੋਟੀਆਂ ਹੀ ਸੋਨਾ ਖਾ ਤਾਂ ਨਹੀਂ ਲੈਣਾ। ਮੈਂ ਇਹ ਗੱਲ ਘਾਟਾ ਖਾਕੇ ਸਿੱਖੀ। ਜਦ ਬਹੁਤ ਕੰਮ ਹੁੰਦਾ ਸੀ ਤਾਂ ਸਾਰੀ ਦਿਹਾੜੀ ਫੋਨ ਵੱਜਦਾ ਰਹਿਣਾ। ਜਦ ਪਹਿਲਾਂ ਪਹਿਲ ਬਾਹਰਲੇ ਮੁਲਕ ਆਇਆ ਤਾਂ ਦੋ ਸੌ ਡਾਲਰ ਦਾ ਚਲਾਨ ਹੋਇਆ। ਲੱਗਾ ਬਹੁਤ ਵੱਡਾ ਨੁਕਸਾਨ ਹੋਇਆ। ਫਿਰ ਜਦ ਕੰਮ ਵੱਧ ਗਿਆ ਤਾਂ ਦੋ ਹਜ਼ਾਰ ਦਾ ਵੀ ਚਲਾਨ ਹੋਇਆ ਪਰ ਉਦੋਂ ਮਹਿਸੂਸ ਨਹੀਂ ਹੋਇਆ ਕਿਉਂਕਿ ਕੰਮ ਬਹੁਤ ਜਿਆਦਾ ਸੀ ਤੇ ਕਮਾਈ ਵੀ। ਪਰ ਜਦ ਕੰਮ ਚ ਘਾਟਾ ਪਿਆ ਤਾਂ ਪਤਾ ਲੱਗਾ,ਖਾਣੀਆਂ  ਤਾਂ ਕਣਕ ਦੀਆਂ ਰੋਟੀਆਂ ਨੇ, ਸੋਨਾ ਤਾਂ ਖਾ ਨਹੀਂ ਲੈਣਾ।" 
ਇਹ ਗੱਲ ਆਮ ਲੋਕਾਂ ਨੂੰ ਉਦੋਂ ਪਤਾ ਲੱਗਦੀ ਜਦ ਉਹ ਮੌਤ ਕੰਡੇ ਪਾਏ ਹੁੰਦੇ ਨੇ ਬਹੁਤਿਆਂ ਨੂੰ ਤਾਂ ਮੌਤ ਤਕ ਵੀ ਇਹ ਸੱਚ ਪਤਾ ਨਾ ਚੱਲਦਾ ਉਹ ਮਾਇਆ ਚ ਭਟਕਦੇ ਰਹਿੰਦੇ ਨੇ। 

 ਇੱਥੇ ਭਾਰਤ ਚ ਸਾਂ ਤੇ ਉਹਨਾਂ ਕੋਲ ਜਦ ਬਾਪੂ ਜੀ ਮੇਰੇ ਹੀ ਹੱਥਾਂ ਇਸ ਸੰਸਾਰ ਤੋਂ ਵਿਦਾ ਹੋਏ ਪਰ  ਜੇ ਮੈਂ  ਬਾਹਰਲੇ ਮੁਲਕ ਚ ਹੁੰਦਾ ਤਾਂ ਕੋਲ ਨਾ ਹੁੰਦਾ ਇਸ ਗੱਲ ਦਾ ਮਲਾਲ ਸਾਰੀ ਉਮਰ ਰਹਿਣਾ  ਸੀ।

 
ਦੁਨੀਆ ਭਰ ਚ ਮੇਰੇ ਮਿੱਤਰ ਨੇ, ਸਾਹਿਤ ਹੈ, ਸੋਚ ਹੈ...... ਮੈਂ ਇਹ ਸੋਚਦਾ ਇਹ ਸਭ ਬਾਪੂ ਦੇ ਸਾਹਿਤ ਕਰਕੇ ਸੰਭਵ ਹੋ ਸਕਿਆ। 

ਹੁਣ ਬਾਪੂ ਸਰੀਰਿਕ ਰੂਪ ਚ ਨਹੀਂ ਪਰ ਆਪਣੇ ਅੰਦਰ ਮੈਂ ਉਹਨਾਂ ਨੂੰ ਹੀ ਪਾਉਂਦਾ ਹਾਂ। 

ਤਸਵੀਰ ਇਸੇ ਸਾਲ ਜਦੋਂ Jasvir Begampuri , ਆਜ਼ਾਦ ਵਿਸਮਾਦ ਹੋਰੀਂ ਸਾਡੇ ਘਰ ਮਿਲਣ ਆਏ।

ਰਜਨੀਸ਼ ਜੱਸ
ਪੁਰਹੀਰਾਂ,ਹੁਸ਼ਿਆਰਪੁਰ
ਪੰਜਾਬ

ਅੱਜਕੱਲ ਰੋਟੀ ਤੇ ਵਧੀਆ ਜੀਵਨ ਲਈ
ਰੁਦਰਪੁਰ, ਉਤਰਾਖੰਡ।

#ਯਾਦਾਂ
#ਬਾਪੂ
#ਗੁਰਬਖਸ਼_ਜੱਸ

Wednesday, December 22, 2021

ਮੱਧਵਰਗੀ ਪਰਿਵਾਰ ਤੇ ਅਣਜਾਣ ਟਾਪੂ ਕਿਤਾਬ

ਜੀਵਨ ਜੀਊਣ ਲਈ ਮਿਲਿਆ ਹੈ ਪਰ ਇਮਾਨਦਾਰੀ ਨਾਲ  ਜੇ ਅਸੀਂ ਆਪਣੇ ਆਪ ਨੂੰ ਪੁੱਛਿਏ  ਕੀ ਅਸੀਂ ਜੀਵਨ ਜੀ ਰਹੇ ਹਾਂ?
ਤਾਂ ਜਵਾਬ ਮਿਲੇਗਾ , ਨਹੀਂ।
ਅਜਿਹਾ ਕਿਉਂ? 
ਜੇ ਮੋਟੇ ਤੌਰ ਤੇ ਵੇਖਿਆ ਜਾਵੇ ਤਾਂ ਇਕ ਮੱਧਵਰਗੀ ਪਰਿਵਾਰ ਦੀ 99% ਜਾ 100 % ਊਰਜਾ ਪੈਸੇ ਕਮਾਉਣ ਲਈ ਨਿਕਲ ਜਾਂਦੀ ਹੈ ਤੇ ਜੀਵਨ ਜਿਊਣ ਦਾ ਨਾ ਤਾਂ ਸਮਾਂ ਬਚਦਾ ਹੈ ਤੇ ਨਾ ਪੈਸਾ। 
ਪੈਸਾ ਕਮਾਇਆ ਜਾਂਦਾ ਹੈ ਜੀਵਨ ਦੀਆਂ ਤਿੰਨ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੋ ਨੇ ਰੋਟੀ, ਕੱਪੜਾ ਤੇ ਮਕਾਨ ।  
ਹੁਣ ਆਮ ਆਦਮੀ ਦੀ ਕਮਾਈ ਦਾ 50 ਤੋਂ 60 % ਪੈਸਾ ਤਾਂ ਹੇਠ ਲਿਖੀਆਂ ਚੀਜ਼ਾਂ ਚ ਖਰਚ ਹੋ ਜਾਂਦਾ ਹੈ 
1-ਬੱਚਿਆਂ ਦੀ ਫੀਸ, ਮਕਾਨ ਦੀ ਕਿਸ਼ਤ 
2- ਹੋਰ ਘਰੇਲੂ ਸਮਾਂ ਦੀਆਂ ਕਿਸ਼ਤਾਂ 
ਤੇ ਬਾਕੀ ਪੈਸਾ ਰਾਸ਼ਨ, ਦੁੱਧ, ਫੁਟਕਲ ਆਦਿ ਵਿੱਚ।

ਅਸੀਂ ਖੁਦ ਸਰਕਾਰੀ ਸਕੂਲਾਂ ਚ ਪੜ੍ਹੇ ਫਿਰ ਥੋੜਾ ਸੌਖਾ ਹੋਏ ਤਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਦਾਖਲ ਕਰਵਾ ਦਿੱਤਾ।
ਇਸਦੇ ਬਹੁਤ ਵੱਡੇ ਨੁਕਸਾਨ ਵੀ ਹੋਏ 
1- ਪਹਿਲਾ ਤਾਂ ਆਪਣੀ ਮਾਂ ਬੋਲੀ ਦਾ ਭੁੱਲ ਜਾਣਾ 
2-ਦੂਜਾ ਸੱਭਿਅਤਾ ਨੂੰ ਅਪਣਾਉਣ ਦੇ ਚੱਕਰ ਚ ਆਪਣੇ ਸਾਹਿਤ ਤੇ ਆਪਣੀ ਸੱਭਿਅਤਾ ਨੂੰ ਵਿਸਾਰ ਦੇਣਾ 

ਹੁਣ ਫੀਸਾਂ ਤੇ ਕਿਸ਼ਤਾਂ ਚ ਘਿਰਿਆ ਮੱਧਵਰਗੀ ਪਰਿਵਾਰ ਹਰ ਮਹੀਨੇ ਕੁਝ ਜ਼ਰੂਰਤਾਂ ਅੱਗੇ ਤੋਂ ਟਾਲਦਾ ਰਹਿੰਦਾ ਹੈ। 
ਹੌਲੀ ਹੌਲੀ ਕਿਸ਼ਤਾਂ ਉਤਾਰਦੇ ਮਾਂ ਬਾਪ ਦੋਵੇਂ ਕਮਾਉਣ ਲੱਗ ਪਏ ਨੇ ਤੇ ਬੱਚੇ ਮੋਬਾਇਲ ਚ ਗੁਆਚ ਗਏ ਨੇ। 

ਅਸੀਂ ਜਿੰਨਾ ਖੁੱਲੇ ਮੈਦਾਨ ਚ ਖੇਲੇ ਓੰਨਾ ਸਾਡੇ ਬੱਚੇ ਨਹੀਂ ਖੇਲ ਰਹੇ। ਕੈਰੀਅਰ ਦੇ ਚੱਕਰ ਚ ਅਸੀਂ ਓਹਨਾ ਨੂੰ ਬਚਪਨ ਵੀ ਜੀਊਣ ਨਹੀਂ ਦੇ ਰਹੇ। 

ਕਹਿੰਦੇ ਨੇ ਇਕ ਇਲੁਮੀਨਾਰਟੀ ਏਜੇਂਡਾ ਹੈ। 
ਕੁਝ ਚੁਨਿੰਦਾ 13 ਜਾਂ 150 ਲੋਕ ਨੇ, ਜੋ ਵਰਲਡ ਬੈਂਕ ਨੂੰ ਲੋਨ ਦਿੰਦੇ ਨੇ, ਵਰਲਡ ਬੈਂਕ ਕਾਰਪੋਰੇਟ ਸੈਕਟਰ ਨੂੰ ਲੋਨ ਦਿੰਦਾ ਹੈ, ਕਾਰਪੋਰੇਟ ਸੈਕਟਰ ਰਾਜਨਿਤਿਕ ਪਾਰਟੀਆਂ ਨੂੰ ਤੇ  ਰਾਜਨਿਤਿਕ ਪਾਰਟੀਆਂ ਆਮ ਲੋਕਾਂ ਨੂੰ ਚਲਾ ਰਹੇ ਨੇ।  ਨੇਤਾ ਆਮ ਲੋਕਾਂ ਨੂੰ ਭੰਬਲਭੂਸੇ ਚ ਪਾ ਰਹੇ ਨੇ। ਆਮ ਆਦਮੀ ਸਿਰਫ ਨੇਤਾਵਾਂ ਨੂੰ ਵੇਖਦਾ ਪਰ ਪੂਰੀ ਕਹਾਣੀ ਉਹ ਕਦੇ ਵੀ ਨਹੀਂ ਸਮਝਦਾ।

ਆਮ ਲੋਕ ਪੈਸੇ ਕਮਾ ਰਹੇ ਨੇ ਪਰ ਪੈਸੇ ਜਾ ਕਿੱਥੇ ਰਿਹਾ ਹੈ? ਇਸ ਪੈਸਾ ਬੈਂਕ ਦੀਆਂ ਕਿਸ਼ਤਾਂ ਚ ਜਾ ਰਿਹਾ ਹੈ, ਉਹ ਬੈਂਕ, ਵਰਲਡ ਬੈਂਕ ਨੂੰ ਦੇ ਰਿਹਾ ਤੇ ਵਰਲਡ ਬੈਂਕ ਤੋਂ ਓਹੀ ਇਲੂਮੀਨਾਰਟੀ ਵਾਲੇ ਲੋਕ ਪੈਸੇ ਲੈ ਰਹੇ ਨੇ। 
ਇਹ ਓਹੀ ਲੋਕ ਨੇ ਜੋ ਤੈਅ ਕਰਦੇ ਨੇ ਕਿਸ ਦੇਸ਼ ਦੀ ਕੁੜੀ ਵਿਸ਼ਵ ਸੁੰਦਰੀ ਚੁਣੀ ਜਾਏਗੀ? ਜੋ ਮਲਟੀ ਨੈਸ਼ਨਲ ਕੰਪਨੀਆਂ ਦੇ ਪ੍ਰੋਡਕਟ ਦੀ ਮਸ਼ਹੂਰੀ ਕਰੇਗੀ।
ਇਹ ਸਭ ਲਿਖਦੇ ਮੈਨੂੰ ਆਪਣੀ ਕਿਤਾਬ , ਅਣਜਾਣ ਟਾਪੂ ਦੀ ਇੱਕ ਕਹਾਣੀ, "ਪੋਲ ਖੋਲ ਮੰਡਲੀ" ਯਾਦ ਆ ਗਈ, ਜਿਸ ਵਿੱਚ ਲਿਖਿਆ ਹੈ ਕਿਵੇਂ ਇਹ ਮਲਟੀ ਨੈਸ਼ਨਲ ਕੰਪਨੀਆਂ ਤੈਅ ਕਰਦੀਆਂ ਨੇ, ਕਿਸ ਦੇਸ਼ ਚੋਂ ਵਿਸ਼ਵ ਸੁੰਦਰੀ ਚੁਣੀਏ ਕਿ ਉਹਨਾਂ ਦੇ ਪ੍ਰੋਡਕਟ ਵੇਚਣ ਲਈ ਐਡ ਚ ਕੰਮ ਕਰੇ, ਕਿਵੇਂ ਉਹ ਬਿਮਾਰੀਆਂ ਫੈਲਾ ਕੇ ਆਪਣੀਆਂ ਮਹਿੰਗੀਆਂ ਦਵਾਈਆਂ ਵੇਚਦੇ ਨੇ?
 
ਇਕ ਫਿਲਮ ਆਈ ਸੀ ,ਵਿਸ਼ਾਲ ਭਾਰਦਵਾਜ ਦੀ 
"ਮਟਰੂ ਕਿ ਬਿਜਲੀ ਕਾ ਮੰਡੋਲਾ" 
ਇਸ ਵਿਚ ਤਿੰਨ ਲੋਕ ਨੇ ਜੋ ਇਕ ਕਿਲੋਮੀਟਰਾਂ ਚ ਫੈਲੀ ਖਾਲੀ ਥਾਂ ਨੂੰ ਵੇਖਕੇ ਗੱਲਾਂ ਕਰ ਰਹੇ ਨੇ।
ਪਹਿਲਾ ਜੋ ਇੱਕ ਬਿਜ਼ਨਸਮੈਨ ਹੈ  ਕਹਿੰਦਾ ਹੈ" ਇਸ ਖਾਲੀ ਥਾਂ ਚ ਜੇ ਅਸੀਂ ਫੈਕਟਰੀਆਂ ਲਾ ਦਈਏ ਤਾਂ ਸਾਨੂੰ ਬਹੁਤ ਸਾਰੀ ਕਮਾਈ ਹੋਣ ਲੱਗ ਪਏਗੀ।"
ਦੂਜਾ ਸ਼ਾਇਦ ਜੋ ਇਕ ਨੇਤਾ ਹੈ ਉਹ ਕਹਿੰਦਾ ਹੈ, " ਫਿਰ ਤਾਂ ਲੋਕ ਕੰਮ ਕਰਕੇ ਅਮੀਰ ਹੋ ਜਾਣਗੇ?" 
ਤੀਜਾ  ਬੋਲਿਆ, "ਨਹੀਂ ਉਹ ਅਮੀਰ ਨਹੀਂ ਹੋਣਗੇ। ਕਿਓਂਕਿ ਅਸੀਂ ਕੋਲ ਹੀ ਸ਼ਰਾਬ ਦੇ ਠੇਕੇ, ਪੱਬ ਤੇ ਬਿਗ ਬਾਜ਼ਾਰ ਖੋਲਾਂਗੇ। ਉਹ ਕਮਾਉਣਗੇ ਤਾਂ ਸਾਡੀ ਫੈਕਟਰੀਆਂ ਚ ਪਰ ਸ਼ਾਮ ਨੂੰ ਉਹੀ ਸ਼ਰਾਬ ਚ ਉਡਾ ਦੇਣਗੇ ਜਾਂ ਬਿਗ ਬਾਜ਼ਾਰ ਚ ਖ਼ਰਚਣਗੇ। ਘੁੰਮ ਫਿਰਕੇ ਪੈਸਾ ਸਾਡੇ ਕੋਲ ਹੀ ਆਵੇਗਾ। ਇੱਕ ਤਾਂ ਅਸੀਂ ਫੈਕਟਰੀਆਂ ਤੋਂ ਮੁਨਾਫ਼ਾ ਦੂਜਾ ਸ਼ਰਾਬ ਤੇ ਬਿਗ ਬਾਜ਼ਾਰ ਤੋਂ।"
ਹੁਣ ਗੌਰ ਕਰੋ ਅਸੀਂ ਆਪਣੇ ਮਾਂ ਬਾਪ ਤੋਂ ਜ਼ਿਆਦਾ ਪੈਸਾ ਕਮਾ ਰਹੇ ਹਾਂ ਪਰ ਸਾਡੇ ਕੋਲ ਪੈਸੇ ਰੁਕ ਨਹੀਂ ਰਿਹਾ।
 
ਮੰਦਰ ਇੰਡੀਆ ਫਿਲਮ ਚ ਸ਼ਾਹੂਕਾਰ ਇਕ ਗਰੀਬ ਕਿਸਾਂਨ ਨਾਲ ਕਿੰਨਾ ਧੱਕਾ ਕਰਦਾ ਹੈ ਤਾਂ ਸਾਨੂੰ ਬੁਰਾ ਲੱਗਦਾ ਹੈ ਪਰ ਹੁਣ ਜਦੋਂ ਅਸੀਂ ਬੈਂਕ ਚ ਜਾਂਦੇ ਹਾਂ ਤਾਂ  ਲੋਨ ਦੇਣ ਵਾਲਾ ਕਿੰਨਾ ਮਿੱਠਾ ਬੋਲਦਾ ਹੈ, ਸੂਟ ਬੂਟ ਪਾਕੇ ਟਾਈ ਲਾਕੇ ਸਾਨੂ ਠੰਡਾ ਪਿਆਉਂਦਾ ਹੈ ਤਾਂ ਅਸੀਂ ਖੁਸ਼ ਹੋਕੇ ਲੋਨ ਦੇ ਕਾਗਜ਼ ਤੇ ਦਸਤਖ਼ਤ ਕਰਦੇ ਹਾਂ ਤੇ ਜਾਲ ਚ ਫਸ ਜਾਂਦੇ ਹਾਂ ਤੇ ਕਿਸ਼ਤਾਂ ਚੁਕਾਉਂਦੇ ਰਹਿੰਦੇ ਹਾਂ।
ਇਹ ਉਹੀ ਸ਼ਾਹੂਕਾਰ ਹੈ ਪਰ ਰੂਪ ਬਦਲਿਆ ਹੈ।
 
ਮੈਂ ਰਿਚਾ ਅਨਿਰੁਧ ਨੂੰ ਸੁਣ ਰਿਹਾ ਸੀ ਉਹ ਕਹਿੰਦੀ ਹੈ, "ਅਸੀਂ ਸਾਰੇ ਲੋਕ ਕਿਸ਼ਤਾਂ ਚੁਕਾਉਣ ਲਈ ਨੌਕਰੀ ਕਰਦੇ ਹਾਂ। ਜੇ ਅੱਜ ਸਾਡੀਆਂ ਕਿਸ਼ਤਾਂ ਮਾਫ ਹੋ ਜਾਂ ਤਾਂ ਸੌ ਚੋਂ ਨੱਬੇ ਲੋਕ ਇਹ ਨੌਕਰੀ ਛੱਡ ਦੇਣ ਤੇ ਹਲਕੇ ਹੋ ਜਾਣਗੇ।"
 
ਹੁਣ ਇਸਦਾ ਹੱਲ ਕੀ ਹੈ?
ਸਾਨੂੰ ਘੱਟੋ ਘੱਟ ਮਲਟੀਨੈਸ਼ਨਲ ਕੰਪਨੀਆਂ ਦੇ ਪ੍ਰੋਡਕਟ ਖਰੀਦਣੇ ਚਾਹੀਦੇ ਨੇ ਕੋਈ ਖਾਸ ਹੀ ਲੋੜ ਹੋਵੇ ਤਾਂ ਲੋਨ ਲਈਏ। 
ਸਹਿਜ ਰਹਿਣਾ, ਸੈਰ, ਧਿਆਨ ਕਰਨਾ, ਸੰਤੁਲਿਤ ਖੁਰਾਕ ਤੇ ਦੂਜਿਆਂ ਪਿੱਛੇ ਨਾ ਲੱਗਣਾ ਹੀ ਵਧੀਆ ਹੈ।

 ਕਬੀਰ ਜੀ ਕਿਆ ਕਮਾਲ ਕਹਿੰਦੇ ਨੇ 

"ਰੁਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀ 
ਵੇਖ ਪਰਾਈ ਚੋਪੜੀ ਮਤ ਲਲਚਾਏ ਜੀ"

--------
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )
#books_i_have_loved 
#ਅਣਜਾਣ_ਟਾਪੂ

Saturday, December 18, 2021

ਅਸਲੀ ਇਨਸਾਨ ਦੀ ਕਹਾਣੀ , ਨਾਵਲ, ਰਾਦੂਗਾ ਪ੍ਰਕਾਸ਼ਨ ਮਾਸਕੋ

ਛੋਟੇ ਹੁੰਦਿਆਂ ਰੂਸ ਤੋਂ ਛਪਕੇ ਆਉਂਦੀਆਂ ਕਿਤਾਬਾਂ ਪਡ਼ਕੇ ਅਲੱਗ ਹੀ ਸੰਸਾਰ ਚ ਪੁੱਜ ਜਾਂਦੇ ਸਾਂ। ਚਮਕਦਾ ਲਾਲ ਸਿਤਾਰਾ, ਜਦੋਂ ਡੈਡੀ ਛੋਟਾ ਹੁੰਦਾ ਸੀ ਆਦਿ ਕਿਤਾਬਾਂ ਪਡ਼ਕੇ ਮਜ਼ਾ  ਆਉਂਦਾ ਸੀ। 
ਇਹਨਾਂ ਕਿਤਾਬਾਂ ਦੀ ਕੀਮਤ ਨਾਮਾਤਰ ਹੁੰਦੀ ਤੇ ,ਪ੍ਰਿੰਟਿਗ ਬਹੁਤ ਵਧੀਆ ਤੇ ਕਾਗਜ਼ ਵੀ ਕਮਾਲ ਦਾ ਹੁੰਦਾ ਸੀ।
 ਮੈਕਸਿਮ ਗੋਰਕੀ, ਲਿਓ ਟਾਲਸਟਾਏ ਨੇ ਸਾਹਿਤ ਦੇ ਖੇਤਰ ਜੋ ਯੋਗਦਾਨ ਪਾਇਆ ਉਸ ਲਈ ਇਹ ਦੁਨੀਆ ਸਦਾ ਰਿਣੀ ਰਹੇਗੀ। ਉਹਨਾਂ ਦੀਆਂ ਕਿਤਾਬਾਂ ਪਡ਼ਕੇ ਲੱਗਦਾ ਹੈ ਇਹ ਸਾਡੇ ਆਲੇ ਦੁਆਲੇ ਦੇ ਪਾਤਰਾਂ ਤੇ ਹਾਲਾਤਾਂ ਬਾਰੇ ਇੰਨੀ ਦੂਰ ਰੂਸ ਚ ਕਿਵੇਂ ਕੋਈ ਲਿਖ ਸਕਦਾ ਹੈ?

ਸੋਵੀਅਤ ਰੂਸ ਦੇ ਟੁੱਟਣ ਨਾਲ," ਰਾਦੂਗਾ ਪ੍ਰਕਾਸ਼ਨ ਮਾਸਕੋ" ਦੀਆਂ  ਕਿਤਾਬਾਂ ਛਪਣੀਆਂ ਤੇ  ਭਾਰਤ  ਆਉਣੀਆਂ ਵੀ ਬੰਦ ਹੋ ਗਈਆਂ। ਅਮਰੀਕਾ ਤੇ ਰੂਸ ਦੋ ਸੰਸਾਰਿਕ ਤਾਕਤਾਂ ਹੋਣ ਕਰਕੇ ਅਮਰੀਕਾ ਹਮੇਸ਼ਾ ਆਪਣੀ ਨਾ ਚਲਾ ਪਾਉਂਦਾ ਤੇ ਉਹ ਰੂਸ ਅੱਗੇ ਕੁਝ ਘੱਟ ਮਨਮਾਨੀ ਕਰ ਪਾਉਂਦਾ ਸੀ। ਫਿਰ ਦੁਸ਼ਮਣ ਨਾਲ ਲਡ਼ਣ ਨਾਲੋਂ ਉਸਨੇ ਦੁਸ਼ਮਣ ਨੂੰ ਵੱਖ ਵੱਖ ਹਿੱਸਿਆਂ ਚ ਤੋੜ ਦਿੱਤਾ, ਅਮਰੀਕਾ ਨੇ ਰੂਸ ਦੇ ਅਲੱਗ ਅਲੱਗ ਹਿੱਸੇ ਕਰਵਾ ਦਿੱਤੇ।

ਭਾਰਤ ਚ ਵੀ ਇਕ ਪੈਰਲਲ ਸਿਨੇਮਾ ਹੁੰਦਾ ਸੀ ਜਿਸ ਵਿਚ ਆਮ ਆਦਮੀ ਦੀਆਂ ਕਹਾਣੀਆਂ ਹੁੰਦੀਆਂ ਜਿਸ ਵਿਚ ਉਸਦੇ ਛੋਟੇ ਛੋਟੇ ਦੁੱਖ ਉਸਦੀਆਂ ਖੁਸ਼ੀਆਂ ਹੁੰਦੀਆਂ। ਜਿਸ ਕਰਕੇ ਆਮ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਸੰਘਰਸ਼ ਕਰਨ ਚ ਹਿੰਮਤ ਮਿਲਦੀ ਸੀ 
ਜਿਸ ਵਿਚ ਓਮ ਪੂਰੀ, ਨਸੀਰੂੱਦੀਨ ਸ਼ਾਹ,ਸਮਿਤਾ ਪਾਟਿਲ ਵਰਗੇ ਕਲਾਕਾਰਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ। ਜਿਸ ਵਿਚ ਜਾਣੇ ਭੀ ਦੋ ਯਾਰੋ, ਸਦਗਤੀ ( ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ) ਆਦਿ ਆਉਂਦੀਆਂ ਰਾਹੀਆਂ। ਪਰ ਹੁਣ ਉਹ ਵੀ ਮੇਨ ਸਿਨੇਮਾ ਚ ਮਰਜ ਹੋ ਗਿਆ ਤਾਂ ਅਸੀਂ ਉਹ ਫ਼ਿਲਮ ਤੋਂ ਵਾਂਝੇ ਰਹਿ ਗਏ ਹਾਂ। 

ਇਹ ਪਹਿਲਾਂ ਹੀ ਨਹੀਂ ਹੁਣ ਵੀ ਚੱਲ ਰਿਹਾ ਫੇਸਬੁੱਕ ਨੇ ਵਹਟਸ ਅੱਪ ਤੋਂ ਖ਼ਤਰਾ ਲੱਗਾ ਤਾਂ ਉਸ ਨਾਲ ਪ੍ਰਤਿਗੋਗਤਾ ਕਰਨ ਦੀ ਬਜਾਏ ਉਸਨੂੰ ਖਰੀਦ ਲਿਆ। ਜਿਵੇਂ ਭਾਰਤ ਚ ਜਦ ਕੋਕਾ ਕੋਲਾ ਤੇ ਪੈਪਸੀ ਆਇਆ ਤੇ ਓਹਨਾ ਇਥੋਂ ਦੇ ਲੋਕਲ ਬ੍ਰਾਂਡ ਖਰੀਦ ਲਏ।
ਇਹ ਯੁੱਧ ਸਦਾ ਤੋਂ ਚੱਲ ਹੀ ਰਿਹਾ, ਵੱਡੀ ਮਛਲੀ ਛੋਟੀ ਨੂੰ ਖਾਈ ਜਾ ਰਹੀ ਆ।

ਹੁਣੇ ਰੂਸੀ ਨਾਵਲ, "ਅਸਲੀ ਇਨਸਾਨ ਦੀ ਕਹਾਣੀ" ਪੜ੍ਹਕੇ ਹਟਿਆ ਬੋਰਿਸ ਪੋਲੀਵਾਈ ਦਾ ਬਹੁਤ ਵਧੀਆ ਨਾਵਲ  ਹੈ। 
ਦੂਸਰੇ ਵਿਸ਼ਵ ਯੁੱਯ ਤੇ ਹਿਟਲਰ ਦੁਆਰਾ ਦੁਨੀਆ ਤੇ ਹਮਲੇ ਦੇ ਸਮੇਂ ਕਾਲ ਦਾ ਨਾਵਲ ਹੈ।
ਪੜ੍ਹਦਿਆਂ ਪੜ੍ਹਦਿਆਂ ਜੰਗ ਚ ਹੋਣ ਵਾਲਿਆਂ ਜਹਾਜ਼ਾਂ ਦੀਆਂ ਅਵਾਜ਼ਾਂ , ਫੌਜੀਆਂ ਦੇ ਦੁੱਖ ਦਰਦ ਮਹਿਸੂਸ ਹੁੰਦੇ ਨੇ। ਅਲੈਕਸੀਏ ਨਾਮ ਦਾ ਫੌਜੀ ਪਾਇਲਟ ਹਵਾਈ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਅਠਾਰਾਂ ਦਿਨ ਤਕ ਘਿਸਟ ਘਿਸਟ ਕੇ ਚਲਦਾ ਹੈ,ਉਹ ਵ ਬਰਫ ਚ। ਫਿਰ ਉਸਦੇ ਪੈਰ ਕੱਟੇ ਜਾਂਦੇ ਨੇ ਪਰ ਫਿਰ ਵੀ ਉਹ ਨਕਲੀ ਪੈਰ ਲਵਾ ਕੇ ਹਵਾਈ ਜਹਾਜ਼ ਦੁਬਾਰਾ ਉਡਾਉਂਦਾ ਹੈ ਤੇ  ਦੁਸ਼ਮਣ ਦੇ ਤਿੰਨ ਹਵਾਈ ਜਹਾਜ਼ ਮਾਰ ਗਿਰਾਉਂਦਾ ਹੈ। 

ਇਸ  ਤਰਾਂ ਦਾ ਨਾਵਲ ਪੜ੍ਹਕੇ ਆਦਮੀ ਨੂੰ ਹੌਂਸਲਾ ਮਿਲਦਾ ਹੈ, ਬਾਕੀ ਇਕ ਹੋਰ ਗੱਲ ਹੈ ਕੇ ਨਾਵਲ ਲਿਖਣ ਦੀ ਇੰਨੀ ਗੂੜ ਵਿਧਾ ਜੋ ਰੂਸ ਚ ਹੈ ਉਹ ਕਮਾਲ ਹੈ।

ਨਾਵਲ ਰਾਦੂਗਾ ਪ੍ਰਕਾਸ਼ਨ ਮਾਸਕੋ ਰੂਸ,
ਸਫੇ 432,
ਕੀਮਤ 6 ਰੁਪਏ (ਹੁਣ ਨਹੀਂ  ਉਦੋਂ ਦੀ ਕੀਮਤ ਹੈ)
1976 ਚ ਬਾਪੂ ਗੁਰਬਖਸ਼ ਜੱਸ ਹੋਰਾਂ ਖਰੀਦਿਆ। 
ਹੁਣ ਜਸਬੀਰ ਬੇਗਮਪੁਰੀ ਹੋਰਾਂ ਕੋਲੋਂ ਮਿਲ ਸਕਦਾ ਹੈ। 

ਰਜਨੀਸ਼ ਜੱਸ
ਰੁਦਰਪੁਰ, ਊਧਮ ਸਿੰਘ ਨਗਰ,
ਉੱਤਰਾਖੰਡ

ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ, ਪੰਜਾਬ
#books_i_have_loved

Tuesday, December 7, 2021

मोह

किसी ने पूछा मोह क्या है?
मैंने कुछ दिन पहले अपने मित्र अकाश की पोस्ट पढ़ी थी और कई दिन तक उसका मंथन करता रहा।
फिर कुछ ऐसा हुआ कि मुझे मोह के बारे में कुछ कुछ पता चला।
मैंने एक प्रतियोग्यता में हिस्सा लिया और उसमें दूसरा स्थान प्राप्त किया एक सर्टिफिकेट और एक बड़ा सा पैकेट मिला जिसमें कोई गिफ्ट था।गिफ्ट का साइज़ बड़ा था वो मेरे स्कूटर पर नहीं आ सकता था। मेरा एक कुलीग कार लेकर आया था, मैंने उसको कहा  इसको कार में लेकर मेरे घर आ जाना क्योंकि वह मेरे घर के पास ही रहता था। मैं घर आ गया । उसे उसे बहुत देर हो गई। मैंने उसको फोन किया। उसने कहा  वह किसी काम में फस गया है गिफ्ट कल दे देगा।

अब गिफ्ट पाने की चाहत मेरे मन में बढ़ गई। तुरंत फिर मैंने सोचा कि जब तक यह गिफ्ट मुझे नहीं मिला था तो वो एक दुकान पर था तब तक मेरे मन में इसके प्रति कोई इच्छा जाग्रित नहीं हुई थी। जैसे ही यह मेरे हाथ में आया तो मैं मैं उसके कब्जे की भावना आ गई , तो यह हुआ" मोह!"

मोह  जरूरी भी बहुत है जो कि मां अपने बेटे से करती है । तभी तो वो उसका लालन पोषण करती  है अगर वो यह ना करें तो वह उसकी परवरिश मुश्किल हो जाएगी और सृष्टि नहीं चलेगी।

गोपियों का कृष्ण के साथ मोह ही तो था जिसके कारण वह हमेशा उनको मिलने की इच्छा रहती थी इसके कारण आनंद और वैराग्य की अति में झूलती रहती हैं।

किसी को अगर शराब, जुआ और वेश्यावृत्ति का मोह हो जाए तो उसका पत्न हो जाता है। 

शिष्य का गुरु के साथ मोह रहता है तो उसी से सीखता है।

प्रेमी का अपनी प्रेमिका के प्रति मोह ही होता है जिसके कारण वो उसकी याद में आंसू बहाता है, गलियों में मारा मारा फिरता है वर्ना दुनिया उसके इर्द-गिर्द और कितनी खूबसूरत लड़कियां होती हैं।

सभी तरफ मोह का ही फैलाव है इसी तरह संसार चलता रहता है और ऐसे ही चलता रहेगा।

जैसे हम अलफ नंगे ही पैदा हुए थे। फिर कुछ ना कुछ मिलता जाता है तो हमारे में उसको कभी ना छोड़ने की भावना आ जाती है तो उसे छोड़ने का मन नहीं करता और  इसी तरह जीवन बीतता जाता है।

संसार में बहुत सारी सहूलतें  हैं जो हम भोगते हैं, पर उनके मिलने का हमारि बहुत खुश हो जाना और उनके खो जाने के उदास हो जाना, यह सब मोह का जाल है।

 कहते हैं मोह के बंधन से मुक्त हो जाओ पर कोई हो नहीं पाता।

मेरे पिता जी कहते हैं,  रजनीश यह बेटे बेटियां सब मीठे कीड़े जो मां बाप को काटते हैं और उनको बुरे नहीं लगते क्योंकि वह उनके अपने होते हैं।

 मुझे यह क्या बात बहुत देर तक समझ नहीं आई। पर अब मैं समझ सकता हूं यह सब मोह ही तो है।

 एक शे'र है
 "फितूर होता है हर उम्र में जुदा-जुदा 
खिलौने ,माशूक, दौलत फिर खुदा"

आखिर में जो बुढ़ापे में परमात्मा का मोह भी छूट जाता है तभी हमें असली सच्चाई का पता चलता है वर्ना हम मोह का चश्मा लगाए सारी उम्र घूमते रहते हैं। जो असल में सत्य है वह हमें दिखाई ही नहीं देता जिसको जे कृष्णमूर्ति कहते हैं , That which is, जो असल में है । 

कहते हैं बुद्ध ने  8 साल तक कठिन तपस्या की। उनके सारे गुरु हार गए और कहने लगे अब तुम कुछ और देखो। वह व्रत कर कर इतना सूख गये कि उनका पेट पीठ से जुड़ गया। फिर बोधगया, बिहार में एक नदी के किनारे पानी पीने उतरे तो उन नदी के बहाव में बहने लगे क्योंकि उनको बहुत कमजोरी आ चुकी थी। वह एक झाड़  को पकड़कर मुश्किल से बचे। जब वह बाहर निकले उन्होंने कहा, " परमात्मा अब तेरी भी कोई तलाश नहीं रही देख।  मैंने तेरी तलाश में अपनी देह को कितना कष्ट दिया है।"

कहते हैं जैसे ही उन्होंने यह शब्द कहे वह तुरंत सत्य को उपलब्ध हो गए। पर इस कहने के पीछे उनकी 8 साल की कठिन तपस्या भी थी।

यह मोह का बंधन जरूरी भी है कि  मैं मोबाइल पर लिख रहा हूं इसके रीचार्ज के लिए पैसे चाहिएँ और उसके लिए नौकरी जरूरी है। यह सब सहूलतें हैं पर हमें समझ होनी जरूरी है कि इन सहूलतों के लिए अपने जीवन को खो देना यह सही नहीं है।
पोस्ट के अंत में मैं अपना नाम लिखता हूं यह भी मेरा मेरे साथ मोह ही तो है।

सन्यास के लिए भी मोह जरूरी है उसके बिना संसार नहीं। पर जो असल उसमें उसको ढूंढना चाहते हैं उससे आगे जाते हैं।

कहते हैं 
"हद  टप्पे सो औलिया
बेहद टप्पे सो पीर
हद बेहद के पार जो
वही सच्चा फ़कीर"


 भाई गुरदास जी लिखते हैं 

" अक्खीं वेख ना रज्जीयां
बहु रंग तमाशे
रज्ज ना कोई जीविया
पूरे भरवासे"

यह संसार का मोह कुछ ऐसा है कि हमारी आंखें देख देख इसको थकती नहीं।  संसार में कोई भी आदमी ऐसा नहीं है जो कि मैंने अभी भरपूर जी लिया अब मैं जाना चाहता हूँ।

फिर  मिलेंगे एक नये किस्से के साथ।

आपका अपना 
रजनीश जस
रुद्रपुर ,उत्तराखंड

निवासी पुरहीरां, होशियारपुर,
पंजाब

ਮੋਹ

ਕਿਸੇ ਨੇ ਪੁੱਛਿਆ, ਮੋਹ ਕੀ ਹੈ?

ਮੈਂ " ਮੋਹ" ਤੇ Akash Deep  ਦੀ ਪੋਸਟ ਪੜ੍ਹੀ ਤੇ ਮੰਥਨ ਕਰਦਾ ਰਿਹਾ।
ਫਿਰ ਕੁਝ ਅਜਿਹਾ ਹੋਇਆ ਕਿ ਮੈਨੂੰ ਮੋਹ ਬਾਰੇ ਪਤਾ ਲੱਗਾ।
ਮੈਂ ਇਕ ਕੰਪੀਟੀਸ਼ਨ ਚ ਹਿੱਸਾ ਲਿਆ। ਉਸ ਵਿਚ ਮੈਂ ਦੂਜਾ ਸਥਾਨ ਪ੍ਰਾਪਤ ਕੀਤਾ। ਮੈਨੂੰ ਇਕ ਸਰਟੀਫਿਕੇਟ ਮਿਲਿਆ ਤੇ ਬਹੁਤ ਵੱਡਾ ਪੈਕਟ ਮਿਲਿਆ ਜਿਸ ਵਿਚ ਕੋਈ ਗਿਫ਼੍ਟ ਸੀ। ਉਹ ਗਿਫ੍ਟ ਦਾ ਸਾਈਜ਼ ਵੱਡਾ ਸੀ ਉਹ ਮੇਰੇ ਸਕੂਟਰ ਤੇ ਨਹੀਂ ਆਉਣਾ ਸੀ। ਇਕ ਮੁੰਡਾ ਕਾਰ ਲੈਕੇ ਆਇਆ ਸੀ। ਮੈਂ ਉਸਨੂੰ ਕਿਹਾ ਕਿ ਤੂੰ ਆਪਣੀ ਕਾਰ ਚ ਇਹ ਗਿਫ੍ਟ ਲੈ ਆਵੀਂ ਕਿਓਂਕਿ ਉਹ ਮੇਰੇ ਘਰ ਕੋਲ ਹੀ ਰਹਿੰਦਾ ਸੀ। ਮੈਂ ਘਰ ਆ ਗਿਆ। ਉਸਨੂੰ ਬਹੁਤ ਦੇਰੀ ਹੋ ਗਈ। ਮੈਂ ਉਸਨੂੰ ਫੋਨ ਕੀਤਾ। ਉਹ ਕਹਿੰਦਾ ਉਹ ਕਿਤੇ ਕੰਮ ਚ ਫਸ ਗਿਆ ਹੈ ਉਹ ਕੱਲ ਨੂੰ ਗਿਫ਼੍ਟ ਦੇ ਦੇਵੇਗਾ। 
ਫਿਰ ਮੇਰੇ ਵਿਚ ਇਸ ਗਿਫ਼੍ਟ ਨੂੰ ਪਾਉਣ ਦੀ ਤਾਂਘ ਵੱਧ ਗਈ।
ਫਿਰ ਮੈਂ ਸੋਚਿਆ, ਜਦ ਇਹ ਗਿਫ਼੍ਟ ਦੁਕਾਨ ਤੇ ਮੈਨੂੰ ਮਿਲਿਆ ਨਹੀਂ ਸੀ ਤਾਂ ਮੇਰੇ ਵਿਚ ਕੋਈ ਤਾਂਘ ਨਹੀਂ ਸੀ। ਪਰ ਜਦ ਮੇਰੇ ਹੱਥ ਚ ਆਇਆ ਤੇ ਮੇਰੇ ਚ ਉਸ ਤੇ ਕਬਜ਼ੇ ਦੀ ਭਾਵਨਾ ਆਈ ਤਾਂ ਇਹ ਹੋਇਆ " ਮੋਹ" ।

ਇਹ ਮੋਹ ਹੀ ਤਾਂ ਹੁੰਦਾ ਜਦ ਮਾਂ ਆਪਣੇ ਪੁੱਤ ਨਾਲ ਕਰਦੀ ਹੈ ਤਦ ਹੀ ਤਾਂ ਉਹ ਉਸਦਾ ਪਾਲਣ ਪੋਸ਼ਣ ਕਰਦੀ ਹੈ। ਜੇ ਉਹ ਮੋਹ ਨਾ ਕਰੇ ਤਾਂ ਉਸਦਾ ਪਾਲਣ ਪੋਸ਼ਣ ਨਹੀਂ ਹੋਵੇਗਾ  ਤੇ ਸ੍ਰਿਸ਼ਟੀ ਹੀ ਨਾ ਚੱਲੇ।
 
ਗੋਪੀਆਂ ਦਾ ਕ੍ਰਿਸ਼ਨ ਨਾਲ ਮੋਹ ਹੀ ਤਾਂ ਸੀ ਜਿਸ ਕਰਕੇ ਉਹ ਹਮੇਸ਼ਾ ਮਿਲਣ ਦੀ ਤਾਂਘ ਚ ਰਹਿੰਦੀਆਂ ਤੇ ਆਨੰਦ ਤੇ ਵੈਰਾਗ ਦੇ ਅਜੀਬ ਅਤਿ ਚ ਝੂਲਦੀਆਂ ਰਹਿੰਦੀਆਂ।

ਜੇ ਕਿਸੇ ਦਾ ਜੂਏ ਤੇ ਸ਼ਰਾਬ ਨਾਲ ਮੋਹ ਹੋ ਜਾਵੇ ਤਾਂ ਉਸਦਾ ਪਤਨ ਹੋ ਜਾਂਦਾ ਹੈ।  
ਸ਼ਿਸ਼ ਦਾ ਗੁਰੂ ਨਾਲ ਮੋਹ ਹੈ ਤਾ ਉਹ ਸਿੱਖਦਾ ਹੈ।
ਇੱਕ ਪ੍ਰੇਮੀ ਦਾ ਆਪਣੀ ਪ੍ਰੇਮਿਕਾ ਨਾਲ ਮੋਹ ਹੀ ਤਾਂ ਹੈ,ਜੋ ਉਸਦੇ ਜਾਣ ਤੇ ਉਹਹੰਝੂ ਵਹਾਉਂਦਾ ਗਲੀਆਂ ਚ ਫਿਰਦਾ ਹੈ, ਵਰਨਾ  ਉਸਦੇ ਆਲੇ ਦੁਆਲੇ ਕਿੰਨੀਆਂ ਹੋਰ ਖੂਬਸੂਰਤ ਲਡ਼ਕੀਆਂ ਹੁੰਦੀਆਂ ਨੇ।

ਸਭ ਪਾਸੇ ਮੋਹ ਦਾ ਪਸਾਰਾ ਹੈ।

ਇਸੇ ਤਰਾਂ ਸੰਸਾਰ ਹੈ। ਅਸੀਂ ਜੰਮੇ ਸੀ ਤਾਂ ਨੰਗੇ। ਫਿਰ ਫਿਰ ਕੁਝ ਮਿਲਦਾ ਹੈ ਤਾਂ ਉਸ ਤੇ ਕਬਜੇ ਦੀ ਭਾਵਨਾ ਆ ਜਾਂਦੀ ਹੈ ਤਾਂ ਉਸਨੂੰ ਛੱਡਣ ਨੂੰ ਜੀ ਨਹੀਂ ਕਰਦਾ।
ਇਸੇ ਤਰ੍ਹਾਂ ਜੀਵਨ ਬੀਤਦਾ ਜਾਂਦਾ ਹੈ। 

ਇਸ ਸੰਸਾਰ ਚ ਬਹੁਤ ਸਹੂਲਤਾਂ ਨੇ ਜੋ ਅਸੀਂ ਭੋਗ ਰਹੇ ਹਾਂ ਪਰ ਉਹਨਾਂ ਦਾ ਮਿਲਣਾ ਤਾਂ ਬਹੁਤ ਖੁਸ਼ ਹੋ ਜਾਣਾ ਤੇ  ਉਹਨਾਂ ਦੇ ਖੁੱਸਣ ਤੇ ਰੋਈ ਜਾਣਾ ਉਦਾਸ ਹੋਣਾ ਇਹ ਸਭ ਕੁਝ ਮੋਹ ਦਾ ਜਾਲ ਹੈ।

ਕਹਿੰਦੇ ਨੇ ਮੋਹ ਦੇ ਬੰਧਨ ਤੋਂ ਮੁਕਤ ਹੋ ਜਾਓ ਪਰ ਹੋ ਨਹੀਂ ਪਾਉਂਦਾ।
ਮੇਰੇ ਪਿਤਾ ਜੀ ਦੇ ਇਕ ਮਿੱਤਰ ਨੇ ਉਹ ਕਹਿੰਦੇ ਨੇ, ਰਜਨੀਸ਼ ਇਹ ਧੀਆਂ ਪੁੱਤ , ਸਭ ਮਿੱਠੇ ਕੀੜੇ ਨੇ ਜੋ  ਮਾਂ ਪਿਉ ਨੂੰ ਕੱਟਦੇ ਨੇ ਪਰ ਉਹ ਸਾਨੂੰ  ਬੁਰੇ ਨਹੀਂ ਲੱਗਦੇ।

ਪਹਿਲਾਂ ਤਾਂ ਇਹ ਗੱਲ ਮੈਨੂੰ ਸਮਝ ਨਾ ਆਈ ਪਰ 
ਹੁਣ ਮੈਂ ਸਮਝ ਸਕਦਾ ਹਾਂ ਤਾਂ ਕੇ ਉਹ ਮੋਹ ਦੀ ਗੱਲ ਕਰ ਰਹੇ ਸਨ।

ਇਕ ਸ਼ੇਅਰ ਹੈ 
ਫਿਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ ਜੁਦਾ 
ਖਿਲੌਣੇ, ਮਾਸ਼ੂਕ, ਪੈਸੇ, ਫਿਰ ਖੁਦਾ। 

ਅਖੀਰ ਬੁਢਾਪੇ ਚ ਜਦ ਰੱਬ ਦਾ ਮੋਹ ਵੀ ਛੁੱਟ ਜਾਂਦਾ ਤਾਂ ਹੀ ਅਸਲੀ ਸੱਚ ਦਾ ਪਤਾ ਲੱਗਦਾ। ਮੋਹ ਚ ਅਸੀਂ ਇੱਕ ਚਸ਼ਮਾ ਲਗਾਇਆ ਹੁੰਦਾ ਹੈ ਜਿਸ ਕਰਕੇ ਸਾਨੂੰ ਅਸਲ ਚ ਜੋ ਹੈ ਉਹ ਦਿਖਦਾ ਨਹੀਂ ਜੋ ਅਸਲ ਚ ਹੈ, ਜਿਸ ਨੂੰ ਕ੍ਰਿਸ਼ਨਾਮੂਰਤੀ ਕਹਿੰਦੇ ਨੇ, That which is, ਜੋ ਅਸਲ ਚ ਹੈ। 

ਕਹਿੰਦੇ ਨੇ ਜਦ ਬੁੱਧ ਨੇ ਅੱਠ ਸਾਲ ਕਠਿਨ ਤਪੱਸਿਆ ਕੀਤੀ ਤਾਂ ਉਹਨਾਂ ਅੱਗੇ ਉਹਨਾਂ ਦੇ ਸ ਸਾਰੇ ਗੁਰੂ ਵੀ ਹਾਰ ਗਏ  ਉਹ ਵਰਤ ਕਰ ਕਰ ਕੇ ਇੰਨਾ ਸੁੱਕ ਗਏ ਕਿ ਉਹਨਾਂ ਦਾ ਢਿਡ੍ਹ ਪਿੱਠ ਨਾਲ ਜੁੜ ਗਿਆ।
ਉਹ ਬੋਧ ਗਯਾ ਬਿਹਾਰ ਚ ਜਦ ਇਕ ਨਦੀ ਚ ਪਾਣੀ ਪੀਣ ਉਤਾਰੇ ਤਾਂ ਇਕ ਨਦੀ ਦੇ ਬਹਾਅ ਚ ਬਹਿਣ ਲੱਗੇ ਸੀ ਉਹ ਇਕ ਝਾੜੀ ਨੂੰ ਫੜਕੇ ਬਚੇ ਬਹੁਤ ਮੁਸ਼ਕਿਲ ਨਾਲ ਬਚੇ। ਜਦ ਉਹ ਬਾਹਰ ਆਏ ਤਾਂ ਉਹਨਾ ਕਿਹਾ ਰੱਬ ਹੁਣ ਤੇਰੀ ਵੀ ਪਿਆਸ ਨਾ ਰਹੀ ਵੇਖ ਮੈਂ ਕਿੰਨਾ ਕਸ਼ਟ ਦਿੱਤਾ ਆਪਣੇ ਸਰੀਰ ਨੂੰ। 

ਕਹਿੰਦੇ ਨੇ ਜਦ ਓਹਨਾ ਇਹ ਸ਼ਬਦ ਕਹੇ ਤਾਂ ਉਹ ਉਸੇ ਵੇਲੇ ਸੱਚ ਨੂੰ ਉਪਲਬਧ ਹੋ ਗਏ ਪਰ ਇਸ ਕਹਿਣ ਪਿੱਛੇ ਓਹਨਾ ਦੀ ਅੱਠ ਸਾਲ ਦੀ ਸਖਤ ਤਪੱਸਿਆ ਵੀ ਸੀ। 
ਸੋ ਮੋਹ ਦੇ ਬੰਧਨ ਜਰੂਰੀ ਵੀ ਹੈ,ਮੈਂ ਇਹ ਗੱਲ ਮੋਬਾਇਲ ਤੇ ਲਿਖ ਰਿਹਾ ਹਾਂ, ਇਸਦੇ ਰਿਚਾਰਜ  ਲਈ ਪੈਸੇ ਜਰੂਰੀ ਨੇ। ਇਸ ਲਈ ਇਹ ਸਹੂਲਤਾਂ ਜਰੂਰੀ ਨੇ ,ਪਰ ਸਮਝ ਹੋਣੀ ਜਰੂਰੀ ਹੈ ਕਿ ਇਹ ਸਹੂਲਤਾਂ ਲਈ ਆਪਣਾ ਜੀਵਨ ਨਾ ਗੁਆ ਦਈਏ। ਮੈਂ ਪੋਸਟ ਦੇ ਅਖੀਰ ਚ ਆਪਣਾ ਨਾਮ ਲਿਖਦਾ ਹਾਂ, ਇਹ ਵੀ ਮੇਰਾ ਮੋਹ ਹੀ ਹੈ ਮੇਰੇ ਨਾਲ। 

ਸੰਨਿਆਸ ਲਈ ਮੋਹ ਵੀ ਜਰੂਰੀ ਹੈ ਇਸ ਬਿਨਾ ਸੰਸਾਰ ਵੀ ਨਹੀਂ।
ਪਰ ਜੋ ਅਸਲ ਚ ਸੱਚ ਨੂੰ ਲੱਭਣਾ ਚਾਹੁੰਦੇ ਨੇ ਉਹ ਇਸ ਤੋਂ ਅੱਗੇ ਜਾਂਦੇ ਨੇ। 
ਕਹਿੰਦੇ ਨੇ
ਹੱਦ ਟੱਪੇ ਸੋ ਔਲੀਆ 
ਬੇਹੱਦ ਟੱਪੇ ਸੋ ਪੀਰ,
ਹੱਦ ਬੇਹੱਦ ਤੋਂ ਪਾਰ ਜੋ 
ਓਹੀ ਸੱਚਾ ਫ਼ਕੀਰ। 

ਗੁਰਬਾਣੀ ਚ ਲਿਖਿਆ ਹੈ,

"ਅੱਖੀਂ ਵੇਖ ਨਾ ਰੱਜੀਆਂ 
ਬਹੁ ਰੰਗ ਤਮਾਸ਼ੇ 
ਰੱਜ ਨਾ ਕੋਈ ਜੀਵਿਆ 
ਪੂਰੇ ਭਰਵਾਸੇ "
----------
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

Saturday, December 4, 2021

मैं, मेरी पत्नी और किताबें

मैं, मेरी पत्नी और किताबें 
--------
जब शादी हुई थी हमारी 
तुम्हें शौक नहीं था 
किताबें पढ़ने का ,
जो कि फुर्सत ही नहीं थी
टिऊशन से तुम्हें 

फिर जब तुम रात का खाना बनाती 
मैं रसोई में कुर्सी पर बैठ कर 
किताबें पढ़ता 
तुम्हें सुनाता कविताएँ 
गज़लें, विश्व प्रसिद्ध गाथाएं 
हमारी रसोई को पर लगा जाते 
और हम उड़ जाते 
पूरी धरती का चक्कर 
लगा आते 

पर जब कभी मैं 
लिविंग रूम में बैठ जाता 
तुम रसोई से आवाज़ देती 
क्या मोबाइल पर टिक
टिक कर रहे हो ?
आओ बैठो 
ये कुर्सी उदास है 
कुछ किताबें सुनाओ ।

अब तुम भी तो जान गई हो 
ओशो की किताब, बुक्स आई हैव लवड, 
हरमन हैस के सिद्धार्थ को, 
लिओ टालस्टाय की अन्ना केरेनिना को,
राहुल संकरतायण की किताब वोल्गा से गंगा, 
राम सरूप अन्खी की सुत्ता नाग ( सोया नाग), 
जंग बहादुर गोयल  की विश्व प्रसिद्ध शाहकार नावल, 
अनुराधा बेनीवाल की आज़ादी मेरा ब्रांड को

यूं ही एक दिन सूझा 
चलो आज तीनों पहर मैं खाना बनाता हूं 
और तुम कुर्सी पर बैठ कर किताबें पढ़ो 
बहुत मुश्किल लगा 
दो वक्त बैठ कर किताबें पढ़ना 
पत्नी हो ना, देख नहीं पाई 
रोटी बेलते प्याज काटते 
आँसू बहाते पति को 
सुबह और दोपहर का खाना ही बना पाया

पर वो दिन यादगार बन गया मेरे लिए 
अब तो तुम्हारे थक जाने से 
पहले लग जाता हूँ रसोई में
प्याज काटने, 
तेरे आँसू अपनी आँखों से बहाने के लिए 

और तुम भी मुस्कुराकर बैठ जाती हो 
एक नई किताब लेकर 
और उड़ जाते हम
किसी नए लेखक के देस 
#Rajneesh_jass 
04.04.2017 
Rudrapur
Picture by my son Rohan Jass
( In pic, Rajneesh Jass & Simran Jass)